Lumina
2Kings

Hezekiah King of Judah

2Kings 18·Punjabi Bible

1ਯਹੋਯਾਕੀਮ ਨੇ ਚਾਂਦੀ ਤੇ ਸੋਨਾ ਫ਼ਿਰਊਨ ਨੂੰ ਦੇ ਦਿੱਤਾ। ਪਰ ਉਸ ਨੇ ਦੇਸ ਉੱਪਰ ਫ਼ਿਰਊਨ ਦੇ ਹੁਕਮ ਮੁਤਾਬਕ ਕਰ ਲਾ ਦਿੱਤਾ ਉਸ ਨੇ ਦੇਸ ਦੇ ਹਰ ਆਮ ਮਨੁੱਖ ਤੋਂ ਉਸ ਦੇ ਕਰ ਮੁਤਾਬਕ ਚਾਂਦੀ-ਸੋਨਾ ਲਿਆ ਅਤੇ ਫ਼ਿਰ ਯਹੋਯਾਕੀਮ ਨੇ ਇਹ ਪੈਸਾ ਫ਼ਿਰਊਨ ਨਕੋਹ ਨੂੰ ਸੌਂਪਿਆ।"

2ਯਹੋਯਾਕੀਮ 25ਵਰ੍ਹਿਆਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਉਸ ਨੇ ਯਰੂਸ਼ਲਮ ਵਿੱਚ 11 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਜ਼ਬੂਦਾਹ ਸੀ ਜੋ ਰੂਮਾਹ ਤੋਂ ਪਦਾਯਾਹ ਦੀ ਧੀ ਸੀ।"

3ਇਸਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ ਅਤੇ ਆਪਣੇ ਪੁਰਖਿਆਂ ਵਾਂਗ ਹੀ ਯਹੋਯਾਕੀਮ ਨੇ ਵੀ ਮਾੜੇ ਕੰਮ ਹੀ ਕੀਤੇ।"

4ਨਬੂਕਦਨੱਸਰ ਪਾਤਸ਼ਾਹ ਦਾ ਯਹੂਦਾਹ ’ਚ ਆਉਣਾ ਯਹੋਯਾਕੀਮ ਪਾਤਸ਼ਾਹ ਦੇ ਸਮੇਂ ਵਿੱਚ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਯਹੂਦਾਹ ਦੇਸ ਵਿੱਚ ਆਇਆ। ਯਹੋਯਾਕੀਮ ਤਿੰਨ ਵਰ੍ਹੇ ਉਸਦਾ ਦਾਸ ਬਣਿਆ ਫ਼ਿਰ ਉਸਤੋਂ ਯਹੋਯਾਕੀਮ ਬਾਗ਼ੀ ਹੋ ਗਿਆ ਅਤੇ ਉਸ ਦੇ ਰਾਜ ਤੋਂ ਉਸ ਨੇ ਤੋੜਕੇ ਬੇਮੁਖ ਹੋ ਗਿਆ।"

5ਯਹੋਵਾਹ ਨੇ ਯਹੋਯਾਕੀਮ ਦੇ ਵਿਰੋਧ ਵਿੱਚ ਕਸਦੀਆਂ ਦੇ ਟੋਲੇ, ਅਰਾਮ ਦੇ, ਮੋਆਬ ਅਤੇ ਅੰਮੋਨੀਆਂ ਦੇ ਜੱਥੇ ਭੇਜੇ। ਯਹੋਵਾਹ ਨੇ ਉਨ੍ਹਾਂ ਨੂੰ, ਯਹੂਦਾਹ ਨੂੰ ਨਸ਼ਟ ਕਰਨ ਲਈ ਭੇਜਿਆ। ਇਹ ਸਭ ਕੁਝ ਯਹੋਵਾਹ ਦੇ ਬਚਨ ਮੁਤਾਬਕ ਹੋਇਆ ਜੋ ਉਸ ਨੇ ਆਪਣੇ ਸੇਵਕਾਂ, ਨਬੀਆਂ ਦੇ ਰਾਹੀਂ ਬੋਲਿਆ ਸੀ।"

