1ਯਹੋਯਾਦਾ ਨੇ ਯਹੋਵਾਹ, ਪਾਤਸ਼ਾਹ ਅਤੇ ਲੋਕਾਂ ਦੇ ਵਿੱਚਕਾਰ ਇੱਕ ਨੇਮ ਬਨ੍ਹਿਆ ਕਿ ਉਹ ਯਹੋਵਾਹ ਦੀ ਪਰਜਾ ਹੋਣ ਅਤੇ ਪਾਤਸ਼ਾਹ ਅਤੇ ਲੋਕਾਂ ਦੇ ਵਿੱਚਕਾਰ ਵੀ ਨੇਮ ਬੰਨ੍ਹਿਆ। ਇਸ ਨੇਮ ਵਿੱਚ ਇਹ ਦਰਸਾਇਆ ਗਿਆ ਕਿ ਰਾਜਾ ਪਰਜਾ ਲਈ ਕੀ ਕਰੇਗਾ ਅਤੇ ਪਰਜਾ ਪਾਤਸ਼ਾਹ ਦਾ ਹੁਕਮ ਮੰਨੇਗੀ।"
2ਤਦ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ, ਅਤੇ ਬਆਲ ਦੇ ਬੁੱਤ ਨੂੰ ਨਸ਼ਟ ਕਰ ਦਿੱਤਾ ਅਤੇ ਉਸਦੀ ਜਗਵੇਦੀ ਦੇ ਵੀ ਟੁਕੜੇ-ਟੁਕੜੇ ਕਰ ਦਿੱਤਾ। ਉਨ੍ਹਾਂ ਬਆਲ ਦੇ ਜਾਜਕ ਮੱਤਾਨ ਨੂੰ ਜਗਵੇਦੀਆਂ ਦੇ ਅੱਗੇ ਮਾਰ ਸੁੱਟਿਆ। ਤਦ ਯਹੋਯਾਦਾ ਜਾਜਕ ਨੇ ਯਹੋਵਾਹ ਦੇ ਮੰਦਰ ਦੀ ਦੇਖਭਾਲ ਕਰਨ ਲਈ, ਇੰਚਾਰਜ ਹੋਣ ਲਈ, ਆਦਮੀ ਚੁਣੇ।"
3ਜਾਜਕਾਂ ਨੇ ਸਭ ਲੋਕਾਂ ਦੀ ਅਗਵਾਈ ਕੀਤੀ ਅਤੇ ਉਹ ਸਭ ਯਹੋਵਾਹ ਦੇ ਮੰਦਰ ਤੋਂ ਪਾਤਸ਼ਾਹ ਦੇ ਭਵਨ ਵੱਲ ਗਏ। ਪਾਤਸ਼ਾਹ ਦੇ ਖਾਸ ਪਹਿਰੇਦਾਰ ਤੇ ਕਪਤਾਨ ਪਾਤਸ਼ਾਹ ਦੇ ਨਾਲ ਗਏ ਅਤੇ ਬਾਕੀ ਸਾਰੀ ਭੀੜ ਉਨ੍ਹਾਂ ਦੇ ਪਿੱਛੇ ਹੋ ਗਈ। ਉਹ ਪਾਤਸ਼ਾਹ ਦੇ ਮਹਿਲ ਦੇ ਪ੍ਰਵੇਸ਼ ਦੁਆਰ ਤੇ ਪਹੁੰਚੇ ਅਤੇ ਪਾਤਸ਼ਾਹ ਯੋਆਸ਼ ਸਿੰਘਾਸਣ ਤੇ ਬੈਠਾ।"
4ਸਾਰੇ ਲੋਕ ਬੜੇ ਖੁਸ਼ ਸਨ। ਸ਼ਹਿਰ ਵਿੱਚ ਅਮਨ-ਅਮਾਨ ਸੀ। ਅਤੇ ਮਹਾਰਾਣੀ ਅਥਲਯਾਹ ਨੂੰ ਪਾਤਸ਼ਾਹ ਦੇ ਮਹਿਲ ਦੇ ਕੋਲ ਤਲਵਾਰ ਨਾਲ ਉਹਨਾਂ ਵੱਢ ਸੁੱਟਿਆ।"
5ਜਦ ਯਹੋਆਸ਼ ਰਾਜ ਕਰਨ ਲੱਗਾ ਤਾਂ ਉਹ ਸਿਰਫ਼ ਸੱਤ ਸਾਲਾਂ ਦਾ ਸੀ।"

