1ਰਹਬੁਆਮ ਨੇ ਬੁਰਿਆਈ ਕੀਤੀ ਕਿਉਂ ਕਿ ਉਹ ਆਪਣੇ ਪੂਰੇ ਦਿਲੋਂ ਯਹੋਵਾਹ ਨੂੰ ਨਹੀਂ ਚਾਹਿਆ।"
2ਰਹਬੁਆਮ ਦੇ ਸਾਰੇ ਕੰਮ ਜਿਹੜੇ ਉਸ ਨੇ ਆਪਣੇ ਸ਼ਾਸਨ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਕੀਤੇ ਉਹ ਸ਼ਮਅਯਾਹ ਨਬੀ ਅਤੇ ਇੱਦੋ ਨਬੀ ਦੀਆਂ ਲਿਖਤਾਂ ਵਿੱਚ ਦਰਜ ਹਨ। ਉਨ੍ਹਾਂ ਨੇ ਘਰਾਣਿਆਂ ਦਾ ਇਤਹਾਸ ਲਿਖਿਆ। ਜਿੰਨੀ ਦੇਰ ਰਹਬੁਆਮ ਅਤੇ ਯਾਰਾਬੁਆਮ ਰਾਜ ਕਰਦੇ ਰਹੇ, ਉਹ ਇੱਕ ਦੂਜੇ ਦੇ ਵਿਰੁੱਧ ਲੜਦੇ ਰਹੇ।"
3ਅਖੀਰ ਰਹਬੁਆਮ ਪਿਉ-ਦਾਦਿਆਂ ਕੋਲ ਅਕਾਲ ਚਲਾਣਾ ਕਰ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਅਤੇ ਉਸ ਉਪਰੰਤ ਉਸਦਾ ਪੁੱਤਰ ਅਬੀਯਾਹ ਨਵਾਂ ਪਾਤਸ਼ਾਹ ਬਣਿਆ।"
4ਅਬੀਯਾਹ ਦਾ ਯਹੂਦਾਹ ਉੱਪਰ ਰਾਜ ਜਦੋਂ ਯਾਰਾਬੁਆਮ ਪਾਤਸ਼ਾਹ ਦਾ ਇਸਰਾਏਲ ਉੱਪਰ ਰਾਜ ਦਾ 18ਵਰ੍ਹਾ ਸੀ ਤਦ ਅਬੀਯਾਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ।"
5ਅਬੀਯਾਹ ਨੇ ਯਰੂਸ਼ਲਮ ਵਿੱਚ 3ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਮੀਕਾਯਾਹ ਸੀ ਜੋ ਊਰੀਏਲ ਦੀ ਧੀ ਸੀ ਅਤੇ ਊਰੀਏਲ ਗਬਈ ਸ਼ਹਿਰ ਤੋਂ ਸੀ ਅਤੇ ਅਬੀਯਾਹ ਅਤੇ ਯਾਰਾਬੁਆਮ ਦੇ ਦਰਮਿਆਨ ਵੀ ਜੰਗ ਚਲਦੀ ਰਹੀ।"

6ਅਬੀਯਾਹ ਦੀ ਫ਼ੌਜ ਵਿੱਚ 4,00,000 ਬਹਾਦੁਰ ਸਿਪਾਹੀ ਸਨ ਜਿਨ੍ਹਾਂ ਨੂੰ ਲੈ ਕੇ ਉਹ ਲੜਾਈ ਦੇ ਮੈਦਾਨ ਵਿੱਚ ਉਤਰਿਆ। ਯਾਰਾਬੁਆਮ ਦੀ ਫ਼ੌਜ ਵਿੱਚ 8,00,000 ਬਹਾਦੁਰ ਸਿਪਾਹੀ ਸਨ ਤੇ ਉਹ ਅਬੀਯਾਹ ਨਾਲ ਯੁੱਧ ਕਰਨ ਲਈ ਤਿਆਰ ਹੋ ਗਿਆ।"
7ਤਦ ਅਬੀਯਾਹ ਸਮਾਰੀਮ ਦੀ ਚੋਟੀ ਉੱਤੇ ਜੋ ਅਫ਼ਰਾਈਮ ਦੀ ਪਹਾੜੀ ਉੱਪਰ ਹੈ ਖੜ੍ਹਾ ਹੋਇਆ ਅਤੇ ਆਖਣ ਲੱਗਾ ਕਿ, “ਹੇ ਯਾਰਾਬੁਆਮ ਅਤੇ ਸਾਰੇ ਇਸਰਾਏਲ ਦੇ ਲੋਕੋ! ਮੇਰੀ ਸੁਣੋ!"