2Kings 18 illustration - 2Kings Chapter 18

6ਯਹੂਦਾਹ ਵਿੱਚ ਇਉਂ ਸਭ ਕੁਝ ਵਾਪਰੇ ਇਹ ਯਹੋਵਾਹ ਦੇ ਹੁਕਮ ਨਾਲ ਹੀ ਹੋਇਆ ਸੀ ਕਿਉਂ ਕਿ ਇਉਂ ਉਹ ਉਨ੍ਹਾਂ ਨੂੰ ਆਪਣੀਆਂ ਅੱਖਾਂ ਤੋਂ ਦੂਰ ਕਰਨਾ ਚਾਹੁੰਦਾ ਸੀ। ਇਹ ਸਭ ਕੁਝ ਉਸ ਨੇ ਮਨੱਸ਼ਹ ਦੇ ਪਾਪਾਂ ਕਾਰਣ ਕੀਤਾ।"

7ਯਹੋਵਾਹ ਨੇ ਇਹ ਇਸ ਲਈ ਵੀ ਸਭ ਕਰਵਾਇਆ ਕਿਉਂ ਕਿ ਮਨੱਸ਼ਹ ਨੇ ਬੜੇ ਮਾਸੂਮ ਲੋਕਾਂ ਨੂੰ ਮਰਵਾਇਆ ਸੀ ਅਤੇ ਉਨ੍ਹਾਂ ਦੇ ਖੂਨ ਨਾਲ ਸਾਰੇ ਯਰੂਸ਼ਲਮ ਨੂੰ ਲਥਪਥ ਕੀਤਾ ਸੀ। ਤਾਂ ਹੀ ਯਹੋਵਾਹ ਉਸ ਨੂੰ ਖਿਮਾ ਨਹੀਂ ਕਰਨਾ ਚਾਹੁੰਦਾ ਸੀ।"

8ਯਹੋਯਾਕੀਮ ਦੀਆਂ ਹੋਰ ਕਰਨੀਆਂ ਯਹੂਦਾਹ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਸ਼ਾਮਿਲ ਹਨ।"

9ਯਹੋਯਾਕੀਮ ਮਰਨ ਬਾਅਦ ਆਪਣੇ ਪੁਰਖਿਆਂ ਕੋਲ ਹੀ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਯਹੋਯਾਕੀਨ ਨਵਾਂ ਪਾਤਸ਼ਾਹ ਬਣਿਆ।"

10ਬਾਬਲ ਦੇ ਪਾਤਸ਼ਾਹ ਨੇ ਮਿਸਰ ਦੀ ਨਦੀ ਤੋਂ ਲੈ ਕੇ ਫ਼ਰਾਤ ਦੇ ਦਰਿਆ ਤੀਕ ਸਭ ਕੁਝ ਜੋ ਮਿਸਰ ਦੇ ਪਾਤਸ਼ਾਹ ਦਾ ਸੀ, ਹਥਿਆ ਲਿਆ ਤੇ ਉਸਤੋਂ ਬਾਅਦ ਫ਼ੇਰ ਕਦੇ ਮਿਸਰ ਦਾ ਪਾਤਸ਼ਾਹ ਆਪਣੇ ਦੇਸ਼ ਤੋਂ ਬਾਹਰ ਨਾ ਨਿਕਲ ਸੱਕਿਆ।"

2Kings 18 illustration - 2Kings Chapter 18

11ਨਬੂਕਦਨੱਸਰ ਦਾ ਯਰੂਸ਼ਲਮ ਤੇ ਕਬਜ਼ਾ ਯਹੋਯਾਕੀਨ ਜਦੋਂ ਰਾਜ ਕਰਨ ਲੱਗਾ ਤਾਂ ਉਹ 18 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਤਿੰਨਾਂ ਮਹੀਨਿਆਂ ਲਈ ਰਾਜ ਕੀਤਾ। ਉਸਦੀ ਮਾਂ ਦਾ ਨਾਂ ਨਹੁਸ਼ਤਾ ਸੀ ਜੋ ਯਰੂਸ਼ਲਮ ਦੇ ਅਲਨਾਥਾਨ ਦੀ ਧੀ ਸੀ।"

12ਯਹੋਯਾਕੀਨ ਨੇ ਵੀ ਆਪਣੇ ਬਾਪ ਵਾਂਗ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਨਹੀਂ ਸਨ।"

13ਉਸ ਵਕਤ ਨਬੂਕਦਨੱਸਰ, ਜੋ ਕਿ ਬਾਬਲ ਦਾ ਪਾਤਸ਼ਾਹ ਸੀ, ਦੇ ਅਫ਼ਸਰਾਂ ਨੇ ਯਰੂਸ਼ਲਮ ਉੱਪਰ ਘੇਰਾ ਪਾ ਲਿਆ।"

