1ਤਦ ਪਾਤਸ਼ਾਹ ਨੇ ਹਿਲਕੀਯਾਹ ਜਾਜਕ ਅਤੇ ਸ਼ਾਫ਼ਾਨ ਦੇ ਪੁੱਤਰ ਅਹੀਕਾਮ ਅਤੇ ਮੀਕਾਯਾਹ ਦੇ ਪੁੱਤਰ ਅਕਬੋਰ, ਸ਼ਾਫ਼ਾਨ ਸਕੱਤਰ, ਪਾਤਸ਼ਾਹ ਦੇ ਸੇਵਕ ਅਸਾਯਾਹ ਨੂੰ ਇਹ ਆਗਿਆ ਦਿੱਤੀ ਤੇ ਆਖਿਆ,"
2“ਜਾਓ ਅਤੇ ਜਾਕੇ ਯਹੋਵਾਹ ਨੂੰ ਪੁੱਛੋ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਕੋਲੋਂ ਮੇਰੇ ਲਈ, ਲੋਕਾਂ ਲਈ ਅਤੇ ਸਾਰੇ ਯਹੂਦਾਹ ਲਈ ਇਹ ਪੁੱਛੋ ਕਿ ਹੁਣ ਕੀ ਕਰੀਏ? ਉਸ ਕੋਲੋਂ ਇਸ ਪੋਥੀ ਦੇ ਬਚਨਾਂ ਬਾਰੇ ਜੋ ਮੰਦਰ ਵਿੱਚੋਂ ਪ੍ਰਾਪਤ ਹੋਈ ਹੈ ਬਾਰੇ ਪੁੱਛੋ। ਯਹੋਵਾਹ ਸਾਡੇ ਤੇ ਨਾਰਾਜ਼ ਹੈ। ਕਿਉਂ ਕਿ ਸਾਡੇ ਪੁਰਖਿਆਂ ਨੇ ਇਸ ਪੋਥੀ ਦੇ ਬਚਨਾਂ ਨੂੰ ਨਹੀਂ ਮੰਨਿਆ। ਤੇ ਜਿਹੜੇ ਹੁਕਮ, ਸਾਡੇ ਵਾਸਤੇ ਜੋ ਨੇਮ ਇਸ ਪੋਥੀ ਵਿੱਚ ਲਿਖੇ ਗਏ ਸਨ, ਉਨ੍ਹਾਂ ਸਭ ਤੇ ਅਮਲ ਨਹੀਂ ਕੀਤਾ।”"
3ਯੋਸੀਯਾਹ ਅਤੇ ਹੁਲਦਾਹ ਨਬੀਆਂ ਤਦ ਹਿਲਕੀਯਾਹ ਜਾਜਕ, ਅਹੀਕਾਮ, ਅਕਬੋਰ, ਸ਼ਾਫ਼ਾਨ ਅਤੇ ਅਸਾਯਾਹ ਹੁਲਦਾਹ ਨਬੀਆਂ ਕੋਲ ਗਏ ਉਹ ਤਿਕਵਾਹ ਦੇ ਪੁੱਤਰ ਅਤੇ ਹਰਹਸ ਦੇ ਪੋਤਰੇ ਸੱਲੁਮ ਦੀ ਪਤਨੀ ਸੀ। ਸੱਲੁਮ ਦੇ ਕੱਪੜਿਆਂ ਦੀ ਸ਼ਾਂਭ-ਸੰਭਾਲ ਕਰਦਾ ਹੁੰਦਾ ਸੀ। ਹੁਲਦਾਹ ਯਰੂਸ਼ਲਮ ਦੇ ਨਵੇਂ ਹਿੱਸੇ ਵਿੱਚ ਰਹਿੰਦੀ ਸੀ। ਉਨ੍ਹਾਂ ਨੇ ਉਸ ਨੇ ਉਸ ਕੋਲ ਜਾਕੇ ਗੱਲ ਕੀਤੀ।"
4ਤਦ ਹੁਲਦਾਹ ਨੇ ਉਨ੍ਹਾਂ ਨੂੰ ਦੱਸਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਵੇਂ ਆਖਦਾ ਹੈ: ਤੁਸੀਂ ਉਸ ਆਦਮੀ ਨੂੰ ਜਿਸਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ ਕਹਿਣਾ:"
5‘ਯਹੋਵਾਹ ਇਹ ਆਖਦਾ ਹੈ: ਵੇਖੋ! ਮੈਂ ਇਸ ਜਗ੍ਹਾ ਉੱਤੇ ਇੱਥੇ ਰਹਿੰਦੇ ਸਾਰੇ ਲੋਕਾਂ ਉੱਤੇ, ਸਾਰੇ ਕਸ਼ਟ ਲਿਆਵਾਂਗਾ ਜਿਹੜੇ ਯਹੂਦਾਹ ਦਾ ਪਾਤਸ਼ਾਹ ਨੇ ਪੜ੍ਹੇ ਸਨ। ਜੋ ਇਸ ਪੋਥੀ ਵਿੱਚ ਲਿਖੇ ਹੋਏ ਹਨ।"

6ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਅੱਗੇ ਧੂਪ ਧੁਖਾਕੇ ਉਨਹਾਂ ਨੇ ਮੈਨੂੰ ਕ੍ਰੋਧਿਤ ਕਰ ਦਿੱਤਾ। ਉਨ੍ਹਾਂ ਨੇ ਬਹੁਤ ਸਾਰੇ ਬੁੱਤ ਬਣਾਏ, ਇਸ ਲਈ ਮੈਂ ਇਸ ਥਾਵੇਂ ਆਪਣੀ ਕਰੋਪ ਦਰਸਾਵਾਂਗਾ ਅਤੇ ਇਹ ਤਬਾਹੀ ਦੀ ਅੱਗ ਵਰਗੀ ਹੋਵੇਗੀ ਜਿਹੜੀ ਬੁਝਾਈ ਨਹੀਂ ਜਾ ਸੱਕੇਗੀ।’"