8ਕੀ ਤੁਹਾਨੂੰ ਪਤਾ ਨਹੀਂ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਇਸਰਾਏਲ ਉੱਪਰ ਰਾਜ ਦਾਊਦ ਨੂੰ ਅਤੇ ਉਸ ਦੇ ਵੰਸ਼ ਨੂੰ ਨੂਣ ਦੇ ਇਕਰਾਰਨਾਮਾ ਨਾਲ ਸਦੀਵ ਲਈ ਦਿੱਤਾ ਹੈ?"
9ਪਰ ਨਬਾਟ ਦਾ ਪੁੱਤਰ ਯਾਰਾਬੁਆਮ ਜੋ ਦਾਊਦ ਦੇ ਪੁੱਤਰ ਸੁਲੇਮਾਨ ਦਾ ਸੇਵਾਦਾਰ ਸੀ ਉੱਠ ਕੇ ਆਪਣੇ ਮਾਲਕ ਤੋਂ ਆਕੀ ਹੋ ਗਿਆ।"
10ਫੇਰ ਯਾਰਾਬੁਆਮ ਬੇਕਾਰ ਅਤੇ ਲਫੰਗਿਆ ਨਾਲ ਜੁੜ ਗਿਆ। ਬਾਅਦ ਵਿੱਚ ਇਹ ਬਦ ਲੋਕ ਰਹਬੁਆਮ ਦੇ ਖਿਲਾਫ ਹੋ ਗਏ। ਕਿਉਂ ਜੋ ਉਹ ਛੋਟਾ ਅਤੇ ਬੇਤਜੁਰਬਾਕਾਰ ਸੀ, ਉਹ ਉਨ੍ਹਾਂ ਤੇ ਕਾਬੂ ਨਾ ਪਾ ਸੱਕਿਆ।"

11“ਹੁਣ, ਤੁਸੀਂ ਲੋਕਾਂ ਨੇ ਯਹੋਵਾਹ ਦੇ ਰਾਜ ਨੂੰ ਹਰਾਉਣ ਦਾ ਨਿਸ਼ਚਾ ਕਰ ਲਿਆ ਹੈ, ਜੋ ਕਿ ਦਾਊਦ ਦੇ ਉੱਤਰਾਧਿਕਾਰੀਆਂ ਦੁਆਰਾ ਸ਼ਾਸਿਤ ਹੋ ਰਿਹਾ। ਤੇਰੇ ਕੋਲ ਤੇਰੇ ਨਾਲ ਬਹੁਤ ਲੋਕ ਹਨ ਅਤੇ ਯਾਰਾਬੁਆਮ ਦੁਆਰਾ, ਤੇਰੇ ਦੇਵਤੇ ਹੋਣ ਲਈ ਬਣਾਏ ਹੋਏ ਸੋਨੇ ਦੇ ਵੱਛਿਆਂ ਦੇ ਬੁੱਤ ਵੀ ਤੇਰੇ ਕੋਲ ਹਨ।"
12ਤੁਸੀਂ ਹਾਰੂਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਹੋਵਾਹ ਦੇ ਜਾਜਕ ਸਨ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਸਦੀ ਥਾਵੇਂ ਆਪਣੇ ਜਾਜਕ ਰੱਖੇ ਜਿਵੇਂ ਕਿ ਦੁਨੀਆਂ ਦੇ ਦੂਜੇ ਰਾਜੇ ਕਰਦੇ ਹਨ। ਅਤੇ ਹੁਣ ਇਹ ਮੁਕੱਰਰ ਕਰ ਦਿੱਤਾ ਕਿ ਜਿਹੜਾ ਕੋਈ ਇੱਕ ਬਛੜਾ ਅਤੇ ਸੱਤ ਭੇਡੇ ਲੈ ਕੇ ਆਵੇ ਉਹ ਉਨ੍ਹਾਂ ਦੇਵਤਿਆਂ ਦਾ ਜੋ ਕਿ ਝੂਠੇ ਹਨ ਉਨ੍ਹਾਂ ਦਾ ਜਾਜਕ ਬਣ ਸੱਕਦਾ ਹੈ।"
