Lumina
1Kings

Preparations for the Temple

1Kings 5·Punjabi Bible

1ਜੇਕਰ ਯਹੋਵਾਹ ਅਜਿਹਾ ਕਰੇ, ਤਾਂ ਦੁਨੀਆਂ ਦੀਆਂ ਸਾਰੀਆਂ ਕੌਮਾਂ ਜਾਣ ਲੈਣਗੀਆਂ ਕਿ ਯਹੋਵਾਹ ਹੀ ਇੱਕੋ ਸੱਚਾ ਪਰਮੇਸ਼ੁਰ ਹੈ।"

2ਤੁਹਾਡਾ ਮਨ ਯਹੋਵਾਹ ਸਾਡੇ ਪਰਮੇਸ਼ੁਰ ਲਈ ਸੰਪੂਰਨ ਹੋਵੇ ਕਿ ਤੁਸੀਂ ਉਸ ਦੀਆਂ ਵਿਧੀਆਂ ਉੱਪਰ ਚੱਲੋਂ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ ਜਿਵੇਂ ਅੱਜ ਦੇ ਦਿਨ ਹੁੰਦਾ ਹੈ ਇੰਝ ਹੀ ਭਵਿੱਖ ਵਿੱਚ ਵੀ ਕਰੋ।”"

3ਤਾਂ ਪਾਤਸ਼ਾਹ ਨੇ ਸਾਰੇ ਇਸਰਾਏਲ ਦੇ ਨਾਲ ਯਹੋਵਾਹ ਦੇ ਅੱਗੇ ਬਲੀਆਂ ਚੜ੍ਹਾਈਆਂ।"

4ਸੁਲੇਮਾਨ ਨੇ 22,000 ਹਜ਼ਾਰ ਪਸੂ ਅਤੇ 1,20,000 ਭੇਡਾਂ ਨੂੰ ਜਿਬਾਹ ਕੀਤਾ ਅਤੇ ਉਨ੍ਹਾਂ ਯਹੋਵਾਹ ਨੂੰ ਸੁੱਖ-ਸਾਂਦ ਦੀਆਂ ਭੇਟ ਵਜੋਂ ਚੜ੍ਹਾ ਦਿੱਤਾ। ਇਉਂ, ਸੁਲੇਮਾਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਯਹੋਵਾਹ ਦੇ ਮੰਦਰ ਨੂੰ ਸਮਰਪਿਤ ਕਰ ਦਿੱਤਾ।"

5ਉਸ ਦਿਨ, ਸੁਲੇਮਾਨ ਨੇ ਵਿਹੜੇ ਦੇ ਮੱਧ ਨੂੰ ਸਮਰਪਿਤ ਕੀਤਾ ਜਿਹੜਾ ਕਿ ਯਹੋਵਾਹ ਦੇ ਮੰਦਰ ਦੇ ਸਾਹਮਣੇ ਸੀ। ਉਸ ਨੇ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਕਿਉਂ ਕਿ ਕਾਂਸੀ ਦੀ ਜਗਵੇਦੀ ਜਿਹੜੀ ਕਿ ਯਹੋਵਾਹ ਦੇ ਸਾਹਮਣੇ ਸੀ ਉਨ੍ਹਾਂ ਸਾਰਿਆਂ ਨੂੰ ਸਮਾ ਸੱਕਣ ਲਈ ਕਾਫ਼ੀ ਨਹੀਂ ਸੀ।"

1Kings 5 illustration - 1Kings Chapter 5

6ਇਉਂ ਸੁਲੇਮਾਨ ਨੇ ਉਸ ਵਕਤ ਸਾਰੇ ਇਸਰਾਏਲ ਸਮੇਤ ਜੋ ਕਿ ਇੱਕ ਬਹੁਤ ਵੱਡੀ ਸਭਾ ਸੀ ਉੱਤਰ ਵਿੱਚ ਹਮਾਥ ਦੇ ਰਸਤੇ ਤੋਂ ਦੱਖਣ ਵਿੱਚ ਮਿਸਰ ਦੀ ਨਦੀ ਤੀਕ ਯਹੋਵਾਹ ਪਰਮੇਸ਼ੁਰ ਦੇ ਅੱਗੇ ਉਸ ਪੁਰਬ ਨੂੰ ਮਨਾਇਆ। ਉੱਥੇ ਬਹੁਤ ਵੱਡੀ ਭੀੜ ਇੱਕਤਰ ਹੋਈ ਅਤੇ ਉਨ੍ਹਾਂ ਸੱਤ ਦਿਨ ਯਹੋਵਾਹ ਦੇ ਨਾਲ ਇਕੱਠਿਆਂ ਖੂਬ ਖਾਧਾ, ਪੀਤਾ ਤੇ ਰੱਜ ਕੇ ਮੌਜ ਮਨਾਈ। ਫ਼ਿਰ ਉਹ ਸੱਤਾਂ ਦਿਨਾਂ ਲਈ ਉੱਥੇ ਹੋਰ ਠਹਿਰੇ। ਇਉਂ ਕੁਲ ਮਿਲਾ ਕੇ ਉਨ੍ਹਾਂ ਨੇ 14 ਦਿਨ ਉਤਸਵ ਮਨਾਇਆ।"

