1ਕੀ ਉਹ ਆਪਣੇ ਜਾਲ ਨਾਲ ਦੌਲਤ ਨੂੰ ਫ਼ੜਨਾ ਜਾਰੀ ਰੱਖੇਗਾ? ਕੀ ਉਹ ਬੇਰਹਿਮੀ ਨਾਲ ਅਨੇਕਾਂ ਕੌਮਾਂ ਨੂੰ ਇੰਝ ਹੀ ਤਬਾਹ ਕਰਦਾ ਰਹੇਗਾ?"
2“ਮੈਂ ਪਹਿਰੇਦਾਰ ਵਾਂਗ ਨਿਗਰਾਨੀ ਕਰਾਂਗਾ ਮੈਂ ਉਡੀਕਾਂਗਾ ਕਿ ਯਹੋਵਾਹ ਮੈਨੂੰ ਕੀ ਆਖਦਾ ਹੈ। ਮੈਂ ਉਡੀਕਾਂਗਾ ਅਤੇ ਵੇਖਾਂਗਾ ਕਿ ਉਹ ਮੇਰੀਆਂ ਦਲੀਲਾਂ ਦਾ ਕਿਵੇਂ ਜਵਾਬ ਦਿੰਦਾ ਹੈ।”"
3ਪਰਮੇਸ਼ੁਰ ਦਾ ਹਬੱਕੂਕ ਨੂੰ ਜਵਾਬ ਯੋਹਵਾਹ ਨੇ ਮੈਨੂੰ ਉੱਤਰ ਦਿੱਤਾ, “ਜੋ ਮੈਂ ਤੈਨੂੰ ਦਰਸਾਵਾਂ, ਉਸ ਨੂੰ ਲਿਖ। ਪੱਟੀਆਂ ਉੱਪਰ, ਸਾਫ਼-ਸਾਫ਼ ਲਿਖ ਤਾਂ ਜੋ ਹਰ ਕੋਈ ਆਸਾਨੀ ਨਾਲ ਉਸ ਨੂੰ ਪੜ੍ਹ ਸੱਕੇ।"
4ਇਹ ਸੰਦੇਸ਼ ਭਵਿੱਖ ਵਿੱਚ ਖਾਸ ਆਉਣ ਵਾਲੇ ਸਮੇਂ ਬਾਰੇ ਹੈ। ਇਹ ਸੰਦੇਸ਼ ਅੰਤ ਸਮੇਂ ਲਈ ਹੈ, ਜੋ ਕਿ ਸੱਚ ਹੋਵੇਗਾ। ਭਾਵੇਂ ਅਜਿਹਾ ਲੱਗੇਗਾ ਕਿ ਏਸਾ ਕਦੇ ਨਹੀਂ ਵਾਪਰੇਗਾ। ਪਰ ਸਬਰ ਨਾਲ ਉਸਦਾ ਇੰਤਜ਼ਾਰ ਕਰੋ। ਉਹ ਸਮਾਂ ਆਵੇਗਾ ਅਤੇ ਬਹੁਤੀ ਦੇਰ ਵੀ ਨਾ ਲੱਗੇਗੀ।"
5ਇਹ ਸੰਦੇਸ਼ ਉਨ੍ਹਾਂ ਲਈ ਕੁਝ ਨਹੀਂ ਕਰ ਸੱਕਦਾ ਜਿਹੜੇ ਇਸ ਨੂੰ ਸੁਣਨ ਤੋਂ ਇਨਕਾਰੀ ਹਨ, ਪਰ ਭਲੇ ਲੋਕ ਇਸ ਨਾਲ ਸਹਿਮਤ ਹੋਣਗੇ। ਅਤੇ ਜਿਉਣਗੇ ਕਿਉਂ ਕਿ ਸੰਦੇਸ਼ ਭਰੋਸੇਮਂਦ ਹੈ।”"

6ਪਰਮੇਸ਼ੁਰ ਨੇ ਆਖਿਆ, “ਜਿਵੇਂ ਦਾਰੂ ਬੰਦੇ ਨੂੰ ਧੋਖਾ ਦਿੰਦੀ ਹੈ ਉਸੇ ਤਰ੍ਹਾਂ ਤਾਕਤਵਰ ਇਨਸਾਨ ਦਾ ਹੰਕਾਰ ਉਸ ਨੂੰ ਮੂਰਖ ਬਣਾਉਂਦਾ ਹੈ ਪਰ ਉਸ ਨੂੰ ਸ਼ਾਂਤੀ ਕਿਤੇ ਨਹੀਂ ਮਿਲਦੀ। ਉਹ ਹੋਰ-ਹੋਰ ਦੇ ਲਾਲਚ ਵਿੱਚ ਹਮੇਸ਼ਾ ਮੌਤ ਵਰਗਾ ਰਹਿੰਦਾ ਹੈ ਅਤੇ ਮੌਤ ਵਾਂਗ ਉਹ ਕਦੇ ਸੰਤੁਸ਼ਟ ਨਹੀਂ ਹੁੰਦਾ, ਉਸ ਦੀ ਲਾਲਸਾ ਵੱਧਦੀ ਰਹਿੰਦੀ ਹੈ। ਉਹ ਲਗਾਤਾਰ ਦੂਜੀਆਂ ਕੌਮਾਂ ਨੂੰ ਹਰਾਉਂਦਾ ਜਾਵੇਗਾ ਤੇ ਉਨ੍ਹਾਂ ਨੂੰ ਆਪਣੇ ਬੰਦੀ ਬਣਾਉਂਦਾ ਰਹੇਗਾ।"
7ਪਰ ਜਲਦੀ ਹੀ ਉਹ ਸਾਰੇ ਮਨੁੱਖ ਉਸ ਉੱਪਰ ਹਸੀਂ ਕਰਦੇ ਉਸ ਦਾ ਮਖੌਲ ਉਡਾਉਣਗੇ ਤੇ ਉਸ ਨੂੰ ਉਸ ਦੀ ਹਾਰ ਦੇ ਕਿੱਸੇ ਸੁਨਾਉਣਗੇ। ਉਹ ਹੱਸਣਗੇ ਅਤੇ ਆਖਣਗੇ, ‘ਹਾਏ! ਕਿੰਨੀ ਬੁਰੀ ਗੱਲ ਹੈ ਕਿ ਜੋ ਸਭ ਕੁਝ ਲੈਂਦਾ ਹੈ, ਉਸ ਨੂੰ ਸੰਭਾਲਦਾ ਨਹੀਂ! ਉਹ ਆਪਣੇ ਲਈ ਸਾਰੀਆਂ ਉੱਮਤਾਂ ਦਾ ਢੇਰ ਕਰਜ਼ਾ ਇਕੱਠਾ ਕਰਕੇ ਧਨਾਢ ਬਣਦਾ ਹੈ।’"
8“ਹੇ ਬਹਾਦੁਰ ਆਦਮੀ ਤੂੰ ਲੋਕਾਂ ਦਾ ਧਨ ਇਕੱਠਾ ਕੀਤਾ ਹੈ। ਇੱਕ ਦਿਨ ਉਨ੍ਹਾਂ ਲੋਕਾਂ ਨੂੰ ਹੋਸ਼ ਆਵੇਗੀ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਇਹ ਕੀ ਵਾਪਰ ਰਿਹਾ ਹੈ। ਤਾਂ ਉਹ ਤੇਰੇ ਵਿਰੁੱਧ ਉੱਠ ਖੜੋਣਗੇ। ਤਾਂ ਫ਼ਿਰ ਉਹ ਤੇਰੇ ਤੋਂ ਆਪਣੀਆਂ ਵਸਤਾਂ ਵਾਪਸ ਲੈ ਲੈਣਗੇ। ਤਾਂ ਤੂੰ ਬੜਾ ਭੈਅ ਖਾਵੇਂਗਾ।"
9ਤੂੰ ਬੜੇ ਰਾਜਾਂ ਦੀ ਦੌਲਤ ਲੁੱਟੀ ਹੈ ਅਤੇ ਇਸੇ ਲਈ ਉਹ ਲੋਕ ਤੈਥੋਂ ਅਨੇਕਾਂ ਚੀਜ਼ਾਂ ਲੈਣਗੇ। ਇਹ ਇਸ ਲਈ ਵਾਪਰੇਗਾ ਕਿਉਂ ਕਿ ਤੂੰ ਬਹੁਤ ਲੋਕਾਂ ਦੀ ਹਤਿਆ ਕੀਤੀ ਹੈ। ਤੂੰ ਧਰਤੀਆਂ ਅਤੇ ਸ਼ਹਿਰਾਂ ਨੂੰ ਤਬਾਹ ਕੀਤਾ ਤੇ ਉੱਥੋਂ ਦੇ ਸਾਰੇ ਲੋਕ ਮਾਰ ਦਿੱਤੇ।"
