1ਹੋ ਸੱਕਦਾ ਜੋ ਮੰਦੀਆਂ ਗੱਲਾਂ ਮੇਰੇ ਨਾਲ ਵਾਪਰ ਰਹੀਆਂ ਯਹੋਵਾਹ ਉਨ੍ਹਾਂ ਨੂੰ ਵੇਖੇ। ਫ਼ੇਰ ਹੋ ਸੱਕਦਾ ਕਿ ਯਹੋਵਾਹ ਮੈਨੂੰ ਸ਼ਿਮਈ ਦੁਆਰਾ ਅੱਜ ਆਖੀ ਹਰ ਮੰਦੀ ਗੱਲ ਲਈ ਕੁਝ ਚੰਗਾ ਦੇਵੇ।"
2ਤਾਂ ਦਾਊਦ ਅਤੇ ਉਸ ਦੇ ਆਦਮੀ ਆਪਣੇ ਰਾਹ ਤੁਰੇ ਜਾਂਦੇ ਸਨ ਪਰ ਸ਼ਿਮਈ ਦਾਊਦ ਦਾ ਪਿੱਛਾ ਕਰਦਾ ਰਿਹਾ। ਸ਼ਿਮਈ ਪਹਾੜੀ ਦੀ ਦੂਜੀ ਤਰਫ਼ ਸੜਕ ਦੇਰ ਦੂਜੇ ਕਿਨਾਰੇ ਤੁਰਦਾ ਰਿਹਾ ਅਤੇ ਰਾਹ ਵਿੱਚ ਦਾਊਦ ਨੂੰ ਮੰਦੇ ਬੋਲ ਬੋਲਦਾ ਰਿਹਾ ਅਤੇ ਉਸ ਉੱਪਰ ਧੂੜ-ਮਿੱਟੀ ਪਾਉਂਦਾ ਅਤੇ ਵੱਟੇ ਮਾਰਦਾ ਰਿਹਾ।"
3ਦਾਊਦ ਪਾਤਸ਼ਾਹ ਅਤੇ ਉਸ ਦੇ ਸਾਰੇ ਆਦਮੀ ਯਰਦਨ ਦਰਿਆ ਤੇ ਪੁੱਜੇ ਤੇ ਉਸ ਵਕਤ ਉਹ ਬੜੇ ਥੱਕੇ ਹੋਏ ਸਨ। ਇਸ ਲਈ ਉੱਥੇ ਰੁਕ ਕੇ ਉਨ੍ਹਾਂ ਨੇ ਬੋੜੀ ਦੇਰ ਅਰਾਮ ਕਰਕੇ ਥੋੜਾ ਸਾਹ ਲਿਆ।"
4ਅਬਸ਼ਾਲੋਮ ਅਹੀਥੋਫ਼ਲ ਅਤੇ ਹੋਰ ਸਾਰੇ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ।"
5ਦਾਊਦ ਦਾ ਮਿੱਤਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਅਤੇ ਆਖਣ ਲੱਗਾ, “ਪਾਤਸ਼ਾਹ ਜਿਉਂਦਾ ਰਹੇ! ਪਾਤਸ਼ਾਹ ਜਿਉਂਦਾ ਰਹੇ!”"

6ਅਬਸ਼ਾਲੋਮ ਨੇ ਆਖਿਆ, “ਭਲਾ ਤੂੰ ਆਪਣੇ ਮਿੱਤਰ ਦਾਊਦ ਉੱਤੇ ਕਿਰਪਾਲੂ ਕਿਉਂ ਨਹੀਂ? ਭਲਾ ਤੂੰ ਆਪਣੇ ਸਾਰੇ ਮਿੱਤਰਾਂ ਨਾਲ ਯਰੂਸ਼ਲਮ ਛੱਡ ਕੇ ਕਿਉਂ ਨਹੀਂ ਗਿਆ?”"
