1ਉਹ ਦਿਨ ਚੇਤੇ ਕਰੋ ਜਦੋਂ ਤੁਸੀਂ ਹੋਰੇਬ ਪਰਬਤ ਉੱਤੇ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁੱਖ ਖੜ੍ਹੇ ਹੋਏ ਸੀ। ਯਹੋਵਾਹ ਨੇ ਮੈਨੂੰ ਆਖਿਆ ਸੀ, ‘ਲੋਕਾਂ ਨੂੰ ਇਕੱਠਿਆਂ ਕਰੋ ਉਹ ਗੱਲਾਂ ਸੁਣਨ ਲਈ ਜੋ ਮੈਂ ਆਖਦਾ ਹਾਂ। ਫ਼ੇਰ ਉਹ ਜਦੋਂ ਤੱਕ ਜਿਉਂਦੇ ਹਨ ਮੇਰੀ ਇੱਜ਼ਤ ਕਰਨੀ ਸਿੱਖ ਜਾਣਗੇ। ਅਤੇ ਉਹ ਇਹ ਗੱਲਾਂ ਆਪਣੇ ਬੱਚਿਆਂ ਨੂੰ ਸਿੱਖਾਉਣਾਗੇ।’"
2ਤੁਸੀਂ ਨੇੜੇ ਆਏ ਅਤੇ ਪਰਬਤ ਦੇ ਕਦਮਾਂ ਵਿੱਚ ਖਲੋ ਗਏ। ਪਰਬਤ ਅਕਾਸ਼ ਨੂੰ ਛੂੰਹਦਾ, ਅੱਗ ਨਾਲ ਸੜਨ ਲੱਗਾ। ਓੱਥੇ ਕਾਲੇ ਬੋਲੇ ਬੱਦਲ ਸਨ ਅਤੇ ਹਨੇਰਾ ਸੀ।"
3ਫ਼ੇਰ ਯਹੋਵਾਹ ਨੇ ਤੁਹਾਡੇ ਨਾਲ ਅੱਗ ਵਿੱਚੋਂ ਗੱਲ ਕੀਤੀ। ਤੁਸੀਂ ਕਿਸੇ ਦੇ ਬੋਲਣ ਦੀ ਅਵਾਜ਼ ਸੁਣੀ, ਪਰ ਤੁਹਾਨੂੰ ਕੋਈ ਆਕਾਰ ਨਜ਼ਰ ਨਹੀਂ ਆਇਆ। ਓੱਥੇ ਸਿਰਫ਼ ਆਵਾਜ਼ ਹੀ ਸੀ।"
4ਯਹੋਵਾਹ ਨੇ ਤੁਹਾਨੂੰ ਆਪਣਾ ਇਕਰਾਰਨਾਮਾ ਦੱਸਿਆ। ਉਸ ਨੇ ਤੁਹਾਨੂੰ ਦਸ ਹੁਕਮ ਦਿੱਤੇ ਅਤੇ ਇਨ੍ਹਾਂ ਉੱਤੇ ਚੱਲਣ ਦਾ ਹੁਕਮ ਦਿੱਤਾ। ਉਸ ਇਨ੍ਹਾਂ ਹੁਕਮਾਂ ਨੂੰ ਦੋ ਪੱਥਰ-ਸ਼ਿਲਾਵਾਂ ਉੱਤੇ ਲਿਖਿਆ।"
5ਉਸ ਸਮੇਂ, ਯਹੋਵਾਹ ਨੇ ਮੈਨੂੰ ਵੀ ਆਦੇਸ਼ ਦਿੱਤਾ ਕਿ ਤੁਹਾਨੂੰ ਉਨ੍ਹਾਂ ਦੂਸਰੇ ਕਾਨੂੰਨਾ ਅਤੇ ਬਿਧੀਆਂ ਦੀ ਸਿੱਖਿਆ ਵੀ ਦੇਵਾ ਜਿਨ੍ਹਾਂ ਉੱਤੇ ਤੁਹਾਨੂੰ ਉਸ ਧਰਤੀ ਉੱਤੇ ਜਾਕੇ ਚੱਲਣਾ ਚਾਹੀਦਾ ਹੈ ਜੋ ਤੁਸੀਂ ਹਾਸਿਲ ਕਰਨ ਜਾ ਰਹੇ ਹੋ।"

6“ਉਸ ਦਿਨ ਜਦੋਂ ਯਹੋਵਾਹ ਨੇ ਤੁਹਾਡੇ ਨਾਲ ਹੇਰੋਬ ਪਰਬਤ ਵਿਖੇ ਅੱਗ ਵਿੱਚੋਂ ਗੱਲ ਕੀਤੀ, ਤੁਸੀਂ ਉਸ ਨੂੰ ਦੇਖਿਆ ਨਹੀਂ ਸੀ-ਪਰਮੇਸ਼ੁਰ ਦਾ ਕੋਈ ਰੂਪ ਨਹੀਂ ਸੀ।"