7ਅਗਲੇ ਦਿਨ ਸੁਲੇਮਾਨ ਨੇ ਸਭ ਨੂੰ ਘਰੀਂ ਪਰਤਨ ਲਈ ਆਖਿਆ ਤਾਂ ਸਾਰੇ ਲੋਕਾਂ ਨੇ ਪਾਤਸ਼ਾਹ ਦਾ ਧੰਨਵਾਦ ਕੀਤਾ ਅਤੇ ਅਲਵਿਦਾ ਆਖਕੇ ਆਪਣੇ ਘਰਾਂ ਨੂੰ ਪਰਤ ਗਏ। ਅਤੇ ਆਪਣੇ ਤੰਬੂਆਂ ਨੂੰ ਉਸ ਸਾਰੀ ਭਲਾਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਉਹ ਖੁਸ਼ੀ ਤੇ ਮਨ ਦੀ ਅਨੰਦਤਾ ਨਾਲ ਚੱਲੇ ਗਏ।"

8ਪਰਮੇਸ਼ੁਰ ਦਾ ਸੁਲੇਮਾਨ ਕੋਲ ਦੁਬਾਰਾ ਆਉਣਾ ਇਉਂ ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਆਪਣਾ ਸ਼ਾਹੀ ਮਹਿਲ ਬਣਾਕੇ ਮੁਕੰਮਲ ਕੀਤਾ। ਉਸ ਨੇ ਉਹ ਸਭ ਕੁਝ ਬਣਾਇਆ ਜੋ ਕੁਝ ਉਹ ਬਨਾਉਣਾ ਚਾਹੁੰਦਾ ਸੀ।"

9ਫ਼ੇਰ ਯਹੋਵਾਹ ਸੁਲੇਮਾਨ ਅੱਗੇ ਫਿਰ ਤੋਂ ਪ੍ਰਗਟਿਆ ਜਿਵੇਂ ਕਿ ਉਸ ਨੇ ਗਿਬਿਓਨ ਵਿੱਚ ਕੀਤਾ ਸੀ।"

10ਯਹੋਵਾਹ ਨੇ ਉਸ ਨੂੰ ਕਿਹਾ, “ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਉਹ ਸਭ ਕੁਝ ਸੁਣਿਆ ਹੈ ਜਿਸ ਲਈ ਤੂੰ ਮੇਰੇ ਅੱਗੇ ਪ੍ਰਾਰਥਨਾ ਕੀਤੀ ਅਤੇ ਕਰਨ ਲਈ ਕਿਹਾ। ਤੂੰ ਇਹ ਮੰਦਰ ਬਣਾਇਆ ਅਤੇ ਮੈਂ ਇਸ ਨੂੰ ਪਵਿੱਤਰ ਅਸਥਾਨ ਘੋਸ਼ਿਤ ਕਰ ਦਿੱਤਾ ਹੈ। ਇਸ ਲਈ ਮੈਂ ਇੱਥੇ ਹਮੇਸ਼ਾ ਸਤਿਕਾਰਿਆ ਜਾਵਾਂਗਾ, ਅਤੇ ਮੈਂ ਇਸ ਉੱਤੇ ਹਮੇਸ਼ਾ ਨਿਗਾਹ ਰੱਖਾਂਗਾ।"

1Kings 5 illustration - 1Kings Chapter 5

11ਤੈਨੂੰ ਮੇਰੀ ਸੇਵਾ ਓਸੇ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਤੇਰੇ ਪਿਤਾ ਦਾਊਦ ਨੇ ਮੇਰੀ ਸੇਵਾ ਕੀਤੀ। ਉਹ ਇੱਕ ਨਿਆਂਈ ਅਤੇ ਵਫ਼ਾਦਾਰ ਆਦਮੀ ਸੀ। ਤੈਨੂੰ, ਮੇਰੇ ਕਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਹੀ ਕਰਨਾ ਚਾਹੀਦਾ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ।"

12ਜੇਕਰ ਤੂੰ ਮੇਰੇ ਆਖੇ ਅਨੁਸਾਰ ਕਰੇਂ, ਮੈਂ ਤੇਰੇ ਘਰਾਣੇ ਵਿੱਚੋਂ ਹਮੇਸ਼ਾ ਇਸਰਾਏਲ ਉੱਪਰ ਕਿਸੇ ਨੂੰ ਰਾਜੇ ਵਜੋਂ ਰੱਖਾਂਗਾ। ਮੈਂ ਤੇਰੇ ਪਿਤਾ ਨਾਲ ਇਕਰਾਰ ਕੀਤਾ ਸੀ। ਉਸ ਦੇ ਉਤਰਾਧਿਕਾਰੀ ਵਿੱਚੋਂ ਕੋਈ ਇਸਰਾਏਲ ਉੱਪਰ ਹਮੇਸ਼ਾ ਰਾਜ ਕਰੇਗਾ।"

