1ਫ਼ਿਰ ਵੀ ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸੀ ਉਨ੍ਹਾਂ ਨਾਲ ਜੁੜਿਆ ਰਿਹਾ ਤੇ ਉਨ੍ਹਾਂ ਤੋਂ ਬਾਜ ਨਾ ਆਇਆ।"
2ਮੋਆਬ ਦਾ ਇਸਰਾਏਲ ਨਾਲੋਂ ਵੱਖ ਹੋ ਜਾਣਾ ਮੋਆਬ ਦਾ ਪਾਤਸ਼ਾਹ ਮੇਸ਼ਾ ਸੀ। ਉਹ ਭੇਡਾਂ ਪਾਲਦਾ ਸੀ ਅਤੇ ਇਸਰਾਏਲ ਦੇ ਪਾਤਸ਼ਾਹ ਨੂੰ 1,00,000 ਲੇਲਿਆਂ ਅਤੇ 1,00,000 ਭੇਡੂਆਂ ਦੀ ਉਨ ਦਿੰਦਾ ਹੁੰਦਾ ਸੀ।"
3ਪਰ ਜਦੋਂ ਅਹਾਬ ਦੀ ਮੌਤ ਹੋ ਗਈ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਪਾਤਸ਼ਾਹ ਤੋਂ ਆਕੀ ਹੋ ਗਿਆ।"
4ਉਸ ਦਿਨ ਰਾਜਾ ਯਹੋਰਾਮ ਸਾਮਰਿਯਾ ਤੋਂ ਬਾਹਰ ਆਇਆ ਅਤੇ ਸਾਰੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ।"
5ਉਸ ਨੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਤੋਂ ਪੁੱਛਣਾ ਭੇਜਿਆ ਅਤੇ ਕਿਹਾ, “ਮੋਆਬ ਦਾ ਪਾਤਸ਼ਾਹ ਮੇਰੇ ਤੋਂ ਆਕੀ ਹੋ ਗਿਆ ਹੈ, ਕੀ ਤੂੰ ਮੋਆਬ ਦੇ ਵਿਰੁੱਧ ਮੇਰੇ ਨਾਲ ਲੜਨ ਲਈ ਚੱਲੇਂਗਾ?” ਯਹੋਸ਼ਾਫ਼ਾਟ ਨੇ ਆਖਿਆ, “ਹਾਂ, ਮੈਂ ਤੇਰੇ ਨਾਲ ਜਾਵਾਂਗਾ। ਅਸੀਂ ਇੱਕ ਸੈਨਾ ਵਾਂਗ ਇਕੱਠੇ ਜਾਵਾਂਗੇ। ਮੇਰੀ ਸੈਨਾ ਤੇਰੀ ਹੀ ਸੈਨਾ ਵਾਂਗ ਹੋਵੇਗੀ ਤੇ ਮੇਰੇ ਘੋੜੇ ਵੀ ਤੇਰੇ ਹੀ ਘੋੜਿਆਂ ਵਾਂਗ ਹੋਣਗੇ।”"

6ਤਿੰਨਾਂ ਪਾਤਸ਼ਾਹਾਂ ਨੇ ਅਲੀਸ਼ਾ ਦੀ ਸਲਾਹ ਲਈ ਯਹੋਸ਼ਾਫ਼ਾਟ ਨੇ ਯਹੋਰਾਮ ਨੂੰ ਆਖਿਆ, “ਅਸੀਂ ਕਿਹੜੇ ਪਾਸਿਓ ਚੜ੍ਹੀਏ?” ਯਹੋਰਾਮ ਨੇ ਆਖਿਆ, “ਸਾਨੂੰ ਅਦੋਮ ਦੀ ਉਜਾੜ ਵੱਲੋਂ ਜਾਣਾ ਚਾਹੀਦਾ ਹੈ।”"
