Lumina
1Kings

The Kingdom Divided

1Kings 12·Punjabi Bible

1ਸੋ ਏਲੀਯਾਹ ਨੇ ਉਹੀ ਕੁਝ ਕੀਤਾ ਜੋ ਕੁਝ ਯਹੋਵਾਹ ਨੇ ਉਸ ਨੂੰ ਕਰਨ ਨੂੰ ਕਿਹਾ। ਤਦ ਉਹ ਕਰੀਥ ਦੇ ਨਾਲੇ ਜੋ ਯਰਦਨ ਦਰਿਆ ਦੇ ਪੂਰਬ ਵੱਲ ਸੀ ਰਹਿਣ ਲੱਗਾ।"

2ਪਹਾੜੀ ਕਾਂ ਹਰ ਰੋਜ਼ ਸਵੇਰੇ, ਸ਼ਾਮ ਉਸ ਨੂੰ ਭੋਜਨ ਪੁੱਜਦਾ ਕਰਦੇ ਅਤੇ ਏਲੀਯਾਹ ਉਸ ਨਦੀ ਵਿੱਚੋਂ ਪਾਣੀ ਪੀ ਲੈਂਦਾ।"

3ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂ ਕਿ ਧਰਤੀ ਤੇ ਕੋਈ ਮੀਂਹ ਨਾ ਪਿਆ।"

4ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ,"

5“ਉੱਠ ਅਤੇ ਸੀਦੋਨ ਦੇ ਸਾਰਫ਼ਥ ਨੂੰ ਚੱਲਾ ਜਾ ਅਤੇ ਉੱਥੇ ਜਾਕੇ ਟਿਕ ਜਾ। ਉੱਥੇ ਇੱਕ ਔਰਤ ਉਸ ਜਗ੍ਹਾ ਦੇ ਕਰੀਬ ਰਹਿੰਦੀ ਹੈ ਜਿਸਦਾ ਕਿ ਪਤੀ ਮਰ ਚੁੱਕਾ ਹੈ। ਮੈਂ ਉਸ ਨੂੰ ਹੁਕਮ ਕੀਤਾ ਹੈ ਤੇ ਉਹ ਤੈਨੂੰ ਭੋਜਨ ਦੇਵੇਗੀ।”"

1Kings 12 illustration - 1Kings Chapter 12

6ਤਾਂ ਏਲੀਯਾਹ ਸਾਰਫ਼ ਨੂੰ ਚੱਲਾ ਗਿਆ। ਜਦੋਂ ਉਹ ਸ਼ਹਿਰ ਦੇ ਫ਼ਾਟਕ ਕੋਲ ਪੁਜਿਆ ਤਾਂ ਉਸ ਨੇ ਇੱਕ ਔਰਤ ਵੇਖੀ। ਉਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਜੰਗਲ ਚੋ ਅੱਗ ਬਾਲਣ ਲਈ ਲੱਕੜ ਇਕੱਠੀ ਕਰ ਰਹੀ ਸੀ ਤਾਂ ਏਲੀਯਾਹ ਨੇ ਉਸ ਨੂੰ ਕਿਹਾ, “ਕੀ ਤੂੰ ਮੈਨੂੰ ਪਿਆਲੇ ’ਚ ਕੁਝ ਪਾਣੀ ਦੇ ਸੱਕਦੀ ਹੈਂ, ਤਾਂ ਜੋ ਮੈਂ ਆਪਣੀ ਪਿਆਸ ਮਿਟਾ ਲਵਾਂ?”"

7ਜਦੋਂ ਔਰਤ ਉਸ ਲਈ ਪਾਣੀ ਲੈਣ ਗਈ ਤਾਂ ਏਲੀਯਾਹ ਨੇ ਕਿਹਾ, “ਕਿਰਪਾ ਕਰਕੇ ਮੇਰੇ ਲਈ ਇੱਕ ਰੋਟੀ ਦਾ ਟੁਕੜਾ ਵੀ ਲੈ ਆਵੀਂ!”"

