Lumina
1Samuel

David Spares Saul

1Samuel 24·Punjabi Bible

1ਦਾਊਦ ਨੇ ਅਹੀਮਲਕ ਦੇ ਪੁੱਤਰ ਅਬਯਾਥਾਰ ਜਾਜਕ ਨੂੰ ਆਖਿਆ, “ਜਾ ਇੱਥੇ ਏਫ਼ੋਦ ਲੈ ਆ।”"

2ਫ਼ਿਰ ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਕਿ ਜਿਹੜੇ ਸਾਡੇ ਪਰਿਵਾਰਾਂ ਨੂੰ ਚੁੱਕੇ ਲੈ ਗਏ ਹਨ, ਕੀ ਮੈਂ ਉਨ੍ਹਾਂ ਦਾ ਪਿੱਛਾ ਕਰਾਂ? ਕੀ ਮੈਂ ਉਨ੍ਹਾਂ ਨੂੰ ਫ਼ੜ ਸੱਕਾਂਗਾ?” ਯਹੋਵਾਹ ਨੇ ਆਖਿਆ, “ਉਨ੍ਹਾਂ ਦਾ ਪਿੱਛਾ ਕਰ! ਤੂੰ ਉਨ੍ਹਾਂ ਨੂੰ ਫ਼ੜ ਲਵੇਂਗਾ ਅਤੇ ਆਪਣੇ ਪਰਿਵਾਰਾਂ ਨੂੰ ਬਚਾ ਲਵੇਂਗਾ।”"

3ਦਾਊਦ ਅਤੇ ਉਸ ਦੇ ਆਦਮੀਆਂ ਨੂੰ ਮਿਸਰੀ ਗੁਲਾਮ ਦਾ ਮਿਲਣਾ ਦਾਊਦ ਨੇ 600 ਮਨੁੱਖਾਂ ਨੂੰ ਆਪਣੇ ਨਾਲ ਲਿਆ ਅਤੇ ਬਸੋਰ ਦੀ ਖੱਡ ਤੱਕ ਆਏ ਅਤੇ 200 ਦੇ ਕਰੀਬ ਬੰਦੇ ਪਿੱਛੇ ਹੀ ਰਹੇ। ਉਹ ਪਿੱਛੇ ਇਸ ਲਈ ਰਹੇ ਕਿਉਂਕਿ ਉਹ ਬਹੁਤ ਕਮਜ਼ੋਰ ਹੋ ਗਏ ਸਨ ਇੰਨੇ ਥੱਕੇ ਹੋਏ ਸਨ ਕਿ ਚੱਲਣੋ ਅਸਮਰਥ ਸਨ। ਇਸ ਲਈ ਦਾਊਦ ਅਤੇ 400 ਆਦਮੀਆਂ ਨੇ ਅਮਾਲੇਕੀਆਂ ਦਾ ਪਿੱਛਾ ਕੀਤਾ।"

4ਦਾਊਦ ਦੇ ਆਦਮੀਆਂ ਨੂੰ ਪੈਲੀਆਂ ਵਿੱਚ ਇੱਕ ਮਿਸਰ ਦਾ ਆਦਮੀ ਮਿਲਿਆ। ਉਹ ਉਸ ਨੂੰ ਦਾਊਦ ਕੋਲ ਲੈ ਆਏ। ਉਨ੍ਹਾਂ ਨੇ ਉਸ ਆਦਮੀ ਨੂੰ ਖਾਣ ਲਈ ਕੁਝ ਖਾਣਾ ਅਤੇ ਪੀਣ ਲਈ ਪਾਣੀ ਦਿੱਤਾ।"

