Lumina
2Samuel

David's Census; Plague

2Samuel 24·Punjabi Bible

1ਸ਼ੀਸ਼ਾ ਦਾ ਪੁੱਤਰ ਅਲੀ ਹੋਰਫ਼ ਅਤੇ ਅਹੀਯਾਹ। ਇਨ੍ਹਾਂ ਦਾ ਕੰਮ ਅਦਾਲਤ ਵਿੱਚ ਵਾਪਰਨ ਵਾਲੀਆਂ ਗੱਲਾਂ ਬਾਰੇ ਲੇਖਾ ਜੋਖਾ ਕਰਨਾ ਸੀ। ਇਹ ਲਿਖਾਰੀ ਦਾ ਕਾਜ ਸੰਭਾਲਦੇ ਸਨ। ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ ਲੋਕਾਂ ਦਾ ਇਤਿਹਾਸ ਲਿਖਦਾ ਸੀ।"

2ਯਹੋਯਾਦਾ ਦਾ ਪੁੱਤਰ ਬਨਾਯਾਹ ਸੈਨਾਪਤੀ ਸੀ। ਸਾਦੋਕ ਅਤੇ ਅਬਯਾਥਾਰ ਜਾਜਕ ਸਨ।"

3ਨਾਥਾਨ ਦਾ ਪੁੱਤਰ ਅਜ਼ਰਯਾਹ ਰਾਜਪਾਲਾਂ ਉੱਤੇ ਇੰਚਾਰਜ ਸੀ। ਨਾਥਾਨ ਦਾ ਪੁੱਤਰ ਜ਼ਾਬੂਦ ਜਾਜਕ ਅਤੇ ਸੁਲੇਮਾਨ ਪਾਤਸ਼ਾਹ ਦਾ ਸਲਾਹਕਾਰ ਸੀ।"

4ਅਹੀਸ਼ਾਰ ਮਹਿਲ ਦਾ ਇੰਚਾਰਜ ਸੀ। ਅਬਦਾ ਦਾ ਪੁੱਤਰ ਅਦੋਨੀਰਾਮ ਗੁਲਾਮਾਂ ਦਾ ਇੰਚਾਰਜ ਸੀ।"

5ਇਸਰਾਏਲ ਨੂੰ 12 ਹਿਸਿਆਂ ਵਿੱਚ ਵੰਡਿਆ ਹੋਇਆ ਸੀ, ਇਨ੍ਹਾਂ 12 ਹਿਸਿਆਂ ਨੂੰ ਜਿਲੇ ਦਾ ਨਾਂ ਦਿੱਤਾ ਗਿਆ ਸੀ। ਅਤੇ ਹਰ ਜਿਲੇ ਉੱਪਰ ਸ਼ਾਸਨ ਕਰਨ ਲਈ ਸੁਲੇਮਾਨ ਇੱਕ ਗਵਰਨਰ ਦੀ ਚੋਣ ਕਰਦਾ। ਇਨ੍ਹਾਂ ਨੂੰ ਇਹ ਹਿਦਾਇਤ ਸੀ ਕਿ ਇਹ ਪਾਤਸ਼ਾਹ ਅਤੇ ਉਸ ਦੇ ਘਰਾਣੇ ਲਈ ਰਸਤ ਲਿਆਉਣ। ਉਨ੍ਹਾਂ ਵਿੱਚੋਂ 12 ਦੇ 12 ਗਵਰਨਰ ਸਾਲ ਦੇ ਇੱਕ-ਇੱਕ ਮਹੀਨੇ ਉਸ ਨੂੰ ਰਸਤ ਪੁੱਜਦਾ ਕਰਦੇ ਸਨ।"

2Samuel 24 illustration - 2Samuel Chapter 24

6ਉਨ੍ਹਾਂ 12 ਗਵਰਨਰਾਂ ਦੇ ਨਾਉਂ ਇਸ ਪ੍ਰਕਾਰ ਹਨ: ਬਨਹੂਰ ਅਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸੀ"

7ਬਨ-ਦਕਰ, ਮਾਕਸ ਸਆਲਬੀਮ, ਬੈਤ ਸ਼ਮਸ਼ ਅਤੇ ਏਲੋਨ-ਬੈਤ-ਹਨਾਨ ਦੇ ਵਿੱਚ ਸੀ।"

8ਬਨ-ਹਸਦ ਅਰੁਬੋਥ ਵਿੱਚ ਜਿਸ ਲਈ ਸੋਕੋਹ ਅਤੇ ਹੇਫ਼ਰ ਦਾ ਸਾਰਾ ਦੇਸ਼ ਸੀ।"

9ਬਨ ਅਬੀਨਾਦਾਬ ਨਪੋਥ ਦੋਰ ਦਾ ਗਵਰਨਰ ਸੀ, ਜਿਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਥ ਸੀ।"

