Lumina
Daniel

Vision of Ram and Goat

Daniel 8·Punjabi Bible

1ਹਾਂ! ਯਾਹਵੇਹ ਫ਼ੌਜਾਂ ਦਾ ਪਰਮੇਸ਼ੁਰ ਹੈ। ਉਸ ਦਾ ਨਾਉਂ ਯਾਹਵੇਹ ਹੈ।"

2ਤਾਂ ਆ ਆਪਣੇ ਪਰਮੇਸ਼ੁਰ ਵੱਲ ਪਰਤ ਨਿਆਂ ਅਤੇ ਦਯਾ ਨੂੰ ਬਣਾਈ ਰੱਖ ਅਤੇ ਹਮੇਸ਼ਾ ਆਪਣੇ ਪਰਮੇਸ਼ੁਰ ਤੇ ਨਿਰਭਰ ਕਰ।"

3“ਯਾਕੂਬ ਅਸਲੀ ਵਪਾਰੀ ਹੈ। ਉਹ ਆਪਣੇ ਮਿੱਤਰ ਨੂੰ ਵੀ ਧੋਖਾ ਦੇ ਦਿੰਦਾ। ਉਹ ਗ਼ਲਤ ਤੋਂਲ ਇਸਤੇਮਾਲ ਕਰਦਾ ਹੈ।"

4ਅਫ਼ਰਾਈਮ ਨੇ ਕਿਹਾ, ‘ਮੈਂ ਅਮੀਰ ਹਾਂ। ਮੈਂ ਅਸਲੀ ਅਮੀਰੀ ਪਾਈ ਹੈ। ਕੋਈ ਵੀ ਵਿਅਕਤੀ ਮੇਰੀਆਂ ਕੀਤੀਆਂ ਸਾਰੀਆਂ ਗੱਲਾਂ ਵਿੱਚ ਕੁਝ ਵੀ ਅਜਿਹਾ ਨਹੀਂ ਲੱਭ ਸੱਕੇਗਾ ਜਿਸ ਨੂੰ ਪਾਪ ਕਿਹਾ ਜਾ ਸੱਕੇ।’"

5“ਪਰ ਮੈਂ, ਤੁਹਾਡੇ ਮਿਸਰ ਦੇਸ਼ ਵਿੱਚ ਰਹਿਣ ਦੇ ਸਮੇਂ ਤੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਰਿਹਾ ਹਾਂ, ਮੈਂ ਫ਼ਿਰ ਤੋਂ ਤੁਹਾਨੂੰ ਤੰਬੂਆਂ ਵਿੱਚ ਵਸਾਵਾਂਗਾ ਜਿਵੇਂ ਤੁਸੀਂ ਮੰਡਲੀ ਦੇ ਤੰਬੂ ਦੇ ਸਮੇਂ ਦੌਰਾਨ ਤੰਬੂਆਂ ਵਿੱਚ ਰਹਿੰਦੇ ਸੀ।"

Daniel 8 illustration - Daniel Chapter 8

6ਮੈਂ ਨਬੀਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਅਨੇਕਾਂ ਦਰਸ਼ਨ ਦਿੱਤੇ ਹਨ। ਕਿੰਨੀ ਵਾਰੀ ਮੈਂ ਨਬੀਆਂ ਦੇ ਰਾਹੀਂ ਤੁਹਾਨੂੰ ਮੇਰੇ ਸਬਕ ਦਿੱਤੇ ਹਨ।"

