1ਇਸਰਾਏਲ ਦਾ ਪਾਤਸ਼ਾਹ ਅਹਾਬ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਆਪੋ-ਆਪਣੀਆਂ ਰਾਜ-ਗੱਦੀਆਂ ਉੱਤੇ ਪਾਤਸ਼ਾਹੀ ਪੋਸ਼ਾਕ ਪਾ ਕੇ ਇੱਕ ਪਿੜ ਵਿੱਚ ਜੋ ਸਾਮਰਿਯਾ ਦੇ ਫ਼ਾਟਕ ਅੱਗੇ ਬੈਠੇ ਹੋਏ ਸਨ। ਅਤੇ 400 ਨਬੀ ਉਨ੍ਹਾਂ ਦੇ ਅੱਗੇ ਅਗੰਮ ਵਾਚ ਰਹੇ ਸਨ।"
2ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਕਿਹਾ, “ਯਹੋਵਾਹ ਆਖਦਾ ਹੈ, ‘ਤੂੰ ਇਨ੍ਹਾਂ ਲੋਹੇ ਦੇ ਸਿੰਗਾਂ ਨੂੰ ਅਰਾਮੀਆਂ ਨੂੰ ਮੌਤ ਦੇ ਘਾਟ ਉਤਾਰਨ ਲਈ ਵਰਤ ਸੱਕਦੇ ਹੋ।’”"
3ਸਾਰੇ ਨਬੀਆਂ ਨੇ ਇੱਕੋ ਜਿਹੀ ਹੀ ਗੱਲ ਆਖੀ। ਉਨ੍ਹਾਂ ਕਿਹਾ, “ਰਾਮੋਥ-ਗਿਲਆਦ ਦੇ ਸ਼ਹਿਰ ਜਾਵੋ ਅਤੇ ਤੁਹਾਨੂੰ ਉੱਥੇ ਜਿੱਤ ਪ੍ਰਾਪਤ ਹੋਵੇਗੀ। ਕਿਉਂ ਕਿ ਯਹੋਵਾਹ ਅਰਾਮੀ ਲੋਕਾਂ ਨੂੰ ਪਾਤਸ਼ਾਹ ਦੇ ਹੱਥ ਵਿੱਚ ਕਰ ਦੇਵੇਗਾ।”"
4ਉਹ ਹਲਕਾਰਾ ਜਿਹੜਾ ਮੀਕਾਯਾਹ ਨੂੰ ਸੱਦਣ ਗਿਆ ਸੀ, ਉਸ ਨੂੰ ਬੋਲਿਆ, “ਮੀਕਾਯਾਹ, ਸੁਣ, ਸਾਰੇ ਨਬੀ ਇੱਕ ਮੂੰਹ ਹੋਕੇ ਪਾਤਸ਼ਾਹ ਲਈ ਭਲਾਈ ਦੀਆਂ ਗੱਲਾਂ ਦੱਸਦੇ ਹਨ। ਉਹ ਆਖ ਰਹੇ ਹਨ ਕਿ ਪਾਤਸ਼ਾਹ ਨੂੰ ਜਿੱਤ ਪ੍ਰਾਪਤ ਹੋਵੇਗੀ ਤਾਂ ਤੂੰ ਵੀ ਅਜਿਹੀ ਗੱਲ ਹੀ ਕਰੀਂ। ਤੂੰ ਵੀ ਭਲਾਈ ਦੀ ਗੱਲ ਹੀ ਕਰੀਂ।”"
5ਪਰ ਮੀਕਾਯਾਹ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜੋ ਕੁਝ ਮੇਰਾ ਪਰਮੇਸ਼ੁਰ ਫ਼ਰਮਾਏਗਾ ਮੈਂ ਉਹੀ ਕੁਝ ਬੋਲਾਂਗਾ।”"

6ਤਦ ਮੀਕਾਯਾਹ ਪਾਤਸ਼ਾਹ ਕੋਲ ਆਇਆ। ਪਾਤਸ਼ਾਹ ਨੇ ਉਸ ਨੂੰ ਕਿਹਾ, “ਮੀਕਾਯਾਹ ਸਾਨੂੰ ਰਾਮੋਥ-ਗਿਲਆਦ ਵਿੱਚ ਲੜਾਈ ਕਰਨ ਜਾਣਾ ਚਾਹੀਦਾ ਹੈ ਜਾਂ ਨਹੀਂ?” ਮੀਕਾਯਾਹ ਨੇ ਜਵਾਬ ਦਿੱਤਾ, “ਜਾਓ ਅਤੇ ਜਾ ਕੇ ਹਮਲਾ ਕਰੋ, ਤੁਸੀਂ ਜਿੱਤੋਂਗੇ ਅਤੇ ਉਨ੍ਹਾਂ ਨੂੰ ਹਾਰ ਪ੍ਰਾਪਤ ਹੋਵੇਗੀ।”"
