1ਉੱਤਰੀ ਰਾਜਾ ਦੱਖਣੀ ਰਾਜੇ ਦੇ ਖਿਲਾਫ਼ ਲੜਨ ਲਈ ਆਪਣੀ ਸਾਰੀ ਸ਼ਕਤੀ ਵਰਤਣ ਦਾ ਨਿਆਂ ਕਰੇਗਾ। ਉਹ ਦੱਖਣੀ ਰਾਜੇ ਨਾਲ ਇੱਕ ਇਕਰਾਰਨਾਮਾ ਕਰੇਗਾ। ਉੱਤਰ ਦਾ ਰਾਜਾ ਆਪਣੀਆਂ ਧੀਆਂ ਵਿੱਚੋਂ ਇੱਕ ਨੂੰ ਦੱਖਣੀ ਰਾਜੇ ਨਾਲ ਸ਼ਾਦੀ ਕਰਨ ਦੇਵੇਗਾ। ਉੱਤਰੀ ਰਾਜਾ ਅਜਿਹਾ ਇਸ ਲਈ ਕਰੇਗਾ ਤਾਂ ਜੋ ਉਹ ਦੱਖਣੀ ਰਾਜੇ ਨੂੰ ਹਰਾ ਸੱਕੇ, ਪਰ ਇਹ ਯੋਜਨਾਵਾਂ ਸਫ਼ਲ ਨਹੀਂ ਹੋਣਗੀਆ। ਉਸਦੀਆਂ ਯੋਜਨਾਵਾਂ ਉਸਦੀ ਸਹਾਇਤਾ ਨਹੀਂ ਕਰਨਗੀਆਂ।"
2“‘ਫ਼ੇਰ ਉੱਤਰੀ ਰਾਜਾ ਆਪਣਾ ਧਿਆਨ ਮੇਡੀਟ੍ਰੇਨੀਅਨ ਸਾਗਰ ਦੇ ਕੰਢੇ ਵਸੇ ਦੇਸਾਂ ਵੱਲ ਮੋੜੇਗਾ। ਉਹ ਉਨ੍ਹਾਂ ਸ਼ਹਿਰਾਂ ਵਿੱਚੋਂ ਬਹੁਤਿਆਂ ਨੂੰ ਹਰਾ ਦੇਵੇਗਾ, ਪਰ ਫ਼ੇਰ ਇੱਕ ਕਮਾਂਡਰ ਉਸ ਉੱਤਰੀ ਰਾਜੇ ਦੇ ਹਂਕਾਰ ਅਤੇ ਬਗਾਵਤ ਨੂੰ ਖਤਮ ਕਰ ਦੇਵੇਗਾ। ਉਹ ਕਮਾਂਡਰ ਉਸ ਉੱਤਰੀ ਰਾਜੇ ਨੂੰ ਸ਼ਰਮਸਾਰ ਕਰ ਦੇਵੇਗਾ।"
3“‘ਅਜਿਹਾ ਵਾਪਰਨ ਮਗਰੋਂ, ਉਹ ਉੱਤਰੀ ਰਾਜਾ ਆਪਣੇ ਦੇਸ ਦੇ ਮਜ਼ਬੂਤ ਕਿਲਿਆਂ ਵਿੱਚ ਵਾਪਸ ਪਰਤ ਜਾਵੇਗਾ। ਪਰ ਉਹ ਕਮਜ਼ੋਰ ਹੋਵੇਗਾ ਅਤੇ ਉਸਦਾ ਪਤਨ ਹੋ ਜਾਵੇਗਾ। ਉਹ ਖਤਮ ਹੋ ਜਾਵੇਗਾ।"
4“‘ਉਸ ਉੱਤਰੀ ਰਾਜੇ ਮਗਰੋਂ ਇੱਕ ਨਵਾਂ ਹਾਕਮ ਆਵੇਗਾ। ਉਹ ਹਾਕਮ ਇੱਕ ਕਰ ਵਸੂਲਣ ਵਾਲੇ ਨੂੰ ਭੇਜੇਗਾ। ਉਹ ਹਾਕਮ ਅਜਿਹਾ ਇਸ ਲਈ ਕਰੇਗਾ ਤਾਂ ਜੋ ਬਹੁਤ ਅਮੀਰੀ ਨਾਲ ਰਹਿਣ ਲਈ ਕਾਫ਼ੀ ਧਨ ਇਕੱਠਾ ਕਰ ਸੱਕੇ। ਪਰ, ਕੁਝ ਵਰ੍ਹਿਆਂ ਬਾਦ ਉਹ ਹਾਕਮ ਤਬਾਹ ਹੋ ਜਾਵੇਗਾ। ਪਰ ਉਹ ਜੰਗ ਵਿੱਚ ਨਹੀਂ ਮਰੇਗਾ।"
5“‘ਹਾਕਮ ਦੇ ਪਿੱਛੋਂ ਇੱਕ ਬਹੁਤ ਜ਼ਾਲਮ ਅਤੇ ਘਿਰਣਾਯੋਗ ਆਦਮੀ ਆਵੇਗਾ। ਉਹ ਆਦਮੀ ਕਿਸੇ ਰਾਜ ਘਰਾਣੇ ਵਿੱਚੋਂ ਹੋਣ ਦਾ ਮਾਣ ਨਹੀਂ ਰੱਖੇਗਾ। ਉਹ ਚਲਾਕੀ ਨਾਲ ਹਾਕਮ ਬਣ ਜਾਵੇਗਾ। ਉਹ ਰਾਜ ਉੱਤੇ ਉਦੋਂ ਹਮਲਾ ਕਰੇਗਾ ਜਦੋਂ ਲੋਕ ਸੁਰੱਖਿਅਤ ਮਹਿਸੂਸ ਕਰਨਗੇ।"

6ਉਹ ਵੱਡੀਆਂ ਅਤੇ ਤਾਕਤਵਰ ਫ਼ੌਜਾਂ ਨੂੰ ਹਰਾ ਦੇਵੇਗਾ। ਉਹ ਇਕਰਾਰਨਾਮੇ ਦੇ ਸ਼ਹਿਜਾਦੇ ਨੂੰ ਵੀ ਹਰਾ ਦੇਵੇਗਾ।"