7ਪਰ ਗਿਲਆਦ ਵਿੱਚ ਲੋਕ ਪਾਪ ਕਰਦੇ ਰਹੇ। ਉੱਥੇ ਉਨ੍ਹਾਂ ਨੇ ਇੰਨੇ ਬੁੱਤ ਸਥਾਪਿਤ ਕੀਤੇ। ਲੋਕਾਂ ਨੇ ਗਿਲਆਦ ਵਿੱਚ ਬਲਦਾਂ ਨੂੰ ਬਲੀਆਂ ਦਿੱਤੀਆਂ। ਉਨ੍ਹਾਂ ਕੋਲ ਕਿੰਨੀਆਂ ਜਗਵੇਦੀਆਂ ਹਨ। ਓੱਥੇ ਵਾਹੇ ਹੋਏ ਖੇਤਾਂ ਦੀ ਕਤਾਰਾਂ ਵਿੱਚ ਪਈ ਗੰਦਗੀ ਦੀ ਤਰ੍ਹਾਂ, ਜਗਵੇਦੀਆਂ ਦੀਆਂ ਅਨੇਕਾਂ ਕਤਾਰਾਂ ਹਨ।"

8“ਯਾਕੂਬ ਅਰਾਮ ਦੀ ਧਰਤੀ ਨੂੰ ਭੱਜ ਗਿਆ। ਉਸ ਬਾਵੇਂ, ਇਸਰਾਏਲ ਨੇ ਪਤਨੀ ਲਈ ਕੰਮ ਕੀਤਾ ਅਤੇ ਇੱਕ ਹੋਰ ਪਤਨੀ ਪਾਉਣ ਲਈ ਭੇਡਾਂ ਦੀ ਰਾਖੀ ਕੀਤੀ।"

9ਪਰ ਯਹੋਵਾਹ ਇੱਕ ਨਬੀ ਦੀ ਸਹਾਇਤਾ ਨਾਲ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਉਸ ਨਬੀ ਰਾਹੀਂ ਯਹੋਵਾਹ ਨੇ ਇਸਰਾਏਲ ਨੂੰ ਸੁਰੱਖਿਅਤ ਰੱਖਿਆ।"

10ਪਰ ਅਫ਼ਰਾਈਮ ਨੇ ਯਹੋਵਾਹ ਨੂੰ ਗੁੱਸੇ ਕਰ ਦਿੱਤਾ। ਕਿਉਂ ਕਿ ਉਸ ਨੇ ਅਨੇਕਾਂ ਲੋਕਾਂ ਦੀ ਹਤਿਆ ਕੀਤੀ। ਇਸ ਲਈ ਉਸ ਨੂੰ ਉਸ ਦੇ ਜੁਰਮ ਦੀ ਸਜ਼ਾ ਮਿਲੇਗੀ, ਅਤੇ ਉਸ ਦਾ ਮਾਲਕ (ਯਹੋਵਾਹ) ਉਸ ਨੂੰ ਉਸ ਦੀ ਸ਼ਰਮ ਸਹਾਰਨ ਦੇਵੇਗਾ।”"

Daniel 8 illustration - Daniel Chapter 8

11ਇਸਰਾਏਲ ਆਪਣੀ ਬਰਬਾਦੀ ਦਾ ਖੁਦ ਜਿੰਮੇਵਾਰ ਹੈ “ਅਫ਼ਰਾਈਮ ਨੇ ਆਪਣੇ-ਆਪ ਨੂੰ ਇਸਰਾਏਲ ਵਿੱਚ ਬੜਾ ਪ੍ਰਮੁੱਖ ਦਰਜਾ ਦਿੱਤਾ ਹੋਇਆ ਸੀ। ਉਹ ਜਦੋਂ ਬੋਲਦਾ ਤਾਂ ਲੋਕਾਂ ਨੂੰ ਕਾਂਬਾ ਛਿੜ ਜਾਂਦਾ। ਪਰ ਅਫ਼ਰਾਈਮ ਨੇ ਬਆਲਾਂ ਦੀ ਉਪਾਸਨਾ ਕਰਕੇ ਵੱਡਾ ਪਾਪ ਕੀਤਾ ਸੀ।"