7ਹੂਸ਼ਈ ਨੇ ਕਿਹਾ, “ਮੈਂ ਉਸ ਮਨੁੱਖ ਵੱਲ ਹਾਂ ਜਿਸ ਨੂੰ ਯਹੋਵਾਹ ਚੁਣਦਾ ਹੈ। ਇਨ੍ਹਾਂ ਲੋਕਾਂ ਅਤੇ ਇਸਰਾਏਲ ਦੇ ਲੋਕਾਂ ਨੇ ਤੈਨੂੰ ਚੁਣਿਆ, ਇਸ ਲਈ ਮੈਂ ਤੇਰੇ ਨਾਲ ਹੀ ਰਹਾਂਗਾ।"
8ਇਸ ਤੋਂ ਪਹਿਲਾਂ ਮੈਂ ਤੇਰੇ ਪਿਤਾ ਦੀ ਸੇਵਾ ਕੀਤੀ ਇਸ ਲਈ ਮੈਂ ਹੁਣ ਦਾਊਦ ਦੇ ਪੁੱਤਰ ਦੀ ਟਹਿਲ ਕਰਾਂਗਾ, ਤੇਰੀ ਸੇਵਾ ਕਰਾਂਗਾ।”"
9ਅਬਸ਼ਾਲੋਮ ਨੇ ਅਹੀਥੋਫ਼ਲ ਤੋਂ ਸਲਾਹ ਮੰਗੀ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਕਿਹਾ, “ਕਿਰਪਾ ਕਰਕੇ ਸਾਨੂੰ ਦੱਸੋ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ?”"
10ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਖਿਆ, “ਤੇਰੇ ਪਿਤਾ ਆਪਣੀਆਂ ਕੁਝ ਪਤਨੀਆਂ ਨੂੰ ਇੱਥੇ ਪਿੱਛੇ ਘਰ ਦੀ ਦੇਖ ਭਾਲ ਲਈ ਛੱਡ ਗਏ ਹਨ ਸੋ ਤੂੰ ਜਾ ਅਤੇ ਉਨ੍ਹਾਂ ਨਾਲ ਜਾਕੇ ਜਿਨਸੀ ਸੰਬੰਧ ਕਰ। ਤਦ ਸਾਰੇ ਇਸਰਾਏਲੀ ਜਦੋਂ ਇਹ ਸੁਨਣਗੇ ਕਿ ਤਹਾਡੇ ਪਿਤਾ ਦੀ ਤੁਹਾਡੇ ਨਾਲ ਬੜੀ ਨਫ਼ਰਤ ਹੈ ਤਾਂ ਜੋ ਤੁਹਾਡੇ ਨਾਲ ਹਨ ਉਨ੍ਹਾਂ ਸਭਨਾਂ ਦੇ ਹੱਥ ਤਕੜੇ ਹੋਣਗੇ।”"

11ਤਦ ਉਨ੍ਹਾਂ ਨੇ ਘਰ ਦੀ ਛੱਤ ਉੱਪਰ ਅਬਸ਼ਾਲੋਮ ਲਈ ਤੰਬੂ ਲਗਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਆਪਣੇ ਪਿਤਾ ਦੀਆਂ ਪਤਨੀਆਂ ਦੇ ਨਾਲ ਸੰਭੋਗ ਕੀਤਾ।"
