Lumina
Deuteronomy

Love and Obey the LORD

Deuteronomy 11·Punjabi Bible

1ਪਰ ਜਦੋਂ ਤੁਸੀਂ ਆਪਣੇ ਗੁਲਾਮ ਨੂੰ ਆਜ਼ਾਦ ਕਰੋ ਤਾਂ ਉਸ ਨੂੰ ਖਾਲੀ ਹੱਥ ਨਾ ਭੇਜੋ।"

2ਤੁਹਾਨੂੰ ਉਸ ਬੰਦੇ ਨੂੰ ਆਪਣੇ ਕੁਝ ਪਸ਼ੂ, ਅਨਾਜ ਅਤੇ ਮੈਅ ਦੇਣੀ ਚਾਹੀਦੀ ਹੈ। ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਸੀਸ ਦਿੱਤੀ ਸੀ ਅਤੇ ਤੁਹਾਨੂੰ ਚੋਖੀਆਂ ਚੀਜ਼ਾਂ ਦਿੱਤੀਆਂ ਸਨ। ਇਸੇ ਤਰ੍ਹਾਂ ਤੁਹਾਨੂੰ ਵੀ ਕਾਫ਼ੀ ਸਾਰੀਆਂ ਚੰਗੀਆਂ ਚੀਜ਼ਾਂ ਆਪਣੇ ਗੁਲਾਮ ਨੂੰ ਦੇਣੀਆਂ ਚਾਹੀਦੀਆਂ ਹਨ।"

3ਦਿਮਾਗ ਵਿੱਚ ਰੱਖੋ, ਕਿ ਤੁਸੀਂ ਵੀ ਮਿਸਰ ਵਿੱਚ ਗੁਲਾਮ ਸੀ ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਜ਼ਾਦ ਕੀਤਾ ਸੀ। ਇਸੇ ਲਈ ਮੈਂ ਅੱਜ ਤੁਹਾਨੂੰ ਇਹ ਹੁਕਮ ਦੇ ਰਿਹਾ ਹਾਂ।"

4“ਤੁਹਾਡੇ ਗੁਲਾਮਾਂ ਵਿੱਚੋਂ ਕੋਈ ਜਣਾ ਤੁਹਾਨੂੰ ਇਹ ਵੀ ਆਖ ਸੱਕਦਾ ਹੈ, ‘ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ।’ ਹੋ ਸੱਕਦਾ ਹੈ ਕਿ ਉਹ ਇਹ ਗੱਲ ਇਸ ਵਾਸਤੇ ਆਖੇ ਕਿਉਂ ਕਿ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਿਆਰ ਕਰਦਾ ਅਤੇ ਕਿਉਂਕਿ ਉਸ ਨੇ ਤੁਹਾਡੇ ਨਾਲ ਚੰਗਾ ਜੀਵਨ ਬਿਤਾਇਆ ਹੈ।"

5ਉਸ ਨੌਕਰ ਨੂੰ ਆਖੋ ਕਿ ਉਹ ਤੁਹਾਡੇ ਦਰਵਾਜ਼ੇ ਨਾਲ ਆਪਣਾ ਕੰਨ ਲਾਵੇ, ਅਤੇ ਕੋਈ ਤਿਖਾ ਔਜ਼ਾਰ ਲੈ ਕੇ ਉਸਦਾ ਕੰਨ ਵਿੰਨ੍ਹ ਦਿਉ। ਇਸਤੋਂ ਹਮੇਸ਼ਾ ਇਸਦਾ ਪਤਾ ਲੱਗੇਗਾ ਕਿ ਉਹ ਤੁਹਾਡਾ ਗੁਲਾਮ ਹੈ। ਤੁਹਾਨੂੰ ਇਹ ਗੱਲ ਆਪਣੀਆਂ ਉਨ੍ਹਾਂ ਗੁਲਾਮ ਔਰਤਾਂ ਨਾਲ ਵੀ ਕਰਨੀ ਚਾਹੀਦੀ ਹੈ ਜਿਹੜੀਆਂ ਤੁਹਾਡੇ ਨਾਲ ਰਹਿਣਾ ਚਾਹੁੰਦੀਆਂ ਹੋਣ।"

Deuteronomy 11 illustration - Deuteronomy Chapter 11

6“ਆਪਣੇ ਗੁਲਾਮ ਨੂੰ ਆਜ਼ਾਦੀ ਦਿੰਦਿਆਂ ਬੁਰਾ ਮਹਿਸੂਸ ਨਾ ਕਰੋ। ਯਾਦ ਰੱਖੋ! ਉਸ ਨੇ ਛੇ ਸਾਲ ਤੱਕ ਤੁਹਾਡੀ ਭਾੜੇ ਦੇ ਮਜ਼ਦੂਰ ਨਾਲੋਂ ਅੱਧੇ ਪੈਸਿਆਂ ਵਿੱਚ ਸੇਵਾ ਕੀਤੀ ਸੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹਰ ਕੰਮ ਵਿੱਚ ਬਰਕਤ ਦੇਵੇਗਾ।"

7ਪਹਿਲੋਠੇ ਜਾਨਵਰਾਂ ਬਾਰੇ ਬਿਧੀਆਂ “ਤੁਹਾਡੇ ਵੱਗ ਅਤੇ ਇੱਜੜ ਦੇ ਪਹਿਲੋਠੇ ਨਰ ਖਾਸ ਹਨ। ਤੁਹਾਨੂੰ ਇਹ ਜਾਨਵਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅਲੱਗ ਕਰ ਲੈਣੇ ਚਾਹੀਦੇ ਹਨ। ਪਹਿਲੋਠੇ ਜਨਮੇ ਬਲਦ ਤੋਂ ਕੰਮ ਨਾ ਲਵੋ ਅਤੇ ਪਲੋਠੀ ਜਨਮੀ ਭੇਡ ਦੀ ਉੱਨ ਨਾ ਲਾਹੋ।"

8ਹਰ ਸਾਲ, ਤੁਹਾਨੂੰ ਇਨ੍ਹਾਂ ਜਾਨਵਰਾਂ ਨੂੰ ਉਸ ਥਾਂ ਉੱਤੇ ਲੈ ਕੇ ਜਾਣਾ ਚਾਹੀਦਾ, ਜਿਸਦੀ ਚੋਣ ਯਹੋਵਾਹ ਕਰੇਗਾ। ਓੱਥੇ, ਤੁਸੀਂ ਅਤੇ ਤੁਹਾਡਾ ਪਰਿਵਾਰ ਇਨ੍ਹਾਂ ਜਾਨਵਰਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਹਾਜ਼ਰੀ ਵਿੱਚ ਖਾਵੋਂਗੇ।"

9“ਪਰ ਜੇ ਇਨ੍ਹਾਂ ਵਿੱਚੋਂ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ-ਜੇ ਇਹ ਲੰਗੜਾ ਜਾਂ ਅੰਨ੍ਹਾ ਜਾਂ ਇਸ ਵਿੱਚ ਕੋਈ ਹੋਰ ਖਰਾਬੀ ਹੈ, ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਅੱਗੇ ਇਸ ਜਾਨਵਰ ਦੀ ਬਲੀ ਨਹੀਂ ਚੜ੍ਹਾਉਣੀ ਚਾਹੀਦੀ।"

10ਤੁਸੀਂ ਆਪਣੇ ਘਰ ਵਿੱਚ ਇਸ ਜਾਨਵਰ ਦਾ ਮਾਸ ਖਾ ਸੱਕਦੇ ਹੋ। ਕੋਈ ਵੀ ਇਸ ਨੂੰ ਖਾ ਸੱਕਦਾ, ਭਾਵੇਂ ਉਹ ਪਾਕ ਹੈ ਜਾਂ ਨਾਪਾਕ। ਇਸ ਮਾਸ ਨੂੰ ਖਾਣ ਦੀਆਂ ਬਿਧੀਆਂ ਵੀ ਉਹੀ ਹਨ ਜਿਹੜੀਆਂ ਹਿਰਨ ਦੇ ਮਾਸ ਅਤੇ ਗਜ਼ੇਲ ਦੇ ਮਾਸ ਲਈ ਹਨ।"

Deuteronomy 11 illustration - Deuteronomy Chapter 11

11ਪਰ ਤੁਹਾਨੂੰ ਕਿਸੇ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ। ਤੁਹਾਨੂੰ ਉਹ ਖੂਨ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।"

