1ਤਾਂ ਈਜ਼ਬਲ ਨੇ ਸ਼ੰਦੇਸ਼ਵਾਹਕ ਦੇ ਰਾਹੀਂ ਏਲੀਯਾਹ ਨੂੰ ਇਹ ਆਖਦਿਆਂ ਸੁਨੇਹਾ ਭੇਜਿਆ, “ਜੇਕਰ ਕੱਲ ਤਾਈਂ ਮੈਂ ਤੈਨੂੰ ਨਹੀਂ ਮਾਰਿਆ, ਜਿਵੇਂ ਤੂੰ ਨਬੀਆਂ ਨੂੰ ਮਾਰਿਆ,ਤਾਂ ਦੇਵਤੇ ਮੈਨੂੰ ਵੀ ਮਾਰ ਦੇਣ।”"
2ਜਦੋਂ ਏਲੀਯਾਹ ਨੇ ਇਹ ਸੁਣਿਆਂ ਤਾਂ ਉਹ ਡਰ ਗਿਆ ਤੇ ਉਹ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜ ਨਿਕਲਿਆ। ਉਸ ਦੇ ਨਾਲ ਉਸਦਾ ਸੇਵਕ ਵੀ ਸੀ। ਉਹ ਦੋਵੇਂ ਬਏਰਸ਼ਬਾ ਨੂੰ ਗਏ, ਜੋ ਯਹੂਦਾਹ ਦਾ ਹੈ। ਏਲੀਯਾਹ ਆਪਣੇ ਸੇਵਕ ਨੂੰ ਬਏਰਸ਼ਬਾ ਵਿੱਚ ਹੀ ਛੱਡ ਗਿਆ।"
3ਫ਼ਿਰ ਉਹ ਸਾਰਾ ਦਿਨ ਏਲੀਯਾਹ ਉਜਾੜ ਵਿੱਚ ਚਲਦਾ ਰਿਹਾ। ਥੱਕ ਕੇ ਉਹ ਇੱਕ ਝਾੜੀ ਹੇਠ ਬੈਠ ਗਿਆ। ਉਸ ਨੇ ਬੈਠ ਕੇ ਮੌਤ ਮੰਗੀ ਤੇ ਆਖਿਆ, “ਹੇ ਯਹੋਵਾਹ! ਮੈਂ ਬਹੁਤ ਜੀਅ ਲਿਆ। ਹੁਣ ਮੈਨੂੰ ਮੌਤ ਦੇ ਦੇਹ ਕਿਉਂ ਜੋ ਮੈਂ ਆਪਣੇ ਪੁਰਖਿਆਂ ਨਾਲੋਂ ਕਿਤੇ ਚੰਗਾ ਨਹੀਂ ਹਾਂ।”"
4ਤਦ ਏਲੀਯਾਹ ਬਿਰਛ ਹੇਠਾਂ ਲੰਮਾਂ ਪੈ ਗਿਆ ਅਤੇ ਸੌਂ ਗਿਆ। ਇੱਕ ਦੂਤ ਏਲੀਯਾਹ ਕੋਲ ਆਇਆ ਅਤੇ ਆਕੇ ਉਸ ਨੇ ਏਲੀਯਾਹ ਨੂੰ ਛੋਹਿਆ ਅਤੇ ਆਖਿਆ, “ਉੱਠ! ਅਤੇ ਖਾ-ਪੀ!”"
