Lumina
1Kings

Solomon's Officials and Prosperity

1Kings 4·Punjabi Bible

1ਸੋ ਹੁਣ, ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਮੇਰੇ ਪਿਤਾ ਦਾਊਦ, ਆਪਣੇ ਸੇਵਕ ਨਾਲ ਕੀਤੇ ਬਾਕੀ ਇਕਰਾਰਾਂ ਨੂੰ ਪੂਰਿਆਂ ਕਰ। ਤੂੰ ਆਖਿਆ ਸੀ, ‘ਦਾਊਦ, ਤੇਰੇ ਪੁੱਤਰਾਂ ਨੂੰ ਵੀ ਮੇਰੇ ਹੁਕਮਾਂ ਨੂੰ ਧਿਆਨ ਨਾਲ ਮੰਨਣਾ ਚਾਹੀਦਾ ਹੈ ਜਿਵੇਂ ਤੂੰ ਕੀਤਾ ਹੈ। ਜੇਕਰ ਉਹ ਇਵੇਂ ਕਰਨਗੇ, ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਕੋਈ ਹਮੇਸ਼ਾ ਇਸਰਾਏਲ ਦੇ ਲੋਕਾਂ ਉੱਤੇ ਸ਼ਾਸਨ ਕਰੇਗਾ।’"

2ਅਤੇ ਫ਼ਿਰ ਦੁਬਾਰਾ, ਯਹੋਵਾਹ ਹੇ ਇਸਰਾਏਲ ਦੇ ਪਰਮੇਸ਼ੁਰ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਕਿਰਪਾ ਕਰਕੇ ਉਹ ਇਕਰਾਰ ਨਿਭਾਂਦਾ ਰਹੀਂ ਜਿਹੜਾ ਤੂੰ ਮੇਰੇ ਪਿਤਾ ਨਾਲ ਕੀਤਾ ਸੀ।"

3“ਪਰ ਪਰਮੇਸ਼ੁਰ, ਕੀ ਤੂੰ ਸੱਚਮੁੱਚ ਇਸ ਧਰਤੀ ਤੇ ਰਹੇਂਗਾ? ਜਦੋਂ ਕਿ ਅਕਾਸ਼ ਅਤੇ ਉਨ੍ਹਾਂ ਦਿਆਂ ਅੱਤ ਉੱਚੀਆਂ ਥਾਵਾਂ ਵੀ ਤੈਨੂੰ ਨਹੀਂ ਸਮਾ ਸੱਕਦੀਆਂ, ਤਾਂ ਅਵੱਸ਼ ਹੀ ਇਹ ਮੰਦਰ ਜਿਹੜਾ ਮੈਂ ਤੇਰੇ ਲਈ ਬਣਾਇਆ, ਤੈਨੂੰ ਨਹੀਂ ਸਮਾ ਸੱਕਦਾ।"

4ਪਰ ਕਿਰਪਾ ਕਰਕੇ ਮੇਰੀ ਅਰਜੋਈ ਸੁਣ! ਮੈਂ ਤੇਰਾ ਸੇਵਕ ਹਾਂ ਅਤੇ ਤੂੰ ਮੇਰੇ ਯਹੋਵਾਹ, ਮੇਰਾ ਪਰਮੇਸ਼ੁਰ ਹੈਂ। ਸੋ ਮੈਂ ਅੱਜ ਅਰਜੋਈ ਕਰ ਰਿਹਾ ਹਾਂ ਮੇਰੀ ਇਸ ਪ੍ਰਾਰਥਨਾ ਨੂੰ ਸੁਣ ਅਤੇ ਕਬੂਲ ਕਰ।"

5ਪਹਿਲਾਂ ਤੂੰ ਆਖਿਆ ਸੀ, ‘ਮੈਂ ਇੱਥੇ ਸਤਿਕਾਰਿਆ ਜਾਵਾਂਗਾ’, ਇਸ ਮੰਦਰ ਵੱਲ ਤੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ। ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ ਜੋ ਮੈਂ ਇਸ ਮੰਦਰ ਵਿੱਚੋਂ ਕਰ ਰਿਹਾ ਹਾਂ।"