7ਤਦ ਇਸਰਾਏਲ ਦਾ ਪਾਤਸ਼ਾਹ ਯਹੂਦਾਹ ਦਾ ਪਾਤਸ਼ਾਹ ਅਤੇ ਅਦੋਮ ਦਾ ਰਾਜਾ ਇਕੱਠੇ ਨਿਕਲ ਪਏ। ਉਨ੍ਹਾਂ ਸੱਤ ਦਿਨ ਸਫ਼ਰ ਕੀਤਾ। ਉਸ ਸਫ਼ਰ ਦੌਰਾਨ ਉਨ੍ਹਾਂ ਕੋਲ ਆਪਣੇ ਸਿਪਾਹੀਆਂ ਅਤੇ ਜਾਨਵਰਾਂ ਲਈ ਪਾਣੀ ਵੀ ਘੱਟ ਸੀ।"
8ਅਖੀਰ ਵਿੱਚ ਇਸਰਾਏਲ ਦੇ ਪਾਤਸ਼ਾਹ ਯਹੋਰਾਮ ਨੇ ਕਿਹਾ, “ਹਾਏ ਮੈਨੂੰ ਲੱਗਦਾ! ਯਹੋਵਾਹ ਨੇ ਤਿੰਨਾਂ ਪਾਤਸ਼ਾਹਾਂ ਨੂੰ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫ਼ੜਵਾਉਣ ਲਈ ਘਲਿਆ ਹੈ।”"
9ਪਰ ਯਹੋਸ਼ਾਫ਼ਾਟ ਬੋਲਿਆ, “ਯਕੀਨਨ, ਇੱਥੇ ਯਹੋਵਾਹ ਦਾ ਕੋਈ ਨਬੀ ਹੋਵੇਗਾ ਅਸੀਂ ਉਸ ਤੋਂ ਪੁੱਛਦੇ ਹਾਂ ਕਿ ਯਹੋਵਾਹ ਕੀ ਆਖਦਾ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ?” ਇਸਰਾਏਲ ਦੇ ਸੇਵਕਾਂ ਵਿੱਚੋਂ ਇੱਕ ਰਾਜੇ ਨੇ ਆਖਿਆ, “ਸ਼ਾਫ਼ਾਤ ਦਾ ਪੁੱਤਰ ਏਲੀਯਾਹ ਇੱਥੇ ਹੈ।ਉਹ ਏਲੀਯਾਹ ਦਾ ਸੇਵਕ ਸੀ।”"
10ਤਦ ਯਹੋਸ਼ਾਫ਼ਾਟ ਨੇ ਆਖਿਆ, “ਯਹੋਵਾਹ ਦਾ ਬਚਨ ਉਸ ਦੇ ਨਾਲ ਹੈ।” ਸੋ ਇਸਰਾਏਲ ਦਾ ਪਾਤਸ਼ਾਹ, ਯਹੋਸ਼ਾਫ਼ਾਟ ਅਤੇ ਅਦੋਮ ਦਾ ਰਾਜਾ ਉਸ ਨੂੰ ਮਿਲਣ ਲਈ ਗਏ।"

11ਤਾਂ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, “ਤੂੰ ਮੈਨੂੰ ਮਿਲਣ ਲਈ ਕਿਉਂ ਆਇਆ ਹੈਂ? ਤੂੰ ਆਪਣੇ ਮਾਪਿਆਂ ਦੇ ਨਬੀਆਂ ਕੋਲ ਜਾ।” ਇਸਰਾਏਲ ਦੇ ਪਾਤਸ਼ਾਹ ਨੇ ਅਲੀਸ਼ਾ ਨੂੰ ਕਿਹਾ, “ਨਹੀਂ! ਅਸੀਂ ਤੈਨੂੰ ਮਿਲਣ ਲਈ ਆਏ ਹਾਂ, ਕਿਉਂ ਕਿ ਯਹੋਵਾਹ ਨੇ ਇਨ੍ਹਾਂ ਤਿੰਨਾਂ ਪਾਤਸ਼ਾਹਾਂ ਨੂੰ ਮੋਆਬ ਦੀ ਸ਼ਕਤੀ ਦੇ ਹੱਥੀਂ ਫ਼ੜਵਾਉਣ ਲਈ ਇਕੱਠਿਆਂ ਕੀਤਾ ਹੈ।”"