5ਏਲੀਯਾਹ ਉੱਠਿਆ ਅਤੇ ਉਸ ਨੇ ਵੇਖਿਆ ਉਸ ਦੇ ਕੋਲ ਹੀ ਕੋਲਿਆਂ ਤੇ ਪੱਕਿਆ ਇੱਕ ਕੇਕ ਅਤੇ ਪਾਣੀ ਦਾ ਭਾਂਡਾ ਪਿਆ ਹੈ। ਏਲੀਯਾਹ ਨੇ ਖਾਧਾ ਅਤੇ ਪੀਤਾ ਅਤੇ ਫ਼ਿਰ ਸੌਂ ਗਿਆ।"

6ਕੁਝ ਦੇਰ ਬਾਅਦ, ਯਹੋਵਾਹ ਦਾ ਦੂਤ ਫ਼ਿਰ ਉਸ ਕੋਲ ਆਇਆ ਅਤੇ ਉਸ ਨੂੰ ਛੂਹ ਕੇ ਆਖਿਆ, “ਉੱਠ! ਕੁਝ ਖਾ-ਪੀ ਲੈ! ਜੇਕਰ ਤੂੰ ਕੁਝ ਨਹੀਂ ਖਾਵੇਂ-ਪੀਵੇਂਗਾ , ਤਾਂ ਯਾਤਰਾ ਤੇਰੇ ਲਈ ਬਹੁਤ ਥਕਾਉਣ ਵਾਲੀ ਹੋਵੇਗੀ!”"
7ਤਾਂ ਏਲੀਯਾਹ ਉੱਠਿਆ ਅਤੇ ਉਸ ਨੇ ਖਾਧਾ-ਪੀਤਾ। ਭੋਜਨ ਨੇ ਏਲੀਯਾਹ ਨੂੰ ਇੰਨੀ ਤਾਕਤ ਦਿੱਤੀ ਕਿ ਉਹ 40 ਦਿਨ ਅਤੇ 40 ਰਾਤਾਂ ਚੱਲ ਸੱਕਿਆ ਜਦੋਂ ਤੱਕ ਕਿ ਉਹ ਹੋਰੇਬ ਵਿਖੇ ਪਰਮੇਸ਼ੁਰ ਦੇ ਪਰਬਤ ਤੇ ਨਹੀਂ ਪਹੁੰਚ ਗਿਆ।"
8ਉੱਥੇ ਏਲੀਯਾਹ ਇੱਕ ਗੁਫ਼ਾ ਵਿੱਚ ਸਾਰੀ ਰਾਤ ਟਿਕਿਆ। ਤਦ ਯਹੋਵਾਹ ਨੇ ਏਲੀਯਾਹ ਨੂੰ ਆਖਿਆ, “ਹੇ ਏਲੀਯਾਹ, ਤੂੰ ਇੱਥੇ ਕੀ ਕਰਦਾ ਹੈਂ?”"
9ਅੱਗੋਂ ਉਸ ਨੇ ਕਿਹਾ, “ਹੇ ਯਹੋਵਾਹ ਪਰਮੇਸ਼ੁਰ ਸਰਬ-ਸੱਕਤੀਮਾਨ, ਮੈਂ ਤੇਰੇ ਬਾਰੇ ਬਹੁਤ ਉਤਸਾਹਿਤ ਰਿਹਾ ਹਾਂ। ਪਰ ਇਸਰਾਏਲ ਦੇ ਲੋਕਾਂ ਨੇ ਤੇਰੇ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਨਾ ਨਿਭਾਇਆ, ਉਨ੍ਹਾਂ ਨੇ ਤੇਰੀਆਂ ਜਗਵੇਦੀਆਂ ਨੂੰ ਨਸ਼ਟ ਕੀਤਾ, ਤੇਰੇ ਨਬੀਆਂ ਨੂੰ ਮਾਰ ਦਿੱਤਾ। ਸਿਰਫ਼ ਇੱਕਲਾ ਮੈਂ ਹੀ ਬੱਚਿਆਂ ਹਾਂ ਤੇ ਉਹ ਮੈਨੂੰ ਵੀ ਮਾਰਨਾ ਚਾਹੁੰਦੇ ਹਨ।”"