12ਪਸਹ “ਅਬੀਬ ਦੇ ਮਹੀਨੇ ਨੂੰ ਚੇਤੇ ਰੱਖੋ। ਉਸ ਸਮੇਂ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਆਦਰ ਵਿੱਚ ਪਸਹ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਕਿਉਂਕਿ ਉਸ ਮਹੀਨੇ ਅੰਦਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਰਾਤ ਵੇਲੇ ਮਿਸਰ ਤੋਂ ਬਾਹਰ ਲੈ ਆਇਆ ਸੀ।"

13ਤੁਹਾਨੂੰ ਉਸ ਸਥਾਨ ਉੱਤੇ ਜਾਣਾ ਚਾਹੀਦਾ ਹੈ ਜਿਸ ਨੂੰ ਯਹੋਵਾਹ ਆਪਣਾ ਨਾਮ ਰੱਖਣ ਲਈ ਚੁਣੇਗਾ। ਉੱਥੇ ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਸਹ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ। ਤੁਹਾਨੂੰ ਆਪਣੇ ਵੱਗ ਜਾਂ ਇੱਜੜ ਵਿੱਚੋਂ ਇੱਕ ਜਾਨਵਰ ਨੂੰ ਭੇਟ ਕਰਨਾ ਚਾਹੀਦਾ ਹੈ।"

14ਇਸ ਬਲੀ ਦੇ ਨਾਲ ਉਹ ਰੋਟੀ ਨਾ ਖਾਉ ਜਿਹੜੀ ਖਮੀਰੀ ਰੋਟੀ ਹੋਵੇ। ਤੁਹਾਨੂੰ ਸੱਤ ਦਿਨ ਤੱਕ ਪਤੀਰੀ ਰੋਟੀ ਖਾਣੀ ਚਾਹੀਦੀ ਹੈ। ਇਸ ਰੋਟੀ ਨੂੰ ‘ਮੁਸੀਬਤ ਦੀ ਰੋਟੀ’ ਆਖਦੇ ਹਨ। ਇਹ ਤੁਹਾਨੂੰ ਉਨ੍ਹਾਂ ਮੁਸੀਬਤਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰੇਗੀ। ਜਿਹੜੀਆਂ ਤੁਸੀਂ ਮਿਸਰ ਵਿੱਚ ਝੱਲੀਆਂ ਸਨ। ਯਾਦ ਕਰੋ ਕਿੰਨੀ ਕਾਹਲੀ ਵਿੱਚ ਤੁਹਾਨੂੰ ਉਹ ਦੇਸ਼ ਛੱਡਣ ਪਿਆ ਸੀ। ਜਦੋਂ ਤੱਕ ਤੁਸੀਂ ਜਿਉਂਦੇ ਹੋ ਤੁਹਾਨੂੰ ਉਹ ਦਿਨ ਯਾਦ ਰੱਖਣਾ ਚਾਹੀਦਾ ਹੈ।"

15ਸਾਰੇ ਦੇਸ਼ ਵਿੱਚ ਕਿਸੇ ਵੀ ਘਰ ਅੰਦਰ ਸੱਤ ਦਿਨਾਂ ਤੱਕ ਕੋਈ ਖਮੀਰ ਨਹੀਂ ਹੋਣਾ ਚਾਹੀਦਾ ਅਤੇ ਇਹ ਵੀ ਕਿ ਉਹ ਸਾਰਾ ਮਾਸ ਜਿਹੜਾ ਤੁਸੀਂ ਪਹਿਲੇ ਦਿਨ ਦੀ ਸ਼ਾਮ ਨੂੰ ਬਲੀ ਚੜ੍ਹਾਉਂਦੇ ਹੋ ਸਵੇਰ ਤੋਂ ਪਹਿਲਾਂ ਖਾਧਾ ਜਾਣਾ ਚਾਹੀਦਾ ਹੈ।"

Deuteronomy 11 illustration - Deuteronomy Chapter 11

16“ਤੁਹਾਨੂੰ ਚਾਹੀਦਾ ਹੈ ਕਿ ਪਸਹ ਦੇ ਜਾਨਵਰ ਦੀ ਬਲੀ ਕਿਸੇ ਵੀ ਉਸ ਕਸਬੇ ਵਿੱਚ ਨਾ ਦਿਉ ਜਿਸ ਨੂੰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦਿੰਦਾ ਹੈ।"