7“ਯਹੂਦਾਹ ਦੇ ਪਾਤਸ਼ਾਹ ਨੂੰ ਜਿਸਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ, ਉਸ ਨੂੰ ਜਾਕੇ ਇਹ ਆਖਣਾ: ‘ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਹ ਸਭ ਗੱਲਾਂ ਆਖੀਆਂ ਜੋ ਤੁਸੀਂ ਸੁਣੀਆਂ। ਤੁਸੀਂ ਉਹ ਗੱਲਾਂ ਸੁਣੀਆਂ ਜੋ ਮੈਂ ਇਸ ਜਗ੍ਹਾ ਬਾਰੇ ਅਤੇ ਇੱਥੇ ਰਹਿੰਦੇ ਲੋਕਾਂ ਬਾਰੇ ਸੁਣੀਆਂ। ਇਹ ਸੁਣਕੇ ਤੇਰਾ ਦਿਲ ਪਸੀਜਿਆ ਗਿਆ। ਤੂੰ ਦੁੱਖ ਮਹਿਸੂਸ ਕੀਤਾ ਅਤੇ ਆਪਣੇ-ਆਪ ਨੂੰ ਯਹੋਵਾਹ ਦੇ ਸਾਹਮਣੇ ਨਿਮਾਣਾ ਬਣਾਇਆ। ਜਦੋਂ ਮੈਂ ਕਿਹਾ ਯਰੂਸ਼ਲਮ ਉੱਤੇ ਅਨੇਕਾਂ ਮੁਸੀਬਤਾਂ ਆਉਣਗੀਆਂ, ਤੁਸੀਂ ਆਪਣੀ ਉਦਾਸੀ ਦਰਸਾਉਣ ਲਈ ਆਪਣੇ ਕੱਪੜੇ ਪਾੜ ਲਏ ਅਤੇ ਤੁਸੀਂ ਮੇਰੇ ਅੱਗੇ ਰੋਣ ਲੱਗ ਪਏ, ਇਸੇ ਵਾਸਤੇ ਮੈਂ ਤੁਹਾਡੀ ਪ੍ਰਾਰਥਨਾ ਸੁਣੀ।’ ਯਹੋਵਾਹ ਇਹ ਆਖਦਾ ਹੈ,"
8‘ਇਸ ਲਈ ਵੇਖ! ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਰਲਾਉਣ ਵਾਲਾ ਹਾਂ। ਤੂੰ ਮਰੇਂਗਾ ਅਤੇ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਰੱਖਿਆ ਜਾਵੇਂਗਾ। ਇਸ ਲਈ ਤੇਰੀਆਂ ਅੱਖਾਂ ਨੂੰ ਇਹ ਸਾਰੀ ਭੌਜੜ ਜੋ ਮੈਂ ਇਸ ਥਾਵੇਂ (ਯਰੂਸ਼ਲਮ) ਉੱਤੇ ਲਿਆਉਣ ਵਾਲਾ ਹਾਂ ਤੈਨੂੰ ਨਹੀਂ ਦੇਖਣੀ ਪਵੇਗੀ।’” ਤਦ ਹਿਲਕੀਯਾਹ ਜਾਜਕ, ਅਹੀਕਮ, ਅਕਬੋਰ, ਸ਼ਾਫ਼ਾਨ ਅਤੇ ਅਸਾਯਾਹ ਨੇ ਇਹ ਸੁਨੇਹਾ ਪਾਤਸ਼ਾਹ ਨੂੰ ਦਿੱਤਾ।"
9ਲੋਕਾਂ ਨੇ ਨੇਮ ਸੁਣਿਆ ਯੋਸੀਯਾਹ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਆਗੂਆਂ ਨੂੰ ਮਿਲਣ ਆਉਣ ਲਈ ਆਖਿਆ।"
10ਤਦ ਪਾਤਸ਼ਾਹ ਯਹੋਵਾਹ ਦੇ ਮੰਦਰ ਵਿੱਚ ਗਿਆ ਅਤੇ ਸਾਰੇ ਉਹ ਲੋਕ ਜੋ ਯਹੂਦਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਸਨ ਉਸ ਦੇ ਨਾਲ ਗਏ। ਸਾਰੇ ਜਾਜਕ, ਨਬੀ ਅਤੇ ਸਾਰੇ ਵੱਡੇ ਜਾਂ ਛੋਟੇ ਨਾਮਣੇ ਵਾਲੇ ਮਨੁੱਖ ਵੀ ਉਸ ਦੇ ਨਾਲ ਗਏ। ਤਦ ਉਸ ਨੇ ਬਿਵਸਥਾ ਦੀ ਪੋਥੀ ਨੂੰ ਪੜ੍ਹਿਆ। ਇਹ ਉਹ ਬਿਵਸਥਾ ਦੀ ਪੋਥੀ ਸੀ ਜੋ ਕਿ ਯਹੋਵਾਹ ਦੇ ਮੰਦਰ ਵਿੱਚੋਂ ਪ੍ਰਾਪਤ ਹੋਈ ਸੀ। ਯੋਸੀਯਾਹ ਨੇ ਉੱਚੀ ਜਗ੍ਹਾ ਇਸ ਪੋਥੀ ਨੂੰ ਪੜ੍ਹਿਆ ਤਾਂ ਜੋ ਸਾਰੇ ਇਸ ਨੂੰ ਸੁਣ ਸੱਕਣ।"

