1ਅਹਾਬ ਪਾਤਸ਼ਾਹ ਨੇ ਜਵਾਬ ਦਿੱਤਾ, “ਇੱਕ ਨਬੀ ਹੋਰ ਵੀ ਹੈ ਜੋ ਕਿ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ। ਪਰ ਮੈਂ ਉਸ ਨਾਲ ਘਿਰਣਾ ਕਰਦਾ ਹਾਂ ਕਿਉਂ ਕਿ ਉਹ ਜਦ ਵੀ ਯਹੋਵਾਹ ਲਈ ਬੋਲਦਾ ਹੈ ਉਹ ਕਦੇ ਮੇਰੇ ਭਲੇ ਦੀ ਨਹੀਂ ਕਹਿੰਦਾ ਉਹ ਹਮੇਸ਼ਾ ਉਹੀ ਗੱਲਾਂ ਆਖਦਾ ਹੈ ਜਿਹੜੀਆਂ ਮੈਨੂੰ ਨਾਪਸੰਦ ਹਨ।” ਯਹੋਸ਼ਾਫ਼ਾਟ ਨੇ ਕਿਹਾ, “ਅਹਾਬ ਪਾਤਸ਼ਾਹ, ਤੈਨੂੰ ਇਉਂ ਨਹੀਂ ਆਖਣਾ ਚਾਹੀਦਾ।”"
2ਤਾਂ ਅਹਾਬ ਪਾਤਸ਼ਾਹ ਨੇ ਆਪਣੇ ਅਫ਼ਸਰਾਂ ਵਿੱਚੋਂ ਇੱਕ ਨੂੰ ਮੀਕਾਯਾਹ ਨੂੰ ਲੱਭਣ ਲਈ ਭੇਜਿਆ।"
3ਉਸ ਵਕਤ ਦੋਨਾਂ ਪਾਤਸ਼ਾਹਾਂ ਨੇ ਆਪਣੇ ਸ਼ਾਹੀ ਵਸਤਰ ਪਹਿਨੇ ਹੋਏ ਸਨ। ਉਹ ਆਪਣੇ ਰਾਜ ਸਿੰਘਾਸਣ ਉੱਤੇ ਬੈਠੇ ਹੋਏ ਸਨ। ਇਹ ਨਿਆਂ ਘਰ ਸਾਮਰਿਯਾ ਦੇ ਫ਼ਾਟਕ ਦੇ ਕੋਲ ਹੀ ਸੀ ਅਤੇ ਸਾਰੇ ਨਬੀ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋਕੇ ਉਹ ਅਗੰਮ ਵਾਚ ਰਹੇ ਸਨ।"
4ਨਬੀਆਂ ਵਿੱਚੋਂ ਇੱਕ ਕਨਾਨਾਹ ਦਾ ਪੁੱਤਰ ਸਿਦਕੀਯਾਹ ਸੀ। ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਅਹਾਬ ਨੂੰ ਆਖਿਆ, “ਯਹੋਵਾਹ ਫੁਰਮਾਉਂਦਾ ਹੈ, ‘ਅਰਾਮ ਦੀ ਸੈਨਾ ਨੂੰ ਇਨ੍ਹਾਂ ਨਾਲ ਉਦੋਂ ਤੱਕ ਮਾਰਦਾ ਰਹੀਁ ਜਦੋਂ ਤੱਕ ਉਹ ਸਾਰੇ ਮਰ ਨਹੀਂ ਜਾਂਦੇ। ਤੁਸੀਂ ਉਨ੍ਹਾਂ ਨੂੰ ਹਰਾ ਦੇਵੋਂਗੇ ਅਤੇ ਤਬਾਹ ਕਰ ਦੇਵੋਂਗੇ।’”"