14ਤਦ ਨਬੂਕਦਨੱਸਰ, ਬਾਬਲ ਦਾ ਪਾਤਸ਼ਾਹ, ਸ਼ਹਿਰ ਵਿੱਚ ਆਇਆ ਤਾਂ"

15ਯਹੂਦਾਹ ਦਾ ਪਾਤਸ਼ਾਹ ਯਹੋਯਾਕੀਨ ਉਸ ਨੂੰ ਮਿਲਣ ਲਈ ਬਾਹਰ ਨਿਕਲਿਆ। ਯਹੋਯਾਕੀਨ ਦੀ ਮਾਂ, ਉਸ ਦੇ ਅਫ਼ਸਰ, ਨੇਤਾ ਆਗੂ ਅਤੇ ਦਰਬਾਰੀ ਵੀ ਉਸ ਦੇ ਨਾਲ ਗਏ ਤਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਹੋਯਾਕੀਨ ਨੂੰ ਗਿਰਫ਼ਤਾਰ ਕਰ ਲਿਆ। ਇਹ ਘਟਨਾ ਯਹੋਯਾਕੀਨ ਦੇ ਰਾਜ ਕਾਲ ਦੇ 18 ਵਰ੍ਹੇ ’ਚ ਹੋਈ।"

2Kings 18 illustration - 2Kings Chapter 18

16ਨਬੂਕਦਨੱਸਰ ਨੇ ਯਹੋਵਾਹ ਦੇ ਮੰਦਰ ਵਿੱਚੋਂ ਯਰੂਸ਼ਲਮ ਚੋ ਸਾਰਾ ਖਜ਼ਾਨਾ ਕੱਢ ਲਿਆ ਅਤੇ ਪਾਤਸ਼ਾਹ ਦੇ ਮਹਿਲ ਵਿੱਚੋਂ ਵੀ ਸਾਰਾ ਖਜ਼ਾਨਾ ਲੁੱਟ ਲਿਆ। ਸੋਨੇ ਦੇ ਸਾਰੇ ਭਾਂਡੇ ਜੋ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਵਿੱਚ ਰੱਖੇ ਸਨ, ਉਸ ਨੇ ਕੱਟ ਕੇ ਤੋੜ ਕੇ ਯਹੋਵਾਹ ਦੇ ਕਹੇ ਅਨੁਸਾਰ ਟੁਕੜੇ-ਟੁਕੜੇ ਕਰ ਦਿੱਤੇ।"

17ਉਸ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਿਸ ਵਿੱਚ ਧਨਾਢ ਲੋਕ ਅਤੇ ਆਗੂ ਵੀ ਸ਼ਾਮਿਲ ਸਨ। ਉਸ ਨੇ 10,000 ਲੋਕਾਂ ਨੂੰ ਫ਼ੜਕੇ ਕੈਦ ਕਰ ਲਿਆ। ਉਸ ਨੇ ਸਾਰੇ ਕਾਰੀਗਰਾਂ ਅਤੇ ਲੋਹਾਰਾਂ ਨੂੰ ਵੀ ਫ਼ੜ ਲਿਆ ਅਤੇ ਸਧਾਰਨ ਗਰੀਬ ਲੋਕਾਂ ਤੋਂ ਸਿਵਾਇ ਦੇਸ਼ ਦਾ ਕੋਈ ਬੰਦਾ ਨਾ ਛੱਡਿਆ।"

18ਨਬੂਕਦਨੱਸਰ ਯਹੋਯਾਕੀਨ ਨੂੰ ਬੰਦੀ ਬਣਾਕੇ ਬਾਬਲ ਨੂੰ ਲੈ ਗਿਆ। ਉਹ ਉਸ ਦੀ ਮਾਂ, ਉਸਦੀਆਂ ਬੀਵੀਆਂ, ਅਫ਼ਸਰਾਂ ਅਤੇ ਆਗੂ ਨੇਤਾਵਾਂ ਅਤੇ ਕਹਿੰਦੇ-ਕਹਾਉਂਦੇ ਲੋਕਾਂ ਨੂੰ ਵੀ ਆਪਣੇ ਨਾਲ ਲੈ ਗਿਆ। ਇਨ੍ਹਾਂ ਸਭਨਾਂ ਨੂੰ ਉਹ ਬਾਬਲ ਵਿੱਚ ਕੈਦੀ ਬਣਾ ਕੇ ਲਿਆਇਆ।"