1Kings 4 illustration - 1Kings Chapter 4

6ਹੇ ਯਹੋਵਾਹ, ਮੈਂ ਸੁਲੇਮਾਨ, ਤੇਰਾ ਸੇਵਕ ਅਤੇ ਤੇਰੇ ਲੋਕ, ਇਸਰਾਏਲੀ ਮੰਦਰ ਨੂੰ ਆਕੇ ਅਤੇ ਇੱਥੇ ਪ੍ਰਾਰਥਨਾ ਕਰਾਂਗੇ। ਕਿਰਪਾ ਕਰਕੇ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੀ। ਅਸੀਂ ਜਾਣਦੇ ਹਾਂ ਕਿ ਤੂੰ ਅਕਾਸ਼ਾਂ ਵਿੱਚ ਰਹਿੰਦਾ ਹੈਂ। ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਤੂੰ ਓਥੋਂ ਸਾਡੀਆਂ ਪ੍ਰਾਰਥਾਨਾਵਾਂ ਸੁਣੇ, ਅਤੇ ਸਾਨੂੰ ਖਿਮਾ ਕਰ ਦੇਵੇਂ।"

7“ਜੇਕਰ ਕੋਈ ਮਨੁੱਖ ਕਿਸੇ ਦੂਜੇ ਮਨੁੱਖ ਨਾਲ ਗ਼ਲਤ ਕੰਮ ਕਰੇ ਤਾਂ ਉਸ ਨੂੰ ਇਸ ਜਗਵੇਦੀ ਉੱਪਰ ਲਿਆਇਆ ਜਾਵੇ। ਜੇਕਰ ਉਹ ਮਨੁੱਖ ਬੇਕਸੂਰ ਹੋਵੇ ਤਾਂ ਉਹ ਇੱਥੇ ਇਕਰਾਰ ਕਰੇ ਕਿ ਉਹ ਬੇਕਸੂਰ ਹੈ।"

8ਉਸ ਵਕਤ, ਤੈਨੂੰ ਉਸ ਨੂੰ ਅਕਾਸ਼ਾਂ ਵਿੱਚ ਸੁਣਨਾ ਚਾਹੀਦਾ ਅਤੇ ਆਪਣਾ ਨਿਆਂ ਦੇਣਾ ਚਾਹੀਦਾ। ਜੇਕਰ ਆਦਮੀ ਨੇ ਕੁਝ ਗ਼ਲਤ ਕੀਤਾ ਹੋਵੇ, ਉਸ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਸਜ਼ਾ ਦੇਵੀਂ ਅਤੇ ਜੇਕਰ ਉਹ ਬੇਕਸੂਰ ਹੈ, ਤਾਂ ਉਸ ਨੂੰ ਉਸ ਦੀਆਂ ਚੰਗੀਆਂ ਕਰਨੀਆਂ ਅਨੁਸਾਰ ਇਨਾਮ ਦੇਵੀਂ।"

9“ਕਈ ਵਾਰੀ ਤੇਰੇ ਲੋਕ, ਇਸਰਾਏਲ, ਤੇਰੇ ਵਿਰੁੱਧ ਪਾਪ ਕਰ ਸੱਕਦੇ ਹਨ ਅਤੇ ਹੋ ਸੱਕਦਾ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਹਰਾ ਦੇਣ। ਫ਼ੇਰ ਲੋਕ ਤੇਰੇ ਕੋਲ ਵਾਪਸ ਆ ਕੇ ਅਤੇ ਤੇਰੀ ਉਸਤਤ ਕਰਨ। ਉਹ ਇਸ ਮੰਦਰ ਵਿੱਚ ਆਉਣ ਅਤੇ ਤੇਰੇ ਅੱਗੇ ਪ੍ਰਾਰਥਨਾ ਕਰਨ।"

10ਤੂੰ ਅਕਾਸ਼ ਵਿੱਚ ਸੁਣਕੇ ਆਪਣੇ ਲੋਕਾਂ, ਇਸਰਾਏਲ ਦੇ ਪਾਪਾਂ ਨੂੰ ਬਖਸ਼ ਦੇਵੀਂ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚ ਜੋ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ ਸੀ ਮੋੜ ਲਿਆਵੀਁ।"

