1ਯਿਮਨਾਹ ਦਾ ਪੁੱਤਰ ਕੋਰੇ ਲੇਵੀ ਦੇ ਪੂਰਬੀ ਫ਼ਾਟਕ ਉੱਪਰ ਦਰਬਾਨ ਸੀ। ਉਹ ਯਹੋਵਾਹ ਦੀਆਂ ਖੁਸ਼ੀ ਦੀਆਂ ਭੇਟਾ, ਵੰਡਵਾਈ, ਦਾਨ ਅਤੇ ਯਹੋਵਾਹ ਨੂੰ ਚੜ੍ਹਾਈਆਂ ਪਵਿੱਤਰ ਸੁਗਾਤਾਂ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ।"
2ਅਦਨ, ਮਿਨਯਾਮੀਨ, ਯੇਸ਼ੂਆ, ਸ਼ਮਅਯਾਹ, ਅਮਰਯਾਹ ਅਤੇ ਸ਼ਕਨਯਾਹ ਕੋਰੇ ਦੀ ਮਦਦ ਲਈ ਸਨ। ਇਨ੍ਹਾਂ ਆਦਮੀਆਂ ਨੇ ਸ਼ਹਿਰਾਂ ਵਿੱਚ ਜਿੱਥੇ ਜਾਜਕ ਰਹਿੰਦੇ ਸਨ, ਬੜੀ ਵਫ਼ਾਦਾਰੀ ਨਾਲ ਸੇਵਾ ਕੀਤੀ। ਉਹ ਜਾਜਕਾਂ ਦੇ ਹਰ ਦਲ ਵਿੱਚ, ਉਨ੍ਹਾਂ ਦੇ ਸਬੰਧੀਆਂ ਨੂੰ ਚਾਹੇ ਉਹ ਵੱਡਾ ਸੀ ਜਾਂ ਛੋਟਾ ਸਭ ਨੂੰ ਬਰਾਬਰੀ ਨਾਲ ਵਾਰੀ ਮੁਤਾਬਕ ਵਫ਼ਾਦਾਰੀ ਨਾਲ਼ ਹਿੱਸਾ ਦਿੰਦੇ ਸਨ।"
3ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਤਿੰਨਾਂ ਸਾਲਾਂ ਦੇ ਜਾਂ ਤਿੰਨਾਂ ਸਾਲਾਂ ਦੇ ਉੱਪਰ ਜੋ ਆਦਮੀ ਸਨ ਅਤੇ ਜਿਨ੍ਹਾਂ ਦਾ ਲੇਵੀ ਘਰਾਣੇ ਦੇ ਇਤਹਾਸ ਵਿੱਚ ਨਾਂ ਦਰਜ ਸੀ, ਉਨ੍ਹਾਂ ਨੂੰ ਵੀ ਵਸਤਾਂ ਵਿੱਚੋਂ ਹਿੱਸਾ ਦਿੱਤਾ। ਇਨ੍ਹਾਂ ਸਾਰੇ ਆਦਮੀਆਂ ਨੂੰ ਯਹੋਵਾਹ ਦੇ ਮੰਦਰ ਵਿੱਚ ਰੋਜ਼ਾਨਾ ਸੇਵਾ ਕਰਨ ਲਈ ਜਾਣਾ ਹੁੰਦਾ ਸੀ, ਜਿਹੜੀ ਕਿ ਉਨ੍ਹਾਂ ਨੂੰ ਸੌਂਪੀ ਗਈ ਹੁੰਦੀ ਸੀ। ਹਰ ਲੇਵੀ ਦਲ ਦੀ ਆਪੋ-ਆਪਣੀ ਜੁੰਮੇਵਾਰੀ ਸੀ।"
4ਜਾਜਕਾਂ ਨੂੰ ਵੀ ਉਨ੍ਹਾਂ ਦਾ ਹਿੱਸਾ ਬਰਾਬਰ ਮਿਲਦਾ। ਇਹ ਉਵੇਂ ਹੋਇਆ ਜਿਵੇਂ ਉਹ ਘਰਾਣਿਆਂ ਦੇ ਇਤਹਾਸ ਦੀ ਸੂਚੀ ਵਿੱਚ ਜੋ ਜਾਜਕਾਂ ਵਿੱਚ ਗਿਣੇ ਗਏ ਸਨ ਅਤੇ ਲੇਵੀਆਂ ਨੂੰ ਵੀ ਜੋ ਵੀਹਾਂ ਸਾਲਾਂ ਦੇ ਜਾਂ ਇਸ ਤੋਂ ਉੱਪਰ ਦੇ ਸਨ ਅਤੇ ਆਪਣੀ ਵਾਰੀ ਉੱਤੇ ਸੇਵਾ ਕਰਦੇ ਸਨ।"