7ਇਸ ਲਈ ਧਿਆਨ ਰੱਖੋ! ਕਿਸੇ ਵੀ ਹੋਰ ਜਿਉਂਦੀ ਚੀਜ਼ ਦੀ ਮੂਰਤੀ ਬਣਾਕੇ ਆਪਣੇ-ਆਪ ਨੂੰ ਤਬਾਹ ਨਾ ਕਰੋ। ਕੋਈ ਵੀ ਅਜਿਹੀ ਮੂਰਤੀ ਨਾ ਬਣਾਉ ਜਿਹੜੀ ਕਿਸੇ ਆਦਮੀ ਜਾਂ ਔਰਤ ਵਰਗੀ ਦਿਸਦੀ ਹੋਵੇ।"
8ਕੋਈ ਵੀ ਅਜਿਹਾ ਬੁੱਤ ਨਾ ਬਨਾਉਣਾ ਜਿਹੜਾ ਧਰਤੀ ਉੱਤਲੇ ਕਿਸੇ ਪਸ਼ੂ ਵਰਗਾ ਦਿਸਦਾ ਹੋਵੇ ਜਾਂ ਅਕਾਸ਼ ਵਿੱਚ ਉੱਡਣ ਵਾਲੇ ਕਿਸੇ ਪੰਛੀ ਵਰਗਾ।"
9ਹੋਰ ਕੋਈ ਅਜਿਹੀ ਮੂਰਤੀ ਨਾ ਬਣਾਓ ਜਿਹੜੀ ਧਰਤੀ ਉੱਤੇ ਰੀਂਗਣ ਵਾਲੇ ਕਿਸੇ ਵੀ ਪ੍ਰਾਣੀ ਵਰਗੀ ਜਾਂ ਸਮੁੰਦਰ ਵਿੱਚਲੀ ਕਿਸੇ ਮੱਛੀ ਵਰਗੀ ਦਿਸਦੀ ਹੋਵੇ।"
10ਅਤੇ ਉਦੋਂ ਵੀ ਧਿਆਨ ਰੱਖਣਾ ਜਦੋਂ ਤੁਸੀਂ ਅਕਾਸ਼ ਵੱਲ ਝਾਕ ਕੇ ਸੂਰਜ, ਚੰਨ ਅਤੇ ਤਾਰਿਆਂ ਨੂੰ-ਅਤੇ ਅਕਾਸ਼ ਵਿੱਚਲੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖੋ। ਇਸਦਾ ਧਿਆਨ ਰੱਖਣਾ ਕਿ ਤੁਸੀਂ ਇਨ੍ਹਾਂ ਚੀਜ਼ਾਂ ਦੀ ਉਪਾਸਨਾ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਦੀ ਲਾਲਸਾ ਨਾ ਕਰਨ ਲੱਗ ਪਵੋਂ। ਯਹੋਵਾਹ, ਤੁਹਾਡਾ ਪਰਮੇਸ਼ੁਰ, ਦੁਨੀਆਂ ਦੇ ਹੋਰਨਾਂ ਲੋਕਾਂ ਨੂੰ ਅਜਿਹਾ ਕਰਨ ਦਿੰਦਾ ਹੈ।"

11ਪਰ ਯਹੋਵਾਹ ਨੇ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ ਅਤੇ ਤੁਹਾਨੂੰ ਆਪਣੇ ਖਾਸ ਬੰਦੇ ਬਣਾਇਆ। ਇਹ ਇਸ ਤਰ੍ਹਾਂ ਸੀ ਜਿਵੇਂ ਯਹੋਵਾਹ ਲੋਹਾ ਪਿਘਲਾਉਣ ਵਾਲੀ ਤਪਦੀ ਭੱਠੀ ਵਿੱਚ ਵੜ ਕੇ ਤੁਹਾਨੂੰ ਉਸ ਅਗਨੀ ਵਿੱਚੋਂ ਕੱਢ ਲਿਆਇਆ। ਅਤੇ ਹੁਣ ਤੁਸੀਂ ਉਸੇ ਦੇ ਬੰਦੇ ਹੋ!"