11ਫ਼ੇਰ ਪਾਤਸ਼ਾਹ ਥੰਮ ਤੋਂ ਅਗਾਂਹ ਖਲੋ ਗਿਆ ਅਤੇ ਯਹੋਵਾਹ ਦੇ ਪਿੱਛੇ ਲੱਗਣ ਅਤੇ ਉਸ ਦੇ ਅਸੂਲਾਂ, ਹੁਕਮਾਂ, ਇਕਰਾਰਨਾਮੇ ਅਤੇ ਉਸਦੀਆਂ ਬਿਧੀਆਂ ਨੂੰ ਤਹੇ ਦਿਲੋਂ ਮੰਨਣ ਦਾ ਇਕਰਾਰਨਾਮਾ ਕੀਤਾ। ਉਹ ਪੋਥੀ ਵਿੱਚਲੇ ਇਕਰਾਰਨਾਮੇ ਨੂੰ ਵੀ ਤਹੇ ਦਿਲੋਂ ਮੰਨਣ ਲਈ ਤਿਆਰ ਹੋ ਗਿਆ। ਤਾਂ ਸਾਰੇ ਲੋਕਾਂ ਨੇ ਖੜ੍ਹੇ ਹੋਕੇ ਪਾਤਸ਼ਾਹ ਦੇ ਇਕਰਾਰਨਾਮੇ ਨੂੰ ਕਬੂਲਿਆ।"
12ਤਦ ਪਾਤਸ਼ਾਹ ਨੇ ਹਿਲਕੀਯਾਹ ਜਾਜਕ ਨੂੰ, ਦੂਜੇ ਜਾਜਕਾਂ ਨੂੰ ਅਤੇ ਦਰਬਾਨਾਂ ਨੂੰ ਇਹ ਹੁਕਮ ਦਿੱਤਾ ਕਿ ਉਹ ਸਾਰੇ ਭਾਂਡੇ ਜੋ ਬਆਲ ਅਤੇ ਅਸ਼ੇਰਾਹ ਦੇਵੀ, ਅਕਾਸ਼ ਦੇ ਸਾਰੇ ਲਸ਼ਕਰ ਲਈ ਬਣਾਏ ਗਏ ਸਨ, ਯਹੋਵਾਹ ਦੇ ਮੰਦਰ ਵਿੱਚੋਂ ਬਾਹਰ ਕੱਢ ਲਿਆਉਣ। ਤਦ ਯੋਸੀਯਾਹ ਨੇ ਯਰੂਸ਼ਲਮ ਤੋਂ ਬਾਹਰ ਕਿਦਰੋਨ ਦੇ ਖੇਤਾਂ ਵਿੱਚ ਉਨ੍ਹਾਂ ਨੂੰ ਸਾੜ ਦਿੱਤਾ ਅਤੇ ਉਨ੍ਹਾਂ ਦੀ ਸੁਆਹ ਨੂੰ ਬੈਤਏਲ ਲੈ ਗਿਆ।"
13ਯਹੂਦਾਹ ਦੇ ਪਾਤਸ਼ਾਹਾਂ ਨੇ ਕੁਝ ਆਮ ਆਦਮੀਆਂ ਨੂੰ ਜਾਜਕ ਹੋਣ ਲਈ ਚੁਣਿਆ ਸੀ। ਇਹ ਆਦਮੀ ਅਰੋਨ ਦੇ ਪਰਿਵਾਰ ਵਿੱਚੋਂ ਨਹੀਂ ਸਨ। ਇਹ ਝੂਠੇ ਜਾਜਕ ਯਹੂਦਾਹ ਵਿੱਚਲੀਆਂ ਸਾਰਿਆਂ ਉੱਚੀਆਂ ਥਾਵਾਂ ਅਤੇ ਯਰੂਸ਼ਲਮ ਦੇ ਆਸ ਪਾਸ ਦੇ ਸਾਰੇ ਸ਼ਹਿਰਾਂ ਵਿੱਚ ਧੂਫ਼ ਧੁਖਾਉਂਦੇ ਸਨ। ਉਹ ਬਾਅਲ, ਸੂਰਜ, ਚੰਦ, ਤਾਰਾ ਮੰਡਲ ਅਤੇ ਸਾਰੇ ਤਾਰਿਆਂ ਲਈ ਧੂਫ਼ ਧੁਪਾਉਂਦੇ ਸਨ। ਪਰ ਯੋਸੀਯਾਹ ਨੇ ਉਨ੍ਹਾਂ ਸਭਨਾਂ ਜਾਜਕਾਂ ਨੂੰ ਹਟਾ ਦਿੱਤਾ"
14ਯੋਸੀਯਾਹ ਨੇ ਯਹੋਵਾਹ ਦੇ ਮੰਦਰ ਵਿੱਚੋਂ ਅਸ਼ੇਰਾਹ ਦਾ ਥੰਮ ਵੀ ਹਟਾ ਦਿੱਤਾ। ਅਤੇ ਇਸ ਨੂੰ ਕਿਦਰੋਨ ਵਾਦੀ ਵਿੱਚ ਬਾਹਰ ਕੱਢ ਕੇ ਸਾੜ ਦਿੱਤਾ। ਫ਼ੇਰ ਉਸ ਨੇ ਇਸ ਨੂੰ ਮਿੱਟੀ ਵਿੱਚ ਮਿੱਧ ਦਿੱਤਾ ਅਤੇ ਧੂੜ ਨੂੰ ਆਮ ਲੋਕਾਂ ਦੀਆਂ ਕਬਰਾਂ ਉੱਤੇ ਖਿਲਾਰ ਦਿੱਤਾ।"
15ਫ਼ੇਰ ਯੋਸੀਯਾਹ ਨੇ ਖੁਸਰਿਆਂ ਦੇ ਘਰ ਢਾਹ ਦਿੱਤੇ ਜੋ ਯਹੋਵਾਹ ਦੇ ਮੰਦਰ ਵਿੱਚ ਸਨ। ਔਰਤਾਂ ਵੀ ਦੇਵੀ ਅਸ਼ੇਰਾਹ ਦਾ ਆਦਰ ਕਰਨ ਲਈ ਇਨ੍ਹਾਂ ਘਰਾਂ ਵਿੱਚ ਪਾਉਣ ਲਈ ਛੋਟੇ-ਛੋਟੇ ਸ਼ਰਾਈਨ ਦੇ ਕੱਜਣ ਬੁਣਦੀਆਂ ਹੁੰਦੀਆਂ ਸਨ।"