5ਲੇਵੀਆਂ ਦੇ ਬਾਲਾਂ, ਤੀਵੀਆਂ, ਪੁੱਤਰਾਂ ਅਤੇ ਧੀਆਂ ਨੂੰ ਵੀ ਇਸ ਢੇਰ ਵਿੱਚੋਂ ਹਿੱਸਾ ਮਿਲਿਆ। ਇਹ ਹਿੱਸਾ ਉਨ੍ਹਾਂ ਸਾਰੇ ਲੇਵੀਆਂ ਨੂੰ ਮਿਲਿਆ, ਜਿਨ੍ਹਾਂ ਦਾ ਨਾਂ ਘਰਾਣੇ ਦੇ ਇਤਹਾਸ ਵਿੱਚ ਅੰਕਿਤ ਸੀ। ਕਿਉਂ ਕਿ ਲੇਵੀ ਹਮੇਸ਼ਾ ਆਪਣੇ-ਆਪ ਨੂੰ ਪਵਿੱਤਰ ਅਤੇ ਯਹੋਵਾਹ ਦੀ ਸੇਵਾ ਲਈ ਤਿਆਰ ਰੱਖਦੇ ਸਨ ਅਤੇ ਉਸ ਲਈ ਵਫਾਦਾਰੀ ਨਾਲ ਕੰਮ ਕਰਦੇ ਸਨ।"

6ਕੁਝ ਹਾਰੂਨ ਦੇ ਉੱਤਰਾਧਿਕਾਰੀਆਂ, ਜਾਜਕਾਂ ਦੇ ਸ਼ਹਿਰਾਂ ਕੋਲ ਖੇਤ ਸਨ ਜਿੱਥੇ ਕਿ ਲੇਵੀ ਰਹਿ ਰਹੇ ਸਨ ਅਤੇ ਕੁਝ ਹਾਰੂਨ ਦੇ ਉੱਤਰਾਧਿਕਾਰੀ ਸ਼ਹਿਰਾਂ ਵਿੱਚ ਵੀ ਰਹਿੰਦੇ ਸਨ। ਕਈਆਂ ਆਦਮੀਆਂ ਦੇ ਨਾਉਂ ਦਸ ਦਿੱਤੇ ਗਏ ਕਿ ਉਸ ਹਰ ਸ਼ਹਿਰ ਵਿੱਚ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਵੀ ਇਸ ਢੇਰ ਦਾ ਹਿੱਸਾ ਮਿਲੇ। ਤਾਂ ਉਨ੍ਹਾਂ ਸਾਰੇ ਆਦਮੀਆਂ ਅਤੇ ਉਨ੍ਹਾਂ ਸਾਰੇ ਮਨੁੱਖਾਂ ਜਿਨ੍ਹਾਂ ਦਾ ਲੇਵੀਆਂ ਦੇ ਘਰਾਣੇ ਦੇ ਇਤਹਾਸ ਵਿੱਚ ਨਾਂ ਅੰਕਿਤ ਸੀ, ਨੂੰ ਇਸ ਢੇਰ ਦਾ ਹਿੱਸਾ ਪ੍ਰਾਪਤ ਹੋਇਆ।"
7ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਯਹੂਦਾਹ ਵਿੱਚੋਂ ਅਜਿਹੇ ਨੇਕ ਕੰਮ ਕੀਤੇ। ਉਸ ਨੇ ਜੋ ਕੰਮ ਨੇਕ ਅਤੇ ਠੀਕ ਸੀ ਉਹੀ ਕੀਤੇ ਅਤੇ ਯਹੋਵਾਹ ਉਸ ਦੇ ਪਰਮੇਸ਼ੁਰ ਅੱਗੇ ਹਮੇਸ਼ਾ ਵਫ਼ਾਦਾਰ ਰਿਹਾ।"
8ਉਸ ਨੇ ਜਿਹੜਾ ਵੀ ਕੰਮ ਸ਼ੁਰੂ ਕੀਤਾ, ਉਸ ਨੂੰ ਸਫ਼ਲਤਾ ਮਿਲੀ। ਭਾਵ ਸੇਵਾ, ਬਿਵਸਥਾ, ਹੁਕਮ ਅਤੇ ਪਰਮੇਸ਼ੁਰ ਦੀ ਭਾਲ ਇਹ ਸਾਰੇ ਕਾਰਜ ਉਸ ਨੇ ਦਿਲੋਂ ਕੀਤੇ ਅਤੇ ਉਸ ਨੂੰ ਸਫ਼ਲਤਾ ਮਿਲੀ।"