12ਉਸ ਵਕਤ ਅਹੀਥੋਫ਼ਲ ਦੀ ਸਲਾਹ ਜੋ ਉਨ੍ਹਾਂ ਦਿਨਾਂ ਵਿੱਚ ਉਹ ਦਿੰਦਾ ਸੀ ਅਜਿਹੀ ਹੁੰਦੀ ਸੀ ਜੋ ਇਉਂ ਜਾਣੀ ਜਾਂਦੀ ਸੀ ਕਿ ਉਸ ਨੇ ਉਹ ਪਰਮੇਸ਼ੁਰ ਦੀ ਬਾਣੀ ਦੇ ਰਾਹੀਂ ਇਹ ਪਾਈ ਹੈ। ਇਸ ਲਈ ਦਾਊਦ ਅਤੇ ਅਬਸ਼ਾਲੋਮ ਦੋਨਾਂ ਲਈ ਉਸਦੀ ਬਾਣੀ ਬੜੀ ਮਹੱਤਵਯੋਗ ਸੀ।"
13ਅਹੀਥੋਫ਼ਲ ਦੀ ਦਾਊਦ ਵਾਸਤੇ ਸਲਾਹ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਇਹ ਵੀ ਕਿਹਾ, “ਮੈਨੂੰ ਪਰਵਾਨਗੀ ਦੇਵੋ ਜੋ ਮੈਂ ਹੁਣ 12,000 ਮਨੁੱਖ ਚੁਣ ਲਵਾਂ ਅਤੇ ਅੱਜ ਹੀ ਰਾਤ ਉੱਠ ਕੇ ਦਾਊਦ ਦਾ ਪਿੱਛਾ ਕਰਾਂ।"
14ਮੈਂ ਉਸ ਨੂੰ ਉਸ ਵਕਤ ਫ਼ੜਾਂਗਾ ਜਦੋਂ ਕਿ ਉਹ ਥੱਕਿਆ-ਹਾਰਿਆ ਪਿਆ ਹੋਵੇਗਾ। ਮੈਂ ਉਸ ਨੂੰ ਡਰਾਵਾਂਗਾ ਅਤੇ ਉਸ ਦੇ ਸਾਰੇ ਲੋਕ ਭੱਜ ਜਾਣਗੇ। ਪਰ ਮੈਂ ਸਿਰਫ਼ ਦਾਊਦ ਪਾਤਸ਼ਾਹ ਨੂੰ ਹੀ ਮਾਰਾਂਗਾ।"
15ਫ਼ਿਰ ਮੈਂ ਸਾਰੇ ਲੋਕਾਂ ਨੂੰ ਤੇਰੇ ਕੋਲ ਵਾਪਸ ਲੈ ਆਵਾਂਗਾ। ਜੇਕਰ ਦਾਊਦ ਮਰ ਗਿਆ ਤਾਂ ਫ਼ਿਰ ਸਾਰੇ ਲੋਕੀ ਸ਼ਾਂਤੀ ’ਚ ਵਾਪਸ ਮੁੜ ਆਉਣਗੇ।”"

16ਸੋ ਇਹ ਗੱਲ ਅਬਸ਼ਾਲੋਮ ਅਤੇ ਸਾਰੇ ਇਸਰਾਏਲੀ ਆਗੂਆਂ ਨੂੰ ਚੰਗੀ ਲਗੀ।"
17ਪਰ ਅਬਸ਼ਾਲੋਮ ਨੇ ਆਖਿਆ, “ਹੁਣ ਹੂਸ਼ਈ ਅਰਕੀ ਨੂੰ ਵੀ ਸੱਦ ਲਵੋ! ਮੈਂ ਉਸ ਦੇ ਮੂੰਹੋਂ ਵੀ ਕੁਝ ਸੁਣਨਾ ਚਾਹੁੰਦਾ ਹਾਂ।”"
18ਹੂਸ਼ਈ ਦਾ ਅਹੀਥੋਫ਼ਲ ਦੀ ਸਲਾਹ ਨੂੰ ਗਰਕ ਕਰਨਾ ਹੂਸ਼ਈ ਅਬਸ਼ਾਲੋਮ ਕੋਲ ਆਇਆ ਅਤੇ ਅਬਸ਼ਾਲੋਮ ਨੇ ਹੂਸ਼ਈ ਨੂੰ ਕਿਹਾ, “ਇਹ ਹੈ ਅਹੀਥੋਫ਼ਲ ਦੀ ਸਲਾਹ, ਕੀ ਸਾਨੂੰ ਉਸ ਤੇ ਅਮਲ ਕਰਨਾ ਚਾਹੀਦਾ ਹੈ? ਜੇਕਰ ਨਹੀਂ ਤਾਂ ਸਾਨੂੰ ਦੱਸੋ?”"