5ਉਨ੍ਹਾਂ ਨੇ ਉਸ ਮਿਸਰੀ ਨੂੰ ਇੱਕ ਅੰਜੀਰ ਦੀ ਪਿਂਨੀ ਅਤੇ ਦੋ ਗੁਛੇ ਸੌਗੀ ਦੇ ਦਿੱਤੇ। ਉਸ ਨੂੰ ਖਾਕੇ ਥੋੜੀ ਹੋਸ਼ ਆਈ। ਉਸ ਨੇ ਤਿੰਨ ਦਿਨਾਂ ਅਤੇ ਤਿੰਨ ਰਾਤਾਂ ਤੋਂ ਕੁਝ ਨਹੀਂ ਸੀ ਖਾਧਾ।"

1Samuel 24 illustration - 1Samuel Chapter 24

6ਦਾਊਦ ਨੇ ਉਸ ਮਿਸਰੀ ਨੂੰ ਪੁੱਛਿਆ, “ਤੇਰਾ ਮਾਲਕ ਕੌਣ ਹੈ? ਤੂੰ ਕਿੱਥੋਂ ਆਇਆ ਹੈਂ?” ਉਸ ਮਿਸਰੀ ਨੇ ਜਵਾਬ ਦਿੱਤਾ, “ਮੈਂ ਇੱਕ ਮਿਸਰੀ ਹਾਂ ਅਤੇ ਮੈਂ ਅਮਾਲੇਕੀ ਦਾ ਗੁਲਾਮ ਹਾਂ। ਤਿੰਨ ਦਿਨ ਪਹਿਲਾਂ ਮੈਂ ਬਿਮਾਰ ਹੋ ਗਿਆ ਤਾਂ ਮੇਰਾ ਮਾਲਿਕ ਮੈਨੂੰ ਛੱਡ ਗਿਆ।"

7ਅਸੀਂ ਕੇਰਤੀਆਂ ਦੇ ਦੱਖਣ ਅਤੇ ਯਹੂਦਾਹ ਦੇ ਦੇਸ਼ ਉੱਤੇ ਅਤੇ ਕਾਲੇਬ ਦੇ ਦੱਖਣ ਉੱਤੇ ਵੀ ਲੁੱਟ ਮਾਰ ਕੀਤੀ ਅਤੇ ਸਿਕਲਗ ਨੂੰ ਅਸੀਂ ਅੱਗ ਲਾਕੇ ਸਾੜ ਸੁੱਟਿਆ।”"

8ਦਾਊਦ ਨੇ ਮਿਸਰੀ ਨੂੰ ਆਖਿਆ, “ਭਲਾ ਤੂੰ ਮੈਨੂੰ ਉਹ ਰਾਹ ਦੱਸ ਸੱਕਦਾ ਹੈਂ ਜਿਧਰ ਉਹ ਸਾਡੇ ਟੱਬਰਾਂ ਨੂੰ ਲੈ ਕੇ ਗਿਆ ਹੈ?” ਮਿਸਰੀ ਨੇ ਕਿਹਾ, “ਮੇਰੇ ਨਾਲ ਪਰਮੇਸ਼ੁਰ ਦੀ ਸੌਂਹ ਚੁੱਕ ਕਿ ਫ਼ਿਰ ਤੂੰ ਮੈਨੂੰ ਮੇਰੇ ਮਾਲਕ ਦੇ ਹੱਥ ਨਹੀਂ ਸੌਂਪੇਂਗਾ ਅਤੇ ਨਾ ਹੀ ਮੈਨੂੰ ਜਾਨੋਂ ਮਾਰੇਂਗ਼ਾ ਤਾਂ ਮੈਂ ਤੈਨੂੰ ਉੱਥੇ ਪਹੁੰਚਾ ਦੇਵਾਂਗਾ।”"