8ਉਸ ਔਰਤ ਨੇ ਕਿਹਾ, “ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਸੌਂਹ ਖਾਕੇ ਕਹਿਂਦੀ ਹਾਂ ਕਿ ਮੇਰੇ ਕੋਲ ਤੈਨੂੰ, ਖਾਣ ਵਾਸਤੇ ਦੇਣ ਲਈ ਰੋਟੀ ਨਹੀਂ ਹੈ। ਸਿਰਫ਼ ਮਰਤਬਾਨ ਵਿੱਚ ਥੋੜਾ ਜਿਹਾ ਆਟਾ ਹੈ ਅਤੇ ਬੋਤਲ ਵਿੱਚ ਕੁਝ ਕਿ ਜੈਤੂਨ ਦਾ ਤੇਲ ਹੈ। ਮੈਂ ਇੱਥੇ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲਈ ਆਈ ਸਾਂ। ਫ਼ੇਰ ਮੈਂ ਘਰ ਨੂੰ ਜਾਕੇ ਮੇਰੇ ਅਤੇ ਮੇਰੇ ਪੁੱਤਰ ਲਈ ਆਖੀਰੀ ਭੋਜਨ ਤਿਆਰ ਕਰਾਂਗੀ। ਅਸੀਂ ਇਸ ਨੂੰ ਖਾਵਾਂਗੇ ਅਤੇ ਫ਼ੇਰ ਭੁੱਖ ਕਾਰਣ ਮਰ ਜਾਵਾਂਗੇ।”"

9ਏਲੀਯਾਹ ਨੇ ਉਸ ਔਰਤ ਨੂੰ ਆਖਿਆ, “ਫ਼ਿਕਰ ਨਾ ਕਰ! ਜਿਵੇਂ ਤੂੰ ਕਿਹਾ ਹੈ ਇੰਝ ਹੀ ਘਰ ਜਾਕੇ ਆਪਣਾ ਭੋਜਨ ਤਿਆਰ ਕਰ। ਪਰ ਪਹਿਲਾਂ ਤੂੰ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲਿਆ, ਉਸ ਤੋਂ ਬਾਅਦ ਹੀ ਆਪਣੇ ਅਤੇ ਆਪਣੇ ਪੁੱਤਰ ਵਾਸਤੇ ਪਕਾਵੀਂ।"

10ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਉਹ ਆਟੇ ਵਾਲਾ ਮਰਤਬਾਨ ਕਦੇ ਵੀ ਖਾਲੀ ਨਾ ਹੋਵੇਗਾ ਤੇ ਤੇਰੀ ਬੋਤਲ ਵਿੱਚ ਹਮੇਸ਼ਾ ਤੇਲ ਭਰਿਆ ਰਹੇਗਾ। ਇਹ ਤਦ ਤੱਕ ਸਿਲਸਿਲਾ ਚੱਲਦਾ ਰਹੇਗਾ, ਜਦ ਤੀਕ ਯਹੋਵਾਹ ਇਸ ਧਰਤੀ ਤੇ ਮੀਂਹ ਨਹੀਂ ਪਾਉਂਦਾ।’”"

1Kings 12 illustration - 1Kings Chapter 12

11ਤਾਂ ਉਹ ਔਰਤ ਆਪਣੇ ਘਰ ਨੂੰ ਪਰਤੀ ਤੇ ਉਸ ਨੇ ਉਵੇਂ ਹੀ ਕੀਤਾ ਜਿਵੇਂ ਏਲੀਯਾਹ ਨੇ ਉਸ ਨੂੰ ਆਖਿਆ ਸੀ। ਇਉਂ ਏਲੀਯਾਹ, ਔਰਤ ਤੇ ਉਸਦਾ ਪੁੱਤਰ ਕਾਫ਼ੀ ਦਿਨਾਂ ਤੱਕ ਭੋਜਨ ਖਾਂਦੇ ਰਹੇ।"