12“ਯਹੋਵਾਹ ਤੁਹਾਡੇ ਕਾਰਣ, ਮੇਰੇ ਨਾਲ ਨਾਰਾਜ਼ ਹੋ ਗਿਆ। ਯਹੋਵਾਹ ਨੇ ਸੌਂਹ ਖਾਧੀ ਕਿ ਮੈਂ ਯਰਦਨ ਨਦੀ ਪਾਰ ਕਰਕੇ ਉਸ ਚੰਗੀ ਧਰਤੀ ਉੱਤੇ ਨਹੀਂ ਜਾਵਾਂਗਾ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।"
13ਇਸ ਲਈ ਮੈਨੂੰ ਇੱਥੇ ਇਸੇ ਧਰਤੀ ਉੱਤੇ ਹੀ ਮਰਨਾ ਪਵੇਗਾ। ਮੈਂ ਯਰਦਨ ਨਦੀ ਦੇ ਪਾਰ ਨਹੀਂ ਜਾ ਸੱਕਦਾ, ਪਰ ਤੁਸੀਂ ਛੇਤੀ ਹੀ ਪਾਰ ਜਾਵੋਂਗੇ ਅਤੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰਕੇ ਉੱਥੇ ਰਹੋਂਗੇ।"
14ਉਸ ਨਵੀਂ ਧਰਤੀ ਵਿੱਚ, ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਇਕਰਾਰਨਾਮੇ ਨੂੰ ਨਾ ਭੁੱਲੋ ਜਿਹੜਾ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਨਾਲ ਕੀਤਾ ਹੈ। ਤੁਹਾਨੂੰ ਯਹੋਵਾਹ ਦੇ ਹੁਕਮ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ। ਕਿਸੇ ਵੀ ਸ਼ਕਲ ਵਿੱਚ ਕੋਈ ਬੁੱਤ ਨਹੀਂ ਬਨਾਉਣਾ।"
15ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਆਪਣੇ ਲੋਕਾਂ ਦੇ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਨ ਨੂੰ ਨਫ਼ਰਤ ਕਰਦਾ ਹੈ। ਅਤੇ ਯਹੋਵਾਹ ਉਸ ਅਗਨੀ ਵਰਗਾ ਹੋ ਸੱਕਦਾ ਹੈ ਜਿਹੜੀ ਤਬਾਹ ਕਰ ਦਿੰਦੀ ਹੈ!"

16“ਤੁਸੀਂ ਲੰਮੇ ਸਮੇਂ ਤੀਕ ਉਸ ਦੇਸ਼ ਵਿੱਚ ਰਹੋਂਗੇ ਅਤੇ ਤੁਹਾਡੇ ਪੁੱਤ-ਪੋਤਰੇ ਹੋਣਗੇ ਤੁਸੀਂ ਓੱਥੇ ਹੀ ਬੁੱਢੇ ਹੋਵੋਂਗੇ। ਫ਼ੇਰ ਤੁਸੀਂ ਹਰ ਤਰ੍ਹਾਂ ਦੀਆਂ ਮੂਰਤੀਆਂ ਬਣਾਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲਵੋਂਗੇ। ਜਦੋਂ ਤੁਸੀਂ ਅਜਿਹਾ ਕਰੋਂਗੇ, ਤੁਸੀਂ ਪਰਮੇਸ਼ੁਰ ਨੂੰ ਬਹੁਤ ਨਰਾਜ਼ ਕਰ ਲਵੋਂਗੇ।"
17ਇਸ ਲਈ, ਹੁਣ ਮੈਂ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਖਿਲਾਫ਼ ਗਵਾਹ ਠਹਿਰਾਉਂਦਾ ਹਾਂ। ਜੇ ਤੁਸੀਂ ਇੰਝ ਹੀ ਪਾਪ ਕਰੋਂਗੇ, ਬਹੁਤ ਹੀ ਜਲਦੀ ਤੁਸੀਂ ਤਬਾਹੀ ਦਾ ਸਾਹਮਣਾ ਕਰੋਂਗੇ। ਤੁਸੀਂ ਹੁਣ ਉਹ ਧਰਤੀ ਹਾਸਿਲ ਕਰਨ ਲਈ ਯਰਦਨ ਨਦੀ ਨੂੰ ਪਾਰ ਕਰ ਰਹੇ ਹੋ, ਪਰ ਜੇ ਤੁਸੀਂ ਕੋਈ ਮੂਰਤੀਆਂ ਬਣਾਈਆਂ, ਤੁਸੀਂ ਲੰਮੇ ਸਮੇਂ ਤੱਕ ਜਿਉਂਦੇ ਨਹੀਂ ਰਹੋਂਗੇ। ਯਕੀਨਨ ਹੀ, ਤੁਸੀਂ ਪੂਰੀ ਤਰ੍ਹਾਂ ਤਬਾਹ ਹੋ ਜਾਵੋਂਗੇ!"
