1ਸ਼੍ਰੀਮਾਨ, ਮੈਂ ਤੁਹਾਡਾ ਸੇਵਕ ਦਾਨੀਏਲ ਹਾਂ। ਮੈਂ ਤੁਹਾਡੇ ਨਾਲ ਕਿਵੇਂ ਗੱਲ ਕਰ ਸੱਕਦਾ ਹਾਂ? ਮੇਰੀ ਤਾਕਤ ਖਤਮ ਹੋ ਗਈ ਹੈ ਅਤੇ ਮੈਨੂੰ ਸਾਹ ਲੈਣਾ ਵੀ ਔਖਾ ਮਹਿਸੂਸ ਹੋ ਰਿਹਾ ਹੈ।’"
2“ਉਹ ਜਿਹੜਾ ਆਦਮੀ ਵਰਗਾ ਦਿਖਾਈ ਦਿੰਦਾ ਸੀ। ਉਸ ਨੇ ਮੈਨੂੰ ਫ਼ੇਰ ਛੁਹਿਆ। ਜਦੋਂ ਉਸ ਨੇ ਮੈਨੂੰ ਛੁਹਿਆ ਤਾਂ ਮੈਂ ਬਿਹਤਰ ਅਨੁਭਵ ਕੀਤਾ।"
3ਫ਼ੇਰ ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਪਰਮੇਸ਼ੂਰ ਤੈਨੂੰ ਬਹੁਤ ਪਿਆਰ ਕਰਦਾ ਹੈ। ਤੈਨੂੰ ਸ਼ਾਂਤੀ ਮਿਲੇ। ਹੁਣ ਤਕੜਾ ਹੋ, ਮਜ਼ਬੂਤ ਬਣ।’ “ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ, ਮੈਂ ਤਕੜਾ ਹੋ ਗਿਆ। ਫ਼ੇਰ ਮੈਂ ਆਖਿਆ, ‘ਸ਼੍ਰੀਮਾਨ, ਤੁਸੀਂ ਮੈਨੂੰ ਤਾਕਤ ਬਖਸ਼ੀ ਹੈ। ਹੁਣ ਤੁਸੀਂ ਗੱਲ ਕਰ ਸੱਕਦੇ ਹੋ।’"
4“ਇਸ ਲਈ ਫ਼ੇਰ ਉਸ ਨੇ ਆਖਿਆ, ‘ਦਾਨੀਏਲ, ਕੀ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਕੋਲ ਕਿਉਂ ਆਇਆ ਹਾਂ। ਛੇਤੀ ਹੀ ਮੈਨੂੰ ਫ਼ਾਰਸ ਦੇ ਸ਼ਹਿਜ਼ਾਦੇ (ਦੂਤ) ਨਾਲ ਲੜਨ ਲਈ ਵਾਪਸ ਜਾਣਾ ਪਵੇਗਾ। ਜਦੋਂ ਮੈਂ ਜਾਵਾਂਗਾ ਯੂਨਾਨ ਦਾ ਸ਼ਹਿਜ਼ਾਦਾ (ਦੂਤ) ਆ ਜਾਵੇਗਾ।"