1Kings 4 illustration - 1Kings Chapter 4

11“ਕਈ ਵਾਰੀ ਹੋ ਸੱਕਦਾ ਉਹ ਤੇਰੇ ਵਿਰੁੱਧ ਪਾਪ ਕਰਨ ਅਤੇ ਤੂੰ ਉਨ੍ਹਾਂ ਦੀ ਧਰਤੀ ਤੇ ਮੀਂਹ ਨਾ ਪੈਣ ਦੇਵੇਂ। ਫ਼ੇਰ ਉਹ ਇਸ ਜਗ੍ਹਾ ਵੱਲ ਪਰਤਨ ਅਤੇ ਤੇਰੇ ਨਾਮ ਦੀ ਉਸਤਤ ਕਰਨ। ਉਹ ਆਪਣੇ ਪਾਪਾਂ ਦਾ ਪ੍ਰਾਸਚਿਤ ਕਰਨਗੇ ਕਿਉਂ ਕਿ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਤਸੀਹੇ ਦਿੱਤੇ।"

12ਇਸ ਲਈ ਕਿਰਪਾ ਕਰਕੇ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀ ਅਤੇ ਉਨ੍ਹਾਂ ਦੇ ਪਾਪਾਂ ਨੂੰ ਖਿਮਾ ਕਰ ਦੇਵੀਂ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਸਿੱਖਾ। ਹੇ ਯਹੋਵਾਹ, ਕਿਰਪਾ ਕਰਕੇ ਇਸ ਧਰਤੀ ਤੇ ਮੀਂਹ ਪਾਵੀ, ਜਿਹੜੀ ਧਰਤੀ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰਸੇ ਵਜੋਂ ਦਿੱਤੀ ਸੀ।"

13“ਜੇ ਦੇਸ਼ ਵਿੱਚ ਕਾਲ ਜਾਂ ਸੋਕਾ ਪੈ ਜਾਵੇ ਜਾਂ ਲੋਕਾਂ ਵਿੱਚ ਮਹਾਂ ਬਵਾ ਪੈ ਜਾਵੇ ਜਾਂ ਔੜ-ਸੁੰਡੀ ਪੈ ਜਾਵੇ ਤੇ ਸਾਰਾ ਅੰਨ ਨਸ਼ਟ ਹੋ ਜਾਵੇ ਜਾਂ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਦੇਸ਼ ਜਾਂ ਫ਼ਾਟਕਾਂ ਨੂੰ ਘੇਰ ਲੈਣ ਜਾਂ ਕੋਈ ਕਸ਼ਟ, ਰੋਗ ਜਾਂ ਮੁਸੀਬਤ ਆ ਪਵੇ।"

14ਤਾਂ ਜੋ ਬੇਨਤੀ, ਪ੍ਰਾਰਥਨਾ ਤੇਰੀ ਸਾਰੀ ਪਰਜਾ, ਇਸਰਾਏਲ ਦੇ ਕਿਸੇ ਮਨੁੱਖ ਤੋਂ ਵੀ ਕੀਤੀ ਜਾਵੇ ਜੋ ਆਪਣੇ ਹੀ ਮਨ ਦੀ ਵਿਥਿਆ ਜਾਣੇ ਅਤੇ ਆਪਣੇ ਹੱਥ ਇਸ ਮੰਦਰ ਵੱਲ ਫ਼ੈਲਾਵੇ"

15ਤਾਂ ਕਿਰਪਾ ਕਰਕੇ ਅਕਾਸ਼ ’ਚ ਹੁੰਦਿਆਂ ਹੋਇਆਂ ਉਸਦੀਆਂ ਪ੍ਰਾਰਥਨਾ ਨੂੰ ਸੁਣੀ ਅਤੇ ਉਨ੍ਹਾਂ ਨੂੰ ਮਾਫ਼ ਕਰ ਦੇਵੀਂ ਉਨ੍ਹਾਂ ਦੀ ਮਦਦ ਕਰੀਂ ਜਿਵੇਂ ਕਿ ਤੂੰ ਜਾਣਦਾ ਹੈਂ ਕਿ ਉਨ੍ਹਾਂ ਦੇ ਮਨਾਂ ਵਿੱਚ ਕੀ ਹੈ।"

1Kings 4 illustration - 1Kings Chapter 4

16ਏਹ ਕਰੀਂ ਤਾਂ ਜੋ ਉਹ ਜਿੰਨੇ ਦਿਨ ਉਸ ਧਰਤੀ ਤੇ ਰਹਿਣ ਜੋ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ, ਤੈਥੋਂ ਡਰਨ।"