12ਆਟੇ ਵਾਲਾ ਅਤੇ ਤੇਲ ਵਾਲ ਭਾਂਡਾ ਕਦੇ ਵੀ ਖਾਲੀ ਨਾ ਹੋਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਹੋਇਆ ਸੀ ਅਤੇ ਯਹੋਵਾਹ ਨੇ ਇਹ ਬਚਨ ਏਲੀਯਾਹ ਦੇ ਮੂੰਹੋਂ ਕਹੇ ਸਨ।"

13ਕੁਝ ਸਮੇਂ ਬਾਅਦ ਔਰਤ ਦਾ ਪੁੱਤਰ ਬੀਮਾਰ ਪੈ ਗਿਆ। ਉਹ ਦਿਨੋ ਦਿਨੀ ਵੱਧੇਰੇ ਬੀਮਾਰ ਹੁੰਦਾ ਗਿਆ ਅਤੇ ਅਖੀਰੀ ਉਸ ਵਿੱਚ ਸਾਹ ਵੀ ਨਾ ਰਹੇ।"

14ਤਾਂ ਉਸ ਔਰਤ ਨੇ ਏਲੀਯਾਹ ਨੂੰ ਕਿਹਾ, “ਤੂੰ ਪਰਮੇਸ਼ੁਰ ਦਾ ਮਨੁੱਖ ਹੈਂ, ਕੀ ਤੂੰ ਮੇਰੀ ਮਦਦ ਕਰ ਸੱਕਦਾ ਹੈਂ? ਜਾਂ ਤੂੰ ਇੱਥੇ ਮੈਨੂੰ ਮੇਰੇ ਪਾਪਾਂ ਦਾ ਚੇਤਾ ਹੀ ਕਰਵਾਉਣ ਲਈ ਆਇਆ ਹੈਂ? ਜਾਂ ਤੂੰ ਇੱਥੇ ਮੇਰੇ ਪੁੱਤਰ ਦੀ ਮੌਤ ਦਾ ਕਾਰਣ ਬਣਨ ਲਈ ਆਇਆ ਹੈਂ?”"

15ਏਲੀਯਾਹ ਨੇ ਕਿਹਾ, “ਆਪਣਾ ਪੁੱਤਰ ਮੈਨੂੰ ਦੇ!” ਏਲੀਯਾਹ ਨੇ ਉਸਤੋਂ ਉਸਦਾ ਪੁੱਤਰ ਲੈ ਕੇ ਉਸ ਨੂੰ ਪੌੜੀਆਂ ਚੜ੍ਹ ਕੇ ਉੱਪਰ ਲੈ ਗਿਆ। ਜਿਸ ਕਮਰੇ ਵਿੱਚ ਉਹ ਆਪ ਰਹਿੰਦਾ ਸੀ ਉਸ ਨੂੰ ਉੱਥੇ ਬਿਸਤਰ ਤੇ ਲੰਮਾ ਪਾ ਦਿੱਤਾ।"

1Kings 12 illustration - 1Kings Chapter 12

16ਫ਼ਿਰ ਏਲੀਯਾਹ ਨੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਹ ਵਿਧਵਾ ਔਰਤ ਮੈਨੂੰ ਆਪਣੇ ਘਰ ਵਿੱਚ ਪਨਾਹ ਦੇ ਰਹੀ ਹੈ, ਤੇ ਕੀ ਤੂੰ ਉਸ ਨਾਲ ਅਜਿਹੀ ਬਦਕਿਸਮਤੀ ਕਰੇਂਗਾ? ਕੀ ਤੂੰ ਚਾਹੇਂਗਾ ਕਿ ਉਸਦਾ ਪੁੱਤਰ ਮਰੇ?”"