13“ਪਰ ਸਾਡੇ ਲਈ ਤਾਂ ਯਹੋਵਾਹ ਹੀ ਸਾਡਾ ਪਰਮੇਸ਼ੁਰ ਹੈ ਅਤੇ ਅਸੀਂ ਯਹੂਦਾਹ ਦੇ ਲੋਕ ਉਸ ਨੂੰ ਮੰਨਣ ਤੋਂ ਇਨਕਾਰੀ ਨਹੀਂ ਹਾਂ। ਅਸੀਂ ਉਸ ਨੂੰ ਛੱਡਿਆ ਨਹੀਂ। ਜਿਹੜੇ ਜਾਜਕ ਯਹੋਵਾਹ ਦੀ ਸੇਵਾ ਕਰਦੇ ਹਨ ਉਹ ਹਾਰੂਨ ਦੇ ਬੱਚੇ ਹਨ ਅਤੇ ਲੇਵੀ ਯਹੋਵਾਹ ਦੀ ਸੇਵਾ ਕਰਨ ਵਿੱਚ ਜਾਜਕਾਂ ਦੀ ਮਦਦ ਕਰਦੇ ਹਨ।"
14ਉਹ ਹਰ ਸਵੇਰ-ਸ਼ਾਮ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਹਨ ਅਤੇ ਧੂਫ ਧੁਖਾਉਂਦੇ ਹਨ। ਉਹ ਪਵਿੱਤਰ ਮੇਜ਼ ਉੱਪਰ ਚੜ੍ਹਤ ਦੀਆਂ ਰੋਟੀਆਂ ਰੱਖਦੇ ਹਨ ਅਤੇ ਹਰ ਸ਼ਾਮ ਸੁਨਿਹਰੇ ਸ਼ਮਾਦਾਨ ਉੱਪਰ ਦੀਵਿਆਂ ਨੂੰ ਜਗਾਉਂਦੇ ਹਨ। ਅਸੀਂ ਬੜੇ ਧਿਆਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਪਰ ਤੁਸੀਂ ਲੋਕਾਂ ਨੇ ਉਸ ਨੂੰ ਛੱਡ ਦਿੱਤਾ ਹੈ।"
15ਪਰਮੇਸ਼ੁਰ ਆਪ ਸਾਡੇ ਨਾਲ ਹੈ! ਉਹੀ ਸਾਡਾ ਸ਼ਾਸਕ ਹੈ ਅਤੇ ਉਸ ਦੇ ਜਾਜਕ ਸਾਡੇ ਨਾਲ ਹਨ। ਪਰਮੇਸ਼ੁਰ ਦੇ ਜਾਜਕ ਆਪਣੇ ਆਉਣ ਦੀ ਸੂਚਨਾ ਦਿੰਦੇ ਤੇ ਤੁਹਾਨੂੰ ਜਗਾਉਣ ਵਾਸਤੇ ਜੋਰ ਦੀ ਤੁਰ੍ਹੀਆਂ ਵਜਾਉਂਦੇ ਹਨ ਤੇ ਆਖਦੇ ਹਨ! ਹੇ ਇਸਰਾਏਲੀਓ, ਤੁਸੀਂ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਨਾ ਲੜੋ! ਕਿਉਂ ਜੋ ਤੁਸੀਂ ਸਫ਼ਲ ਨਾ ਹੋ ਪਾਵੋਂਗੇ।”"

16ਪਰ ਯਾਰਾਬੁਆਮ ਨੇ ਅਬੀਯਾਹ ਦੀ ਫ਼ੌਜ ਦੇ ਪਿੱਛੇ ਚੋਰੀ-ਛੁੱਪੇ ਸਿਪਾਹੀਆਂ ਦਾ ਇੱਕ ਟੋਲਾ ਭੇਜ ਦਿੱਤਾ, ਸੋ ਉਸਦੀ ਫ਼ੌਜ ਅਬੀਯਾਹ ਦੀ ਫ਼ੌਜ ਦੇ ਸਾਹਮਣੇ ਸੀ ਅਤੇ ਯਾਰਾਬੁਆਮ ਦੇ ਛੁੱਪੇ ਹੋਏ ਸੈਨਿਕ ਅਬੀਯਾਹ ਦੀ ਫ਼ੌਜ ਦੇ ਪਿੱਛੇ ਸਨ।"