12ਅਤੇ ਹੁਣ ਇਸਰਾਏਲੀ ਹੋਰ ਵੱਧੇਰੇ ਪਾਪ ਕਰ ਰਹੇ ਸਨ। ਉਨ੍ਹਾਂ ਆਪਣੇ ਲਈ ਬੁੱਤ ਬਣਾਏ ਸਿਰਜ ਲੇ। ਕਾਮੇ ਚਾਂਦੀ ਦੇ ਬੁੱਤ ਉਨ੍ਹਾਂ ਦੇਵਤਿਆਂ ਦੇ ਬਣਾਉਂਦੇ ਅਤੇ ਫ਼ਿਰ ਉਹ ਲੋਕ ਉਨ੍ਹਾਂ ਬੁੱਤਾਂ ਨਾਲ ਗੱਲਾਂ ਕਰਦੇ ਅਤੇ ਉਨ੍ਹਾਂ ਬੁੱਤਾਂ ਅੱਗੇ ਬਲੀਆਂ ਭੇਟ ਕੀਤੀਆਂ ਜਾਂਦੀਆਂ। ਉਹ ਉਨ੍ਹਾਂ ਸੋਨੇ ਦੇ ਵੱਛਿਆਂ ਨੂੰ ਚੁੰਮਦੇ।"

13ਇਹੀ ਕਾਰਣ ਹੈ ਕਿ ਉਹ ਲੋਕ ਜਲਦੀ ਹੀ ਅਲੋਪ ਹੋ ਜਾਣਗੇ। ਉਹ ਸੁਵਖਤੇ ਦੀ ਧੁੰਦ ਵਰਗੇ ਅਤੇ ਤਰੇਲ ਵਰਗੇ ਹੋਣਗੇ, ਜੋ ਸੂਰਜ ਚਢ਼ਨ ਤੋਂ ਪਹਿਲਾਂ ਹੀ ਅਲੋਪ ਹੋ ਜਾਂਦੀ ਹੈ। ਉਹ ਉਸ ਤੂੜੀ ਵਾਂਗ ਹਨ ਜਿਸ ਨੂੰ ਹਵਾ ਪਿੜ ਵਿੱਚੋਂ ਉਡਾ ਕੇ ਲੈ ਜਾਂਦੀ ਹੈ। ਉਹ ਉਸ ਧੂੰਏਁ ਵਾਂਗ ਹਨ ਜੋ ਚਿਮਨੀ ਵਿੱਚੋਂ ਨਿਕਲ ਕੇ ਅਲੋਪ ਹੋ ਜਾਂਦਾ ਹੈ।"

14“ਮੈਂ, ਤੁਹਾਡੇ ਮਿਸਰ ਵਿੱਚ ਰਹਿਣ ਦੇ ਦਿਨਾਂ ਤੋਂ, ਯਹੋਵਾਹ ਤੁਹਾਡਾ ਪਰਮੇਸ਼ੁਰ ਰਿਹਾ ਹਾਂ। ਤੁਸੀਂ ਮੇਰੇ ਇਲਾਵਾ ਹੋਰ ਕਿਸੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। ਇਹ ਮੈਂ ਹੀ ਸੀ ਜਿਸਨੇ ਤੁਹਾਨੂੰ ਬਚਾਇਆ।"

15ਮੈਂ ਤੁਹਾਨੂੰ ਤੁਹਾਡੇ ਮਾਰੂਬਲ, ਬਿਨਾ ਮੀਂਹ ਦੀ ਧਰਤੀ ਵਿੱਚ ਰਹਿਣ ਦੇ ਦਿਨਾਂ ਤੋਂ ਜਾਣਦਾਂ ਹਾਂ।"

Daniel 8 illustration - Daniel Chapter 8

16ਮੈਂ ਇਸਰਾਏਲੀਆਂ ਨੂੰ ਅੰਨ ਦਿੱਤਾ ਉਨ੍ਹਾਂ ਉਹ ਅੰਨ ਖਾਧਾ ਅਤੇ ਉਹ ਰੱਜ ਗਏ। ਪਰ ਉਹ ਹੰਕਾਰੇ ਗਏ ਅਤੇ ਮੈਨੂੰ ਭੁੱਲ ਗਏ।"