12ਤਦ ਅਲੀਸ਼ਾ ਬੋਲਿਆ, “ਮੈਂ ਯਹੋਵਾਹ ਸਰਬ-ਸ਼ਕਤੀਮਾਨ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਜਿਸਦੀ ਮੈਂ ਸੇਵਾ ਕਰਦਾ ਹਾਂ, ਜੇਕਰ ਮੈਨੂੰ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ, ਮੈਂ ਤੁਹਾਡੇ ਵੱਲ ਵੇਖਿਆ ਜਾਂ ਤੱਕਿਆ ਨਾ ਹੁੰਦਾ।"
13ਹੁਣ ਕਿਸੇ ਅਜਿਹੇ ਵਿਅਕਤੀ ਨੂੰ ਮੇਰੇ ਕੋਲ ਲਿਆਓ ਜੋ ਰਬਾਬ ਵਜਾ ਸੱਕਦਾ ਹੋਵੇ।” ਜਦੋਂ ਵਿਅਕਤੀ ਨੇ ਰਬਾਬ ਵਜਾਇਆ ਯਹੋਵਾਹ ਦੀ ਸ਼ਕਤੀ ਅਲੀਸ਼ਾ ਦੇ ਉੱਪਰ ਆਈ।"
14ਤਦ ਅਲੀਸ਼ਾ ਨੇ ਕਿਹਾ, “ਇਸ ਵਾਦੀ ਵਿੱਚ ਯਹੋਵਾਹ ਆਖਦਾ ਹੈ ਕਿ ਟੋਏ ਹੀ ਟੋਏ ਪੁੱਟ ਦੇਵੋ।"
15ਯਹੋਵਾਹ ਇਉਂ ਆਖਦਾ ਹੈ ਕਿ ਤੁਹਾਨੂੰ ਹਨੇਰੀ ਅਤੇ ਬਾਰਿਸ਼ ਨਜ਼ਰ ਨਹੀਂ ਆਵੇਗੀ ਪਰ ਵਾਦੀ ਸਾਰੀ ਪਾਣੀ ਨਾਲ ਭਰ ਜਾਵੇਗੀ। ਤਦ ਤੁਸੀਂ ਅਤੇ ਤੁਹਾਡੇ ਜਾਨਵਰ ਜੀ ਭਰ ਕੇ ਪਾਣੀ ਪੀ ਸੱਕਣਗੇ।"

16ਅਤੇ ਯਹੋਵਾਹ ਦੀ ਨਿਗਾਹ ਵਿੱਚ ਇਹ ਛੋਟਾ ਜਿਹਾ ਕੰਮ ਹੈ। ਉਹ ਮੋਆਬ ਨੂੰ ਹਾਰ ਦੇਣ ਲਈ ਤੁਹਾਡੇ ਹੱਥ ਵਿੱਚ ਦੇਵੇਗਾ।"
17ਤੁਸੀਂ ਹਰ ਸਫੀਲ ਵਾਲੇ ਅਤੇ ਵੱਧੀਆ ਸ਼ਹਿਰ ਢਾਹ ਛੱਡੋਂਗੇ ਅਤੇ ਹਰ ਚੰਗੇ ਬਿਰਛ ਨੂੰ ਵੱਢ ਸੁੱਟੋਂਗੇ ਅਤੇ ਪਾਣੀ ਦੇ ਸਾਰੇ ਸਰੋਤਾਂ ਨੂੰ ਪੂਰ ਦੇਵੋਂਗੇ ਅਤੇ ਹਰ ਚੰਗੇ ਖੇਤ ਨੂੰ ਪੱਥਰ ਸੁੱਟ-ਸੁੱਟ ਕੇ ਬਰਬਾਦ ਕਰ ਦੇਵੋਂਗੇ।”"