10ਫ਼ੇਰ ਯਹੋਵਾਹ ਨੇ ਏਲੀਯਾਹ ਨੂੰ ਆਖਿਆ, “ਜਾ, ਮੇਰੇ ਸਾਹਮਣੇ ਉਸ ਪਰਬਤ ਤੇ ਖੜ੍ਹਾ ਹੋ ਜਾ। ਮੈਂ ਤੇਰੇ ਕੋਲ ਦੀ ਲੰਘਾਂਗਾ।” ਫ਼ੇਰ ਇੱਕ ਬਹੁਤ ਜੋਰਦਾਰ ਹਵਾ ਵਗੀ। ਜਿਸ ਨੇ ਪਰਬਤਾਂ ਨੂੰ ਚੀਰ ਦਿੱਤਾ। ਇਸ ਨੇ ਵਿਸ਼ਾਲ ਚੱਟਾਨਾਂ ਨੂੰ ਯਹੋਵਾਹ ਦੇ ਸਾਹਮਣੇ ਚੀਰ ਦਿੱਤਾ। ਪਰ ਉਹ ਹਵਾ ਯਹੋਵਾਹ ਨਹੀਂ ਸੀ! ਉਸ ਹਵਾ ਤੋਂ ਮਗਰੋਂ, ਓੱਥੇ ਭੂਚਾਲ ਆਇਆ। ਪਰ ਉਹ ਭੂਚਾਲ ਯਹੋਵਾਹ ਨਹੀਂ ਸੀ।"

11ਭੂਚਾਲ ਤੋਂ ਮਗਰੋਂ, ਓੱਥੇ ਇੱਕ ਅੱਗ ਆਈ। ਪਰ ਅੱਗ ਯਹੋਵਾਹ ਨਹੀਂ ਸੀ। ਅੱਗ ਤੋਂ ਮਗਰੋਂ, ਚੁੱਪ ਸੀ, ਇੱਕ ਕੋਮਲ ਆਵਾਜ਼।"
12ਜਦੋਂ ਏਲੀਯਾਹ ਨੇ ਆਵਾਜ਼ ਸੁਣੀ, ਉਸ ਨੇ ਆਪਣਾ ਚਿਹਰਾ ਢੱਕਣ ਲਈ ਆਪਣੇ ਚੋਲੇ ਦਾ ਇਸਤੇਮਾਲ ਕੀਤਾ। ਫ਼ੇਰ ਉਹ ਗਿਆ ਅਤੇ ਗੁਫ਼ਾ ਦੇ ਪ੍ਰਵੇਸ਼ ਤੇ ਖਲੋ ਗਿਆ। ਫ਼ਿਰ ਇੱਕ ਆਵਾਜ਼ ਨੇ ਉਸ ਨੂੰ ਆਖਿਆ, “ਏਲੀਯਾਹ, ਤੂੰ ਇੱਥੇ ਕਿਉਂ ਹੈਂ?”"
13ਏਲੀਯਾਹ ਨੇ ਆਖਿਆ, “ਹੇ ਯਹੋਵਾਹ ਪਰਮੇਸ਼ੁਰ ਸਰਬ ਸ਼ਕਤੀਮਾਨ, ਮੈਂ ਤੇਰੇ ਬਾਰੇ ਬਹੁਤ ਉਤਸਾਹਿਤ ਰਿਹਾ ਹਾਂ। ਪਰ ਇਸਰਾਏਲ ਦੇ ਲੋਕਾਂ ਨੇ ਤੇਰੇ ਨਾਲ ਆਪਣੇ ਇਕਰਾਰਨਾਮੇ ਨੂੰ ਤੋੜ ਦਿੱਤਾ। ਉਨ੍ਹਾਂ ਨੇ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਅਤੇ ਉਨ੍ਹਾਂ ਨੇ ਤੇਰੇ ਨਬੀਆਂ ਨੂੰ ਮਾਰਿਆ। ਮੈਂ ਹੀ ਇੱਕ ਨਬੀ ਹਾਂ ਜਿਹੜਾ ਹਾਲੇ ਜਿਉਂਦਾ ਹਾਂ। ਅਤੇ ਹੁਣ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।”"
