1ਧਰਤੀ ਦੇ ਰਾਜਿਆਂ ਨੇ ਉਸ ਨਾਲ ਜਿਨਸੀ ਪਾਪ ਕੀਤੇ। ਧਰਤੀ ਦੇ ਲੋਕ ਉਸ ਦੇ ਜਿਨਸੀ ਪਾਪ ਦੀ ਮੈਅ ਨਾਲ ਸ਼ਰਾਬੀ ਹੋ ਗਏ।”"
2ਤਾਂ ਫ਼ੇਰ ਦੂਤ ਮੈਨੂੰ ਆਤਮਾ ਰਾਹੀਂ ਮਾਰੂਥਲ ਨੂੰ ਲੈ ਗਿਆ। ਉੱਥੇ ਮੈਂ ਇੱਕ ਔਰਤ ਨੂੰ ਲਾਲ ਰੰਗ ਦੇ ਜਾਨਵਰ ਉੱਤੇ ਬੈਠਿਆਂ ਦੇਖਿਆ। ਜਾਨਵਰ ਉੱਤੇ ਸਾਰੇ ਪਾਸੇ ਮੰਦੇ ਨਾਮ ਲਿਖੇ ਹੋਏ ਸਨ। ਜਾਨਵਰ ਦੇ ਸੱਤ ਸਿਰ ਅਤੇ ਦਸ ਸਿੰਗ ਸਨ।"
3ਔਰਤ ਨੇ ਜਾਮਨੀ ਰੰਗ ਤੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ। ਉਹ ਸੋਨੇ, ਜਵਾਹਰਾਂ ਅਤੇ ਮੋਤੀਆਂ ਨਾਲ ਚਮਕ ਰਹੀ ਸੀ। ਉਸ ਦੇ ਹੱਥ ਵਿੱਚ ਇੱਕ ਸੁਨਿਹਰੀ ਪਿਆਲਾ ਸੀ। ਇਹ ਪਿਆਲਾ ਭਿਆਨਕ ਚੀਜ਼ਾਂ ਅਤੇ ਉਸ ਦੇ ਜਿਨਸੀ ਪਾਪਾਂ ਦੀ ਗੰਦਗੀ ਨਾਲ ਭਰਿਆ ਹੋਇਆ ਸੀ।"
4ਉਸ ਦੇ ਮੱਥੇ ਉੱਤੇ ਸਿਰਲੇਖ ਲਿਖਿਆ ਹੋਇਆ ਸੀ। ਇਸ ਸਿਰਲੇਖ ਦਾ ਲੁਕਵਾਂ ਅਰਥ ਇਹੀ ਲਿਖਿਆ ਹੋਇਆ ਸੀ; ਮਹਾਨ ਬੇਬੀਲੋਨ ਵੇਸ਼ਵਾਵਾਂ ਦੀ ਮਾਂ ਅਤੇ ਧਰਤੀ ਦੀਆਂ ਸਭ ਬਦੀਆਂ"
5ਮੈਂ ਦੇਖਿਆ ਕਿ ਔਰਤ ਸ਼ਰਾਬੀ ਸੀ। ਉਹ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦਾ ਲਹੂ ਪੀਕੇ ਸ਼ਰਾਬੀ ਹੋ ਸੀ। ਉਹ ਉਨ੍ਹਾਂ ਲੋਕਾਂ ਦਾ ਲਹੂ ਪੀਕੇ ਸ਼ਰਾਬੀ ਹੋਈ ਸੀ ਜਿਨ੍ਹਾਂ ਨੇ ਯਿਸੂ ਵਿੱਚ ਆਪਣੀ ਵਿਸ਼ਵਾਸ ਪ੍ਰਗਟ ਕੀਤੀ ਸੀ। ਜਦੋਂ ਮੈਂ ਔਰਤ ਨੂੰ ਦੇਖਿਆ ਤਾਂ ਮੈਨੂੰ ਬਹੁਤ ਹੈਰਾਨੀ ਹੋਈ।"