7ਬਹੁਤ ਸਾਰੀਆਂ ਕੌਮਾਂ ਉਸ ਜ਼ਾਲਮ ਅਤੇ ਘਿਰਣਾਯੋਗ ਹਾਕਮ ਨਾਲ ਇਕਰਾਰਨਾਮੇ ਕਰਨਗੀਆਂ। ਪਰ ਉਹ ਉਨ੍ਹਾਂ ਨਾਲ ਝੂਠ ਬੋਲੇਗਾ ਅਤੇ ਚਾਲਾਕੀ ਕਰੇਗਾ। ਉਹ ਬਹੁਤ ਤਾਕਤ ਹਾਸਿਲ ਕਰ ਲਵੇਗਾ। ਪਰ ਸਿਰਫ਼ ਕੁਝ ਲੋਕ ਹੀ ਉਸਦੀ ਹਮਾਇਤ ਕਰਨਗੇ।"
8“‘ਜਦੋਂ ਸਭ ਤੋਂ ਅਮੀਰ ਦੇਸ਼ ਸੁਰੱਖਿਅਤ ਮਹਿਸੂਸ ਕਰਨਗੇ ਉਹ ਜ਼ਾਲਮ ਅਤੇ ਘਿਰਣਾਯੋਗ ਹਾਕਮ ਉਨ੍ਹਾਂ ਉੱਤੇ ਹਮਲਾ ਕਰੇਗਾ। ਉਹ ਐਨ ਮੌਕੇ ਸਿਰ ਹਮਲਾ ਕਰੇਗਾ ਅਤੇ ਸਫ਼ਲ ਹੋਵੇਗਾ ਜਦੋਂ ਕਿ ਉਸ ਦੇ ਪੁਰਖੇ ਸਫ਼ਲ ਨਹੀਂ ਹੋਏ ਸਨ। ਉਹ ਉਨ੍ਹਾਂ ਮੁਲਕਾਂ ਦੀ ਦੌਲਤ ਲੁੱਟੇਗਾ ਜਿਨ੍ਹਾਂ ਨੂੰ ਉਸ ਨੇ ਹਰਾਇਆ ਹੋਵੇਗਾ ਅਤੇ ਉਹ ਇਨ੍ਹਾਂ ਚੀਜ਼ਾਂ ਨੂੰ ਆਪਣੇ ਅਨੁਯਾਈਆਂ ਨੂੰ ਦੇ ਦੇਵੇਗਾ। ਉਹ ਤਾਕਤਵਰ ਸ਼ਹਿਰਾਂ ਨੂੰ ਹਰਾਉਣ ਅਤੇ ਉਨ੍ਹਾਂ ਨੂੰ ਤਬਾਹ ਕਰਨ ਦੀਆਂ ਯੋਜਨਾਵਾਂ ਬਣਾਵੇਗਾ। ਉਹ ਸਫ਼ਲ ਹੋ ਜਾਵੇਗਾ ਪਰ ਸਿਰਫ਼ ਬੋੜੇ ਸਮੇਂ ਲਈ।"
9“‘ਉਸ ਬਹੁਤ ਜ਼ਾਲਮ ਅਤੇ ਘਿਰਣਾ ਯੋਗ ਹਾਕਮ ਕੋਲ ਵੱਡੀ ਫ਼ੌਜ ਹੋਵੇਗੀ। ਉਹ ਉਸ ਫ਼ੌਜ ਦੀ ਵਰਤੋਂ ਆਪਣੀ ਸ਼ਕਤੀ ਅਤੇ ਹੌਁਸਲੇ ਨੂੰ ਦਰਸਾਉਣ ਲਈ ਅਤੇ ਦੱਖਣੀ ਰਾਜੇ ਉੱਪਰ ਹਮਲਾ ਕਰਨ ਲਈ ਕਰੇਗਾ। ਦੱਖਣੀ ਰਾਜਾ ਬਹੁਤ ਵੱਡੀ ਅਤੇ ਤਾਕਤਵਰ ਫ਼ੌਜ ਜਮ੍ਹਾਂ ਕਰੇਗਾ ਅਤੇ ਜੰਗ ਲਈ ਜਾਵੇਗਾ। ਪਰ ਉਹ ਲੋਕ ਜਿਹੜੇ ਉਸ ਦੇ ਵਿਰੁੱਧ ਹਨ ਉਹ ਗੁਪਤ ਯੋਜਨਾਵਾਂ ਬਣਾਉਂਣਗੇ। ਅਤੇ ਦੱਖਣੀ ਰਾਜਾ ਹਾਰ ਜਾਵੇਗਾ।"
10ਉਹ ਲੋਕ, ਜਿਨ੍ਹਾਂ ਕੋਲੋਂ ਦੱਖਣੀ ਰਾਜੇ ਦੇ ਚੰਗੇ ਮਿੱਤਰ ਹੋਣ ਦੀ ਆਸ ਸੀ, ਉਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਗੇ। ਉਸਦੀ ਫ਼ੌਜ ਹਾਰ ਜਾਵੇਗੀ ਉਸ ਦੇ ਬਹੁਤ ਸਾਰੇ ਸਿਪਾਹੀ ਜੰਗ ਵਿੱਚ ਮਾਰੇ ਜਾਣਗੇ।"

11ਉਨ੍ਹਾਂ ਦੋਹਾਂ ਰਾਜਿਆਂ ਦੇ ਦਿਲ ਵਿੱਚ ਇੱਕ ਦੂਸਰੇ ਨੂੰ ਨੁਕਸਾਨ ਪਹੁੰਚਾਣ ਦੀ ਲਾਲਸਾ ਹੋਵੇਗੀ। ਉਹ ਇੱਕੋ ਮੇਜ਼ ਉੱਤੇ ਬੈਠਣਗੇ ਅਤੇ ਇੱਕ ਦੂਸਰੇ ਨਾਲ ਝੂਠ ਬੋਲਣਗੇ, ਪਰ ਇਸ ਨਾਲ ਕਿਸੇ ਇੱਕ ਨੂੰ ਵੀ ਲਾਭ ਨਹੀਂ ਹੋਵੇਗਾ। ਕਿਉਂ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਅੰਤ ਸਮੇਂ ਨੂੰ ਨਿਸ਼ਚਿਤ ਕਰ ਦਿੱਤਾ ਹੈ।"
