Lumina
Deuteronomy

The One Place of Worship

Deuteronomy 12·Punjabi Bible

1ਅਤੇ ਤੁਹਾਨੂੰ ਝੂਠੇ ਦੇਵਤਿਆਂ ਦੀ ਉਪਾਸਨਾ ਲਈ ਖਾਸ ਪੱਥਰ ਵੀ ਨਹੀਂ ਸਥਾਪਿਤ ਕਰਨੇ ਚਾਹੀਦੇ। ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ।"

2ਬਲੀਆਂ ਲਈ ਸਿਰਫ਼ ਚੰਗੇ ਜਾਨਵਰਾਂ ਨੂੰ ਹੀ ਵਰਤੋਂ “ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਅੱਗੇ ਕਿਸੇ ਉਸ ਗਾਂ ਜਾਂ ਭੇਡ ਦੀ ਬਲੀ ਨਹੀਂ ਦੇਣੀ ਚਾਹੀਦੀ ਜਿਸ ਵਿੱਚ ਕੋਈ ਨੁਕਸ ਹੈ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਇਸ ਨੂੰ ਨਫ਼ਰਤ ਕਰਦਾ ਹੈ!"

3ਬੁੱਤਾਂ ਦੀ ਉਪਾਸਨਾ ਕਰਨ ਦੀ ਸਜ਼ਾ “ਹੋ ਸੱਕਦਾ ਹੈ ਕਿ ਤੁਸੀਂ ਉਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਕਿਸੇ ਮੰਦੀ ਗੱਲ ਵਾਪਰਨ ਬਾਰੇ ਸੁਣੋ। ਸ਼ਾਇਦ ਤੁਸੀਂ ਇਹ ਸੁਣੋ ਕਿ ਤੁਹਾਡੇ ਸਮੂਹ ਦੇ ਕਿਸੇ ਆਦਮੀ ਜਾਂ ਔਰਤ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਹੈ। ਸ਼ਾਇਦ ਤੁਸੀਂ ਸੁਣੋ ਕਿ ਉਨ੍ਹਾਂ ਨੇ ਯਹੋਵਾਹ ਦੇ ਇਕਰਾਰਨਾਮੇ ਨੂੰ ਤੋੜਿਆ ਹੈ;"

4ਜਾਂ ਉਨ੍ਹਾਂ ਨੇ ਹੋਰਨਾ ਦੇਵਤਿਆਂ ਦੀ ਉਪਾਸਨਾ ਕੀਤੀ ਹੋਵੇ, ਜਾਂ ਉਨ੍ਹਾਂ ਨੇ ਸੂਰਜ, ਚੰਨ ਜਾਂ ਤਾਰਿਆਂ ਦੀ ਉਪਾਸਨਾ ਕੀਤੀ ਹੋਵੇ। ਇਹ ਉਸ ਹੁਕਮ ਦੇ ਵਿਰੁੱਧ ਹੈ ਜੋ ਮੈਂ ਤੁਹਾਨੂੰ ਦਿੱਤਾ ਹੈ।"

5ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਮਾੜੀ ਖਬਰ ਸੁਣੋ, ਤਾਂ ਤੁਹਾਨੂੰ ਇਸਦੀ ਚੰਗੀ ਤਰ੍ਹਾਂ ਪੜਤਾਲ ਕਰਨੀ ਚਾਹੀਦੀ ਹੈ। ਤੁਹਾਨੂੰ ਇਸ ਗੱਲ ਬਾਰੇ ਜਾਨਣਾ ਚਾਹੀਦਾ ਹੈ ਕਿ ਕੀ ਇਹ ਸੱਚ ਹੈ ਅਤੇ ਅਜਿਹੀ ਭਿਆਨਕ ਗੱਲ ਸੱਚਮੁੱਚ ਇਸਰਾਏਲ ਵਿੱਚ ਵਾਪਰੀ ਹੈ। ਜੇ ਤੁਸੀਂ ਸਾਬਤ ਕਰ ਦਿਉ ਕਿ ਇਹ ਸੱਚ ਹੈ,"

