1ਅਮੋਨੀਆਂ ਲਈ ਸਜ਼ਾ ਯਹੋਵਾਹ ਨੇ ਇਉਂ ਫ਼ੁਰਮਾਇਆ: “ਮੈਂ ਅਮੋਨ ਦੇ ਲੋਕਾਂ ਨੂੰ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਅਵੱਸ਼ ਦੰਡ ਦਾ ਭਾਗੀ ਬਣਾਵਾਂਗਾ। ਕਿਉਂ ਕਿ ਉਨ੍ਹਾਂ ਨੇ ਗਿਲਆਦ ਵਿੱਚ ਗਰਭਵਤੀ ਔਰਤਾਂ ਨੂੰ ਵੱਢਿਆ। ਇਹ ਸਭ ਜ਼ੁਲਮ ਉਨ੍ਹਾਂ ਨੇ ਆਪਣੇ ਰਾਜ ਨੂੰ ਵਿਸ਼ਾਲ ਕਰਨ ਲਈ ਅਤੇ ਉਨ੍ਹਾਂ ਦੀ ਜ਼ਮੀਨ ਹਬਿਆਉਣ ਲਈ ਕੀਤਾ।"
2ਇਸੇ ਲਈ, ਮੈਂ ਰੱਬਾਹ ਦੀ ਕੰਧ ਤੋਂ ਅੱਗ ਸੁਰੂ ਕਰਾਂਗਾ ਜਿਹੜੀ ਇਸਦੇ ਕਿਲਿਆਂ ਨੂੰ ਸਾੜ ਦੇਵੇਗੀ। ਉਨ੍ਹਾਂ ਦੇ ਦੇਸ਼ ਉੱਤੇ ਅਚਾਨਕ, ਜੰਗ ਦੇ ਸਮੇਂ ਤੁਰ੍ਹੀ ਦੀ ਆਵਾਜ਼ ਦੀ ਤਰ੍ਹਾਂ ਜਾਂ ਤੂਫ਼ਾਨ ਵਿੱਚਲੀ ਹਵਾ ਦੀ ਤਰ੍ਹਾਂ ਮੁਸੀਬਤਾਂ ਆਉਣਗੀਆਂ।"
3ਫ਼ਿਰ ਉਨ੍ਹਾਂ ਦੇ ਪਾਤਸ਼ਾਹ ਅਤੇ ਆਗੂ ਬੰਦੀ ਬਣਾਏ ਜਾਣਗੇ। ਉਨ੍ਹਾਂ ਸਭਨਾਂ ਨੂੰ ਇਕੱਠਿਆਂ ਅਮੀਰ ਕੀਤਾ ਜਾਵੇਗਾ।” ਯਹੋਵਾਹ ਨੇ ਇਵੇਂ ਆਖਿਆ।"
4ਮੋਆਬ ਲਈ ਸਜ਼ਾ ਯਹੋਵਾਹ ਇਉਂ ਫ਼ੁਰਮਾਉਂਦਾ ਹੈ: “ਮੈਂ ਮੋਆਬ ਦੇ ਲੋਕਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਅਵੱਸ਼ ਦੇਵਾਂਗਾ ਉਨ੍ਹਾਂ ਨੇ ਅਦੋਮ ਦੇ ਪਾਤਸ਼ਾਹ ਦੀਆਂ ਹੱਡੀਆਂ ਨੂੰ ਸਾੜਕੇ ਚੂਨਾ ਕਰ ਦਿੱਤਾ ਸੀ।"
5ਇਸ ਲਈ ਮੈਂ ਮੋਆਬ ਵਿੱਚ ਅੱਗ ਸੁਰੂ ਕਰਾਂਗਾ ਅਤੇ ਉਹ ਕਰੀਯੋਬ ਦੇ ਬੁਰਜਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ ਅਤੇ ਉੱਥੇ ਭਿਅੰਕਰ ਸ਼ੋਰ ਤੇ ਤੁਰ੍ਹੀ ਦੀ ਉੱਚੀ ਆਵਾਜ਼ ਹੋਵੇਗੀ ਇੰਝ ਮੋਆਬ ਦੀ ਮੌਤ ਹੋਵੇਗੀ।"

