Lumina
1Kings

The Queen of Sheba

1Kings 10·Punjabi Bible

1ਰਹਬੁਆਮ ਦੇ ਮਰਨ ਤੋਂ ਬਾਅਦ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸ ਨੂੰ ਆਪਣੇ ਪੁਰਖਿਆਂ ਦੇ ਸ਼ਹਿਰ “ਦਾਊਦ ਦੇ ਸ਼ਹਿਰ” ਵਿੱਚ ਦਫ਼ਨਾਇਆ ਗਿਆ। (ਉਸਦੀ ਮਾਂ ਨਾਅਮਾਹ ਸੀ ਜੋ ਕਿ ਅੰਮੋਨਣ ਸੀ) ਰਹਬੁਆਮ ਦਾ ਪੁੱਤਰ ਅਬੀਯਾਮ ਉਸ ਦੇ ਉਪਰੰਤ ਪਾਤਸ਼ਾਹ ਬਣਿਆ।"

2ਯਹੂਦਾਹ ਦਾ ਪਾਤਸ਼ਾਹ, ਅਬੀਯਾਮ ਅਬੀਯਾਮ ਯਾਰਾਬੁਆਮ ਦੇ ਪੁੱਤਰ ਨਾਬਾਟ ਦੇ ਇਸਰਾਏਲ ਉਪਰ ਸਾਸਨ ਦੇ ਅਠਾਰਵੇਂ ਵਰ੍ਹੇ ਦੌਰਾਨ ਯਹੂਦਾਹ ਦਾ ਨਵਾਂ ਪਾਤਸਾਹ ਬਣਿਆ।"

3ਉਸ ਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਉਂ ਮਆਕਾਹ ਸੀ ਜੋ ਕਿ ਅਬਸ਼ਾਲੋਮ ਦੀ ਧੀ ਸੀ।"

4ਅਬੀਯਾਮ ਨੇ ਉਹ ਸਭ ਪਾਪ ਕੀਤੇ ਜਿਹੜੇ ਉਸਤੋਂ ਪਹਿਲਾਂ ਉਸ ਦੇ ਪਿਤਾ ਨੇ ਕੀਤੇ ਸਨ। ਉਹ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਸੀ। ਇੰਝ ਉਹ ਆਪਣੇ ਦਾਦੇ ਦਾਊਦ ਵਰਗਾ ਨਾ ਨਿਕਲਿਆ।"

5ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ ਇਸ ਲਈ ਉਸ ਦੇ ਕਾਰਣ ਯਹੋਵਾਹ ਨੇ ਯਰੂਸ਼ਲਮ ਵਿੱਚ ਅਬੀਯਾਮ ਨੂੰ ਰਾਜ ਦਿੱਤਾ ਅਤੇ ਯਹੋਵਾਹ ਨੇ ਉਸ ਨੂੰ ਇੱਕ ਪੁੱਤਰ ਦੀ ਬਖਸ਼ੀਸ਼ ਦਿੱਤੀ ਤਾਂ ਜੋ ਯਰੂਸ਼ਲਮ ’ਚ ਚਰਾਗ ਜਗਦਾ ਰਹੇ ਅਤੇ ਇਹ ਸ਼ਹਿਰ ਸੁਰੱਖਿਅਤ ਰਹੇ। ਇਹ ਸਭ ਉਸ ਨੇ ਦਾਊਦ ਲਈ ਕੀਤਾ।"

1Kings 10 illustration - 1Kings Chapter 10

6ਦਾਊਦ ਨੇ ਹਮੇਸ਼ਾ ਉਹੀ ਕੁਝ ਕੀਤਾ ਜੋ ਯਹੋਵਾਹ ਨੇ ਚਾਹਿਆ। ਉਸ ਨੇ ਹਮੇਸ਼ਾ ਯਹੋਵਾਹ ਦਾ ਹੁਕਮ ਮੰਨਿਆ ਸਿਰਫ਼ ਇੱਕ ਹੀ ਵਾਰ ਸੀ ਜਦੋਂ ਦਾਊਦ ਨੇ ਯਹੋਵਾਹ ਦੀ ਮਰਜ਼ੀ ਤੋਂ ਬਿਨਾ ਊਰੀਯਾਹ ਹਿੱਤੀ ਦੇ ਵਿਰੁੱਧ ਪਾਪ ਕੀਤਾ ਸੀ।"