Deuteronomy 12 illustration - Deuteronomy Chapter 12

6ਤਾਂ ਤੁਹਾਨੂੰ ਉਸ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਸਨੇ ਅਜਿਹੀ ਮੰਦੀ ਗੱਲ ਕੀਤੀ ਹੋਵੇ ਅਤੇ ਤੁਹਾਨੂੰ ਉਸ ਆਦਮੀ ਜਾਂ ਔਰਤ ਨੂੰ ਸ਼ਹਿਰ ਦੇ ਪ੍ਰਵੇਸ਼ ਕੋਲ ਲਿਜਾਕੇ ਉਸ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ।"

7ਪਰ ਕਿਸੇ ਆਦਮੀ ਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਚਾਹੀਦੀ ਜੇ ਸਿਰਫ਼ ਇੱਕ ਗਵਾਹ ਹੀ ਆਖਦਾ ਹੈ ਕਿ ਉਸ ਬੰਦੇ ਨੇ ਬੁਰਾ ਕੰਮ ਕੀਤਾ। ਪਰ ਜੇ ਦੋ ਜਾਂ ਤਿੰਨ ਗਵਾਹ ਆਖਦੇ ਹਨ ਕਿ ਕਿ ਇਹ ਸੱਚ ਹੈ ਤਾਂ ਉਸ ਵਿਅਕਤੀ ਨੂੰ ਮਾਰ ਦੇਣਾ ਚਾਹੀਦਾ ਹੈ।"

8ਗਵਾਹ, ਉਸ ਬੰਦੇ ਉੱਤੇ ਪੱਥਰ ਸੁੱਟਕੇ ਉਸ ਨੂੰ ਮਾਰਨ ਲਈ ਪਹਿਲੇ ਹੋਣੇ ਚਾਹੀਦੇ ਹਨ। ਫ਼ੇਰ ਬਾਕੀ ਦੇ ਲੋਕਾਂ ਨੂੰ ਪੱਥਰ ਸੁੱਟਕੇ ਉਸ ਨੂੰ ਮਾਰ ਦੇਣਾ ਚਾਹੀਦਾ ਹੈ। ਇੰਝ ਤੁਸੀਂ ਆਪਣੇ ਲੋਕਾਂ ਵਿੱਚੋਂ ਬਦੀ ਨੂੰ ਕੱਢ ਦਿਉਂਗੇ।"

9ਕਚਿਹਰੀ ਦੇ ਮੁਸ਼ਕਿਲ ਫ਼ੈਸਲੇ “ਹੋ ਸੱਕਦਾ ਹੈ ਕਿ ਕਿਸੇ ਸਮੱਸਿਆ ਦਾ ਕਚਿਹਰੀ ਵਿੱਚ ਨਿਆਂ ਕਰਨਾ ਬਹੁਤ ਮੁਸ਼ਕਿਲ ਹੋਵੇ। ਇਹ ਕਤਲ, ਕੋਈ ਲੜਾਈ ਵੀ ਹੋ ਸੱਕਦੀ ਹੈ ਜਿਸ ਵਿੱਚ ਕੋਈ ਜ਼ਖਮੀ ਹੋ ਗਿਆ ਹੋਵੇ, ਜਾਂ ਇਹ ਦੋ ਲੋਕਾਂ ਵਿੱਚਕਾਰ ਦਲੀਲਬਾਜ਼ੀ ਵੀ ਹੋ ਸੱਕਦੀ ਹੈ। ਜਦੋਂ ਅਜਿਹੀਆਂ ਸਮੱਸਿਆਵਾਂ ਤੁਹਾਡੇ ਨਗਰਾਂ ਵਿੱਚ ਉੱਠਣ, ਤੁਹਾਡੇ ਨਿਆਂਕਾਰ, ਨਿਆਂ ਕਰਨ ਵਿੱਚ ਦਿੱਕਤ ਮਹਿਸੂਸ ਕਰਨ ਕਿ ਕੀ ਠੀਕ ਹੈ। ਫ਼ੇਰ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੁਆਰਾ ਚੁਣੀ ਹੋਈ ਜਗ਼੍ਹਾ ਉੱਤੇ ਜਾਣਾ ਚਾਹੀਦਾ ਹੈ।"