17“ਇਸੇ ਕਾਰਣ, ਮੈਂ ਉਨ੍ਹਾਂ ਲਈ ਇੱਕ ਸ਼ੇਰ ਵਾਂਗ ਹੋਵਾਂਗਾ। ਮੈਂ ਰਸਤੇ ਦੇ ਪਾਸੇ ਤੇ ਬੈਠ ਕੇ ਚੀਤੇ ਵਾਂਗ ਵੇਖਾਂਗਾ।"

18ਮੈਂ ਉਨ੍ਹਾਂ ਉੱਤੇ ਉਸ ਰਿੱਛਣੀ ਵਾਂਗ ਹਮਲਾ ਕਰਾਂਗਾ ਜਿਸਦੇ ਬੱਚੇ ਉਸ ਤੋਂ ਲੈ ਲੇ ਗਏ ਹੋਣ ਅਤੇ ਉਨ੍ਹਾਂ ਦੇ ਦਿਲਾਂ ਨੂੰ ਪਾੜ ਸੁੱਟਾਂਗਾ। ਮੈਂ ਉਨ੍ਹਾਂ ਤੇ ਸ਼ੇਰ ਜਾਂ ਦੂਸਰੇ ਜੰਗਲੀ ਜਾਨਵਰ ਵਾਂਗ ਹਮਲਾ ਕਰਾਂਗਾ ਜੋ ਆਪਣੇ ਸ਼ਿਕਾਰ ਨੂੰ ਪਾੜ ਕੇ ਖਾ ਜਾਂਦੇ ਹਨ।”"

19ਕੋਈ ਵੀ ਇਸਰਾਏਲ ਨੂੰ ਪਰਮੇਸ਼ੁਰ ਦੇ ਕ੍ਰੋਧਤੋਂ ਨਾ ਬਚਾਵੇਗਾ “ਹੇ ਇਸਰਾਏਲ! ਮੈਂ ਤੇਰੀ ਮਦਦ ਕੀਤੀ ਪਰ ਤੂੰ ਮੇਰੇ ਵਿਰੁੱਧ ਹੋ ਗਿਆ। ਇਸ ਲਈ ਹੁਣ ਮੈਂ ਤੈਨੂੰ ਨਸ਼ਟ ਕਰ ਦਿਆਂਗਾ।"

20ਕਿੱਬੇ ਹੈ ਤੇਰਾ ਪਾਤਸ਼ਾਹ? ਉਹ ਸਾਰੇ ਸ਼ਹਿਰਾਂ ਵਿੱਚੋਂ ਵੀ ਤੈਨੂੰ ਬਚਾ ਨਾ ਸੱਕੇਗਾ। ਕਿੱਥੋ ਨੇ ਤੇਰੇ ਨਿਆਂਕਾਰ? ਜਿਨ੍ਹਾਂ ਬਾਰੇ ਤੂੰ ਆਖਿਆ, ‘ਮੈਨੂੰ ਪਾਤਸ਼ਾਹ ਅਤੇ ਆਗੂ ਦੇ!’"

Daniel 8 illustration - Daniel Chapter 8

21ਮੈਂ ਕਰੋਧ ਵਿੱਚ ਸਾਂ ਤੇ ਤੈਨੂੰ ਇੱਕ ਰਾਜਾ ਦੇ ਦਿੱਤਾ ਅਤੇ ਜਦੋਂ ਮੈਂ ਬਹੁਤ ਕਰੋਧ ਵਿੱਚ ਆਇਆ, ਮੈਂ ਉਸ ਨੂੰ ਲੈ ਗਿਆ।"

22“ਅਫ਼ਰਾਈਮ ਨੇ ਆਪਣੇ ਦੋਸ਼ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਉਸ ਨੇ ਸੋਚਿਆ ਕਿ ਉਸ ਦੇ ਪਾਪ ਇੱਕ ਰਾਜ ਸਨ, ਪਰ ਉਸ ਨੂੰ ਸਜ਼ਾ ਮਿਲੇਗੀ।"