12“‘ਉੱਤਰੀ ਰਾਜਾ ਆਪਣੇ ਦੇਸ ਵਿੱਚ ਬਹੁਤ ਦੌਲਤ ਲੈ ਕੇ ਵਾਪਸ ਪਰਤੇਗਾ। ਫ਼ੇਰ ਉਹ ਪਵਿੱਤਰ ਇਕਰਾਰਨਾਮੇ ਦੇ ਵਿਰੁੱਧ ਮੰਦੀਆਂ ਗੱਲਾਂ ਕਰਨ ਦਾ ਨਿਆਂ ਕਰੇਗਾ। ਉਹ ਉਹੀ ਗੱਲਾਂ ਕਰੇਗਾ ਜਿਸਦੀ ਉਸ ਨੇ ਯੋਜਨਾ ਬਣਾਈ ਸੀ, ਅਤੇ ਫ਼ੇਰ ਉਹ ਆਪਣੇ ਦੇਸ਼ ਵਾਪਸ ਚੱਲਾ ਜਾਵੇਗਾ।"
13“‘ਠੀਕ ਸਮੇਂ ਸਿਰ, ਉੱਤਰੀ ਰਾਜਾ ਦੱਖਣੀ ਰਾਜੇ ਉੱਪਰ ਦੋਬਾਰਾ ਹਮਲਾ ਕਰੇਗਾ। ਪਰ ਇਸ ਵਾਰ ਉਹ ਉਨਾ ਸਫ਼ਲ ਨਹੀਂ ਹੋਵੇਗਾ ਜਿੰਨਾ ਉਹ ਪਹਿਲਾ ਹੋਇਆ ਸੀ।"
14ਕਿੱਤੀਮ ਤੋਂ ਜਹਾਜ਼ ਆਉਣਗੇ ਅਤੇ ਉੱਤਰੀ ਰਾਜੇ ਦੇ ਖਿਲਾਫ਼ ਲੜਨਗੇ। ਉਹ ਉਨ੍ਹਾਂ ਜਹਾਜ਼ਾਂ ਨੂੰ ਆਉਂਦਿਆਂ ਦੇਖੇਗਾ ਅਤੇ ਭੈਭੀਤ ਹੋ ਜਾਵੇਗਾ। ਫ਼ੇਰ ਉਹ ਵਾਪਸ ਮੁੜੇਗਾ ਅਤੇ ਆਪਣਾ ਗੁੱਸਾ ਪਵਿੱਤਰ ਇਕਰਾਰਨਾਮੇ ਦੇ ਵਿਰੁੱਧ ਕੱਢੇਗਾ। ਉਹ ਵਾਪਸ ਮੁੜੇਗਾ ਅਤੇ ਉਨ੍ਹਾਂ ਲੋਕਾਂ ਨੂੰ ਸਬਕ ਸਿੱਖਾਵੇਗਾ ਜਿਹੜੇ ਪਵਿੱਤਰ ਇਕਰਾਰਨਾਮੇ ਉੱਤੇ ਚੱਲਣਾ ਛੱਡ ਚੁੱਕੇ ਹੋਣਗੇ।"
15ਉੱਤਰੀ ਰਾਜਾ ਆਪਣੀ ਫ਼ੌਜ ਨੂੰ ਯਰੂਸ਼ਲਮ ਦੇ ਮੰਦਰ ਵਿੱਚ ਭਿਆਨਕ ਗੱਲਾਂ ਕਰਨ ਲਈ ਭੇਜੇਗਾ। ਉਹ ਲੋਕਾਂ ਨੂੰ ਰੋਜ਼ਾਨਾ ਬਲੀ ਚੜ੍ਹਾਉਣ ਤੋਂ ਰੋਕਣਗੇ। ਉਹ ਅਜਿਹੀ ਗੱਲ ਕਰਨਗੇ ਜਿਹੜੀ ਸੱਚਮੁੱਚ ਭਿਆਨਕ ਹੋਵੇਗੀ। ਉਹ ਅਜਿਹੀ ਭਿਆਨਕ ਗੱਲ ਸਬਾਪਤ ਕਰਨਗੇ ਜਿਹੜੀ ਤਬਾਹੀ ਲਿਆਵੇਗੀ।"

16ਉੱਤਰੀ ਰਾਜਾ ਝੂਠ ਅਤੇ ਕੂਲੀਆਂ ਗੱਲਾਂ ਦੀ ਵਰਤੋਂ ਕਰਕੇ ਉਨ੍ਹਾਂ ਯਹੂਦੀਆਂ ਨਾਲ ਚਲਾਕੀ ਕਰੇਗਾ ਜਿਨ੍ਹਾਂ ਨੇ ਪਵਿੱਤਰ ਇਕਰਾਰਨਾਮੇ ਨੂੰ ਛੱਡ ਦਿੱਤਾ ਹੋਵੇਗਾ ਉਹ ਯਹੂਦੀ ਹੋਰ ਵੀ ਵੱਧੇਰੇ ਪਾਪ ਕਰਨਗੇ।ਪਰ ਉਹ ਯਹੂਦੀ ਜਿਹੜੇ ਪਰਮੇਸ਼ੁਰ ਨੂੰ ਜਾਣਦੇ ਹਨ ਅਤੇ ਉਸਦਾ ਹੁਕਮ ਮੰਨਦੇ ਹਨ, ਮਜ਼ਬੂਤ ਹੋ ਜਾਣਗੇ। ਉਹ ਮੋੜਵੀਁ ਲੜਾਈ ਕਰਨਗੇ!"