19ਹੂਸ਼ਈ ਨੇ ਅਬਸ਼ਾਲੋਮ ਨੂੰ ਕਿਹਾ, “ਅਹੀਥੋਫ਼ਲ ਨੇ ਜੋ ਇਹ ਸਲਾਹ ਇਸ ਵਕਤ ਦੱਸੀ ਹੈ ਉਹ ਚੰਗੀ ਨਹੀਂ।”"
20ਨਾਲ ਹੀ ਹੂਸ਼ਈ ਨੇ ਇਹ ਵੀ ਕਿਹਾ, “ਤੁਸੀਂ ਆਪਣੇ ਪਿਤਾ ਅਤੇ ਉਸ ਦੇ ਆਦਮੀਆਂ ਨੂੰ ਵੀ ਜਾਣਦੇ ਹੀ ਹੋ ਕਿ ਉਹ ਕਿੰਨੇ ਸੂਰਮੇ ਹਨ। ਉਹ ਇੰਨੇ ਖਤਰਨਾਕ ਹਨ ਜਿੰਨੇ ਕਿ ਜੰਗਲੀ ਰਿੱਛ ਜਿਵੇਂ ਉਸ ਦੇ ਬੱਚੇ ਨੂੰ ਉਜਾੜ ਵਿੱਚ ਖੁਸ ਜਾਣ ਤਾਂ ਹੁੰਦਾ ਹੈ। ਤੁਹਾਡੇ ਪਿਤਾ ਇੱਕ ਯੋਧਾ ਵੀਰ ਹਨ ਅਤੇ ਉਹ ਸਾਰੀ ਰਾਤ ਲੋਕਾਂ ਨਾਲ ਨਹੀਂ ਠਹਿਰੇਗਾ।"

21ਹੁਣ ਵੀ ਸ਼ਾਇਦ ਉਹ ਕਿਸੇ ਖੁੱਡ ਜਾਂ ਗੁਫ਼ਾ ਵਿੱਚ ਲੁਕਿਆ ਹੋਵੇ। ਜੇਕਰ ਤੁਹਾਡਾ ਪਿਤਾ ਪਹਿਲਾਂ ਤੁਹਾਡੇ ਤੋਂ ਤੁਹਾਡੇ ਤੇ ਹਮਲਾ ਬੋਲੇ ਤਾਂ ਲੋਕਾਂ ਵਿੱਚ ਖਬਰ ਫ਼ੈਲ ਜਾਵੇਗੀ ਅਤੇ ਉਹ ਸੋਚਣਗੇ, ‘ਅਬਸ਼ਾਲੋਮ ਦੇ ਆਦਮੀ ਹਾਰ ਰਹੇ ਹਨ!’"
22ਤਾਂ ਫ਼ਿਰ ਭਾਵੇਂ ਜਿਹੜੇ ਸ਼ੇਰ ਵਰਗੇ ਬਹਾਦੁਰ ਸੂਰਮੇ ਵੀ ਹਨ ਉਹ ਵੀ ਡਰ ਜਾਣਗੇ ਕਿਉਂ ਕਿ ਸਾਰੇ ਇਸਰਾਏਲੀ ਜਾਣਦੇ ਹਨ ਕਿ ਤੁਹਾਡੇ ਪਿਤਾ ਵੱਡੇ ਵੀਰ ਯੋਧਾ ਹਨ ਅਤੇ ਉਸ ਦੇ ਆਦਮੀ ਵੀ ਬੜੇ ਬਹਾਦੁਰ ਸੂਰਮੇ ਹਨ।"
23“ਮੈਂ ਤਾਂ ਤੁਹਾਨੂੰ ਇਹੀ ਸੁਝਾਅ ਦਿੰਦਾ ਹਾਂ ਕਿ ਤੁਸੀਂ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕਰੋ। ਤਦ ਉੱਥੇ ਇੰਨੇ ਲੋਕ ਹੋਣ ਜਿਵੇਂ ਸਮੁੰਦਰ ਕੰਢੇ ਰੇਤ। ਤਦ ਤੁਸੀਂ ਲੜਾਈ ਵਿੱਚ ਜ਼ਰੂਰ ਉੱਤਰੋ।"
