1ਮਨੱਸ਼ਹ ਜਦੋਂ ਮਰਿਆ ਤਾਂ ਮਰਨ ਉਪਰੰਤ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ। ਮਨੱਸ਼ਹ ਨੂੰ ਉਸ ਦੇ ਘਰਦੇ ਬਾਗ਼ ਵਿੱਚ ਹੀ ਦਫ਼ਨਾਇਆ ਗਿਆ ਜੋ ਕਿ “ਉੱਜ਼ਾ ਦਾ ਬਾਗ਼” ਕਹਾਉਂਦਾ ਸੀ। ਉਸ ਉਪਰੰਤ ਉਸਦਾ ਪੁੱਤਰ ਆਮੋਨ ਰਾਜ ਕਰਨ ਲੱਗਾ।"
2ਆਮੋਨ ਦਾ ਥੋੜੀ ਦੇਰ ਰਾਜ ਕਰਨਾ ਆਮੋਨ ਜਦੋਂ ਰਾਜ ਕਰਨ ਲੱਗਾ ਤਾਂ ਉਹ 22 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਂ ਮਸ਼ੁੱਲਮਥ ਸੀ ਜੋ ਯਾਟਬਾਹੀ ਦੀ ਹਾਰੂਸ਼ ਦੀ ਧੀ ਸੀ।"
3ਆਮੋਨ ਨੇ ਵੀ ਆਪਣੇ ਪਿਤਾ ਵਾਂਗ ਉਹ ਗ਼ਲਤ ਕੰਮ ਕੀਤੇ। ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ।"
4ਆਮੋਨ ਨੇ ਵੀ ਆਪਣੇ ਪਿਉ ਵਾਂਗ ਹੀ ਉਨ੍ਹਾਂ ਬੁੱਤਾਂ ਦੀ ਉਪਾਸਨਾ ਅਤੇ ਸੇਵਾ ਕੀਤੀ।"
5ਉਸ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ, ਨੂੰ ਛੱਡ ਦਿੱਤਾ ਅਤੇ ਓਵੇਂ ਨਹੀਂ ਰਹਿਆ ਜਿਵੇਂ ਯਹੋਵਾਹ ਨੇ ਕਿਹਾ ਸੀ।"

6ਆਮੋਨ ਪਾਤਸ਼ਾਹ ਦੇ ਸੇਵਕਾਂ ਨੇ ਉਸ ਦੇ ਵਿਰੁੱਧ ਮਤਾ ਪਕਾ ਕੇ ਉਸ ਨੂੰ ਮਾਰ ਸੁੱਟਿਆ ਅਤੇ ਉਹ ਵੀ ਉਸ ਦੇ ਆਪਣੇ ਹੀ ਘਰ ਵਿੱਚ।"
7ਪਰ ਉਸ ਦੇਸ਼ ਦੇ ਲੋਕਾਂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਛੱਡਿਆ ਜਿਨ੍ਹਾਂ ਨੇ ਆਮੋਨ ਪਾਤਸ਼ਾਹ ਦੇ ਵਿਰੁੱਧ ਵਿਉਂਤ ਬਣਾਈ ਸੀ। ਫ਼ਿਰ ਲੋਕਾਂ ਨੇ ਆਮੋਨ ਦੇ ਪੁੱਤਰ ਯੋਸੀਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ।"
8ਆਮੋਨ ਪਾਤਸ਼ਾਹ ਦੇ ਹੋਰ ਬਾਕੀ ਦੇ ਕੰਮ ਯਹੂਦਾਹ ਪਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।"