5ਬਾਕੀ ਸਾਰੇ ਨਬੀਆਂ ਨੇ ਇੱਕੋ ਜਿਹੀ ਭਵਿੱਖਬਾਣੀ ਕੀਤੀ ਸੀ। ਨਬੀ ਨੇ ਕਿਹਾ, “ਤੁਹਾਡੀ ਸੈਨਾ ਨੂੰ ਹੁਣੇ ਹੀ ਚੜ੍ਹਾਈ ਕਰਨੀ ਚਾਹੀਦੀ ਹੈ। ਤੁਹਾਨੂੰ ਅਰਾਮ ਦੀ ਸੈਨਾ ਦੇ ਖਿਲਾਫ਼ ਰਾਮੋਥ ਵਿੱਚ ਯੁੱਧ ਕਰਨਾ ਚਾਹੀਦਾ ਹੈ। ਅਤੇ ਤੁਸੀਂ ਇਹ ਜੰਗ ਜਿਤੋਂਗੇ ਯਹੋਵਾਹ ਤੈਹਾਨੂੰ ਜਿੱਤ ਕਰ ਦੇਵੇਗਾ।”"

6ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ, ਅਫ਼ਸਰ ਮੀਕਾਯਾਹ ਨੂੰ ਲੱਭਣ ਲਈ ਗਿਆ ਅਤੇ ਉਸ ਨੇ ਉਸ ਨਬੀ ਨੂੰ ਲੱਭ ਕੇ ਆਖਿਆ, “ਬਾਕੀ ਸਾਰੇ ਨਬੀਆਂ ਦਾ ਕਹਿਣਾ ਹੈ ਕਿ ਪਾਤਸ਼ਾਹ ਦੀ ਜਿੱਤ ਹੋਵੇਗੀ ਇਸ ਲਈ ਤੇਰੀ ਗੱਲ ਵੀ ਉਨ੍ਹਾਂ ਦੀ ਗੱਲ ਦੀ ਸਾਖੀ ਹੀ ਭਰੇ, ਇਸ ਵਿੱਚ ਹੀ ਭਲਾ ਹੈ।”"
7ਪਰ ਮੀਕਾਯਾਹ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜੋ ਕੁਝ ਯਹੋਵਾਹ ਮੈਨੂੰ ਫ਼ੁਰਮਾਏਗਾ, ਉਹੋ ਹੀ ਬੋਲਾਂਗਾ।”"
8ਤਦ ਉਹ ਪਾਤਸ਼ਾਹ ਕੋਲ ਆਇਆ ਤਾਂ ਪਾਤਸ਼ਾਹ ਨੇ ਉਸ ਨੂੰ ਆਖਿਆ, “ਹੇ ਮੀਕਾਯਾਹ ਕੀ ਮੈਂ ਅਤੇ ਯਹੋਸ਼ਾਫ਼ਾਟ ਰਾਮੋਥ ਗਿਲਆਦ ਉੱਪਰ ਚੜ੍ਹਾਈ ਕਰਨ ਜਾਈਏ ਜਾਂ ਰੁਕੇ ਰਹੀਏ?” ਮੀਕਾਯਾਹ ਬੋਲਿਆ, “ਹਾਂ, ਤੁਸੀਂ ਜਾਓ ਅਤੇ ਜਿੱਤ ਪ੍ਰਾਪਤ ਕਰੋ ਕਿਉਂ ਕਿ ਯਹੋਵਾਹ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ।”"
9ਪਰ ਅਹਾਬ ਨੇ ਆਖਿਆ, “ਇਹ ਬਚਨ ਤੂੰ ਯਹੋਵਾਹ ਦੀ ਸ਼ਕਤੀ ਨਾਲ ਨਹੀਂ ਬੋਲ ਰਿਹਾ ਜਾਂ ਇਹ ਤੂੰ ਆਪਣੀ ਮਨਬਚਨੀ ਆਖ ਰਿਹਾ ਹੈਂ। ਇਸ ਲਈ ਮੈਨੂੰ ਸੱਚ ਦੱਸ। ਮੈਂ ਤੈਨੂੰ ਕਿੰਨੀ ਵਾਰ ਸਮਝਾਵਾਂ ਕਿ ਤੂੰ ਮੈਨੂੰ ਸਿਰਫ਼ ਯਹੋਵਾਹ ਦੇ ਅਗੰਮ ਵਾਕ ਸੁਣਾ ਕਿ ਉਹ ਕੀ ਆਖਦਾ ਹੈ?”"