13“ਪਰ ਜੇਕਰ ਤੂੰ ਜਾਂ ਤੇਰੇ ਬੱਚਿਆਂ ਨੇ ਮੇਰਾ ਅਨੁਸਰਣ ਕਰਨਾ ਬੰਦ ਕਰ ਦਿੱਤਾ ਅਤੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਤਾਂ ਮੈਂ ਇਸਰਾਏਲ ਤੋਂ ਉਸ ਨੂੰ ਦਿੱਤੀ ਹੋਈ ਜ਼ਮੀਨ ਖੋਹ ਲਵਾਂਗਾ। ਫ਼ੇਰ ਇਸਰਾਏਲ ਇੱਕ ਉਦਾਹਰਣ ਹੋਵੇਗਾ ਅਤੇ ਕੌਮਾਂ ਦਰਮਿਆਨ ਮਖੌਲ ਦਾ ਕਾਰਣ ਬਣ ਜਾਵੇਗਾ। ਮੈਂ ਮੰਦਰ ਨੂੰ ਪਵਿੱਤਰ ਕੀਤਾ ਹੈ। ਇਹ ਉਹ ਥਾਂ ਹੈ ਜਿੱਥੇ ਲੋਕ ਮੇਰਾ ਸਤਿਕਾਰ ਕਰਦੇ ਹਨ। ਪਰ ਜੇਕਰ ਤੁਸੀਂ ਲੋਕ ਮੈਨੂੰ ਨਹੀਂ ਮੰਨੋਗੇ,ਤਾਂ ਮੈਂ ਇਸ ਨੂੰ ਢਾਹ ਦੇਵਾਂਗਾ।"

14ਇਹ ਮੰਦਰ ਨਸ਼ਟ ਹੋ ਜਾਵੇਗਾ ਤੇ ਹਰ ਲੰਘਣ ਵਾਲਾ ਇਸ ਨੂੰ ਵੇਖਕੇ ਹੈਰਾਨ ਹੋਵੇਗਾ ਅਤੇ ਉਹ ਆਖਣਗੇ ਕਿ ਯਹੋਵਾਹ ਨੇ ਇਸ ਧਰਤੀ ਨਾਲ ਤੇ ਇਸ ਮੰਦਰ ਨਾਲ ਅਜਿਹਾ ਕਿਉਂ ਕੀਤਾ?"

15ਤਾਂ ਬਾਕੀ ਆਖਣਗੇ, ‘ਇਉਂ ਇਸ ਲਈ ਹੋਇਆ ਕਿਉਂ ਕਿ ਇੱਥੋਂ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਯਹੋਵਾਹ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ, ਪਰ ਉਹ ਹੋਰਨਾਂ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰਨ ਲੱਗ ਪਏ। ਇਸ ਲਈ, ਇਸੇ ਕਾਰਣ, ਯਹੋਵਾਹ ਨੇ ਇਹ ਸਭ ਮੰਦੀਆਂ ਗੱਲਾਂ ਉਨ੍ਹਾਂ ਨਾਲ ਵਾਪਰਨ ਦਿੱਤੀਆਂ।’”"

1Kings 5 illustration - 1Kings Chapter 5

16ਸੁਲੇਮਾਨ ਪਾਤਸ਼ਾਹ ਨੂੰ ਯਹੋਵਾਹ ਦਾ ਮੰਦਰ ਅਤੇ ਸ਼ਾਹੀ ਮਹਿਲ ਬਨਾਉਣ ਵਿੱਚ 20 ਵਰ੍ਹੇ ਲੱਗੇ।"

17ਅਤੇ 20 ਸਾਲਾਂ ਬਾਅਦ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਨੂੰ ਗਲੀਲ ਦੇ ਦੇਸ਼ ਵਿੱਚ 20 ਨਗਰ ਦਿੱਤੇ ਕਿਉਂ ਕਿ ਸੂਰ ਦੇ ਰਾਜਾ ਹੀਰਾਮ ਨੇ ਸੁਲੇਮਾਨ ਨੂੰ ਦਿਆਰ ਦੇ ਰੁੱਖ, ਚੀਲ ਦੇ ਰੁੱਖ ਅਤੇ ਸੋਨਾ ਜਿੰਨਾ ਉਹਨੂੰ ਲੋੜੀਦਾ ਸੀ, ਦਿੱਤਾ ਸੀ।"

18ਤਦ ਹੀਰਾਮ ਸੂਰ ਤੋਂ ਉਨ੍ਹਾਂ ਨਗਰਾਂ ਨੂੰ ਜੋ ਸੁਲੇਮਾਨ ਨੇ ਉਸ ਨੂੰ ਦਿੱਤੇ ਸਨ ਵੇਖਣ ਲਈ ਆਇਆ ਤਾਂ ਉਹ ਉਸ ਨੂੰ ਚੰਗੇ ਨਾ ਲੱਗੇ,"

Chapter Complete

You have read 1Kings 5

18 verses