1ਉਹ ਪ੍ਰਸੰਨਤਾ ਨਾਲ ਪਰਮੇਸ਼ੁਰ ਦੇ ਰਾਹਾਂ ਤੇ ਚੱਲਿਆ ਅਤੇ ਇਸ ਵਿੱਚ ਗਰਵ ਮਹਿਸੂਸ ਕੀਤਾ । ਉਸ ਨੇ ਦੇਸ ਵਿੱਚੋਂ ਉਚਿਆਂ ਥਾਵਾਂ ਅਤੇ ਅਸ਼ੇਰਾਹ ਦੇ ਥੰਮਾਂ ਨੂੰ ਬਾਹਰ ਕੱਢ ਸੁੱਟਿਆ।"
2ਉਸ ਨੇ ਆਪਣੇ ਆਗੂਆਂ ਨੂੰ ਯਹੂਦਾਹ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਲਈ ਭੇਜਿਆ ਇਉਂ ਉਸ ਨੇ ਆਪਣੇ ਰਾਜ ਦੇ ਤੀਜੇ ਵਰ੍ਹੇ ਕੀਤਾ। ਉਹ ਆਗੂ ਬਨਹਯਿਲ, ਓਬਦਯਾਹ, ਜ਼ਕਰਯਾਹ, ਨਥਾਨਏਲ ਅਤੇ ਮੀਕਾਯਾਹ ਸਨ।"
3ਯਹੋਸ਼ਾਫ਼ਾਟ ਨੇ ਆਗੂਆਂ ਦੇ ਨਾਲ਼ ਲੇਵੀਆਂ ਨੂੰ ਵੀ ਭੇਜਿਆ ਜਿਹੜੇ ਸ਼ਮਆਯਾਹ, ਨਥਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਮੋਥ, ਯਹੋਨਾਥਾਨ, ਅਦੋਨੀਯਾਹ, ਟੋਬੀਯਾਹ ਅਤੇ ਟੋਬ-ਅਦੋਨੀਯਾਹ ਸਨ। ਇਨ੍ਹਾਂ ਦੇ ਨਾਲ ਉਸ ਨੇ ਅਲੀਸ਼ਾਮਾ ਅਤੇ ਯਹੋਰਾਮ ਜਾਜਕਾਂ ਨੂੰ ਵੀ ਭੇਜਿਆ।"
4ਉਨ੍ਹਾਂ ਆਗੂਆਂ, ਲੇਵੀਆਂ ਅਤੇ ਜਾਜਕਾਂ ਨੇ ਯਹੂਦਾਹ ਵਿੱਚ ਉਨ੍ਹਾਂ ਲੋਕਾਂ ਨੂੰ ਸਿੱਖਿਆ ਦਿੱਤੀ। ਪਰਮੇਸ਼ੁਰ ਦੇ ਨਿਆਂ ਦੀ ਪੋਥੀ ਉਨ੍ਹਾਂ ਦੇ ਕੋਲ ਹੁੰਦੀ ਤੇ ਇਉਂ ਯਹੂਦਾਹ ਦੇ ਨਗਰ-ਨਗਰ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ।"
5ਯਹੋਵਾਹ ਦਾ ਡਰ ਯਹੂਦਾਹ ਦੇ ਆਸ-ਪਾਸ ਦੇ ਸਾਰੇ ਰਾਜਾਂ ਵਿੱਚ ਛਾ ਗਿਆ। ਇਸ ਭੈਅ ਨਾਲ ਉਹ ਯਹੋਸ਼ਾਫ਼ਾਟ ਨਾਲ ਜੰਗ ਕਰਨ ਤੋਂ ਡਰਦੇ।"

