1ਦਾਊਦ ਦਾ ਯਾਬੇਸ਼ ਦੇ ਲੋਕਾਂ ਦਾ ਧੰਨਵਾਦ ਕਰਨਾ ਤਦ ਯਹੂਦਾਹ ਦੇ ਲੋਕ ਹਬਰੋਨ ਨੂੰ ਆਏ ਅਤੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਪਾਤਸ਼ਾਹ ਵਜੋਂ ਮਸਹ ਕੀਤਾ ਉਨ੍ਹਾਂ ਨੇ ਦਾਊਦ ਨੂੰ ਕਿਹਾ, “ਯਾਬੇਸ਼ ਗਿਲਆਦ ਦੇ ਲੋਕਾਂ ਨੇ ਸ਼ਾਊਲ ਨੂੰ ਦੱਬਿਆ।”"
2ਸੋ ਦਾਊਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਕੋਲ ਸੰਦੇਸ਼ਵਾਹਕ ਭੇਜੇ। ਇਨ੍ਹਾਂ ਸੰਦੇਸ਼ਵਾਹਕਾਂ ਨੇ ਯਾਬੇਸ਼ ਗਿਲਆਦ ਦੇ ਲੋਕਾਂ ਨੂੰ ਆਖਿਆ, “ਯਹੋਵਾਹ ਤੁਹਾਨੂੰ ਅਸੀਸ ਦੇਵੇ ਕਿਉਂ ਜੋ ਤੁਸੀਂ ਆਪਣੇ ਮਹਾਰਾਜ ਸ਼ਾਊਲ ਉੱਪਰ ਇੰਨੀ ਦਯਾ ਕੀਤੀ ਜੋ ਤੁਸੀਂ ਉਸ ਦੀਆਂ ਹੱਡੀਆਂ ਨੂੰ ਦੱਬ ਦਿੱਤਾ।"
3ਹੁਣ ਯਹੋਵਾਹ ਤੁਹਾਡੇ ਉੱਪਰ ਕਿਰਪਾ ਅਤੇ ਨੇਕੀ ਕਰੇ। ਮੈਂ ਤੁਹਾਡੇ ਤੇ ਦਯਾਲੂ ਹੋਵਾਂਗਾ ਕਿਉਂ ਕਿ ਤੁਸੀਂ ਸ਼ਾਊਲ ਦੀਆਂ ਹੱਡੀਆਂ ਦੱਬ ਦਿੱਤੀਆਂ।"
4ਹੁਣ ਤਕੜੇ ਹੋਵੋ ਅਤੇ ਬਹਾਦੁਰ ਬਣੋ। ਤੁਹਾਡਾ ਮਹਾਰਾਜ ਸ਼ਾਊਲ ਮਰ ਗਿਆ ਹੈ। ਪਰ ਯਹੂਦਾਹ ਦੇ ਪਰਿਵਾਰ-ਸਮੂਹ ਨੇ ਮੈਨੂੰ ਮਸਹ ਕੀਤਾ ਹੈ ਕਿ ਮੈਂ ਉਨ੍ਹਾਂ ਦਾ ਪਾਤਸ਼ਾਹ ਬਣਾਂ।”"
5ਈਸ਼ਬੋਸ਼ਥ ਪਾਤਸ਼ਾਹ ਬਣਿਆ ਪਰ ਨੇਰ ਦੇ ਪੁੱਤਰ ਅਬਨੇਰ ਨੇ ਜਿਹੜਾ ਕਿ ਸ਼ਾਊਲ ਦਾ ਸੈਨਾਪਤੀ ਸੀ ਉਸ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਲੈ ਕੇ ਮਹਨਾਇਮ ਵਿੱਚ ਪਹੁੰਚਾ ਦਿੱਤਾ ਅਤੇ"

6ਉਸ ਨੂੰ ਗਿੱਲਆਦ, ਅਸ਼ੂਰੀਆਂ, ਯਿਜ਼ਰਾਏਲ, ਅਫ਼ਰਾਈਮ, ਬਿਨਯਾਮਿਨ ਅਤੇ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ।"
