Lumina
Amos

Visions of Locusts, Fire, Plumb Line

Amos 7·Punjabi Bible

1ਤਦ ਹਰ ਜਗ੍ਹਾ ਲੋਕਾਂ ਨੂੰ ਯਹੋਵਾਹ ਦੇ ਪਰਤਾਪ ਬਾਰੇ ਖਬਰ ਪਹੁੰਚੇਗੀ। ਇਹ ਖਬਰ ਸਮੁੰਦਰ ਦੇ ਪਾਣੀ ਵਾਂਗ ਫ਼ੈਲੇਗੀ।"

2ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਖੁਦ ਕ੍ਰੋਧ ਕਰਦਾ ਹੈ ਤੇ ਆਪਣੇ ਕ੍ਰੋਧ ਨਾਲ ਦੂਜਿਆ ਨੂੰ ਗੁੱਸਾ ਚੜ੍ਹਾਉਂਦਾ ਹੈ। ਜੋ ਆਪਣੇ ਗੁੱਸੇ ਨਾਲ ਦੂਜਿਆਂ ਨੂੰ ਭੁੰਜੇ ਲਾਹੁਂਦਾ ਹੈ ਅਤੇ ਉਨ੍ਹਾਂ ਨੂੰ ਬੇਸ਼ਰਮ ਅਤੇ ਸ਼ਰਾਬੀ ਸਮਝ ਕੇ ਸਲੂਕ ਕਰਦਾ ਹੈ।"

3“ਪਰ ਹੁਣ ਉਸ ਮਨੁੱਖ ਨੂੰ ਯਹੋਵਾਹ ਦੇ ਕ੍ਰੋਧ ਦਾ ਵੀ ਪਤਾ ਚੱਲੇਗਾ। ਉਸ (ਯਹੋਵਾਹ) ਦਾ ਕ੍ਰੋਧ ਉਸ ਦੇ ਸੱਜੇ ਹੱਥ ਵਿੱਚ ਫ਼ੜੇ ਜ਼ਹਿਰ ਦੇ ਪਿਆਲੇ ਵਾਂਗ ਹੋਵੇਗਾ ਤੇ ਉਹ ਮਨੁੱਖ ਜਦੋਂ ਉਸ ਜ਼ਹਿਰ ਦਾ ਸਵਾਦ ਚਖੇਗਾ ਤਾਂ ਸ਼ਰਾਬੀਆਂ ਵਾਂਗ ਧਰਤੀ ਤੇ ਢਹਿ ਪਵੇਗਾ। “ਹੇ ਪਾਪੀ ਸ਼ਾਸਕ! ਤੂੰ ਉਹੀ ਪਿਆਲਾ ਚਖੇਁਗਾ। ਤੈਨੂੰ ਮਾਨ ਪ੍ਰਾਪਤ ਹੋਣ ਦੀ ਬਾਵੇਂ ਸ਼ਰਮਿੰਦਾ ਕੀਤਾ ਜਾਵੇਗਾ।"

4ਤੂੰ ਲਬਾਨੋਨ ਵਿੱਚ ਬੜੇ ਲੋਕਾਂ ਨੂੰ ਦੁੱਖ ਦਿੱਤਾ ਅਤੇ ਉੱਥੋਂ ਬਹੁਤ ਸਾਰੇ ਪਸ਼ੂ ਚੋਰੀ ਕੀਤੇ ਸੋ ਉਨ੍ਹਾਂ ਸਾਰਿਆਂ ਕਾਰਣ ਤੈਨੂੰ ਭੈਭੀਤ ਕੀਤਾ ਜਾਵੇਗਾ ਅਤੇ ਜੋ ਭੈੜ ਤੂੰ ਉਸ ਦੇਸ ਨਾਲ ਕੀਤਾ ਉਸਦੀ ਸਜ਼ਾ ਤੈਨੂੰ ਮਿਲੇਗੀ। ਤੂੰ ਇਸ ਕਾਰਣ ਘਬਰਾਵੇਂਗਾ ਕਿਉਂ ਕਿ ਤੂੰ ਉਨ੍ਹਾਂ ਸ਼ਹਿਰਾਂ ਤੇ ਉੱਥੋਂ ਦੇ ਵਾਸੀਆਂ ਨਾਲ ਮੰਦੇ ਕੰਮ ਕੀਤੇ।”"