18ਯਹੋਵਾਹ ਤੁਹਾਨੂੰ ਹੋਰਨਾਂ ਕੌਮਾਂ ਵਿੱਚ ਖਿੰਡਾ ਦੇਵੇਗਾ। ਅਤੇ ਤੁਹਾਡੇ ਵਿੱਚ ਸਿਰਫ਼ ਥੋੜੇ ਜਿਹੇ ਹੀ ਉਨ੍ਹਾਂ ਦੇਸ਼ ਵਿੱਚ ਜਾਣ ਲਈ ਬਚਨਗੇ ਜਿੱਥੇ ਤੁਹਾਨੂੰ ਯਹੋਵਾਹ ਭੇਜੇਗਾ।"
19ਉੱਥੇ, ਤੁਸੀਂ ਮਨੁੱਖਾਂ ਦੁਆਰਾ ਬਣਾਏ ਹੋਏ ਦੇਵਤਿਆਂ, ਪੱਥਰ ਅਤੇ ਲੱਕੜੀ ਤੋਂ ਬਣੀਆਂ ਹੋਈਆਂ ਮੂਰਤੀਆਂ ਦੀ ਸੇਵਾ ਕਰੋਂਗੇ ਜਿਹੜੀਆਂ ਨਾ ਤਾਂ ਦੇਖ ਸੱਕਦੀਆਂ, ਨਾ ਸੁਣ ਸੱਕਦੀਆਂ ਨਾ ਖਾ ਸੱਕਦੀਆਂ ਅਤੇ ਨਾ ਸੁੰਘ ਸੱਕਦੀਆਂ।"
20ਪਰ ਜੇਕਰ ਉੱਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਭਾਲੋਂਗੇ, ਤੁਸੀਂ ਉਸ ਨੂੰ ਭਾਲ ਲਵੋਂਗੇ, ਜੇਕਰ ਤੁਸੀਂ ਉਸ ਨੂੰ ਆਪਣੇ ਪੂਰੇ ਦਿਨ ਅਤੇ ਰੂਹ ਨਾਲ ਭਾਲੋਂਗੇ।"

21ਜਦੋਂ ਤੁਸੀਂ ਮੁਸ਼ਕਿਲ ਵਿੱਚ ਹੋਵੋ-ਜਦੋਂ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਵਾਪਰਨ-ਤਾਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਕੋਲ ਵਾਪਸ ਆ ਜਾਵੋਂਗੇ ਅਤੇ ਉਸਦਾ ਹੁਕਮ ਮੰਨੋਗੇ।"
22ਯਹੋਵਾਹ, ਤੁਹਾਡਾ ਪਰਮੇਸ਼ੁਰ, ਦਿਆਲੂ ਪਰਮੇਸ਼ੁਰ ਹੈ। ਉਹ ਤੁਹਾਨੂੰ ਉੱਥੇ ਨਹੀਂ ਛੱਡੇਗਾ। ਉਹ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰੇਗਾ। ਉਹ ਉਸ ਇਕਰਾਰਨਾਮੇ ਨੂੰ ਨਹੀਂ ਭੁੱਲੇਗਾ ਜਿਹੜਾ ਉਸ ਨੇ ਤੁਹਾਡੇ ਪੁਰਖਿਆਂ ਨਾਲ ਕੀਤਾ ਸੀ।"
23ਪਰਮੇਸ਼ੁਰ ਦੇ ਮਹਾਨ ਕਾਰਨਾਮਿਆਂ ਬਾਰੇ ਸੋਚੋ “ਕੀ ਇਹੋ ਜਿਹੀ ਮਹਾਨ ਗੱਲ ਕਦੇ ਪਹਿਲਾਂ ਵਾਪਰੀ ਹੈ? ਕਦੇ ਨਹੀਂ! ਅਤੀਤ ਵੱਲ ਵੇਖੋ। ਉਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚੋ ਜਿਹੜੀਆਂ ਤੁਹਾਡੇ ਜੰਮਣ ਤੋਂ ਪਹਿਲਾਂ ਵਾਪਰੀਆਂ ਸਨ ਉਸ ਸਮੇਂ ਵਿੱਚ ਵਾਪਸ ਜਾਉ ਜਦੋਂ ਪਰਮੇਸ਼ੁਰ ਨੇ ਧਰਤੀ ਉੱਤੇ ਮਨੁੱਖਾਂ ਨੂੰ ਸਾਜਿਆ ਸੀ ਉਨ੍ਹਾਂ ਸਰੀਆਂ ਗੱਲਾਂ ਵੱਲ ਦੇਖੋ ਜਿਹੜੀਆਂ ਧਰਤੀ ਉੱਤੇ ਵਾਪਰੀਆਂ ਹਨ। ਕੀ ਕਿਸੇ ਨੇ ਕਦੇ ਇਹੋ ਜਿਹੀਆਂ ਮਹਾਨ ਗੱਲਾਂ ਬਾਰੇ ਸੁਣਿਆ ਹੈ? ਨਹੀਂ!"