5ਪਰ ਦਾਨੀਏਲ, ਇਸਤੋਂ ਪਹਿਲਾਂ ਕਿ ਮੈਂ ਜਾਵਾਂ ਮੈਂ ਤੈਨੂੰ ਇਹ ਗੱਲ ਜ਼ਰੂਰ ਦੱਸਾਂਗਾ ਕਿ ਸੱਚ ਦੀ ਕਿਤਾਬ ਅੰਦਰ ਕੀ ਲਿਖਿਆ ਹੋਇਆ ਹੈ। ਮੇਰੇ ਨਾਲ ਉਨ੍ਹਾਂ ਬਦੀ ਦੇ ਦੂਤਾਂ ਦੇ ਖਿਲਾਫ਼ ਮੀਕਾਏਲ ਤੋਂ ਬਿਨਾਂ ਹੋਰ ਕੋਈ ਨਹੀਂ ਖਲੋਁਦਾ। ਮੀਕਾਏਲ ਤੁਹਾਡੇ ਲੋਕਾਂ ਉੱਤੇ ਹਕੂਮਤ ਕਰਨ ਵਾਲਾ ਸ਼ਹਿਜ਼ਾਦਾ (ਦੂਤ) ਹੈ।"

6“‘ਜਦੋਂ ਮੀਡੀਆਂ ਦੇ ਰਾਜੇ ਦਾਰਾ ਮਾਦੀ ਦੇ ਰਾਜ ਦਾ ਪਹਿਲਾ ਵਰ੍ਹਾ ਸੀ, ਮੈਂ ਉਸਦੀ ਸਹਾਇਤਾ ਕਰਨ ਲਈ ਅਤੇ ਉਸ ਨੂੰ ਹੌਂਸਲਾ ਦੇਣ ਲਈ ਉੱਠ ਖਲੋਇਆ।"
7“‘ਹੁਣ ਫ਼ੇਰ, ਦਾਨੀਏਲ, ਮੈਂ ਤੈਨੂੰ ਸੱਚ ਦਸਦਾ ਹਾਂ: ਤਿੰਨ ਹੋਰ ਰਾਜੇ ਫਾਰਸ ਵਿੱਚ ਹਕੂਮਤ ਕਰਨਗੇ। ਫ਼ੇਰ ਇੱਕ ਚੌਬਾ ਰਾਜਾ ਆਵੇਗਾ। ਉਹ ਚੌਬਾ ਰਾਜਾ ਫਾਰਸ ਦੇ ਆਪਣੇ ਤੋਂ ਪਹਿਲਾਂ ਦੇ ਸਾਰੇ ਹੋਰਨਾਂ ਰਾਜਿਆਂ ਨਾਲੋਂ ਵੱਧੇਰੇ ਅਮੀਰ ਹੋਵੇਗਾ। ਅਤੇ ਉਹ ਗ੍ਰੀਸ਼ ਦੇ ਰਾਜ ਦਾ ਧਿਆਨ ਆਕਰਸ਼ਿਤ ਕਰ ਲਵੇਗਾ।"
8ਫ਼ੇਰ ਇੱਕ ਬਹੁਤ ਮਜ਼ਬੂਤ ਅਤੇ ਤਾਕਤਵਰ ਰਾਜਾ ਆਵੇਗਾ। ਉਹ ਬਹੁਤ ਤਾਕਤ ਨਾਲ ਹਕੂਮਤ ਕਰੇਗਾ। ਉਹ ਮਨਚਾਹੀ ਹਰ ਗੱਲ ਕਰੇਗਾ।"
9ਜਦੋਂ ਉਹ ਰਾਜਾ ਆ ਗਿਆ ਹੋਵੇਗਾ, ਉਸਦੀ ਹਕੂਮਤ ਟੁੱਟ ਜਾਵੇਗੀ। ਉਸਦਾ ਰਾਜ ਦੁਨੀਆਂ ਦੇ ਚਾਰ ਹਿਸਿਆਂ ਵਿੱਚ ਵੰਡਿਆ ਜਾਵੇਗਾ। ਉਸਦਾ ਰਾਜ ਉਸ ਦੇ ਪੁੱਤ ਪੋਤਿਆਂ ਵਿੱਚਕਾਰ ਨਹੀਂ ਵੰਡਿਆ ਜਾਵੇਗਾ। ਅਤੇ ਉਸਦਾ ਰਾਜ ਉਹ ਤਾਕਤ ਨਹੀਂ ਰੱਖੇਗਾ ਜੋ ਉਸ ਕੋਲ ਸੀ। ਕਿਉਂ? ਕਿਉਂ ਕਿ ਉਸਦਾ ਰਾਜ ਖਿੱਚ ਲਿਆ ਜਾਵੇਗਾ ਅਤੇ ਹੋਰਨਾਂ ਲੋਕਾਂ ਨੂੰ ਦੇ ਦਿੱਤਾ ਜਾਵੇਗਾ।"
