1“ਹਰ ਵਿਅਕਤੀ ਨੂੰ ਜੋ ਇਹ ਸੁਣਦਾ ਹੈ ਉਸ ਨੂੰ ਉਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ। ਜਿਹੜਾ ਵਿਅਕਤੀ ਜਿੱਤਦਾ ਹੈ, ਉਸ ਨੂੰ ਦੂਸਰੀ ਮੌਤ ਸੱਟ ਨਹੀਂ ਪਹੁੰਚਾਵੇਗੀ।"
2ਪਰਗਮੁਮ ਦੀ ਕਲੀਸਿਯਾ ਨੂੰ ਯਿਸੂ ਦਾ ਪੱਤਰ “ਪਰਗਮੁਮ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ: “ਉਹ ਇੱਕ ਜਿਸਦੇ ਕੋਲ ਦੋਧਾਰੀ ਤਿੱਖੀ ਤਲਵਾਰ ਹੈ, ਤੁਹਾਨੂੰ ਇਹ ਗੱਲਾਂ ਦੱਸ ਰਿਹਾ ਹੈ।"
3“ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਰਹਿੰਦੇ ਹੋ। ਤੁਸੀਂ ਉੱਥੇ ਰਹਿੰਦੇ ਹੋ ਜਿੱਥੇ ਸ਼ੈਤਾਨ ਦਾ ਆਪਣਾ ਤਖਤ ਹੈ, ਪਰ ਤੁਸੀਂ ਮੇਰੇ ਪ੍ਰਤੀ ਵਫ਼ਾਦਾਰ ਗਵਾਹ ਹੋ। ਅੰਤਿਪਾਸ ਦੇ ਸਮੇਂ ਵੀ ਤੁਸੀਂ ਉਸ ਨਿਹਚਾ ਬਾਰੇ ਦੱਸਣ ਤੋਂ ਇਨਕਾਰ ਨਹੀਂ ਕੀਤਾ ਸੀ ਜੋ ਤੁਹਾਨੂੰ ਮੇਰੇ ਵਿੱਚ ਹੈ। ਅੰਤਿਪਾਸ ਮੇਰਾ ਵਫ਼ਾਦਾਰ ਗਵਾਹ ਸੀ ਜਿਹੜਾ ਤੁਹਾਡੇ ਸ਼ਹਿਰ ਵਿੱਚ ਮਾਰਿਆ ਗਿਆ ਸੀ। ਉੱਥੇ ਤੁਹਾਡਾ ਸ਼ਹਿਰ ਹੈ ਜਿੱਥੇ ਸ਼ੈਤਾਨ ਰਹਿੰਦਾ ਹੈ।"
4“ਪਰ ਮੇਰੇ ਕੋਲ ਤੁਹਾਡੇ ਵਿਰੁੱਧ ਕੁਝ ਸ਼ਿਕਾਇਤਾਂ ਹਨ; ਤੁਹਾਡੇ ਸਮੂਹ ਵਿੱਚ ਕੁਝ ਲੋਕ ਹਨ ਜਿਹੜੇ ਬਿਲਆਮ ਦੇ ਉਪਦੇਸ਼ ਅਨੁਸਾਰ ਅਮਲ ਕਰਦੇ ਹਨ। ਬਿਲਆਮ ਨੇ ਬਾਲਾਕ ਨੂੰ ਸਿੱਖਾਇਆ ਕਿ ਕਿਵੇਂ ਮੂਰਤਾਂ ਨੂੰ ਭੇਂਟ ਭੋਜਨ ਖਾਕੇ ਅਤੇ ਹਰਾਮਕਾਰੀਆਂ ਕਰਕੇ ਇਸਰਾਏਲੀਆਂ ਨੂੰ ਕਿਵੇਂ ਉਕਸਾਵੇ।"
5ਤੁਹਾਡੇ ਸਮੂਹ ਦੇ ਲੋਕਾਂ ਨਾਲ ਵੀ ਇਵੇਂ ਹੀ ਹੈ। ਤੁਹਾਡੇ ਦਰਮਿਆਨ ਕੁਝ ਲੋਕ ਹਨ ਜਿਹੜੇ ਨਿਕੁਲਾਈਆਂ ਦੇ ਉਪਦੇਸ਼ ਦਾ ਅਨੁਸਰਣ ਕਰਦੇ ਹਨ।"

6ਇਸੇ ਲਈ ਆਪਣੇ ਦਿਲਾਂ ਨੂੰ ਬਦਲੋ। ਜੇਕਰ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ, ਮੈਂ ਅਚਾਨਕ ਤੁਹਾਡੇ ਕੋਲ ਆਵਾਂਗਾ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਮੇਰੇ ਮੁੱਖ ਵਿੱਚੋਂ ਨਿਕਲਦੀ ਤਲਵਾਰ ਨਾਲ ਲੜਾਂਗਾ।"