17ਫ਼ਿਰ ਏਲੀਯਾਹ ਨੇ ਤਿੰਨ ਵਾਰ ਆਪਣੇ ਆਪ ਨੂੰ ਮੁੰਡੇ ਉੱਪਰ ਪਸਾਰਿਆ ਤੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਸ ਮੁੰਡੇ ਨੂੰ ਮੁੜ ਤੋਂ ਜੀਣ ਦੀ ਆਗਿਆ ਦੇ।”"

18ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਸੁਣੀ। ਮੁੰਡੇ ਨੇ ਮੁੜ ਤੋਂ ਸਾਹ ਲੈਣਾ ਸ਼ੁਰੂ ਕੀਤਾ। ਉਹ ਜਿਉ ਪਿਆ।"

19ਏਲੀਯਾਹ ਮੁੰਡੇ ਨੂੰ ਹੇਠਾਂ ਲੈ ਆਇਆ। ਏਲੀਯਾਹ ਨੇ ਮੁੰਡਾ ਉਸਦੀ ਮਾਂ ਦੇ ਹਵਾਲੇ ਕੀਤਾ ਅਤੇ ਕਿਹਾ, “ਵੇਖ ਤੇਰਾ ਪੁੱਤਰ ਜਿਉਂਦਾ ਹੈ।”"

20ਔਰਤ ਨੇ ਕਿਹਾ, “ਹੁਣ ਮੈਂ ਜਾਣ ਗਈ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਸੱਚ ਮੁੱਚ ਤੇਰੇ ਰਾਹੀਂ ਬੋਲਦਾ ਹੈ।”"

1Kings 12 illustration - 1Kings Chapter 12

21ਏਲੀਯਾਹ ਅਤੇ ਬਆਲ ਦੇ ਨਬੀ ਜਦੋਂ ਤੀਜੇ ਵਰ੍ਹੇ ਵਿੱਚ ਵੀ ਕੋਈ ਮੀਂਹ ਨਾ ਪਿਆ ਤਾਂ ਯਹੋਵਾਹ ਨੇ ਏਲੀਯਾਹ ਨੂੰ ਕਿਹਾ, “ਜਾ ਅਤੇ ਜਾਕੇ ਅਹਾਬ ਪਾਤਸ਼ਾਹ ਨੂੰ ਮਿਲ। ਮੈਂ ਜਲਦੀ ਹੀ ਮੀਂਹ ਵਰਸਾਵਾਂਗਾ।”"

22ਤਾਂ ਏਲੀਯਾਹ ਅਹਾਬ ਨੂੰ ਮਿਲਣ ਗਿਆ। ਉਸ ਵੇਲੇ ਸਾਮਰਿਯਾ ਵਿੱਚ ਕਾਲ ਪਿਆ ਹੋਇਆ ਸੀ।"

23ਤਾਂ ਅਹਾਬ ਨੇ ਓਬਦਿਆਹ ਨੂੰ ਜੋ ਕਿ ਉਸ ਦੇ ਮਹਿਲ ਦਾ ਦੀਵਾਨ ਸੀ ਆਪਣੇ ਕੋਲ ਆਉਣ ਨੂੰ ਕਿਹਾ ਓਬਦਿਆਹ ਵੈਸੇ ਵੀ ਯਹੋਵਾਹ ਦਾ ਸੱਚਾ ਭਗਤ ਸੀ।"

24ਇੱਕ ਵਾਰ ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢਦੀ ਪਈ ਸੀ ਤਾਂ ਓਬਦਿਆਹ ਨੇ 100 ਨਬੀਆਂ ਨੂੰ ਪੰਜਾਹ-ਪੰਜਾਹ ਕਰਕੇ ਦੋ ਗੁਫ਼ਾਵਾਂ ਵਿੱਚ ਲੁਕਾਅ ਦਿੱਤਾ। ਅਤੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ।"