10“‘ਦੱਖਣੀ ਰਾਜਾ ਸ਼ਕਤੀਸ਼ਾਲੀ ਹੋ ਜਾਵੇਗਾ। ਪਰ ਫ਼ੇਰ ਉਸ ਦੇ ਕਮਾਂਡਰਾਂ ਵਿੱਚੋਂ ਇੱਕ ਜਾਣਾ ਦੱਖਣੀ ਰਾਜੇ ਨੂੰ ਹਰਾ ਦੇਵੇਗਾ। ਕਮਾਂਡਰ ਹਕੂਮਤ ਕਰਨ ਲੱਗ ਜਾਵੇਗਾ। ਅਤੇ ਉਹ ਬਹੁਤ ਸ਼ਕਤੀਸ਼ਾਲੀ ਹੋਵੇਗਾ।"

11“‘ਫ਼ੇਰ ਕੁਝ ਵਰ੍ਹਿਆਂ ਬਾਦ, ਦੱਖਣੀ ਰਾਜਾ ਅਤੇ ਉਹ ਕਮਾਂਡਰ ਇੱਕ ਇਕਰਾਰਨਾਮਾ ਕਰਨਗੇ। ਦੱਖਣੀ ਰਾਜੇ ਦੀ ਧੀ ਉੱਤਰੀ ਰਾਜੇ ਨਾਲ ਸ਼ਾਦੀ ਕਰੇਗੀ। ਉਹ ਅਜਿਹਾ ਸ਼ਾਂਤੀ ਸਥਾਪਿਤ ਕਰਨ ਲਈ ਕਰੇਗੀ। ਪਰ ਉਹ ਅਤੇ ਦੱਖਣੀ ਰਾਜਾ ਕਾਫ਼ੀ ਤਾਕਤਵਰ ਨਹੀਂ ਹੋਣਗੇ। ਲੋਕ ਉਸ ਦੇ ਖਿਲਾਫ਼ ਹੋ ਜਾਣਗੇ ਅਤੇ ਉਸ ਬੰਦੇ ਦੇ ਵੀ ਜਿਸਨੇ ਉਸ ਨੂੰ ਉਸ ਦੇਸ ਵਿੱਚ ਲਿਆਂਦਾ ਸੀ। ਅਤੇ ਉਹ ਲੋਕ ਉਸ ਦੇ ਬੱਚੇ ਦੇ ਅਤੇ ਉਸ ਬੰਦੇ ਦੇ ਖਿਲਾਫ਼ ਹੋ ਜਾਣਗੇ ਜਿਸਨੇ ਉਸਦੀ ਸਹਾਇਤਾ ਕੀਤੀ ਸੀ।"
12“‘ਪਰ ਉਸ ਦੇ ਪਰਿਵਾਰ ਦਾ ਇੱਕ ਬੰਦਾ ਦੱਖਣੀ ਰਾਜੇ ਦੀ ਥਾਂ ਲੈਣ ਲਈ ਆਵੇਗਾ। ਉਹ ਉੱਤਰੀ ਰਾਜੇ ਦੀਆਂ ਫ਼ੌਜਾਂ ਉੱਤੇ ਹਮਲਾ ਕਰ ਦੇਵੇਗਾ। ਉਹ ਉਸ ਰਾਜੇ ਦੇ ਮਜ਼ਬੂਤ ਕਿਲੇ ਅੰਦਰ ਜਾਵੇਗਾ। ਉਹ ਲੜੇਗਾ ਅਤੇ ਜਿਤ੍ਤੇਗਾ।"