7“ਹਰ ਕੋਈ ਜਿਹੜਾ ਇਨ੍ਹਾਂ ਗੱਲਾਂ ਨੂੰ ਸੁਣਦਾ ਹੈ ਉਸ ਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾ ਨੂੰ ਆਖਦਾ ਹੈ। “ਪਰ ਜਿੱਤਣ ਵਾਲੇ ਵਿਅਕਤੀ ਨੂੰ ਮੈਂ ਢੁੱਕਵਾਂ ਮੰਨ ਦਿਆਂਗਾ। ਇਸ ਪੱਥਰ ਉੱਤੇ ਇੱਕ ਨਵਾਂ ਨਾਮ ਨਾਲ ਲਿਖਿਆ ਹੋਇਆ ਹੈ। ਕੋਈ ਵੀ ਵਿਅਕਤੀ ਇਸ ਨਵੇਂ ਨਾਮ ਬਾਰੇ ਨਹੀਂ ਜਾਣਦਾ। ਉਹੀ ਵਿਅਕਤੀ ਜਿਹੜਾ ਇਸ ਪੱਥਰ ਨੂੰ ਪ੍ਰਾਪਤ ਕਰੇਗਾ, ਇਸ ਨਵੇਂ ਨਾਮ ਬਾਰੇ ਜਾਣੇਗਾ।"
8ਥੂਆਤੀਰੇ ਦੀ ਕਲੀਸਿਯਾ ਨੂੰ ਯਿਸੂ ਦਾ ਪੱਤਰ “ਥੂਆਤੀਰੇ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ: “ਪਰਮੇਸ਼ੁਰ ਦਾ ਪੁੱਤਰ ਇਹ ਗੱਲਾਂ ਦੱਸ ਰਿਹਾ ਹੈ। ਉਹੀ ਹੈ ਜਿਸ ਕੋਲ ਉਹ ਅੱਖਾਂ ਹਨ ਜਿਹੜੀਆਂ ਅੱਗ ਵਾਂਗ ਚਮਕ ਰਹੀਆਂ ਹਨ ਅਤੇ ਪੈਰ ਜਿਹੜੇ ਤਾਂਬੇ ਵਾਂਗ ਚਮਕ ਰਹੇ ਹਨ। ਉਹ ਤੁਹਾਨੂੰ ਇਹ ਆਖਦਾ ਹੈ:"
9“ਮੈਂ ਜਾਣਦਾ ਹਾਂ ਕਿ ਤੁਸੀਂ ਕੀ ਕਰਦੇ ਹੋ। ਮੈਂ ਤੁਹਾਡੇ ਪਿਆਰ, ਨਿਹਚਾ, ਸੇਵਾ, ਅਤੇ ਸਬਰ ਬਾਰੇ ਜਾਣਦਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਹੁਣ ਤੁਸੀਂ ਪਹਿਲਾਂ ਨਾਲੋਂ ਵੱਧੇਰੇ ਗੱਲਾਂ ਕਰ ਰਹੇ ਹੋ।"
10ਪਰ ਤੁਹਾਡੇ ਖਿਲਾਫ਼ ਮੇਰੀ ਇੱਕ ਸ਼ਿਕਾਇਤ ਹੈ; ਤੁਸੀਂ ਈਜ਼ਬਲ ਨਾਮੇਂ ਉਸ ਔਰਤ ਨੂੰ ਉਹੀ ਕਰਦੇ ਰਹੇ ਹੋ ਜੋ ਵੀ ਉਸ ਨੂੰ ਕਰਨਾ ਪਸੰਦ ਹੈ। ਉਹ ਆਖਦੀ ਹੈ ਕਿ ਉਹ ਇੱਕ ਨਬੀਆ ਹੈ ਪਰ ਉਹ ਆਪਣੇ ਉਪਦੇਸ਼ਾਂ ਨਾਲ ਮੇਰੇ ਲੋਕਾਂ ਨੂੰ ਕੁਰਾਹੇ ਪਾ ਰਹੀ ਹੈ। ਉਹ ਮੇਰੇ ਲੋਕਾਂ ਨੂੰ ਜਿਨਸੀ ਪਾਪ ਕਰਨ ਲਈ ਅਤੇ ਮੂਰਤੀਆਂ ਨੂੰ ਭੇਂਟ ਭੋਜਨ ਖਾਣ ਲਈ ਪ੍ਰੇਰ ਰਹੀ ਹੈ।"

11ਮੈਂ ਉਸ ਨੂੰ ਆਪਣਾ ਦਿਲ ਬਦਲਣ ਲਈ ਅਤੇ ਗੁਨਾਹ ਤੋਂ ਹਟਣ ਲਈ ਸਮਾਂ ਦਿੱਤਾ ਹੈ ਪਰ ਉਹ ਬਦਲਨਾ ਨਹੀਂ ਚਾਹੁੰਦੀ।"