17“ਦੂਰ-ਦੁਰਾਡੀਆਂ ਜਗ੍ਹਾ ਤੋਂ ਲੋਕ ਤੇਰਾ ਜੱਸ ਸੁਣਕੇ ਆਉਣ ਤੇਰੀ ਸ਼ਕਤੀ ਤੇ ਮਹਿਮਾ ਵੇਖਕੇ ਇਸ ਮੰਦਰ ਤੇ ਆਕੇ ਤੇਰਾ ਜੱਸ ਗਾਣ।"

18ਕਿਰਪਾ ਕਰਕੇ ਅਕਾਸ਼ ਵਿੱਚ ਆਪਣੇ ਘਰੋ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣ ਅਤੇ ਉਹ ਕਰ ਜੋ ਉਹ ਤੈਥੋਂ ਮੰਗਣ। ਫ਼ੇਰ ਧਰਤੀ ਦੇ ਸਾਰੇ ਲੋਕ ਜਾਣ ਲੈਣਗੇ ਅਤੇ ਤੇਰੀ ਇੱਜ਼ਤ ਕਰਨਗੇ ਜਿਵੇਂ ਇਸਰਾਏਲ ਦੇ ਲੋਕ ਕਰਦੇ ਹਨ। ਫ਼ੇਰ ਉਹ ਲੋਕ ਜਾਣ ਲੈਣਗੇ ਕਿ ਮੈਂ ਇਹ ਮੰਦਰ ਤੇਰੇ ਆਦਰ ਵਿੱਚ ਬਣਾਇਆ ਹੈ।"

19“ਕਿਸੇ ਵਕਤ ਤੂੰ ਆਪਣੇ ਲੋਕਾਂ ਨੂੰ ਇਹ ਹੁਕਮ ਦੇਵੀਂ ਕਿ ਉਹ ਆਪਣੇ ਵੈਰੀਆਂ ਵਿਰੁੱਧ ਲੜਨ ਤਦ ਤੇਰੇ ਲੋਕ ਇਸ ਸ਼ਹਿਰ ਵੱਲ ਮੁੜਨ ਜਿਹੜਾ ਕਿ ਤੂੰ ਚੁਣਿਆ ਅਤੇ ਜਿੱਥੇ ਮੈਂ ਤੇਰੀ ਉਸਤਤ ਵਿੱਚ ਇਹ ਮੰਦਰ ਬਣਵਾਇਆ। ਅਤੇ ਜਦ ਉਹ ਤੇਰੇ ਅੱਗੇ ਪ੍ਰਾਰਥਨਾ ਕਰਨ।"

20ਫ਼ੇਰ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀ ਅਤੇ ਉਨ੍ਹਾਂ ਦਾ ਨਿਆਂ ਕਰੀਂ।"

1Kings 4 illustration - 1Kings Chapter 4

21“ਜੇਕਰ ਉਹ ਪਾਪ ਕਰਨ ਕਿਉਂ ਕਿ ਕੋਈ ਅਜਿਹਾ ਮਨੁੱਖ ਨਹੀਂ ਜੋ ਪਾਪ ਨਾ ਕਰੇ, ਤਾਂ ਤੂੰ ਆਪਣੇ ਲੋਕਾਂ ਨਾਲ ਕਰੋਧ ਕਰੇਂ ਤਾਂ ਉਹ ਆਪਣੇ ਦੁਸ਼ਮਣ ਹੱਥੋਂ ਹਾਰਨ, ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਬੰਦੀ ਬਣਾਕੇ ਕਿਸੀ ਦੂਰ-ਦੁਰਾਡੇ ਉਜਾੜ ’ਚ ਲੈ ਜਾਣ।"

22ਉਸ ਦੂਰ-ਦੁਰਾਡੀ ਥਾਵੇਂ ਜਾਕੇ ਤੇਰੇ ਲੋਕ ਹੋਸ਼ ਵਿੱਚ ਆਉਣ ਕਿ ਉਨ੍ਹਾਂ ਕੀ ਪਾਪ ਕੀਤਾ ਤੇ ਆਪਣੇ ਕੀਤੇ ਤੇ ਪਛਤਾਉਣ ਤੇ ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਆਖਣ, ‘ਅਸੀਂ ਪਾਪ ਕੀਤਾ ਅਤੇ ਬਹੁਤ ਗ਼ਲਤ ਕੰਮ ਕੀਤਾ ਹੈ’,"