6ਯਹੋਆਸ ਨੇ ਆਪਣਾ ਰਾਜ ਚਲਾਇਆ ਯੇਹੂ ਦੇ ਸੱਤਵੇਂ ਵਰ੍ਹੇ ਯਹੋਆਸ਼ ਰਾਜ ਕਰਨ ਲੱਗਾ ਅਤੇ ਉਸ ਨੇ ਯਰੂਸ਼ਲਮ ਵਿੱਚ ਚਾਲੀ ਸਾਲ ਰਾਜ ਕੀਤਾ। ਯਹੋਆਸ਼ ਦੀ ਮਾਂ ਦਾ ਨਾਂ ਸਿਬਯਾਹ ਸੀ ਜੋ ਕਿ ਬਏਰਸ਼ਬਾ ਦੀ ਸੀ।"
7ਯਹੋਆਸ਼ ਨੇ ਆਪਣੀ ਸਾਰੀ ਉਮਰ, ਉਹ ਗਲਾ ਕੀਤੀਆਂ ਜੋ ਕਿ ਯਹੋਵਾਹ ਦੀ ਨਿਗਾਹ ਵਿੱਚ ਨੇਕ ਸਨ, ਬਿਲਕੁਲ ਜਿਵੇਂ ਜਾਜਕ ਯਹੋਯਾਦਾ ਨੇ ਸਿੱਖਾਇਆਂ ਸਨ।"
8ਪਰ ਉਸ ਨੇ ਵੀ ਉੱਚੀਆਂ ਥਾਵਾਂ ਨਸ਼ਟ ਨਹੀਂ ਕੀਤੀਆਂ। ਹਾਲੇ ਵੀ ਲੋਕ ਇਨ੍ਹਾਂ ਥਾਵਾਂ ਤੇ ਬਲੀਆ ਚੜ੍ਹਾਉਂਦੇ ਅਤੇ ਧੂਫ਼ ਧੁਖਾਉਂਦੇ ਸਨ।"
9ਯਹੋਆਸ਼ ਨੇ ਮੰਦਰ ਦੀ ਮੁਰੰਮਤ ਲਈ ਹੁਕਮ ਦਿੱਤਾ ਯਹੋਆਸ਼ ਨੇ ਜਾਜਕਾਂ ਨੂੰ ਆਖਿਆ, “ਯਹੋਵਾਹ ਦੇ ਮੰਦਰ ਵਿੱਚ ਬੇਅੰਤ ਖਜ਼ਾਨਾ ਹੈ। ਲੋਕਾਂ ਨੇ ਮੰਦਰ ਲਈ ਕਈ ਵਸਤਾਂ ਭੇਟ ਕੀਤੀਆਂ ਹਨ, ਅਤੇ ਜਦੋਂ ਗਿਣਤੀ ਹੋਈ ਲੋਕਾਂ ਨੇ ਜਿਹੜਾ ਮੰਦਰ ਲਈ ਟੈਕਸ ਦਿੱਤਾ, ਤੇ ਕੁਝ ਧੰਨ ਲੋਕਾਂ ਆਪਣੀ ਇੱਛਾ ਅਨੁਸਾਰ ਦਿੱਤਾ। ਜਾਜਕ ਲੋਕ ਉਸ ਧੰਨ ਨਾਲ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰਵਾ ਲੈਣ। ਹਰ ਜਾਜਕ ਉਸ ਪੈਸੇ ਨੂੰ ਜਿਹੜਾ ਉਸ ਨੂੰ ਲੋਕਾਂ ਦੀ ਸੇਵਾ ਤੋਂ ਪ੍ਰਾਪਤ ਹੁੰਦਾ ਹੈ, ਉਹ ਮੰਦਰ ਲਈ ਲਗਾਉਣ। ਜਾਜਕਾਂ, ਨੂੰ ਉਹ ਪੈਸਾ ਯਹੋਵਾਹ ਦੇ ਮੰਦਰ ਦਾ ਜੋ ਨੁਕਸਾਨ ਹੋਇਆ ਹੈ ਉਸਦੀ ਮੁਰੰਮਤ ਲਈ ਲਗਾਉਣਾ ਚਾਹੀਦਾ ਹੈ।”"
10ਪਰ ਜਾਜਕਾਂ ਨੇ ਮੁਰੰਮਤ ਨਾ ਕਰਵਾਈ। ਰਾਜੇ ਯਹੋਆਸ਼ ਦੇ 23 ਵੇਂ ਵਰ੍ਹੇ ਦੇ ਰਾਜ ਤੀਕ ਵੀ, ਜਾਜਕਾਂ ਨੇ ਮੰਦਰ ਦੀ ਮੁਰੰਮਤ ਨਾ ਕਰਵਾਈ।"