24ਤੁਸੀਂ ਲੋਕਾਂ ਨੇ ਪਰਮੇਸ਼ੁਰ ਨੂੰ ਅੱਗ ਵਿੱਚੋਂ ਤੁਹਾਡੇ ਨਾਲ ਗੱਲਾਂ ਕਰਦਿਆਂ ਸੁਣਿਆ, ਅਤੇ ਹਾਲੇ ਵੀ ਜਿਉਂਦੇ ਹੋ! ਕੀ ਅਜਿਹਾ ਕਿਸੇ ਹੋਰ ਨਾਲ ਵਾਪਰਿਆ ਹੈ? ਨਹੀਂ!"
25ਕੀ ਕਦੇ ਕਿਸੇ ਹੋਰ ਦੇਵਤੇ ਨੇ ਕਿਸੇ ਹੋਰ ਦੇਸ਼ ਦੇ ਲੋਕਾਂ ਨੂੰ ਆਪਣਾ ਬਨਾਉਣ ਦਾ ਯਤਨ ਕੀਤਾ ਹੈ? ਨਹੀਂ! ਪਰ ਤੁਸੀਂ ਖੁਦ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਇਹ ਕਰਿਸ਼ਮੇ ਕਰਦਿਆਂ ਦੇਖਿਆ ਹੈ! ਉਸ ਨੇ ਤੁਹਾਨੂੰ ਆਪਣੀ ਤਾਕਤ ਅਤੇ ਸ਼ਕਤੀ ਦਰਸਾਈ ਹੈ। ਤੁਸੀਂ ਉਨ੍ਹਾਂ ਮੁਸ਼ਕਿਲਾਂ ਨੂੰ ਦੇਖਿਆ ਜਿਨ੍ਹਾਂ ਨੇ ਲੋਕਾਂ ਨੂੰ ਪਰੱਖਿਆ, ਚਮਤਕਾਰਾਂ ਅਤੇ ਅਚਰਜ ਕੰਮਾਂ ਨੂੰ। ਤੁਸੀਂ ਯੁੱਧ ਅਤੇ ਭਿਆਨਕ ਗੱਲਾਂ ਵਾਪਰਦੀਆਂ ਦੇਖੀਆਂ।"

26ਯਹੋਵਾਹ ਨੇ ਤੁਹਾਨੂੰ ਇਹ ਗੱਲਾਂ ਇਸ ਵਾਸਤੇ ਦਰਸਾਈਆਂ ਤਾਂ ਜੋ ਤੁਸੀਂ ਜਾਣ ਲਵੋਂ ਕਿ ਉਹ ਪਰਮੇਸ਼ੁਰ ਹੈ। ਉਸਤੋਂ ਸਿਵਾ ਹੋਰ ਕੋਈ ਪਰਮੇਸ਼ੁਰ ਨਹੀਂ ਹੈ!"