9ਆਮੋਨ ਪਾਤਸ਼ਾਹ ਨੂੰ ਉੱਜ਼ਾ ਦੇ ਬਾਗ਼ ਵਿੱਚ ਹੀ ਦਫ਼ਨਾਇਆ ਗਿਆ ਅਤੇ ਉਸ ਉਪਰੰਤ ਉਸਦਾ ਪੁੱਤਰ ਯੋਸੀਯਾਹ ਨਵਾਂ ਪਾਤਸ਼ਾਹ ਬਣਿਆ।"
10ਯੋਸੀਯਾਹ ਨੇ ਯਹੂਦਾਹ ਵਿੱਚ ਆਪਣਾ ਰਾਜ ਸ਼ੁਰੂ ਕੀਤਾ ਯੋਸੀਯਾਹ ਜਦੋਂ ਰਾਜ ਕਰਨ ਲੱਗਾ ਉਹ ਸਿਰਫ਼ ਅੱਠਾਂ ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 31ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਯਦੀਦਾਹ ਸੀ ਜੋ ਬਾਸਕਥੀ ਤੋਂ ਅਦਾਯਾਹ ਦੀ ਧੀ ਸੀ।"

11ਯੋਸੀਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸਨ। ਯੋਸੀਯਾਹ ਨੇ ਆਪਣੇ ਪੁਰਖੇ ਦਾਊਦ ਵਾਂਗ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਪਰਮੇਸ਼ੁਰ ਦੀ ਬਿਵਸਥਾ ਤੇ ਅਮਲ ਕੀਤਾ। ਉਸ ਨੇ ਬਿਲਕੁਲ ਪਰਮੇਸ਼ੁਰ ਦੀ ਮਰਜ਼ੀ ਦੇ ਕੰਮ ਹੀ ਕੀਤੇ।"
12ਯੋਸੀਯਾਹ ਨੇ ਮੰਦਰ ਦੀ ਮੁਰੰਮਤ ਕਰਵਾਈ ਯੋਸੀਯਾਹ ਪਾਤਸ਼ਾਹ ਦੇ 18 ਵਰ੍ਹੇ ਪਾਤਸ਼ਾਹ ਨੇ ਮਸ਼ੁੱਲਾਮ ਦੇ ਪੋਤਰੇ ਤੇ ਅਸਲਯਾਹ ਦੇ ਪੁੱਤਰ ਸ਼ਾਫ਼ਾਨ ਜੋ ਸਕੱਤਰ ਸੀ ਨੂੰ ਯਹੋਵਾਹ ਦੇ ਮੰਦਰ ਨੂੰ ਇਹ ਆਖਕੇ ਭੇਜਿਆ,"
13“ਪਰਧਾਨ ਜਾਜਕ ਹਿਲਕੀਯਾਹ ਕੋਲ ਜਾ ਅਤੇ ਉਸ ਨੂੰ ਆਖ ਕਿ ਉਹ ਧੰਨ ਜੋ ਯਹੋਵਾਹ ਦੇ ਮੰਦਰ ਵਿੱਚ ਲਿਆਇਆ ਜਾਂਦਾ ਹੈ ਅਤੇ ਜਿਸ ਨੂੰ ਫ਼ਾਟਕ ਦੇ ਪਹਿਰੇਦਾਰਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ, ਉਸ ਨੂੰ ਗਿਣੇ।"
14ਤੇ ਉਹ ਪੈਸਾ ਉਨ੍ਹਾਂ ਮਜ਼ਦੂਰਾਂ ਦੇ ਹੱਥ ਦੇ ਦੇਣ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰ ਰਹੇ ਹਨ। ਅਤੇ ਜਿਹੜੇ ਕਾਮੇ ਯਹੋਵਾਹ ਦੇ ਮੰਦਰ ਤੇ ਕੰਮ ਕਰਨ ਵਾਲਿਆਂ ਦੀ ਰੱਖਵਾਲੀ ਤੇ ਹਨ।"