6ਇਉਂ, ਮੈਂ ਮੋਆਬ ਦੇ ਸ਼ਾਸਕਾਂ ਦਾ ਅੰਤ ਕਰ ਦਿਆਂਗਾ ਅਤੇ ਉਨ੍ਹਾਂ ਦੇ ਸਾਰੇ ਆਗੂਆਂ ਨੂੰ ਤਬਾਹ ਕਰ ਦੇਵਾਂਗਾ।” ਯਹੋਵਾਹ ਨੇ ਇਉਂ ਆਖਿਆ।"
7ਯਹੂਦਾਹ ਲਈ ਸਜ਼ਾ ਯਹੋਵਾਹ ਨੇ ਇਉਂ ਕਿਹਾ: “ਮੈਂ ਯਹੂਦਾਹ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਕਾਰਣ ਜ਼ਰੂਰ ਦੰਡ ਦੇਵਾਂਗਾ ਉਨ੍ਹਾਂ ਨੇ ਯਹੋਵਾਹ ਦੇ ਆਦੇਸਾਂ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਹੀ ਉਸ ਦੇ ਅਸੂਲਾਂ ਨੂੰ ਮੰਨਿਆ। ਉਨ੍ਹਾਂ ਦੇ ਪੁਰਖਿਆਂ ਨੇ ਝੂਠੇ ਦੇਵਤਿਆਂ ’ਚ ਵਿਸ਼ਵਾਸ ਕਰਨਾ ਜਾਰੀ ਰੱਖਿਆ ਅਤੇ ਯਹੂਦਾਹ ਦੇ ਲੋਕਾਂ ਨੂੰ ਸਹੀ ਰਾਹ ਤੋਂ ਭਟਕਾਇਆ ਗਿਆ ਹੈ। ਅਤੇ ਇਸਨੇ ਉਨ੍ਹਾਂ ਤੋਂ ਉਨ੍ਹਾਂ ਦੇ ਪਰਮੇਸ਼ੁਰ ਨੂੰ ਛੁਡਾ ਦਿੱਤਾ।"
8ਇਸ ਲਈ ਮੈਂ ਯਹੂਦਾਹ ਵਿੱਚ ਅੱਗ ਲਾਵਾਂਗਾ ਅਤੇ ਉਹ ਯਰੂਸ਼ਲਮ ਦੇ ਕਿਲਿਆਂ ਨੂੰ ਸਾੜ ਦੇਵੇਗੀ।”"
9ਇਸਰਾਏਲ ਲਈ ਸਜ਼ਾ ਯਹੋਵਾਹ ਇਉਂ ਆਖਦਾ ਹੈ: “ਮੈਂ ਇਸਰਾਏਲ ਨੂੰ ਵੀ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਸਜ਼ਾ ਅਵੱਸ਼ ਦੇਵਾਂਗਾ ਕਿਉਂ ਕਿ ਉਨ੍ਹਾਂ ਨੇ ਬੋੜੇ ਜਿਹੇ ਚਾਂਦੀ ਦੇ ਸਿੱਕਿਆਂ ਬਦਲੇ ਮਾਸੂਮ ਤੇ ਚੰਗੇ ਲੋਕਾਂ ਨੂੰ ਵੇਚਿਆ। ਇੱਕ ਜੋੜੇ ਬੂਟਾਂ ਬਦਲੇ ਉਨ੍ਹਾਂ ਗਰੀਬ ਲੋਕਾਂ ਨੂੰ ਵੇਚਿਆ।"