27ਯਹੋਵਾਹ ਨੇ ਤੁਹਾਨੂੰ ਆਕਾਸ਼ ਵਿੱਚੋਂ ਆਪਣੀ ਅਵਾਜ਼ ਸੁਣਨ ਦਿੱਤੀ ਤਾਂ ਜੋ ਉਹ ਤੁਹਾਨੂੰ ਅਨੁਸ਼ਾਸਿਤ ਕਰ ਸੱਕੇ। ਉਸ ਨੇ ਤੁਹਾਨੂੰ ਆਪਣੀ ਮਹਾਨ ਅੱਗ ਧਰਤੀ ਉੱਤੇ ਵੇਖਣ ਦਿੱਤੀ ਅਤੇ ਉਸ ਅੱਗ ਵਿੱਚੋਂ ਤੁਹਾਡੇ ਨਾਲ ਗੱਲਾਂ ਕੀਤੀਆਂ।"
28“ਯਹੋਵਾਹ ਤੁਹਾਡੇ ਪੁਰਖਿਆਂ ਨੂੰ ਪਿਆਰ ਕਰਦਾ ਸੀ! ਇਹੀ ਕਾਰਣ ਹੈ ਕਿ ਉਸ ਨੇ ਤੁਹਾਨੂੰ, ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਚੁਣਿਆ। ਅਤੇ ਇਹੀ ਕਾਰਣ ਹੈ ਕਿ ਯਹੋਵਾਹ ਤੁਹਾਨੂੰ, ਮਿਸਰ ਵਿੱਚੋਂ, ਬਾਹਰ ਲਿਆਇਆ। ਉਹ ਤੁਹਾਡੇ ਨਾਲ ਸੀ ਅਤੇ ਤੁਹਾਨੂੰ ਆਪਣੀ ਮਹਾਨ ਸ਼ਕਤੀ ਰਾਹੀਂ ਬਾਹਰ ਲੈ ਕੇ ਆਇਆ।"
29ਜਦੋਂ ਤੁਸੀਂ ਅੱਗੇ ਵੱਧੇ ਸੀ, ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਬਾਹਰ ਕੱਢ ਦਿੱਤਾ ਜਿਹੜੀਆਂ ਤੁਹਾਡੇ ਨਾਲੋਂ ਵੱਡੇਰੀਆਂ ਅਤੇ ਤੁਹਾਡੇ ਨਾਲੋਂ ਤਾਕਤਵਰ ਸਨ। ਅਤੇ ਯਹੋਵਾਹ ਨੇ ਉਨ੍ਹਾਂ ਦੀ ਧਰਤੀ ਅੰਦਰ ਤੁਹਾਡੀ ਅਗਵਾਈ ਕੀਤੀ। ਉਸ ਨੇ ਤੁਹਾਨੂੰ ਰਹਿਣ ਵਾਸਤੇ ਉਨ੍ਹਾਂ ਦੀ ਧਰਤੀ ਦੇ ਦਿੱਤੀ। ਅਤੇ ਉਹ ਅੱਜ ਵੀ ਇਹੋ ਕਰ ਰਿਹਾ ਹੈ।"
30“ਇਸ ਲਈ ਅੱਜ ਤੁਹਾਨੂੰ ਜ਼ਰੂਰ ਚੇਤੇ ਕਰਨਾ ਚਾਹੀਦਾ ਹੈ ਅਤੇ ਮੰਨ ਲੈਣਾ ਚਾਹੀਦਾ ਹੈ ਕਿ ਯਹੋਵਾਹ ਪਰਮੇਸ਼ੁਰ ਹੈ। ਉਹ ਅਕਾਸ਼ ਵਿੱਚ ਉੱਪਰ ਅਤੇ ਧਰਤੀ ਉੱਤੇ ਇੱਥੇ ਹੇਠਾਂ, ਪਰਮੇਸ਼ੁਰ ਹੈ। ਕੋਈ ਹੋਰ ਪਰਮੇਸ਼ੁਰ ਨਹੀਂ!"

31ਅਤੇ ਤੁਹਾਨੂੰ ਉਸ ਦੇ ਕਾਨੂੰਨਾ ਅਤੇ ਹੁਕਮਾਂ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਫ਼ੇਰ ਤੁਹਾਡਾ ਹਰ ਤਰ੍ਹਾਂ ਨਾਲ ਭਲਾ ਹੋਵੇਗਾ ਅਤੇ ਤੁਹਾਡੇ ਬੱਚੇ ਤੁਹਾਡੇ ਮਗਰੋਂ ਜਿਉਂਦੇ ਰਹਿਣਗੇ। ਅਤੇ ਤੁਸੀਂ ਵੀ ਉਸ ਧਰਤੀ ਉੱਤੇ ਲੰਮੇ ਸਮੇਂ ਤੱਕ ਜੀਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ-ਇਹ ਹਮੇਸ਼ਾ ਤੁਹਾਡੀ ਹੀ ਰਹੇਗੀ!”"