6ਕੁਝ ਫ਼ਲਿਸਤੀ ਲੋਕ ਯਹੋਸ਼ਾਫ਼ਾਟ ਲਈ ਤੋਹਫ਼ੇ ਲਿਆਏ ਤੇ ਉਸਦੀ ਤਾਕਤ ਨੂੰ ਜਾਣਦੇ ਹੋਏ ਸਗੋਂ ਉਹ ਉਸ ਲਈ ਚਾਂਦੀ ਦੇ ਤੋਹਫ਼ੇ ਲੈ ਕੇ ਆਏ। ਅਰਬ ਦੇ ਲੋਕ ਉਸ ਕੋਲ ਨਜ਼ਰਾਨੇ ਵਿੱਚ ਇੱਜੜ ਲਿਆਏ ਜਿਸ ਵਿੱਚ 7,700 ਭੇਡਾਂ ਅਤੇ 7,700 ਬੱਕਰੀਆਂ ਸਨ।"
7ਇਉਂ ਯਹੋਸ਼ਾਫ਼ਾਟ ਦਿਨੋ-ਦਿਨ ਸ਼ਕਤੀਸ਼ਾਲੀ ਹੁੰਦਾ ਗਿਆ ਤੇ ਉਸ ਨੇ ਯਹੂਦਾਹ ਦੇਸ ਵਿੱਚ ਗੜ੍ਹ ਅਤੇ ਗੋਦਾਮ ਬਣਵਾਏ।"
8ਅਤੇ ਗੁਦਾਮਾਂ ਵਾਲੇ ਸ਼ਹਿਰਾਂ ਵਿੱਚ ਉਸ ਨੇ ਭੰਡਾਰ ਰੱਖੇ ਅਤੇ ਯਰੂਸ਼ਲਮ ਵਿੱਚ ਉਸ ਨੇ ਸੂਰਮੇ ਯੋਧੇ ਰੱਖੇ।"
9ਉਨ੍ਹਾਂ ਸਿਪਾਹੀਆਂ ਦੀ ਸੂਚੀ ਜਿਹੜੇ ਯਰੂਸ਼ਲਮ ਵਿੱਚ ਸਨ, ਉਨ੍ਹਾਂ ਦੇ ਪਰਿਵਾਰ-ਸਮੂਹਾਂ ਮੁਤਾਬਕ ਇਉਂ ਸੀ: ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਜਿਹੜੇ ਸਰਦਾਰ ਸਨ, ਇਉਂ ਸਨ: ਅਦਨਾਹ 3,00,000ਸੂਰਬੀਰ ਸਿਪਾਹੀਆਂ ਦਾ ਸਰਦਾਰ ਸੀ।"
10ਦੂਜੇ ਦਰਜੇ ਤੇ ਯਹੋਹਾਨਾਨ 2,80,000 ਸਿਪਾਹੀਆਂ ਦਾ ਸਰਦਾਰ ਸੀ।"

11ਅਮਸਯਾਹ ਜੋ ਕਿ ਜ਼ਿਕਰੀ ਦਾ ਪੁੱਤਰ ਸੀ, ਉਸ ਹੇਠ 2,00,000 ਸਿਪਾਹੀ ਸਨ ਅਤੇ ਉਹ ਆਪਣੇ ਆਪ ਨੂੰ ਯਹੋਵਾਹ ਨੂੰ ਅਰਪਿਤ ਕਰਕੇ ਬੜਾ ਖੁਸ਼ ਸੀ।"
12ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਜਿਹੜੇ ਆਗੂ ਸਰਦਾਰ ਸਨ: ਅਲਯਾਦਾ ਕੋਲ 2,00,000 ਸਿਪਾਹੀ ਸਨ ਜਿਹੜੇ ਧਨੁੱਖ, ਤੀਰ, ਅਤੇ ਢਾਲਾਂ ਵਰਤਦੇ ਸਨ। ਅਲਯਾਦਾ ਖੁਦ ਵੀ ਇੱਕ ਬਹਾਦੁਰ ਸਿਪਾਹੀ ਸੀ।"