13ਉਹ ਉਨ੍ਹਾਂ ਦੇ ਦੇਵਤਿਆਂ ਦੇ ਬੁੱਤਾਂ ਨੂੰ ਖੋਹ ਲਵੇਗਾ। ਉਹ ਉਨ੍ਹਾਂ ਦੇ ਧਾਤ ਦੇ ਬੁੱਤਾਂ ਨੂੰ ਸੋਨੇ ਚਾਂਦੀ ਦੀਆਂ ਬਣੀਆਂ ਹੋਈਆਂ ਮਹਿੰਗੀਆਂ ਚੀਜ਼ਾਂ ਨੂੰ ਖੋਹ ਲਵੇਗਾ। ਉਹ ਉਨ੍ਹਾਂ ਚੀਜ਼ਾਂ ਨੂੰ ਚੁੱਕ ਕੇ ਮਿਸਰ ਨੂੰ ਲੈ ਜਾਵੇਗਾ। ਫ਼ੇਰ ਉਹ ਕੁਝ ਸਾਲਾਂ ਤੱਕ ਉੱਤਰੀ ਰਾਜੇ ਨੂੰ ਪਰੇਸ਼ਾਨ ਨਹੀਂ ਕਰੇਗਾ।"
14ਉੱਤਰੀ ਰਾਜਾ ਦੱਖਣੀ ਰਾਜ ਉੱਤੇ ਹਮਲਾ ਕਰੇਗਾ। ਪਰ ਉਹ ਹਾਰ ਜਾਵੇਗਾ, ਅਤੇ ਫ਼ੇਰ ਉਹ ਆਪਣੇ ਦੇਸ ਨੂੰ ਵਾਪਸ ਚੱਲਾ ਜਾਵੇਗਾ।"
15“‘ਉੱਤਰੀ ਰਾਜੇ ਦੇ ਪੁੱਤਰ ਜੰਗ ਦੀ ਤਿਆਰੀ ਕਰਨਗੇ। ਉਹ ਬਹੁਤ ਵੱਡੀ ਫ਼ੌਜ ਇਕੱਠੀ ਕਰਨਗੇ। ਉਹ ਫ਼ੌਜ ਤਾਕਤਵਰ ਹੜ੍ਹ ਵਾਂਗ ਧਰਤੀ ਉੱਤੋਂ ਕਾਹਲੀ ਨਾਲ ਅੱਗੇ ਵੱਧੇਗੀ। ਉਹ ਫ਼ੌਜ ਦੱਖਣੀ ਰਾਜੇ ਦੇ ਮਜ਼ਬੂਤ ਕਿਲੇ ਤੱਕ ਦੇ ਸਾਰੇ ਰਸਤੇ ਲੜਦੀ ਜਾਵੇਗੀ।"

16ਫ਼ੇਰ ਦੱਖਣੀ ਰਾਜਾ ਬਹੁਤ ਕਰੋਧ ਵਿੱਚ ਆ ਜਾਵੇਗਾ। ਉਹ ਉੱਤਰੀ ਰਾਜੇ ਨਾਲ ਲੜਨ ਲਈ ਬਾਹਰ ਆਕੇ ਧਾਵਾ ਬੋਲੇਗਾ। ਉੱਤਰੀ ਰਾਜੇ ਕੋਲ ਵੱਡੀ ਫ਼ੌਜ ਹੋਵੇਗੀ ਪਰ ਉਹ ਲੜਾਈ ਹਾਰ ਜਾਵੇਗਾ।"
17ਉੱਤਰੀ ਫ਼ੌਜ ਹਾਰ ਜਾਵੇਗੀ, ਅਤੇ ਉਹ ਫ਼ੌਜੀ ਬੰਦੀ ਬਣਾਕੇ ਲੈ ਜਾੇ ਜਾਣਗੇ। ਦੱਖਣੀ ਰਾਜਾ ਬਹੁਤ ਹਂਕਾਰੀ ਹੋਵੇਗਾ ਅਤੇ ਉਹ ਉੱਤਰੀ ਫ਼ੌਜ ਦੇ ਹਜ਼ਾਰਾ ਸਿਪਾਹੀਆਂ ਨੂੰ ਕਤਲ ਕਰ ਦੇਵੇਗਾ। ਪਰ ਉਹ ਸਦਾ ਸਫ਼ਲਤਾ ਹਾਸਿਲ ਨਹੀਂ ਕਰਦਾ ਰਹੇਗਾ।"