9ਅੱਸ਼ੂਰ ਦੇ ਪਾਤਸ਼ਾਹ ਦਾ ਹਿਜ਼ਕੀਯਾਹ ਨੂੰ ਤੰਗ ਕਰਨਾ ਇਹ ਸਾਰੇ ਕੰਮ ਜਦੋਂ ਹਿਜ਼ਕੀਯਾਹ ਨੇ ਸ਼ਰਧਾ ਨਾਲ ਮੁਕੰਮਲ ਕੀਤੇ, ਤਾਂ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇਸ ਵਿੱਚ ਹਮਲਾ ਕਰ ਦਿੱਤਾ। ਸਨਹੇਰੀਬ ਅਤੇ ਉਸਦੀ ਸੈਨਾ ਨੇ ਕਿਲੇ ਦੇ ਬਾਹਰ ਡੇਰੇ ਲਾ ਲਏ। ਇਹ ਵਿਉਂਤ ਉਸ ਨੇ ਉਨ੍ਹਾਂ ਸ਼ਹਿਰਾਂ ਨੂੰ ਹਰਾਉਣ ਲਈ ਬਣਾਈ। ਕਿਉਂ ਜੋ ਉਹ ਇਨ੍ਹਾਂ ਸ਼ਹਿਰਾਂ ਨੂੰ ਆਪਣੇ ਲਈ ਜਿੱਤਣਾ ਚਾਹੁੰਦਾ ਸੀ।"
10ਹਿਜ਼ਕੀਯਾਹ ਜਾਣ ਗਿਆ ਕਿ ਸਨਹੇਰੀਬ ਯਰੂਸ਼ਲਮ ਉੱਪਰ ਹਮਲਾ ਕਰਨ ਲਈ ਆਇਆ ਹੈ।"

11ਤਦ ਪਾਤਸ਼ਾਹ ਨੇ ਆਪਣੇ ਸਰਦਾਰਾਂ ਅਤੇ ਸੈਨਾਪਤੀਆਂ ਨਾਲ ਗੱਲ ਕੀਤੀ। ਉਨ੍ਹਾਂ ਸਾਰਿਆਂ ਨੇ ਮਿਲ ਕੇ ਪਾਣੀ ਦੇ ਝਰਨਿਆਂ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਜੋ ਕਿ ਸ਼ਹਿਰ ਤੋਂ ਬਾਹਰ ਸਨ। ਤਾਂ ਉਨ੍ਹਾਂ ਸਰਦਾਰਾਂ ਅਤੇ ਸੈਨਾ ਦੇ ਮੁਖੀਆਂ ਨੇ ਉਸ ਦੀ ਮਦਦ ਕੀਤੀ।"
12ਕਾਫ਼ੀ ਸਾਰੇ ਲੋਕ ਇਕੱਠੇ ਹੋ ਕੇ ਆਏ ਤੇ ਉਨ੍ਹਾਂ ਨੇ ਮਿਲਕੇ ਸਾਰੇ ਝਰਨੇ ਅਤੇ ਨਹਿਰਾਂ ਜਿਹੜੀਆਂ ਉਸ ਦੇਸ ਵਿੱਚਾਲਿਓਂ ਵਗਦੀਆਂ ਸਨ ਉਨ੍ਹਾਂ ਨੂੰ ਡਕਾ ਲਾ ਦਿੱਤਾ। ਉਨ੍ਹਾਂ ਕਿਹਾ, “ਜਦੋਂ ਅੱਸ਼ੂਰ ਦਾ ਪਾਤਸ਼ਾਹ ਇੱਥੇ ਆਵੇਗਾ ਤਾਂ ਉਹ ਇੱਥੇ ਪਾਣੀ ਦੀ ਕਿੱਲਤ ਮਹਿਸੂਸ ਕਰੇਗਾ।”"
13ਹਿਜ਼ਕੀਯਾਹ ਨੇ ਯਰੂਸ਼ਲਮ ਨੂੰ ਮਜ਼ਬੂਤ ਕੀਤਾ। ਯਰੂਸ਼ਲਮ ਨੂੰ ਮਜ਼ਬੂਰ ਕਰਨ ਲਈ ਉਸ ਨੇ ਇਹ ਕੁਝ ਕੀਤਾ: ਜਿਹੜੀ ਦੀਵਾਰ ਟੁੱਟ ਗਈ ਸੀ ਪਾਤਸ਼ਾਹ ਨੇ ਮੁੜ ਤੋਂ ਟੁੱਟੀ ਦੀਵਾਰ ਨੂੰ ਬਣਵਾਇਆ। ਦੀਵਾਰਾਂ ਉੱਪਰ ਬੁਰਜ ਬਣਵਾਏ ਅਤੇ ਉਸ ਦੇ ਬਾਹਰ ਵਾਰ ਇੱਕ ਹੋਰ ਦੀਵਾਰ ਬਣਵਾਈ। ਉਸ ਨੇ ਦਾਊਦ ਦੇ ਸ਼ਹਿਰ ਮਿੱਲੋ ਨੂੰ ਪੱਕਿਆਂ ਕਰਵਾਇਆ ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲਾਂ ਬਣਵਾਈਆਂ।"