7ਈਸ਼ਬੋਸ਼ਥ ਸ਼ਾਊਲ ਦਾ ਪੁੱਤਰ ਸੀ ਅਤੇ ਜਦ ਉਹ ਇਸਰਾਏਲ ਉੱਪਰ ਰਾਜ ਕਰਨ ਲੱਗਾ ਤਦ ਉਸਦੀ ਉਮਰ 40 ਵਰ੍ਹਿਆਂ ਦੀ ਸੀ। ਉਸ ਨੇ ਦੋ ਸਾਲਾਂ ਤੀਕ ਰਾਜ ਕੀਤਾ, ਪਰ ਉਹ ਜੋ ਯਹੂਦਾਹ ਦੇ ਪਰਿਵਾਰ ਸਮੂਹ ਤੋਂ ਸਨ ਉਨ੍ਹਾਂ ਨੇ ਦਾਊਦ ਦਾ ਪਿੱਛਾ ਕੀਤਾ।"
8ਹਬਰੋਨ ਵਿੱਚ ਦਾਊਦ ਨੇ ਯਹੂਦਾਹ ਦੇ ਘਰਾਣੇ ਉੱਪਰ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ।"
9ਭਿਅੰਕਰ ਮੁਕਾਬਲਾ ਨੇਰ ਦੇ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੇ ਸੇਵਕ ਮਹਨਾਇਮ ਵਿੱਚੋਂ ਤੁਰਕੇ ਗਿਬਓਨ ਵਿੱਚ ਆਏ।"
10ਸਰੂਯਾਹ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਸੇਵਕ ਨਿਕਲੇ ਅਤੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਉੱਥੇ ਬੈਠ ਗਏ। ਇੱਕ ਟੋਲੀ ਤਲਾਬ ਦੇ ਉਰਲੇ ਬੰਨੇ ਅਤੇ ਦੂਜੀ ਤਲਾਬ ਦੇ ਦੂਜੇ ਬੰਨੇ ਜਾਕੇ ਬੈਠ ਗਈ।"

11ਅਬਨੇਰ ਨੇ ਯੋਆਬ ਨੂੰ ਕਿਹਾ, “ਇਨ੍ਹਾਂ ਨੌਜੁਆਨਾਂ ਨੂੰ ਆਖੋ ਕਿ ਸਾਡੇ ਅੱਗੇ ਕੋਈ ਮੁਕਾਬਲਾ ਆਪਸ ਵਿੱਚ ਕਰਕੇ ਵਿਖਾਉਣ।” ਯੋਆਬ ਨੇ ਕਿਹਾ, “ਹਾਂ, ਇਨ੍ਹਾਂ ਨੂੰ ਮੁਕਾਬਲਾ ਵਿਖਾਉਣਾ ਚਾਹੀਦਾ ਹੈ।”"
12ਤਦ ਆਦਮੀ ਉੱਠੇ। ਦੋਨਾਂ ਟੋਲਿਆਂ ਨੇ ਮੁਕਾਬਲੇ ਲਈ ਆਪੋ-ਆਪਣੇ ਬੰਦੇ ਗਿਣੇ। ਦਾਊਦ ਦੀ ਫ਼ੌਜ ਵਿੱਚੋਂ 12 ਆਦਮੀ ਚੁਣੇ ਗਏ ਸਨ ਅਤੇ 12 ਆਦਮੀ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਲਈ ਲੜਨ ਖਾਤਰ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਚੁਣੇ ਗਏ ਸਨ।"