6ਫ਼ੇਰ ਦੂਤ ਨੇ ਮੈਨੂੰ ਆਖਿਆ, “ਤੂੰ ਹੈਰਾਨ ਕਿਉਂ ਹੈ? ਮੈਂ ਤੈਨੂੰ ਇਸ ਔਰਤ ਅਤੇ ਉਸ ਜਾਨਵਰ ਦਾ ਜਿਸਤੇ ਉਹ ਸਵਾਰ ਹੈ, ਗੁਝਾ ਅਰਥ ਦੱਸਦਾ ਹਾਂ। ਜਾਨਵਰ ਜਿਸਦੇ ਸੱਤ ਸਿਰ ਅਤੇ ਦੱਸ ਸਿੰਗ ਹਨ।"
7ਜਿਹੜਾ ਜਾਨਵਰ ਤੁਸੀਂ ਵੇਖਿਆ ਇੱਕ ਵੇਲੇ ਜਿਉਂਦਾ ਸੀ। ਪਰ ਉਹ ਜਾਨਵਰ ਹੁਣ ਜਿਉਂਦਾ ਨਹੀਂ ਹੈ। ਪਰ ਉਹ ਜਾਨਵਰ ਜਿੰਦਾ ਹੋ ਜਾਵੇਗਾ ਅਤੇ ਥਲਹੀਣ ਖੱਡ ਵਿੱਚੋਂ ਬਾਹਰ ਨਿਕਲੇਗਾ ਅਤੇ ਤਬਾਹ ਹੋਣ ਲਈ ਚੱਲਿਆ ਜਾਵੇਗਾ। ਉਹ ਇਸ ਗੱਲ ਤੋਂ ਹੈਰਾਨ ਹੋ ਜਾਣਗੇ ਕਿ ਇਹ ਪਹਿਲਾਂ ਜਿਉਂਦਾ ਸੀ, ਹੁਣ ਇਹ ਮਰ ਚੁੱਕਾ ਹੈ, ਪਰ ਉਹ ਫ਼ਿਰ ਆਵੇਗਾ। ਇਹੀ ਉਹ ਲੋਕ ਹਨ, ਜਿਨ੍ਹਾਂ ਦੇ ਨਾਂ ਦੁਨੀਆਂ ਦੇ ਮੁੱਢ ਤੋਂ ਹੀ ਜੀਵਨ ਦੀ ਪੁਸਤਕ ਵਿੱਚ ਕਦੀ ਵੀ ਨਹੀਂ ਲਿਖੇ ਗਏ।"
8“ਇਸ ਨੂੰ ਸਮਝਣ ਲਈ ਤੁਹਾਨੂੰ ਬੁੱਧੀਮਾਨ ਦਿਮਾਗ ਦੀ ਲੋੜ ਹੈ। ਜਾਨਵਰ ਦੇ ਸੱਤ ਸਿੰਗ, ਉਹ ਸੱਤ ਪਹਾੜੀਆਂ ਹਨ ਜਿੱਥੇ ਔਰਤ ਬੈਠੀ ਹੈ। ਉਹ ਸੱਤ ਰਾਜੇ ਵੀ ਹਨ।"
9ਰਾਜਿਆਂ ਵਿੱਚੋਂ ਪੰਜ ਪਹਿਲਾਂ ਹੀ ਮਰ ਚੁੱਕੇ ਹਨ। ਉਨ੍ਹਾਂ ਰਾਜਿਆਂ ਵਿੱਚੋਂ ਇੱਕ ਰਾਜਾ ਹਾਲੇ ਵੀ ਜਿਉਂਦਾ ਹੈ। ਅਤੇ ਆਖਰੀ ਰਾਜਾ ਆ ਰਿਹਾ ਹੈ। ਜਦੋਂ ਉਹ ਆਵੇਗਾ ਤਾਂ ਸਿਰਫ਼ ਥੋੜੇ ਸਮੇਂ ਲਈ ਹੀ ਰਹੇਗਾ।"
10ਉਹ ਜਾਨਵਰ ਜਿਹੜਾ ਪਹਿਲਾਂ ਜੀਵਿਤ ਸੀ ਤੇ ਹੁਣ ਜੀਵਿਤ ਨਹੀਂ ਹੈ, ਉਹ ਹੁਣ ਅੱਠਵਾਂ ਰਾਜਾ ਹੈ। ਇਹ ਅੱਠਵਾਂ ਰਾਜਾ ਵੀ ਪਹਿਲੇ ਸੱਤਾਂ ਰਾਜਿਆਂ ਨਾਲ ਦਾ ਹੈ। ਅਤੇ ਉਹ ਵੀ ਜਾਕੇ ਤਬਾਹ ਹੋ ਜਾਵੇਗਾ।"