14ਉਸ ਨੇ ਲੋਕਾਂ ਉੱਪਰ ਸੈਨਾ ਦੇ ਸਰਦਾਰ ਮੁਕੱਰਰ ਕੀਤੇ ਅਤੇ ਇਨ੍ਹਾਂ ਸਰਦਾਰਾਂ ਨੂੰ ਉਹ ਸ਼ਹਿਰ ਦੇ ਫ਼ਾਟਕ ਦੇ ਖੁੱਲ੍ਹੇ ਮੈਦਾਨ ਵਿੱਚ ਮਿਲਿਆ। ਹਿਜ਼ਕੀਯਾਹ ਉਨ੍ਹਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਹੌਂਸਲਾ-ਉਤਸਾਹ ਦਿੱਤਾ ਅਤੇ ਕਿਹਾ, “ਤੁਸੀਂ ਤਕੜੇ ਅਤੇ ਬਹਾਦੁਰ ਬਣੋ! ਅੱਸ਼ੂਰ ਦੇ ਪਾਤਸ਼ਾਹ ਬਾਰੇ ਨਾ ਚਿੰਤਤ ਹੋਵੋ ਤੇ ਨਾ ਹੀ ਉਸ ਕੋਲੋਂ ਡਰੋ, ਨਾ ਹੀ ਉਸਦੀ ਵੱਡੀ ਫ਼ੌਜ ਵੇਖਕੇ ਭੈਅ ਖਾਣਾ। ਅੱਸ਼ੂਰ ਦੇ ਪਾਤਸ਼ਾਹ ਦੀ ਸ਼ਕਤੀ ਤੋਂ ਵੱਡੀ ਤਾਕਤ ਸਾਡੇ ਨਾਲ ਹੈ।"
15ਅੱਸ਼ੂਰ ਦੇ ਪਾਤਸ਼ਾਹ ਕੋਲ ਤਾਂ ਸਿਰਫ਼ ਫ਼ੌਜ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ। ਸਾਡਾ ਪਰਮੇਸ਼ੁਰ ਸਾਡੀ ਰੱਖਿਆ ਕਰੇਗਾ। ਸਾਡੀ ਜੰਗ ਉਹ ਆਪ ਲੜੇਗਾ।” ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਨੂੰ ਹੌਂਸਲਾ ਦੇ ਕੇ ਉਨ੍ਹਾਂ ਨੂੰ ਪੱਕਿਆਂ ਕੀਤਾ।"

16ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਜੋ ਆਪਣੀ ਫ਼ੌਜ ਸਮੇਤ ਸੀ, ਲਕੀਸ਼ ਦੇ ਸਾਹਮਣੇ ਡੇਰੇ ਲਾ ਲਏ ਤਾਂ ਜੋ ਵੈਰੀਆਂ ਨੂੰ ਹਰਾ ਸੱਕਣ। ਫ਼ਿਰ ਸਨਹੇਰੀਬ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਅਤੇ ਸਾਰੇ ਯਹੂਦਾਹ ਦੇ ਲੋਕਾਂ ਜੋ ਯਰੂਸ਼ਲਮ ਵਿੱਚ ਸਨ, ਕੋਲ ਆਪਣੇ ਹਲਕਾਰੇ ਭੇਜੇ। ਉਸ ਦੇ ਹਲਕਾਰਿਆਂ ਕੋਲ ਪਾਤਸ਼ਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਯਹੂਦੀਆਂ ਲਈ ਸੰਦੇਸ਼ਾ ਸੀ ਜੋ ਉਹ ਲੈ ਕੇ ਆਏ।"
17ਤਾਂ ਸੰਦੇਸ਼ਵਾਹਕਾਂ ਨੇ ਕਿਹਾ, “ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਇਉਂ ਆਖਦਾ ਹੈ: ‘ਤੁਸੀਂ ਕਿਸ ਉੱਤੇ ਭਰੋਸਾ ਕਰਦੇ ਹੋ, ਕਿ ਤੁਸੀਂ ਯਰੂਸ਼ਲਮ ਵਿੱਚ ਹਮਲੇ ਹੇਠਾਂ ਬੈਠੇ ਹੋ?"
