Lumina
1Timothy

1Timothy 2

1Timothy 2·Punjabi Bible

1ਅਤੇ ਅਬਰਾਹਾਮ ਨੇ ਆਪਣੀ ਹਰ ਸ਼ੈਅ ਦਾ ਦਸਵਾਂ ਹਿੱਸਾ ਮਲਕਿਸਿਦਕ ਨੂੰ ਦੇ ਦਿੱਤਾ। ਮਲਕਿਸਿਦਕ ਦੇ ਨਾਂ ਸਲੇਮ ਦੇ ਰਾਜੇ ਦੇ ਦੋ ਅਰਥ ਹਨ। ਪਹਿਲਾਂ ਮਲਕਿਸਿਦਕ ਦਾ ਅਰਥ “ਚੰਗਿਆਈ ਦਾ ਰਾਜਾ,” ਅਤੇ, “ਸਲੇਮ ਦਾ ਰਾਜਾ,” ਦਾ ਮਤਲਬ ਹੈ “ਸ਼ਾਂਤੀ ਦਾ ਰਾਜਾ”"

2“ਕੋਈ ਨਹੀਂ ਜਾਣਦਾ ਕਿ ਮਲਕਿਸਿਦਕ ਦੇ ਮਾਤਾ ਪਿਤਾ ਕੌਣ ਸਨ ਜਾਂ ਉਹ ਕਿੱਥੋਂ ਆਇਆ ਸੀ।” ਅਤੇ ਕੋਈ ਨਹੀਂ ਜਾਣਦਾ ਕਿ ਉਹ ਕਦੋਂ ਪੈਦਾ ਹੋਇਆ ਅਤੇ ਕਦੋਂ ਮਰਿਆ। ਮਲਕਿਸਿਦਕ ਪਰਮੇਸ਼ੁਰ ਦੇ ਪੁੱਤਰ ਵਰਗਾ ਸੀ ਅਤੇ ਉਹ ਸਦਾ ਇੱਕ ਜਾਜਕ ਬਣਨਾ ਜਾਰੀ ਰੱਖਦਾ ਹੈ।"

3ਤੁਸੀਂ ਦੇਖ ਸੱਕਦੇ ਹੋ ਕਿ ਮਲਕਿਸਿਦਕ ਬਹੁਤ ਮਹਾਨ ਸੀ। ਅਬਰਾਹਾਮ ਇੱਕ ਮਹਾਨ ਪਿਤਾ ਨੇ ਲੜਾਈ ਵਿੱਚ ਜਿੱਤੀ ਹੋਈ ਆਪਣੀ ਹਰ ਸ਼ੈਅ ਦਾ ਦਸਵਾਂ ਹਿੱਸਾ ਮਲਕਿਸਿਦਕ ਨੂੰ ਦੇ ਦਿੱਤਾ।"

4ਹੁਣ ਨੇਮ ਆਖਦਾ ਹੈ, ਕਿ ਲੇਵੀ ਦੇ ਘਰਾਣੇ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਜਾਜਕ ਬਣਦੇ ਹਨ, ਲੋਕਾਂ ਪਾਸੋਂ ਦਸਵੰਧ ਮਿਲਣਾ ਚਾਹੀਦਾ ਹੈ। ਜਾਜਕ ਇਸ ਨੂੰ ਆਪਣੇ ਲੋਕਾਂ ਪਾਸੋਂ ਇਕੱਠਾ ਕਰਦੇ ਹਨ, ਭਾਵੇਂ ਜਾਜਕ ਅਤੇ ਉਹ ਲੋਕ ਦੋਵੇਂ ਹੀ ਅਬਰਾਹਾਮ ਦੇ ਪਰਿਵਾਰ ਵਿੱਚੋਂ ਸਨ।"