13ਯਹੋਜ਼ਾਬਾਦ ਕੋਲ 1,80,000 ਸਿਪਾਹੀ ਸਨ ਜਿਹੜੇ ਹਮੇਸ਼ਾ ਯੁੱਧ ਲਈ ਤਿਆਰ ਹੁੰਦੇ ਸਨ।"
14ਇਹ ਸਾਰੇ ਯੋਧੇ ਯਹੋਸ਼ਾਫ਼ਾਟ ਪਾਤਸ਼ਾਹ ਦੇ ਸੇਵਾਦਾਰ ਸਨ ਅਤੇ ਪਾਤਸ਼ਾਹ ਕੋਲ ਹੋਰ ਵੀ ਅਜਿਹੇ ਆਦਮੀ ਸਨ ਜਿਨ੍ਹਾਂ ਨੂੰ ਉਸ ਨੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਰੱਖਿਆ ਹੋਇਆ ਸੀ।"
15ਮੀਕਾਯਾਹ ਦੀ ਅਹਾਬ ਨੂੰ ਚੇਤਾਵਨੀ ਯਹੋਸ਼ਾਫ਼ਾਟ ਕੋਲ ਧਨ ਅਤੇ ਇੱਜ਼ਤ ਬਹੁਤ ਸੀ ਅਤੇ ਉਸ ਨੇ ਇਉਂ ਅਹਾਬ ਨਾਲ ਰਿਸ਼ਤਾ ਗੰਢਿਆ।"

16ਕੁਝ ਸਾਲਾਂ ਬਾਅਦ ਯਹੋਸ਼ਾਫ਼ਾਟ ਅਹਾਬ ਕੋਲ ਸਾਮਰਿਯਾ ਨੂੰ ਗਿਆ ਤੇ ਅਹਾਬ ਨੇ ਉਸ ਲਈ ਤੇ ਉਸ ਦੇ ਸਾਥੀਆਂ ਲਈ ਬਹੁਤ ਸਾਰੀਆਂ ਭੇਡਾਂ ਅਤੇ ਗਊਆਂ ਦੀ ਬਲੀ ਦਿੱਤੀ। ਅਹਾਬ ਨੇ ਯਹੋਸ਼ਾਫ਼ਾਟ ਨੂੰ ਰਾਮੋਥ ਗਿਲਆਦ ਤੇ ਹਮਲਾ ਕਰਨ ਲਈ ਪਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।"
17ਅਹਾਬ ਨੇ ਉਸ ਨੂੰ ਕਿਹਾ, “ਕੀ ਤੂੰ ਮੇਰੇ ਨਾਲ ਰਾਮੋਥ-ਗਿਲਆਦ ਤੇ ਲੜਾਈ ਕਰਨ ਲਈ ਚੱਲੇਂਗਾ?” ਅਹਾਬ ਉਸ ਵਕਤ ਇਸਰਾਏਲ ਦਾ ਪਾਤਸ਼ਾਹ ਸੀ ਅਤੇ ਯਹੋਸ਼ਾਫ਼ਾਟ ਯਹੂਦਾਹ ਦਾ। ਤਾਂ ਯਹੋਸ਼ਾਫ਼ਾਟ ਨੇ ਅਹਾਬ ਨੂੰ ਉੱਤਰ ਦਿੱਤਾ, “ਮੈਂ ਵੀ ਤਾਂ ਤੇਰੇ ਹੀ ਵਰਗਾ ਹਾਂ ਤੇ ਜਿਵੇਂ ਦੇ ਤੇਰੇ ਲੋਕ ਹਨ ਉਵੇਂ ਦੇ ਮੇਰੇ ਹਨ। ਸੋ ਅਸੀਂ ਲੜਾਈ ਵਿੱਚ ਤੇਰੇ ਨਾਲ ਹੋਵਾਂਗੇ।”"