17ਤੁਹਾਨੂੰ ਪਸਹ ਦੇ ਜਾਨਵਰਾਂ ਦੀ ਬਲੀ ਸਿਰਫ਼ ਉਸੇ ਥਾਂ ਉੱਤੇ ਚੜ੍ਹਾਉਣੀ ਚਾਹੀਦੀ ਹੈ ਜਿਸਦੀ ਚੋਣ ਯਹੋਵਾਹ, ਤੁਹਾਡਾ ਪਰਮੇਸ਼ੁਰ, ਆਪਣੇ ਨਾਮ ਦੀ ਰਿਹਾਇਸ਼ ਦੇ ਸਥਾਨ ਵਜੋਂ ਕਰੇ। ਉੱਥੇ ਤੁਸੀਂ ਪਸਹ ਦੇ ਜਾਨਵਰ ਦੀ ਬਲੀ ਸੂਰਜ ਛੁਪਣ ਤੋਂ ਪਹਿਲਾਂ ਚੜ੍ਹਾਵੋਂਗੇ। ਇਹ ਪਰਬ ਤੁਹਾਨੂੰ ਉਸ ਦਿਨ ਦੀ ਯਾਦ ਕਰਾਵੇਗਾ ਜਿਸ ਦਿਨ ਪਰਮੇਸ਼ੁਰ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ।"

18ਤੁਹਾਨੂੰ ਪਸਹ ਦਾ ਮਾਸ ਉਸ ਸਥਾਨ ਉੱਤੇ ਰਿਂਨਣਾ ਚਾਹੀਦਾ ਹੈ ਜਿਸਦੀ ਚੋਣ ਯਹੋਵਾਹ, ਤੁਹਾਡਾ ਪਰਮੇਸ਼ੁਰ ਕਰੇਗਾ। ਫ਼ੇਰ ਸਵੇਰ ਵੇਲੇ ਤੁਸੀਂ ਵਾਪਸ ਘਰ ਜਾ ਸੱਕਦੇ ਹੋ।"

19ਤੁਹਾਨੂੰ ਛੇ ਦਿਨ ਤੱਕ ਬਿਨਾ ਖਮੀਰ ਵਾਲੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਸੱਤਵੇ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਸ ਦਿਨ ਲੋਕ ਯਹੋਵਾਹ, ਆਪਣੇ ਪਰਮੇਸ਼ੁਰ ਦੇ ਆਦਰ ਵਿੱਚ ਖਾਸ ਸਭਾ ਵਿੱਚ ਇਕੱਠੇ ਹੋਣਗੇ।"

20ਹਫ਼ਤਿਆਂ ਦਾ ਪਰਬ (ਪੁਂਤੇਕੁਸਤ) “ਤੁਹਾਨੂੰ ਅਨਾਜ ਦੀ ਵਾਢੀ ਵਾਲੇ ਦਿਨ ਤੋਂ ਸੱਤ ਹਫ਼ਤੇ ਗਿਨਣੇ ਚਾਹੀਦੇ ਹਨ।"

Deuteronomy 11 illustration - Deuteronomy Chapter 11

21ਫ਼ੇਰ ਯਹੋਵਾਹ, ਆਪਣੇ ਪਰਮੇਸ਼ੁਰ ਲਈ ਹਫ਼ਤਿਆਂ ਦਾ ਪਰਬ ਮਨਾਉ। ਇਸ ਨੂੰ ਮਨਾਉਣ ਲਈ ਆਪਣੀ ਮਨ ਮਰਜ਼ੀ ਦੀ ਕੋਈ ਖਾਸ ਸੁਗਾਤ ਲੈ ਕੇ ਆਉ। ਇਹ ਨਿਆਂ ਇਹ ਸੋਚਦਿਆਂ ਹੋਇਆ ਕਰੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਕਿੰਨੀ ਕੁ ਬਰਕਤ ਦਿੱਤੀ।"