5ਮਲਕਿਸਿਦਕ ਲੇਵੀ ਦੇ ਘਰਾਣੇ ਵਿੱਚੋਂ ਨਹੀਂ ਸੀ। ਪਰ ਉਸ ਨੇ ਅਬਰਾਹਾਮ ਕੋਲੋਂ ਦਸਵੰਧ ਹਾਸਿਲ ਕੀਤਾ। ਅਤੇ ਉਸ ਨੇ ਅਬਰਾਹਾਮ ਨੂੰ – ਉਸ ਵਿਅਕਤੀ ਨੂੰ ਜਿਸਦੇ ਕੋਲ ਪਰਮੇਸ਼ੁਰ ਦੇ ਵਾਇਦੇ ਸਨ – ਅਸੀਸ ਦਿੱਤੀ।"

1Timothy 2 illustration - 1Timothy Chapter 2

6ਅਤੇ ਸਾਰੇ ਲੋਕ ਜਾਣਦੇ ਹਨ ਕਿ ਵੱਧੇਰੇ ਮਹੱਤਵਪੂਰਣ ਵਿਅਕਤੀ ਘੱਟ ਮਹੱਤਵਪੂਰਣ ਵਿਅਕਤੀ ਨੂੰ ਅਸੀਸ ਦਿੰਦਾ ਹੈ।"

7ਇਹ ਜਾਜਕ ਦਸਵੰਧ ਪ੍ਰਾਪਤ ਕਰਦੇ ਹਨ ਪਰ ਉਹ ਇਨਸਾਨ ਹਨ ਜਿਉਂਦੇ ਅਤੇ ਮਰ ਜਾਂਦੇ ਹਨ। ਪਰ ਮਲਕਿਸਿਦਕ, ਜਿਸਨੇ ਅਬਰਾਹਾਮ ਤੋਂ ਦਸਵੰਧ ਪ੍ਰਾਪਤ ਕੀਤਾ, ਜੋ ਪੋਥੀਆਂ ਵਿੱਚ ਆਖਿਆ ਹੈ, ਉਸ ਦੇ ਅਨੁਸਾਰ ਸਦੀਵੀ ਜਿਉਂਦਾ ਹੈ।"

8ਇਹ ਲੇਵੀ ਹੈ ਜਿਹੜਾ ਲੋਕਾਂ ਪਾਸੋਂ ਦਸਵੰਧ ਇਕੱਠਾ ਕਰਦਾ ਹੈ ਪਰ ਅਸੀਂ ਆਖ ਸੱਕਦੇ ਹਾਂ ਕਿ ਜਦੋਂ ਅਬਰਾਹਾਮ ਨੇ ਮਲਕਿਸਿਦਕ ਨੂੰ ਦਸਵੰਧ ਦਿੱਤਾ, ਲੇਵੀ ਨੇ ਵੀ ਉਸ ਨੂੰ ਦਸਵੰਧ ਦਿੱਤਾ।"

9ਲੇਵੀ ਤਾਂ ਹਾਲੇ ਪੈਦਾ ਹੀ ਨਹੀਂ ਸੀ ਹੋਇਆ। ਪਰ ਜਦੋਂ ਮਲਕਿਸਿਦਕ ਅਬਰਾਹਾਮ ਨੂੰ ਮਿਲਿਆ ਤਾਂ ਲੇਵੀ ਹਾਲੇ ਆਪਣੇ ਪੁਰਖੇ ਅਬਰਾਹਾਮ ਦੇ ਸਰੀਰ ਵਿੱਚ ਹੀ ਸੀ।"