14ਯਹੋਵਾਹ ਨੇ ਆਖਿਆ, “ਜਾ ਅਤੇ ਉਜਾੜ ਦੇ ਰਾਹ ਦੰਮਿਸਕ ਨੂੰ ਪਰਤ ਜਾ ਅਤੇ ਉੱਥੇ ਜਾਕੇ ਹਜ਼ਾਏਲ ਨੂੰ ਮਸਹ ਕਰਕੇ ਅਰਾਮ ਦਾ ਪਾਤਸ਼ਾਹ ਬਣਾ।"
15ਅਤੇ ਨਿਮਸ਼ੀ ਦੇ ਪੁੱਤਰ ਯੇਹੂ ਨੂੰ ਮਸਹ ਕਰਕੇ ਇਸਰਾਏਲ ਦਾ ਪਾਤਸ਼ਾਹ ਬਣਾ ਅਤੇ ਸ਼ਾਫ਼ਾਟ ਦੇ ਪੁੱਤਰ ਏਲੀਸ਼ਾ ਨੂੰ ਜੋ ਆਬੇਲ ਮਹੋਲਾਹ ਦਾ ਹੈ, ਨੂੰ ਮਸਹ ਕਰ, ਕਿ ਉਹ ਤੇਰੀ ਥਾਂ ਨਬੀ ਹੋਵੇ।"

16ਹਜ਼ਾਏਲ ਬਹੁਤ ਸਾਰੇ ਬਦ ਲੋਕਾਂ ਦੀ ਹਤਿਆ ਕਰੇਗਾ। ਜਿਹੜਾ ਕੋਈ ਹਜ਼ਾਏਲ ਦੀ ਤਲਵਾਰ ਤੋਂ ਬਚ ਜਾਵੇਗਾ, ਉਸ ਨੂੰ ਯੇਹੂ ਮਾਰ ਮੁਕਾਵੇਗਾ ਅਤੇ ਜੋ ਕੋਈ ਯੇਹੂ ਦੇ ਵਾਰ ਤੋਂ ਬਚ ਨਿਕਲੇਗਾ, ਉਸ ਨੂੰ ਏਲੀਸ਼ਾ ਖਤਮ ਕਰ ਦੇਵੇਗਾ।"
17ਏਲੀਯਾਹ, ਇਸਰਾਏਲ ਵਿੱਚ ਇੱਕ ਤੂੰ ਹੀ ਵਫ਼ਾਦਾਰ ਮਨੁੱਖ ਨਹੀਂ। ਉਹ ਆਦਮੀ ਅਨੇਕਾਂ ਲੋਕਾਂ ਨੂੰ ਮਾਰਨਗੇ, ਪਰ ਫ਼ਿਰ ਵੀ, ਉਸ ਤੋਂ ਬਿਨਾ ਇਸਰਾਏਲ ਵਿੱਚ 7,000 ਲੋਕ ਬਚੇ ਰਹਿਣਗੇ ਜਿਹੜੇ ਕਦੇ ਵੀ ਬਆਲ ਦੇ ਅੱਗੇ ਨਹੀਂ ਝੁਕੇ। ਮੈਂ ਉਨ੍ਹਾਂ 7,000 ਲੋਕਾਂ ਨੂੰ ਜਿਉਂਦਿਆਂ ਰਹਿਣ ਦੇਵਾਂਗਾ, ਕਿਉਂ ਕਿ ਉਨ੍ਹਾਂ ਕਦੇ ਬਆਲ ਦੇ ਬੁੱਤ ਨੂੰ ਨਹੀਂ ਚੁੰਮਿਆ।”"