19ਉਸ ਵਿੱਚ 7,000 ਸਿਪਾਹੀ ਸਨ। ਨਬੂਕਦਨੱਸਰ ਸਾਰੇ ਸਿਪਾਹੀਆਂ ਅਤੇ 1,000 ਕਾਰੀਗਰਾਂ ਤੇ ਕਾਮਿਆਂ ਨੂੰ ਆਪਣੇ ਨਾਲ ਲੈ ਆਇਆ। ਇਹ ਸਾਰੇ ਮਨੁੱਖ ਜੰਗ ਦੀ ਸਿਖਲਾਈ ਲਏ ਹੋਏ ਜੰਗ ਲਈ ਤਿਆਰ ਸਿਪਾਹੀ ਸਨ ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਬੰਦੀ ਬਣਾਕੇ ਬਾਬਲ ਵਿੱਚ ਲੈ ਆਇਆ।"

20ਸਿਦਕੀਯਾਹ ਪਾਤਸ਼ਾਹ ਬਾਬਲ ਦੇ ਪਾਤਸ਼ਾਹ ਨੇ ਯਹੋਯਾਕੀਨ ਦੇ ਚਾਚੇ, ਮਤੱਨਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ, ਅਤੇ ਉਸ ਨੂੰ ਸਿਦਕੀਯਾਹ ਨਾਂ ਦਿੱਤਾ।"

2Kings 18 illustration - 2Kings Chapter 18

21ਸਿਦਕੀਯਾਹ 21ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ 11ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਹਮੂਟਲ ਸੀ ਜੋ ਕਿ ਯਿਰਮਯਾਹ ਦੀ ਧੀ ਸੀ ਅਤੇ ਉਹ ਲਿਬਨਾਹ ਤੋਂ ਸੀ।"

22ਸਿਦਕੀਯਾਹ ਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਸਿਦਕੀਯਾਹ ਨੇ ਵੀ ਯਹੋਯਾਕੀਨ ਵਾਂਗ ਸਭ ਮਾੜੇ ਕੰਮ ਕੀਤੇ।"

23ਤਦ ਯਹੋਵਾਹ ਯਰੂਸ਼ਲਮ ਤੇ ਯਹੂਦਾਹ ਤੇ ਇੰਨਾ ਕਰੋਧ ਵਿੱਚ ਆਇਆ ਕਿ ਉਸ ਨੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ। ਨਬੂਕਦਨੱਸਰ ਨੇ ਸਿਦਕੀਯਾਹ ਦਾ ਰਾਜ ਖਤਮ ਕੀਤਾ ਸਿਦਕੀਯਾਹ ਬੇਮੁਖ ਹੋ ਗਿਆ ਅਤੇ ਉਹ ਬਾਬਲ ਦੇ ਪਾਤਸ਼ਾਹ ਦਾ ਹੁਕਮ ਮੰਨਣ ਤੋਂ ਬਾਗ਼ੀ ਹੋ ਗਿਆ।"

24ਹੁਣ ਨਬੂਕਦਨੱਸਰ ਜੋ ਕਿ ਬਾਬਲ ਦਾ ਪਾਤਸ਼ਾਹ ਸੀ ਆਪਣੀ ਫ਼ੌਜ ਨਾਲ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਆਇਆ। ਇਹ ਘਟਨਾ ਸਿਦਕੀਯਾਹ ਦੇ ਰਾਜ ਦੇ ਨੌਵੇਂ ਵਰ੍ਹੇ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਵਾਪਰੀ। ਉਸ ਨੇ ਆਪਣੀ ਫ਼ੌਜ ਦਾ ਯਰੂਸ਼ਲਮ ਉੱਪਰ ਘੇਰਾ ਪਾ ਲਿਆ ਤਾਂ ਜੋ ਲੋਕ ਅੰਦਰ ਜਾ ਸ਼ਹਿਰ ਤੋਂ ਬਾਹਰ ਨਾ ਆ ਸੱਕਣ। ਫ਼ੇਰ ਉਸ ਨੇ ਸ਼ਹਿਰ ਦੇ ਆਲੇ-ਦੁਆਲੇ ਕਿਲ੍ਹਾਬੰਦੀ ਦੀ ਕੰਧ ਬਣਾਈ।"