32ਮੂਸਾ ਸੁਰੱਖਿਆ ਵਾਲੇ ਸ਼ਹਿਰਾਂ ਦੀ ਚੋਣ ਕਰਦਾ ਹੈ ਫ਼ੇਰ ਮੂਸਾ ਨੇ ਯਰਦਨ ਨਦੀ ਦੇ ਪੂਰਬ ਵੱਲ ਤਿੰਨਾ ਸ਼ਹਿਰਾਂ ਦੀ ਚੋਣ ਕੀਤੀ।"
33ਜੋ ਕੋਈ ਬੰਦਾ ਕਿਸੇ ਕੋਲੋਂ ਦੁਰਘਟਨਾ ਵਿੱਚ ਮਾਰਿਆ ਜਾਵੇ ਤਾਂ ਉਹ ਇਨ੍ਹਾਂ ਤਿੰਨਾ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਭੱਜਕੇ ਜਾ ਸੱਕਦਾ ਸੀ ਅਤੇ ਮੌਤ ਤੋਂ ਬਚ ਸੱਕਦਾ ਸੀ। ਪਰ ਉਹ ਤਦੋਂ ਹੀ ਸੁਰੱਖਿਅਤ ਹੋ ਸੱਕਦਾ ਸੀ ਜੇ ਉਹ ਦੂਸਰੇ ਬੰਦੇ ਨੂੰ ਨਫ਼ਰਤ ਨਹੀਂ ਕਰਦਾ ਸੀ ਅਤੇ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ।"
34ਉਹ ਤਿੰਨ ਸ਼ਹਿਰ ਜਿਨ੍ਹਾਂ ਨੂੰ ਮੂਸਾ ਨੇ ਚੁਣਿਆ ਇਹ ਸਨ: ਰਊਬੇਨ ਦੇ ਪਰਿਵਾਰ-ਸਮੂਹ ਲਈ ਉੱਚੇ ਮੈਦਾਨਾ ਵਿੱਚਲੇ ਬਸਰ; ਗਾਦ ਦੇ ਪਰਿਵਾਰ-ਸਮੂਹ ਲਈ ਗਿਲਆਦ ਵਿੱਚਲਾ ਰਾਮੋਥ; ਅਤੇ ਮਨੱਸ਼ਹ ਦੇ ਪਰਿਵਾਰ-ਸਮੂਹ ਲਈ ਬਾਸ਼ਾਨ ਵਿੱਚਲਾ ਗੋਲਾਨ।"
35ਮੂਸਾ ਦੇ ਕਾਨੂੰਨ ਦੀ ਭੂਮਿਕਾ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਪਰਮੇਸ਼ੁਰ ਦਾ ਕਾਨੂੰਨ ਦਿੱਤਾ।"

36ਮੂਸਾ ਨੇ ਇਹ ਬਿਵਸਥਾ, ਕਾਨੂੰਨ ਅਤੇ ਬਿਧੀਆਂ ਲੋਕਾਂ ਨੂੰ ਉਦੋਂ ਦਿੱਤੇ ਜਦੋਂ ਉਹ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ।"
37ਮੂਸਾ ਨੇ ਇਹ ਕਾਨੂੰਨ ਉਨ੍ਹਾਂ ਨੂੰ ਉਦੋਂ ਦਿੱਤੇ ਜਦੋਂ ਉਹ ਯਰਦਨ ਨਦੀ ਦੇ ਪੂਰਬ ਵੱਲ, ਬੈਤ-ਪਓਰ ਦੇ ਸਾਹਮਣੇ ਦੀ ਵਾਦੀ ਵਿੱਚ ਸਨ। ਉਹ ਅਮੋਰੀ ਰਾਜੇ, ਸੀਹੋਨ ਦੀ ਧਰਤੀ ਵਿੱਚ ਸਨ, ਜੋ ਕਿ ਹਸ਼ਬੋਨ ਵਿੱਚ ਰਹਿੰਦਾ ਸੀ। (ਮੂਸਾ ਅਤੇ ਇਸਰਾਏਲ ਦੇ ਲੋਕਾਂ ਨੇ ਸੀਹੋਨ ਨੂੰ ਉਦੋਂ ਹਰਾਇਆ ਸੀ ਜਦੋਂ ਉਹ ਮਿਸਰ ਵਿੱਚੋਂ ਬਾਹਰ ਆਏ ਸਨ।"
38ਉਨ੍ਹਾਂ ਨੂੰ ਸੀਹੋਨ ਦੀ ਧਰਤੀ ਮਿਲ ਗਈ ਅਤੇ ਉਨ੍ਹਾਂ ਨੇ ਬਾਸ਼ਾਨ ਦੇ ਰਾਜੇ, ਓਗ ਦੀ ਧਰਤੀ ਵੀ ਲੈ ਲਈ। ਇਹ ਦੋਵੇਂ ਰਾਜੇ ਯਰਦਨ ਨਦੀ ਦੇ ਪੂਰਬ ਵੱਲ ਰਹਿੰਦੇ ਸਨ।"