18ਸਵੇਰ ਵਕਤ ਜਦੋਂ ਭੇਟ ਚੜ੍ਹਾਈ ਜਾਂਦੀ ਸੀ ਤਾਂ ਅਦੋਮ ਦੇ ਪਾਸਿਓ ਪਾਣੀ ਆਉਣਾ ਸ਼ੁਰੂ ਹੋਇਆ ਅਤੇ ਉਹ ਸਾਰੀ ਧਰਤੀ ਪਾਣੀ ਨਾਲ ਭਰ ਗਈ।"
19ਜਦੋਂ ਮੋਆਬੀਆਂ ਨੇ ਸੁਣਿਆ ਕਿ ਪਾਤਸ਼ਾਹ ਲੜਨ ਲਈ ਆਏ ਸਨ, ਉਹ ਸਾਰੇ ਜਿਹੜੇ ਲੜਨ ਦੇ ਕਾਬਿਲ ਸਨ, ਇਕੱਠੇ ਕੀਤੇ ਗਏ, ਅਤੇ ਉਨ੍ਹਾਂ ਨੇ ਆਪਣੇ-ਆਪ ਨੂੰ ਸੀਮਾ ਤੇ ਤੈਨਾਤ ਕਰ ਲਿਆ।"
20ਉਸ ਸਵੇਰ ਮੋਆਬ ਦੇ ਲੋਕ ਸਵੇਰੇ ਜਲਦੀ ਉੱਠੇ। ਵਾਦੀ ਵਿੱਚ ਚੜ੍ਹਦਾ ਸੂਰਜ ਪਾਣੀ ਉੱਪਰ ਆਪਣੇ ਲਿਸ਼ਕਾਰੇ ਮਾਰ ਰਿਹਾ ਸੀ ਜੋ ਕਿ ਮੋਆਬੀਆਂ ਨੂੰ ਲਹੂ ਵਾਂਗ ਦਿਸ ਰਿਹਾ ਸੀ।"

21ਮੋਆਬ ਦੇ ਲੋਕਾਂ ਨੇ ਕਿਹਾ, “ਉਸ ਲਹੂ ਵੱਲ ਵੇਖੋ! ਇਉਂ ਲੱਗਦਾ ਹੈ ਜਿਵੇਂ ਕਿ ਪਾਤਸ਼ਾਹ ਨੇ ਆਪਸ ਵਿੱਚ ਲੜਕੇ ਇੱਕ ਦੂਜੇ ਨੂੰ ਮਾਰ ਦਿੱਤਾ ਹੋਵੇ ਚਲੋ ਆਪਾਂ ਚੱਲ ਕੇ ਲਾਸ਼ਾਂ ਤੋਂ ਕੀਮਤੀ ਸਾਮਾਨ ਲਾਹ ਲਈਏ।”"
22ਜਦੋਂ ਮੋਆਬੀ ਇਸਰਾਏਲੀਆਂ ਦੇ ਡੇਰੇ ਦੇ ਨੇੜੇ ਆਏ ਇਸਰਾਏਲੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਹ ਭੱਜ ਗਏ। ਪਰ ਇਸਰਾਏਲੀਆਂ ਨੇ ਮੋਆਬ ਤੱਕ ਉਨ੍ਹਾਂ ਦਾ ਪਿੱਛਾ ਕੀਤਾ।"
23ਇਸਰਾਏਲੀਆਂ ਨੇ ਉਨ੍ਹਾਂ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ ਅਤੇ ਮੋਆਬ ਦੇ ਹਰੇਕ ਖੇਤ ਵਿੱਚ ਪਥਰਾਵ ਕੀਤਾ ਅਤੇ ਸਾਰੇ ਪਾਣੀ ਦੇ ਸਰੋਤਾਂ ਨੂੰ ਪੂਰ ਦਿੱਤਾ ਅਤੇ ਉਨ੍ਹਾਂ ਦੇ ਸਾਰੇ ਚੰਗੇ ਬਿਰਛਾਂ ਨੂੰ ਵੱਢ ਸੁੱਟਿਆ। ਇਸਰਾਏਲੀ ਕੀਰ-ਹਰਾਸਥ ਤੀਕ ਲੜਦੇ ਰਹੇ! ਸਿਪਾਹੀਆਂ ਨੇ ਕੀਰ-ਹਰਾਸਥ ਨੂੰ ਘੇਰ ਕੇ ਉੱਥੇ ਵੀ ਹਮਲਾ ਕੀਤਾ।"