9ਦਾਊਦ ਦਾ ਅਮਾਲੇਕੀਆਂ ਨੂੰ ਹਰਾਉਣਾ ਉਹ ਮਿਸਰ ਦਾ ਬੰਦਾ ਦਾਊਦ ਨੂੰ ਅਮਾਲੇਕੀਆਂ ਤੱਕ ਲੈ ਗਿਆ। ਉਹ ਜ਼ਮੀਨ ਉੱਤੇ ਬੈਠਕੇ ਖਾ-ਪੀ ਰਹੇ ਸਨ ਅਤੇ ਮੌਜ ਮਸਤੀ ਕਰ ਰਹੇ ਸਨ। ਉਹ ਜੋ ਕੁਝ ਫ਼ਲਿਸਤੀ ਅਤੇ ਯਹੂਦਾਹ ਦੇ ਦੇਸ਼ ਵਿੱਚੋਂ ਲੁੱਟਕੇ ਲਿਆਏ ਸਨ, ਉਸਦਾ ਜਸ਼ਨ ਮਨਾ ਰਹੇ ਸਨ।"

10ਦਾਊਦ ਨੇ ਨ੍ਹਾਂ ਉੱਪਰ ਜਾਕੇ ਹਮਲਾ ਬੋਲਿਆ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ। ਉਹ ਸਵੇਰ ਦੇ ਸੂਰਜ ਚੜ੍ਹਨ ਤੋਂ ਲੈ ਕੇ ਅਗਲੇ ਦਿਨ ਦੀ ਸ਼ਾਮ ਤੱਕ ਲੜਦੇ ਰਹੇ। ਇੱਕ ਵੀ ਅਮਾਲੇਕੀ ਬਚ ਨਾ ਸੱਕਿਆ ਸਿਰਫ਼ 400 ਜੁਆਨ ਊਠਾਂ ਉੱਤੇ ਚੜ੍ਹ ਕੇ ਭੱਜ ਨਿਕਲੇ।"

1Samuel 24 illustration - 1Samuel Chapter 24

11ਤਦ ਦਾਊਦ ਸਭ ਕੁਝ ਵਾਪਸ ਲੈ ਆਇਆ ਜੋ ਕੁਝ ਅਮਾਲੇਈ ਉਨ੍ਹਾਂ ਦਾ ਲੁੱਟਕੇ ਲਿਆਏ ਸਨ ਸਮੇਤ ਆਪਣੀਆਂ ਦੋਨੋਂ ਬੀਵੀਆਂ ਦੇ।"

12ਕੁਝ ਵੀ ਉਨ੍ਹਾਂ ਦਾ ਸਮਾਨ ਨਾ ਗੁਆਚਿਆ ਨਾ ਘਟਿਆ। ਉਨ੍ਹਾਂ ਨੇ ਸਾਰੇ ਆਪਣੇ ਬੱਚੇ-ਬੁੱਢੇ, ਪੁੱਤਰ ਅਤੇ ਧੀਆਂ ਲੱਭ ਲਏ ਅਤੇ ਆਪਣੀਆਂ ਕੀਮਤੀ ਵਸਤਾਂ ਕੁਝ ਵੀ ਅਮਾਲੇਕੀਆਂ ਨੇ ਉਨ੍ਹਾਂ ਦਾ ਲੁੱਟਿਆ ਸੀ, ਉਹ ਸਭ ਵਾਪਸ ਲੈ ਆਏ। ਦਾਊਦ ਸਭ ਕੁਝ ਵਾਪਸ ਲੈ ਆਇਆ।"

13ਦਾਊਦ ਸਾਰੀਆਂ ਭੇਡਾਂ ਅਤੇ ਪਸ਼ੂ ਵੀ ਵਾਪਸ ਲੈ ਆਇਆ। ਦਾਊਦ ਦੇ ਆਦਮੀਆਂ ਨੇ ਇਨ੍ਹਾਂ ਪਸ਼ੂਆਂ ਨੂੰ ਆਪਣੇ ਅੱਗੇ-ਅੱਗੇ ਜਾਣ ਦਿੱਤਾ। ਦਾਊਦ ਦੇ ਆਦਮੀਆਂ ਨੇ ਕਿਹਾ, “ਇਹ ਸਭ ਦਾਊਦ ਦਾ ਇਨਾਮ ਹੈ।”"

