Lumina
2Chronicles

Rehoboam's Folly

2Chronicles 10·Punjabi Bible

1ਸਾਰੇ ਯਹੂਦੀ ਯਹੋਵਾਹ ਦੇ ਅੱਗੇ ਆਪਣੇ ਛੋਟੇ ਬੱਚੇ, ਪਤਨੀਆਂ ਅਤੇ ਬਾਲਾਂ ਸੰਗ ਖੜ੍ਹੇ ਹੋ ਗਏ।"

2ਤਦ ਸਭਾ ਵਿੱਚੋਂ ਯਹਜ਼ੀਏਲ ਉੱਤੇ ਜੋ ਕਿ ਲੇਵੀ ਸੀ ਅਤੇ ਆਸ਼ਫ਼ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ, ਉਹ ਜ਼ਕਰਯਾਹ ਦਾ ਪੁੱਤਰ, ਬਨਾਯਾਹ ਦਾ ਪੋਤਾ ਸੀ। ਬਨਾਯਾਹ ਯੀਏਲ ਦਾ ਪੁੱਤਰ ਸੀ ਅਤੇ ਯੀਏਲ ਮਤਨਯਾਹ ਦਾ ਪੁੱਤਰ ਇਉਂ ਯਹਜ਼ੀਏਲ ਉੱਪਰ ਯਹੋਵਾਹ ਦਾ ਆਤਮਾ ਪ੍ਰਗਟ ਹੋਇਆ।"

3ਯਹਜ਼ੀਏਲ ਨੇ ਕਿਹਾ, “ਹੇ ਪਾਤਸ਼ਾਹ ਯਹੋਸ਼ਾਫ਼ਾਟ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕੋ ਸੁਣੋ। ਯਹੋਵਾਹ ਤੁਹਾਨੂੰ ਇਉਂ ਆਖਦਾ ਹੈ ਕਿ: ‘ਇਸ ਵੱਡੀ ਭਾਰੀ ਫ਼ੌਜ ਦੀ ਨਾ ਚਿੰਤਾ ਕਰੋ ਤੇ ਨਾ ਹੀ ਘਬਰਾਓ, ਕਿਉਂ ਕਿ ਇਹ ਲੜਾਈ ਤੁਹਾਡੀ ਲੜਾਈ ਨਹੀਂ ਸਗੋਂ ਯਹੋਵਾਹ ਦੀ ਹੈ।"

4ਸਗੋਂ ਕੱਲ ਤੁਸੀਂ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਹੇਠਾਂ ਉਤਰਨਾ। ਉਹ ਲੋਕ ਸੀਸ ਦੀ ਚੜ੍ਹਾਈ ਵੱਲੋਂ ਆ ਰਹੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਯਰੂਏਲ ਦੀ ਉਜਾੜ ਸਾਹਮਣੇ ਵਾਦੀ ਦੇ ਸਿਰੇ ਉੱਪਰ ਪਾਵੋਂਗੇ।"

5ਤਹੁਾਨੂੰ ਇਸ ਲੜਾਈ ਵਿੱਚ ਲੜਨਾ ਨਹੀਂ ਪਵੇਗਾ ਬਸ ਤੁਸੀਂ ਆਪਣੀ-ਆਪਣੀ ਥਾਂ ਤੇ ਡਟੇ ਰਹੋ ਤੇ ਤੁਸੀਂ ਵੇਖੋਂਗੇ ਕਿ ਕਿਵੇਂ ਯਹੋਵਾਹ ਤੁਹਾਡੀ ਰੱਖਿਆ ਕਰਦਾ ਹੈ। ਹੇ ਯਹੂਦਾਹ ਤੇ ਯਰੂਸ਼ਲਮ ਤੁਸੀਂ ਘਬਰਾਓ ਨਾ ਤੇ ਨਾ ਹੀ ਚਿੰਤਾ ਕਰੋ। ਯਹੋਵਾਹ ਤੁਹਾਡੇ ਅੰਗ-ਸੰਗ ਹੈ, ਇਸ ਲਈ ਕੱਲ ਤੁਸੀਂ ਇਨ੍ਹਾਂ ਦੇ ਟਾਕਰੇ ਲਈ ਤੁਰ ਪੈਣਾ।’”"

2Chronicles 10 illustration - 2Chronicles Chapter 10

6ਯਹੋਸ਼ਾਫ਼ਾਟ ਨੇ ਸਿਰ ਝੁਕਾਇਆ ਤੇ ਉਸਨੇ ਸ਼ੀਸ਼ ਧਰਤੀ ਤੇ ਨਿਵਾਇਆ। ਸਾਰੇ ਯਹੂਦਾਹ ਅਤੇ ਯਰੂਸਲਮ ਦੇ ਵਸਨੀਕਾਂ ਨੇ ਵੀ ਯਹੋਵਾਹ ਨੂੰ ਝੁਕ ਕੇ ਪ੍ਰਣਾਮ ਕੀਤਾ।"