11ਤਾਂ ਯੋਆਸ਼ ਪਾਤਸ਼ਾਹ ਨੇ ਯਹੋਯਾਦਾ ਜਾਜਕ ਅਤੇ ਦੂਸਰੇ ਜਾਜਕ ਨੂੰ ਸੱਦਕੇ ਆਖਿਆ, “ਤੁਸੀਂ ਮੰਦਰ ਦੀ ਟੁੱਟ-ਭੱਜ ਦੀ ਮੁਰੰਮਤ ਕਿਉਂ ਨਹੀਂ ਕਰਾਉਂਦੇ? ਇਸ ਲਈ ਲੋਕਾਂ ਤੋਂ ਆਪਣੀਆਂ ਸੇਵਾਵਾਂ ਲਈ ਪੈਸਾ ਲੈਣਾ ਬੰਦ ਕਰ ਦੇਵੋ ਅਤੇ ਉਸ ਧੰਨ ਨੂੰ ਵਰਤਣਾ ਵੀ ਬੰਦ ਕਰ ਦੇਵੋ। ਕਿਉਂ ਕਿ ਉਹ ਪੈਸਾ ਮੰਦਰ ਦੀ ਮੁਰੰਮਤ ਲਈ ਹੀ ਲੱਗਣਾ ਚਾਹੀਦਾ ਹੈ।”"
12ਜਾਜਕ ਲੋਕਾਂ ਕੋਲੋਂ ਪੈਸੇ ਨਾ ਲੈਣ ਲਈ ਰਾਜੀ ਹੋ ਗਏ ਪਰ ਨਾਲ ਹੀ ਉਨ੍ਹਾਂ ਨੇ ਮੰਦਰ ਦੀ ਮੁਰੰਮਤ ਨਾ ਕਰਵਾਉਣ ਦਾ ਵੀ ਫ਼ੈਸਲਾ ਲੈ ਲਿਆ।"
13ਤਦ ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲੈ ਕੇ ਇਸਦੇ ਢੱਕਣ ਵਿੱਚ ਇੱਕ ਮੋਰੀ ਕੀਤੀ ਅਤੇ ਉਸ ਨੂੰ ਜਗਵੇਦੀ ਦੇ ਦੱਖਣ ਵਾਲੇ ਪਾਸੇ ਮੰਦਰ ਦੇ ਪ੍ਰਵੇਸ਼ ਕੋਲ ਧਰ ਦਿੱਤਾ ਭਈ ਯਹੋਵਾਹ ਦੇ ਮੰਦਰ ਵਿੱਚ ਆਉਣ ਵਾਲੇ ਦੇ ਸਜੇ ਹਥ ਰਹੇ। ਜਿਹੜੇ ਜਾਜਕ ਮੰਦਰ ਦੇ ਪ੍ਰਵੇਸ਼ ਦੁਆਰ ਦੀ ਰੱਖਵਾਲੀ ਕਰਦੇ ਸਨ, ਉਹ ਸਾਰਾ ਪੈਸਾ ਜੋ ਯਹੋਵਾਹ ਲਈ ਲਿਆਇਆ ਜਾਂਦਾ ਸੀ ਉਸ ਸੰਦੂਕ ਵਿੱਚ ਪਾ ਦਿੰਦੇ ਸਨ।"
14ਫ਼ਿਰ ਜਦੋਂ ਵੀ ਲੋਕ ਮੰਦਰ ਵਿੱਚ ਜਾਂਦੇ ਤਾਂ ਉਹ ਪੈਸੇ ਉਹ ਸੰਦੂਕ ਵਿੱਚ ਪਾਂਦੇ, ਜਦੋਂ ਕਦੇ ਵੀ ਪਾਤਸ਼ਾਹ ਦੇ ਸਕੱਤਰ ਅਤੇ ਪ੍ਰਧਾਨ ਜਾਜਕ ਇਹ ਵੇਖਦੇ ਕਿ ਸੰਦੂਕ ਵਿੱਚ ਕਾਫ਼ੀ ਧੰਨ ਇਕੱਠਾ ਹੋ ਗਿਆ ਹੈ ਤਾਂ ਉਹ ਆਕੇ ਉਸ ਵਿੱਚੋਂ ਧੰਨ ਕੱਢ ਕੇ ਲੈ ਜਾਂਦੇ। ਫ਼ਿਰ ਉਹ ਥੈਲਿਆਂ ਵਿੱਚ ਧੰਨ ਭਰਕੇ ਉਸਦੀ ਗਿਣਤੀ ਕਰਦੇ।"