18ਕੀ ਹਿਜ਼ਕੀਯਾਹ ਤੁਹਾਨੂੰ ਗੁਮਰਾਹ ਨਹੀਂ ਕਰ ਰਿਹਾ ਤਾਂ ਜੋ ਉਹ ਤੁਹਾਨੂੰ ਕਾਲ ਜਾਂ ਪਿਆਸ ਨਾਲ ਮਰਨ ਦੇਵੇ ਜਦੋਂ ਉਹ ਆਖਦਾ, “ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵੇਗਾ।”"
19ਹਿਜ਼ਕੀਯਾਹ ਨੇ ਖੁਦ ਯਹੋਵਾਹ ਦੇ ਉੱਚੇ ਅਸਥਾਨਾਂ ਅਤੇ ਜਗਵੇਦੀਆਂ ਨੂੰ ਢਾਹਿਆ ਸੀ ਅਤੇ ਤੁਹਾਨੂੰ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਖਿਆ ਸੀ ਕਿ ਤੁਸੀਂ ਇੱਕੋ ਹੀ ਜਗਵੇਦੀ ਅੱਗੇ ਮੱਥਾ ਟੇਕੋ ਅਤੇ ਧੂਪ ਧੁਖਾਓ।"
20ਤੁਸੀਂ ਜਾਣਦੇ ਹੋ ਕਿ ਮੈਂ ਅਤੇ ਮੇਰੇ ਪੁਰਖਿਆਂ ਨੇ ਸਾਰਿਆਂ ਲੋਕਾਂ ਅਤੇ ਦੇਸਾਂ ਲਈ ਕੀ-ਕੀ ਨਹੀਂ ਕੀਤਾ। ਦੂਜੇ ਦੇਸਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਵੀ ਨਹੀਂ ਬਚਾਅ ਸੱਕੇ ਅਤੇ ਨਾ ਹੀ ਮੈਨੂੰ ਉਹ ਉਨ੍ਹਾਂ ਦੇ ਲੋਕਾਂ ਨੂੰ ਨਸ਼ਟ ਕਰਨ ਤੋਂ ਰੋਕ ਸੱਕੇ।"

21ਮੇਰੇ ਪੁਰਖਿਆਂ ਨੇ ਉਨ੍ਹਾਂ ਰਾਜਾਂ ਨੂੰ ਨਸ਼ਟ ਕੀਤਾ ਤੇ ਅਜਿਹਾ ਕੋਈ ਦੇਵਤਾਂ ਨਹੀਂ ਹੋਇਆ ਜੋ ਮੈਨੂੰ ਲੋਕਾਂ ਨੂੰ ਨਸ਼ਟ ਕਰਨ ਤੋਂ ਰੋਕ ਸੱਕੇ। ਤਾਂ ਤੁਸੀਂ ਕੀ ਸੋਚਦੇ ਹੋਂ ਕਿ ਕੀ ਤੁਹਾਡਾ ਪਰਮੇਸ਼ੁਰ ਤੁਹਾਨੂੰ"
You have read 2Chronicles 23
21 verses