11“ਦਸ ਸਿੰਗ ਜਿਹੜੇ ਤੁਸੀਂ ਦੇਖੇ ਸਨ ਉਹ ਦਸ ਰਾਜੇ ਹਨ। ਇਨ੍ਹਾਂ ਦਸਾਂ ਰਾਜਿਆਂ ਨੂੰ ਹਾਲੇ ਆਪਣਾ ਰਾਜ ਨਹੀਂ ਮਿਲਿਆ। ਪਰ ਉਨ੍ਹਾਂ ਨੂੰ ਜਾਨਵਰਾਂ ਨਾਲ ਰਾਜ ਕਰਨ ਲਈ ਇੱਕ ਹੀ ਘੰਟੇ ਲਈ ਸ਼ਕਤੀ ਮਿਲੇਗੀ।"
12ਇਨ੍ਹਾਂ ਦਸਾਂ ਰਾਜਿਆਂ ਦਾ ਇੱਕ ਹੀ ਉਦੇਸ਼ ਹੈ। ਉਨ੍ਹਾਂ ਨੂੰ ਆਪਣੀ ਸ਼ਕਤੀ ਅਤੇ ਆਪਣਾ ਅਧਿਕਾਰ ਜਾਨਵਰਾਂ ਨੂੰ ਦੇਣ ਦਾ ਆਦੇਸ਼ ਹੈ।"
13ਉਹ ਲੇਲੇ ਦੇ ਖਿਲਾਫ਼ ਜੰਗ ਛੇੜਨਗੇ, ਪਰ ਲੇਲਾ ਉਨ੍ਹਾਂ ਨੂੰ ਹਰਾ ਦੇਵੇਗਾ, ਕਿਉਂਕਿ ਉਹ ਦੇਵਤਿਆਂ ਦਾ ਪ੍ਰਭੂ ਹੈ ਅਤੇ ਰਾਜਿਆਂ ਦਾ ਰਾਜਾ ਹੈ। ਉਹ ਉਨ੍ਹਾਂ ਨੂੰ ਆਪਣੇ ਚੁਣੇ ਹੋਏ, ਅਤੇ ਵਫ਼ਾਦਾਰ ਲੋਕਾਂ ਨਾਲ ਹਰਾ ਦੇਵੇਗਾ।”"
14ਫ਼ੇਰ ਦੂਤ ਨੇ ਮੈਨੂੰ ਆਖਿਆ, “ਇਹ ਪਾਣੀ ਤੁਸੀਂ ਦੇਖਿਆ ਜਿੱਥੇ ਵੇਸ਼ਵਾ ਬੈਠਦੀ ਹੈ, ਵਿਭਿੰਨ ਤਰ੍ਹਾਂ ਦੇ ਲੋਕਾਂ ਦੀ ਭੀੜ ਜਾਤੀਆਂ, ਕੌਮਾਂ ਅਤੇ ਭਾਸ਼ਾਵਾਂ ਦੇ ਪ੍ਰਤੀਕ ਹਨ।"
15ਜਾਨਵਰ ਅਤੇ ਉਹ ਦਸ ਸਿੰਗ ਜਿਹੜੇ ਤੁਸੀਂ ਦੇਖੇ ਹਨ ਉਹ ਵੇਸ਼ਵਾ ਨੂੰ ਨਫ਼ਰਤ ਕਰਨਗੇ। ਉਹ ਉਸ ਦੀ ਹਰ ਚੀਜ਼ ਖੋਹ ਲੈਣਗੇ ਅਤੇ ਉਸ ਨੂੰ ਨੰਗਾ ਕਰਕੇ ਛੱਡ ਦੇਣਗੇ। ਉਹ ਉਸ ਦੇ ਸਰੀਰ ਨੂੰ ਖਾ ਲੈਣਗੇ ਅਤੇ ਅੱਗ ਨਾਲ ਉਸ ਦੇ ਸਰੀਰ ਨੂੰ ਸਾੜ ਦੇਣਗੇ।"

16ਪਰਮੇਸ਼ਰ ਨੇ ਇਨ੍ਹਾਂ ਦਸ ਸਿੰਗਾਂ ਨੂੰ ਆਪਣਾ ਉਦੇਸ਼ ਪੂਰਨ ਕਰਨ ਲਈ ਬਣਾਇਆ। ਉਹ ਉਦੋਂ ਤੱਕ ਜਾਨਵਰ ਨੂੰ ਹਕੂਮਤ ਕਰਨ ਲਈ ਆਪਣੀ ਸ਼ਕਤੀ ਦੇਣ ਲਈ ਸਹਿਮਤ ਹੋਣਗੇ ਜਿੰਨਾ ਚਿਰ ਜੋ ਪਰਮੇਸ਼ੁਰ ਨੇ ਆਖਿਆ ਹੈ ਪੂਰਨ ਨਹੀਂ ਹੋ ਜਾਂਦਾ।"