15ਉਸ ਪੈਸੇ ਨੂੰ ਤਰਖਾਣਾਂ, ਪੱਥਰ ਦੀ ਕਟਾਈ ਤੇ ਕੁਟਾਈ ਕਰਨ ਵਾਲਿਆਂ ਨੂੰ ਦੇ ਦੇਣ। ਅਤੇ ਮੰਦਰ ਦੀ ਉਸਾਰੀ ਲਈ ਜਿਹੜੀ ਲੱਕੜ ਤੇ ਪੱਥਰ ਹੋਰ ਖਰੀਦਣ ਦੀ ਲੋੜ ਹੈ, ਉਹ ਇਸ ਧੰਨ ਵਿੱਚੋਂ ਵਰਤਿਆ ਜਾਵੇ।"

16ਪਰ ਜਿਹੜਾ ਪੈਸਾ ਉਨ੍ਹਾਂ ਕਾਮਿਆਂ ਨੂੰ ਦਿੱਤਾ ਜਾਵੇ, ਉਸਦਾ ਲੇਖਾ ਨਾ ਲਿਆ ਜਾਵੇ, ਕਿਉਂ ਕਿ ਉਹ ਭਰੋਸੇ ਯੋਗ ਮਨੁੱਖ ਹਨ।”"
17ਬਿਵਸਥਾ ਦੀ ਪੋਥੀ ਦਾ ਮੰਦਰ ਵਿੱਚ ਮਿਲਣਾ ਤਦ ਹਿਲਕੀਯਾਹ ਪਰਧਾਨ ਜਾਜਕ ਨੇ ਸ਼ਾਫ਼ਾਨ ਜੋ ਸੱਕੱਤਰ ਸੀ ਉਸ ਨੂੰ ਕਿਹਾ, “ਵੇਖ! ਮੈਨੂੰ ਯਹੋਵਾਹ ਦੇ ਮੰਦਰ ਵਿੱਚੋਂ ਬਿਵਸਥਾ ਦੀ ਪੋਥੀ ਪ੍ਰਾਪਤ ਹੋਈ ਹੈ!” ਹਿਲਕੀਯਾਹ ਨੇ ਇਹ ਪੋਥੀ ਸ਼ਾਫ਼ਾਨ ਨੂੰ ਦਿੱਤੀ ਤਦ ਸ਼ਾਫ਼ਾਨ ਨੇ ਉਸ ਪੋਥੀ ਨੂੰ ਪੜ੍ਹਿਆ।"
18ਤਦ ਸ਼ਾਫ਼ਾਨ ਸਕੱਤਰ ਪਾਤਸ਼ਾਹ ਯੋਸੀਯਾਹ ਕੋਲ ਆਇਆ ਤੇ ਉਸ ਨੂੰ ਸਾਰੀ ਘਟਨਾ ਬਾਰੇ ਸੁਣਾਇਆ। ਸ਼ਾਫ਼ਾਨ ਨੇ ਆਖਿਆ, “ਤੇਰੇ ਸੇਵਕਾਂ ਨੇ ਮੰਦਰ ਵਿੱਚ ਜਿੰਨਾ ਵੀ ਖਜ਼ਾਨਾ ਸੀ ਉਹ ਇੱਕਤਰ ਕਰ ਲਿਆ ਹੈ ਅਤੇ ਉਨ੍ਹਾਂ ਨੇ ਇਹ ਪੈਸਾ ਜਿਹੜੇ ਕਾਮਿਆਂ ਦੀ ਨਿਗਰਾਨੀ ਕਰਦੇ ਸਨ, ਉਨ੍ਹਾਂ ਵਿੱਚ ਵੰਡ ਦਿੱਤਾ ਹੈ।”"
19ਤਦ ਸ਼ਾਫ਼ਾਨ ਨੇ ਪਾਤਸ਼ਾਹ ਨੂੰ ਦੱਸਿਆ, “ਅਤੇ ਹਿਲਕੀਯਾਹ ਜਾਜਕ ਨੇ ਇੱਕ ਪੋਥੀ ਮੈਨੂੰ ਫ਼ੜਾਈ ਹੈ।” ਤਦ ਸ਼ਾਫ਼ਾਨ ਨੇ ਇਹ ਪੋਥੀ ਪਾਤਸ਼ਾਹ ਨੂੰ ਪੜ੍ਹ ਕੇ ਸੁਣਾਈ।"
20ਜਦੋਂ ਰਾਜੇ ਨੇ ਬਿਵਸਥਾ ਦੀ ਪੋਥੀ ਦੇ ਬਚਨ ਸੁਣੇ ਤਾਂ ਉਸ ਨੇ ਇਹ ਦਰਸਾਉਣ ਲਈ ਕਿ ਉਹ ਬੜਾ ਦੁੱਖੀ ਅਤੇ ਪਰੇਸ਼ਾਨ ਹੈ, ਆਪਣੇ ਕੱਪੜੇ ਪਾੜ ਸੁੱਟੇ।"
You have read 2Kings 16
20 verses