1ਤਦ ਰਾਜਪਾਲ ਨੇ ਆਖਿਆ, “ਜਦ ਤੀਕ ਓੱਥੇ ਕੋਈ ਜਾਜਕ ਨਾ ਹੋਵੇ ਜੋ ਉਰੀਮ ਅਤੇ ਬੁਂਮੀਮ ਬਾਰੇ ਜਾਨਕਾਰੀ ਦੇ ਸੱਕੇ ਤਦ ਤੀਕ ਉਹ ਅੱਤ ਪਵਿੱਤਰ ਵਸਤਾਂ ਵਿੱਚੋਂ ਕੁਝ ਨਾ ਖਾਣ।”"
2ਕੁਲ ਮਿਲਾ ਕੇ ਉਸ ਵਿੱਚ ਜਿਹੜੇ ਵਾਪਸ ਆਏ ਸਨ ਉਨ੍ਹਾਂ ਦੀ ਗਿਣਤੀ 42,360 ਸੀ। ਇਹ ਗਿਣਤੀ ਉਨ੍ਹਾਂ ਦੇ 7,337 ਦਾਸ ਤੇ ਦਾਸੀਆਂ ਨੂੰ ਗਿਣੇ ਬਿਨਾ ਸੀ। ਉਨ੍ਹਾਂ ਦੇ ਨਾਲ 200 ਗਾਇੱਕ ਤੇ ਗਾਇੱਕਾਵਾਂ ਵੀ ਸਨ।"
3ਉਨ੍ਹਾਂ ਕੋਲ 736 ਘੋੜੇ, 245 ਖਚ੍ਚਰ, 435 ਊਠ ਅਤੇ 6,720 ਖੋਤੇ ਸਨ।"
4ਜਦ ਉਹ ਸਮੂਹ ਯੋਹਵਾਹ ਦੇ ਮੰਦਰ ਯਰੂਸ਼ਲਮ ਵਿੱਚ ਪੁਜਿਆ ਤ੍ਤਦ ਪਰਿਵਾਰਾਂ ਦੇ ਮੁਖੀਆਂ ਨੇ ਮੰਦਰ ਦੇ ਨਿਰਮਾਣ ਲਈ ਤੋਂਹਫੇ ਭੇਂਟ ਕੀਤੇ ਤਾਂ ਜੋ ਉਸ ਬਾਵੇਂ ਜਿੱਥੇ ਮੰਦਰ ਨਸ਼ਟ ਕੀਤਾ ਗਿਆ ਸੀ ਉਸ ਬਾਂਵੇਂ ਉਹ ਨਵਾਂ ਮੰਦਰ ਉਸਾਰ ਸੱਕਣ।"
5ਉਨ੍ਹਾਂ ਲੋਕਾਂ ਨੇ ਆਪਣੇ ਵਿਤ੍ਤ ਮੁਤਾਬਕ ਭੇਟਾਂ ਦਿੱਤੀਆਂ। ਜੋ ਭੇਟਾ ਉਨ੍ਹਾਂ ਨੇ ਮੰਦਰ ਦੇ ਨਿਰਮਾਣ ਲਈ ਕੀਤੀ ਉਸ ਵਿੱਚ ਤਕਰੀਬਨ 500 ਕਿਲ ਸੋਨਾ, 3,000 ਕਿੱਲੋ ਦੇ ਕਰੀਬ ਚਾਂਦੀ ਸੀ ਅਤੇ ਜਾਜਕਾਂ ਦੇ ਪਹਿਨਣ ਲਈ 100 ਚੋਗੇ।"

6ਫ਼ੇਰ ਜਾਜਕ, ਲੇਵੀ ਅਤੇ ਕੁਝ ਹੋਰ ਲੋਕ ਯਰੂਸ਼ਲਮ ਅਤੇ ਇਸਦੇ ਦੁਆਲੇ ਦੇ ਇਲਾਕੇ ’ਚ ਜਾਕੇ ਵਸ ਗਏ। ਇਸ ਟੋਲੇ ਵਿੱਚ ਗਵਯ੍ਯੇ, ਦਰਬਾਨ ਅਤੇ ਮੰਦਰ ਦੇ ਸੇਵਕ ਸ਼ਾਮਲ ਸਨ। ਬਾਕੀ ਦੇ ਇਸਰਾਏਲੀ ਆਪਣੇ ਖੁਦ ਦੇ ਨਗਰਾਂ ਵਿੱਚ ਵਸ ਗਏ।"
7ਜਗਵੇਦੀ ਦਾ ਪੁਨਰ ਨਿਰਮਾਣ ਇਉਂ ਸੱਤਵੇ ਮਹੀਨੇ ਵਿੱਚ, ਜਿਹੜੇ ਇਸਰਾਏਲੀ ਆਪਣੇ ਨਗਰਾਂ ਵਿੱਚ ਵਸ ਗਏ ਸਨ, ਯਰੂਸ਼ਲਮ ਨੂੰ ਗਏ।"