7ਕਹਾਥੀਆਂ ਅਤੇ ਕੋਰਾਹੀਆਂ ਦੇ ਲੇਵੀਆਂ ਨੇ ਖੜ੍ਹੇ ਹੋ ਕੇ ਉੱਚੀ ਆਵਾਜ਼ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕੀਤੀ।"

8ਯਹੋਸ਼ਾਫ਼ਾਟ ਦੀ ਫ਼ੌਜ ਸਵੇਰੇ ਤੜਕੇ ਉੱਠ ਕੇ ਤਕੌਅ ਦੀ ਉਜਾੜ ਵਿੱਚ ਚੱਲੇ ਗਈ। ਉਨ੍ਹਾਂ ਦੇ ਜਾਣ ਲੱਗਿਆਂ ਯਹੋਸ਼ਾਫ਼ਾਟ ਨੇ ਖਲੋਅ ਕੇ ਆਖਿਆ, “ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ, ਸੁਣੋ! ਯਹੋਵਾਹ ਆਪਣੇ ਪਰਮੇਸ਼ੁਰ ਉੱਪਰ ਭਰੋਸਾ ਰੱਖੋ, ਤਾਂ ਤੁਸੀਂ ਕਾਇਮ ਰਹੋਂਗੇ। ਯਹੋਵਾਹ ਦੇ ਨਬੀਆਂ ਉੱਪਰ ਵਿਸ਼ਵਾਸ ਕਰੋ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ।”"

9ਯਹੋਸ਼ਾਫ਼ਾਟ ਨੇ ਆਪਣੇ ਲੋਕਾਂ ਨੂੰ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਉਤਸਾਹਿਤ ਕੀਤਾ। ਫਿਰ ਉਸ ਨੇ ਯਹੋਵਾਹ ਦੀ ਉਸਤਤ ਕਰਨ ਲਈ ਕਿ ਉਹ ਪਵਿੱਤਰ ਹੈ ਗੱਵਯਾਂ ਨੂੰ ਚੁਣਿਆ। ਉਹ ਫ਼ੌਜ ਦੇ ਅੱਗੇ-ਅੱਗੇ ਚੱਲਦੇ ਅਤੇ ਉਸ ਦੀ ਉਸਤਤ ’ਚ ਗੀਤ ਗਾਉਂਦੇ ਅਤੇ ਆਖਦੇ, “ਯਹੋਵਾਹ ਦੀਆਂ ਉਸਤਤਾਂ ਗਾਓ ਜਿਵੇਂ ਕਿ ਉਸਦਾ ਅਟੱਲ ਪਿਆਰ ਹਮੇਸ਼ਾ ਲਈ ਸਥਿਰ ਹੈ!”"

10ਜਦੋਂ ਉਹ ਯਹੋਵਾਹ ਦੀਆਂ ਉਸਤਤਾਂ ਗਾਉਣ ਲੱਗੇ, ਤਾਂ ਯਹੋਵਾਹ ਨੇ ਅੰਮੋਨੀਆਂ, ਮੋਆਬੀਆਂ ਅਤੇ ਸਈਰ ਪਰਬਤ ਦੇ ਲੋਕਾਂ ਉੱਪਰ ਜਿਹੜੇ ਯਹੂਦਾਹ ਤੇ ਹਮਲਾ ਕਰਨ ਲਈ ਆ ਰਹੇ ਸਨ, ਘਾਤ ਲਗਾ ਲਈ, ਤਾਂ ਜੋ ਸਾਰੀਆਂ ਫ਼ੌਜਾਂ ਹਾਰ ਗਈਆਂ।"

2Chronicles 10 illustration - 2Chronicles Chapter 10

11ਕਿਉਂ ਕਿ ਅੰਮੋਨੀ ਤੇ ਮੋਆਬੀ ਸਈਰ ਦੇ ਵਸਨੀਕਾਂ ਦੇ ਟਾਕਰੇ ਵਿੱਚ ਖਲੋ ਗਏ ਤਾਂ ਕਿ ਉਨ੍ਹਾਂ ਨੂੰ ਕਤਲ ਕਰਕੇ ਖਤਮ ਕਰ ਦੇਣ। ਜਦ ਉਹ ਸਈਰ ਦੇ ਵਸਨੀਕਾਂ ਦਾ ਖਾਤਮਾ ਕਰ ਚੁੱਕੇ ਤਾਂ ਉਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ।"

12ਜਦੋਂ ਯਹੂਦਾਹ ਦੇ ਲੋਕਾਂ ਨੇ ਉਜਾੜ ਦੇ ਬੁਰਜ ਉੱਤੇ ਪਹੁੰਚ ਕੇ ਉਸ ਵੱਡੀ ਫ਼ੌਜ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਉੱਥੇ ਸਿਰਫ਼ ਲੋਥਾਂ ਨਜ਼ਰ ਆਈਆਂ, ਜੋ ਕਿ ਧਰਤੀ ਉੱਪਰ ਢੇਰੀ ਹੋਈਆਂ ਪਈਆਂ ਸਨ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਨਾ ਬਚਿਆ।"