17“‘ਉਹ ਸਿਆਣੇ ਗੁਰੂ ਹੋਰਨਾਂ ਲੋਕਾਂ ਨੂੰ ਇਹ ਸਮਝਣ ਵਿੱਚ ਸਹਾਇਤਾ ਕਰਨਗੇ ਕਿ ਕੀ ਵਾਪਰ ਰਿਹਾ ਹੈ। ਪਰ ਉਨ੍ਹਾਂ ਸਿਆਣੇ ਲੋਕਾਂ ਨੂੰ ਵੀ ਸਜ਼ਾ ਭੁਗਤਣੀ ਪਵੇਗੀ ਉਨ੍ਹਾਂ ਸਿਆਣਿਆਂ ਵਿੱਚੋਂ ਕੁਝ ਤਲਵਾਰਾਂ ਨਾਲ ਮਾਰੇ ਜਾਣਗੇ। ਉਨ੍ਹਾਂ ਵਿੱਚੋਂ ਕੁਝ ਸਾੜੇ ਜਾਣਗੇ, ਜਾਂ ਬੰਦੀ ਬਣਾਏ ਜਾਣਗੇ। ਉਨ੍ਹਾਂ ਵਿੱਚੋਂ ਕੁਝ ਇੱਕਨਾਂ ਦੇ ਘਰ ਅਤੇ ਵਸਤਾਂ ਖੋਹ ਲੇ ਜਾਣਗੇ। ਇਹ ਗੱਲਾਂ ਬੋੜੇ ਸਮੇਂ ਲਈ ਹੀ ਵਾਪਰਨਗੀਆਂ।"
18ਜਦੋਂ ਉਹ ਸਿਆਣੇ ਬੰਦੇ ਸਜ਼ਾ ਪਾਉਣਗੇ, ਉਨ੍ਹਾਂ ਨੂੰ ਬੋੜੀ ਜਿਹੀ ਸਹਇਤਾ ਹੀ ਮਿਲੇਗੀ। ਪਰ ਉਹ ਬਹੁਤ ਸਾਰੇ ਲੋਕ ਜਿਹੜੇ ਉਨ੍ਹਾਂ ਸਿਆਣੇ ਬੰਦਿਆਂ ਨਾਲ ਰਲ ਜਾਣਗੇ, ਪੱਖਂਡੀ ਹੋਣਗੇ।"
19ਸਿਆਣੇ ਬੰਦਿਆਂ ਵਿੱਚੋਂ ਕੁਝ ਲੋਕ ਠੋਕਰਾਂ ਖਾਣਗੇ ਅਤੇ ਗ਼ਲਤੀਆਂ ਕਰਨਗੇ। ਪਰ ਸਜ਼ਾ ਜ਼ਰੂਰ ਮਿਲੇਗੀ। ਤਾਂ ਜੋ ਉਨ੍ਹਾਂ ਨੂੰ ਵੱਧੇਰੇ ਤਾਕਤਵਰ, ਵੱਧੇਰੇ ਪਵਿੱਤਰ ਅਤੇ ਦੋਸ਼ ਰਹਿਤ ਬਣਾਇਆ ਜਾ ਸੱਕੇ ਉਦੋਂ ਤੀਕ ਜਦੋਂ ਕਿ ਅੰਤ ਨਹੀਂ ਆਉਂਦਾ। ਫ਼ੇਰ ਠੀਕ ਸਮੇਂ, ਉਹ ਅੰਤਕਾਲ ਆ ਜਾਵੇਗਾ।”"
20ਜਿਹੜਾ ਪਾਤਸ਼ਾਹ ਖੁਦ ਦੀ ਪ੍ਰਸੰਸਾ ਕਰਦਾ “‘ਉੱਤਰੀ ਰਾਜਾ ਮਨ ਚਾਹੀਆਂ ਗੱਲਾਂ ਕਰੇਗਾ। ਉਹ ਆਪਣੇ-ਆਪ ਬਾਰੇ ਫ਼ਢ਼ਾਂ ਮਾਰੇਗਾ। ਉਹ ਆਪਣੀ ਤਾਰੀਫ਼ ਕਰੇਗਾ ਅਤੇ ਇਹ ਸੋਚੇਗਾ ਕਿ ਉਹ ਇੱਕ ਦੇਵਤੇ ਨਾਲੋਂ ਵੀ ਬਿਹਤਰ ਹੈ। ਉਹ ਅਜਿਹੀਆਂ ਗੱਲਾਂ ਆਖੇਗਾ ਜਿਹੜੀਆਂ ਕਿਸੇ ਨੇ ਵੀ ਕਦੀ ਨਹੀਂ ਸੁਣੀਆਂ। ਉਹ ਇਹ ਗੱਲਾਂ ਦੇਵਤਿਆਂ ਦੇ ਪਰਮੇਸ਼ੁਰ ਬਾਰੇ ਆਖੇਗਾ। ਉਹ ਅਜਿਹੇ ਸਮੇਂ ਤੱਕ ਸਫ਼ਲ ਹੋਵੇਗਾ ਜਦੋਂ ਤੱਕ ਉਸ ਦੇ ਖਿਲਾਫ਼ ਕਰੋਧ ਪੂਰੀ ਤਰ੍ਹਾਂ ਪੂਰਾ ਨਹੀਂ ਹੁੰਦਾ। ਜਿਸਦੀ ਯੋਜਨਾ ਪਰਮੇਸ਼ੁਰ ਨੇ ਬਣਾਈ ਹੈ, ਉਹ ਵਾਪਰੇਗੀ।"

21“‘ਉਹ ਉੱਤਰੀ ਰਾਜਾ ਉਨ੍ਹਾਂ ਦੇਵਤਿਆਂ ਦੀ ਪ੍ਰਵਾਹ ਨਹੀਂ ਕਰੇਗਾ ਜਿਸ ਦੀ ਉਸ ਦੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ। ਉਹ ਉਨ੍ਹਾਂ ਬੁੱਤ-ਦੇਵਤਿਆਂ ਦੀ ਪ੍ਰਵਾਹ ਨਹੀਂ ਕਰੇਗਾ ਜਿਸਦੀ ਉਪਾਸਨਾ ਔਰਤਾਂ ਕਰਦੀਆਂ ਹਨ। ਉਹ ਕਿਸੇ ਵੀ ਦੇਵਤੇ ਦੀ ਪ੍ਰਵਾਹ ਨਹੀਂ ਕਰੇਗਾ। ਇਸਦੀ ਬਜਾਇ ਉਹ ਆਪਣੀ ਉਸਤਤ ਕਰੇਗਾ, ਅਤੇ ਆਪਣੇ-ਆਪ ਨੂੰ ਕਿਸੇ ਵੀ ਦੇਵਤੇ ਨਾਲੋਂ ਵੱਧੇਰੇ ਮਹੱਤਵਪੂਰਣ ਬਣਾਵੇਗਾ।"