10ਜਾਜਕ ਲੇਵੀ ਪਰਿਵਾਰ-ਸਮੂਹ ਵਿੱਚੋਂ ਹਨ। ਤੁਹਾਨੂੰ ਉਨ੍ਹਾਂ ਜਾਜਕਾਂ ਅਤੇ ਨਿਆਂਕਾਰ ਕੋਲ ਜਾਣਾ ਚਾਹੀਦਾ ਜੋ ਉਸ ਵੇਲੇ ਡਿਉਟੀ ਉੱਤੇ ਹੋਵੇ। ਉਹ ਫ਼ੈਸਲਾ ਕਰਨਗੇ ਕਿ ਇਸ ਸਮੱਸਿਆ ਬਾਰੇ ਕੀ ਕੀਤਾ ਜਾਣਾ ਚਾਹੀਦਾ।"

Deuteronomy 12 illustration - Deuteronomy Chapter 12

11ਉੱਥੇ, ਯਹੋਵਾਹ ਦੇ ਖਾਸ ਸਥਾਨ ਉੱਤੇ ਉਹ ਆਪਣਾ ਨਿਆਂ ਦੱਸਣਗੇ। ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਵੀ ਉਹ ਆਖਣ। ਉਹ ਸਾਰੀਂ ਗੱਲਾਂ ਕਰਨ ਲਈ ਦ੍ਰਿੜ ਹੋਵੋ ਜਿਨ੍ਹਾਂ ਬਾਰੇ ਉਹ ਆਖਦੇ ਹਨ।"

12ਤੁਹਾਨੂੰ ਉਨ੍ਹਾਂ ਦਾ ਫ਼ੈਸਲਾ ਮੰਨ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਹਿਦਾਇਤਾਂ ਉੱਤੇ ਪੂਰੀ ਤਰ੍ਹਾਂ ਅਮਲ ਕਰਨਾ ਚਾਹੀਦਾ ਹੈ। ਤੁਹਾਨੂੰ ਬਿਲਕੁਲ ਉਹੀ ਕਰਨਾ ਚਾਹੀਦਾ ਹੈ ਜੋ ਉਹ ਤੁਹਾਨੂੰ ਕਰਨ ਲਈ ਆਖਣ-ਕਿਸੇ ਤਰ੍ਹਾਂ ਦੀ ਵੀ ਤਬਦੀਲੀ ਨਾ ਕਰੋ!"

13“ਤੁਹਾਨੂੰ ਉਸ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਉਸ ਜਾਜਕ ਅਤੇ ਨਿਆਂਕਾਰ ਦੀ ਗੱਲ ਮੰਨਣ ਤੋਂ ਇਨਕਾਰ ਕਰਦਾ ਜੋ ਉਸ ਵੇਲੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਹੋਵੇ। ਉਸ ਬੰਦੇ ਨੂੰ ਮਰਨਾ ਪਵੇਗਾ ਤੁਹਾਨੂੰ ਇਸਰਾਏਲ ਦੀ ਧਰਤੀ ਵਿੱਚੋਂ ਬਦੀ ਨੂੰ ਕੱਢ ਦੇਣਾ ਚਾਹੀਦਾ ਹੈ।"

