Lumina
2Kings

Athaliah and Joash

2Kings 11·Punjabi Bible

1ਯਹੋਵਾਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਰੱਦ ਕਰ ਦਿੱਤਾ। ਉਸ ਨੇ ਉਨ੍ਹਾਂ ਨੂੰ ਬੜੇ ਕਸ਼ਟ ਦਿੱਤੇ। ਉਸ ਨੇ ਉਨ੍ਹਾਂ ਨੂੰ ਗਰਕ ਹੋਣ ਦਿੱਤਾ ਅਤੇ ਬਾਹਰ ਕੱਢ ਮਾਰਿਆ ਅਤੇ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ।"

2ਯਹੋਵਾਹ ਨੇ ਇਸਰਾਏਲ ਨੂੰ ਦਾਊਦ ਦੇ ਘਰਾਣੇ ਤੋਂ ਅਲੱਗ ਕਰ ਦਿੱਤਾ ਅਤੇ ਉਨ੍ਹਾਂ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਪਾਤਸ਼ਾਹ ਬਣਾ ਲਿਆ ਅਤੇ ਯਾਰਾਬੁਆਮ ਨੇ ਇਸਰਾਏਲ ਨੂੰ ਯਹੋਵਾਹ ਦੇ ਪਿੱਛੇ ਚੱਲਣ ਤੋਂ ਰੋਕ ਕੇ ਮਨ੍ਹਾ ਕਰ ਦਿੱਤਾ ਅਤੇ ਇਉਂ ਉਨ੍ਹਾਂ ਤੋਂ ਇਹ ਵੱਡਾ ਪਾਪ ਕਰਵਾਇਆ।"

3ਅਤੇ ਇਸਰਾਏਲੀ ਉਨ੍ਹਾਂ ਸਾਰਿਆਂ ਪਾਪਾਂ ਨੂੰ ਕਰਦੇ ਰਹੇ ਜੋ ਜੋ ਯਾਰਾਬੁਆਮ ਨੇ ਕੀਤੇ ਸਨ। ਉਹ ਅਜਿਹਾ ਕਰਦੇ ਰਹੇ, ਰੁਕੇ ਨਾ।"

4ਯਹੋਵਾਹ ਦੇ ਇਸਰਾਏਲ ਨੂੰ ਬਾਹਰ ਸੁੱਟਣ ਤੀਕ। ਉਸ ਨੇ ਆਪਣੇ ਨਬੀਆਂ ਨੂੰ ਕਿਹਾ ਸੀ ਕਿ ਇਹ ਵਾਪਰਨ ਵਾਲਾ ਹੈ। ਇਸ ਲਈ ਇਸਰਾਏਲੀ ਆਪਣੀ ਧਰਤੀ ਵਿੱਚੋਂ ਸੁੱਟੇ ਗਏ ਅਤੇ ਉਹ ਅੱਸ਼ੂਰ ਪਹੁੰਚੇ, ਜਿੱਥੇ ਉਹ ਹੁਣ ਤਾਈਂ ਰਹਿੰਦੇ ਹਨ।"

5ਸਾਮਰਿਯਾ ਦੇ ਲੋਕਾਂ ਦੀ ਸ਼ੁਰੂਆਤ ਅੱਸ਼ੂਰ ਦੇ ਪਾਤਸ਼ਾਹ ਨੇ ਬਾਬਲ, ਕੂਥਾਹ, ਅੱਵਾ ਅਤੇ ਹਮਾਥ ਅਤੇ ਸਫ਼ਰਵਇਮ ਦਿਆਂ ਲੋਕਾਂ ਨੂੰ ਲਿਆ ਕੇ ਸਾਮਰਿਯਾ ਵਿੱਚ ਇਸਰਾਏਲੀਆਂ ਦੀ ਜਗ੍ਹਾ ਵਸਾਇਆ। ਉਨ੍ਹਾਂ ਲੋਕਾਂ ਨੇ ਸਾਮਰਿਯਾ ਨੂੰ ਮੱਲ ਲਿਆ ਅਤੇ ਉਸ ਦੇ ਸ਼ਹਿਰਾਂ ਵਿੱਚ ਵੱਸਣ ਲੱਗ ਪਏ।"