22ਉੱਤਰੀ ਰਾਜਾ ਕਿਸੇ ਵੀ ਦੇਵਤੇ ਦੀ ਉਪਾਸਨਾ ਨਹੀਂ ਕਰੇਗਾ, ਸਗੋਂ ਉਹ ਸ਼ਕਤੀ ਦੀ ਉਪਾਸਨਾ ਕਰੇਗਾ। ਸ਼ਕਤੀ ਅਤੇ ਮਜ਼ਬੂਤ ਹੀ ਉਸਦਾ ਦੇਵਤਾ ਹੋਵੇਗੀ। ਉਸ ਦੇ ਪੁਰਖਿਆਂ ਨੇ ਉਸ ਵਾਂਗ ਸ਼ਕਤੀ ਨੂੰ ਪਿਆਰ ਨਹੀਂ ਸੀ ਕੀਤਾ। ਉਹ ਸ਼ਕਤੀ ਦੀ ਦੇਵੀ ਦਾ ਆਦਰ, ਸੋਨੇ ਚਾਂਦੀ ਅਤੇ ਮਹਿੰਗੇ ਹੀਰਿਆਂ ਅਤੇ ਸੁਗਾਤਾਂ ਨਾਲ ਕਰਦਾ ਹੈ।"
23“‘ਉਹ ਉੱਤਰੀ ਰਾਜਾ ਆਪਣੇ ਵਿਦੇਸ਼ੀ ਦੇਵਤੇ ਦੀ ਸਹਾਇਤਾ ਨਾਲ ਕਿਲਿਆਂ ਉੱਤੇ ਹਮਲਾ ਕਰੇਗਾ। ਉਹ ਉਨ੍ਹਾਂ ਵਿਦੇਸ਼ੀ ਹਾਕਮਾਂ ਨੂੰ ਵੱਧੇਰੇ ਆਦਰ ਦੇਵੇਗਾ ਜਿਹੜੇ ਉਸ ਨਾਲ ਰਲ ਜਾਣਗੇ। ਉਹ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਹਾਕਮਾਂ ਦੇ ਅਧੀਨ ਕਰੇਗਾ। ਉਹ ਉਨ੍ਹਾਂ ਹਾਕਮਾਂ ਨੂੰ ਉਸ ਧਰਤੀ ਦੀ ਕੀਮਤ ਦੇਣ ਲਈ ਮਜ਼ਬੂਤ ਕਰੇਗਾ ਜਿਸ ਉੱਤੇ ਉਹ ਹਕੂਮਤ ਕਰਦੇ ਹਨ।"
24“‘ਅੰਤ ਕਾਲ ਵੇਲੇ, ਦੱਖਣੀ ਰਾਜਾ ਉੱਤਰੀ ਰਾਜੇ ਨਾਲ ਜੰਗ ਲੜੇਗਾ। ਉੱਤਰੀ ਰਾਜਾ ਉਸ ਉੱਤੇ ਹਮਲਾ ਕਰੇਗਾ। ਉਹ ਰੱਥਾਂ ਅਤੇ ਘੋੜ ਸਵਾਰ ਸਿਪਾਹੀਆਂ ਅਤੇ ਬਹੁਤ ਸਾਰੇ ਵੱਡੇ ਜਹਾਜ਼ਾਂ ਨਾਲ ਹਮਲਾ ਕਰੇਗਾ। ਉੱਤਰੀ ਰਾਜਾ ਧਰਤੀ ਉੱਤੋਂ ਹੜ੍ਹ ਵਾਂਗ ਗੁਜ਼ਰੇਗਾ।"
25ਉੱਤਰੀ ਰਾਜਾ ਖੂਬਸੂਰਤ ਧਰਤੀ ਉੱਤੇ ਹਮਲਾ ਕਰੇਗਾ। ਬਹੁਤ ਸਾਰੇ ਦੇਸ ਉੱਤਰੀ ਰਾਜੇ ਕੋਲੋਂ ਹਾਰ ਜਾਣਗੇ। ਪਰ ਅਦੋਮ, ਮੋਆਬ ਅਤੇ ਅੰਮੋਨੀਆਂ ਦੇ ਆਗੂ ਉਸ ਕੋਲੋਂ ਬਚਾ ਲੇ ਜਾਣਗੇ।"

26ਉੱਤਰੀ ਰਾਜਾ ਬਹੁਤ ਸਾਰੇ ਦੇਸਾਂ ਵਿੱਚ ਆਪਣੀ ਸ਼ਕਤੀ ਦਰਸਾਵੇਗਾ। ਮਿਸਰ ਵੀ ਜਾਣ ਜਾਵੇਗਾ ਕਿ ਉਹ ਕਿੰਨਾ ਸ਼ਕਤੀਸ਼ਾਲੀ ਹੈ।"
27ਉਹ ਸੋਨੇ ਅਤੇ ਚਾਂਦੀ ਦੇ ਖਜ਼ਾਨੇ ਹਾਸਿਲ ਕਰੇਗਾ ਅਤੇ ਮਿਸਰ ਦੀਆਂ ਸਾਰੀਆਂ ਦੌਲਤਾਂ ਵੀ। ਲੂਬੀਆਂ ਅਤੇ ਕੂਸ਼ੀਆਂ ਦੇ ਦੇਸ ਉਸਦਾ ਹੁਕਮ ਮੰਨਣਗੇ।"
28ਪਰ ਉਹ ਉੱਤਰੀ ਰਾਜਾ ਪੂਰਬ ਅਤੇ ਉੱਤਰ ਦੀਆਂ ਖਬਰਾਂ ਸੁਣੇਁਗਾ ਜੋ ਉਸ ਨੂੰ ਭੈਭੀਤ ਅਤੇ ਕ੍ਰੋਧਵਾਨ ਕਰਨਗੀਆਂ। ਉਹ ਬਹੁਤ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਜਾਵੇਗਾ।"
29ਉਹ ਆਪਣਾ ਸ਼ਾਹੀ ਤੰਬੂ ਸਮੁੰਦਰਾਂ ਅਤੇ ਖੂਬਸੂਰਤ ਪਵਿੱਤਰ ਪਹਾੜੀਆਂ ਉੱਪਰ ਸਥਾਪਿਤ ਕਰੇਗਾ। ਪਰ ਆਖਿਰਕਾਰ, ਮੰਦਾ ਰਾਜਾ ਮਰ ਜਾਵੇਗਾ। ਜਦੋਂ ਉਸਦਾ ਅੰਤ ਆਵੇਗਾ ਤਾਂ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੋਵੇਗਾ।’”"
30“ਦਰਸ਼ਨ ਵਿੱਚਲੇ ਆਦਮੀ ਨੇ ਆਖਿਆ, ‘ਦਾਨੀਏਲ, ਉਸ ਸਮੇਂ, ਮਹਾਨ ਸ਼ਹਿਜ਼ਾਦਾ (ਦੂਤ) ਮੀਕਾਏਲ ਉੱਠ ਖਲੋਵੇਗਾ। ਮੀਕਾਏਲ ਤੁਹਾਡੇ ਯਹੂਦੀ ਲੋਕਾਂ ਦਾ ਅਧਿਕਾਰੀ ਹੈ। ਉੱਥੇ ਬਹੁਤ ਮੁਸੀਬਤ ਦਾ ਸਮਾਂ ਆਵੇਗਾ, ਉਸਤੋਂ ਬਦਤਰ, ਜਦੋਂ ਤੋਂ ਕੌਮਾਂ ਧਰਤੀ ਉੱਤੇ ਆਈਆਂ ਹਨ। ਪਰ ਦਾਨੀਏਲ, ਉਸ ਵੇਲੇ ਤੁਹਾਡੇ ਲੋਕਾਂ ਵਿੱਚੋਂ ਹਰ ਕੋਈ, ਜਿਸਦਾ ਨਾਮ ਜੀਵਨ ਦੀ ਪਵਿੱਤਰ ਪੁਸਤਕ ਵਿੱਚ ਲਿਖਿਆ ਹੋਇਆ ਹੈ ਬਚ ਜਾਵੇਗਾ।"

31ਉਹ ਬਹੁਤ ਸਾਰੇ ਲੋਕ ਜਿਹੜੇ ਜਿਹੜੇ ਮਰ ਚੁੱਕੇ ਹਨ ਅਤੇ ਦਫ਼ਨਾਏ ਜਾ ਚੁੱਕੇ ਹਨ, ਜਾਗ ਉੱਠਣਗੇ। ਉਨ੍ਹਾਂ ਵਿੱਚੋਂ ਕੁਝ ਲੋਕ ਸਦੀਵੀ ਜੀਵਨ ਲਈ ਜਾਗ ਉੱਠਣਗੇ। ਪਰ ਉਨ੍ਹਾਂ ਵਿੱਚੋਂ ਕੁਝ ਸਦਾ ਲਈ ਸ਼ਰਮ ਅਤੇ ਨਿਰਾਦਰ ਹਾਸਿਲ ਕਰਨ ਲਈ ਜਾਗ ਉੱਠਣਗੇ।"
32ਸਿਆਣੇ ਲੋਕ ਅਕਾਸ਼ ਵਾਂਗ ਚਮਕਣਗੇ। ਉਹ ਸਿਆਣੇ ਲੋਕ ਜਿਨ੍ਹਾਂ ਨੇ ਹੋਰਨਾਂ ਨੂੰ ਸਹੀ ਜੀਵਨ ਢੰਗ ਸਿੱਖਾਇਆ ਸੀ ਸਦਾ ਲਈ ਤਾਰਿਆਂ ਵਾਂਗ ਚਮਕਦੇ ਰਹਿਣਗੇ।"
33“‘ਪਰ ਤੂੰ, ਦਾਨੀਏਲ, ਇਸ ਸੰਦੇਸ਼ ਨੂੰ ਗੁਪਤ ਰੱਖੀਂ। ਤੈਨੂੰ ਕਿਤਾਬ ਜ਼ਰੂਰ ਬੰਦ ਕਰ ਦੇਣੀ ਚਾਹੀਦੀ ਹੈ। ਤੈਨੂੰ ਇਹ ਭੇਤ ਅੰਤ ਕਾਲ ਤੀਕ ਸਾਂਭ ਕੇ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਸੱਚੇ ਗਿਆਨ ਲਈ ਇੱਧਰ-ਉੱਧਰ ਭਟਣਕਗੇ। ਅਤੇ ਸੱਚਾ ਗਿਆਨ ਵੱਧੇ ਫ਼ੁੱਲੇਗਾ।’"
34“ਫ਼ੇਰ, ਮੈਂ, ਦਾਨੀਏਲ ਨੇ, ਦੇਖਿਆ ਅਤੇ ਦੋ ਹੋਰਨਾਂ ਬੰਦਿਆਂ ਨੂੰ ਦੇਖਿਆ। ਇੱਕ ਆਦਮੀ ਨਦੀ ਵਾਲੇ ਮੇਰੇ ਪਾਸੇ ਖਲੋਤਾ ਸੀ। ਅਤੇ ਦੂਸਰਾ ਆਦਮੀ ਨਦੀ ਦੇ ਦੂਸਰੇ ਪਾਸੇ ਖਲੋਤਾ ਸੀ।"
35ਉਹ ਬੰਦਾ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ, ਉਹ ਨਦੀ ਦੇ ਪਾਣੀ ਉੱਪਰ ਖਲੋਤਾ ਸੀ। ਦੋਹਾਂ ਵਿੱਚੋਂ ਇੱਕ ਜਣੇ ਨੇ ਉਸ ਨੂੰ ਆਖਿਆ, ‘ਹੋਰ ਕਿੰਨਾ ਚਿਰ ਲੱਗੇਗਾ ਜਦੋਂ ਇਹ ਅਦਭੁਤ ਗੱਲਾਂ ਸੱਚ ਹੋ ਜਾਣਗੀਆਂ?’"