17ਜਦੋਂ ਯਹੂਦਾਹ ਤੋਂ ਅਬੀਯਾਹ ਦੀ ਫ਼ੌਜ ਨੇ ਆਪਣੇ ਆਸੇ ਪਾਸੇ ਵੇਖਿਆ ਤਾਂ ਉਨ੍ਹਾਂ ਵੇਖਿਆ ਕਿ ਯਾਰਾਬੁਆਮ ਦੀ ਫ਼ੌਜ ਅੱਗੋਂ ਤੇ ਪਿੱਛੋਂ ਦੋਨੋ ਪਾਸੀਂ ਉਨ੍ਹਾਂ ਤੇ ਹਮਲਾ ਕਰ ਰਹੀ ਹੈ। ਤਦ ਯਹੂਦਾਹ ਦੇ ਲੋਕਾਂ ਯਹੋਵਾਹ ਨੂੰ ਉੱਚੀ ਪੁਕਾਰਿਆ ਤੇ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ।"
18ਤਦ ਅਬੀਯਾਹ ਦੀ ਫ਼ੌਜ ਨੇ ਲਲਕਾਰਿਆ। ਜਦੋਂ ਯਹੂਦਾਹ ਦੀ ਫ਼ੌਜ ਨੇ ਲਲਕਾਰਿਆਂ ਤਾਂ ਪਰਮੇਸ਼ੁਰ ਨੇ ਯਾਰਾਬੁਆਮ ਦੀ ਫ਼ੌਜ ਨੂੰ ਹਾਰ ਦਿੱਤੀ। ਇਸਰਾਏਲ ਅਤੇ ਯਾਰਾਬੁਆਮ ਦੀ ਸਾਰੀ ਫ਼ੌਜ ਨੂੰ ਅਬੀਯਾਹ ਨੇ ਯਹੂਦਾਹ ਵਿੱਚ ਹਰਾ ਦਿੱਤਾ।"
19ਯਹੂਦਾਹ ਦੀ ਸੈਨਾ ਤੋਂ ਇਸਰਾਏਲੀ ਫ਼ੌਜ ਭੱਜ ਖਲੋਤੀ ਤੇ ਪਰਮੇਸ਼ੁਰ ਨੇ ਯਹੂਦਾਹ ਦੀ ਫੌਜ ਦਾ ਇਸਰਾਏਲੀ ਸੈਨਾ ਨੂੰ ਹਰਾਉਣ ਵਿੱਚ ਸਾਥ ਦਿੱਤਾ।"
20ਇਸ ਹਾਰ ਵਿੱਚ ਇਸਰਾਏਲ ਦੀ ਫੌਜ ਦਾ 5,00,000 ਸੈਨਿਕ ਬੰਦਾ ਮਾਰਿਆ ਗਿਆ।"

21ਉਸ ਵਕਤ ਯਹੂਦਾਹ ਦੀ ਫ਼ੌਜ ਦੀ ਜਿੱਤ ਅਤੇ ਇਸਰਾਏਲ ਦੀ ਹਾਰ ਹੋਈ। ਯਹੂਦਾਹ ਦੀ ਜਿੱਤ ਇਸ ਲਈ ਹੋਈ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਤੇ ਅਧੀਨ ਹੋਕੇ ਲੜਾਈ ਕੀਤੀ।"
22ਅਬੀਯਾਹ ਨੇ ਯਾਰਾਬੁਆਮ ਦਾ ਪਿੱਛਾ ਅਤੇ ਇਨ੍ਹਾਂ ਸ਼ਹਿਰਾਂ ਬੈਤਏ0ਲ ਦੇ ਯਸ਼ਾਨਾਹ ਤੇ ਉਸ ਦੇ ਸ਼ਹਿਰ, ਅਫ਼ਰੋਨ ਅਤੇ ਉਸ ਦੇ ਸ਼ਹਿਰਾਂ ਨੂੰ ਉਸ ਕੋਲੋਂ ਖੋਹ ਲਿਆ।"
You have read 2Chronicles 4
22 verses