13ਹਰ ਆਦਮੀ ਨੇ ਆਪਣੇ ਵਿਰੋਧੀ ਦਾ ਸਿਰ ਫ਼ੜਿਆ ਅਤੇ ਆਪਣੀ ਤਲਵਾਰ ਧਸਾ ਦਿੱਤੀ ਅਤੇ ਉਸ ਨੂੰ ਵੱਖੀ ਤੇ ਜ਼ਖਮੀ ਕਰ ਦਿੱਤਾ ਅਤੇ ਫ਼ੇਰ ਉਹ ਇਕੱਠੇ ਡਿੱਗ ਪਏ। ਇਹੀ ਕਾਰਣ ਹੈ ਕਿ ਗਿਬਉਨ ਵਿੱਚਲੀ ਇਹ ਥਾਂ “ਤਿੱਖੀ ਤਲਵਾਰ ਦਾ ਖੇਤ ਕਹਾਊਂਦੀ ਹੈ।”"
14ਉਹ ਮੁਕਾਬਲਾ ਇੱਕ ਭਿਅੰਕਰ ਲੜਾਈ ਦਾ ਰੂਪ ਧਾਰ ਗਿਆ ਅਤੇ ਦਾਊਦ ਦੇ ਅਫ਼ਸਰਾਂ ਨੇ ਉਸ ਦਿਨ ਅਬਨੇਰ ਅਤੇ ਇਸਰਾਏਲ ਦੇ ਲੋਕਾਂ ਨੂੰ ਹਰਾਇਆ।"
15ਅਬਨੇਰ ਦਾ ਅਸਾਹੇਲ ਨੂੰ ਮਾਰ ਦੇਣਾ ਉੱਥੇ ਸਰੂਯਾਹ ਦੇ ਤਿੰਨ ਪੁੱਤਰ ਯੋਆਬ, ਅਬੀਸ਼ਈ ਅਤੇ ਅਸਾਹੇਲ ਵੀ ਸਨ। ਅਸਾਹੇਲ ਬਹੁਤ ਵੱਧੀਆ ਜੰਗਲੀ ਹਿਰਨ ਤੋਂ ਵੀ ਤੇਜ਼ ਦੌੜਾਕ ਸੀ।"

16ਉਸ ਨੇ ਸਿੱਧਾ ਬਿਨਾ ਖੱਬੇ-ਸੱਜੇ ਤੱਕਿਆਂ ਅੱਬਨੇਰ ਦਾ ਪਿੱਛਾ ਕੀਤਾ।"
17ਤਦ ਅਬਨੇਰ ਨੇ ਉਸ ਨੂੰ ਆਪਣੇ ਮਗਰ ਵੇਖਕੇ ਕਿਹਾ, “ਤੂੰ ਹੀ ਅਸਾਹੇਲ ਹੈਂ?” ਅਸਾਹੇਲ ਨੇ ਕਿਹਾ, “ਹਾਂ, ਮੈਂ ਹੀ ਹਾਂ।”"
18ਅਬਨੇਰ ਅਸਾਹੇਲ ਨੂੰ ਦੁੱਖ ਨਹੀਂ ਸੀ ਪਹੁੰਚਾਣਾ ਚਾਹੁੰਦਾ। ਇਸ ਲਈ ਉਸ ਨੇ ਅਸਾਹੇਲ ਨੂੰ ਕਿਹਾ, “ਮੇਰਾ ਪਿੱਛਾ ਛੱਡਦੇ, ਜੇ ਕਿਸੇ ਜੁਆਨ ਸਿਪਾਹੀ ਦੇ ਪਿੱਛੇ ਭੱਜੇ ਤਾਂ ਤੂੰ ਸੌਖੀ ਤਰ੍ਹਾਂ ਉਸ ਦੇ ਸ਼ਸਤ੍ਰ ਆਪਣੇ ਲਈ ਖੋਹ ਸੱਕਦਾ ਹੈਂ।” ਪਰ ਅਸਾਹੇਲ ਨੇ ਅਬਨੇਰ ਦਾ ਪਿੱਛਾ ਨਾ ਕਰਨ ਤੋਂ ਇਨਕਾਰ ਕੀਤਾ।"
19ਅਬਨੇਰ ਨੇ ਮੁੜ ਅਸਾਹੇਲ ਨੂੰ ਕਿਹਾ, “ਮੇਰਾ ਪਿੱਛਾ ਕਰਨਾ ਛੱਡ ਦੇ ਨਹੀਂ ਤਾਂ ਮੈਂ ਤੈਨੂੰ ਵੱਢ ਸੁੱਟਾਂਗਾ। ਤਾਂ ਫ਼ਿਰ ਮੈਂ ਤੇਰੇ ਭਰਾ ਯੋਆਬ ਨੂੰ ਕੀ ਮੂੰਹ ਵਿਖਾਵਾਂਗਾ?”"