36“ਉਸ ਆਦਮੀ ਨੇ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ ਅਤੇ ਜਿਹੜਾ ਪਾਣੀ ਉੱਪਰ ਖਲੋਤਾ ਸੀ, ਆਪਣੇ ਸੱਜੇ ਅਤੇ ਖੱਬੇ ਹੱਥ ਅਕਾਸ਼ ਵੱਲ ਉੱਠਾੇ। ਅਤੇ ਮੈਂ ਉਸ ਨੂੰ ਉਸ ਪਰਮੇਸ਼ੁਰ ਦੇ ਨਾਮ ਦੀ ਵਰਤੋਂ ਕਰਕੇ ਇਕਰਾਰ ਕਰਦਿਆਂ ਸੁਣਿਆ ਜਿਹੜਾ ਸਦਾ ਲਈ ਜਿਉਂਦਾ ਹੈ। ਉਸ ਨੇ ਆਖਿਆ, ‘ਇਹ ਤਿੰਨ ਅਤੇ ਡੇਢ ਵਰ੍ਹੇ ਲਈ ਹੋਵੇਗਾ। ਪਵਿੱਤਰ ਲੋਕਾਂ ਦੀ ਤਾਕਤ ਟੁੱਟ ਜਾਵੇਗੀ ਅਤੇ ਫ਼ੇਰ ਆਖਿਰਕਾਰ ਇਹ ਸਭ ਗੱਲਾਂ ਸਹੀ ਸਿੱਧ ਹੋਣਗੀਆਂ?’"
37“ਮੈਂ ਜਵਾਬ ਸੁਣਿਆ ਪਰ ਮੈਂ ਸੱਚਮੁੱਚ ਸਮਝਿਆ ਨਹੀਂ। ਇਸ ਲਈ ਮੈਂ ਪੁੱਛਿਆ, ‘ਸ਼੍ਰ੍ਰੀਮਾਨ, ਇਨ੍ਹਾਂ ਸਾਰੀਆਂ ਗੱਲਾਂ ਦਾ ਅੰਤ ਕੀ ਹੋਵੇਗਾ?’"
38“ਉਸਨੇ ਜਵਾਬ ਦਿੱਤਾ, ‘ਜਾ, ਦਾਨੀਏਲ ਆਪਣੇ ਜੀਵਨ ਚਲਦਾ ਚਲ। ਇਸ ਵਿੱਚ ਹੀ ਸੰਦੇਸ਼ ਛੁਪੀਆ ਹਇਆ ਹੈ। ਇਹ ਉਦੋਂ ਤੀਕ ਭੇਤ ਰਹੇਗਾ ਜਦੋਂ ਤੱਕ ਕਿ ਅੰਤ ਸਮਾਂ ਨਹੀਂ ਆ ਜਾਂਦਾ।"
39ਬਹੁਤ ਸਾਰੇ ਲੋਕ ਪਵਿੱਤਰ ਬਣਾਏ ਜਾਣਗੇ। ਉਹ ਆਪਣੇ-ਆਪ ਨੂੰ ਸਾਫ਼ ਬਣਾ ਲੈਣਗੇ। ਪਰ ਮੰਦੇ ਲੋਕ ਬਦੀ ਕਰਦੇ ਰਹਿਣਗੇ। ਅਤੇ ਉਹ ਮੰਦੇ ਲੋਕ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਣਗੇ। ਪਰ ਸਿਆਣੇ ਬੰਦੇ ਇਨ੍ਹਾਂ ਗੱਲਾਂ ਨੂੰ ਸਮਝ ਲੈਣਗੇ।"
40“‘ਰੋਜ਼ਾਨਾ ਬਲੀ ਰੋਕ ਦਿੱਤੀ ਜਾਵੇਗੀ। ਉਸ ਸਮੇਂ ਤੋਂ ਲੈ ਕੇ 1,290 ਦਿਨ ਗੁਜ਼ਰ ਜਾਣਗੇ ਜਦੋਂ ਉਹ ਸਮਾਂ ਆਵੇਗਾ ਕਿ ਤਬਾਹੀ ਲਿਆਉਣ ਵਾਲੀ ਭਿਆਨਕ ਸ਼ੈ ਸਥਾਪਿਤ ਕੀਤੀ ਜਾਵੇਗੀ।"

41ਉਹ ਬੰਦਾ ਬਹੁਤ ਪ੍ਰਸੰਨ ਹੋਵੇਗਾ ਜਿਹੜਾ 1,335 ਦਿਨ ਤੱਕ ਇੰਤਜ਼ਾਰ ਕਰਦਾ ਹੈ ਅਤੇ ਉਨ੍ਹਾਂ ਦੇ ਅੰਤ ਤੱਕ ਆਉਂਦਾ ਹੈ।"
42“‘ਜਿੱਥੇ ਤੀਕ ਤੇਰੀ ਗੱਲ ਹੈ, ਦਾਨੀਏਲ, ਜਾ ਅਤੇ ਆਪਣੇ ਜੀਵਨ ਨੂੰ ਅੰਤ ਤੀਕ ਬਿਤਾ। ਤੈਨੂੰ ਤੇਰਾ ਆਰਾਮ ਮਿਲੇਗਾ। ਅੰਤ ਉੱਤੇ, ਤੂੰ ਮੌਤ ਤੋਂ ਉਭਰੇਁਗਾ, ਆਪਣਾ ਹਿੱਸਾ ਲੈਣ ਲਈ।’”"
43ਹੋਸ਼ੇਆ ਦੁਆਰਾ ਯਹੋਵਾਹ ਪਰਮੇਸ਼ੁਰ ਦਾ ਸੰਦੇਸ਼ ਬੇਰੀ ਦੇ ਪੁੱਤਰ ਹੋਸ਼ੇਆ ਨੂੰ ਯਹੋਵਾਹ ਵੱਲੋਂ ਯਹੂਦਾਹ ਦੇ ਪਾਤਸ਼ਾਹਾਂ ਉਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਇੱਕ ਸੰਦੇਸ਼ ਆਇਆ ਅਤੇ ਇਹ ਇਸਰਾਏਲ ਦੇ ਪਾਤਸ਼ਾਹ, ਯੋਆਸ਼ ਦੇ ਪੁੱਤਰ ਯਰਾਬੁਆਮ ਦੇ ਸ਼ਾਸਨ ਦੌਰਾਨ ਸੀ।"