2Kings 11 illustration - 2Kings Chapter 11

6ਜਦੋਂ ਇਨ੍ਹਾਂ ਲੋਕਾਂ ਨੇ ਸਾਮਰਿਯਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਇਨ੍ਹਾਂ ਨੇ ਯਹੋਵਾਹ ਦੀ ਇੱਜ਼ਤ ਮਾਨ ਨਾ ਕੀਤਾ ਤਾਂ ਫਿਰ ਯਹੋਵਾਹ ਨੇ ਉਨ੍ਹਾਂ ਉੱਪਰ ਹਮਲਾ ਕਰਨ ਲਈ ਸ਼ੇਰ ਭੇਜੇ ਅਤੇ ਇਨ੍ਹਾਂ ਸ਼ੇਰਾਂ ਨੇ ਕੁਝ ਲੋਕਾਂ ਨੂੰ ਵੀ ਮਾਰ ਸੁੱਟਿਆ।"

7ਕੁੱਝ ਲੋਕਾਂ ਨੇ ਅੱਸ਼ੂਰ ਦੇ ਪਾਤਸ਼ਾਹ ਨੂੰ ਆਖਿਆ, “ਜਿਨ੍ਹਾਂ ਕੌਮਾਂ ਨੂੰ ਤੁਸੀਂ ਲੈ ਜਾਕੇ ਸਾਮਰਿਯਾ ਵਿੱਚ ਵਸਾਇਆ ਹੈ, ਉਹ ਉਸ ਦੇਸ ਦੇ ਪਰਮੇਸ਼ੁਰ ਦੀ ਰੀਤ ਨਹੀਂ ਜਾਣਦੀਆਂ ਇਸ ਲਈ ਦੇਵਤੇ ਨੇ ਉਨ੍ਹਾਂ ਲਈ ਸ਼ੇਰ ਭੇਜੇ ਹਨ ਅਤੇ ਵੇਖੋ ਉਹ ਉਨ੍ਹਾਂ ਨੂੰ ਪਾੜ ਰਹੇ ਹਨ ਕਿਉਂ ਕਿ ਉਹ ਲੋਕ ਉਸ ਦੇਸ਼ ਦੇ ਦੇਵਤੇ ਦੀ ਰੀਤ ਨੂੰ ਨਹੀਂ ਜਾਣਦੇ।”"

8ਤਦ ਅੱਸ਼ੂਰ ਦੇ ਪਾਤਸ਼ਾਹ ਨੇ ਇਹ ਹੁਕਮ ਦਿੱਤਾ, “ਜਿਨ੍ਹਾਂ ਜਾਜਕਾਂ ਨੂੰ ਤੁਸੀਂ ਕੈਦ ਕਰ ਕੇ ਲੈ ਆਏ ਸੀ, ਉਨ੍ਹਾਂ ਵਿੱਚੋਂ ਇੱਕ ਨੂੰ ਉੱਥੇ ਲੈ ਜਾਓ ਤਾਂ ਜੋ ਉਹ ਉੱਥੇ ਜਾਕੇ ਵਸੇ ਅਤੇ ਉੱਥੇ ਜਾਕੇ ਉਨ੍ਹਾਂ ਲੋਕਾਂ ਨੂੰ ਉਸ ਦੇਸ਼ ਦੇ ਦੇਵਤੇ ਦੀ ਰੀਤ ਬਾਰੇ ਸਮਝਾਵੇ।”"

9ਤਦ ਉਨ੍ਹਾਂ ਜਾਜਕਾਂ ਵਿੱਚੋਂ ਜਿਨ੍ਹਾਂ ਨੂੰ ਸਾਮਰਿਯਾ ਵਿੱਚੋਂ ਉਹ ਬੰਦੀ ਬਣਾਕੇ ਲਿਆਇਆ ਸੀ ਉਨ੍ਹਾਂ ਵਿੱਚੋਂ ਇੱਕ ਜਾਜਕ ਬੈਤਏਲ ਵਿੱਚ ਆਕੇ ਰਹਿਣ ਲੱਗਾ ਅਤੇ ਉਹ ਉਨ੍ਹਾਂ ਨੂੰ ਸਿੱਖਾਉਣ ਲੱਗ ਪਿਆ ਕਿ ਕਿਵੇਂ ਉਨ੍ਹਾਂ ਨੂੰ ਯਹੋਵਾਹ ਦਾ ਭੈਅ ਮੰਨਣਾ ਚਾਹੀਦਾ ਹੈ।"

10ਪਰ ਉਨ੍ਹਾਂ ਸਾਰੇ ਲੋਕਾਂ ਨੇ ਆਪਣੇ ਵੱਖੋ-ਵੱਖ ਦੇਵਤੇ ਬਣਾਏ ਅਤੇ ਜਿਨ੍ਹਾਂ ਸ਼ਹਿਰਾਂ ਵਿੱਚ ਜਾਕੇ ਵਸੇ ਸਨ ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ।"