14ਸਾਰੇ ਲੋਕ ਇਸ ਸਜ਼ਾ ਬਾਰੇ ਸੁਣਨਗੇ ਅਤੇ ਭੈਭੀਤ ਹੋਣਗੇ। ਫ਼ੇਰ ਉਹ ਜ਼ਿੱਦੀ ਨਹੀਂ ਰਹਿਣਗੇ।"

15ਰਾਜੇ ਦੀ ਚੋਣ ਕਿਵੇਂ ਕਰਨੀ ਹੈ “ਤੁਸੀਂ ਉਸ ਧਰਤੀ ਅੰਦਰ ਦਾਖਲ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਹ ਧਰਤੀ ਹਾਸਿਲ ਕਰ ਲਵੋਂਗੇ ਅਤੇ ਉੱਥੇ ਰਹੋਂਗੇ। ਫ਼ੇਰ ਤੁਸੀਂ ਆਖੋਂਗੇ, ‘ਅਸੀਂ ਆਪਣੇ ਉੱਪਰ ਇੱਕ ਰਾਜਾ ਥਾਪਾਂਗੇ, ਜਿਵੇਂ ਸਾਡੇ ਆਲੇ-ਦੁਆਲੇ ਦੀਆਂ ਹੋਰ ਕੌਮਾਂ ਕਰਦੀਆਂ ਹਨ।’"

Deuteronomy 12 illustration - Deuteronomy Chapter 12

16ਜਦੋਂ ਅਜਿਹਾ ਵਾਪਰੇ, ਤੁਸੀਂ ਉਸ ਰਾਜੇ ਦੀ ਚੋਣ ਕਰਨੀ ਜਿਸ ਨੂੰ ਯਹੋਵਾਹ ਤੁਹਾਡੇ ਉੱਤੇ ਸ਼ਾਸਨ ਕਰਨ ਲਈ ਚੁਣੇ। ਉਹ ਰਾਜਾ ਤੁਹਾਡੇ ਆਪਣੇ ਲੋਕਾਂ ਵਿੱਚੋਂ ਹੀ ਹੋਣਾ ਚਾਹੀਦਾ ਹੈ। ਤੁਹਾਨੂੰ ਕਿਸੇ ਅਜਨਬੀ ਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੀਦਾ।"

17ਰਾਜੇ ਨੂੰ ਆਪਣੇ ਲਈ ਜ਼ਰੂਰਤ ਤੋਂ ਵੱਧੇਰੇ ਘੋੜੇ ਨਹੀਂ ਰੱਖਣੇ ਚਾਹੀਦੇ। ਅਤੇ ਉਸ ਨੂੰ ਲੋਕਾਂ ਨੂੰ ਮਿਸਰ ਵਿੱਚ ਲੋਕਾਂ ਨੂੰ ਹੋਰ ਘੋੜੇ ਲੈਣ ਲਈ ਨਹੀਂ ਭੇਜਣਾ ਚਾਹੀਦਾ। ਕਿਉਂਕਿ ਯਹੋਵਾਹ ਨੇ ਤੁਹਾਨੂੰ ਦੱਸਿਆ ਹੈ, ‘ਤੁਹਾਨੂੰ ਕਦੇ ਵੀ ਉਸ ਰਾਹ ਵਾਪਸ ਨਹੀਂ ਜਾਣਾ ਚਾਹੀਦਾ।’"

18ਇਹ ਵੀ ਕਿ, ਰਾਜੇ ਦੀਆਂ ਬਹੁਤ ਸਾਰੀਆਂ ਪਤਨੀਆਂ ਨਹੀਂ ਹੋਣੀਆਂ ਚਾਹੀਦੀਆਂ। ਕਿਉਂਕਿ ਇਹ ਗੱਲ ਉਸ ਨੂੰ ਯਹੋਵਾਹ ਕੋਲੋਂ ਦੂਰ ਭਜਾਵੇਗੀ। ਅਤੇ ਰਾਜੇ ਨੂੰ ਕਦੇ ਵੀ ਆਪਣੇ-ਆਪ ਨੂੰ ਸੋਨੇ ਚਾਂਦੀ ਨਾਲ ਅਮੀਰ ਨਹੀਂ ਬਨਾਉਣਾ ਚਾਹੀਦਾ।"