16ਉਸ ਵਕਤ ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗ਼ਬਾ ਤੋਂ ਲੈ ਕੇ ਬਏਰਸ਼ਬਾ ਤੀਕ ਉਨ੍ਹਾਂ ਸਾਰਿਆਂ ਉੱਚੀਆਂ ਥਾਵਾਂ ਨੂੰ ਜਿੱਥੇ ਉਨ੍ਹਾਂ ਜਾਜਕਾਂ ਨੇ ਧੂਫ਼ ਧੁਖਾਈ ਸੀ, ਭਰਿਸ਼ਟ ਕਰ ਦਿੱਤਾ। ਉਸ ਨੇ ਪ੍ਰਵੇਸ਼ ਦੁਆਰ ਦੇ ਉੱਚੇ ਸਥਾਨਾਂ ਨੂੰ ਵੀ ਤੋੜ ਦਿੱਤਾ, ਜਿਹੜੇ ਯਹੋਸ਼ੂਆ ਸ਼ਹਿਰ ਦੇ ਆਗੂ ਦੇ ਫ਼ਾਟਕ ਦੇ ਖੁਲ੍ਹਣ ਤੇ ਸਨ, ਜੋ ਕਿ ਕਿਸੇ ਬੰਦੇ ਦੇ ਵੜਦਿਆਂ ਹੀ ਖੱਬੇ ਪਾਸੇ ਸੀ। ਤਦ ਵੀ ਉੱਚੀਆਂ ਥਾਵਾਂ ਦੇ ਜਾਜਕ ਯਰੂਸ਼ਲਮ ਵਿੱਚ ਯਹੋਵਾਹ ਦੀ ਜਗਵੇਦੀ ਕੋਲ ਨਾ ਆਏ, ਪਰ ਉਹ ਆਪਣੇ ਭਰਾਵਾਂ ਦਰਮਿਆਨ ਪਤੀਰੀ ਰੋਟੀ ਖਾ ਲੈਂਦੇ ਹੁੰਦੇ ਸਨ।"
17ਹਿੰਨੋਮ ਦੇ ਪੁੱਤਰ ਦੀ ਵਾਧੀ ਵਿੱਚ ਤੋਫ਼ਥ ਅਜਿਹੀ ਜਗ੍ਹਾ ਹੈ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਮਾਰਕੇ ਜਗਵੇਦੀ ਉੱਪਰ ਸਾੜਨ ਲਈ ਚੜ੍ਹਾਉਂਦੇ ਸਨ ਤਾਂ ਜੋ ਉਹ ਝੂਠੇ ਦੇਵਤੇ ਮੋਲਕ ਨੂੰ ਇਉਂ ਖੁਸ਼ ਕਰ ਸੱਕਣ। ਯੋਸੀਯਾਹ ਨੇ ਉਸ ਥਾਂ ਨੂੰ ਨਸ਼ਟ ਕਰ ਦਿੱਤਾ ਤਾਂ ਜੋ ਲੋਕ ਝੂਠੇ ਦੇਵਤੇ ਨੂੰ ਰਿਝਾਉਣ ਲਈ ਆਪਣੇ ਬੱਚਿਆਂ ਨੂੰ ਅੱਗ ਵਿੱਚ ਨਾ ਸਾੜਨ।"
18ਪਹਿਲਾਂ, ਯਹੂਦਾਹ ਦੇ ਪਾਤਸ਼ਾਹਾਂ ਨੇ ਯਹੋਵਾਹ ਦੇ ਮੰਦਰ ਦੇ ਪ੍ਰਵੇਸ਼ ਦਵਾਰ ਦੇ ਕੋਲ ਰੱਥ ਅਤੇ ਘੋੜੇ ਬੰਨੇ ਹੁੰਦੇ ਸਨ। ਇਹ ਨਾਥਾਨ-ਮਲਕ ਜੋ ਦਫ਼ਤਰੀ ਖਾਸ ਬੰਦਾ ਸੀ ਉਸ ਦੇ ਕਮਰੇ ਦੇ ਕੋਲ ਬੰਨ੍ਹੇ ਹੋਏ ਸਨ। ਇਹ ਰੱਥ ਅਤੇ ਘੋੜੇ ਸੂਰਜ ਦੇਵਤੇ ਦੇ ਸਨਮਾਨ ਲਈ ਸਨ। ਯੋਸੀਯਾਹ ਨੇ ਉੱਥੋਂ ਘੋੜਿਆਂ ਨੂੰ ਹਟਾਅ ਦਿੱਤਾ ਅਤੇ ਰੱਥਾਂ ਨੂੰ ਸਾੜ ਦਿੱਤਾ।"
19ਇਸਤੋਂ ਪਹਿਲਾਂ ਯਹੂਦਾਹ ਦੇ ਪਾਤਸਾਹ ਨੇ ਆਹਾਜ਼ ਦੇ ਭਵਨ ਦੀ ਛੱਤ ਉੱਪਰ ਜਗਵੇਦੀਆਂ ਬਣਾਈਆਂ ਹੋਈਆਂ ਸਨ। ਮਨੱਸ਼ਹ ਪਾਤਸ਼ਾਹ ਨੇ ਵੀ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਦੋ ਜਗਵੇਦੀਆਂ ਬਣਵਾਈਆਂ ਪਰ ਯੋਸੀਯਾਹ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਜਗਵੇਦੀਆਂ ਨੂੰ ਢਾਹ ਸੁੱਟਿਆ ਅਤੇ ਉਨ੍ਹਾਂ ਟੁਕੜਿਆਂ ਤੇ ਮੁਲਣਾਂ ਨੂੰ ਕਿਦਰੋਨ ਦੀ ਵਾਦੀ ਵਿੱਚ ਸੁਟਵਾ ਦਿੱਤਾ।"