7ਰਹਬੁਆਮ ਅਤੇ ਯਾਰਾਬੁਆਮ ਹਮੇਸ਼ਾ ਇੱਕ-ਦੂਸਰੇ ਦੇ ਖਿਲਾਫ਼ ਜੰਗ ਲੜਦੇ ਰਹਿੰਦੇ ਸਨ।"

8ਹੋਰ ਵੀ ਜੋ ਕੁਝ ਅਬੀਯਾਮ ਨੇ ਕੀਤਾ ਸਭ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹੈ। ਅਬੀਯਾਮ ਅਤੇ ਯਾਰਾਬੁਆਮ ਦੇ ਦਰਮਿਆਨ ਹਰ ਸਮੇਂ ਲੜਾਈ ਬਣੀ ਰਹੀ ਜਦ ਤੱਕ ਅਬੀਯਾਮ ਨੇ ਰਾਜ ਕੀਤਾ।"

9ਜਦੋਂ ਅਬੀਯਾਮ ਦੀ ਮੌਤ ਹੋਈ ਤਾਂ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਅਬੀਯਾਮ ਦਾ ਪੁੱਤਰ ਆਸਾ ਉਸਤੋਂ ਬਾਅਦ ਪਾਤਸ਼ਾਹ ਬਣਿਆ।"

10ਯਹੂਦਾਹ ਦਾ ਪਤਸ਼ਾਹ, ਆਸਾ ਯਾਰਾਬੁਆਮ ਦੇ ਇਸਰਾਏਲ ਉੱਪਰ ਰਾਜ ਕਰਨ ਦੇ 20ਵੇਂ ਵਰ੍ਹੇ, ਆਸਾ ਯਹੂਦਾਹ ਦਾ ਪਾਤਸ਼ਾਹ ਬਣਿਆ।"

1Kings 10 illustration - 1Kings Chapter 10

11ਆਸਾ ਨੇ ਯਰੂਸ਼ਲਮ ਵਿੱਚ 41ਵਰ੍ਹੇ ਰਾਜ ਕੀਤਾ। ਉਸਦੀ ਦਾਦੀ ਦਾ ਨਾਂ ਮਆਕਾਹ ਸੀ ਜੋ ਕਿ ਅਬਸ਼ਾਲੋਮ ਦੀ ਧੀ ਸੀ।"

12ਆਸਾ ਨੇ ਉਹ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ, ਜਿਵੇਂ ਕਿ ਉਸ ਦੇ ਪੁਰਖੇ ਦਾਊਦ ਨੇ ਕੀਤਾ ਸੀ। ਉਸ ਨੇ ਦੇਸ਼ ਵਿੱਚੋਂ ਉਨ੍ਹਾਂ ਆਦਮੀਆਂ ਨੂੰ ਕੱਢ ਦਿੱਤਾ ਜਿਹੜੇ ਕਾਮ ਵਾਸਨਾ ਲਈ ਆਪਣੇ ਸ਼ਰੀਰ ਵੇਚਦੇ ਸਨ ਅਤੇ ਉਨ੍ਹਾਂ ਬੁੱਤਾਂ ਨੂੰ ਵੀ ਬਾਹਰ ਕੱਢ ਦਿੱਤਾ ਜਿਹੜੇ ਉਸ ਦੇ ਪੁਰਖਿਆਂ ਨੇ ਬਣਾਏ ਸਨ।"

13ਆਸਾ ਨੇ ਆਪਣੀ ਦਾਦੀ ਮਆਕਾਹ ਨੂੰ ਵੀ ਰਾਣੀ ਦੇ ਰੁਤਬੇ ਤੋਂ ਹਟਾ ਦਿੱਤਾ ਕਿਉਂ ਕਿ ਮਆਕਾਹ ਨੇ ਵੀ ਦੇਵੀ ਅਸ਼ੇਰਾਹ ਦੇ ਭਿਆਨਕ ਬਿੰਬ ਨੂੰ ਘੜਿਆ ਸੀ। ਆਸਾ ਨੇ ਉਸ ਮੂਰਤ ਨੂੰ ਢਹਿ-ਢੇਰੀ ਕਰ ਦਿੱਤਾ ਉਸ ਨੇ ਉਸਦੀ ਮੂਰਤ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ।"