24ਮੋਆਬ ਦੇ ਪਾਤਸ਼ਾਹ ਨੇ ਮਹਿਸੂਸ ਕੀਤਾ ਕਿ ਉਹ ਇਹ ਲੜਾਈ ਹਾਰ ਰਿਹਾ ਸੀ, ਤਾਂ ਉਸ ਨੇ 700 ਸਿਪਾਹੀ ਲੇ ਜੋ ਕਿ ਰਾਹੀਂ ਫ਼ੌਜ ਲੰਘਕੇ ਅਦੋਮ ਦੇ ਪਾਤਸ਼ਾਹ ਨੂੰ ਮਰਨ ਲਈ ਤਲਵਾਰ ਦਾ ਇਸਤੇਮਾਲ ਕਰ ਸੱਕਦੇ ਸਨ। ਪਰ ਉਹ ਇਉਂ ਕਰਨ ਵਿੱਚ ਨਾਕਾਮਯਾਬ ਰਹੇ।"
25ਤਦ ਮੋਆਬ ਦੇ ਪਾਤਸ਼ਾਹ ਨੇ ਆਪਣੇ ਪਹਿਲੋਠੇ ਪੁੱਤਰ ਨੂੰ ਜਿਹੜਾ ਕਿ ਉਸਦੀ ਥਾਵੇਂ ਰਾਜ ਕਰਨ ਵਾਲਾ ਸੀ, ਉਸ ਨੂੰ ਨਗਰ ਦੀ ਕੰਧ ਉੱਤੇ ਹੋਮ ਦੀ ਭੇਟ ਵਜੋਂ ਚੜ੍ਹਾਇਆ। ਇਹ ਵੇਖਕੇ ਇਸਰਾਏਲ ਦੇ ਲੋਕ ਬੜੇ ਪਰੇਸ਼ਾਨ ਹੋਏ, ਅਤੇ ਮੋਆਬ ਦੇ ਰਾਜੇ ਉੱਤੇ ਹਮਲਾ ਕਰਨੋ ਹਟ ਗਏ ਅਤੇ ਆਪਣੀ ਧਰਤੀ ਨੂੰ ਪਰਤ ਗਏ।"

26ਇੱਕ ਨਬੀ ਦੀ ਵਿਧਵਾ ਵੱਲੋਂ ਅਲੀਸ਼ਾ ਤੋਂ ਮਦਦ ਮੰਗਣਾ ਨਬੀਆਂ ਦੇ ਟੋਲੇ ਵਿੱਚ ਇੱਕ ਨਬੀ ਦੀ ਬੀਵੀ ਸੀ ਜਿਸਦੇ ਪਤੀ ਦੀ ਮੌਤ ਹੋ ਗਈ। ਉਸਦੀ ਪਤਨੀ ਅਲੀਸ਼ਾ ਅੱਗੇ ਜਾਕੇ ਪਿੱਟੀ, “ਮੇਰਾ ਪਤੀ ਤੇਰੇ ਸੇਵਕਾਂ ਵਰਗਾ ਸੀ। ਹੁਣ ਉਸਦੀ ਮੌਤ ਹੋ ਗਈ ਹੈ। ਤੈਨੂੰ ਪਤਾ ਹੈ ਕਿ ਉਹ ਯਹੋਵਾਹ ਦਾ ਭੈ ਮੰਨਦਾ ਹੈ। ਉਸ ਨੇ ਇੱਕ ਆਦਮੀ ਤੋਂ ਉਧਾਰ ਲਿਆ ਸੀ ਤੇ ਹੁਣ ਲੈਣਦਾਰ ਮੇਰੇ ਦੋ ਪੁੱਤਰਾਂ ਨੂੰ ਆਪਣੇ ਗੁਲਾਮ ਬਨਾਉਣ ਲਈ ਲੈਣ ਆ ਰਿਹਾ ਹੈ।”"
27ਅਲੀਸ਼ਾ ਨੇ ਆਖਿਆ, “ਮੈਂ ਤੇਰੀ ਮਦਦ ਕਿਵੇਂ ਕਰ ਸੱਕਦਾ ਹਾਂ? ਮੈਨੂੰ ਦੱਸ ਕਿ ਤੇਰੇ ਘਰ ਵਿੱਚ ਤੇਰੇ ਕੋਲ ਕੀ ਹੈ?” ਉਸ ਔਰਤ ਨੇ ਕਿਹਾ, “ਮੇਰੇ ਕੋਲ ਘਰ ਵਿੱਚ ਕੁਝ ਵੀ ਨਹੀਂ ਹੈ, ਮੇਰੇ ਕੋਲ ਸਿਰਫ਼ ਜੈਤੂਨ ਦੇ ਤੇਲ ਦਾ ਇੱਕ ਮਰਤਬਾਨ ਹੈ।”"