23ਉਸਦੀ ਸਜ਼ਾ ਔਰਤ ਦੀ ਜਣਨ ਪੀੜ ਵਰਗੀ ਹੋਵੇਗੀ ਉਹ ਸਿਆਣਾ ਪੁੱਤਰ ਨਾ ਹੋਵੇਗਾ। ਜਦੋਂ ਉਸ ਦੇ ਜਨਮ ਦਾ ਸਮਾਂ ਆਵੇਗਾ ਤਾਂ ਉਹ ਬਚ ਨਾ ਪਾਵੇਗਾ।"

24“ਮੈਂ ਉਨ੍ਹਾਂ ਨੂੰ ਕਬਰ ਤੋਂ ਬਚਾਵਾਂਗਾ! ਮੈਂ ਉਨ੍ਹਾਂ ਦਾ ਮੌਤ ਤੋਂ ਨਿਸਤਾਰਾ ਕਰਾਂਗਾ! ਹੇ ਮੌਤੇ, ਕਿੱਥੋ ਹਨ ਤੇਰੇ ਰੋਗ? ਹੇ ਕਬਰੇ, ਕਿੱਥੋ ਹੈ ਤੇਰੀ ਸ਼ਕਤੀ? ਮੈਂ ਬਦਲੇ ਦੀ ਤਾਕ ਵਿੱਚ ਨਹੀਂ ਹਾਂ।"

25ਭਾਵੇਂ ਇਸਰਾਏਲ ਆਪਣੇ ਭਰਾਵਾਂ ਵਿੱਚ ਫ਼ਲਦਾ ਹੈ, ਇੱਕ ਜ਼ੋਰਦਾਰ ਪੂਰਬੀ ਹਵਾ ਆਵੇਗੀ-ਯਹੋਵਾਹ ਦੀ ਹਵਾ ਉਜਾੜ ਵੱਲੋਂ ਆਵੇਗੀ, ਤਦ ਇਸਰਾਏਲ ਦੇ ਖੂਹ ਸੁੱਕ ਜਾਣਗੇ। ਉਸ ਦੇ ਝਰਨਿਆਂ ਦਾ ਪਾਣੀ ਸੁੱਕ ਜਾਵੇਗਾ। ਉਹ ਹਵਾ ਇਸਰਾਏਲ ਦੇ ਖਜਾਨੇ ਦੀਆਂ ਕੀਮਤੀ ਚੀਜ਼ਾਂ ਉਡਾ ਕੇ ਲੈ ਜਾਵੇਗੀ।"

Daniel 8 illustration - Daniel Chapter 8

26ਸਾਮਰਿਯਾ ਨੂੰ ਸਜ਼ਾ ਮਿਲੇਗੀ ਕਿਉਂ ਕਿ ਉਹ ਆਪਣੇ ਪਰਮੇਸ਼ੁਰ ਤੋਂ ਆਕੀ ਹੋ ਗਈ ਇਸਰਾਏਲੀ ਤਲਵਾਰਾਂ ਨਾਲ ਵੱਢੇ ਜਾਣਗੇ ਉਨ੍ਹਾਂ ਦੇ ਬੱਚਿਆਂ ਦੇ ਟੁਕੜੇ-ਟੁਕੜੇ ਕੀਤੇ ਜਾਣਗੇ। ਉਨ੍ਹਾਂ ਦੀਆਂ ਗਰਭਵਤੀਆਂ ਚੀਰੀਆਂ ਜਾਣਗੀਆਂ।”"

27ਯਹੋਵਾਹ ਵੱਲ ਵਾਪਸੀ ਹੇ ਇਸਰਾਏਲ! ਤੂੰ ਡਿੱਗਿਆ ਅਤੇ ਪਰਮੇਸ਼ੁਰ ਵਿਰੁੱਧ ਪਾਪ ਕੀਤੇ ਇਸ ਲਈ ਹੁਣ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਵਾਪਿਸ ਮੁੜ।"

Chapter Complete

You have read Daniel 8

27 verses