19“ਜਦੋਂ ਰਾਜਾ ਰਾਜ ਕਰਨ ਲੱਗੇ, ਉਸ ਨੂੰ ਆਪਣੇ ਲਈ ਬਿਵਸਥਾ ਦੀ ਇੱਕ ਨਕਲ ਲਿਖਣੀ ਚਾਹੀਦੀ ਹੈ ਉਹ ਉਸ ਨਕਲ ਨੂੰ ਉਨ੍ਹਾਂ ਪੋਥੀਆਂ ਵਿੱਚਂ ਬਣਾਵੇ ਜਿਹੜੀਆਂ ਜਾਜਕ ਅਤੇ ਲੇਵੀ ਆਪਣੇ ਨਾਲ ਰੱਖਦੇ ਹਨ।"

20ਰਾਜੇ ਨੂੰ ਉਹ ਕਿਤਾਬ ਆਪਣੇ ਕੋਲ ਰੱਖਣੀ ਚਾਹੀਦੀ ਹੈ। ਉਸ ਨੂੰ ਸਾਰੀ ਉਮਰ ਉਸ ਕਿਤਾਬ ਨੂੰ ਪੜ੍ਹਨਾ ਚਾਹੀਦਾ ਹੈ। ਕਿਉਂਕਿ ਰਾਜੇ ਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਆਦਰ ਕਰਨਾ ਅਵੱਸ਼ ਸਿੱਖਣਾ ਚਾਹੀਦਾ ਹੈ। ਅਤੇ ਰਾਜੇ ਨੂੰ ਹਰ ਉਸ ਗੱਲ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਸਿੱਖਣੀ ਚਾਹੀਦੀ ਹੈ ਜੋ ਕਾਨੂੰਨ ਹੁਕਮ ਕਰਦਾ ਹੈ।"

Deuteronomy 12 illustration - Deuteronomy Chapter 12

21ਫ਼ੇਰ ਰਾਜਾ ਇਹ ਨਹੀਂ ਸੋਚੇਗਾ ਕਿ ਉਹ ਆਪਣੇ ਲੋਕਾਂ ਨਾਲੋਂ ਬਿਹਤਰ ਹੈ। ਉਹ ਬਿਧੀ ਤੋਂ ਭੱਜੇਗਾ ਨਹੀਂ, ਸਗੋਂ ਇਸਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ। ਫ਼ੇਰ ਉਹ ਰਾਜਾ ਅਤੇ ਉਸ ਦੇ ਉੱਤਰਾਧਿਕਾਰੀ ਲੰਮੇ ਸਮੇਂ ਤੀਕ ਇਸਰਾਏਲ ਉੱਤੇ ਰਾਜ ਕਰਨਗੇ।"

22ਜਾਜਕਾਂ ਅਤੇ ਲੇਵੀਆਂ ਨੂੰ ਆਸਰਾ ਦੇਣਾ “ਲੇਵੀ ਦੇ ਪਰਿਵਾਰ-ਸਮੂਹ ਨੂੰ ਇਸਰਾਏਲ ਵਿੱਚ ਧਰਤੀ ਦਾ ਕੋਈ ਹਿੱਸਾ ਨਹੀਂ ਮਿਲੇਗਾ। ਉਹ ਲੋਕ ਜਾਜਕਾਂ ਵਜੋਂ ਸੇਵਾ ਕਰਨਗੇ। ਉਹ ਆਪਣਾ ਜੀਵਨ ਨਿਰਬਾਹ ਉਨ੍ਹਾਂ ਬਲੀਆਂ ਦੇ ਭੋਜਨ ਰਾਹੀਂ ਕਰਨਗੇ ਜਿਨ੍ਹਾਂ ਨੂੰ ਅਗਨ ਉੱਤੇ ਪਕਾਇਆ ਜਾਂਦਾ ਹੈ ਅਤੇ ਯਹੋਵਾਹ ਨੂੰ ਭੇਟ ਕੀਤਾ ਜਾਂਦਾ ਹੈ। ਇਹ ਲੇਵੀ ਦੇ ਪਰਿਵਾਰ-ਸਮੂਹਾ ਦੇ ਲੋਕਾਂ ਦਾ ਹਿੱਸਾ ਹੈ।"