39ਇਹ ਧਰਤੀ ਅਰਨੋਨ ਵਾਦੀ ਦੇ ਕੰਢੇ ਅਤੇ ਅਰੋਏਰ ਤੋਂ ਲੈ ਕੇ ਸੀਹੋਨ ਪਰਬਤ (ਹਰਮੋਨ ਪਰਬਤ) ਤੱਕ ਫ਼ੈਲ ਹੋਈ ਹੈ।"
40ਇਸ ਧਰਤੀ ਵਿੱਚ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਦੀ ਪੂਰੀ ਯਰਦਨ ਵਾਦੀ ਸ਼ਾਮਿਲ ਸੀ। ਦੱਖਣ ਵੱਲ ਇਹ ਧਰਤੀ ਮ੍ਰਿਤ ਸਾਗਰ ਤੱਕ ਜਾਂਦੀ ਸੀ। ਪੂਰਬ ਵੱਲ ਇਹ ਪਿਸਗਾਹ ਪਰਬਤ ਦੇ ਪੈਰਾਂ ਤੱਕ ਪਹੁੰਚਦੀ ਸੀ।)"

41ਦਸ ਹੁਕਮ ਮੂਸਾ ਨੇ ਇਸਰਾਏਲ ਦੇ ਸਮੂਹ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਇਸਰਾਏਲ ਦੇ ਲੋਕੋ, ਉਨ੍ਹਾਂ ਕਾਨੂੰਨਾਂ ਅਤੇ ਬਿਧੀਆਂ ਨੂੰ ਸੁਣੋ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ। ਇਨ੍ਹਾਂ ਨੇਮਾਂ ਨੂੰ ਜਾਣ ਲਵੋ ਅਤੇ ਇਨ੍ਹਾਂ ਨੂੰ ਮੰਨਣ ਲਈ ਦ੍ਰਿੜ ਹੋਵੋ।"
42ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਹੇਰੋਬ ਪਰਬਤ ਉੱਤੇ ਇੱਕ ਇਕਰਾਰਨਾਮਾ ਕੀਤਾ ਸੀ।"
43ਯਹੋਵਾਹ ਨੇ ਇਹ ਇਕਰਾਰਨਾਮਾ ਸਾਡੇ ਪੁਰਖਿਆਂ ਨਾਲ ਨਹੀਂ ਸਗੋਂ ਸਾਡੇ ਸਾਰਿਆਂ ਨਾਲ ਕੀਤਾ ਸੀ-ਜਿਹੜੇ ਅੱਜ ਇੱਥੇ ਜਿਉਂਦੇ ਹਾਂ।"
44ਯਹੋਵਾਹ ਨੇ ਉਸ ਪਰਬਤ ਉੱਤੇ ਤੁਹਾਡੇ ਨਾਲ ਸਨਮੁੱਖ ਹੋਕੇ ਗੱਲ ਕੀਤੀ। ਉਸ ਨੇ ਤੁਹਾਡੇ ਨਾਲ ਅੱਗ ਵਿੱਚੋਂ ਗੱਲ ਕੀਤੀ ਸੀ।"
45ਪਰ ਤੁਸੀਂ ਅੱਗ ਤੋਂ ਭੈਭੀਤ ਸੀ। ਅਤੇ ਤੁਸੀਂ ਪਰਬਤ ਉੱਤੇ ਨਹੀਂ ਗਏ। ਇਸ ਲਈ ਮੈਂ ਯਹੋਵਾਹ ਅਤੇ ਤੁਹਾਡੇ ਦਰਮਿਆਨ ਖਲੋਤਾ ਸਾਂ ਤੁਹਾਨੂੰ ਇਹ ਗੱਲਾਂ ਦੱਸਣ ਲਈ ਕਿ ਯਹੋਵਾਹ ਨੇ ਕੀ ਆਖਿਆ।"

46‘ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਜਿੱਥੇ ਤੁਸੀਂ ਗੁਲਾਮ ਸੀ।"
You have read Deuteronomy 1
46 verses