25ਨਬੂਕਦਨੱਸਰ ਦੀ ਫ਼ੌਜ ਸਿਦਕੀਯਾਹ ਦੇ ਯਹੂਦਾਹ ਦੇ ਰਾਜ ਕਰਨ ਦੇ 11ਵਰ੍ਹੇ ਤੀਕ ਸ਼ਹਿਰ ਨੂੰ ਘੇਰੀ ਰਹੀ।"

2Kings 18 illustration - 2Kings Chapter 18

26ਸ਼ਹਿਰ ਵਿੱਚ ਅਕਾਲ ਨੇ ਬੁਰੀ ਹਾਲਤ ਕਰ ਦਿੱਤੀ ਅਤੇ ਚੌਥੇ ਮਹੀਨੇ ਦੇ ਨੌਵੇਂ ਦਿਨ ਸ਼ਹਿਰ ਵਿੱਚ ਆਮ ਲੋਕਾਈ ਕੋਲ ਖਾਣ ਨੂੰ ਅੰਨ ਦਾ ਦਾਣਾ ਨਾ ਰਿਹਾ।"

27ਨਬੂਕਦਨੱਸਰ ਦੀ ਫ਼ੌਜ ਨੇ ਅਖੀਰ ਸ਼ਹਿਰ ਦੀ ਉਹ ਦੀਵਾਰ ਢਾਹ ਦਿੱਤੀ। ਉਸ ਰਾਤ ਸਿਦਕੀਯਾਹ ਪਾਤਸ਼ਾਹ ਅਤੇ ਉਸ ਦੇ ਸਰਦਾਰ ਉੱਥੋਂ ਭੱਜ ਨਿਕਲੇ। ਉਨ੍ਹਾਂ ਨੇ ਭੱਜਣ ਲਈ ਦੁਹਰੀਆਂ ਦੀਵਾਰਾਂ ਦੇ ਵਿੱਚੋਂ ਦੀ ਜੋ ਗੁਪਤ ਫ਼ਾਟਕ ਸੀ ਉਸਦੀ ਵਰਤੋਂ ਕੀਤੀ। ਇਹ ਰਾਹ ਪਾਤਸ਼ਾਹ ਦੇ ਬਾਗ਼ਾਂ ਵਿੱਚੋਂ ਦੀ ਸੀ। ਦੁਸ਼ਮਣ ਫ਼ੌਜ ਨੇ ਸਾਰੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ ਪਰ ਸਿਦਕੀਯਾਹ ਤੇ ਉਸ ਦੇ ਸਰਦਾਰ ਉਜਾੜ ਦੇ ਰਾਹ ਤੋਂ ਭੱਜ ਕੇ ਬਚ ਨਿਕਲੇ।"

28ਬਾਬਲ ਦੀ ਫ਼ੌਜ ਨੇ ਸਿਦਕੀਯਾਹ ਪਾਤਸ਼ਾਹ ਦਾ ਪਿੱਛਾ ਕੀਤਾ ਤੇ ਉਸ ਨੂੰ ਯਰੀਹੋ ਦੇ ਨੇੜੇ ਫ਼ੜ ਲਿਆ। ਸਿਦਕੀਯਾਹ ਦੇ ਸਾਰੇ ਸਿਪਾਹੀ ਉਸ ਨੂੰ ਛੱਡ ਕੇ ਭੱਜ ਗਏ।"

29ਤਦ ਬਾਬਲ ਦੇ ਸਿਪਾਹੀ ਸਿਦਕੀਯਾਹ ਪਾਤਸ਼ਾਹ ਨੂੰ ਫ਼ੜ ਕੇ ਬਾਬਲ ਦੇ ਪਾਤਸ਼ਾਹ ਕੋਲ ਰਿਬਲਾਹ ਵਿੱਚ ਲਿਆਏ ਤੇ ਉਨ੍ਹਾਂ ਲੋਕਾਂ ਨੇ ਉਸ ਨੂੰ ਦੰਡ ਦੇਣ ਦਾ ਵਿੱਚਾਰ ਕੀਤਾ।"