14ਸਭ ਆਦਮੀਆਂ ’ਚ ਬਰਾਬਰ ਦੀ ਵੰਡ ਦਾਊਦ ਉਨ੍ਹਾਂ 200 ਮਨੁੱਖਾਂ ਦੇ ਕੋਲ ਜੋ ਥਕਾਵਟ ਕਰਕੇ ਦਾਊਦ ਦੇ ਨਾਲ ਨਹੀਂ ਸੀ ਜਾ ਸੱਕੇ, ਜਿਨ੍ਹਾਂ ਨੂੰ ਉਨ੍ਹਾਂ ਨੇ ਬਸੋਰ ਦੀ ਖੱਡ ਕੋਲ ਹੀ ਰਹਿਣ ਦਿੱਤਾ ਸੀ, ਜਦੋਂ ਮੁੜ ਆਏ ਤਾਂ ਉਹ ਲੋਕ ਦਾਊਦ ਅਤੇ ਬਾਕੀ ਦੇ ਮਨੁੱਖਾਂ ਨੂੰ ਮਿਲਣ ਲਈ ਨਿਕਲੇ ਜਦੋਂ ਦਾਊਦ ਉਨ੍ਹਾਂ ਦੇ ਨੇੜੇ ਆਇਆ ਤਾਂ ਸਨੇ ਲੋਕਾਂ ਦੀ ਸੁੱਖ-ਸਾਂਦ ਪੁੱਛੀ।"

15ਉਸ ਟੋਲੀ ਵਿੱਚ ਕੁਝ ਬੁਰੇ ਆਦਮੀ ਵੀ ਸਨ ਜੋ ਉਨ੍ਹਾਂ ਸਭਨਾ ਵਿੱਚ ਫ਼ਸਾਦ ਖੜ੍ਹੇ ਕਰਦੇ ਸਨ ਜਿਹੜੇ ਕਿ ਦਾਊਦ ਦੇ ਨਾਲ ਵੀ ਗਏ ਸਨ। ਉਨ੍ਹਾਂ ਝਗੜਾਲੂਆਂ ਨੇ ਕਿਹਾ, “ਇਹ 200 ਮਨੁੱਖ ਸਾਡੇ ਨਾਲ ਨਹੀਂ ਗਏ ਸਨ। ਇਸ ਕਰਕੇ ਅਸੀਂ ਜੋ ਕੁਝ ਵੀ ਉੱਥੋਂ ਵਾਪਸ ਲਿਆਏ ਹਾਂ, ਇਨ੍ਹਾਂ ਨੂੰ ਉਸ ਵਿੱਚੋਂ ਕੁਝ ਨਹੀਂ ਦੇਵਾਂਗੇ। ਇਨ੍ਹਾਂ ਆਦਮੀਆਂ ਨੂੰ ਸਿਰਫ਼ ਇਨ੍ਹਾਂ ਦੀਆਂ ਬੀਵੀਆਂ ਅਤੇ ਬੱਚੇ ਹੀ ਵਾਪਸ ਕੀਤੇ ਜਾਣਗੇ।”"

1Samuel 24 illustration - 1Samuel Chapter 24

16ਦਾਊਦ ਨੇ ਕਿਹਾ, “ਨਹੀਂ, ਮੇਰੇ ਭਰਾਵੋ। ਇੰਝ ਨਾ ਕਰੋ। ਜ਼ਰਾ ਸੋਚੋ ਯਹੋਵਾਹ ਨੇ ਸਾਨੂੰ ਕੀ ਕੁਝ ਨਹੀਂ ਦਿੱਤਾ। ਜੋ ਯਹੋਵਾਹ ਨੇ ਸਾਨੂੰ ਦਿੱਤਾ ਹੈ ਉਸ ਲੁੱਟ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਨੇ ਸਾਨੂੰ ਬਚਾਇਆ ਅਤੇ ਜਿਸਨੇ ਸਾਨੂੰ ਲੁੱਟਿਆ ਸੀ ਉਸ ਨੂੰ ਉਹਨੇ ਸਾਡੇ ਹੱਥ ਕਰ ਦਿੱਤਾ।"