24ਅਤੇ ਅਸੀਂ ਦਾਊਦ ਨੂੰ ਜਿੱਥੇ ਉਹ ਲੁਕਿਆ ਹੋਵੇਗਾ, ਫ਼ੜ ਲਵਾਂਗੇ। ਅਸੀਂ ਬਹੁਤ ਸਾਰੇ ਸਿਪਾਹੀਆਂ ਨਾਲ ਦਾਊਦ ਤੇ ਹਮਲਾ ਬੋਲਾਂਗੇ ਅਸੀਂ ਉਸ ਵਕਤ ਘਾਹ ਤੇ ਪਈ ਬਹੁਤ ਸਾਰੀ ਤਰੇਲ ਵਾਂਗ ਹੋਵਾਂਗੇ ਅਤੇ ਅਸੀਂ ਦਾਊਦ ਅਤੇ ਉਸ ਦੇ ਸਾਰੇ ਆਦਮੀਆਂ ਨੂੰ ਮਾਰ ਮੁਕਾਵਾਂਗੇ। ਉਸਦਾ ਕੋਈ ਵੀ ਮਨੁੱਖ ਜਿਉਂਦਾ ਨਹੀਂ ਬਚੇਗਾ।"
25ਜੇਕਰ ਦਾਊਦ ਕਿਸੇ ਸ਼ਹਿਰ ਵਿੱਚ ਵੜ ਗਿਆ ਹੋਵੇ ਤਾਂ ਸਾਰੇ ਇਸਰਾਏਲੀ ਉਸ ਸ਼ਹਿਰ ਵਿੱਚ ਰੱਸੀਆਂ ਲੈ ਕੇ ਚੜ੍ਹ ਜਾਣਗੇ ਅਤੇ ਅਸੀਂ ਉਸ ਸ਼ਹਿਰ ਦੀਆਂ ਸਾਰੀਆਂ ਦੀਵਾਰਾਂ ਭੰਨ ਸੁੱਟਾਂਗੇ। ਅਸੀਂ ਉਸ ਨੂੰ ਖੱਡ ਜਾਂ ਵਾਦੀ ਵਿੱਚ ਅਜਿਹਾ ਸੁੱਟਾਂਗੇ ਕਿ ਉਸ ਸ਼ਹਿਰ ਵਿੱਚ ਤੁਹਾਨੂੰ ਇੱਕ ਕੰਕਰ ਵੀ ਨਾ ਲੱਭੇਗਾ।”"

26ਅਬਸ਼ਾਲੋਮ ਅਤੇ ਸਾਰੇ ਇਸਰਾਏਲੀਆਂ ਨੇ ਕਿਹਾ, “ਹੂਸ਼ਈ ਅਰਕੀ ਦੀ ਸਲਾਹ ਅਹੀਥੋਫ਼ਲ ਦੀ ਸਲਾਹ ਕੋਲੋਂ ਚੰਗੀ ਹੈ।” ਉਨ੍ਹਾਂ ਨੇ ਅਜਿਹਾ ਇਸ ਲਈ ਆਖਿਆ ਕਿਉਂ ਕਿ ਇਹ ਯਹੋਵਾਹ ਦੀ ਵਿਉਂਤ ਸੀ। ਯਹੋਵਾਹ ਨੇ ਅਹੀਥੋਫ਼ਲ ਦੀ ਸਲਾਹ ਨੂੰ ਨਕਾਰਾ ਸਿੱਧ ਕਰਨ ਦੀ ਸਲਾਹ ਦਿੱਤੀ ਸੀ ਕਿਉਂ ਕਿ ਯਹੋਵਾਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਨੂੰ ਉਲਟਾ ਪਾਉਣ ਲਈ ਅੱਗੇ ਹੀ ਠਹਿਰਾ ਦਿੱਤਾ ਸੀ ਕਿ ਯਹੋਵਾਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।"
27ਹੂਸ਼ਈ ਨੇ ਦਾਊਦ ਨੂੰ ਖਬਰਦਾਰ ਕੀਤਾ ਤਦ ਹੂਸ਼ਈ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਆਖਿਆ ਕਿ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਤੇ ਇਸਰਾਏਲ ਦੇ ਆਗੂਆਂ ਨੂੰ ਇਉਂ ਸਲਾਹ ਦਿੱਤੀ ਹੈ ਅਤੇ ਮੈਂ ਇਉਂ ਇਹ-ਇਹ ਸਲਾਹ ਦਿੱਤੀ ਹੈ। ਤਦ ਹੂਸ਼ਈ ਨੇ ਕਿਹਾ,"