5ਬੁੱਤਾਂ ਬਾਰੇ ਸੰਦੇਸ਼ ਉਸ ਮਨੁੱਖ ਦੇ ਝੂਠੇ ਦੇਵਤਿਆਂ ਦਾ ਕੋਈ ਲਾਭ ਨਾ ਹੋਵੇਗਾ। ਕਿਉਂ ਕਿ ਇਹ ਮਹਿਜ਼ ਕਿਸੇ ਆਦਮੀ ਵੱਲੋਂ ਧਾਤੂ ਨਾਲ ਢੱਕੇ ਹੋਏ ਬੁੱਤ ਹਨ। ਇਹ ਸਿਰਫ਼ ਬੁੱਤ ਹਨ ਇਸ ਲਈ ਜਿਸ ਨੇ ਇਸ ਨੂੰ ਸਾਜਿਆ ਉਹ ਇਸ ਤੋਂ ਮਦਦ ਨਹੀਂ ਲੈ ਸੱਕਦਾ ਕਿਉਂ ਕਿ ਬੁੱਤ ਬੋਲਦੇ ਨਹੀਂ।"

Amos 7 illustration - Amos Chapter 7

6ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਇੱਕ ਲੱਕੜ ਦੀ ਮੂਰਤੀ ਨੂੰ ਆਖਦਾ, “ਉੱਠ!” ਉਸ ਮਨੁੱਖ ਲਈ ਵੀ ਇਹ ਬਹੁਤ ਮਾੜਾ ਹੋਵੇਗਾ ਜੋ ਪੱਥਰ ਦੀ ਮੂਰਤੀ ਨੂੰ ਕੁਝ ਸਿੱਖਾਉਣ ਲਈ ਕਹਿੰਦਾ ਹੈ! ਉਹ ਮੂਰਤੀਆਂ ਉਸ ਨੂੰ ਕੋਈ ਮਦਦ ਨਹੀਂ ਦੇ ਸੱਕਦੀਆਂ। ਭਾਵੇਂ ਉਹ ਮੂਰਤਾਂ ਸੋਨੇ-ਚਾਂਦੀ ਨਾਲ ਢੱਕੀਆਂ ਹੋਈਆਂ, ਉਹ ਬੇਜਾਨ ਹਨ।"

7ਪਰ ਯਹੋਵਾਹ ਅਲਗ-ਬਲਗ ਹੈ। ਉਹ ਤਾਂ ਆਪਣੇ ਪਵਿੱਤਰ ਮੰਦਰ ਵਿੱਚ ਹੈ। ਇਸ ਲਈ ਸਾਰੀ ਦੁਨੀਆਂ ਉਸ ਅੱਗੇ ਚੁੱਪ ਰਹੇ।"

8ਹਬੱਕੂਕ ਦੀ ਪ੍ਰਾਰਥਨਾ ਸ਼ਿਰਾਯੋਨੋਬ ਉੱਤੇ ਹਬੱਕੂਕ ਨਬੀ ਦੀ ਪ੍ਰਾਰਥਨਾ।"

9ਹੇ ਯਹੋਵਾਹ, ਮੈਂ ਤੇਰੇ ਬਾਰੇ ਖਬਰਾਂ ਸੁਣੀਆਂ ਹਨ। ਹੇ ਯਹੋਵਾਹ, ਤੇਰੇ ਅਤੀਤ ’ਚ ਕੀਤੇ ਕੰਮਾਂ ਤੇ ਮੈਂ ਹੈਰਾਨ ਹਾਂ। ਤੇ ਹੁਣ ਮੈਨੂੰ ਉਮੀਦ ਹੈ ਕਿ ਤੂੰ ਸਾਡੇ ਸਮਿਆਂ ਵਿੱਚ ਵੀ ਮਹਾਨ ਕਾਰਜ ਕਰੇਂਗਾ। ਉਨ੍ਹਾਂ ਗੱਲਾਂ ਨੂੰ ਸਾਡੇ ਸਮਿਆਂ ਵਿੱਚ ਵਾਪਰਨ ਦੇ। ਪਰ ਆਪਣੇ ਆਵੇਸ਼ ਵਿੱਚ, ਸਾਡੇ ਤੇ ਰਹਿਮ ਕਰਨਾ ਯਾਦ ਰੱਖੀਂ।"

10ਪਰਮੇਸ਼ੁਰ ਤੇਮਾਨ ਤੋਂ ਆ ਰਿਹਾ ਹੈ ਪਵਿੱਤਰ ਪੁਰੱਖ ਪਾਰਾਨ ਪਰਬਤ ਤੋਂ ਆ ਰਿਹਾ ਹੈ। ਉਸ ਦੇ ਪਰਤਾਪ ਨੇ ਅਕਾਸ਼ਾਂ ਨੂੰ ਕਜਿਆ ਹੋਇਆ ਅਤੇ ਧਰਤੀ ਉਸਦੀ ਉਸਤਤ ਨਾਲ ਭਰਪੂਰ ਹੈ।"