30ਉਨ੍ਹਾਂ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੇ ਸਾਹਮਣੇ ਵੱਢਿਆ। ਫ਼ਿਰ ਉਨ੍ਹਾਂ ਨੇ ਸਿਦਕੀਯਾਹ ਦੀਆਂ ਅੱਖਾਂ ਕੱਢੀਆਂ ਤੇ ਫ਼ਿਰ ਉਸ ਨੂੰ ਜੰਜੀਰਾਂ ਨਾਲ ਬੰਨ੍ਹਕੇ ਬਾਬਲ ਵਿੱਚ ਲੈ ਆਏ।"

2Kings 18 illustration - 2Kings Chapter 18

31ਯਰੂਸ਼ਲਮ ਦਾ ਨਾਸ ਨਬੂਕਦਨੱਸਰ 5 ਮਹੀਨੇ ਦੇ ਸੱਤਵੇਂ ਦਿਨ ਜੋ ਉਸਦੀ ਪਾਤਸ਼ਾਹੀ ਦਾ 19ਵਰ੍ਹਾ ਸੀ ਯਰੂਸ਼ਲਮ ਵਿੱਚ ਆਇਆ। ਨਬੂਜ਼ਰਦਾਨ ਨਬੂਕਦਨੱਸਰ ਦੀ ਵੱਧੀਆ ਫ਼ੌਜ ਦਾ ਕਪਤਾਨ ਸੀ।"

32ਨਬੂਕਦਨੱਸਰ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸਾੜ ਸੁੱਟਿਆ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ! ਉਸ ਨੇ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੀ ਸਾੜ ਦਿੱਤਾ।"

33ਕਸਦੀਆਂ ਦੀ ਸਾਰੀ ਫ਼ੌਜ ਨੇ ਜੋ ਜਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਸੁੱਟਿਆ।"

34ਨਬੂਕਦਨੱਸਰ ਨੇ ਸ਼ਹਿਰ ਵਿੱਚ ਬਾਕੀ ਦੇ ਲੁਕੇ ਹੋਏ ਲੋਕਾਂ ਨੂੰ ਵੀ ਫ਼ੜ ਲਿਆ ਅਤੇ ਉਨ੍ਹਾਂ ਨੂੰ ਕੈਦੀ ਬਣਾ ਲਿਆ। ਉਨ੍ਹਾਂ ਲੋਕਾਂ ਨੂੰ ਵੀ ਉਸ ਨੇ ਬੰਦੀ ਬਣਾ ਲਿਆ ਜਿਹੜੇ ਕਿ ਉਸ ਕੋਲ ਸਮਰਪਣ ਹੋਣ ਲਈ ਤਰਲੇ ਲੈਣ ਆਏ।"

35ਨਬੂਕਦਨੱਸਰ ਨੇ ਗਰੀਬਾਂ ਨੂੰ ਕੈਦੀ ਨਾ ਬਣਾਇਆ। ਉਸ ਨੇ ਉਨ੍ਹਾਂ ਨੂੰ ਉੱਥੇ ਹੀ ਛੱਡ ਦਿੱਤਾ ਤਾਂ ਜੋ ਉਹ ਅੰਗੂਰ ਅਤੇ ਬਾਕੀ ਫ਼ਸਲਾਂ ਦੀ ਦੇਖ-ਭਾਲ ਕਰ ਸੱਕਣ।"

2Kings 18 illustration - 2Kings Chapter 18

36ਬਾਬਲ ਦੀ ਸੈਨਾ ਨੇ ਕਾਂਸੇ ਦੇ ਉਨ੍ਹਾਂ ਸਾਰੇ ਥੰਮਾਂ, ਕੁਰਸੀਆਂ, ਕਾਂਸੇ ਦੇ ਵੱਡੇ ਟੱਬਾਂ ਨੂੰ ਤੋੜ ਦਿੱਤਾ ਜੋ ਯਹੋਵਾਹ ਦੇ ਮੰਦਰ ਵਿੱਚ ਸਨ ਅਤੇ ਸਾਰਾ ਕਾਂਸਾ ਬਾਬਲ ਦੇਸ਼ ਨੂੰ ਲੈ ਗਏ।"

37ਤਸਲੇ, ਕੜਛੇ, ਗੁਲਤਰਾਸ਼, ਕਟੋਰੀਆਂ ਅਤੇ ਪਿੱਤਲ ਦੇ ਉਹ ਸਾਰੇ ਭਾਂਡੇ, ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ।"

Chapter Complete

You have read 2Kings 18

37 verses