23ਇਉਂ ਆਪਣੇ ਵੈਰੀਆਂ ਦੇ ਦੇਸ਼ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਉਹ ਤੇਰੇ ਵੱਲ ਆਪਣੇ ਸਾਰੇ ਮਨ ਤੇ ਜਾਨ ਨਾਲ ਮੁੜਨ ਅਤੇ ਅੱਗੋਂ ਆਪਣੇ ਦੇਸ਼ ਮੁੜਨ ਲਈ ਅਰਜੋਈ ਕਰਨ ਜਿਹੜਾ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ, ਅਤੇ ਇਸ ਸ਼ਹਿਰ ਵੱਲ ਜਿਸ ਨੂੰ ਕਿ ਤੂੰ ਆਪ ਚੁਣਿਆ ਅਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਤੇਰੇ ਨਾਉਂ ਲਈ ਬਣਾਇਆ,"

24ਤਾਂ ਤੂੰ ਆਪਣੇ ਸੁਰਗੀ ਭਵਨ ਤੋਂ ਉਨ੍ਹਾਂ ਦੀ ਅਰਜੋਈ ਸੁਣ ਲਈਁ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ।"

25ਅਤੇ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਤੇਰੇ ਨਾਲ ਪਾਪ ਕੀਤਾ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਜਿਨ੍ਹਾਂ ਨਾਲ ਉਨ੍ਹਾਂ ਤੇਰੀ ਉਲੰਘਣਾ ਕੀਤੀ ਮਾਫ਼ ਕਰ ਦੇਵੀਂ ਅਤੇ ਜਿਨ੍ਹਾਂ ਉਨ੍ਹਾਂ ਨੂੰ ਬੰਦੀ ਬਣਾਇਆ, ਉਨ੍ਹਾਂ ਤੋਂ ਉਹ ਦਯਾ ਪ੍ਰਾਪਤ ਕਰਨ ਤਾਂ ਜੋ ਉਹ ਉਨ੍ਹਾਂ ਤੇ ਰਹਿਮ ਕਰਨ।"

1Kings 4 illustration - 1Kings Chapter 4

26ਕਿਉਂ ਕਿ ਉਹ ਤੇਰੇ ਆਪਣੇ ਹੀ ਲੋਕ ਹਨ, ਅਤੇ ਤੇਰਾ ਵਿਰਸਾ ਹੀ ਹਨ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ, ਲੋਹੇ ਦੀ ਭਠ੍ਠੀ ਵਿੱਚਕਾਰੋ ਬਾਹਰ ਕੱਢ ਲਿਆਇਆ ਸੀ।"

27“ਹੇ ਯਹੋਵਾਹ ਪਰਮੇਸ਼ੁਰ, ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾਵਾਂ ਅਤੇ ਆਪਣੇ ਲੋਕਾਂ, ਇਸਰਾਏਲੀਆਂ ਦੀਆਂ ਪ੍ਰਾਰਥਨਾਵਾਂ ਸੁਣ। ਜਦੋਂ ਵੀ ਉਹ ਤੈਨੂੰ ਬੁਲਾਉਣ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣੀਁ।"

28ਤੂੰ ਉਨ੍ਹਾਂ ਨੂੰ ਧਰਤੀ ਦੇ ਸਾਰੇ ਲੋਕਾਂ ਤੋਂ ਆਪਣੇ ਖਾਸ ਲੋਕਾਂ ਵਜੋਂ ਵੱਖ ਕਰ ਦਿੱਤਾ ਹੈ। ਹੇ ਯਹੋਵਾਹ, ਤੂੰ ਇਹ ਆਪਣੇ ਸੇਵਕ ਮੂਸਾ ਦੇ ਰਾਹੀਂ ਸਾਡੇ ਲਈ ਇਹ ਸਭ ਕਰਨ ਦਾ ਇਕਰਾਰ ਕੀਤਾ ਸੀ ਜਦੋਂ ਤੂੰ ਸਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢਿਆ ਸੀ।”"