23ਉਹ ਲੇਵੀ ਹੋਰਨਾ ਪਰਿਵਾਰ-ਸਮੂਹਾਂ ਵਾਂਗ ਧਰਤੀ ਦਾ ਕੋਈ ਹਿੱਸਾ ਪ੍ਰਾਪਤ ਨਹੀਂ ਕਰਨਗੇ। ਲੇਵੀਆਂ ਦਾ ਹਿੱਸਾ ਖੁਦ ਯਹੋਵਾਹ ਹੈ ਜਿਵੇਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਆਖਿਆ ਸੀ।"

24“ਜਦੋਂ ਵੀ ਤੁਸੀਂ ਕਿਸੇ ਗਾਂ ਜਾਂ ਭੇਡ ਦੀ ਬਲੀ ਦਿਉ, ਤੁਹਾਨੂੰ ਜਾਜਕਾਂ ਨੂੰ ਇਹ ਹਿੱਸੇ ਦੇਣੇ ਚਾਹੀਦੇ ਹਨ: ਮੋਢਾ, ਦੋਵੇਂ ਗੱਲ੍ਹਾਂ, ਅਤੇ ਢਿੱਡ।"

25ਤੁਹਾਨੂੰ ਜਾਜਕਾਂ ਨੂੰ ਆਪਣੀ ਫ਼ਸਲ ਦਾ ਪਹਿਲਾ ਹਿੱਸਾ ਅਰਪਨ ਕਰਨਾ ਚਾਹੀਦਾ ਹੈ। ਤੁਹਾਨੂੰ ਉਨ੍ਹਾਂ ਨੂੰ ਆਪਣੇ ਅਨਾਜ, ਆਪਣੀ ਮੈਅ, ਆਪਣੇ ਤੇਲ ਦਾ ਪਹਿਲਾ ਹਿੱਸਾ ਦੇਣਾ ਚਾਹੀਦਾ ਹੈ। ਤੁਹਾਨੂੰ ਆਪਣੀਆਂ ਭੇਡਾਂ ਤੋਂ ਲਾਹੀ ਉੱਨ ਦਾ ਪਹਿਲਾ ਹਿੱਸਾ ਲੇਵੀਆਂ ਨੂੰ ਦੇਣਾ ਚਾਹੀਦਾ ਹੈ।"

Deuteronomy 12 illustration - Deuteronomy Chapter 12

26ਕਿਉਂਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਸਮੂਹ ਪਰਿਵਾਰ-ਸਮੂਹਾਂ ਵੱਲ ਦੇਖਿਆ ਅਤੇ ਲੇਵੀਆਂ ਦੇ ਉੱਤਰਾਧਿਕਾਰੀਆਂ ਨੂੰ ਜਾਜਕਾਂ ਵਜੋਂ ਆਪਣੀ ਸੇਵਾ ਲਈ ਹਮੇਸ਼ਾ ਵਾਸਤੇ ਚੁਣ ਲਿਆ।"