15ਫ਼ਿਰ ਜਿਹੜੇ ਕਾਮਿਆਂ ਨੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਲਈ ਕੰਮ ਕੀਤਾ, ਉਨ੍ਹਾਂ ਨੂੰ ਉਸ ਧੰਨ ਵਿੱਚੋਂ ਮਜ਼ਦੂਰੀ ਦਿੱਤੀ ਗਈ। ਫ਼ਿਰ ਉਸ ਪੈਸੇ ਵਿੱਚੋਂ ਯਹੋਵਾਹ ਦੇ ਮੰਦਰ ਉੱਪਰ ਕਾਰਜ ਕਰਨ ਵਾਲੇ ਤਰਖਾਣ, ਅਤੇ ਹੋਰ ਮਜਦੂਰਾਂ ਨੂੰ ਪੈਸੇ ਦਿੱਤੇ ਗਏ।"

16ਉਸੇ ਧੰਨ ਵਿੱਚੋਂ ਰਾਜਾਂ, ਅਤੇ ਪੱਥਰ ਕੱਟਣ ਵਾਲਿਆਂ ਨੂੰ, ਯਹੋਵਾਹ ਦੇ ਮੰਦਰ ਦੀ ਟੁੱਟ-ਭੱਜ ਦੀ ਮੁਰੰਮਤ ਲਈ ਅਤੇ ਉਸ ਸਭ ਕੁਝ ਲਈ ਜੋ ਮੰਦਰ ਦੀ ਮੁਰੰਮਤ ਲਈ ਆਉਂਦਾ ਸੀ, ਮਜਦੂਰੀ ਦਿੱਤੀ ਜਾਂਦੀ।"
17ਲੋਕਾਂ ਨੇ ਯਹੋਵਾਹ ਦੇ ਮੰਦਰ ਲਈ ਧੰਨ ਦੀ ਭੇਟਾ ਕੀਤੀ ਲੇਕਿਨ ਜਾਜਕ ਉਸ ਵਿੱਚੋਂ ਯਹੋਵਾਹ ਦੇ ਮੰਦਰ ਲਈ ਚਾਂਦੀ ਦੇ ਪਿਆਲੇ ਜਾਂ ਗੁਲਤਰਾਸ਼, ਬਾਟੇ ਜਾਂ ਤੁਰ੍ਹੀਆਂ ਜਾਂ ਸੋਨੇ-ਚਾਂਦੀ ਦੇ ਬਰਤਨ ਨਾ ਬਣਾ ਸੱਕਦੇ। ਉਹ ਪੈਸਾ ਸਿਰਫ਼ ਮਜਦੂਰਾਂ ਦੀ ਮਜਦੂਰੀ ਲਈ ਵਰਤਦੇ ਜੋ ਮੰਦਰ ਦੀ ਮੁਰੰਮਤ ਕਰਦੇ।"
18ਜਿਨ੍ਹਾਂ ਆਦਮੀਆਂ ਦੇ ਹੱਥ ਵਿੱਚ ਉਹ ਕਾਮਿਆਂ ਨੂੰ ਦੇਣ ਲਈ ਪੈਸੇ ਦਿੰਦੇ ਸਨ ਉਨ੍ਹਾਂ ਕੋਲੋਂ ਹਿਸਾਬ ਨਹੀਂ ਸੀ ਲਿਆ ਜਾਂਦਾ ਕਿਉਂ ਕਿ ਉਹ ਆਦਮੀ ਇਮਾਨਦਾਰੀ ਨਾਲ ਕੰਮ ਕਰਦੇ ਸਨ ਤੇ ਉਨ੍ਹਾਂ ਉੱਪਰ ਭਰੋਸਾ ਕੀਤਾ ਜਾਂਦਾ ਸੀ।"
19ਪਰ ਜਿਹੜਾ ਪੈਸਾ ਲੋਕ ਦੋਸ਼ ਦੀਆਂ ਭੇਟਾਂ ਜਾਂ ਪਾਪ ਦੀਆਂ ਭੇਟਾਂ ਲਈ ਚੜ੍ਹਾਉਂਦੇ ਸਨ, ਉਹ ਪੈਸਾ ਯਹੋਵਾਹ ਦੇ ਮੰਦਰ ਲਈ ਜਾਂ ਮਜਦੂਰੀ ਲਈ ਨਹੀਂ ਸੀ ਲਿਆ ਜਾਂਦਾ ਸਗੋਂ ਉਹ ਪੈਸਾ ਜਾਜਕਾਂ ਦਾ ਹੁੰਦਾ ਸੀ।"