10ਤਾਂ ਮੀਕਾਯਾਹ ਨੇ ਆਖਿਆ, “ਮੈਂ ਵੇਖ ਸੱਕਦਾਂ ਕਿ ਕੀ ਵਾਪਰੇਗਾ। ਮੈਂ ਸਾਰੇ ਇਸਰਾਏਲ ਨੂੰ ਪਹਾੜੀਆਂ ਤੇ ਬਿਨਾ ਆਜੜੀ ਦੀਆਂ ਭੇਡਾਂ ਵਾਂਗ ਖਿੰਡਿਆ ਹੋਇਆ ਵੇਖਿਆ ਹੈ। ਯਹੋਵਾਹ ਇਹੀ ਫੁਰਮਾਉਂਦਾ ਹੈ, ਜਿਨ੍ਹਾਂ ਲੋਕਾਂ ਦਾ ਕੋਈ ਆਗੂ ਨਹੀਂ ਉਨ੍ਹਾਂ ਨੂੰ ਲੜਨ ਦੀ ਬਜਾਇ ਆਪਣੇ ਘਰਾਂ ਨੂੰ ਪਰਤ ਜਾਣਾ ਚਾਹੀਦਾ ਹੈ।”"

11ਤਦ ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਵੇਖ! ਮੈਂ ਤੈਨੂੰ ਕਿਹਾ ਸੀ ਨਾ! ਇਸ ਨਬੀ ਨੇ ਕਦੇ ਮੇਰੇ ਭਲੇ ਦੀ ਕੋਈ ਗੱਲ ਨਹੀਂ ਕੀਤੀ। ਇਹ ਹਮੇਸ਼ਾ ਉਹੀ ਗੱਲਾਂ ਦਸਦਾ ਹੈ ਜੋ ਮੈਨੂੰ ਅਸੁਖਾਵੀਆਂ ਹੋਣ।”"
12ਪਰ ਮੀਕਾਯਾਹ ਯਹੋਵਾਹ ਵਲੋਂ ਬੋਲਦਾ ਰਿਹਾ ਅਤੇ ਆਖਿਆ, “ਸੁਣੋ! ਇਹ ਵਾਕ ਹਨ ਜੋ ਯਹੋਵਾਹ ਨੇ ਕਹੇ। ਮੈਂ ਯਹੋਵਾਹ ਨੂੰ ਅਕਾਸ਼ ਵਿੱਚ ਆਪਣੇ ਸਿੰਘਾਸਣ ਤੇ ਬੈਠਿਆਂ ਅਤੇ ਉਸ ਦੇ ਦੂਤਾਂ ਨੂੰ ਉਸ ਦੇ ਨਜ਼ਦੀਕ ਖੜ੍ਹੇ ਵੇਖਿਆ ਹੈ।"
13ਯਹੋਵਾਹ ਨੇ ਆਖਿਆ, ‘ਕੌਣ ਅਹਾਬ ਨੂੰ ਭਰਮਾਏਗਾ? ਤਾਂ ਜੋ ਉਹ ਰਾਮੋਥ ਵਿਖੇ ਅਰਾਮ ਦੀ ਸੈਨਾ ਤੇ ਹਮਲਾ ਕਰੇ ਅਤੇ ਓੱਥੇ ਉਹ ਮਾਰਿਆਂ ਜਾਵੇਗਾ।’ ਤਾਂ ਦੂਤ ਨਿਰਣਾਂ ਨਾ ਕਰ ਸੱਕੇ ਕਿ ਉਹ ਕੀ ਕਰਨ।"
14ਤਦ ਇੱਕ ਦੂਤ ਨੇ ਯਹੋਵਾਹ ਕੋਲ ਜਾਕੇ ਆਖਿਆ, ‘ਮੈਂ ਉਸ ਨੂੰ ਭਰਮਾਵਾਂਗਾ!’"