18ਏਲੀਸ਼ਾ ਦਾ ਨਬੀ ਬਣਨਾ ਤਾਂ ਏਲੀਯਾਹ ਉੱਥੋਂ ਤੁਰ ਪਿਆ ਅਤੇ ਸ਼ਾਫ਼ਾਟ ਦੇ ਪੁੱਤਰ ਏਲੀਸ਼ਾ ਨੂੰ ਲੱਭਣ ਲਈ ਚੱਲਿਆ ਗਿਆ। ਉਸ ਵਕਤ, ਏਲੀਸ਼ਾ ਖੇਤ ਦੀ ਵਾਹੀ ਕਰ ਰਿਹਾ ਸੀ। ਉਸ ਕੋਲ ਬਲਦਾਂ ਦੀਆਂ 12 ਜੋੜੀਆਂ ਸਨ ਅਤੇ ਬਾਰ੍ਹਵੀ ਤੇ ਉਹ ਖੁਦ ਸੀ। ਜਦੋਂ ਏਲੀਯਾਹ ਉੱਥੇ ਪਹੁੰਚਿਆ, ਉਹ ਏਲੀਸ਼ਾ ਕੋਲ ਗਿਆ ਅਤੇ ਆਪਣਾ ਚੋਲਾ ਉਸ ਉੱਪਰ ਪਾ ਦਿੱਤਾ।"
19ਏਲੀਸ਼ਾ ਨੇ ਉਸੇ ਵਕਤ ਆਪਣੇ ਡੰਗਰਾਂ ਨੂੰ ਛੱਡ ਕੇ ਏਲੀਯਾਹ ਦੇ ਮਗਰ ਭੱਜ ਪਿਆ ਅਤੇ ਏਲੀਸ਼ਾ ਨੇ ਕਿਹਾ, “ਮੈਨੂੰ ਪਰਵਾਨਗੀ ਦੇ ਤਾਂ ਜੋ ਮੈਂ ਆਪਣੇ ਮਾਂ-ਬਾਪ ਨੂੰ ਚੁੰਮ ਆਵਾਂ ਤਾਂ ਮੈਂ ਤੇਰੇ ਪਿੱਛੇ ਲੱਗ ਜਾਵਾਂਗਾ।” ਤਾਂ ਏਲੀਯਾਹ ਨੇ ਆਖਿਆ, “ਠੀਕ ਹੈ! ਤੂੰ ਜਾ! ਮੈਂ ਤੈਨੂੰ ਨਹੀਂ ਰੋਕਦਾ।”"
20ਤਦ ਏਲੀਸ਼ਾ ਨੇ ਆਪਣੇ ਪਰਿਵਾਰ ਨਾਲ ਮਿਲਕੇ ਖਾਸ ਭੋਜਨ ਕੀਤਾ। ਉਸ ਨੇ ਆਪਣੇ ਬਲਦ ਮਾਰੇ ਅਤੇ ਆਪਣੇ ਪੰਜਾਲੀ ਨੂੰ ਅੱਗ ਬਾਲਣ ਲਈ ਲੱਕੜਾਂ ਵਜੋਂ ਇਸਤੇਮਾਲ ਕਰਕੇ ਮਾਸ ਰਿੰਨਿਆ। ਫ਼ੇਰ ਉਸ ਨੇ ਰਿੰਨ੍ਹੇ ਹੋਏ ਨੂੰ ਖਾਣ ਲਈ ਹਰੇਕ ਨੂੰ ਵੰਡਿਆ। ਫ਼ਿਰ ਉਹ ਉੱਠਿਆ ਅਤੇ ਏਲੀਯਾਹ ਦੇ ਪਿੱਛੇ ਲੱਗ ਗਿਆ ਅਤੇ ਉਸ ਦਾ ਸੇਵਾਦਾਰ ਬਣ ਗਿਆ।"

21ਬਨ-ਹਦਦ ਅਤੇ ਅਹਾਬ ਦਾ ਜੰਗ ਤੇ ਜਾਣਾ ਬਨ-ਹਦਦ ਅਰਾਮ ਦਾ ਪਾਤਸ਼ਾਹ ਸੀ। ਉਸ ਨੇ ਆਪਣੀ ਸਾਰੀ ਸੈਨਾ ਇਕੱਠੀ ਕੀਤੀ। ਉਸ ਨਾਲ 32 ਰਾਜੇ ਉਸ ਸੰਗ ਸਨ, ਜਿਨ੍ਹਾਂ ਕੋਲ ਘੋੜੇ ਅਤੇ ਰੱਥ ਵੀ ਸਨ। ਉਨ੍ਹਾਂ ਸਾਮਰਿਯਾ ਤੇ ਹਮਲਾ ਕੀਤਾ ਅਤੇ ਉਸ ਦੇ ਵਿਰੁੱਧ ਲੜੇ।"