20ਯਹੋਆਸ਼ ਦਾ ਯਰੂਸ਼ਲਮ ਨੂੰ ਹਜ਼ਾਏਲ ਤੋਂ ਬਚਾਉਣਾ ਅਰਾਮ ਦੇ ਰਾਜੇ ਹਜ਼ਾਏਲ ਨੇ ਗਥ ਸ਼ਹਿਰ ਦੇ ਵਿਰੁੱਧ ਲੜਾਈ ਕਰਕੇ ਉਸ ਤੇ ਕਬਜ਼ਾ ਕਰ ਲਿਆ। ਉਸਤੋਂ ਬਾਅਦ ਉਸ ਨੇ ਯਰੂਸ਼ਲਮ ਦੇ ਉੱਪਰ ਹਮਲਾ ਕਰਨ ਦੀ ਸੋਚੀ।"

21ਯਹੂਦਾਹ ਦੇ ਪਾਤਸ਼ਾਹ ਦੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਸਨ। ਉਹ ਯੋਆਸ਼ ਦੇ ਪੁਰਖੇ ਸਨ। ਉਨ੍ਹਾਂ ਨੇ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ ਜਿਹੜੀਆਂ ਕਿ ਪਵਿੱਤਰ ਕਰਕੇ ਮੰਦਰ ਵਿੱਚ ਰੱਖੀਆਂ ਗਈਆਂ ਸਨ। ਯਹੋਆਸ਼ ਨੇ ਵੀ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ। ਜਿੰਨਾ ਸੋਨਾ ਅਤੇ ਚੀਜ਼ਾਂ ਯਹੋਵਾਹ ਦੇ ਮੰਦਰ ਵਿੱਚ ਅਤੇ ਆਪਣੇ ਮਹਿਲ ਵਿੱਚ ਮਿਲਿਆਂ, ਉਸ ਨੇ ਉਹ ਸਭ ਇੱਕਤ੍ਰ ਕੀਤਾ ਅਤੇ ਅਰਾਮ ਦੇ ਰਾਜੇ ਹਜ਼ਾਏਲ ਨੂੰ ਭੇਜ ਦਿੱਤਾ। ਤਾਂ ਇੰਝ ਹਜ਼ਾਏਲ ਨੇ ਯਰੂਸ਼ਲਮ ਤੇ ਹਮਲਾ ਨਾ ਕੀਤਾ।"
22ਯਹੋਆਸ਼ ਦੀ ਮੌਤ ਜੋ ਵੀ ਹੋਰ ਮਹਾਨ ਕਾਰਜ ਯੋਆਸ਼ ਪਾਤਸ਼ਾਹ ਨੇ ਕੀਤੇ ਉਹ ਸਭ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ।"
23ਫ਼ਿਰ ਯੋਆਸ਼ ਦੇ ਅਫ਼ਸਰਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ। ਉਨ੍ਹਾਂ ਨੇ ਉਸ ਨੂੰ ਮਿਲੋ ਦੇ ਘਰ ਵਿੱਚ ਜੋ ਸਿੱਲਾ ਦੀ ਢਾਲ ਉੱਤੇ ਹੈ, ਉੱਥੇ ਮਾਰ ਸੁੱਟਿਆ।"