20ਪਰ ਅਸਾਹੇਲ ਤਦ ਵੀ ਨਾ ਮੰਨਿਆ। ਤਦ ਅਬਨੇਰ ਨੇ ਬਰਛੀ ਦੇ ਪੁੱਟੇ ਸਿਰੇ ਨਾਲ ਉਸਦੀ ਪੰਜਵੀਂ ਪੱਸਲੀ ਹੇਠਾਂ ਉਸ ਨੂੰ ਅਜਿਹਾ ਮਾਰਿਆ ਜੋ ਬਰਛੀ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿਕਲ ਗਈ। ਸੋ ਉਹ ਉੱਥੇ ਹੀ ਡਿੱਗ ਪਿਆ ਅਤੇ ਉਸੇ ਥਾਂ ਹੀ ਮਰ ਗਿਆ। ਯੋਆਬ ਅਤੇ ਅਬੀਸ਼ਈ ਨੇ ਅਬਨੇਰ ਦਾ ਪਿੱਛਾ ਕੀਤਾ ਅਸਾਹੇਲ ਦੀ ਲੋਬ ਜ਼ਮੀਨ ਤੇ ਪਈ ਰਹੀ। ਜਿਹੜਾ ਵੀ ਮਨੁੱਖ ਦੌੜਦਾ ਉੱਥੇ ਪਹੁੰਚਦਾ ਤਾਂ ਉਹ ਅਸਾਹੇਲ ਨੂੰ ਮੋਇਆ ਪਿਆ ਵੇਖ ਕਿ ਉੱਥੇ ਰੁਕ ਜਾਂਦਾ।"

21ਪਰ ਯੋਆਬ ਅਤੇ ਅਬੀਸ਼ਈ ਨਿਰੰਤਰ ਅਬਨੇਰ ਦੇ ਪਿੱਛੇ ਭੱਜਦੇ ਰਹੇ। ਸੂਰਜ ਉਸ ਵਕਤ ਡੁੱਬਣ ਵਾਲਾ ਸੀ ਜਦੋਂ ਉਹ ਦੋਨੋ ਅੰਮਾਹ ਦੀ ਪਹਾੜੀ ਤੀਕ ਪਹੁੰਚੇ (ਅੰਮਾਹ ਦਾ ਪਹਾੜ ਗਿਬਓਨ ਦੀ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ।)"
22ਅਤੇ ਬਿਨਯਾਮੀਨ ਪਰਿਵਾਰ-ਸਮੂਹ ਦੇ ਆਦਮੀ ਅਬਨੇਰ ਦੇ ਮਗਰ ਹੋਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣਾਕੇ ਪਹਾੜ ਦੀ ਟੀਸੀ ਉੱਪਰ ਖਲੋ ਗਏ।"
23ਅਬਨੇਰ ਨੇ ਯੋਆਬ ਨੂੰ ਲਲਕਾਰਿਆ ਅਤੇ ਕਿਹਾ, “ਕੀ ਸਾਨੂੰ ਲੜਨਾ ਚਾਹੀਦਾ ਹੈ? ਤੇ ਇੱਕ ਦੂਜੇ ਨੂੰ ਹਮੇਸ਼ਾ-ਹਮੇਸ਼ਾ ਲਈ ਖਤਮ ਕਰਨਾ ਹੋਵੇਗਾ? ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਇਹ ਗੱਲ ਕਿ ਇਸਦਾ ਅੰਤ ਦੁੱਖਦਾਈ ਹੋਵੇਗਾ। ਜਾ ਅਤੇ ਜਾਕੇ ਲੋਕਾਂ ਨੂੰ ਸਮਝਾ ਕਿ ਆਪਣੇ ਭਰਾਵਾਂ ਦਾ ਪਿੱਛਾ ਕਰਨਾ ਬੰਦ ਕਰਨ।”"
24ਤਦ ਯੋਆਬ ਨੇ ਕਿਹਾ, “ਜੋ ਤੂੰ ਆਖਿਆ ਹੈ ਬਹੁਤ ਚੰਗੀ ਗੱਲ ਹੈ। ਜਿਉਂਦੇ ਪਰਮੇਸ਼ੁਰ ਦੀ ਸੌਂਹ, ਜੇ ਕਦੀ ਤੂੰ ਇਹ ਗੱਲ ਨਾ ਆਖਦਾ ਤਾਂ ਲੋਕਾਂ ਵਿੱਚੋਂ ਸਭ ਆਪੋ-ਆਪਣੇ ਭਰਾਵਾਂ ਦਾ ਪਿੱਛਾ ਛੱਡ ਕੇ ਸਵੇਰੇ ਹੀ ਮੁੜ ਜਾਂਦੇ।”"
25ਸੋ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖਲੋ ਗਏ ਅਤੇ ਫ਼ਿਰ ਉਹ ਇਸਰਾਏਲ ਦੇ ਮਗਰ ਨਾ ਲੱਗੇ ਅਤੇ ਹੋਰ ਲੜਾਈ ਵੀ ਨਾ ਕੀਤੀ।"
You have read 1Samuel 26
25 verses