28ਤਦ ਅਲੀਸ਼ਾ ਨੇ ਕਿਹਾ, “ਤੂੰ ਜਾਹ ਤੇ ਜਾਕੇ ਆਪਣੇ ਸਾਰੇ ਗੁਆਂਢੀਆਂ ਕੋਲੋਂ ਖਾਲੀ ਭਾਂਡੇ ਮੰਗ ਲਿਆ। ਉਹ ਵੀ ਖਾਲੀ ਹੀ ਹੋਣ। ਤੂੰ ਕਾਫ਼ੀ ਸਾਰੇ ਭਾਂਡੇ ਇਕੱਠੇ ਕਰ ਲੈ।"
29ਫ਼ਿਰ ਆਪਣੇ ਘਰ ਜਾਕੇ ਆਪਣਾ ਦਰਵਾਜ਼ਾ ਅੰਦਰੋਂ ਬੰਦ ਕਰ ਲਵੀਂ। ਸਿਰਫ਼ ਤੂੰ ਤੇ ਤੇਰੇ ਪੁੱਤਰ ਹੀ ਘਰ ਵਿੱਚ ਰਹਿਣ ਤੇ ਫ਼ਿਰ ਉਹ ਤੇਲ ਸਾਰੇ ਭਾਂਡਿਆਂ ਵਿੱਚ ਪਾ ਦੇਵੀਂ। ਉਨ੍ਹਾਂ ਭਾਂਡਿਆਂ ਨੂੰ ਤੇਲ ਨਾਲ ਭਰਕੇ ਇੱਕ ਪਾਸੇ ਰੱਖ ਦੇਵੀਂ।”"
30ਤਾਂ ਉਹ ਔਰਤ ਅਲੀਸ਼ਾ ਨਾਲ ਗੱਲ ਕਰਕੇ ਆਪਣੇ ਘਰ ਗਈ ਅਤੇ ਅੰਦਰ ਜਾਕੇ ਦਰਵਾਜ਼ਾ ਬੰਦ ਕਰ ਲਿਆ। ਉਸ ਦੇ ਪੁੱਤਰਾਂ ਨੇ ਭਾਂਡੇ ਲਿਆਂਦੇ ਅਤੇ ਉਸ ਨੇ ਉਨ੍ਹਾਂ ਵਿੱਚ ਤੇਲ ਭਰਿਆ।"

31ਉਸ ਨੇ ਬਹੁਤ ਸਾਰੇ ਭਾਂਡੇ ਭਰ ਲਏ। ਅਖੀਰ ਵਿੱਚ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਮੈਨੂੰ ਹੋਰ ਭਾਂਡਾ ਲਿਆਕੇ ਦੇ।” ਪਰ ਸਾਰੇ ਭਾਂਡੇ ਭਰ ਚੁੱਕੇ ਸਨ। ਉਸ ਦੇ ਪੁੱਤਰਾਂ ਵਿੱਚੋਂ ਇੱਕ ਨੇ ਕਿਹਾ, “ਹੋਰ ਭਾਂਡੇ ਨਹੀਂ ਹੈਗੇ।” ਤਾਂ ਉਸ ਵਕਤ ਮਰਤਬਾਨ ਵਾਲਾ ਤੇਲ ਖਤਮ ਹੋ ਗਿਆ।"
32ਤਦ ਉਹ ਔਰਤ ਪਰਮੇਸ਼ੁਰ ਦੇ ਮਨੁੱਖ ਕੋਲ ਆਈ ਅਤੇ ਆਕੇ ਉਸ ਨੂੰ (ਅਲੀਸ਼ਾ) ਸਾਰਾ ਹਾਲ ਦੱਸਿਆ ਕਿ ਕੀ ਵਾਪਰਿਆ ਹੈ। ਤਾਂ ਅਲੀਸ਼ਾ ਨੇ ਉਸ ਨੂੰ ਕਿਹਾ, “ਜਾ, ਹੁਣ ਜਾਕੇ ਇਹ ਤੇਲ ਵੇਚ ਅਤੇ ਆਪਣਾ ਉਧਾਰ ਉਤਾਰ। ਇਹ ਤੇਲ ਵਿਕਣ ਤੋਂ ਬਾਅਦ ਤੇਰਾ ਉਧਾਰ ਵੀ ਲੱਥ ਜਾਵੇਗਾ ਤੇ ਬਾਕੀ ਜੋ ਪੈਸੇ ਬਚਣਗੇ ਉਸ ਨਾਲ ਤੇਰਾ ਤੇ ਤੇਰੇ ਪੁੱਤਰਾਂ ਦਾ ਗੁਜ਼ਾਰਾ ਹੋ ਜਾਵੇਗਾ।”"