8ਤਦ ਯੋਸਾਦਾਕ ਦੇ ਪੁੱਤਰ ਯੇਸ਼ੂਆ ਅਤੇ ਉਸ ਦੇ ਨਾਲ ਦੇ ਜਾਜਕਾਂ ਅਤੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਸਮੇਤ ਉਸ ਦੇ ਭਰਾਵਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਜਗਵੇਦੀ ਉਸਾਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਉਹ ਇਸ ਉੱਪਰ ਹੋਮ ਦੀਆਂ ਬਲੀਆਂ ਚੜ੍ਹਾ ਸੱਕਣ। ਉਨ੍ਹਾਂ ਨੇ ਇਹ ਜਗਵੇਦੀ ਉਵੇਂ ਹੀ ਬਣਾਈ ਜਿਵੇਂ ਕਿ ਮੂਸਾ ਦੀ ਬਿਵਸਬਾ ਵਿੱਚ ਕਿਹਾ ਗਿਆ ਸੀ। ਮੂਸਾ ਪਰਮੇਸ਼ੁਰ ਦਾ ਖਾਸ ਸੇਵਕ ਸੀ।"
9ਉਹ ਲੋਕ ਆਪਣੇ ਨਜ਼ਦੀਕ ਰਹਿੰਦੇ ਹੋਰ ਲੋਕਾਂ ਤੋਂ ਡਰਦੇ ਸਨ, ਪਰ ਉਨ੍ਹਾਂ ਅੱਗੇ ਰੁਕਾਵਟ ਨਾ ਪਾਈ ਗਈ ਤਾਂ ਉਨ੍ਹਾਂ ਨੇ ਪੁਰਾਣੀ ਨੀਂਹ ਉੱਤੇ ਹੀ ਜਗਵੇਦੀ ਤਿਆਰ ਕੀਤੀ। ਫ਼ੇਰ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਈਆਂ। ਇਉਂ ਰੋਜ਼ ਸਵੇਰੇ ਸ਼ਾਮ ਉਨ੍ਹਾਂ ਨੇ ਹੋਮ ਦੀਆਂ ਬਲੀਆਂ ਚੜ੍ਹਾਈਆਂ।"
10ਫਿਰ ਉਨ੍ਹਾਂ ਨੇ ਲਿਖੇ ਮੁਤਾਬਕ ਡੇਰਿਆਂ ਦਾ ਪਰਬ ਮਨਾਇਆ ਅਤੇ ਹਰ ਦਿਨ ਸਹੀ ਗਿਣਤੀ ਮੁਤਾਬਕ ਹੋਮ ਦੀਆਂ ਭੇਟਾਂ ਚੜ੍ਹਾਈਆਂ।"

11ਫ਼ੇਰ ਉਨ੍ਹਾਂ ਨੇ ਰੋਜ਼ ਦੀ ਹੋਮ ਦੀ ਭੇਟ ਅਤੇ ਅਮਸਿਆ ਅਤੇ ਯਹੋਵਾਹ ਦੇ ਸਾਰੇ ਪਵਿੱਤਰ ਪਰਬਾਂ ਲਈ ਬਲੀਆਂ ਚੜ੍ਹਾਈਆਂ। ਇਸ ਤੋਂ ਇਲਾਵਾ, ਲੋਕਾਂ ਨੇ ਹੋਰ ਵੀ ਵਸਤਾਂ ਚੜ੍ਹਾਈਆਂ ਜੋ ਉਹ ਯਹੋਵਾਹ ਨੂੰ ਦੇਣੀਆਂ ਚਾਹੁੰਦੇ ਸਨ।"
12ਸੱਤਵੇਂ ਮਹੀਨੇਦੇ ਪਹਿਲੇ ਦਿਨ ਤੋਂ ਉਹ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਉਣ ਲੱਗ ਪਏ, ਪਰ ਇਹ ਸਭ ਕੁਝ ਮੰਦਰ ਦੀ ਉਸਾਰੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ।"