10ਅਹੀਲੂਦ ਦਾ ਪੁੱਤਰ ਬਆਨਾ ਤਾਨਾਕ, ਮਗੀਦੋ ਅਤੇ ਸਾਰੇ ਬੈਤ ਸ਼ਾਨ ਦਾ ਰਾਜਪਾਲ ਸੀ ਜਿਹੜਾ ਕਿ ਸਾਰਥਨਾਹ ਤੋਂ ਅੱਗੇ ਹੈ। ਇਹ ਬੈਤ-ਸ਼ਾਨ ਤੋਂ ਮਹੋਲਾਹ ਤੀਕ ਯਿਜ਼ਰਾਏਲ ਤੋਂ ਹੇਠਾਂ ਯਾਕਮਆਮ ਦੇ ਦੂਸਰੇ ਪਾਸੇ ਤੀਕ ਸੀ।"

2Samuel 24 illustration - 2Samuel Chapter 24

11ਬਨ-ਗ਼ਬਰ ਰਾਮੋਥ ਗਿਲਆਦ ਵਿੱਚ ਰਾਜਪਾਲ ਸੀ ਅਤੇ ਉਹ ਸਾਰੇ ਗਿਲਆਦ ਵਿੱਚ ਅਤੇ ਮਨੱਸ਼ਹ ਦੇ ਪੁੱਤਰ ਯਾਈਰ ਦੇ ਪਿੰਡ ਜੋ ਗਿਲਆਦ ਵਿੱਚ ਸਨ ਉਸ ਦੇ ਸਨ ਅਤੇ ਅਰਗੋਬ ਦੇ ਹਿੱਸੇ ਨਾਲ ਜੋ ਕਿ ਬਾਸ਼ਾਨ ਵਿੱਚ ਸੀ। ਭਾਵ 60 ਵੱਡੇ ਅਤੇ ਫ਼ਲੀਸ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸ ਦੇ ਸਨ।"

12ਇੱਦੋ ਦਾ ਪੁੱਤਰ ਅਹੀਨਾਦਾਬ ਮਹਨਇਮ ਵਿੱਚ ਸੀ।"

13ਅਹੀਮਆਸ ਨਫਤਾਲੀ ਵਿੱਚ ਸੀ ਅਤੇ ਉਸ ਨੇ ਸੁਲੇਮਾਨ ਦੀ ਧੀ ਬਾਸਮਥ ਨਾਲ ਵਿਆਹ ਕਰਵਾ ਲਿਆ।"

14ਹੂਸ਼ਈ ਦਾ ਪੁੱਤਰ ਬਅਨਾ ਆਸ਼ੇਰ ਵਿੱਚ ਅਤੇ ਆਲੋਥ ਵਿੱਚ ਸੀ।"

15ਪਾਰੂਆਹ ਦਾ ਪੁੱਤਰ ਯਹੋਸ਼ਾਫ਼ਟ ਯਿੱਸਾਕਾਰ ਵਿੱਚ ਗਵਰਨਰ ਸੀ।"

2Samuel 24 illustration - 2Samuel Chapter 24

16ਏਲਾ ਦਾ ਪੁੱਤਰ ਸ਼ਿਮਈ ਬਿਨਯਾਮੀਨ ਵਿੱਚ ਸੀ।"

17ਊਰੀ ਦਾ ਪੁੱਤਰ ਗਬਰ ਗਿਲਆਦ ਦੇ ਦੇਸ਼ ਵਿੱਚ ਜੋ ਅੰਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਦੇਸ਼ ਸੀ ਅਤੇ ਉਸ ਦੇਸ਼ ਦਾ ਉਹ ਇੱਕਲਾ ਗਵਰਨਰ ਸੀ।"

18ਯਹੂਦਾਹ ਅਤੇ ਇਸਰਾਏਲ ਵਿੱਚ ਅਨੇਕਾਂ ਲੋਕ ਰਹਿੰਦੇ ਸਨ। ਉਨ੍ਹਾਂ ਦੀ ਗਿਣਤੀ ਸਮੁੰਦਰ ਕਿਨਾਰੇ ਰੇਤਾਂ ਦੇ ਕਣਾਂ ਵਾਂਗ ਬਹੁਤ ਜ਼ਿਆਦਾ ਸੀ। ਲੋਕ ਖਾ-ਪੀ ਕੇ ਸ਼ਾਂਤੀ ਨਾਲ ਰਹਿੰਦੇ ਸਨ ਅਤੇ ਉਹ ਖੁਸ਼ ਸਨ।"

