1ਤਦ ਯੋਆਬ ਉੱਠਿਆ ਅਤੇ ਗਸ਼ੂਰ ਵੱਲ ਗਿਆ ਅਤੇ ਉੱਥੋਂ ਅਬਸ਼ਾਲੋਮ ਨੂੰ ਯਰੂਸ਼ਲਮ ਵਿੱਚ ਲਿਆਣ ਲਈ ਗਿਆ।"
2ਪਰ ਦਾਊਦ ਪਾਤਸ਼ਾਹ ਨੇ ਕਿਹਾ, “ਅਬਸ਼ਲੋਮ ਆਪਣੇ ਘਰ ਵਾਪਸ ਜਾ ਸੱਕਦਾ ਹੈ, ਪਰ ਉਹ ਇੱਥੇ ਮੇਰੇ ਕੋਲ ਨਹੀਂ ਆ ਸੱਕਦਾ!”"
3ਸਾਰੇ ਇਸਰਾਏਲ ਵਿੱਚ ਕੋਈ ਮਨੁੱਖ ਵੀ ਅਬਸ਼ਾਲੋਮ ਦੇ ਸਮਾਨ ਸੁਹੱਪਣ ਵਿੱਚ ਉਸਤਤ ਯੋਗ ਨਹੀਂ ਸੀ ਕਿਉਂ ਕਿ ਸਿਰ ਤੋਂ ਲੈ ਕੇ ਪੈਰਾਂ ਤੀਕ ਉਸ ਦੇ ਵਿੱਚ ਕੋਈ ਵੀ ਕਾਣ ਨਹੀਂ ਸੀ।"
4ਸਾਲ ਦੇ ਅਖੀਰ ਵਿੱਚ, ਅਬਸ਼ਾਲੋਮ ਆਪਣੇ ਸਿਰ ਦੇ ਵਾਲ ਮੁੰਨਦਾ ਸੀ ਅਤੇ ਉਨ੍ਹਾਂ ਨੂੰ ਤੋਲਦਾ ਸੀ ਤਾਂ ਉਨ੍ਹਾਂ ਮੁੰਨੇ ਵਾਲਾਂ ਦਾ ਭਾਰ ਕੋਈ ਪੰਜ ਪੌਂਡ ਦੇ ਕਰੀਬ ਹੁੰਦਾ ਸੀ।"
5ਅਬਸ਼ਾਲੋਮ ਦੇ ਘਰ ਤਿੰਨ ਪੁੱਤਰ ਅਤੇ ਇੱਕ ਧੀ ਪੈਦਾ ਹੋਈ। ਇਸ ਕੁੜੀ ਦਾ ਨਾਂ ਉਸ ਤਾਮਾਰ ਰੱਖਿਆ ਜੋ ਕਿ ਬੜੀ ਸੋਹਣੀ ਔਰਤ ਸੀ।"

6ਅਬਸ਼ਾਲੋਮ ਨੇ ਯੋਆਬ ਨੂੰ ਉਸ ਨੂੰਵੇਖਣ ਤੇ ਮਿਲਣ ਲਈ ਜ਼ੋਰ ਪਾਇਆ ਅਬਸ਼ਾਲੋਮ ਯਰੂਸ਼ਲਮ ਵਿੱਚ ਪੂਰੇ ਦੋ ਵਰ੍ਹੇ ਰਿਹਾ ਪਰ ਉਨ੍ਹਾਂ ਦੋ ਵਰ੍ਹਿਆਂ ਵਿੱਚ ਉਸ ਨੂੰ ਪਾਤਸ਼ਾਹ ਦਾਊਦ ਨੂੰ ਮਿਲਣ ਦੀ ਆਗਿਆ ਨਹੀਂ ਸੀ।"
7ਅਬਸ਼ਾਲੋਮ ਨੇ ਯੋਆਬ ਵੱਲ ਸੰਦੇਸ਼ਵਾਹਕ ਭੇਜੇ। ਇਨ੍ਹਾਂ ਸੰਦੇਸ਼ਵਾਹਕਾਂ ਨੇ ਯੋਆਬ ਨੂੰ ਆਖਿਆ, ਕਿ ਅਬਸ਼ਾਲੋਮ ਨੂੰ ਪਾਤਸ਼ਾਹ ਨਾਲ ਮਿਲਾ ਦੇ। ਪਰ ਯੋਆਬ ਅਬਸ਼ਾਲੋਮ ਕੋਲ ਨਾ ਆਇਆ। ਅਬਸ਼ਾਲੋਮ ਨੇ ਦੂਜੀ ਵਾਰ ਫ਼ੇਰ ਉਸ ਨੂੰ ਸੰਦੇਸ਼ ਭੇਜਿਆ। ਪਰ ਯੋਆਬ ਨੇ ਫ਼ੇਰ ਵੀ ਆਉਣ ਤੇ ਮਿਲਣ ਤੋਂ ਇਨਕਾਰ ਕੀਤਾ।"
8ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਕਿਹਾ, “ਵੇਖੋ! ਯੋਆਬ ਦੀ ਪੈਲੀ ਮੇਰੀ ਪੈਲੀ ਦੇ ਨਾਲ ਲੱਗਦੀ ਹੈ। ਉਸ ਦੀ ਪੈਲੀ ਵਿੱਚ ਬਾਜ਼ਰਾ ਉਗਿਆ ਹੋਇਆ ਹੈ, ਤੁਸੀਂ ਜਾਵੋ ਅਤੇ ਉਸਦੀ ਪੈਲੀ ’ਚ ਅੱਗ ਲਾ ਦੇਵੋ।” ਤਾਂ ਅਬਸ਼ਾਲੋਮ ਦੇ ਸੇਵਕਾਂ ਨੇ ਯੋਆਬ ਦੀ ਪੈਲੀ ਨੂੰ ਅੱਗ ਲਾ ਦਿੱਤੀ।"
9ਯੋਆਬ ਉੱਠਿਆ ਤਾਂ ਅਬਸ਼ਾਲੋਮ ਦੇ ਘਰ ਵੱਲ ਆਇਆ ਅਤੇ ਆਕੇ ਉਸ ਨੇ ਅਬਸ਼ਾਲੋਮ ਨੂੰ ਕਿਹਾ, “ਤੇਰੇ ਸੇਵਕਾਂ ਨੇ ਮੇਰੀ ਪੈਲੀ ਨੂੰ ਅੱਗ ਕਿਉਂ ਲਗਾਈ?”"