20ਪਹਿਲਾਂ ਸੁਲੇਮਾਨ ਪਾਤਸ਼ਾਹ ਨੇ ਵੀ ਉੱਚੀਆਂ ਥਾਵਾਂ ਬਣਵਾਈਆਂ ਸਨ ਉਹ ਉਸ ਪਹਾੜੀ ਦੇ ਦੱਖਣ ਵਾਲੇ ਪਾਸੇ ਸਨ। ਇਹ ਇਸਰਾਏਲ ਦੇ ਰਾਜੇ ਸੁਲੇਮਾਨ ਦੁਆਰਾ ਸਿਦੋਨ ਦੀ ਭਿਆਨਕ ਦੇਵੀ ਅਸ਼ਤਾਰੋਥ, ਅਤੇ ਮੋਆਬ ਦੇ ਦੇਵਤੇ ਕਮੋਸ਼ ਅਤੇ ਅਮੋਨੀਆਂ ਦੇ ਮਿਲਕੋਮ ਦੇ ਸਤਿਕਾਰ ਵਿੱਚ ਬਣਾਈਆਂ ਗਈਆਂ ਸਨ। ਤਾਂ ਜੋ ਉਹ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਤੇ ਸਨਮਾਨ ਕਰ ਸੱਕਣ। ਪਰ ਯੋਸੀਯਾਹ ਪਾਤਸ਼ਾਹ ਨੇ ਇਹ ਸਾਰੀਆਂ ਉਪਾਸਨਾ ਦੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰਵਾ ਦਿੱਤਾ।"

21ਯੋਸੀਯਾਹ ਪਾਤਸ਼ਾਹ ਨੇ ਸਾਰੇ ਯਾਦਗਾਰੀ ਥੰਮਾਂ ਨੂੰ ਟੁਕੜੇ-ਟੁਕੜੇ ਕਰ ਦਿੱਤਾ ਅਤੇ ਅਸ਼ੇਰਾ ਦੇ ਥੰਮ ਨੂੰ ਵੀ ਢਾਹ ਦਿੱਤਾ ਅਤੇ ਫ਼ਿਰ ਉਸ ਨੇ ਮੁਰਦਿਆਂ ਦੀਆਂ ਹੱਡੀਆਂ ਉਨ੍ਹਾਂ ਉੱਚਿਆਂ ਥਾਵਾਂ ਤੇ ਖਿਲਾਰ ਦਿੱਤੀਆਂ।"
22ਯੋਸੀਯਾਹ ਨੇ ਉਹ ਜਗਵੇਦੀ ਤੇ ਉੱਚੀ ਥਾਂ ਜੋ ਬੈਤਏਲ ਵਿੱਚ ਸੀ ਉਹ ਵੀ ਢਾਹ ਸੁੱਟੀ। ਇਹ ਥਾਂ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਬਣਵਾਇਆ ਸੀ ਜਿਸ ਦੇ ਨਾਲ ਉਸ ਨੇ ਇਸਰਾਏਲ ਤੋਂ ਪਾਪ ਕਰਵਾਇਆ ਸੀ ਤੇ ਯੋਸੀਯਾਹ ਨੇ ਉਹ ਦੋਵੇਂ ਜਗਵੇਦੀ ਤੇ ਉੱਚਾ ਥਾਂ ਢਾਹ ਦਿੱਤਾ। ਅਤੇ ਜਗਵੇਦੀ ਦੇ ਪੱਥਰ ਦੇ ਟੁਕੜੇ-ਟੁਕੜੇ ਕਰਵਾ ਦਿੱਤੇ ਇੱਥੋਂ ਤੱਕ ਕਿ ਉਨ੍ਹਾਂ ਦਾ ਚੂਰਾ ਕਰਵਾ ਦਿੱਤਾ। ਉਸ ਨੇ ਅਸ਼ੇਰਾਹ ਦਾ ਥੰਮ ਵੀ ਸਾੜ ਦਿੱਤਾ।"
23ਯੋਸੀਯਾਹ ਨੇ ਚਾਰੋ ਪਾਸੇ ਵੇਖਿਆ ਤੇ ਪਰਬਤਾਂ ਉੱਪਰ ਦੀਆਂ ਕਬਰਾਂ ਵੱਲ ਨਿਗਾਹ ਮਾਰੀ। ਅਤੇ ਉਸ ਨੇ ਆਦਮੀਆਂ ਨੂੰ ਭੇਜਿਆ। ਉਨ੍ਹਾਂ ਆਦਮੀਆਂ ਜਿਨ੍ਹਾਂ ਨੇ ਉਨ੍ਹਾਂ ਕਬਰਾਂ ਵਿੱਚੋਂ ਹੱਡੀਆਂ ਕੱਢੀਆਂ ਅਤੇ ਯੋਸੀਯਾਹ ਉਨ੍ਹਾਂ ਨੂੰ ਜਗਵੇਦੀ ਉੱਪਰ ਸਾੜ ਦਿੱਤਾ। ਇਸ ਤਰ੍ਹਾਂ ਯੋਸੀਯਾਹ ਨੇ ਜਗਵੇਦੀ ਨੂੰ ਯਹੋਵਾਹ ਦੇ ਸੰਦੇਸ਼ ਮੁਤਾਬਕ ਭ੍ਰਸ਼ਟ ਕਰ ਦਿੱਤਾ ਜਿਸਦਾ ਪਰਮੇਸ਼ੁਰ ਦੇ ਮਨੁੱਖ ਨੇ ਐਲਾਨ ਕੀਤਾ ਸੀ। ਪਰਮੇਸ਼ੁਰ ਦੇ ਮਨੁੱਖ ਨੇ ਇਨ੍ਹਾਂ ਗੱਲਾਂ ਦਾ ਐਲਾਨ ਉਸ ਵਕਤ ਕੀਤਾ ਸੀ, ਜਦੋਂ ਯਰਾਬੁਆਮ ਜਗਵੇਦੀ ਦੇ ਪਾਸੇ ਖੜ੍ਹਾ ਸੀ। ਤਦ ਯੋਸੀਯਾਹ ਨੇ ਚਾਰੋ ਪਾਸੇ ਵੇਖਿਆ ਅਤੇ ਪਰਮੇਸ਼ੁਰ ਦੇ ਮਨੁੱਖ (ਨਬੀ) ਦੀ ਕਬਰ ਵੇਖੀ।"