12“ਇਸ ਲਈ ਮੈਂ ਉਸ ਨੂੰ ਤਸੀਹਿਆਂ ਦੇ ਬਿਸਤਰੇ ਉੱਤੇ ਸੁੱਟ ਦਿਆਂਗਾ। ਉਹ ਸਾੜੇ ਲੋਕ ਜਿਹੜੇ ਉਸ ਨਾਲ ਜਿਨਸੀ ਪਾਪ ਕਰਦੇ ਹਨ ਗੰਭੀਰ ਦੁੱਖ ਭੋਗਣਗੇ, ਜੇ ਉਹ ਉਨ੍ਹਾਂ ਉਪਦੇਸ਼ਾਂ ਤੋਂ ਨਹੀਂ ਮੁੜਨਗੇ ਜਿਹੜੇ ਉਹ ਦਿੰਦੀ ਹੈ।"
13ਮੈਂ ਉਸ ਦੇ ਅਨੁਯਾਈਆਂ ਨੂੰ ਵੀ ਮਾਰ ਦੇਵਾਂਗਾ। ਫ਼ੇਰ ਸਾਰੀਆਂ ਕਲੀਸਿਯਾਵਾਂ ਜਾਣ ਲੈਣਗੀਆਂ ਕਿ ਇਹ ਮੈਂ ਹਾਂ ਜੋ ਜਾਣਦਾ ਕਿ ਲੋਕ ਕਿਵੇਂ ਸੋਚਦੇ ਅਤੇ ਮਹਿਸੂਸ ਕਰਦੇ ਹਨ। ਅਤੇ ਮੈਂ ਤੁਹਾਡੇ ਵਿੱਚ ਹਰੇਕ ਨੂੰ ਤੁਹਾਡੀਆਂ ਕਰਨੀਆਂ ਅਨੁਸਾਰ ਦੇਵਾਂਗਾ।"
14“ਪਰ ਤੁਸਾਂ, ਥੂਆਤੀਰੇ ਦੇ ਬਾਕੀ ਲੋਕਾਂ ਨੇ ਉਪਦੇਸ਼ਾਂ ਨੂੰ ਉਲੰਘਿਆ। ਤੁਸੀਂ ਉਹ ਗੱਲਾਂ ਨਹੀਂ ਸਿੱਖੀਆਂ ਜਿਨ੍ਹਾਂ ਨੂੰ ਉਹ ਸ਼ੈਤਾਨ ਡੂੰਘੇ ਰਹੱਸ ਆਖਦੇ ਹਨ। ਤੁਹਾਨੂੰ ਮੈਂ ਇਹ ਆਖਦਾ ਹਾਂ। ਮੈਂ ਤੁਹਾਡੇ ਉੱਪਰ ਕੋਈ ਹੋਰ ਭਾਰ ਨਹੀਂ ਪਾਵਾਂਗਾ।"
15ਪਰ ਮੇਰੇ ਆਉਣ ਤੱਕ, ਉਸੇ ਨੂੰ ਫ਼ੜੀ ਰੱਖੋ ਜੋ ਤੁਹਾਡੇ ਕੋਲ ਹੈ।"

16“ਮੈਂ ਉਸ ਨੂੰ ਹਰੇਕ ਕੌਮਾਂ ਤੇ ਸ਼ਾਸਨ ਕਰਨ ਦਾ ਅਧਿਕਾਰ ਦੇਵਾਂਗਾ ਜੋ ਜਿੱਤਦਾ ਅਤੇ ਅੰਤ ਤੀਕ ਮੇਰੀ ਰਜ਼ਾ ਅਨੁਸਾਰ ਹੀ ਗੱਲਾਂ ਕਰਦਾ ਹੈ।"
17ਉਹ ਉਨ੍ਹਾਂ ਉੱਪਰ ਡੰਡੇ ਨਾਲ ਰਾਜ ਕਰੇਗਾ। ਉਹ ਉਨ੍ਹਾਂ ਦੇ ਮਿੱਟੀ ਦੇ ਭਾਂਡਿਆਂ ਵਾਂਗ ਟੋਟੇ ਕਰ ਦੇਵੇਗਾ।”"
18ਇਹ ਉਹੀ ਸ਼ਕਤੀ ਹੈ ਜਿਹੜੀ ਮੈਂ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤੀ ਹੈ। ਮੈਂ ਉਸ ਵਿਅਕਤੀ ਨੂੰ ਸਵੇਰ ਦਾ ਤਾਰਾ ਵੀ ਦਿਆਂਗਾ।"
19ਹਰ ਕੋਈ ਜਿਹੜਾ ਇਹ ਸੁਣਦਾ ਹੈ ਉਸ ਨੂੰ ਆਤਮਾ ਕਲੀਸਿਯਾਵਾਂ ਨੂੰ ਕੀ ਦੱਸਦਾ ਹੈ ਸੁਣਨਾ ਚਾਹੀਦਾ ਹੈ।"
20ਯਿਸੂ ਦਾ ਸਾਰਦੀਸ ਦੀ ਕਲੀਸਿਯਾ ਨੂੰ ਪੱਤਰ “ਸਾਰਦੀਸ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ: “ਉਹ ਇੱਕ ਜਿਸ ਕੋਲ ਸੱਤ ਆਤਮੇ ਅਤੇ ਸੱਤ ਤਾਰੇ ਹਨ ਇਹ ਗੱਲਾਂ ਦੱਸ ਰਿਹਾ ਹੈ। ਲੋਕ ਆਖਦੇ ਹਨ ਕਿ ਤੁਸੀਂ ਜਿਉਂਦੇ ਹੋ। ਪਰ ਅਸਲ ਵਿੱਚ ਤੁਸੀਂ ਮੁਰਦਾ ਹੋ।"