10ਅਬਸ਼ਾਲੋਮ ਨੇ ਯੋਆਬ ਨੂੰ ਕਿਹਾ, “ਮੈਂ ਤੇਰੇ ਵੱਲ ਸੁਨੇਹਾ ਭੇਜਿਆ। ਮੈਂ ਤੈਨੂੰ ਇੱਥੇ ਆਉਣ ਲਈ ਆਖਿਆ ਕਿਉਂ ਕਿ ਮੈਂ ਤੈਨੂੰ ਪਾਤਸ਼ਾਹ ਕੋਲ ਭੇਜਣਾ ਚਾਹੁੰਦਾ ਸੀ ਕਿਉਂ ਕਿ ਮੈਂ ਤੈਨੂੰ ਪਾਤਸ਼ਾਹ ਕੋਲ ਭੇਜਕੇ ਇਹ ਪੁੱਛਣਾ ਚਾਹੁੰਦਾ ਸੀ ਕਿ ਉਸ ਨੇ ਮੈਨੂੰ ਗਸ਼ੂਰ ਤੋਂ ਘਰ ਵਾਪਸ ਕਿਉਂ ਸੱਦਿਆ ਸੀ। ਜੇਕਰ ਮੈਂ ਉਸ ਨੂੰ ਵੇਖ ਹੀ ਨਹੀਂ ਸੱਕਦਾ ਤਾਂ ਇਸ ਤੋਂ ਤਾਂ ਚੰਗਾ ਹੀ ਸੀ ਕਿ ਮੈਂ ਗਸ਼ੂਰ ਵਿੱਚ ਹੀ ਰਹਿੰਦਾ। ਇਸ ਲਈ ਹੁਣ ਤੂੰ ਮੈਨੂੰ ਪਾਤਸ਼ਾਹ ਨੂੰ ਵੇਖਣ ਦੀ ਆਗਿਆ ਲੈ ਕੇ ਦੇ। ਜੇਕਰ ਮੈਂ ਕੋਈ ਪਾਪ ਕੀਤਾ ਹੋਵੇ ਤਾਂ ਉਹ ਭਾਵੇਂ ਮੈਨੂੰ ਵੱਢ ਸੁੱਟੇ।”"

11ਅਬਸ਼ਾਲੋਮ ਦਾਊਦ ਪਾਤਸ਼ਾਹ ਨੂੰ ਮਿਲਿਆ ਤਦ ਯੋਆਬ ਨੇ ਪਾਤਸ਼ਾਹ ਕੋਲ ਜਾਕੇ ਉਸ ਨੂੰ ਅਬਸ਼ਾਲੋਮ ਦੀ ਕਹੀ ਗੱਲ ਆਖੀ ਤਾਂ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਬੁਲਾਇਆ। ਅਬਸ਼ਾਲੋਮ ਪਾਤਸ਼ਾਹ ਕੋਲ ਆਇਆ। ਅਬਸ਼ਾਲੋਮ ਨੇ ਝੁਕ ਕੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਚੁੰਮਿਆ।"
12ਅਬਸ਼ਾਲੋਮ ਦੀ ਮਿੱਤਰਤਾ ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਵਾਲੇ 50 ਆਦਮੀ ਤਿਆਰ ਕੀਤੇ।"
13ਅਬਸ਼ਾਲੋਮ ਸਵੇਰ-ਸਾਰ ਉੱਠਿਆ ਕਰਦਾ ਤੇ ਸ਼ਹਿਰ ਦੇ ਫ਼ਾਟਕ ਦੇ ਕੋਲ ਇਹ ਵੇਖਣ ਲਈ ਜਾਕੇ ਖਲੋ ਜਾਂਦਾ ਕਿ ਜੇਕਰ ਕੋਈ ਪਾਤਸ਼ਾਹ ਦਾਊਦ ਕੋਲ ਕਿਸੇ ਸਮੱਸਿਆ ਦੇ ਨਿਆਉ ਲਈ ਜਾ ਰਿਹਾ ਹੋਵੇ। ਤਾਂ ਉਹ ਉਸ ਵਿਅਕਤੀ ਨੂੰ ਪੁੱਛ ਸੱਕੇ, “ਤੂੰ ਕਿਸ ਸ਼ਹਿਰ ਤੋਂ ਆਇਆ ਹੈਂ?” ਉਹ ਮਨੁੱਖ ਅੱਗੋਂ ਆਖਦਾ, “ਮੈਂ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹਾਂ।”"
You have read 2Samuel 9
13 verses