22ਉਸ ਸਥਾਨ ਉੱਤੇ ਜਾਉ ਜਿਸ ਨੂੰ ਯਹੋਵਾਹ ਆਪਣੇ ਨਾਮ ਦੀ ਰਿਹਾਇਸ਼ ਦੇ ਸਥਾਨ ਵਜੋਂ ਚੁਣੇਗਾ। ਤੈਨੂੰ ਅਤੇ ਤੁਹਾਡੇ ਲੋਕਾਂ ਨੂੰ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਹਮਣੇ ਆਨੰਦ ਮਾਨਣਾ ਚਾਹੀਦਾ। ਆਪਣੇ ਨਾਲ, ਆਪਣੇ ਪੁੱਤਰਾਂ, ਧੀਆਂ, ਆਪਣੇ ਸਾਰੇ ਨੌਕਰਾਂ, ਲੇਵੀਆਂ, ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਲੈ ਜਾਉ ਜਿਹੜੀਆਂ ਤੁਹਾਡੇ ਨਗਰਾਂ ਵਿੱਚ ਰਹਿੰਦੀਆਂ ਹਨ।"

23ਯਾਦ ਰੱਖੋ, ਮਿਸਰ ਵਿੱਚ ਤੁਸੀਂ ਗੁਲਾਮ ਸੀ। ਇਸ ਲਈ ਇਨ੍ਹਾਂ ਕਨੂੰਨਾ ਨੂੰ ਜ਼ਰੂਰ ਮੰਨੋ।"

24ਡੇਰਿਆ ਦਾ ਪਰਬ “ਖਲਵਾੜੇ ਵਿੱਚੋਂ ਅਤੇ ਵਾਈਨ ਪ੍ਰੈਸ ਵਿੱਚੋਂ ਆਪਣੀ ਫ਼ਸਲ ਇਕੱਠੀ ਕਰਨ ਦੇ ਸੱਤ ਦਿਨ ਬਾਦ ਤੁਹਾਨੂੰ ਡੇਰਿਆਂ ਦਾ ਪਰਬ ਮਨਾਉਣਾ ਚਾਹੀਦਾ ਹੈ।"

25ਸਾਰੇ ਮਿਲਕੇ ਇਸ ਤਿਉਹਾਰ ਦਾ ਆਨੰਦ ਮਾਣੋ-ਤੁਸੀਂ, ਤੁਹਾਡੇ ਪੁੱਤਰ, ਤੁਹਾਡੀਆਂ ਧੀਆਂ, ਤੁਹਾਡੇ ਸਾਰੇ ਨੌਕਰ ਅਤੇ ਲੇਵੀ, ਵਿਦੇਸ਼ੀ, ਯਤੀਮ ਅਤੇ ਵਿਧਵਾਵਾਂ ਜਿਹੜੇ ਵੀ ਤੁਹਾਡੇ ਕਸਬੇ ਵਿੱਚ ਰਹਿੰਦੇ ਹਨ।"

Deuteronomy 11 illustration - Deuteronomy Chapter 11

26ਯਹੋਵਾਹ ਦੁਆਰਾ ਚੁਣੇ ਹੋਏ ਸਥਾਨ ਉੱਤੇ ਸੱਤਾਂ ਦਿਨਾਂ ਤੱਕ ਇਹ ਪਰਬ ਮਨਾਉ। ਅਜਿਹਾ ਕਰੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਤੁਹਾਡੀਆਂ ਫ਼ਸਲਾਂ ਵਿੱਚ ਅਤੇ ਤੁਹਾਡੀਆਂ ਸਾਰੀਆਂ ਕਰਨੀਆਂ ਵਿੱਚ ਬਰਕਤ ਦਿੱਤੀ ਹੈ। ਇਸ ਲਈ ਤੁਹਾਨੂੰ ਆਨੰਦ ਮਾਨਣਾ ਚਾਹੀਦਾ ਹੈ।"