25ਅਹਾਬ ਪਾਤਸ਼ਾਹ ਨੇ ਓਬਦਿਆਹ ਨੂੰ ਕਿਹਾ, “ਅਸੀਂ ਜਾਵਾਂਗੇ ਅਤੇ ਦੇਸ ਵਿੱਚਲੇ ਪਾਣੀ ਦੇ ਸਾਰੇ ਝਰਨਿਆਂ ਅਤੇ ਦਰਿਆਵਾਂ ਨੂੰ ਵੇਖਾਂਗੇ। ਹੋ ਸੱਕਦਾ ਅਸੀਂ ਘੋੜਿਆਂ ਅਤੇ ਖੱਚਰਾਂ ਨੂੰ ਜਿਉਂਦਿਆਂ ਰੱਖਣ ਲਈ ਕੁਝ ਘਾਹ ਲੱਭ ਲਈਏ। ਤਦ ਸਾਨੂੰ ਆਪਣੇ ਜਾਨਵਰ ਨਹੀਂ ਗੁਆਉਣੇ ਪੈਣਗੇ।”"

1Kings 12 illustration - 1Kings Chapter 12

26ਉਨ੍ਹਾਂ ਨੇ ਪਾਣੀ ਦੀ ਛਾਣ ਬੀਨ ਕਰਨ ਲਈ ਦੇਸ਼ ਦੋ ਹਿਸਿਆਂ ਨੂੰ ਆਪਣੇ ਵਿੱਚਕਾਰ ਵੰਡ ਲਿਆ। ਤਾਂ ਉਹ ਦੋਵੇਂ ਸਾਰੇ ਦੇਸ਼ ਵਿੱਚ ਘੁੰਮੇ। ਪਾਣੀ ਦੀ ਭਾਲ ਵਿੱਚ ਅਹਾਬ ਇੱਕ ਦਿਸ਼ਾ ਵੱਲ ਹੋ ਤੁਰਿਆ ਤੇ ਓਬਦਿਆਹ ਦੂਜੇ ਪਾਸੇ ਨੂੰ ਨਿਕਲ ਪਿਆ।"

27ਆਪਣੇ ਸਫ਼ਰ ਦੌਰਾਨ ਓਬਦਿਆਹ ਏਲੀਯਾਹ ਨੂੰ ਮਿਲਿਆ। ਓਬਦਿਆਹ ਨੇ ਏਲੀਯਾਹ ਨੂੰ ਪਛਾਣ ਲਿਆ, ਅਤੇ ਉਸ ਅੱਗੇ ਝੁਕ ਕੇ ਆਖਿਆ, “ਏਲੀਯਾਹ! ਸੁਆਮੀ, ਕੀ ਇਹ ਸੱਚਮੁੱਚ ਤੂੰ ਹੀ ਹੈਂ?”"

28ਏਲੀਯਾਹ ਨੇ ਆਖਿਆ, “ਹਾਂ, ਇਹ ਮੈਂ ਹੀ ਹਾਂ। ਜਾ ਅਤੇ ਜਾਕੇ ਆਪਣੇ ਸੁਆਮੀ ਪਾਤਸ਼ਾਹ ਨੂੰ ਕਹਿ ਕਿ ਮੈਂ ਇੱਥੇ ਹਾਂ!”"

29ਤਦ ਓਬਦਿਆਹ ਨੇ ਕਿਹਾ, “ਜੇਕਰ ਮੈਂ ਅਹਾਬ ਨੂੰ ਇਹ ਦੱਸ ਦਿੱਤਾ ਕਿ ਤੂੰ ਕਿੱਥੇ ਹੈਂ ਤਾਂ ਉਹ ਮੈਨੂੰ ਵੱਢ ਸੁੱਟੇਗਾ। ਮੈਂ ਤੇਰਾ ਕੁਝ ਨਹੀਂ ਵਿਗਾੜਿਆ ਤੇ ਤੂੰ ਮੈਨੂੰ ਕਿਉਂ ਮਰਵਾਉਣਾ ਚਾਹੁੰਦਾ ਹੈਂ?"