7ਅਹਾਬ ਪਾਤਸ਼ਾਹ ਨੇ ਮੀਕਾਯਾਹ ਨੂੰ ਕਿਹਾ, “ਮੈਂ ਤੈਨੂੰ ਕਿੰਨੀ ਵਾਰ ਸੌਂਹ ਚੁਕਾਈ ਹੈ ਕਿ ਤੂੰ ਮੈਨੂੰ ਯਹੋਵਾਹ ਦੇ ਨਾਂ ਉੱਤੇ ਸੱਚਾਈ ਤੋਂ ਬਿਨਾ ਹੋਰ ਕੁਝ ਨਾ ਦੱਸੀਂ।”"
8ਤਦ ਮੀਕਾਯਾਹ ਨੇ ਕਿਹਾ, “ਮੈਂ ਇਸਰਾਏਲੀਆਂ ਨੂੰ ਉਨ੍ਹਾਂ ਭੇਡਾਂ ਵਾਂਗ ਸਾਰੇ ਪਹਾੜਾਂ ਉੱਤੇ ਖਿੰਡਿਆ ਹੋਇਆ ਵੇਖਿਆ ਜਿਨ੍ਹਾਂ ਦਾ ਕੋਈ ਅਯਾਲੀ ਨਾ ਹੋਵੇ ਅਤੇ ਯਹੋਵਾਹ ਨੇ ਆਖਿਆ, ‘ਇਨ੍ਹਾਂ ਦਾ ਕੋਈ ਮਾਲਿਕ ਨਹੀਂ। ਇਨ੍ਹਾਂ ਵਿੱਚੋਂ ਹਰ ਕੋਈ ਆਪਣੇ ਘਰ ਸ਼ਾਂਤੀ ਨਾਲ ਪਹੁੰਚ ਜਾਵੇ।’”"
9ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੈਂ ਤੈਨੂੰ ਪਹਿਲਾਂ ਹੀ ਆਖਿਆ ਸੀ ਕਿ ਮੀਕਾਯਾਹ ਮੇਰੀ ਭਲਾਈ ਨਹੀਂ ਸਗੋਂ ਬੁਰਾਈ ਦਾ ਹੀ ਸੰਦੇਸ਼ ਦੇਵੇਗਾ।”"
10ਮੀਕਾਯਾਹ ਨੇ ਕਿਹਾ, “ਤੁਸੀਂ ਯਹੋਵਾਹ ਦਾ ਬਚਨ ਸੁਣੋ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ਤੇ ਬੈਠਾ ਵੇਖਿਆ ਅਤੇ ਸੁਰਗ ਦੀ ਸਾਰੀ ਸੈਨਾ ਉਸ ਦੇ ਸੱਜੇ-ਖੱਬੇ ਖਲੋਤੀ ਸੀ।"

11ਯਹੋਵਾਹ ਨੇ ਆਖਿਆ, ‘ਕੌਣ ਆਹਾਬ ਨੂੰ ਭਰਮਾਏਗਾ ਤਾਂ ਜੋ ਉਹ ਰਾਮੋਥ-ਗਿਲਆਦ ਤੇ ਹਮਲਾ ਕਰਨ ਲਈ ਜਾਵੇ ਅਤੇ ਮਰ ਜਾਵੇ?’ ਯਹੋਵਾਹ ਦੇ ਦੁਆਲੇ ਖਲੋਤੀਆਂ ਹੋਈਆਂ ਹਸਤੀਆਂ ਨੇ ਕਈ ਵੱਖੋ- ਵੱਖ ਮਸ਼ਵਰੇ ਦਿੱਤੇ।"
12ਤਦ ਇੱਕ ਆਤਮਾ ਨਿਕਲ ਕੇ ਯਹੋਵਾਹ ਦੇ ਅੱਗੇ ਖਲੋ ਗਿਆ ਅਤੇ ਆਖਿਆ, ‘ਮੈਂ ਅਹਾਬ ਨੂੰ ਭਰਮਾਵਾਂਗਾ।’ ਯਹੋਵਾਹ ਨੇ ਉਸ ਆਤਮੇ ਨੂੰ ਪੁੱਛਿਆ, ‘ਕਿਵੇਂ?’"