14ਆਸਾ ਨੇ ਉੱਚਿਆਂ ਥਾਵਾਂ ਨੂੰ ਨਸ਼ਟ ਨਾ ਕੀਤਾ ਪਰ ਉਹ ਯਹੋਵਾਹ ਨਾਲ ਹਮੇਸ਼ਾ ਵਫ਼ਾਦਾਰ ਰਿਹਾ।"

15ਆਸਾ ਅਤੇ ਉਸ ਦੇ ਪਿਤਾ ਨੇ ਪਰਮੇਸ਼ੁਰ ਅੱਗੇ ਕੁਝ ਚੀਜ਼ਾਂ ਅਰਪਣ ਕੀਤੀਆਂ ਜਿਸ ਵਿੱਚ ਸੋਨੇ, ਚਾਂਦੀ ਅਤੇ ਹੋਰ ਵਸਤਾਂ ਵੀ ਸਨ। ਆਸਾ ਨੇ ਉਹ ਸਭ ਚੀਜ਼ਾਂ ਮੰਦਰ ਵਿੱਚ ਰੱਖੀਆਂ।"

1Kings 10 illustration - 1Kings Chapter 10

16ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਜਦ ਤੱਕ ਆਸਾ ਯਹੂਦਾਹ ਦਾ ਰਾਜਾ ਰਿਹਾ, ਲੜਾਈ ਛਿੜੀ ਰਹੀ।"

17ਬਆਸ਼ਾ ਯਹੂਦਾਹ ਦੇ ਵਿਰੁੱਧ ਲੜਿਆ ਕਿਉਂ ਕਿ ਬਆਸ਼ਾ ਆਸਾ ਦੇ ਯਹੂਦਾਹ ਦੇਸ ਵਿੱਚੋਂ ਲੋਕਾਂ ਨੂੰ ਆਣ-ਜਾਣ ਨਹੀਂ ਸੀ ਦੇਣਾ ਚਾਹੁੰਦਾ, ਇਸ ਲਈ ਉਸ ਨੇ ਰਾਮਾਹ ਦੇਸ ਨੂੰ ਬੜਾ ਮਜ਼ਬੂਤ ਕਰ ਲਿਆ।"

18ਇਸ ਲਈ ਆਸਾ ਨੇ ਯਹੋਵਾਹ ਦੇ ਮੰਦਰ ਵਿੱਚੋਂ ਸਾਰਾ ਸੋਨਾ-ਚਾਂਦੀ ਅਤੇ ਖਜ਼ਾਨਾ ਕੱਢ ਲਿਆ ਅਤੇ ਇੰਝ ਹੀ ਸਾਰਾ ਖਜ਼ਾਨਾ ਪਾਤਸ਼ਾਹ ਦੇ ਮਹਿਲ ਵਿੱਚੋਂ ਕੱਢ ਲਿਆਂਦਾ। ਉਸ ਨੇ ਇਹ ਸੋਨਾ-ਚਾਂਦੀ ਆਪਣੇ ਸੇਵਕਾਂ ਨੂੰ ਦੇਕੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿੰਮੋਨ ਦਾ ਪੁੱਤਰ ਸੀ ਅਤੇ ਦੰਮਿਸਕ ਵਿੱਚ ਵੱਸਦਾ ਸੀ, ਉੱਥੇ ਭੇਜ ਦਿੱਤਾ।"