13ਮੰਦਰ ਦਾ ਪੁਨਰ ਨਿਰਮਾਣ ਸੋ ਉਨ੍ਹਾਂ ਨੇ ਸੰਗਤਰਾਸ਼ਾਂ ਅਤੇ ਤਰੱਖਾਣਾਂ ਨੂੰ ਪੈਸੇ ਦਿੱਤੇ ਅਤੇ ਸੀਦੋਨੀਆਂ ਅਤੇ ਸੂਰੀਆਂ ਨੂੰ ਭੋਜਨ, ਪੇਯ ਅਤੇ ਤੇਲ ਦਿੱਤਾ ਤਾਂ ਜੋ ਉਹ ਫਾਰਸ ਦੇ ਪਾਤਸ਼ਾਹ ਕੋਰਸ਼ ਦੀ ਆਗਿਆ ਮੁਤਾਬਕ ਲਬਨੋਨ ਤੋਂ ਦਿਆਰ ਦੀ ਲੱਕੜ ਸਮੁਦਰ ਰਾਹੀਂ ਯਾਫਾ ਨੂੰ ਲਿਆ ਸੱਕਣ।"
14ਤਦ ਉਨ੍ਹਾਂ ਦੇ ਪਰਮੇਸ਼ੁਰ ਦੇ ਮੰਦਰ ਵਿੱਚ, ਜੋ ਕਿ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਮਗਰੋਂ ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਅਤੇ ਲੇਵੀਆਂ ਨੇ ਅਤੇ ਉਨ੍ਹਾਂ ਨੇ ਜੋ ਕੈਦ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ। ਲੇਵੀਆਂ ਨੂੰ ਜੋ 20 ਸਾਲਾਂ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ ਨੂੰ ਯਾਹਵੇਹ ਦੇ ਮੰਦਰ ਦੇ ਕੰਮ ਦੀ ਦੇਖ ਭਾਲ ਉੱਪਰ ਲੱਗਾਇਆ।"
15ਜਿਨ੍ਹਾਂ ਆਦਮੀਆਂ ਨੇ ਯਹੋਵਾਹ ਦੇ ਮੰਦਰ ਦੇ ਨਿਰਮਾਣ ਦੇ ਕੰਮ ਦੀ ਦੇਖ ਭਾਲ ਕੀਤੀ ਉਹ ਸਨ: ਯੇਸ਼ੂਆ ਤੇ ਉਸ ਦੇ ਪੁੱਤਰ ਕਦਮੀਏਲ ਅਤੇ ਉਸ ਦੇ ਪੁੱਤਰ ਅਤੇ ਰਿਸ਼ਤੇਦਾਰ (ਯਹੂਦਾਹ ਦੇ ਉੱਤਰਾਧਿਕਾਰੀ) ਹੇਨਾ ਦਾਦ ਦੇ ਪੁੱਤਰ ਅਤੇ ਉਨ੍ਹਾਂ ਦੇ ਭਰਾ ਜੋ ਕਿ ਲੇਵੀ ਸਨ,"

16ਇਮਾਰਤਕਾਰਾਂ ਨੇ ਯਹੋਵਾਹ ਦੇ ਮੰਦਰ ਦੀ ਨੀਂਹ ਦਾ ਕਾਰਜ ਪੂਰਾ ਕੀਤਾ। ਜਦੋਂ ਇਹ ਕਾਰਜ ਪੂਰਾ ਹੋਇਆ ਤਾਂ ਜਾਜਕਾਂ ਨੇ ਆਪਣੇ ਜਾਜਕਾਂ ਵਾਲੇ ਵਸਤਰ ਪਹਿਨੇ ਅਤੇ ਆਪਣੀਆਂ ਤੁਰ੍ਹੀਆਂ ਫੜੀਆਂ ਅਤੇ ਆਸਾਫ਼ ਦੇ ਉੱਤਰਾਧਿਕਾਰੀਆਂ, ਲੇਵੀਆਂ ਨੇ ਆਪਣੇ ਛੈਣੇ ਲੇ। ਉਹ ਸਭ ਆਪੋ-ਆਪਣੀ ਬਾਂਵੇ ਯੋਹਵਾਹ ਦੀ ਉਸਤਤ ਲਈ ਖੜ੍ਹੇ ਸਨ। ਇਹ ਸਭ ਜਿਵੇਂ ਕਿ ਪਹਿਲਾਂ ਇਸਰਾਏਲ ਦੇ ਪਾਤਸ਼ਾਹ ਦਾਊਦ ਦਾ ਹੁਕਮ ਹੋਇਆ ਸੀ ਉਸੇ ਮੁਤਾਬਕ ਹੋਇਆ।"