Amos 7 illustration - Amos Chapter 7

11ਉਸ ਦੇ ਹੱਥਾਂ ਚੋ ਰੌਸ਼ਨੀ ਦੀਆਂ ਕਿਰਣਾ ਚਮਕਦੀਆਂ ਹਨ ਤੇਜ਼ ਚਮਕੀਲੀ ਰੌਸ਼ਨੀ ਹੁੰਦੀ ਹੈ ਕੋਈ ਗੁਪਤ ਸ਼ਕਤੀ ਦਾ ਕਮਾਲ ਹੈ ਉਸ ਦੇ ਹੱਥਾਂ ਵਿੱਚ।"

12ਬੀਮਾਰੀ ਉਸ ਦੇ ਅੱਗੇ-ਅੱਗੇ ਦੌੜਦੀ ਸੀ ਤੇ ਵਿਨਾਸ਼ਕ ਉਸ ਦੇ ਪਿੱਛੇ-ਪਿੱਛੇ।"

13ਯਹੋਵਾਹ ਖੜੋਤਾ ਤੇ ਧਰਤੀ ਦਾ ਨਿਆਂ ਕੀਤਾ ਉਸ ਨੇ ਉੱਠ ਕੇ ਸਭ ਦੇਸ਼ਾਂ ਦੇ ਲੋਕਾਂ ਨੂੰ ਤੱਕਿਆ ਅਤੇ ਉਹ ਡਰ ਨਾਲ ਕੰਬ ਉੱਠੇ। ਇਹ ਪਰਬਤ ਜਿਹੜੇ ਯੁਗਾਂ ਤੋਂ ਅਟਲ ਖੜ੍ਹੇ ਸਨ ਡਿੱਗਕੇ ਚਕਨਾਚੂਰ ਹੋ ਗਏ। ਪੁਰਾਣੀਆਂ ਤੋਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਇਹ ਉੱਥੇ ਵਾਪਰਿਆ ਜਿੱਥੇ ਕਿਤੇ ਵੀ ਪਰਮੇਸ਼ੁਰ ਗਿਆ।"

14ਮੈਂ ਕੁਸ਼ਾਨ ਦੇ ਸ਼ਹਿਰਾਂ ਨੂੰ ਮੁਸੀਬਤ ’ਚ ਵੇਖਿਆ ਮਿਦਿਯਾਨ ਦੇਸ ਦੇ ਘਰ ਡਰ ਨਾਲ ਕੰਬੇ।"

15ਹੇ ਯਹੋਵਾਹ! ਕੀ ਤੂੰ ਦਰਿਆਵਾਂ ਤੇ ਨਾਰਾਜ਼ ਸੀ? ਕੀ ਤੈਨੂੰ ਨਦੀਆਂ ਨਾਲ ਗਿਲਾ ਸੀ? ਕੀ ਤੈਨੂੰ ਸਾਗਰ ਤੇ ਕਰੋਧ ਸੀ? ਜਦੋਂ ਤੂੰ ਆਪਣੇ ਘੋੜਿਆਂ ਤੇ ਰੱਥਾਂ ਉੱਤੇ ਜਿੱਤ ਲਈ ਸਵਾਰ ਸੀ, ਕੀ ਉਸ ਵੇਲੇ ਤੂੰ ਕਰੋਧ ਵਿੱਚ ਸੀ?"

Amos 7 illustration - Amos Chapter 7

16ਪਰ ਤਦ ਵੀ, ਤੂੰ ਆਪਣਾ ਸਤਰੰਗੀ ਧਨੁੱਖ ਦਰਸਾਇਆ। ਉਹ ਧਰਤੀ ਤੇ ਰਹਿੰਦੇ ਘਰਾਣਿਆਂ ਨਾਲ ਤੇਰੇ ਇਕਰਾਰਨਾਮੇ ਦਾ ਸਬੂਤ ਸੀ। ਸੁੱਕੀ ਜ਼ਮੀਨ ਦਰਿਆਵਾਂ ’ਚ ਪਾਟ ਗਈ।"

17ਪਰਬਤ ਤੈਨੂੰ ਵੇਖਕੇ ਕੰਬੇ ਧਰਤੀ ਤੋਂ ਹੜ੍ਹ ਜ਼ੋਰ ਦੀ ਲੰਘਿਆ ਸਮੁੰਦਰੀ ਪਾਣੀਆਂ ਨੇ ਡਾਢਾ ਸ਼ੋਰ ਕੀਤਾ ਜਿਵੇਂ ਕਿ ਉਹ ਧਰਤੀ ਤੇ ਹਮਲਾ ਕਰ ਰਹੇ ਹੋਣ।"

Chapter Complete

You have read Amos 7

17 verses