15ਯਹੋਵਾਹ ਨੇ ਫ਼ੁਰਮਾਇਆ, ‘ਭਲਾ, ਤੂੰ ਅਹਾਬ ਨੂੰ ਕਿਵੇਂ ਭਰਮਾਏਂਗਾ?’ ਦੂਤ ਨੇ ਆਖਿਆ, ‘ਮੈਂ ਜਾਵਾਂਗਾ ਅਤੇ ਉਸ ਦੇ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠ ਬੋਲਦਾ ਆਤਮਾ ਹੋਵਾਂਗਾ।’ ਤਾਂ ਯਹੋਵਾਹ ਨੇ ਫ਼ੁਰਮਾਇਆ, ‘ਚੰਗੀ ਗੱਲ ਹੈ, ਜਾ ਅਤੇ ਜਾਕੇ ਅਹਾਬ ਪਾਤਸ਼ਾਹ ਨੂੰ ਭਰਮਾ, ਤੂੰ ਉਸ ਨੂੰ ਭਰਮਾਉਣ ਵਿੱਚ ਕਾਮਯਾਬ ਹੋਵੇਂਗਾ।’”"

16ਮੀਕਾਯਾਹ ਨੇ ਆਪਣੀ ਕਹਾਣੀ ਖਤਮ ਕੀਤੀ। ਤਦ ਉਸ ਨੇ ਕਿਹਾ, “ਹੁਣ ਵੇਖੋ! ਯਹੋਵਾਹ ਨੇ ਤੁਹਾਡੇ ਇਨ੍ਹਾਂ ਸਭਨਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਵਾਕ ਪਾ ਦਿੱਤਾ ਹੈ, ਪਰ ਯਹੋਵਾਹ ਤੁਹਾਡੇ ਲਈ ਬੁਰਿਆਈ ਹੀ ਬੋਲਿਆ ਹੈ।”"
17ਤਦ ਸਿਦਕੀਯਾਹ ਨਬੀ ਮੀਕਾਯਾਹ ਨੂੰ ਮਿਲਿਆ। ਉਸ ਨੇ ਮੀਕਾਯਾਹ ਦੇ ਚਿਹਰੇ ਤੇ ਥਪੜ ਮਾਰਿਆ ਅਤੇ ਕਿਹਾ, “ਕੀ ਤੂੰ ਮੰਨਦਾ ਹੈਂ ਕਿ ਯਹੋਵਾਹ ਦੇ ਆਤਮੇ ਨੇ ਮੈਨੂੰ ਛੱਡ ਦਿੱਤਾ ਅਤੇ ਤੇਰੇ ਰਾਹੀਂ ਗੱਲ ਕਰ ਰਿਹਾ ਹੈ?”"