29ਸੁਲੇਮਾਨ ਨੇ ਇਹ ਪ੍ਰਾਰਥਨਾ ਪਰਮੇਸ਼ੁਰ ਦੇ ਅੱਗੇ ਕੀਤੀ ਤਾਂ ਉਹ ਜਗਵੇਦੀ ਦੇ ਅੱਗੇ ਗੋਡਿਆਂ ਭਰਨੇ ਸੀ ਅਤੇ ਆਪਣੇ ਹੱਥ ਆਕਾਸ਼ ਵੱਲ ਉਤਾਂਹ ਫ਼ੈਲਾਅ ਕੇ ਪ੍ਰਾਰਥਨਾ ਕਰ ਰਿਹਾ ਸੀ। ਜਦ ਉਸ ਨੇ ਆਪਣੀ ਪ੍ਰਾਰਥਨਾ ਪੂਰੀ ਕੀਤੀ ਤਾਂ ਉਹ ਖੜੋ ਗਿਆ।"

30ਫ਼ੇਰ, ਉਹ ਖੜ੍ਹਾ ਹੋਇਆ ਅਤੇ ਉੱਚੀ ਆਵਾਜ਼ ਵਿੱਚ ਇਸਰਾਏਲੀਆਂ ਦੇ ਸਾਰੇ ਇਕੱਠ ਨੂੰ ਅਸੀਸ ਦਿੱਤੀ।"

1Kings 4 illustration - 1Kings Chapter 4

31“ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ ਜਿਵੇਂ ਕਿ ਉਸ ਨੇ ਇਕਰਾਰ ਕੀਤਾ ਸੀ। ਉਸ ਸਾਰੇ ਚੰਗੇ ਵਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ, ਉਸਦੀ ਇੱਕ ਵੀ ਗੱਲ ਖਾਲੀ ਨਾ ਗਈ।"

32ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੰਗ ਸੰਗ ਹੋਵੇ ਜਿਵੇਂ ਉਹ ਸਾਡੇ ਪੁਰਖਿਆਂ ਦੇ ਨਾਲ ਸੀ, ਤੇ ਨਾ ਹੀ ਉਹ ਸਾਨੂੰ ਛੱਡੇ।"

33ਉਹ ਸਾਡੇ ਮਨਾਂ ਨੂੰ ਆਪਣੇ ਵੱਲ ਮੋੜੇ ਤਾਂ ਜੋ ਅਸੀਂ ਸਾਰੇ ਉਸ ਦੇ ਦੱਸੇ ਮਾਰਗ ਤੇ ਚੱਲੀਏ ਅਤੇ ਉਸ ਦੇ ਹੁਕਮ, ਵਿਧੀਆਂ ਅਤੇ ਨਿਆਵਾਂ ਨੂੰ ਮੰਨੀਏ, ਜਿਨ੍ਹਾਂ ਦਾ ਉਸ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ।"

34ਯਹੋਵਾਹ ਸਾਡਾ ਪਰਮੇਸੁਰ ਮੇਰੀ ਇਹ ਪ੍ਰਾਰਥਨਾ ਹਮੇਸ਼ਾ ਯਾਦ ਰੱਖੇ ਅਤੇ ਉਹ ਮੇਰੀਆਂ ਮੰਗੀਆਂ ਗੱਲਾਂ ਪੂਰੀਆਂ ਕਰੇ। ਪ੍ਰਾਰਥਨਾ ਦੇ ਇਹ ਸ਼ਬਦ ਯਹੋਵਾਹ ਸਾਡੇ ਪਰਮੇਸ਼ੁਰ ਦੇ ਨੇੜੇ ਦਿਨ ਅਤੇ ਰਾਤ ਰਹਿਣ, ਤਾਂ ਜੋ ਉਹ ਹਰ ਰੋਜ਼ ਆਪਣਾ ਨਿਆਂ ਆਪਣੇ ਸੇਵਕ, ਪਾਤਸ਼ਾਹ ਦੇ ਪੱਖ ਵਿੱਚ ਅਤੇ ਉਸ ਦੇ ਲੋਕਾਂ, ਇਸਰਾਏਲੀਆਂ ਦੇ ਪੱਖ ਵਿੱਚ ਦੇ ਸੱਕੇ।"

Chapter Complete

You have read 1Kings 4

34 verses