18ਉੱਤਰੀ ਰਾਜਾ ਇੱਕ ਹੋਰ ਫ਼ੌਜ ਇਕੱਠੀ ਕਰੇਗਾ। ਉਹ ਫ਼ੌਜ ਉਸਦੀ ਪਹਿਲੀ ਫ਼ੌਜ ਨਾਲੋਂ ਵਡੇਰੀ ਹੋਵੇਗੀ। ਕਈ ਸਾਲਾਂ ਬਾਦ ਉਹ ਹਮਲਾ ਕਰੇਗਾ। ਉਹ ਫ਼ੌਜ ਬਹੁਤ ਵੱਡੀ ਹੋਵੇਗੀ ਅਤੇ ਉਸ ਦੇ ਕੋਲ ਬਹੁਤ ਸਾਰੇ ਹਬਿਆਰ ਹੋਣਗੇ। ਉਹ ਫ਼ੌਜ ਜੰਗ ਲਈ ਤਿਆਰ ਹੋਵੇਗੀ।"
19“‘ਉਨ੍ਹਾਂ ਸਮਿਆਂ ਵਿੱਚ ਬਹੁਤ ਸਾਰੇ ਲੋਕ ਦੱਖਣੀ ਰਾਜੇ ਦੇ ਖਿਲਾਫ਼ ਹੋ ਜਾਣਗੇ। ਤੁਹਾਡੇ ਲੋਕਾਂ ਵਿੱਚੋਂ ਵੀ ਕੁਝ ਉਹ ਲੋਕ ਜਿਹੜੇ ਲੜਨਾ ਪਸੰਦ ਕਰਦੇ ਹਨ, ਦਰਸ਼ਨ ਨੂੰ ਪੂਰਿਆਂ ਕਰਨ ਦੀ ਕੋਸ਼ਿਸ ਵਿੱਚ ਦੱਖਣੀ ਰਾਜੇ ਦੇ ਖਿਲਾਫ਼ ਬਗਾਵਤ ਕਰ ਦੇਣਗੇ। ਪਰ ਉਹ ਜਿੱਤਣਗੇ ਨਹੀਂ।"
20ਫ਼ੇਰ ਉੱਤਰੀ ਰਾਜਾ ਆਵੇਗਾ ਅਤੇ ਕੰਧਾਂ ਦੇ ਨਾਲ ਬੜੇ ਉਸਾਰੇਗਾ ਅਤੇ ਮਜ਼ਬੂਤ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇਗਾ। ਦੱਖਣੀ ਫ਼ੌਜ ਕੋਲ ਮੋੜਵੀਁ ਲੜਾਈ ਕਰਨ ਦੀ ਸ਼ਕਤੀ ਨਹੀਂ ਹੋਵੇਗੀ। ਦੱਖਣੀ ਫ਼ੌਜ ਦੇ ਸਰਬੋਤਮ ਸਿਪਾਹੀ ਵੀ ਇੰਨੇ ਮਜ਼ਬੂਤ ਨਹੀਂ ਹੋਣਗੇ ਕਿ ਉਹ ਉੱਤਰੀ ਫ਼ੌਜ ਨੂੰ ਰੋਕ ਸੱਕਣ।"

21“‘ਉੱਤਰੀ ਰਾਜਾ ਮਨ ਚਾਹੀਆਂ ਗੱਲਾਂ ਕਰੇਗਾ।ਕੋਈ ਵੀ ਉਸ ਨੂੰ ਰੋਕ ਨਹੀ ਸੱਕੇਗਾ। ਉਹ ਖੂਬਸੂਰਤ ਧਰਤੀ ਉੱਤੇ ਸ਼ਕਤੀ ਅਤੇ ਅਧਿਕਾਰ ਸਬਾਪਤ ਕਰ ਲਵੇਗਾ। ਅਤੇ ਇਸਦਾ ਸਭ ਕੁਝ ਉਸਦੀ ਸ਼ਕਤੀ ਹੇਠਾਂ ਹੋਵੇਗਾ।"
You have read Daniel 1
21 verses