17ਫਿਰ ਉਨ੍ਹਾਂ ਸਭ ਨੇ ਉਸਤਤ ਦੇ ਗੀਤ ਗਾਏ ਅਤੇ ਯਹੋਵਾਹ ਦਾ ਧੰਨਵਾਦ ਕੀਤਾ ਕਿ “ਉਹ ਬਹੁਤ ਭਲਾ ਹੈ ਅਤੇ ਉਸ ਦਾ ਪਿਆਰ ਅਤੇ ਮਿਹਰ ਇਸਰਾਏਲ ਵਾਸਤੇ ਹਮੇਸ਼ਾ ਹੈ।” ਫਿਰ ਸਭ ਲੋਕਾਂ ਨੇ ਉੱਚੀ ਆਵਾਜ਼ ਵਿੱਚ ਯਹੋਵਾਹ ਦੀ ਉਸਤਤ ਕੀਤੀ, ਇਹ ਸਭ ਇਸ ਲਈ ਹੋਇਆ ਕਿਉਂ ਕਿ ਮੰਦਰ ਦੀ ਨੀਂਹ ਦਾ ਕਾਰਜ ਸੰਪੰਨ ਹੋ ਗਿਆ ਸੀ।"
18ਪਰ ਬਹੁਤ ਸਾਰੇ ਬਜ਼ੁਰਗ ਜਾਜਕ, ਲੇਵੀ ਅਤੇ ਘਰਾਣਿਆਂ ਦੇ ਆਗੂ ਰੋਣ ਲੱਗ ਪਏ ਕਿਉਂ ਕਿ ਇਨ੍ਹਾਂ ਨੇ ਪਹਿਲੇ ਮੰਦਰ ਨੂੰ ਵੀ ਵੇਖਿਆ ਹੋਇਆ ਸੀ। ਇਸ ਲਈ ਜਦੋਂ ਉਨ੍ਹਾਂ ਨੇ ਇਸ ਮੰਦਰ ਦੀਆਂ ਨੀਹਾਂ ਵੇਖੀਆਂ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਏ। ਜਦ ਕਿ ਬਾਕੀ ਦੇ ਕੁਝ ਲੋਕ ਬੜੇ ਖੁਸ਼ ਸਨ ਅਤੇ ਸ਼ੋਰ ਮਚਾ ਰਹੇ ਸਨ।"
19ਦੂਰ ਤੀਕ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਉਨ੍ਹਾਂ ਸਭਨਾਂ ਨੇ ਮਿਲ ਕੇ ਇੰਨਾ ਸ਼ੋਰ ਮਚਾਇਆ ਹੋਇਆ ਸੀ ਕਿ ਰੋਣ ਤੇ ਹੱਸਣ ਦੀਆਂ ਆਵਾਜ਼ ਵਿੱਚ ਭੇਦ ਕਰਨਾ ਔਖਾ ਸੀ।"
20ਮੰਦਰ ਦੇ ਪੁਨਰ ਨਿਰਮਾਣ ਦਾ ਵਿਰੋਧ ਉੱਥੋਂ ਦੇ ਲੋਕ ਯਹੂਦਾਹ ਅਤੇ ਬਿਨਯਾਮੀਨ ਦੇ ਲੋਕਾਂ ਦੇ ਵਿਰੁੱਧ ਸਨ। ਜਦੋਂ ਉਨ੍ਹਾਂ ਵਿਰੋਧੀਆਂ ਨੂੰ ਪਤਾ ਲੱਗਾ ਕਿ ਉਹ ਲੋਕ ਜੋ ਦੇਸ਼ ਨਿਕਾਲੇ ਤੋਂ ਵਾਪਸ ਮੁੜੇ ਸਨ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਲਈ ਇੱਕ ਮੰਦਰ ਉਸਾਰ ਰਹੇ ਸਨ। ਤਾਂ ਇਹ ਵਿਰੋਧੀ ਜ਼ਰੂੱਬਾਬਲ ਅਤੇ ਉਸ ਦੇ ਘਰਾਣਿਆ ਦੇ ਮੁਖੀਆਂ ਕੋਲ ਆਏ ਅਤੇ ਕਿਹਾ, “ਸਾਨੂੰ ਵੀ ਇਸ ਨੂੰ ਉਸਾਰਨ ਵਿੱਚ ਤੁਹਾਡੀ ਮਦਦ ਕਰਨ ਦੇਵੋ ਕਿਉਂ ਕਿ ਤੁਹਾਡੇ ਵਾਂਗ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਸਹਾਇਤਾ ਲੋਚਦੇ ਹਾਂ ਅਤੇ ਅਸੀਂ ਅੱਸ਼ੂਰ ਦੇ ਪਾਤਸ਼ਾਹ, ਏਸਰ ਹਦਨ ਦੇ ਦਿਨਾਂ ਤੋਂ, ਬਲੀਆਂ ਚੜ੍ਹਾਉਂਦੇ ਆ ਰਹੇ ਹਾਂ, ਜੋ ਸਾਨੂੰ ਇੱਥੇ ਲਿਆਇਆ ਸੀ।”"

21ਪਰ ਜ਼ਰੂੱਬਾਬਲ, ਯੇਸ਼ੂਆ ਅਤੇ ਇਸਰਾਏਲ ਦੇ ਘਰਾਣਿਆਂ ਤੇ ਹੋਰ ਆਗੂਆਂ ਨੇ ਕਿਹਾ, “ਨਹੀਂ ਤੁਸੀਂ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਨਿਰਮਾਣ ਲਈ ਸਾਡੀ ਮਦਦ ਨਹੀਂ ਕਰ ਸੱਕਦੇ ਸਿਰਫ ਯਹੋਵਾਹ ਲਈ ਅਸੀਂ ਹੀ ਭਵਨ ਬਣਾ ਸੱਕਦੇ ਹਾਂ ਉਹ ਇਸਰਾਏਲ ਦਾ ਪਰਮੇਸ਼ੁਰ ਹੈ ਸਾਨੂੰ ਫਾਰਸ ਦੇ ਪਾਤਸ਼ਾਹ ਕੋਰਸ਼ ਦਾ ਇਹੀ ਹੁਕਮ ਹੈ।”"
22ਤਾਂ ਉਸ ਧਰਤੀ ਦੇ ਲੋਕਾਂ ਦਾ ਹੌਂਸਲਾ ਤੌੜ ਦਿੱਤਾ ਅਤੇ ਉਨ੍ਹਾਂ ਨੂੰ ਇਸਦੀ ਉਸਾਰੀ ਕਰਨ ਤੋਂ ਡਰਾ ਦਿੱਤਾ।"
23ਉਨ੍ਹਾਂ ਨੇ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਦਿਨਾਂ ਤੋਂ ਲੈ ਕੇ ਦਾਰਾ ਦੇ ਫਾਰਸ ਦਾ ਪਾਤਸ਼ਾਹ ਬਨਣ ਤੀਕ ਉਨ੍ਹਾਂ ਦੀਆਂ ਵਿਉਂਤਾਂ ਨੂੰ ਤਬਾਹ ਕਰਨ ਲਈ ਸਰਕਾਰੀ ਸਲਾਹਕਾਰਾਂ ਨੂੰ ਉਨ੍ਹਾਂ ਦੇ ਖਿਲਾਫ਼ ਕੰਮ ਕਰਨ ਲਈ ਭਾੜੇ ਤੇ ਲਿਆ।"
24ਉਹ ਯਹੂਦੀਆਂ ਨੂੰ ਇਸ ਕਾਰਜ ਤੋਂ ਰੋਕਣ ਲਈ ਫਾਰਸ ਦੇ ਪਾਤਸ਼ਾਹ ਨੂੰ ਚਿੱਠੀਆਂ ਲਿਖਣ ਦੀ ਹੱਦ ਤੀਕ ਵੀ ਚੱਲੇ ਗਏ। ਅਹਸ਼ਵੇਰੋਸ਼ ਦੇ ਸ਼ਾਸਨਕਾਲ ਵਿੱਚ ਉਸ ਦੇ ਸ਼ਾਸਨਕਾਲ ਦੇ ਸ਼ੁਰੂ ਵਿੱਚ, ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੇ ਵਿਰੁੱਧ ਚਿੱਠੀਆਂ ਲਿਖੀਆਂ।"