22ਰਾਜੇ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਅੰਦਰ ਸੰਦੇਸ਼ਵਾਹਕ ਭੇਜੇ।"
23ਸੰਦੇਸ਼ ਇਹ ਸੀ ਕਿ, “ਬਨ-ਹਦਦ ਆਖਦਾ ਹੈ, ‘ਤੂੰ ਆਪਣਾ ਚਾਂਦੀ-ਸੋਨਾ ਮੈਨੂੰ ਦੇ ਦੇ ਅਤੇ ਤੂੰ ਆਪਣੀਆਂ ਇਸਤ੍ਰੀਆਂ ਅਤੇ ਬੱਚੇ ਵੀ ਮੈਨੂੰ ਦੇ।’”"
24ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਹੇ ਮੇਰੇ ਪਾਤਸ਼ਾਹ! ਮੇਰੇ ਸੁਆਮੀ। ਮੈਂ ਮੰਨਦਾ ਹਾਂ ਕਿ ਜੋ ਕੁਝ ਹੁਣ ਮੇਰਾ ਹੈ ਉਹ ਤੁਹਾਡਾ ਹੀ ਹੈ।”"
25ਤਦ ਸੰਦੇਸ਼ਵਾਹਕ ਅਹਾਬ ਕੋਲ ਵਾਪਸ ਆ ਅਤੇ ਆਖਿਆ, “ਬਨ-ਹਦਦ ਆਖਦਾ ਹੈ, ‘ਮੈਂ ਪਹਿਲਾਂ ਹੀ ਤੈਨੂੰ ਤੇਰੀ ਸਾਰੀ ਚਾਂਦੀ, ਸੋਨਾ, ਪਤਨੀਆਂ ਅਤੇ ਬੱਚੇ ਮੈਨੂੰ ਦੇਣ ਲਈ ਕਿਹਾ ਸੀ।"

26ਪਰ ਹੁਣ ਮੈਂ ਕੱਲ ਇਸ ਵੇਲੇ ਆਪਣਿਆਂ ਅਫ਼ਸਰਾਂ ਨੂੰ ਤੇਰੇ ਕੋਲ ਭੇਜਾਂਗਾ ਤੇ ਉਹ ਤੇਰੇ ਮਹਿਲ ਅਤੇ ਤੇਰੇ ਸੇਵਕਾਂ ਤੇ ਅਫ਼ਸਰਾਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਜੋ ਕੁਝ ਵੀ ਤੇਰੀ ਨਜ਼ਰ ਵਿੱਚ ਵੱਧੀਆਂ ਹੈ ਉਹ ਆਪਣੇ ਹੱਥਾਂ ਵਿੱਚ ਚੁੱਕ ਕੇ ਮੇਰੇ ਕੋਲ ਲੈ ਆਉਣਗੇ।’”"