19ਸੁਲੇਮਾਨ ਨੇ ਫ਼ਰਾਤ ਦਰਿਆ ਤੋਂ ਲੈ ਕੇ ਫ਼ਲਿਸਤੀ ਇਲਾਕੇ ਤੀਕ ਦੇ ਸਾਰੇ ਰਾਜਾਂ ਤੇ ਸ਼ਾਸਨ ਕੀਤਾ। ਮਿਸਰ ਦੀ ਹੱਦ ਤੀਕ ਉਸਦਾ ਰਾਜ ਫੈਲਿਆ ਹੋਇਆ ਸੀ। ਇਨ੍ਹਾਂ ਦੇਸ਼ਾਂ ਨੇ ਸੁਲੇਮਾਨ ਨੂੰ ਨਜ਼ਰਾਨੇ ਘੱਲੇ ਉਸ ਦੇ ਜਿਉਂਦੇ ਜੀਅ ਉਸ ਦੇ ਆਦੇਸ਼ਾਂ ਦਾ ਪਾਲਣ ਕੀਤਾ।"

20ਇੰਨਾ ਅੰਨ ਦਾ ਭੰਡਾਰ ਸੀ ਜਿਹੜਾ ਕਿ ਸੁਲੇਮਾਨ ਨੂੰ ਪ੍ਰਤਿ ਦਿਨ ਲੋੜੀਂਦਾ ਸੀ ਆਪਣੇ ਤੇ ਆਪਣੇ ਸਾਥੀਆਂ ਲਈ ਜੋ ਉਸਦੀ ਰਸੋਈ ’ਚ ਖਾਂਦੇ ਸਨ: 225 ਮਣ ਮੈਦਾ, 450 ਮਣ ਆਟਾ, 10 ਮੋਟੇ ਬਲਦ ਅਤੇ ਚਰਾਈ ਵਿੱਚੋਂ 20 ਗਾਵਾਂ, 100 ਭੇਡਾਂ ਅਤੇ ਜੰਗਲੀ ਜਾਨਵਰ ਜਿਵੇਂ ਕਿ ਕਈ ਤਰ੍ਹਾਂ ਦੇ ਜੰਗਲੀ ਹਿਰਨ, ਪਾਹੜੇ ਅਤੇ ਮੋਟੇ ਕੁੱਕੜ ਆਦਿ।"

2Samuel 24 illustration - 2Samuel Chapter 24

21ਸੁਲੇਮਾਨ ਨੇ ਦਰਿਆ ਦੇ ਪੱਛਮੀ ਇਲਾਕੇ ਦੇ ਸਾਰੇ ਦੇਸ਼ਾਂ ਉੱਪਰ ਰਾਜ ਕੀਤਾ। ਇਹ ਜ਼ਮੀਨ ਤਿਫਸਾਹ ਤੋਂ ਲੈ ਕੇ ਅੱਜ਼ਾਹ ਤੀਕ ਸੀ ਅਤੇ ਸੁਲੇਮਾਨ ਦੇ ਰਾਜ ਵਿੱਚ ਸਾਰੇ ਪਾਸੇ ਸ਼ਾਂਤੀ ਸੀ।"

22ਸੁਲੇਮਾਨ ਦੇ ਜੀਵਨ ਕਾਲ ਵਿੱਚ ਯਹੂਦਾਹ ਅਤੇ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਹੰਜੀਰ ਹੇਠ, ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸ਼ਾਂਤੀ ਅਤੇ ਸੁਰੱਖਿਆ ’ਚ ਰਹਿੰਦਾ ਸੀ।"

23ਸੁਲੇਮਾਨ ਕੋਲ 4,000 ਰੱਥਾਂ ਦੇ ਘੋੜੇ ਰੱਖਣ ਲਈ ਤਬੇਲੇ ਸਨ, ਅਤੇ ਉਸ ਦੇ ਕੋਲ 12,000 ਘੋੜ ਸਵਾਰ ਸੈਨਾ ਦੇ ਆਦਮੀ ਸਨ।"

24ਹਰ ਮਹੀਨੇ ਇਹ ਰਜਵਾੜੇ ਗਵਰਨਰ ਆਪਣੀ ਵਾਰੀ ਆਉਣ ਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਉਸ ਦੇ ਲੰਗਰ ਵਿੱਚੋਂ ਖਾਂਦੇ ਸਨ, ਰਸਤ ਅਪੜਾਉਂਦੇ ਸਨ, ਅਤੇ ਇਸ ਗੱਲ ਵਿੱਚ ਉਹ ਕਿਸੇ ਕਿਸਮ ਦੀ ਕਿਰਸ ਨਹੀਂ ਸੀ ਕਰਦੇ।"

25ਰਾਜਪਾਲਾਂ ਨੇ ਸਵਾਰੀ ਘੋੜਿਆਂ ਲਈ ਅਤੇ ਰੱਥਾਂ ਦੇ ਘੋੜਿਆਂ ਲਈ ਚਾਰਾ ਅਤੇ ਜੌਂ ਵੀ ਦਿੱਤੇ। ਹਰ ਰਾਜਪਾਲ ਨੇ, ਆਪਣੀ ਵਾਰੀ ਵੇਲੇ, ਇਸ ਚਾਰੇ ਨੂੰ ਲੋੜੀਂਦੀ ਜਗ੍ਹਾ ਤੇ ਪਹੁੰਚਾਇਆ।"

Chapter Complete

You have read 2Samuel 24

25 verses