10ਲੋਕਾਂ ਨੂੰ ਲੇਵੀ ਦੇ ਘਰਾਣੇ ਵੱਲੋਂ ਜਾਜਕ-ਵਰਗ ਦੇ ਅਧਾਰ ਤੇ ਸ਼ਰ੍ਹਾ ਦਿੱਤੀ ਗਈ ਸੀ। ਪਰ ਲੋਕਾਂ ਨੂੰ ਜਾਜਕਾਂ ਦੀ ਉਸ ਬਿਵਸਥਾ ਰਾਹੀਂ ਆਤਮਕ ਤੌਰ ਤੇ ਪੂਰਣ ਨਹੀਂ ਬਣਾਇਆ ਜਾ ਸੱਕਿਆ। ਇਸ ਲਈ ਕਿਸੇ ਹੋਰ ਜਾਜਕ ਦੀ ਆਮਦ ਦੀ ਲੋੜ ਸੀ। ਮੇਰਾ ਭਾਵ ਹੈ ਉਸ ਜਾਜਕ ਦੀ ਜਿਹੜਾ ਹਾਰੂਨ ਵਰਗਾ ਨਹੀਂ ਸਗੋਂ ਮਲਕਿਸਿਦਕ ਵਰਗਾ ਹੋਵੇ।"

1Timothy 2 illustration - 1Timothy Chapter 2

11ਅਤੇ ਜਦੋਂ ਇੱਕ ਵੱਖਰੀ ਤਰ੍ਹਾਂ ਦਾ ਜਾਜਕ ਆਉਂਦਾ ਹੈ, ਤਾਂ ਸ਼ਰ੍ਹਾ ਵੀ ਬਦਲੀ ਜਾਣੀ ਚਾਹੀਦੀ ਹੈ।"

12ਅਸੀਂ ਇਹ ਗੱਲਾਂ ਮਸੀਹ ਬਾਰੇ ਆਖ ਰਹੇ ਹਾਂ। ਉਹ ਇੱਕ ਵੱਖਰੇ ਪਰਿਵਾਰਕ ਸਮੂਹ ਤੋਂ ਸੀ। ਉਸ ਘਰਾਣੇ ਵਿੱਚੋਂ ਕਦੇ ਵੀ ਕਿਸੇ ਨੇ ਜਗਵੇਦੀ ਤੇ ਇੱਕ ਜਾਜਕ ਦੀ ਤਰ੍ਹਾਂ ਸੇਵਾ ਨਹੀਂ ਕੀਤੀ।"

13ਕਿਉਂਕਿ ਇਹ ਸਪੱਸ਼ਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਘਰਾਣੇ ਵਿੱਚੋਂ ਸੀ ਅਤੇ ਮੂਸਾ ਇਸ ਘਰਾਣੇ ਵਿੱਚੋਂ ਜਾਜਕਾਂ ਬਾਰੇ ਕਦੇ ਕੁਝ ਨਹੀਂ ਬੋਲਿਆ।"

14ਯਿਸੂ ਮਲਕਿਸਿਦਕ ਵਰਗਾ ਇੱਕ ਜਾਜਕ ਹੈ ਅਤੇ ਇਹ ਗੱਲਾਂ ਹੋਰ ਵੀ ਸਾਗ ਹੋ ਜਾਂਦੀਆਂ ਹਨ। ਅਸੀਂ ਦੇਖਦੇ ਹਾਂ ਕਿ ਇੱਕ ਹੋਰ ਜਾਜਕ ਆਉਂਦਾ ਹੈ ਜਿਹੜਾ ਮਲਕਿਸਿਦਕ ਵਰਗਾ ਹੈ।"

15ਉਹ ਨਾ ਹੀ ਸ਼ਰ੍ਹਾ ਦੁਆਰਾ ਤੇ ਨਾ ਹੀ ਉਸ ਦੇ ਇਨਸਾਨੀ ਪਰਿਵਾਰ ਦੇ ਅਸੂਲਾਂ ਕਾਰਣ, ਜਾਜਕ ਬਣਿਆ। ਉਹ ਆਪਣੇ ਜੀਵਨ ਦੀ ਉਸ ਸ਼ਕਤੀ ਦੁਆਰਾ ਜਾਜਕ ਬਣਿਆ ਜਿਹੜੀ ਸਦਾ ਜਾਰੀ ਰਹਿੰਦੀ ਹੈ।"

Chapter Complete

You have read 1Timothy 2

15 verses