17ਇਸ ਗੱਲ ਵਿੱਚ ਤੁਹਾਡੀ ਕੋਈ ਨਹੀਂ ਸੁਣੇਗਾ। ਕਿਉਂਕਿ ਜਿਵੇਂ ਜਿਹੜਾ ਕੋਈ ਲੜਾਈ ਵਿੱਚ ਜਾਂਦਾ ਹੈ, ਜਿਸ ਤਰ੍ਹਾਂ ਦੀ ਵੰਡ ਉਸ ਨੂੰ ਮਿਲਦੀ ਹੈ ਤਿਵੇਂ ਹੀ ਜਿਹੜਾ ਕੋਈ ਪਿੱਛੇ ਡੇਰੇ ਵਿੱਚ ਰਹੇ ਉਸ ਨੂੰ ਮਿਲੇਗੀ। ਦੋਨਾਂ ਦੀ ਇੱਕੋ ਜਿਹੀ ਵੰਡ ਹੋਵੇਗੀ।”"

18ਉਸ ਦਿਨ ਤੋਂ ਦਾਊਦ ਨੇ ਇਸਰਾਏਲ ਦੇ ਲੋਕਾਂ ਲਈ ਇਹ ਨੇਮ ਬਣਾ ਦਿੱਤਾ ਜੋ ਅੱਜ ਤੀਕ ਠੀਕ ਉੱਥੇ ਇਵੇਂ ਹੀ ਚੱਲਦਾ ਹੈ।"

19ਜਦੋਂ ਦਾਊਦ ਸਿਕਲਗ ਵਿੱਚ ਆਇਆ ਤਾਂ ਉਸ ਨੇ ਲੁੱਟ ਵਿੱਚ ਯਹੂਦਾਹ ਦੇ ਬਜ਼ੁਰਗਾਂ ਅਤੇ ਆਪਣੇ ਮਿੱਤਰਾਂ ਦੇ ਲਈ ਕੁਝ ਭੇਜਿਆ ਅਤੇ ਆਖਿਆ, “ਵੇਖੋ, ਯਹੋਵਾਹ ਨੇ ਵੈਰੀਆਂ ਦੇ ਮਾਲ ਦੀ ਲੁੱਟ ਵਿੱਚੋਂ ਇਹ ਤੁਹਾਡੇ ਲਈ ਇੱਕ ਸੁਗਾਤ ਹੈ।”"

20ਕੁਝ ਅਮਾਲੇਕੀਆਂ ਦੀ ਲੁੱਟ ਦਾ ਸਮਾਨ ਦਾਊਦ ਨੇ ਬੈਤੇਲ ਦੇ ਆਗੂਆਂ ਲਈ ਭੇਜਿਆ ਇਸਤੋਂ ਇਲਾਵਾ ਉਨ੍ਹਾਂ ਕੋਲ ਜੋ ਦੱਖਣੀ ਰਾਮੋਥ, ਯਤੀਰ ਅਤੇ"

1Samuel 24 illustration - 1Samuel Chapter 24

21ਅਰੋਏਰ ਵਿੱਚ ਸਨ। ਕੁਝ ਸਮਾਨ ਉਨ੍ਹਾਂ ਕੋਲ ਭੇਜਿਆ ਜੋ ਸਿਫ਼ਮੋਥ, ਇਸ਼ਤਿਮੋਆ ਵਿੱਚ ਸਨ।"

22ਕੁਝ ਸਮਾਨ ਉਨ੍ਹਾਂ ਕੋਲ ਭੇਜਿਆ ਜੋ ਰਾਕਾਲ, ਯਰਹਮਿਏਲੀਆਂ ਅਤੇ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ।"

Chapter Complete

You have read 1Samuel 24

22 verses