13ਤਾਂ ਉਸ ਆਤਮੇ ਨੇ ਜਵਾਬ ਦਿੱਤਾ, ‘ਮੈਂ ਬਾਹਰ ਜਾ ਕੇ ਇੱਕ ਝੂਠ ਬੋਲਦਾ ਆਤਮਾ ਬਣਕੇ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਵੱਸ ਜਾਵਾਂਗਾ।’ ਤਾਂ ਯਹੋਵਾਹ ਨੇ ਆਖਿਆ, ‘ਤੂੰ ਆਹਾਬ ਨੂੰ ਭਰਮਾਉਣ ਵਿੱਚ ਕਾਮਯਾਬ ਹੋਵੇਂਗਾ। ਇਸ ਲਈ ਤੂੰ ਜਾਹ ਅਤੇ ਜਾ ਕੇ ਆਪਣਾ ਕਾਰਜ ਕਰ।’"
14“ਹੁਣ ਵੇਖ ਅਹਾਬ, ਯਹੋਵਾਹ ਨੇ ਤੇਰੇ ਇਨ੍ਹਾਂ ਨਬੀਆਂ ਦੇ ਮੂੰਹਾਂ ਵਿੱਚ ਤੇਰੇ ਲਈ ਇੱਕ ਝੂਠਾ ਆਤਮਾ ਪਾ ਦਿੱਤਾ ਹੈ। ਯਹੋਵਾਹ ਦਾ ਫੁਰਮਾਨ ਹੈ ਕਿ ਬਿਪਤਾ ਤੇਰੇ ਉੱਤੇ ਆਵੇਗੀ।”"
15ਤਦ ਸਿਦਕੀਯਾਹ ਮੀਕਾਯਾਹ ਦੇ ਕੋਲ ਗਿਆ ਅਤੇ ਉਸ ਦੇ ਮੂੰਹ ਤੇ ਮਾਰਿਆ। ਸਿਦਕੀਯਾਹ ਦਾ ਪਿਤਾ ਕਨਾਨਾਹ ਸੀ। ਸਿਦਕੀਯਾਹ ਨੇ ਕਿਹਾ, “ਯਹੋਵਾਹ ਦਾ ਆਤਮਾ ਕਿਸ ਰਸਤੇ ਮੀਕਾਯਾਹ, ਮੇਰੇ ਕੋਲੋਂ ਦੀ ਲੰਘ ਕੇ ਤੇਰੇ ਕੋਲ ਆਇਆ ਤੇ ਤੈਨੂੰ ਬੋਲਿਆ?”"

16ਮੀਕਾਯਾਹ ਨੇ ਆਖਿਆ, “ਸਿਦਕੀਯਾਹ ਉਸ ਦਿਨ, ਜਦੋਂ ਤੂੰ ਅੰਦਰਲੇ ਕਮਰੇ ਵਿੱਚ ਲੁਕਣ ਲਈ ਵੜੇਂਗਾ ਤਦ ਤੂੰ ਜਾਣ ਜਾਵੇਂਗਾ।”"
17ਤਦ ਅਹਾਬ ਪਾਤਸ਼ਾਹ ਨੇ ਕਿਹਾ, “ਮੀਕਾਯਾਹ ਨੂੰ ਲੈ ਕੇ ਸ਼ਹਿਰ ਦੇ ਗਵਰਨਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਭੇਜ ਦੇ।"
18ਆਮੋਨ ਅਤੇ ਯੋਆਸ਼ ਨੂੰ ਕਹਿਣਾ, ‘ਕਿ ਪਾਤਸ਼ਾਹ ਇਉਂ ਫ਼ਰਮਾਉਂਦਾ ਹੈ ਕਿ ਮੀਕਾਯਾਹ ਨੂੰ ਕੈਦ ਕਰ ਲਵੋ ਅਤੇ ਜਦ ਤੀਕ ਮੈਂ ਲੜਾਈ ਤੋਂ ਮੁੜ ਨਾ ਆਵਾ ਇਸ ਨੂੰ ਰੋਟੀ-ਪਾਣੀ ਤੋਂ ਇਲਾਵਾ ਹੋਰ ਕੁਝ ਖਾਣ ਨੂੰ ਨਾ ਦੇਣਾ।’”"
You have read 2Chronicles 8
18 verses