44ਯਹੋਵਾਹ ਨੇ ਆਪਣੇ ਪਹਿਲੇ ਸੰਦੇਸ਼ ਵਿੱਚ ਹੋਸ਼ੇਆ ਨੂੰ ਇਹ ਆਖਿਆ, “ਜਾ ਅਤੇ ਜਾਕੇ ਇੱਕ ਵੇਸ਼ਵਾ ਨਾਲ ਵਿਆਹ ਕਰਵਾ ਜਿਸਦੇ ਬੱਚੇ ਵੀ ਇਸ ਚੋ ਪੈਦਾ ਹੋਏ ਹੋਣ ਕਿਉਂ ਕਿ ਇਸ ਦੇਸ ਦੇ ਮਨੁੱਖਾਂ ਨੇ ਯਹੋਵਾਹ ਨਾਲ ਵੇਸਵਾਵਾਂ ਵਰਗਾ ਹੀ ਸਲੂਕ ਕੀਤਾ ਹੈ, ਉਨ੍ਹਾਂ ਨੇ ਯਹੋਵਾਹ ਨਾਲ ਬੇਵਫ਼ਾਈ ਕੀਤੀ ਹੈ।”"
45ਯਿਜ਼ਰੇਲ ਦਾ ਜਨਮ ਤਾਂ ਹੋਸ਼ੇਆ ਨੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ। ਗੋਮਰ ਗਰਭਵਤੀ ਹੋਈ ਅਤੇ ਉਸ ਨੇ ਹੋਸ਼ੇਆ ਲਈ ਇੱਕ ਪੁੱਤਰ ਜਨਮਿਆ।"

46ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, “ਇਸਦਾ ਨਾਉਂ ਯਿਜ਼ਰੇਲ ਰੱਖ, ਕਿਉਂ ਕਿ ਬੋੜੇ ਸਮੇਂ ਵਿੱਚ ਹੀ, ਮੈਂ ਯੇਹੂ ਦੇ ਪਰਿਵਾਰ ਨੂੰ ਯਿਜ਼ਰੇਲ ਦੀ ਵਾਦੀ ਵਿਖੇ ਵਹਾਏ ਗਏ ਖੂਨ ਦੀ ਸਜ਼ਾ ਦੇਵਾਂਗਾ ਅਤੇ ਫ਼ਿਰ ਮੈਂ ਇਸਰਾਏਲੀਆਂ ਦੀ ਪਾਤਸ਼ਾਹੀ ਨੂੰ ਖਤਮ ਕਰ ਦੇਵਾਂਗਾ।"
47ਅਤੇ ਫ਼ਿਰ ਉਸ ਵਕਤ ਉਸੇ ਦਿਨ ਮੈਂ ਇਸਰਾਏਲ ਦਾ ਧਨੁੱਖ ਯਿਜ਼ਰੇਲ ਦੀ ਵਾਦੀ ਵਿੱਚ ਤੋੜ ਦੇਵਾਂਗਾ।”"
48ਲੋ-ਰੂਹਾਮਾਹ ਦਾ ਜਨਮ ਗੋਮਰ ਫ਼ਿਰ ਗਰਭਵਤੀ ਹੋਈ ਅਤੇ ਇਸ ਵਾਰ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ। ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, “ਇਸ ਦਾ ਨਾਉਂ ਲੋ-ਰੂਹਾਮਾਹ ਰੱਖ। ਕਿਉਂ ਕਿ ਮੈਂ ਹੋਰ ਵੱਧੇਰੇ ਇਸਰਾਏਲ ਦੀ ਕੌਮ ਉੱਪਰ ਰਹਿਮ ਨਹੀਂ ਵਰਸਾਵਾਂਗਾ ਅਤੇ ਮੈਂ ਉਨ੍ਹਾਂ ਨੂੰ ਨਹੀਂ ਬਖਸ਼ਾਂਗਾ।"
49ਇਸ ਦੀ ਬਜਾਇ, ਮੈਂ ਹੁਣ ਯਹੂਦਾਹ ਦੀ ਕੌਮ ਤੇ ਰਹਿਮ ਵਰਸਾਵਾਂਗਾ ਅਤੇ ਉਨ੍ਹਾਂ ਨੂੰ ਬਚਾਵਾਂਗਾ। ਮੈਂ ਉਨ੍ਹਾਂ ਨੂੰ ਬਚਾਉਣ ਲਈ ਧਨੁੱਥਾਂ ਅਤੇ ਤਲਵਾਰਾਂ ਦੀ ਵਰਤੋਂ ਨਹੀਂ ਕਰਾਂਗਾ ਅਤੇ ਨਾ ਹੀ ਜੰਗੀ ਘੋੜਿਆਂ ਅਤੇ ਸਿਪਾਹੀਆਂ ਦੀ ਵਰਤੋਂ ਕਰਾਂਗਾ। ਉਨ੍ਹਾਂ ਨੂੰ ਮੈਂ ਆਪਣੀ ਸ਼ਕਤੀ ਨਾਲ ਬਚਾਵਾਂਗਾ।”"
You have read Daniel 2
49 verses