19ਆਸਾ ਨੇ ਇਹ ਸੰਦੇਸ਼ ਭੇਜਿਆ, “ਮੇਰੇ ਪਿਤਾ ਅਤੇ ਤੇਰੇ ਪਿਤਾ ਵਿੱਚਕਾਰ ਇੱਕ ਸ਼ਾਂਤੀ ਦਾ ਇਕਰਾਰਨਾਮਾ ਸੀ। ਹੁਣ ਆਪਾਂ ਆਪਣੇ ਵਿੱਚਕਾਰ ਸ਼ਾਂਤੀ ਦਾ ਇਕਰਾਰਨਾਮਾ ਬਣਾਈੇਏ। ਮੈਂ ਤੈਨੂੰ ਸੋਨੇ ਚਾਂਦੀ ਤੇ ਤੋਹਫ਼ੇ ਭੇਜ ਰਿਹਾ ਹਾਂ, ਇਸ ਲਈ ਆਪਣਾ ਇਕਰਾਰਨਾਮਾ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲ ਤੋੜ ਲੈ ਤਾਂ ਜੋ ਉਹ ਮੇਰੇ ਦੇਸ਼ ਕੋਲੋਂ ਦੂਰ ਚੱਲਿਆ ਜਾਵੇਗਾ ਅਤੇ ਸਾਨੂੰ ਇਕੱਲਿਆਂ ਛੱਡ ਦੇਵੇ।”"

20ਤਦ ਬਨ-ਹਦਦ ਨੇ ਆਸਾ ਪਾਤਸ਼ਾਹ ਦਾ ਸੰਦੇਸ਼ ਸੁਣਿਆ ਤੇ ਆਪਣਿਆਂ ਫੌਜੀ ਅਫ਼ਸਰਾਂ ਨੂੰ ਇਸਰਾਏਲ ਦੇ ਨਗਰਾਂ ਈਯੋਨ, ਦਾਨ, ਆਬੇਲ-ਬੈਤ, ਮਆਕਾਹ ਅਤੇ ਗਲੀਲ ਝੀਲ ਦੇ ਆਸੇ-ਪਾਸੇ ਦੇ ਨਗਰਾਂ ਦੇ ਵਿਰੁੱਧ ਲੜਨ ਲਈ ਭੇਜਿਆ। ਉਸ ਨੇ ਨਫਤਾਲੀ ਦੇ ਸਾਰੇ ਇਲਾਕਿਆਂ ਨੂੰ ਹਰਾ ਦਿੱਤਾ।"

1Kings 10 illustration - 1Kings Chapter 10

21ਬਆਸ਼ਾ ਨੂੰ ਇਨ੍ਹਾਂ ਹਮਲਿਆਂ ਦੀ ਖਬਰ ਮਿਲੀ ਤਾਂ ਉਹ ਰਾਮਾਹ ਨੂੰ ਮਜ਼ਬੂਤ ਬਨਾਉਣ ਤੋਂ ਰੁਕ ਗਿਆ। ਉਸ ਨੇ ਉਹ ਸ਼ਹਿਰ ਛੱਡ ਦਿੱਤਾ ਅਤੇ ਤਿਰਸਾਹ ਵਿੱਚ ਜਾ ਵਸਿਆ।"

22ਫ਼ਿਰ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਇਹ ਹੁਕਮ ਦਿੱਤਾ। ਸਭ ਲੋਕਾਂ ਨੂੰ ਸੁਣਾਇਆ ਕੋਈ ਬਾਕੀ ਨਾ ਰਿਹਾ ਤਾਂ ਉਹ ਰਾਮਾਹ ਨੂੰ ਸਾਰੇ ਪੱਥਰ ਤੇ ਲੱਕੜਾਂ ਲੈ ਕੇ ਤੁਰ ਪਏ ਜਿਸ ਨਾਲ ਬਆਸ਼ਾ ਉਸ ਸ਼ਹਿਰ ਨੂੰ ਮਜ਼ਬੂਤ ਬਣਾ ਰਿਹਾ ਸੀ। ਉਹ ਸਾਰਾ ਸਮਾਨ ਬਿਨਯਾਮੀਨ ਵਿੱਚ ਗ਼ਬਾ ਅਤੇ ਮਿਸਫ਼ਾਹ ਵਿੱਚ ਲੈ ਆਏ। ਤਦ ਆਸਾ ਪਾਤਸ਼ਾਹ ਨੇ ਉਨ੍ਹਾਂ ਦੋ ਸ਼ਹਿਰਾਂ ਨੂੰ ਮਜ਼ਬੂਤ ਬਣਾਇਆ।"