33ਸ਼ੂਨੇਮ ਦੀ ਇੱਕ ਔਰਤ ਦਾ ਅਲੀਸ਼ਾ ਨੂੰ ਕਮਰਾ ਦੇਣਾ ਇੱਕ ਦਿਨ ਅਲੀਸ਼ਾ ਸ਼ੂਨੇਮ ਵੱਲੋਂ ਦੀ ਲੰਘਿਆ। ਉੱਥੇ ਇੱਕ ਮਹੱਤਵਪੂਰਣ ਔਰਤ ਰਹਿੰਦੀ ਸੀ ਜਿਸਨੇ ਅਲੀਸ਼ਾ ਨੂੰ ਰਾਤ ਉੱਥੇ ਠਹਿਰਨ ਤੇ ਆਪਣੇ ਘਰ ਭੋਜਨ ਕਰਨ ਲਈ ਆਖਿਆ। ਤਾਂ ਫ਼ਿਰ ਜਦੋਂ ਵੀ ਅਲੀਸ਼ਾ ਉਸ ਰਾਹ ਤੋਂ ਦੀ ਲੰਘਦਾ ਰੋਟੀ ਖਾਣ ਲਈ ਉਹ ਉਸ ਘਰੇ ਰੁਕ ਜਾਂਦਾ।"
34ਉਸ ਔਰਤ ਨੇ ਆਪਣੇ ਪਤੀ ਨੂੰ ਕਿਹਾ, “ਵੇਖੋ! ਉਹ ਮਨੁੱਖ ਜਿਸਦਾ ਨਾਂ ਅਲੀਸ਼ਾ ਹੈ, ਜੋ ਕਿ ਅਕਸਰ ਇਸ ਰਾਹ ਤੋਂ ਦੀ ਲੰਘਦਾ ਹੈ, ਪਰਮੇਸ਼ੁਰ ਦਾ ਕੋਈ ਪਵਿੱਤਰ ਮਨੁੱਖ ਹੈ।"
35ਆਪਾਂ ਛੱਤ ਉੱਪਰ ਉਸ ਲਈ ਇੱਕ ਕਮਰਾ ਪਾ ਦੇਈਏ ਅਤੇ ਉਸ ਦੇ ਕਮਰੇ ਵਿੱਚ ਇੱਕ ਮੰਜਾ, ਇੱਕ ਮੇਜ ਤੇ ਕੁਰਸੀ ਅਤੇ ਇੱਕ ਲਾਲਟੇਨ ਰੱਖ ਦੇਈਏ। ਇਉਂ ਫ਼ਿਰ ਉਹ ਜਦੋਂ ਕਦੇ ਵੀ ਇਸ ਰਾਹ ਤੋਂ ਦੀ ਜਾਵੇਗਾ, ਉਹ ਇਸ ਕਮਰੇ ਦੀ ਵਰਤੋਂ ਕਰ ਸੱਕਦਾ ਹੈ।”"

36ਇੱਕ ਦਿਨ ਅਲੀਸ਼ਾ ਉਸ ਔਰਤ ਦੇ ਘਰ ਗਿਆ ਅਤੇ ਉਸ ਕਮਰੇ ਵਿੱਚ ਥੋੜੀ ਦੇਰ ਰੁਕ ਕੇ ਉਸ ਨੇ ਅਰਾਮ ਕੀਤਾ।"
37ਤਦ ਅਲੀਸ਼ਾ ਨੇ ਆਪਣੇ ਸੇਵਕ ਗੇਹਾਜ਼ੀ ਨੂੰ ਆਖਿਆ, “ਇਸ ਸ਼ੂਨੰਮੀ ਔਰਤ ਨੂੰ ਸੱਦ ਕੇ ਲਿਆ।” ਸੇਵਕ ਨੇ ਉਸ ਸ਼ੂਨੰਮੀ ਔਰਤ ਨੂੰ ਸੱਦਿਆ ਤਾਂ ਉਹ ਅਲੀਸ਼ਾ ਦੇ ਸਾਹਮਣੇ ਆਕੇ ਖੜੋ ਗਈ।"