27ਤਾਂ ਅਹਾਬ ਪਾਤਸ਼ਾਹ ਨੇ ਦੇਸ ਦੇ ਸਾਰੇ ਬਜ਼ੁਰਗਾਂ ਦੀ ਇੱਕ ਸਭਾ ਬੁਲਾਈ ਅਤੇ ਆਖਿਆ, “ਵੇਖੋ, ਬਨ-ਹਦਦ ਸਾਨੂੰ ਨੁਕਸਾਨ ਪਹੁੰਚਾਉਣਾ ਚਾਹ ਰਿਹਾ ਹੈ! ਉਸ ਨੇ ਮੈਥੋਂ ਮੇਰੀਆਂ ਪਤਨੀਆਂ, ਮੇਰੇ ਬੱਚੇ ਤੇ ਮੇਰਾ ਸੋਨਾ-ਚਾਂਦੀ ਮੰਗਿਆ ਹੈ, ਅਤੇ ਮੈਂ ਉਸ ਨੂੰ ਮਨ੍ਹਾ ਨਹੀਂ ਕੀਤਾ। ਹੁਣ ਉਹ ਮੇਰੀ ਹਰ ਵਸਤੂ ਹਥਿਆਉਣਾ ਚਾਹੁੰਦਾ ਹੈ।”"
28ਪਰ ਅੱਗੋਂ ਸਾਰੇ ਬਜ਼ੁਰਗਾਂ ਨੇ ਤੇ ਸਾਰੇ ਲੋਕਾਂ ਨੇ ਆਖਿਆ, “ਉਸ ਦੀ ਨਾ ਸੁਣੋ! ਉਸਦਾ ਕਹਿਣਾ ਨਾ ਮੰਨੋ।”"
29ਤਾਂ ਅਹਾਬ ਨੇ ਬਨ-ਹਦਦ ਨੂੰ ਇਹ ਕਹਿੰਦਿਆਂ ਸੁਨੇਹਾ ਭੇਜਿਆ, “ਤੂੰ ਜੋ ਪਹਿਲਾਂ ਕਿਹਾ ਸੀ ਮੈਂ ਉਹੀ ਕਰਾਂਗਾ, ਪਰ ਮੈਂ ਤੇਰਾ ਦੂਸਰਾ ਆਦੇਸ਼ ਨਹੀਂ ਮੰਨ ਸੱਕਦਾ।” ਬਨ-ਹਦਦ ਦੇ ਆਦਮੀਆਂ ਨੇ ਇਹ ਸੁਨੇਹਾ ਪਾਤਸ਼ਾਹ ਨੂੰ ਦਿੱਤਾ।"
30ਤਾਂ ਫ਼ਿਰ ਉਹ ਬਨ-ਹਦਦ ਤੋਂ ਇਹ ਕਹਿੰਦਿਆਂ ਇੱਕ ਹੋਰ ਸੁਨੇਹਾ ਲੈਕੈ ਆਏ, “ਮੈਂ ਸਾਮਰਿਯਾ ਨੂੰ ਬਿਲਕੁਲ ਤਬਾਹ ਕਰ ਦੇਵਾਂਗਾ। ਮੈਂ ਇਕਰਾਰ ਕਰਦਾ ਹਾਂ ਕਿ ਇਸ ਜਗ੍ਹਾ ਤੇ ਕੁਝ ਵੀ ਨਹੀਂ ਬਚੇਗਾ! ਇੱਥੇ ਮੇਰੇ ਆਦਮੀਆਂ ਦੇ ਉਨ੍ਹਾਂ ਦੇ ਘਰਾਂ ਨੂੰ ਇੱਕ ਨਿਸ਼ਾਨੀ ਵਜੋਂ ਲਿਜਾਣ ਲਈ ਵੀ ਕਾਫ਼ੀ ਨਹੀਂ ਬਚੇਗਾ।”"

31ਜਵਾਬ ’ਚ ਰਾਜੇ ਆਹਾਬ ਨੇ ਆਖਿਆ, “ਬਨ-ਹਦਦ ਨੂੰ ਆਖੋ ਕਿ ਸਿਪਾਹੀ ਜੰਗ ਤੋਂ ਬਾਅਦ ਸ਼ੇਖੀ ਮਾਰਦੇ ਹਨ ਪਹਿਲਾਂ ਨਹੀਂ।”"
You have read 1Kings 14
31 verses