10“ਉਸ ਬੰਦੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ ਜੋ ਬਦ-ਕਰਨੀਆਂ ਕਰਕੇ ਅਮੀਰ ਬਣਦਾ ਹੈ। ਅਜਿਹਾ ਬੰਦਾ ਸੁਰੱਖਿਅਤ ਥਾਂ ਤੇ ਰਹਿਣ ਲਈ ਉਹ ਕਰਨੀਆਂ ਕਰਦਾ ਹੈ। ਉਹ ਸੋਚਦਾ ਕਿ ਉਹ ਦੂਜੇ ਲੋਕਾਂ ਨੂੰ ਆਪਣੇ ਘਰੋ ਚੀਜ਼ਾਂ ਚੁਰਾਉਣ ਤੋਂ ਰੋਕ ਲਵੇਗਾ ਪਰ ਉਸ ਦੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ।"

11ਤੂੰ ਬਹੁਤ ਸਾਰੇ ਲੋਕਾਂ ਨੂੰ ਮਾਰਨ ਦੀ ਵਿਉਂਤ ਬਣਾ ਕੇ ਆਪਣੇ ਖੁਦ ਦੇ ਘਰ ਲਈ ਸ਼ਰਮਿੰਦਗੀ ਲਿਆਂਦੀ ਹੈ। ਤੂੰ ਭੈੜੇ ਕੰਮ ਕੀਤੇ, ਇਸ ਲਈ ਤੂੰ ਆਪਣੀ ਜਾਨ ਗੁਆ ਲਵੇਂਗਾ।"
12ਦੀਵਾਰਾਂ ਦੇ ਪੱਥਰ ਵੀ ਤੇਰੇ ਖਿਲਾਫ਼ ਦੁਹਾਈ ਦੇਣਗੇ। ਇੱਥੋਂ ਤੱਕ ਕਿ ਲੱਕੜੀ ਦੇ ਸ਼ਤੀਰ ਵੀ ਜੋ ਤੇਰੇ ਘਰ ਲੱਗੇ ਹਨ, ਤੇਰੇ ਜ਼ੁਲਮ ਦੇ ਖਿਲਾਫ਼ ਤੇਰੇ ਨਾਉਂ ਦੀ ਦੁਹਾਈ ਦੇਣਗੇ।"
13“ਉਸ ਆਗੂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਜਿਹੜਾ ਇੱਕ ਸ਼ਹਿਰ ਉਸਾਰਨ ਦੀ ਖਾਤਰ ਲੋਕਾਂ ਨੂੰ ਸੱਟਾਂ ਮਾਰਦਾ ਅਤੇ ਮਾਰ ਦਿੰਦਾ ਹੈ।"
14ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਧਾਰਿਆ ਹੋਇਆ ਹੈ ਕਿ ਜਿਸ ਕਾਸੇ ਲਈ ਵੀ ਉਨ੍ਹਾਂ ਲੋਕਾਂ ਨੇ ਕੰਮ ਕੀਤਾ ਅੱਗ ਨਾਲ ਤਬਾਹ ਕਰ ਦਿੱਤਾ ਜਾਵੇਗਾ। ਤੇ ਜੋ ਸਭ ਕੁਝ ਉਨ੍ਹਾਂ ਨੇ ਕੀਤਾ ਸੀ ਬੇਕਾਰ ਹੋਵੇਗਾ।"
You have read Amos 6
14 verses