24ਯੋਸੀਯਾਹ ਨੇ ਆਖਿਆ, “ਉਹ ਯਾਦਗਾਰੀ ਚਿੰਨ੍ਹ ਜੋ ਮੈਂ ਵੇਖ ਰਿਹਾ ਹਾਂ, ਉਹ ਕੀ ਹੈ?” ਸ਼ਹਿਰ ਦੇ ਲੋਕਾਂ ਨੇ ਉਸ ਨੂੰ ਕਿਹਾ, “ਇਹ ਯਹੂਦਾਹ ਤੋਂ ਆਏ ਪਰਮੇਸ਼ੁਰ ਦੇ ਮਨੁੱਖ (ਨਬੀ) ਦੀ ਕਬਰ ਹੈ। ਇਸ ਮਨੁੱਖ ਨੇ ਯਹੂਦਾਹ ਤੋਂ ਆਕੇ ਉਨ੍ਹਾਂ ਕੰਮਾਂ ਦਾ ਪਰਚਾਰ ਕੀਤਾ ਸੀ ਜੋ ਤੂੰ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਕੀਤੇ ਹਨ। ਉਸ ਨੇ ਇਹ ਗੱਲਾਂ ਬਹੁਤ ਸਮਾਂ ਪਹਿਲਾਂ ਹੀ ਦੱਸ ਦਿੱਤੀਆਂ ਸਨ।”"
25ਯੋਸੀਯਾਹ ਨੇ ਕਿਹਾ, “ਇਸ ਪਰਮੇਸ਼ੁਰ ਦੇ ਮਨੁੱਖ ਨੂੰ ਇੱਕਲਾ ਛੱਡ ਦਿਉ। ਇਸਦੀਆਂ ਹੱਡੀਆਂ ਇੱਥੋਂ ਨਾ ਚੁੱਕੋ ਇਸ ਨੂੰ ਵਿਸ਼ਰਾਮ ਕਰਨ ਦਿਉ।” ਤਾਂ ਉਨ੍ਹਾਂ ਨੇ ਉਸ ਮਨੁੱਖ ਦੀਆਂ ਹੱਡੀਆਂ ਉਸ ਨਬੀ ਦੀਆਂ ਹੱਡੀਆਂ ਜੋ ਸਾਮਰਿਯਾ ਵਿੱਚੋਂ ਆਇਆ ਸੀ, ਰਹਿਣ ਦਿੱਤੀਆਂ।"

26ਯੋਸੀਯਾਹ ਨੇ ਉਨ੍ਹਾਂ ਉੱਚੀਆਂ ਥਾਵਾਂ ਅਤੇ ਸਾਰੇ ਮੰਦਰਾਂ ਨੂੰ ਵੀ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਸਨ, ਜਿਨ੍ਹਾਂ ਨੂੰ ਇਸਰਾਏਲ ਦੇ ਪਾਤਸ਼ਾਹ ਨੇ ਯਹੋਵਾਹ ਦੇ ਗੁੱਸੇ ਨੂੰ ਭੜਕਾਉਣ ਲਈ ਬਣਾਇਆ ਸੀ ਢਾਹ ਦਿੱਤਾ। ਅਤੇ ਉਹ ਸਭ ਕੁਝ ਜੋ ਉਸ ਨੇ ਬੈਤਏਲ ਵਿੱਚ ਕੀਤਾ ਸੀ, ਉਸੇ ਤਰ੍ਹਾਂ ਉਨ੍ਹਾਂ ਨਾਲ ਵੀ ਕੀਤਾ।"
27ਯੋਸੀਯਾਹ ਨੇ ਸਾਮਰਿਯਾ ਦੀ ਉਚਿਆਂ ਥਾਵਾਂ ਤੇ ਜਿੰਨੇ ਵੀ ਜਾਜਕ ਸਨ, ਸਭਨਾਂ ਨੂੰ ਮਾਰ ਸੁੱਟਿਆ। ਉਸ ਨੇ ਉਨ੍ਹਾਂ ਆਦਮੀਆਂ ਦੀਆਂ ਹੱਡੀਆਂ ਨੂੰ ਜਗਵੇਦੀਆਂ ’ਚ ਸਾੜਿਆ। ਇਉਂ ਉਸ ਨੇ ਇਨ੍ਹਾਂ ਉਪਾਸਨਾ ਅਸਥਾਨਾਂ ਨੂੰ ਨਸਟ ਕੀਤਾ। ਫ਼ਿਰ ਉਹ ਯਰੂਸ਼ਲਮ ਨੂੰ ਮੁੜ ਗਿਆ।"
28ਯਹੂਦਾਹ ਦੇ ਲੋਕਾਂ ਨੇ ਪਸਹ ਮਨਾਇਆ ਤਦ ਪਾਤਸ਼ਾਹ ਨੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ ਤੇ ਆਖਿਆ, “ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਪਸਹ ਮਨਾਓ। ਇਹ ਉਵੇਂ ਹੀ ਮਨਾਓ ਜਿਵੇਂ ਨੇਮ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।”"