10ਉਨ੍ਹਾਂ ਨੇ ਗਰੀਬ ਲੋਕਾਂ ਦੇ ਸਿਰਾਂ ਨੂੰ ਧਰਤੀ ਦੀ ਧੂੜ ’ਚ ਧੱਕ ਦਿੱਤਾ ਅਤੇ ਉਹ ਸਤਾਏ ਹੋਇਆਂ ਲਈ ਨਿਆਂ ਤੋਂ ਮੁਨਕਰ ਹਨ। ਪਿਉ ਅਤੇ ਪੁੱਤਰ ਨੇ ਇੱਕ ਹੀ ਔਰਤ ਨਾਲ ਜ਼ਨਾਹ ਕਰਦੇ ਹਨ। ਉਨ੍ਹਾਂ ਨੇ ਅਜਿਹਾ ਮੇਰੇ ਪਵਿੱਤਰ ਨਾਂ ਦੀ ਨਖੇਦੀ ਕਰਨ ਦੇ ਉਦੇਸ਼ ਨਾਲ ਕੀਤਾ।"

11ਉਹ ਗਰੀਬ ਲੋਕਾਂ ਦੇ ਕੱਪੜੇ ਲੈ ਕੇ, ਆਪਣੀਆਂ ਜਗਵੇਦੀਆਂ ਤੇ ਉਪਾਸਨਾ ਕਰਦੇ ਸਮੇਂ ਉਨ੍ਹਾਂ ਕੱਪੜਿਆਂ ਤੇ ਬੈਠ ਜਾਂਦੇ ਹਨ। ਉਹ ਉਧਾਰ ਦਿੱਤੇ ਹੋਏ ਪੈਸਿਆਂ ਲਈ ਗਰੀਬ ਲੋਕਾਂ ਦੇ ਕੱਪੜੇ ਜਮਾਨਤ ਵਜੋਂ ਲੈਂਦੇ ਹਨ। ਉਹ ਲੋਕਾਂ ਪਾਸੋਂ ਜੁਰਮਾਨੇ ਵਜੋਂ ਪੈਸੇ ਲੈ ਕੇ, ਆਪਣੇ ਲਈ ਮੈਅ ਖਰੀਦ ਕੇ, ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਪੀਣ ਲਈ ਵਰਤਦੇ ਹਨ।"
12“ਪਰ ਇਹ ਮੈਂ ਹੀ ਸੀ ਜਿਸਨੇ ਅਮੋਰੀਆਂ ਨੂੰ ਉਨ੍ਹਾਂ ਦੇ ਅਗਿਓ ਬਰਬਾਦ ਕੀਤਾ ਜਿਹੜੇ ਕਿ ਦਿਆਰ ਦੇ ਦ੍ਰੱਖਤਾਂ ਵਾਂਗ ਲੰਬੇ ਸਨ ਅਤੇ ਬਲੂਤ ਦੇ ਰੁੱਖਾਂ ਵਰਗੇ ਤਕੜੇ। ਪਰ ਮੈਂ ਉਨ੍ਹਾਂ ਦੇ ਉੱਪਰ ਫ਼ਲਾਂ ਅਤੇ ਹੇਠਲੀਆਂ ਜੜਾਂ ਨੂੰ ਨਾਸ ਕੀਤਾ।"
13“ਇਹ ਮੈਂ ਹੀ ਸੀ ਜਿਸਨੇ ਤੁਹਾਨੂੰ ਮਿਸਰ ਦੇਸ ਵਿੱਚੋਂ ਕੱਢਿਆ ਅਤੇ ਚਾਲੀ ਸਾਲ ਤੀਕ ਮੈਂ ਤੁਹਾਨੂੰ ਉਜਾੜ ਵਿੱਚ ਲਈ ਫ਼ਿਰਿਆ। ਮੈਂ ਅਮੋਰੀਆਂ ਦੀ ਧਰਤੀ ਉੱਪਰ ਤੁਹਾਡਾ ਕਬਜ਼ਾ ਕਰਵਾਇਆ।"
You have read Daniel 12
13 verses