25ਯਰੂਸ਼ਲਮ ਦੇ ਪੁਨਰ ਨਿਰਮਾਣ ਦਾ ਵਿਰੋਧ ਉਪਰੰਤ ਅਰਤਹਸ਼ਸ਼ਤਾ ਦੇ ਦਿਨਾਂ ਵਿੱਚ ਬਿਸ਼ਲਾਮ, ਮਿਬਰਦਾਬ, ਟਾਬਏਲ ਤੇ ਉਸ ਦੇ ਬਾਕੀ ਸਾਥੀਆਂ ਨੇ ਅਰਤਹਸ਼ਸ਼ਤਾ ਨੂੰ ਲਿਖਿਆ। ਇਹ ਚਿੱਠੀ ਅਰਾਮੀ ਲਿਖਾਈ ਵਿੱਚ ਲਿਖੀ ਗਈ ਸੀ ਅਤੇ ਅਰਾਮੀ ਵਿੱਚ ਅਨੁਵਾਦ ਕੀਤੀ ਹੋਈ ਸੀ।"

26ਰਹੂਮ ਰਾਜ ਮੰਤਰੀ ਅਤੇ ਸ਼ਿਮਸਈ ਸੱਕੱਤਰ ਨੇ ਯਰੂਸ਼ਲਮ ਦੇ ਲੋਕਾਂ ਦੇ ਵਿਰੁੱਧ ਚਿੱਠੀ ਲਿਖੀ। ਇਹ ਚਿੱਠੀ ਉਨ੍ਹਾਂ ਅਰਤਹਸ਼ਸ਼ਤਾ ਪਾਤਸ਼ਾਹ ਨੂੰ ਲਿਖੀ ਜੋ ਇਉਂ ਸੀ:"
27ਕਮਾਨ ਅਧਿਕਾਰੀ ਰਹੂਮ ਅਤੇ ਸ਼ਿਮਸਈ ਸੱਕੱਤਰ ਤੇ ਉਨ੍ਹਾਂ ਦੇ ਬਾਕੀ ਸਾਥੀਆਂ, ਨਿਆਂਕਾਰਾਂ ਅਤੇ ਟਰਪਲਾਈ, ਫਰਸ, ਅਰਕ, ਦੇ ਮਹੱਤਵਪੂਰਣ ਅਧਿਕਾਰੀਆਂ ਅਤੇ ਸੂਸਾ ਦੇ ਏਲਮਾਈ ਲੋਕਾਂ ਵੱਲੋਂ।"
28ਅਤੇ ਬਾਕੀ ਦੇ ਉਨ੍ਹਾਂ ਸਾਰੇ ਲੋਕਾਂ ਵੱਲੋਂ ਜਿਨ੍ਹਾਂ ਨੂੰ ਮਹਾਨ ਅਤੇ ਸ਼ਰੀਫ਼ ਆਸਨਪਰ ਦੁਆਰਾ ਸਾਮਰਿਯਾ ਸ਼ਹਿਰ ਦੇ ਪਾਰ ਅਤੇ ਦਰਿਆ ਦੇ ਦੂਸਰੇ ਪਾਸੇ ਤੇ ਹੋਰਨਾਂ ਥਾਵਾਂ ਤੇ, ਜੋ ਕਿ ਫ਼ਰਾਤ ਦਰਿਆ ਦੇ ਪੱਛਮ ਵਾਲੇ ਪਾਸੇ ਤੇ ਹੈ ਲਿਜਾਇਆ ਗਿਆ ਸੀ।"
29ਇਹ ਉਸ ਖਤ ਦੀ ਨਕਲ ਹੈ ਜੋ ਉਨ੍ਹਾਂ ਨੇ ਉਸ ਨੂੰ ਭੇਜੀ। ਪਾਤਸ਼ਾਹ ਅਰਤਹਸ਼ਸ਼ਤਾ ਨੂੰ, ਤੁਹਾਡੇ ਸੇਵਕਾਂ ਵੱਲੋਂ, ਜੋ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਵੱਲ ਰਹਿੰਦੇ ਹਨ।"