28“ਜਲਦੀ ਹੀ ਦਾਊਦ ਨੂੰ ਇਹ ਸੁਨੇਹਾ ਭੇਜੋ। ਉਸ ਨੂੰ ਆਖੋ ਕਿ ਅੱਜ ਰਾਤ ਉਸ ਜਗ੍ਹਾ ਦੇ ਕਰੀਬ ਨਾ ਰਹੇ ਜਿਥੋਂ ਦੀ ਲੋਕ ਮਾਰੂਥਲ ਅੰਦਰ ਜਾਂਦੇ ਹਨ। ਇਸਦੀ ਬਜਾਇ, ਉਸ ਨੂੰ ਕਿਸੇ ਵੀ ਕੀਮਤ ਤੇ ਪਾਰ ਲੰਘ ਜਾਣਾ ਚਾਹੀਦਾ ਹੈ ਨਹੀਂ ਤਾਂ ਉਸ ਉੱਤੇ ਅਤੇ ਉਸ ਦੇ ਸਾਰੇ ਲੋਕਾਂ ਉੱਤੇ ਹਮਲਾ ਹੋਵੇਗਾ ਅਤੇ ਉਹ ਤਬਾਹ ਹੋ ਜਾਣਗੇ।”"
29ਉਸ ਵੇਲੇ ਯੋਨਾਥਾਨ ਅਤੇ ਅਹੀਮਅਸ ਏਨ-ਰੋਗੇਲ ਵਿੱਚ ਜਾਜਕ ਦੇ ਪੁੱਤਰ ਰਹਿੰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਆਉਣਾ ਜਾਣਾ ਸ਼ਹਿਰ ਵਿੱਚ ਜਾਣਿਆ ਜਾਵੇ ਤਾਂ ਇੱਕ ਨੌਕਰਾਨੀ ਨੇ ਉਨ੍ਹਾਂ ਨੂੰ ਜਾਕੇ ਦੱਸਿਆ ਅਤੇ ਸਾਰੀ ਖਬਰ ਦਿੱਤੀ ਤਾਂ ਫ਼ਿਰ ਯੋਨਾਥਾਨ ਅਤੇ ਅਹੀਮਅਸ ਉੱਥੋਂ ਗਏ ਅਤੇ ਇਹ ਸਾਰੀ ਖਬਰ ਦਾਊਦ ਪਾਤਸ਼ਾਹ ਨੂੰ ਜਾ ਦੱਸੀ।"
30ਪਰ ਇੱਕ ਮੁੰਡੇ ਨੇ ਯੋਨਾਥਾਨ ਅਤੇ ਅਹੀਮਅਸ ਨੂੰ ਜਾਂਦਿਆਂ ਵੇਖ ਲਿਆ ਅਤੇ ਉਹ ਅਬਸ਼ਾਲੋਮ ਨੂੰ ਖਬਰ ਦੇਣ ਲਈ ਦੌੜਿਆ। ਯੋਨਾਥਾਨ ਅਤੇ ਅਬਸ਼ਾਲੋਮ ਉੱਥੋਂ ਬੜੀ ਤੇਜ਼ੀ ਨਾਲ ਭੱਜੇ ਅਤੇ ਬਹੁਰੀਮ ਵਿੱਚ ਇੱਕ ਆਦਮੀ ਦੇ ਘਰ ਆਣ ਵੜੇ। ਉਸ ਆਦਮੀ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਉਸ ਵਿੱਚ ਉਤਰ ਗਏ।"

31ਉਸ ਆਦਮੀ ਦੀ ਪਤਨੀ ਨੇ ਖੂਹ ਉੱਪਰ ਇੱਕ ਚਾਦਰ ਵਿਛਾਅ ਦਿੱਤੀ ਅਤੇ ਉਸ ਉੱਪਰ ਅਨਾਜ ਖਲਾਰ ਦਿੱਤਾ। ਇਸ ਨਾਲ ਖੂਹ ਕਣਕ ਦੀ ਖੇਹੀ ਜਿਹੀ ਲੱਗਣ ਲੱਗਾ। ਇਉਂ ਕਿਸੇ ਨੂੰ ਵੀ ਇਹ ਪਤਾ ਨਾ ਲੱਗਿਆ ਕਿ ਉਹ ਦੋਵੇਂ ਇੱਥੇ ਲੁਕੇ ਹੋਏ ਹਨ।"
You have read 2Samuel 12
31 verses