21ਜਾਗੋ। ਆਪਣੇ ਆਪ ਨੂੰ ਉਦੋਂ ਤੱਕ ਤਾਕਤਵਰ ਬਣਾਓ ਜਦੋਂ ਤੱਕ ਤੁਹਾਡੇ ਕੋਲ ਕੁਝ ਹੈ। ਆਪਣੇ ਆਪ ਨੂੰ ਉਸਤੋਂ ਪਹਿਲਾਂ ਤਾਕਤਵਰ ਬਣਾਓ ਜਦੋਂ ਤੱਕ ਉਹ ਜੋ ਤੁਹਾਡੇ ਕੋਲ ਹੈ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ। ਮੈਂ ਦੇਖ ਸੱਕਦਾ ਹਾਂ ਕਿ ਜੋ ਗੱਲਾਂ ਤੁਸੀਂ ਕਰ ਰਹੇ ਹੋ ਮੇਰੇ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਕਾਫ਼ੀ ਚੰਗੀਆਂ ਨਹੀਂ ਹਨ।"
22ਜੋ ਕੁਝ ਤੁਸੀਂ ਪ੍ਰਾਪਤ ਕੀਤਾ ਅਤੇ ਸੁਣਿਆ ਹੈ ਉਸ ਨੂੰ ਯਾਦ ਰੱਖੋ। ਇਸ ਨੂੰ ਚਿੰਬੜੇ ਰਹੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ। ਤੁਹਾਨੂੰ ਜਾਗਣਾ ਪਵੇਗਾ ਨਹੀਂ ਤਾਂ ਮੈਂ ਇੱਕ ਚੋਰ ਵਾਂਗ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਹੈਰਾਨ ਕਰ ਦਿਆਂਗਾ ਜਦੋਂ ਮੈਂ ਆ ਜਾਵਾਂਗਾ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ।"
23ਪਰ ਸਾਰਦੀਸ ਵਿੱਚ ਤੁਹਾਡੇ ਕੋਲ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜਿਆਂ ਨੂੰ ਮੈਲਾ ਨਹੀਂ ਕੀਤਾ ਹੈ। ਉਹ ਲੋਕ ਚਿੱਟੇ ਵਸਤਰ ਪਾਕੇ ਮੇਰੇ ਨਾਲ ਚੱਲਣਗੇ। ਕਿਉਂਕਿ ਉਹ ਇਸਦੇ ਯੋਗ ਹਨ।"
24ਹਰ ਉਹ ਵਿਅਕਤੀ ਜਿਹੜਾ ਜਿੱਤ ਹਾਸਿਲ ਕਰੇਗਾ ਇਨ੍ਹਾਂ ਲੋਕਾਂ ਵਾਂਗ ਹੀ ਚਿੱਟੇ ਵਸਤਰ ਪਹਿਨੇਗਾ। ਮੈਂ ਉਸ ਵਿਅਕਤੀ ਦਾ ਨਾਂ ਜੀਵਨ ਦੀ ਪੁਸਤਕ ਵਿੱਚੋਂ ਨਹੀਂ ਕੱਢਾਂਗਾ। ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਸਨਮੁੱਖ ਆਖਾਂਗਾ ਕਿ ਉਹ ਮੇਰੇ ਨਾਲ ਸੰਬੰਧਿਤ ਹਨ।"
25ਹਰ ਵਿਅਕਤੀ ਜੋ ਸੁਣਦਾ ਹੈ ਉਸ ਨੂੰ ਉਹ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ।"
You have read 1Peter 1
25 verses