30ਪਾਤਸ਼ਾਹ ਅਰਤਹਸ਼ਸ਼ਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਯਹੂਦੀ ਤੁਸੀਂ ਆਪਣੇ ਵੱਲੋਂ ਭੇਜੇ ਸਨ, ਇੱਥੇ ਪੁੱਜ ਗਏ ਹਨ। ਅਤੇ ਇਹ ਲੋਕ ਇੱਥੇ ਹੁਣ ਇਸ ਨਗਰ ਨੂੰ ਮੁੜ ਤੋਂ ਉਸਾਰਨਾ ਚਾਹੁੰਦੇ ਹਨ। ਉਸ ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਦੂਜੇ ਪਾਤਸ਼ਾਹਾਂ ਦਾ ਵਿਰੋਧ ਕੀਤਾ ਹੈ। ਉਸ ਸ਼ਹਿਰ ਦੇ ਲੋਕ ਬਦ ਹਨ। ਅਤੇ ਹੁਣ ਉਨ੍ਹਾਂ ਨੇ ਨੀਹਾਂ ਪਾ ਦਿੱਤੀਆਂ ਹਨ ਅਤੇ ਕੰਧਾਂ ਉਸਾਰ ਰਹੇ ਹਨ।"

31ਅਤੇ ਪਾਤਸ਼ਾਹ, ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਸ਼ਹਿਰ ਦੁਬਾਰਾ ਉਸਾਰਿਆ ਗਿਆ ਅਤੇ ਇਸ ਦੀਆਂ ਕੰਧਾ ਪੂਰੀਆਂ ਕੀਤੀਆਂ ਗਈਆਂ ਤਾਂ ਇੱਥੋਂ ਦੇ ਲੋਕ ਆਪਣੇ ਕਰ, ਦਾਨ ਅਤੇ ਫ਼ਰਜ਼ੀ ਕਰ ਦੇਣੇ ਬੰਦ ਕਰ ਦੇਣਗੇ ਅਤੇ ਪਾਤਸ਼ਾਹ ਇਹ ਸਾਰੀ ਆਮਦਨੀ ਗੁਆ ਲਵੇਗਾ।"
32ਅਸੀਂ ਪਾਤਸ਼ਾਹ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਹੋਇਆ ਹੈ ਅਤੇ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਅਜਿਹਾ ਕੁਝ ਵੀ ਹੋਵੇ। ਇਸ ਲਈ ਅਸੀਂ ਇਹ ਚਿੱਠੀ ਪਾਤਸ਼ਾਹ ਨੂੰ ਸੂਚਨਾ ਦੇਣ ਲਈ ਭੇਜ ਰਹੇ ਹਾਂ।"
33ਪਾਤਸ਼ਾਹ ਅਰਤਹਸ਼ਸ਼ਤਾ, ਅਸੀਂ ਤੈਨੂੰ ਇਹ ਸਲਾਹ ਦਿੰਦੇ ਹਾਂ ਕਿ ਤੂੰ ਆਪਣੇ ਤੋਂ ਪਹਿਲਾਂ ਦੇ ਪਾਤਸ਼ਾਹਾਂ ਦੀਆਂ ਲਿਖਤਾਂ ਨੂੰ ਖੋਜ ਤਾਂ ਉਨ੍ਹਾਂ ਲਿਖਤਾਂ ਵਿੱਚ ਤੂੰ ਵੇਖੇਂਗਾ ਕਿ ਯਰੂਸ਼ਲਮ ਨੇ ਹਮੇਸ਼ਾ ਦੂਜੇ ਪਾਤਸ਼ਾਹਾਂ ਦਾ ਵਿਰੋਧ ਕੀਤਾ ਹੈ ਉਨ੍ਹਾਂ ਨੇ ਹਮੇਸ਼ਾ ਦੂਸਰੇ ਰਾਜਿਆਂ ਅਤੇ ਰਾਜਾਂ ਲਈ ਮੁਸੀਬਤ ਪਾਈ ਹੈ। ਪ੍ਰਾਚੀਨ ਸਮਿਆਂ ਤੋਂ ਉੱਥੇ ਦੰਗੇ ਫ਼ਸਾਦ ਹੁੰਦੇ ਰਹੇ ਹਨ। ਇਹ ਕਾਰਣ ਹੈ ਕਿ ਯਰੂਸ਼ਲਮ ਨੂੰ ਉਜਾੜ ਦਿੱਤਾ ਗਿਆ ਸੀ।"
You have read 2Chronicles 32
33 verses