18ਮੀਕਾਯਾਹ ਨੇ ਆਖਿਆ, “ਹੁਣੇ ਜਦੋਂ ਬਿਪਤਾ ਆਵੇਗੀ, ਉਸ ਵਕਤ ਤੂੰ ਆਪਣਾ ਆਪ ਇੱਕ ਕੋਠੜੀ ਵਿੱਚ ਛੁਪਾਉਂਦਾ ਫ਼ਿਰੇਂਗਾ, ਤਾਂ ਤੂੰ ਜਾਣ ਜਾਵੇਂਗਾ ਕਿ ਜੋ ਮੈਂ ਕਿਹਾ ਉਹ ਸੱਚ ਸੀ।”"
19ਤਦ ਅਹਾਬ ਪਾਤਸ਼ਾਹ ਨੇ ਆਪਣੇ ਇੱਕ ਅਫ਼ਸਰ ਨੂੰ ਮੀਕਾਯਾਹ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ, “ਮੀਕਾਯਾਹ ਨੂੰ ਫ਼ੜਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਲੈ ਜਾਹ।"
20ਅਤੇ ਕਹਿ ਕਿ ਪਾਤਸ਼ਾਹ ਇਹ ਫ਼ਰਮਾਉਂਦਾ ਹੈ ਕਿ ਮੇਰੇ ਸੁੱਖ-ਸਾਂਦ ਨਾਲ ਆਉਣ ਤੀਕ ਇਸ ਨੂੰ ਕੈਦ ਵਿੱਚ ਰੱਖੇ ਅਤੇ ਇਸ ਨੂੰ ਰੁੱਖ ਰੋਟੀ ਤੇ ਪਾਣੀ ਹੀ ਦੇਵੋ।”"

21ਮੀਕਾਯਾਹ ਉੱਚੀ ਆਵਾਜ਼ ’ਚ ਬੋਲਿਆ, “ਹੇ ਲੋਕੋ! ਤੁਸੀਂ ਸਾਰੇ ਜੋ ਮੈਂ ਆਖ ਰਿਹਾ ਹਾਂ ਸੁਣ ਲਵੋ! ਅਹਾਬ ਪਾਤਸ਼ਾਹ! ਜੇਕਰ ਤੂੰ ਉਸ ਜੰਗ ਵਿੱਚੋਂ ਜਿਉਂਦਾ ਮੁੜ ਆਇਆ ਤਾਂ ਸਮਝੀ ਯਹੋਵਾਹ ਦੀ ਆਤਮਾ ਮੇਰੇ ਮੂੰਹੋ ਨਹੀਂ ਸੀ ਬੋਲੀ ਤੇ ਮੈਂ ਝੂਠ ਆਖਿਆ ਸੀ।”"
22ਰਾਮੋਥ ਗਿਲਆਦ ਚ ਲੜਾਈ ਤਦ ਅਹਾਬ ਪਾਤਸ਼ਾਹ ਅਤੇ ਯਹੋਸ਼ਾਫ਼ਾਟ ਰਾਮੋਥ ਵਿੱਚ ਅਰਾਮ ਦੀ ਸੈਨਾ ਦੇ ਖਿਲਾਫ਼ ਲੜਨ ਲਈ ਗਏ। ਇਹ ਥਾਂ ਗਿਲਆਦ ਦੇ ਇਲਾਕੇ ਵਿੱਚ ਸੀ।"
23ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੈਂ ਆਪਣਾ ਭੇਸ ਵਟਾਅ ਕੇ ਲੜਾਈ ਵਿੱਚ ਜਾਵਾਂਗਾ, ਪਰ ਤੂੰ ਆਪਣੇ ਵਸਤਰ ਪਾਈ ਰੱਖ। ਸੋ ਇਸਰਾਏਲ ਦਾ ਪਾਤਸ਼ਾਹ ਭੇਸ ਵਟਾਅ ਕੇ ਲੜਾਈ ਵਿੱਚ ਗਿਆ।”"
24ਅਰਾਮ ਦੇ ਰਾਜਾ ਨੇ ਆਪਣੇ ਰੱਥਾਂ ਦੇ 32 ਸਰਦਾਰਾਂ ਨੂੰ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹਰ ਕਿਸੇ ਛੋਟੇ-ਵੱਡੇ ਨਾਲ ਨਾ ਲੜਨਾ। ਸਿਰਫ਼ ਉਸ ਨੂੰ ਹੀ ਜਾਨੋ ਮਾਰ ਮੁਕਾਉਣਾ ਹੈ।"
You have read 1Kings 17
24 verses