23ਆਸਾ ਦੀਆਂ ਹੋਰ ਕਰਨੀਆਂ, ਉਸ ਦੀਆਂ ਸਫ਼ਲਤਾਵਾਂ, ਅਤੇ ਜੋ ਨਗਰ ਉਸ ਨੇ ਉਸਾਰੇ ਇਹ ਸਭ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਜਦੋਂ ਆਸਾ ਬੁੱਢਾ ਹੋ ਗਿਆ, ਉਸ ਦੇ ਪੈਰ ਤੇ ਕੋਈ ਰੋਗ ਹੋ ਗਿਆ।"

24ਆਸਾ ਦੀ ਮੌਤ ਹੋ ਗਈ ਅਤੇ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਆਸਾ ਤੋਂ ਬਾਦ ਉਸਦਾ ਪੁੱਤਰ ਯਹੋਸ਼ਾਫ਼ਾਟ ਨਵਾਂ ਪਾਤਸ਼ਾਹ ਬਣਿਆ।"

25ਇਸਰਾਏਲ ਦਾ ਪਾਤਸ਼ਾਹ, ਨਾਦਾਬ ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਸਾਲ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਇਸਰਾਏਲ ਉੱਪਰ ਰਾਜ ਕੀਤਾ।"

1Kings 10 illustration - 1Kings Chapter 10

26ਪਰ ਉਸ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ। ਉਸ ਨੇ ਵੀ ਆਪਣੇ ਪਿਤਾ ਯਾਰਾਬੁਆਮ ਵਾਂਗ ਹੀ ਪਾਪ ਕੀਤੇ ਅਤੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ।"

27ਬਆਸ਼ਾ ਅਹੀਯਾਹ ਦਾ ਪੁੱਤਰ ਸੀ। ਇਹ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਬਆਸ਼ਾ ਨੇ ਨਾਦਾਬ ਪਾਤਸ਼ਾਹ ਨੂੰ ਵੱਢਣ ਦੀ ਵਿਉਂਤ ਬਣਾਈ। ਇਹ ਉਹ ਸਮਾਂ ਸੀ ਜਦੋਂ ਨਾਦਾਬ ਅਤੇ ਸਾਰੇ ਇਸਰਾਏਲੀ ਗਿਬਥੋਨ ਸ਼ਹਿਰ ਦੇ ਵਿਰੁੱਧ ਲੜ ਰਹੇ ਸਨ। ਇਹ ਫ਼ਲਿਸਤੀ ਸ਼ਹਿਰ ਸੀ। ਇਸ ਥਾਵੇਂ ਬਆਸ਼ਾ ਨੇ ਨਾਦਾਬ ਪਾਤਸ਼ਾਹ ਦੀ ਹਤਿਆ ਕੀਤੀ।"

28ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ ਤੀਜੇ ਵਰ੍ਹੇ ਬਆਸ਼ਾ ਨੇ ਉਸ ਨੂੰ ਮਾਰ ਦਿੱਤਾ ਅਤੇ ਉਸਦੀ ਥਾਵੇਂ ਰਾਜ ਕਰਨ ਲੱਗ ਪਿਆ।"

29ਇਸਰਾਏਲ ਦਾ ਪਾਤਸ਼ਾਹ, ਬਆਸ਼ਾ ਜਦੋਂ ਬਆਸ਼ਾ ਨਵਾਂ ਪਾਤਸ਼ਾਹ ਬਣਿਆ ਤਾਂ ਉਸ ਨੇ ਯਾਰਾਬੁਆਮ ਦੇ ਸਾਰੇ ਘਰਾਣੇ ਨੂੰ ਵੱਢ ਸੁੱਟਿਆ ਅਤੇ ਯਾਰਾਬੁਆਮ ਦਾ ਇੱਕ ਵੀ ਜੀਅ ਜਿਉਂਦਾ ਨਾ ਛੱਡਿਆ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਸੀ ਯਹੋਵਾਹ ਆਪਣੇ ਸੇਵਕ ਅਹੀਯਾਹ ਜੋ ਸ਼ੀਲੋਨੀ ਤੋਂ ਸੀ ਬੋਲਿਆ ਸੀ।"

Chapter Complete

You have read 1Kings 10

29 verses