13ਜਦੋਂ ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਉਨ੍ਹਾਂ ਦਾ ਮਾਲ ਲੁੱਟਣ ਲਈ ਆਏ ਤਾਂ ਉਨ੍ਹਾਂ ਨੂੰ ਲੋਥਾਂ ਉੱਪਰ ਇੰਨਾ ਮਾਲ ਖਜ਼ਾਨਾ ਅਤੇ ਬਹੁਕੀਮਤੀ ਵਸਤਾਂ ਮਿਲੀਆਂ ਕਿ ਉਨ੍ਹਾਂ ਤੋਂ ਚੁੱਕ ਕੇ ਲਿਜਾਈਆਂ ਨਾ ਜਾ ਸੱਕੀਆਂ। ਲੁੱਟ ਦਾ ਮਾਲ ਇੰਨਾ ਸੀ ਕਿ ਉਹ ਤਿੰਨ ਦਿਨ ਉਸ ਨੂੰ ਲੁੱਟਦੇ ਰਹੇ।"

14ਚੌਥੇ ਦਿਨ ਬਰਾਕਾਹ ਦੀ ਵਾਦੀ ਵਿੱਚ ਉਹ ਇਕੱਠੇ ਹੋਏ ਅਤੇ ਉਸ ਥਾਵੇਂ ਉਨ੍ਹਾਂ ਨੇ ਯਹੋਵਾਹ ਦੀ ਉਸਤਤ ਕੀਤੀ। ਇਸੇ ਲਈ ਅੱਜ ਵੀ ਲੋਕ ਉਸ ਥਾਂ ਨੂੰ “ਬਰਾਕਾਹ ਦੀ ਵਾਦੀ” ਆਖਦੇ ਹਨ।"

15ਤਦ ਯਹੋਸ਼ਾਫ਼ਾਟ ਦੇ ਪਿੱਛੇ-ਪਿੱਛੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਆਪੋ-ਆਪਣੇ ਘਰਾਂ ਨੂੰ ਪਰਤੇ। ਯਰੂਸ਼ਲਮ ਵੱਲ ਨੂੰ ਪਰਤਦਿਆਂ ਯਹੋਵਾਹ ਨੇ ਦੁਸ਼ਮਣਾਂ ਨੂੰ ਹਾਰ ਦੇਣ ਕਾਰਣ ਆਪਣੇ ਲੋਕਾਂ ਵਿੱਚ ਜਸ਼ਨ ਮਨਾਇਆ।"

2Chronicles 10 illustration - 2Chronicles Chapter 10

16ਇਉਂ ਉਹ ਜਸ਼ਨ ਮਨਾਉਂਦੇ ਰਬਾਬ, ਬਰਬਤਾਂ ਅਤੇ ਤੁਰ੍ਹੀਆਂ ਵਜਾਉਂਦੇ ਯਰੂਸ਼ਲਮ ਵਿੱਚ ਯਹੋਵਾਹ ਦੇ ਮੰਦਰ ਵਿੱਚ ਆਏ।"

17ਤਦ ਯਹੋਵਾਹ ਦਾ ਡਰ ਉਨ੍ਹਾਂ ਦੇਸ਼ਾਂ ਦੇ ਸਾਰੇ ਰਾਜਾਂ ਉੱਪਰ ਪੈ ਗਿਆ, ਜਦੋਂ ਉਨ੍ਹਾਂ ਇਹ ਸੁਣਿਆ ਕਿ ਇਸਰਾਏਲ ਦੇ ਵੈਰੀਆਂ ਨਾਲ ਯਹੋਵਾਹ ਨੇ ਲੜਾਈ ਕੀਤੀ ਹੈ।"

18ਇਸੇ ਕਾਰਣ ਯਹੋਸ਼ਾਫ਼ਾਟ ਦੇ ਰਾਜ ਵਿੱਚ ਅਮਨ-ਚੈਨ ਰਿਹਾ ਅਤੇ ਉਸ ਦੇ ਪਰਮੇਸ਼ੁਰ ਨੇ ਉਸ ਨੂੰ ਉਸ ਦੇ ਚਾਰੋ ਪਾਸਿਓ ਅਮਨ ਸ਼ਾਂਤੀ ਬਹਾਲ ਕੀਤੀ।"

19ਯਹੋਸ਼ਾਫ਼ਾਟ ਦੇ ਰਾਜ ਦਾ ਅੰਤ ਯਹੋਸ਼ਾਫ਼ਾਟ ਨੇ ਯਹੂਦਾਹ ਉੱਪਰ ਰਾਜ ਕੀਤਾ। ਜਦੋਂ ਉਹ ਰਾਜ ਕਰਨ ਲੱਗਾ ਤਦ ਉਹ 35 ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ 25 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਅਜ਼ੂਬਾਹ ਸੀ, ਜੋ ਕਿ ਸ਼ਿਲਹੀ ਦੀ ਧੀ ਸੀ।"

Chapter Complete

You have read 2Chronicles 10

19 verses