27“ਸਾਲ ਵਿੱਚ ਤਿੰਨ ਵਾਰੀ ਤੁਹਾਡੇ ਸਾਰੇ ਆਦਮੀਆਂ ਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਮਿਲਣ ਵਾਸਤੇ ਉਸ ਦੇ ਚੁਣੇ ਹੋਏ ਖਾਸ ਸਥਾਨ ਉੱਤੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਪਤੀਰੀ ਰੋਟੀ ਦੇ ਪਰਬ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਤੇ ਜ਼ਰੂਰ ਆਉਣਾ ਚਾਹੀਦਾ ਹੈ। ਹਰ ਉਹ ਬੰਦਾ ਜਿਹੜਾ ਯਹੋਵਾਹ ਨੂੰ ਮਿਲਣ ਆਉਂਦਾ ਹੈ ਕੋਈ ਸੁਗਾਤ ਜ਼ਰੂਰ ਲੈ ਕੇ ਆਵੇ।"

28ਹਰ ਬੰਦਾ ਆਪਣੀ ਸਮਰਥਾ ਅਨੁਸਾਰ ਦਾਨ ਕਰੇ। ਉਸ ਨੂੰ ਇਹ ਸੋਚਦਿਆਂ ਹੋਇਆ ਦਾਨ ਬਾਰੇ ਨਿਆਂ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਉਸ ਨੂੰ ਕਿੰਨਾ ਕੁਝ ਦਿੱਤਾ ਹੈ।"

29ਲੋਕਾਂ ਵਾਸਤੇ ਨਿਆਂਕਾਰ ਅਤੇ ਅਧਿਕਾਰੀ “ਹਰ ਉਸ ਨਗਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਵੇਗਾ, ਕੁਝ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਨਿਆਂਕਾਰਾਂ ਅਤੇ ਅਧਿਕਾਰੀਆਂ ਵਜੋਂ ਚੁਣੋ। ਹਰ ਪਰਿਵਾਰ-ਸਮੂਹ ਨੂੰ ਅਜਿਹਾ ਕਰਨਾ ਚਾਹੀਦਾ ਹੈ। ਅਤੇ ਉਹ ਸਾਰੇ ਲੋਕ ਜੋ ਨਿਆਂ ਕਰਨ, ਨਿਰਪੱਖ ਹੋਣੇ ਚਾਹੀਦੇ ਹਨ।"

30ਤੁਹਾਨੂੰ ਹਮੇਸ਼ਾ ਨਿਰਪੱਖ ਹੋਣਾ ਚਾਹੀਦਾ ਹੈ। ਤੁਹਾਨੂੰ ਕੁਝ ਲੋਕਾਂ ਨਾਲ ਹੋਰਨਾਂ ਦੇ ਮੁਕਾਬਲੇ ਰਿਆਇਤ ਨਹੀਂ ਕਰਨੀ ਚਾਹੀਦੀ। ਤੁਹਾਨੂੰ ਵੱਢੀ ਲੈ ਕੇ ਫ਼ੈਸਲਾ ਬਦਲਣਾ ਨਹੀਂ ਚਾਹੀਦਾ। ਪੈਸਾ ਸਿਆਣੇ ਲੋਕਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੰਦਾ ਹੈ ਅਤੇ ਚੰਗੇ ਬੰਦੇ ਦੀ ਗਵਾਹੀ ਨੂੰ ਬਦਲ ਦਿੰਦਾ ਹੈ।"

Deuteronomy 11 illustration - Deuteronomy Chapter 11

31ਨੇਕੀ ਅਤੇ ਨਿਰਪੱਖਤਾ! ਤੁਹਾਨੂੰ ਹਮੇਸ਼ਾ ਨੇਕ ਅਤੇ ਨਿਰਪੱਖ ਹੋਣ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ। ਫ਼ੇਰ ਤੁਸੀਂ ਹਮੇਸ਼ਾ ਉਸ ਧਰਤੀ ਵਿੱਚ ਰਹੋਂਗੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।"

32ਪਰਮੇਸ਼ੁਰ ਬੁੱਤਾਂ ਨੂੰ ਨਫ਼ਰਤ ਕਰਦਾ ਹੈ “ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਲਈ ਜਗਵੇਦੀ ਉਸਾਰੋ, ਇਸਦੇ ਨੇੜੇ ਅਸ਼ੇਰਾਹ ਦੇ ਥੰਮ ਵਜੋਂ ਕੋਈ ਵੀ ਰੁੱਖ ਨਾ ਲਾਵੋ।"

Chapter Complete

You have read Deuteronomy 11

32 verses