24ਸਿਮਾਥ ਦੇ ਪੁੱਤਰ ਯੋਜਾਕਾਰ ਅਤੇ ਸ਼ੋਮੇਰ ਦੇ ਪੁੱਤਰ ਯਹੋਜ਼ਾਬਾਦ ਜੋ ਕਿ ਉਸ ਦੇ ਅਫ਼ਸਰ ਸਨ, ਉਨ੍ਹਾਂ ਮਿਲਕੇ ਯੋਆਸ਼ ਦੀ ਹੱਤਿਆ ਕੀਤੀ। ਲੋਕਾਂ ਨੇ ਯੋਆਸ਼ ਨੂੰ ਉਸ ਦੇ ਪੁਰਖਿਆਂ ਕੋਲ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਯੋਆਸ਼ ਤੋਂ ਬਾਅਦ ਉਸਦਾ ਪੁੱਤਰ ਅਮਸਯਾਹ ਨਵਾਂ ਰਾਜਾ ਬਣਿਆ।"
25ਯਹੋਆਹਾਜ਼ ਨੇ ਆਪਣਾ ਰਾਜ ਸ਼ੁਰੂ ਕੀਤਾ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ 23ਵਰ੍ਹੇ ਤੋਂ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਉੱਪਰ ਰਾਜ ਕਰਨ ਲੱਗਾ। ਉਸ ਨੇ 17 ਸਾਲ ਰਾਜ ਕੀਤਾ।"

26ਯਹੋਆਹਾਜ਼ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ ਅਤੇ ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ ਜਿਹੜੇ ਕਿ ਉਸ ਨੇ ਇਸਰਾਏਲ ਤੋਂ ਕਰਵਾਏ ਸਨ। ਅਤੇ ਉਹ ਉਨ੍ਹਾਂ ਕੰਮਾਂ ਤੋਂ ਟਲਿਆ ਨਾ।"
27ਤਦ ਯਹੋਵਾਹ ਇਸਰਾਏਲ ਉੱਤੇ ਬੜਾ ਕ੍ਰੋਧਿਤ ਹੋਇਆ ਤਾਂ ਉਸ ਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਹਜ਼ਾਏਲ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ ਨੂੰ ਇਹ ਸੱਤਾ ਦੇ ਦਿੱਤੀ।"
28ਯਹੋਵਾਹ ਦੀ ਇਸਰਾਏਲ ਦੇ ਲੋਕਾਂ ਤੇ ਦਯਾ ਤਦ ਯਹੋਆਹਾਜ਼ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੇ ਉਸ ਨੂੰ ਸੁਣ ਲਿਆ। ਕਿਉਂ ਕਿ ਯਹੋਵਾਹ ਨੇ ਇਸਰਾਏਲ ਦੇ ਦੁੱਖਾਂ ਅਤੇ ਕਿਵੇਂ ਅਰਾਮ ਦਾ ਪਾਤਸ਼ਾਹ ਉਨ੍ਹਾਂ ਨੂੰ ਕਸ਼ਟ ਦੇ ਰਿਹਾ ਸੀ ਵੇਖ ਲਿਆ ਸੀ।"