29ਲੋਕਾਂ ਨੇ ਨਿਆਂਕਾਰ ਦੇ ਸਮੇਂ ਤੋਂ ਲੈ ਕੇ, ਜਿਸ ਨੇ ਇਸਰਾਏਲ ਨੂੰ ਇਸਦੇ ਦੁਸ਼ਮਣਾਂ ਤੋਂ ਬਚਾਇਆ ਸੀ, ਅਜਿਹਾ ਪਸਾਹ ਕਦੇ ਨਹੀਂ ਮਨਾਇਆ ਸੀ। ਜਿਵੇਂ ਹੁਣ ਮਨਾਇਆ ਗਿਆ ਸੀ । ਨਾ ਹੀ ਕਿਸੇ ਇਸਰਾਏਲ ਦੇ ਪਾਤਸ਼ਾਹ ਅਤੇ ਨਾਹੀ ਯਹੂਦਾਹ ਦੇ ਕਿਸੇ ਪਾਤਸ਼ਾਹ ਨੇ ਅਜਿਹਾ ਪਸਹ ਦਾ ਵੱਡਾ ਜਸ਼ਨ ਕਦੇ ਮਨਾਇਆ ਸੀ।"
30ਉਨ੍ਹਾਂ ਨੇ ਯੋਸੀਯਾਹ ਦੇ ਰਾਜ ਦੇ 18ਵਰ੍ਹੇ ਵਿੱਚ ਯਰੂਸ਼ਲਮ ਵਿੱਚ ਯਹੋਵਾਹ ਲਈ ਇਹ ਪਸਹ ਮਨਾਇਆ।"

31ਯੋਸੀਯਾਹ ਨੇ ਪ੍ਰੇਤ ਆਤਮਾਵਾਂ ਨਾਲ ਗੱਲ ਕਰਨ ਵਾਲੀਆਂ ਰੂਹਾਂ, ਜਾਦੂਗਰਾਂ, ਘਰੇਲੂ ਦੇਵਤਿਆਂ, ਬੁੱਤਾਂ ਅਤੇ ਹੋਰ ਅਜਿਹੀਆਂ ਸਭ ਭਿਆਨਕ ਚੀਜ਼ਾਂ, ਜਿਨ੍ਹਾਂ ਦੀ ਲੋਕ ਯਹੂਦਾਹ ਅਤੇ ਯਰੂਸ਼ਲਮ ਵਿੱਚ ਉਪਾਸਨਾ ਕਰਦੇ ਸਨ, ਨਸ਼ਟ ਕਰ ਦਿੱਤਾ। ਪਾਤਸ਼ਾਹ ਨੇ ਅਜਿਹਾ ਬਿਵਸਥਾ ਦੀ ਪੋਥੀ ਵਿੱਚ ਲਿਖੇ ਨੂੰ ਮੰਨਣ ਲਈ ਕੀਤਾ। ਜਿਹੜੀ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ।"
32ਯੋਸ਼ੀਯਾਹ ਵਰਗਾ ਕੋਈ ਹੋਰ ਪਾਤਸ਼ਾਹ ਨਹੀਂ ਸੀ ਉਹ ਯਹੋਵਾਹ ਵੱਲ ਪੂਰੇ ਦਿਲੋਂ, ਆਪਣੀ ਪੂਰੀ ਰੂਹ ਅਤੇ ਆਪਣੇ ਪੂਰੀ ਤਾਕਤ ਨਾਲ ਪਰਤਿਆ ਅਤੇ ਮੂਸਾ ਦੇ ਬਿਵਸਥਾ ਨਾਲ ਅਪਣੇ-ਆਪ ਨੂੰ ਇੰਝ ਬੰਨ੍ਹਿਆ ਜਿਵੇਂ ਕਿ ਕਦੇ ਵੀ ਕਿਸੇ ਹੋਰ ਰਾਜੇ ਨੇ ਨਹੀਂ ਕੀਤਾ ਸੀ। ਉਸ ਦਿਨ ਤਾਈ ਯੋਸ਼ੀਯਾਹ ਵਰਗਾ ਕੋਈ ਪਾਤਸ਼ਾਹ ਨਹੀਂ ਹੋਇਆ ਸੀ।"
33ਪਰ ਤਦ ਵੀ ਯਹੋਵਾਹ ਦੀ ਯਹੂਦਾਹ ਦੇ ਲੋਕਾਂ ਨਾਲ ਨਾਰਾਜ਼ਗੀ ਨਾ ਹਟੀ। ਯਹੋਵਾਹ ਅਜੇ ਵੀ ਉਨ੍ਹਾਂ ਤੇ ਕਰੋਧਿਤ ਸੀ ਕਿਉਂ ਕਿ ਮਨੱਸ਼ਹ ਦੇ ਭੈੜੇ ਕੰਮ ਨੇ ਉਸ ਨੂੰ ਕ੍ਰੋਧਿਤ ਕੀਤਾ ਸੀ।"
34ਯਹੋਵਾਹ ਨੇ ਆਖਿਆ, “ਮੈਂ ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਛੱਡਣ ਤੇ ਮਜ਼ਬੂਰ ਕੀਤਾ ਤੇ ਇਵੇਂ ਹੀ ਮੈਂ ਯਹੂਦਾਹ ਨਾਲ ਕਰਾਂਗਾ। ਮੈਂ ਯਹੂਦਾਹ ਨੂੰ ਵੀ ਆਪਣੀਆਂ ਅੱਖਾਂ ਤੋਂ ਦੂਰ ਕਰ ਦੇਵਾਂਗਾ। ਮੈਂ ਯਰੂਸ਼ਲਮ ਨੂੰ ਵੀ ਸਵੀਕਾਰ ਨਹੀਂ ਕਰਾਂਗਾ। ਹਾਂ, ਇਹ ਠੀਕ ਹੈ ਕਿ ਮੈਂ ਉਹ ਸ਼ਹਿਰ ਚੁਣਿਆ ਸੀ। ਜਦੋਂ ਮੈਂ ਇਹ ਆਖਿਆ ਸੀ ਕਿ ਇੱਥੇ ਮੇਰਾ ਨਾਂ ਉੱਚਾ ਹੋਵੇਗਾ ਤਾਂ ‘ਮੈਂ ਯਰੂਸ਼ਲਮ ਬਾਰੇ ਹੀ ਗੱਲ ਕਰ ਰਿਹਾ ਸੀ’ ਪਰ ਹੁਣ ਮੈਂ ਹੁਣੇ ਉਸ ਮੰਦਰ ਨੂੰ ਤਬਾਹ ਕਰਾਂਗਾ ਜਿਹੜਾ ਹੁਣ ਉਸ ਥਾਵੇਂ ਹੈ।”"