2Kings 11 illustration - 2Kings Chapter 11

11ਬਾਬਲ ਦੇ ਲੋਕਾਂ ਨੇ ਸੁੱਕੋਥ ਬਨੋਥ ਨੂੰ ਬਣਾਇਆ ਅਤੇ ਕੂਥ ਦਿਆਂ ਲੋਕਾਂ ਨੇ ਨੇਰਗਾਲ (ਝੂਠੇ ਦੇਵਤਾ) ਨੂੰ ਬਣਾਇਆ ਅਤੇ ਹਮਾਥ ਦਿਆਂ ਲੋਕਾਂ ਨੇ ਅਸ਼ੀਮਾਂ ਨੂੰ (ਨਕਲੀ ਦੇਵਤਾ) ਬਣਾਇਆ।"

12ਅੱਵੀਆਂ ਨੇ ਨਿਬਹਜ਼ ਅਤੇ ਤਰਤਾਕ ਨੂੰ ਆਪਣਾ ਝੂਠਾ ਦੇਵਤਾ ਬਣਾਇਆ। ਸਫ਼ਰਵੀਆਂ ਨੇ ਆਪਣੇ ਝੂਠੇ ਦੇਵਤੇ ਨੂੰ ਸਤਿਕਾਰਨ ਲਈ ਆਪਣੇ ਬੱਚਿਆਂ ਨੂੰ ਅੱਗ ’ਚ ਸਾੜਿਆ। ਇਹ ਉਨ੍ਹਾਂ ਨੇ ਸਫਰਵੀਆਂ ਦੇ ਝੂਠੇ ਦੇਵਤਿਆਂ ਅੱਦਰਮਲਕ ਅਤੇ ਅਨਮਲਕ ਨੂੰ ਖੁਸ਼ ਕਰਨ ਲਈ ਕੀਤਾ।"

13ਪਰ ਉਨ੍ਹਾਂ ਲੋਕਾਂ ਨੇ ਯਹੋਵਾਹ ਦੀ ਵੀ ਉਪਾਸਨਾ ਕੀਤੀ ਅਤੇ ਲੋਕਾਂ ਵਿੱਚੋਂ ਹੀ ਉਚਿਆਂ ਥਾਵਾਂ ਲਈ ਜਾਜਕ ਚੁਣੇ। ਅਤੇ ਇਨ੍ਹਾਂ ਜਾਜਕਾਂ ਨੇ ਉਪਾਸਨਾ ਵਾਲੀਆਂ ਥਾਵਾਂ ਤੇ ਮੰਦਰਾਂ ਵਿੱਚ ਲੋਕਾਂ ਲਈ ਬਲੀਆਂ ਵੀ ਤੇ ਭੇਟਾ ਵੀ ਚੜ੍ਹਾਉਂਦੇ।"

14ਉਹ ਯਹੋਵਾਹ ਦਾ ਸਨਮਾਨ ਵੀ ਕਰਦੇ ਅਤੇ ਆਪਣੇ ਦੇਵਤਿਆਂ ਦੀ ਸੇਵਾ ਵੀ ਕਰਦੇ। ਜਿਨ੍ਹਾਂ ਦੇਸਾਂ ਵਿੱਚੋਂ ਇਹ ਲੋਕ ਕੱਢ ਕੇ ਲਿਆਏ ਗਏ ਸਨ, ਉਨ੍ਹਾਂ ਦੇਸਾਂ ਦੀ ਰੀਤ ਅਨੁਸਾਰ ਆਪਣੇ ਦੇਵਤਿਆਂ ਦੀ ਉਪਾਸਨਾ ਵੀ ਕਰਦੇ ਹੁੰਦੇ ਸਨ।"

15ਅੱਜ ਦਿਨ ਤੀਕ ਉਹ ਲੋਕ ਪਹਿਲੀਆਂ ਰੀਤਾਂ ਦੇ ਮੁਤਾਬਕ ਹੀ ਕਰਦੇ ਹਨ। ਉਹ ਯਹੋਵਾਹ ਦਾ ਸਨਮਾਨ ਨਹੀਂ ਕਰਦੇ ਅਤੇ ਨਾ ਹੀ ਉਹ ਇਸਰਾਏਲੀਆਂ ਦੀਆਂ ਬਿਧੀਆਂ ਅਤੇ ਹੁਕਮਾਂ ਨੂੰ ਮੰਨਦੇ ਹਨ। ਉਹ ਬਿਵਸਥਾ ਅਤੇ ਹੁਕਮ ਮੁਤਾਬਕ ਜਿਸ ਦਾ ਹੁਕਮ ਯਹੋਵਾਹ ਨੇ ਯਾਕੂਬ ਦੀ ਔਲਾਦ ਨੂੰ ਦਿੱਤਾ ਸੀ, ਜਿਸਦਾ ਨਾਉਂ ਉਸ ਨੇ ਇਸਰਾਏਲ ਰੱਖਿਆ ਸੀ, ਉਸ ਨੂੰ ਮੰਨਦੇ ਸਨ।"