17ਉਹ ਔਰਤ ਜਿਹੜੀ ਤੁਸੀਂ ਦੇਖੀ ਇੱਕ ਮਹਾ ਨਗਰ ਹੈ ਜਿਹੜਾ ਧਰਤੀ ਦੇ ਰਾਜਿਆਂ ਉੱਤੇ ਹਕੂਮਤ ਕਰਦਾ ਹੈ।”"
18ਬੇਬੀਲੋਨ ਤਬਾਹ ਹੋ ਗਿਆ ਫ਼ਿਰ ਮੈਂ ਸਵਰਗ ਵੱਲੋਂ ਇੱਕ ਹੋਰ ਦੂਤ ਨੂੰ ਆਉਂਦਿਆਂ ਦੇਖਿਆ। ਦੂਤ ਕੋਲ ਮਹਾਨ ਤਾਕਤ ਸੀ। ਉਸਦੀ ਮਹਿਮਾ ਨੇ ਧਰਤੀ ਨੂੰ ਚਾਨਣਮਈ ਕਰ ਦਿੱਤਾ।"
19ਦੂਤ ਨੇ ਜ਼ੋਰਦਾਰ ਅਵਾਜ਼ ਵਿੱਚ ਆਖਿਆ: “ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨਗਰੀ ਤਬਾਹ ਹੋ ਗਈ ਹੈ। ਉਹ ਭੂਤਾਂ ਲਈ ਇੱਕ ਘਰ ਬਣ ਗਈ ਹੈ। ਉਹ ਸਾਰੇ ਭ੍ਰਿਸ਼ਟ ਆਤਮਿਆਂ ਲਈ ਜਗ਼੍ਹਾ ਬਣ ਗਈ ਹੈ। ਉਹ ਇੱਕ ਅਜਿਹਾ ਸ਼ਹਿਰ ਬਣ ਗਈ ਹੈ ਜੋ ਹਰ ਤਰ੍ਹਾਂ ਦੇ ਅਸ਼ੁੱਧ ਪੰਛੀਆਂ ਨਾਲ ਭਰਪੂਰ ਹੈ। ਉਹ ਅਸ਼ੁੱਧ ਅਤੇ ਘ੍ਰਿਣਾਯੋਗ ਜਾਨਵਰਾਂ ਦਾ ਸ਼ਹਿਰ ਬਣ ਗਈ ਹੈ।"
20ਧਰਤੀ ਦੇ ਸਾਰੇ ਲੋਕਾਂ ਨੇ ਉਸ ਦੇ ਜਿਨਸੀ ਪਾਪਾਂ ਅਤੇ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਤੀ ਹੈ। ਧਰਤੀ ਦੇ ਰਾਜਿਆਂ ਨੇ ਉਸ ਨਾਲ ਜਿਨਸੀ ਪਾਪ ਕੀਤੇ, ਅਤੇ ਧਰਤੀ ਦੇ ਵਪਾਰੀ ਉਸ ਦੇ ਐਸ਼ ਭਰੇ ਜੀਵਨ ਰਾਹੀਂ ਅਮੀਰ ਬਣ ਗਏ।”"

21ਫ਼ਿਰ ਮੈਂ ਸਵਰਗ ਤੋਂ ਇੱਕ ਹੋਰ ਅਵਾਜ਼ ਸੁਣੀ: “ਮੇਰੇ ਲੋਕੋ, ਨਗਰ ਤੋਂ ਬਾਹਰ ਆ ਜਾਓ, ਤਾਂ ਜੋ ਤੁਸੀਂ ਉਸ ਦੇ ਪਾਪਾਂ ਦੇ ਭਾਗੀ ਨਹੀਂ ਹੋਵੋਂਗੇ। ਫ਼ੇਰ ਤੁਸੀਂ ਉਸਦੀਆਂ ਸਜਾਵਾਂ ਵਿੱਚ ਹਿੱਸਾ ਪ੍ਰਾਪਤ ਨਹੀਂ ਕਰੋਂਗੇ"
You have read 1John 5
21 verses