29ਤਦ ਯਹੋਵਾਹ ਨੇ ਇਸਰਾਏਲ ਨੂੰ ਬਚਾਉਣ ਲਈ ਇੱਕ ਮਨੁੱਖ ਭੇਜਿਆ। ਤਦ ਉਹ ਅਰਾਮ ਦੇ ਹੱਥੋਂ ਬਚ ਨਿਕਲੇ ਅਤੇ ਇਸਰਾਏਲੀ ਮੁੜ ਅੱਗੇ ਵਾਂਗ ਆਪਣੇ ਤੰਬੂਆਂ ਵਿੱਚ ਰਹਿਣ ਲੱਗ ਪਏ।"
30ਫ਼ਿਰ ਵੀ ਇਸਰਾਏਲੀਆਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਨ੍ਹਾਂ ਪਾਪਾਂ ਨੂੰ ਨਾ ਛੱਡਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਇਹ ਉਨ੍ਹਾਂ ਉੱਪਰ ਚੱਲਦੇ ਰਹੇ, ਬਾਜ ਨਾ ਆਏ ਸਗੋਂ ਉਨ੍ਹਾਂ ਨੇ ਸਾਮਰਿਯਾ ਵਿੱਚੋਂ ਉਹ ਅਸ਼ੈਰਾਹ ਦੇ ਟੁੰਡ ਵੀ ਨਾ ਢਾਏ, ਜਿਹੜੇ ਕਿ ਉੱਥੇ ਥੰਮਾਂ ਵਾਂਗ ਖੜ੍ਹੇ ਸਨ।"

31ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੇ ਘਰਾਣੇ ਨੂੰ ਹਰਾਇਆ ਅਤੇ ਉਸਦੀ ਸੈਨਾ ਦੇ ਬਹੁਤ ਸਾਰੇ ਆਦਮੀਆਂ ਨੂੰ ਮਾਰ ਦਿੱਤਾ। ਉਸ ਨੇ ਸਿਰਫ਼ 50 ਘੁੜਸਵਾਰ, 10 ਰੱਥ ਅਤੇ 10,000 ਪੈਦਲ ਸਿਪਾਹੀ ਹੀ ਛੱਡੇ। ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੀ ਸੈਨਾ ਨੂੰ ਇੰਝ ਤਬਾਹ ਕਰ ਦਿੱਤਾ ਜਿਵੇਂ ਗਾਹੁਣ ਵੇਲੇ ਤੂੜੀ ਹਵਾ ਵਿੱਚ ਉੱਡਦੀ ਹੋਵੇ।"
32ਯਹੋਆਹਾਜ਼ ਨੇ ਜਿਹੜੇ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਗਿਆ।"
33ਯਹੋਆਹਾਜ਼ ਮਰਨ ਉਪਰੰਤ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਉਸ ਨੂੰ ਸਾਮਰਿਯਾ ਵਿੱਚ ਦਫ਼ਨਾਇਆ। ਉਸ ਉਪਰੰਤ ਉਸਦਾ ਪੁੱਤਰ ਯੋਆਸ਼ ਰਾਜ ਕਰਨ ਲੱਗਾ।"
You have read 2Kings 6
33 verses