2Kings 11 illustration - 2Kings Chapter 11

16ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨਾਲ ਇਕਰਾਰਨਾਮਾ ਕੀਤਾ ਸੀ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, “ਤੁਸੀਂ ਕਿਸੇ ਹੋਰ ਦੂਜੇ ਦੇਵਤੇ ਨੂੰ ਨਹੀਂ ਮੰਨਣਾ, ਨਾ ਹੀ ਤੁਸੀਂ ਉਨ੍ਹਾਂ ਦੀ ਉਪਾਸਨਾ ਕਰਨੀ ਹੈ ਤੇ ਨਾ ਹੀ ਸੇਵਾ ਅਤੇ ਨਾ ਹੀ ਉਨ੍ਹਾਂ ਨੂੰ ਬਲੀ ਚੜ੍ਹਾਉਣੀ ਹੈ। ਤੁਸੀਂ ਸਿਰਫ਼ ਯਹੋਵਾਹ ਦਾ ਹੁਕਮ ਪਾਲਨ ਕਰਨਾ ਹੈ।"

17ਇਹ ਯਹੋਵਾਹ ਹੀ ਉਹ ਪਰਮੇਸ਼ੁਰ ਹੈ ਜਿਹੜਾ ਤੁਹਾਨੂੰ ਮਿਸਰ ਦੇ ਦੇਸ਼ ਵਿੱਚੋਂ ਕੱਢ ਕੇ ਲਿਆਇਆ। ਯਹੋਵਾਹ ਨੇ ਤੁਹਾਨੂੰ ਬਚਾਉਣ ਲਈ ਆਪਣਾ ਸੱਤਾ ਵਰਤੀ ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਉਪਾਸਨਾ ਕਰਨੀ ਚਾਹੀਦੀ ਹੈ ਤੇ ਉਸੇ ਅੱਗੇ ਬਲੀ ਚੜ੍ਹਾਉਣੀ ਚਾਹੀਦੀ ਹੈ।"

18ਤਾਂ ਜਿਹੜੀਆਂ ਬਿਧੀਆਂ, ਬਿਵਸਥਾ, ਆਗਿਆਵਾਂ, ਹੁਕਮ ਉਸ ਨੇ ਤੁਹਾਡੇ ਲਈ ਲਿਖੇ ਹਨ, ਤੁਹਾਨੂੰ ਹਰ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਅਤੇ ਇਨ੍ਹਾਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ।"

19ਜਿਹੜਾ ਇਕਰਾਰਨਾਮਾ ਮੈਂ ਤੁਹਾਡੇ ਨਾਲ ਕੀਤਾ ਸੀ ਤੁਹਾਨੂੰ ਉਸ ਨੂੰ ਨਹੀਂ ਭੁੱਲਣਾ ਚਾਹੀਦਾ। ਅਤੇ ਨਾ ਹੀ ਤੁਹਾਨੂੰ ਪਰਾਏ ਦੇਵਤਿਆਂ ਦਾ ਭੈਅ ਮੰਨਣਾ ਚਾਹੀਦਾ ਹੈ।"

20ਨਹੀਂ! ਜੇਕਰ ਤੁਸੀਂ ਸਿਰਫ਼ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਮੰਨੋਗੇ ਤਾਂ ਉਹ ਤੁਹਾਨੂੰ ਤੁਹਾਡੇ ਸਾਰੇ ਵੈਰੀਆਂ ਤੋਂ ਬਚਾਵੇਗਾ।”"

2Kings 11 illustration - 2Kings Chapter 11

21ਪਰ ਇਸਰਾਏਲੀਆਂ ਨੇ ਇੱਕ ਨਾ ਸੁਣੀ। ਉਹ ਪਹਿਲਾਂ ਵਾਂਗ ਹੀ ਉਲਟ ਰਸਤੇ ਚੱਲਦੇ ਰਹੇ।"

Chapter Complete

You have read 2Kings 11

21 verses