27“ਇਸਰਾਏਲ ਵਿੱਚ ਕਿਤੇ ਵੀ ਰਹਿਣ ਵਾਲਾ ਕੋਈ ਵੀ ਲੇਵੀ, ਆਪਣਾ ਘਰ ਛੱਡ ਕੇ ਯਹੋਵਾਹ ਦੇ ਖਾਸ ਸਥਾਨ ਉੱਤੇ ਆ ਸੱਕਦਾ ਹੈ। ਉਹ ਅਜਿਹਾ ਜਦੋਂ ਵੀ ਚਾਹੇ ਕਰ ਸੱਕਦਾ ਹੈ।"

28ਅਤੇ ਇਹ ਲੇਵੀ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਨਾਮ ਉੱਤੇ ਸੇਵਾ ਕਰ ਸੱਕਦਾ ਹੈ, ਕਿਉਂ ਜੋ ਉਸ ਦੇ ਸਾਰੇ ਹੀ ਲੇਵੀ ਭਰਾ ਯਹੋਵਾਹ ਦੇ ਸਨਮੁੱਖ ਸੇਵਾ ਉੱਤੇ ਹਨ।"

29ਉਸ ਲੇਵੀ ਨੂੰ ਉਸ ਹਿੱਸੇ ਤੋਂ ਇਲਾਵਾ ਜਿਹੜਾ ਉਸ ਦੇ ਪਰਿਵਾਰ ਨੂੰ ਆਮ-ਤੌਰ ਤੇ ਮਿਲਦਾ ਹੈ ਹੋਰਨਾਂ ਲੇਵੀਆਂ ਦੇ ਬਰਾਬਰ ਦਾ ਹਿੱਸਾ ਮਿਲੇਗਾ।"

30ਇਸਰਾਏਲ ਨੂੰ ਹੋਰਨਾ ਕੌਮਾਂ ਵਾਂਗ ਨਹੀਂ ਰਹਿਣਾ ਚਾਹੀਦਾ “ਜਦੋਂ ਤੁਸੀਂ ਉਸ ਧਰਤੀ ਉੱਤੇ ਆਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ, ਤਾਂ ਉਨ੍ਹਾਂ ਭਿਆਨਕ ਗੱਲਾਂ ਨੂੰ ਨਾ ਸਿਖਣਾ ਜਿਹੜੀਆਂ ਉੱਥੇ ਹੋਰਨਾਂ ਕੌਮਾਂ ਦੇ ਲੋਕ ਕਰਦੇ ਹਨ।"

Deuteronomy 12 illustration - Deuteronomy Chapter 12

31ਆਪਣੇ ਪੁੱਤਰਾਂ ਧੀਆਂ ਨੂੰ ਆਪਣੀਆਂ ਜਗਵੇਦੀਆਂ ਉੱਤੇ ਸਾੜਕੇ ਬਲੀਆਂ ਨਹੀਂ ਚੜ੍ਹਾਉਣੀਆਂ। ਕਿਸੇ ਜੋਤਸ਼ੀ ਨੂੰ ਜਾਂ ਕਿਸੇ ਭੂਤ-ਮ੍ਰਿਤ ਜਾਂ ਸਿਆਣੇ ਨੂੰ ਪੁੱਛਕੇ ਇਹ ਜਾਨਣ ਦੀ ਕੋਸ਼ਿਸ਼ ਨਾ ਕਰਨਾ ਕਿ ਭਵਿੱਖ ਵਿੱਚ ਕੀ ਵਾਪਰੇਗਾ।"

32ਕਿਸੇ ਵੀ ਵਿਅਕਤੀ ਨੂੰ ਹੋਰਨਾ ਉੱਤੇ ਜਾਦੂ ਨਾ ਕਰਨ ਦਿਉ। ਕਿਸੇ ਨੂੰ ਵੀ ਮਦਦ ਲਈ ਭੂਤਾਂ ਜਾਂ ਆਤਮਿਆਂ ਦੀ ਸਲਾਹ ਨਾ ਲੈਣ ਦਿਉ ਜਾਂ ਮੁਰਦਾ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰਨ ਦਿਉ।"

Chapter Complete

You have read Deuteronomy 12

32 verses