18ਯਹੋਸ਼ਾਫ਼ਾਟ ਨੇ ਅਹਾਬ ਨੂੰ ਇਹ ਵੀ ਕਿਹਾ, “ਪਹਿਲਾਂ, ਸਾਨੂੰ ਯਹੋਵਾਹ ਪਾਸੋਂ ਬਚਨ ਪ੍ਰਾਪਤ ਕਰਨ ਦੇਹ।”"
19ਤਾਂ ਅਹਾਬ ਪਾਤਸ਼ਾਹ ਨੇ ਨਬੀਆਂ ਨੂੰ ਬੁਲਾਇਆ। 400 ਨਬੀ ਇੱਕਤਰ ਹੋਏ ਤਾਂ ਅਹਾਬ ਨੇ ਉਨ੍ਹਾਂ ਨੂੰ ਕਿਹਾ, “ਸਾਨੂੰ ਰਾਮੋਥ-ਗਿਲਆਦ ਦੇ ਵਿਰੁੱਧ ਯੁੱਧ ਕਰਨਾ ਚਾਹੀਦਾ ਹੈ ਕਿ ਨਹੀਂ?” ਨਬੀਆਂ ਨੇ ਅਹਾਬ ਨੂੰ ਕਿਹਾ, “ਜਾਓ ਕਿਉਂ ਕਿ ਯਹੋਵਾਹ ਤੁਹਾਨੂੰ ਜਿੱਤ ਦੇਵੇਗਾ।”"
20ਪਰ ਯਹੋਸ਼ਾਫ਼ਾਟ ਨੇ ਆਖਿਆ, “ਇਨ੍ਹਾਂ ਨਬੀਆਂ ਤੋਂ ਇਲਾਵਾ, ਕੀ ਇੱਥੇ ਯਹੋਵਾਹ ਦਾ ਕੋਈ ਨਬੀ ਹੈ? ਅਸੀਂ ਯਹੋਵਾਹ ਪਾਸੋਂ ਉਸ ਦੇ ਕਿਸੇ ਨਬੀ ਦੁਆਰਾ ਪੁੱਛਣਾ ਚਾਹੁੰਦੇ ਹਾਂ।”"

21ਤਦ ਅਹਾਬ ਪਾਤਸ਼ਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਇੱਥੇ ਇੱਕ ਅਜਿਹਾ ਮਨੁੱਖ ਹੈ ਜਿਸ ਕੋਲੋਂ ਅਸੀਂ ਯਹੋਵਾਹ ਤੋਂ ਪੁੱਛੀਏ, ਪਰ ਮੈਂ ਉਸ ਆਦਮੀ ਨੂੰ ਨਫ਼ਰਤ ਕਰਦਾ ਹਾਂ ਕਿਉਂ ਕਿ ਉਹ ਹਮੇਸ਼ਾ ਮੇਰੇ ਲਈ ਯਹੋਵਾਹ ਵੱਲੋਂ ਬੁਰਿਆਈ ਦਾ ਅਗੰਮ ਵਾਚਦਾ ਹੈ। ਉਸ ਮਨੁੱਖ ਦਾ ਨਾਂ ਹੈ ਮੀਕਾਯਾਹ। ਉਹ ਯਿਮਲਾਹ ਦਾ ਪੁੱਤਰ ਹੈ।” ਪਰ ਯਹੋਸ਼ਾਫ਼ਾਟ ਨੇ ਕਿਹਾ, “ਅਹਾਬ, ਇੰਝ ਨਾ ਕਹੋ!”"
22ਤਦ ਅਹਾਬ ਪਾਤਸ਼ਾਹ ਨੇ ਆਪਣੇ ਇੱਕ ਖੁਸਰੇ (ਕਰਮਚਾਰੀ) ਨੂੰ ਸੱਦ ਕੇ ਕਿਹਾ, “ਛੇਤੀ ਕਰ ਅਤੇ ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਲੈ ਕੇ ਆ।”"
You have read 2Chronicles 7
22 verses