38ਅਲੀਸ਼ਾ ਨੇ ਆਪਣੇ ਸੇਵਕ ਨੂੰ ਕਿਹਾ, “ਇਸ ਔਰਤ ਨੂੰ ਆਖ ਕਿ, ‘ਤੂੰ ਆਪਣੇ ਵੱਲੋਂ ਸਾਡੀ ਪੂਰੀ ਆਓ-ਭਗਤੀ ਕੀਤੀ ਹੈ ਸੋ ਦੱਸ ਹੁਣ ਅਸੀਂ ਤੇਰੇ ਲਈ ਕੀ ਕਰੀਏ? ਕੀ ਅਸੀਂ ਪਾਤਸ਼ਾਹ ਨਾਲ ਜਾਂ ਸੈਨਾਪਤੀ ਨਾਲ ਤੇਰੇ ਲਈ ਗੱਲ ਕਰੀਏ?’” ਉਹ ਔਰਤ ਬੋਲੀ, “ਮੈਂ ਤਾਂ ਇੱਥੇ ਆਪਣੇ ਲੋਕਾਂ ਵਿੱਚਕਾਰ ਹੱਸਦੀ ਵੱਸਦੀ ਹਾਂ।”"
39ਤਾਂ ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤਾਂ ਫ਼ਿਰ ਇਸ ਲਈ ਕੀ ਕੀਤਾ ਜਾਵੇ?” ਗੇਹਾਜੀ ਨੇ ਆਖਿਆ, “ਮੈਂ ਜਾਣਦਾ ਹਾਂ ਕਿ ਇਸ ਔਰਤ ਦਾ ਕੋਈ ਪੁੱਤਰ ਨਹੀਂ ਹੈ ਤੇ ਇਸਦਾ ਪਤੀ ਕਾਫ਼ੀ ਬਿਰਧ ਹੋ ਚੁੱਕਾ ਹੈ।”"
40ਤਦ ਅਲੀਸ਼ਾ ਨੇ ਕਿਹਾ, “ਉਸ ਨੂੰ ਇੱਥੇ ਬੁਲਾ।” ਤਾਂ ਗੇਹਾਜੀ ਨੇ ਉਸ ਔਰਤ ਨੂੰ ਬੁਲਾਇਆ ਤਾਂ ਉਹ ਆਕੇ ਉਸ ਦੇ ਦਰਵਾਜ਼ੇ ਕੋਲ ਖੜੋ ਗਈ।"

41ਅਲੀਸ਼ਾ ਨੇ ਉਸ ਨੂੰ ਕਿਹਾ, “ਇਸੇ ਰੁੱਤ ਬਸੰਤ ਦੇ ਦਿਨਾਂ ਦੇ ਕੋਲ ਤੇਰੀ ਆਪਣੀ ਗੋਦ ਵਿੱਚ ਪੁੱਤਰ ਹੋਵੇਗਾ ਜਿਸ ਨਾਲ ਤੂੰ ਕਲੋਲ ਕਰੇਗੀ।” ਉਹ ਬੋਲੀ, “ਨਹੀਂ ਮੇਰੇ ਸੁਆਮੀ, ਪਰਮੇਸ਼ੁਰ ਦੇ ਮਨੁੱਖ ਆਪਣੀ ਟਹਿਲਣ ਨਾਲ ਝੂਠ ਨਾ ਬੋਲ।”"
42ਸ਼ੂਨੇਮ ਦੀ ਔਰਤ ਕੋਲ ਪੁੱਤਰ ਦਾ ਹੋਣਾ ਪਰ ਉਹ ਔਰਤ ਗਰਭਵਤੀ ਹੋਈ ਤੇ ਉਸੇ ਬਸੰਤ ਦੇ ਮੌਸਮ ਉਸ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਵੇਂ ਕਿ ਅਲੀਸ਼ਾ ਦਾ ਵਾਕ ਸੀ।"
43ਕੁਝ ਦੇਰ ਬਾਅਦ ਬੱਚਾ ਵੱਡਾ ਹੋਇਆ। ਇੱਕ ਦਿਨ ਉਹ ਬਾਲਕ ਆਪਣੇ ਪਿਓ ਨੂੰ ਤੇ ਵਾਢਿਆ ਨੂੰ ਵੇਖਣ ਖੇਤਾਂ ਵਿੱਚ ਚੱਲਾ ਗਿਆ।"
You have read 1Kings 20
43 verses