30ਮੈਂ ਯਹੋਵਾਹ ਤੇਰੇ ਪਰਮੇਸ਼ੁਰ, ਦੇ ਜੀਵਨ ਦੀ ਸੌਂਹ ਖਾਂਦਾ ਕਿ ਅਜਿਹੀ ਕੋਈ ਕੌਮ ਜਾਂ ਰਾਜ ਨਹੀਂ ਜਿੱਥੇ ਰਾਜੇ ਨੇ ਤੈਨੂੰ ਨਾ ਲੱਭਿਆ ਹੋਵੇ। ਜਦ ਕਿਸੇ ਵੀ ਰਾਜ ਜਾਂ ਕੌਮ ਨੇ ਉਸ ਨੂੰ ਕਿਹਾ ਕਿ ਤੂੰ ਉੱਥੇ ਨਹੀਂ ਹੈਂ, ਉਸ ਨੇ ਉਨ੍ਹਾਂ ਨੂੰ ਸੌਂਹ ਚੁਕਾਈ ਕਿ ਤੂੰ ਓੱਥੇ ਨਹੀਂ ਸੀ।"

1Kings 12 illustration - 1Kings Chapter 12

31ਤੇ ਹੁਣ ਤੂੰ ਚਾਹੁੰਦਾ ਹੈਂ ਕਿ ਮੈਂ ਜਾਕੇ ਇਹ ਆਖਾਂ ਕਿ ਤੂੰ ਇੱਥੇ ਹੈਂ?"

32ਜੇਕਰ ਮੈਂ ਜਾਕੇ ਅਹਾਬ ਪਾਤਸ਼ਾਹ ਨੂੰ ਇਹ ਆਖਾਂ ਕਿ ਤੂੰ ਇੱਥੇ ਹੈਂ ਤਾਂ ਹੋ ਸੱਕਦਾ ਹੈ ਯਹੋਵਾਹ ਤੈਨੂੰ ਚੁੱਕ ਕੇ ਕਿਸੇ ਦੂਜੇ ਥਾਂ ਲੈ ਜਾਵੇ ਤੇ ਜਦੋਂ ਅਹਾਬ ਪਾਤਸ਼ਾਹ ਤੈਨੂੰ ਇੱਥੇ ਵੇਖਣ ਲਈ ਆਵੇ ਤਾਂ ਤੂੰ ਇੱਥੋਂ ਗਾਇਬ ਹੋਵੇਂ।ਤਦ ਉਹ ਮੈਨੂੰ ਵੱਢ ਸੁੱਟੇਗਾ। ਮੈਂ ਜਦੋਂ ਬਾਲਕ ਹੀ ਸੀ ਤਦ ਤੋਂ ਯਹੋਵਾਹ ਨੂੰ ਮੰਨਦਾ ਆਇਆ ਹਾਂ।"

33ਮੇਰੇ ਸੁਆਮੀ ਨੇ ਉਹ ਨਹੀਂ ਸੁਣਿਆ ਜੋ ਮੈਂ ਕੀਤਾ। ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢ ਰਹੀ ਸੀ, ਮੈਂ ਉਨ੍ਹਾਂ ਵਿੱਚੋਂ 100 ਨਬੀਆਂ ਨੂੰ, ਦੋ ਗੁਫ਼ਾਵਾਂ ਵਿੱਚ ਪੰਜਾਹ-ਪੰਜਾਹ ਕਰਕੇ ਲੁਕਾਅ ਦਿੱਤਾ। ਮੈਂ ਉਨ੍ਹਾਂ ਲਈ ਰੋਟੀ ਅਤੇ ਪਾਣੀ ਵੀ ਲਿਆਉਂਦਾ ਹੁੰਦਾ ਸੀ।"

Chapter Complete

You have read 1Kings 12

33 verses