35ਯੋਸੀਯਾਹ ਨੇ ਹੋਰ ਜਿਹੜੇ ਵੀ ਕਾਰਜ ਕੀਤੇ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।"

36ਯੋਸੀਯਾਹ ਦੀ ਮੌਤ ਯੋਸੀਯਾਹ ਦੇ ਸਮੇਂ ਦੌਰਾਨ, ਮਿਸਰ ਦਾ ਪਾਤਸ਼ਾਹ ਫ਼ਿਰਊਨ ਨਕੋਹ, ਅੱਸ਼ੂਰ ਦੇ ਰਾਜੇ ਦੇ ਖਿਲਾਫ਼ ਲੜਨ ਲਈ ਫ਼ਰਾਤ ਨਦੀ ਵੱਲ ਗਿਆ। ਯੋਸੀਯਾਹ ਉੱਥੇ ਨਕੋਹ ਨੂੰ ਮਿਲਣ ਲਈ ਮਗਿੱਦੋ ਗਿਆ। ਫ਼ਿਰਊਨ ਨੇ ਯੋਸੀਯਾਹ ਨੂੰ ਵੇਖਿਆ ਤਾਂ ਉਸ ਨੂੰ ਵੱਢ ਸੁੱਟਿਆ।"
37ਯੋਸੀਯਾਹ ਦੇ ਅਫ਼ਸਰਾਂ ਨੇ ਉਸਦੀ ਲੋਥ ਨੂੰ ਰੱਥ ਵਿੱਚ ਪਾਇਆ ਤੇ ਉਸ ਨੂੰ ਮਗਿੱਦੋ ਤੋਂ ਯਰੂਸ਼ਲਮ ਵਿੱਚ ਲੈ ਆਏ। ਉਨ੍ਹਾਂ ਨੇ ਯੋਸੀਯਾਹ ਦੀ ਆਪਣੀ ਕਬਰ ਬਣਾਕੇ ਉਸ ਨੂੰ ਦਫ਼ਨਾਇਆ। ਤਦ ਆਮ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਤੇ ਉਸ ਦੇ ਪਿਤਾ ਦੀ ਜਗ੍ਹਾ ਉਸ ਨੂੰ ਪਾਤਸ਼ਾਹ ਬਣਾਇਆ।"
38ਯਹੋਆਹਾਜ਼ ਯਹੂਦਾਹ ਦਾ ਪਾਤਸ਼ਾਹ ਬਣ ਗਿਆ ਯਹੋਆਹਾਜ਼ 23 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ ਤਿੰਨ ਮਹੀਨੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਹਮੂਟਲ ਸੀ, ਜੋ ਲਿਬਨਾਹ ਦੇ ਯਿਰਮਯਾਹ ਦੀ ਧੀ ਸੀ।"
39ਯਹੋਆਹਾਜ਼ ਨੇ ਯਹੋਵਾਹ ਦੇ ਕਹੇ ਮੁਤਾਬਕ ਕੰਮ ਨਾ ਕੀਤੇ। ਉਸ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ ਤੇ ਉਹ ਵੀ ਆਪਣੇ ਪੁਰਖਿਆਂ ਵਾਂਗ ਯਹੋਵਾਹ ਦੇ ਉਲਟ ਕੰਮ ਕਰਦਾ ਰਿਹਾ।"
40ਫ਼ਿਰ ਫ਼ਿਰਊਨ ਨਕੋਹ ਨੇ ਯਹੋਆਹਾਜ਼ ਨੂੰ ਰਿਬਲਾਹ ਵਿੱਚ ਜੋ ਹਮਾਥ ਦੇ ਦੇਸ਼ ਵਿੱਚ ਹੈ ਕੈਦ ਕਰ ਦਿੱਤਾ ਤਾਂ ਜੋ ਉਹ ਯਰੂਸ਼ਲਮ ਵਿੱਚ ਰਾਜ ਨਾ ਕਰ ਸੱਕੇ ਅਤੇ ਉਸ ਨੇ ਉਸ ਦੇ ਦੇਸ਼ ਉੱਪਰ 3,400 ਕਿੱਲੋ ਚਾਂਦੀ ਅਤੇ 34 ਤੌੜੇ ਸੋਨਾ ਸਜ਼ਾ ਵਜੋਂ ਦੰਡ ਲਾ ਦਿੱਤਾ।"

41ਫ਼ਿਰਊਨ ਨਕੋਹ ਨੇ ਯੋਸੀਯਾਹ ਦੇ ਪੁੱਤਰ ਅਲਯਾਕੀਮ ਨੂੰ ਉਸ ਦੇ ਪਿਤਾ ਦੀ ਥਾਵੇ ਨਵਾਂ ਪਾਤਸ਼ਾਹ ਠਹਿਰਾਇਆ। ਫ਼ਿਰਊਨ ਨਕੋਹ ਨੇ ਅਲਯਾਕੀਮ ਦਾ ਨਾਂ ਬਦਲ ਕੇ ਯਹੋਯਾਕੀਮ ਧਰ ਦਿੱਤਾ ਪਰ ਉਹ ਯਹੋਆਹਾਜ਼ ਨੂੰ ਮਿਸਰ ਵਿੱਚ ਲੈ ਗਿਆ। ਯਹੋਆਹਾਜ਼ ਮਿਸਰ ਵਿੱਚ ਹੀ ਮਰਿਆ।"
You have read 2Kings 17
41 verses