Lumina
1John

1John 2

1John 2·Punjabi Bible

1ਜਦੋਂ ਅਜਗਰ ਨੇ ਦੇਖਿਆ ਕਿ ਉਸ ਨੂੰ ਹੇਠਾਂ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ, ਉਸ ਨੇ ਉਸ ਔਰਤ ਦਾ ਪਿੱਛਾ ਕੀਤਾ ਜਿਸਨੇ ਨਰ ਬੱਚੇ ਨੂੰ ਜਨਮ ਦਿੱਤਾ ਸੀ।"

2ਪਰ ਉਸ ਔਰਤ ਨੂੰ ਵੱਡੇ ਬਾਜ਼ ਦੇ ਦੋ ਖੰਭ ਦਿੱਤੇ ਗਏ ਸਨ ਤਾਂ ਜੋ ਉਹ ਉੱਡ ਸੱਕੇ ਅਤੇ ਉਜਾੜ ਵਿੱਚ ਜਗ਼੍ਹਾ ਤੇ ਜਾ ਸੱਕੇ ਜੋ ਕਿ ਉਸ ਲਈ ਤਿਆਰ ਕੀਤੀ ਗਈ ਸੀ। ਉਸ ਥਾਂ ਉੱਤੇ ਉਸਦੀ ਸਾਢੇ ਤਿੰਨਾਂ ਸਾਲਾਂ ਤੱਕ ਦੇਖ ਭਾਲ ਹੋਵੇਗੀ। ਉੱਥੇ ਉਹ ਅਜਗਰ ਤੋਂ ਦੂਰ ਹੋਵੇਗੀ।"

3ਫ਼ੇਰ ਉਸ ਸੱਪ ਨੇ ਉਸ ਔਰਤ ਵੱਲ ਆਪਣੇ ਮੂੰਹ ਵਿੱਚੋਂ ਦਰਿਆ ਵਾਂਗ ਪਾਣੀ ਵਹਾਇਆ ਤਾਂ ਜੋ ਉਹ ਹੜ੍ਹ ਨਾਲ ਹੜ੍ਹ ਜਾਵੇ।"

4ਧਰਤੀ ਨੇ ਔਰਤ ਦੀ ਸਹਾਇਤਾ ਕੀਤੀ। ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਦਰਿਆ ਨੂੰ ਨਿਗਲ ਗਈ ਜਿਹੜਾ ਉਸ ਅਜਗਰ ਦੇ ਮੂੰਹ ਵਿੱਚੋਂ ਨਿਕਲਿਆ ਸੀ।"

5ਫ਼ੇਰ ਅਜਗਰ ਔਰਤ ਤੇ ਬਹੁਤ ਗੁੱਸੇ ਹੋਇਆ। ਉਹ ਉਸ ਔਰਤ ਦੇ ਦੂਸਰੇ ਬੱਚਿਆਂ ਦੇ ਵਿਰੁੱਧ ਯੁੱਧ ਕਰਨ ਲਈ ਚੱਲਿਆ ਗਿਆ। ਉਸ ਦੇ ਬੱਚੇ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਉਸ ਸੱਚ ਤੇ ਸਥਿਰ ਰਹਿੰਦੇ ਹਨ ਜੋ ਯਿਸੂ ਨੇ ਸਿੱਖਾਇਆ।"

1John 2 illustration - 1John Chapter 2

6ਫ਼ੇਰ ਅਜਗਰ ਸਮੁੰਦਰ ਦੇ ਕੰਢੇ ਖਲੋ ਗਿਆ।"

7ਸਮੁੰਦਰ ਤੋਂ ਨਿਕਲਦਾ ਜਾਨਵਰ ਫ਼ੇਰ ਮੈਂ ਇੱਕ ਜਾਨਵਰ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਦੇਖਿਆ। ਉਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ। ਹਰ ਸਿੰਗ ਉੱਤੇ ਇੱਕ ਤਾਜ ਸੀ। ਇੱਕ ਨਾਂ ਜੋ ਕਿ ਪਰਮੇਸ਼ੁਰ ਲਈ ਇੱਕ ਬੇਇੱਜ਼ਤੀ ਸੀ ਹਰ ਸਿਰ ਉੱਤੇ ਲਿਖਿਆ ਗਿਆ ਸੀ।"

8ਜੋ ਜਾਨਵਰ ਮੈਂ ਵੇਖਿਆ ਚੀਤੇ ਵਾਂਗ ਦਿਸਿਆ। ਪਰ ਉਸ ਦੇ ਪੈਰ ਰਿੱਛ ਵਰਗੇ ਸਨ, ਉਸਦਾ ਮੂੰਹ ਸ਼ੇਰ ਵਰਗਾ ਸੀ। ਅਜਗਰ ਨੇ ਆਪਣੀ ਸ਼ਕਤੀ, ਆਪਣਾ ਤਖਤ ਅਤੇ ਵੱਡਾ ਅਧਿਕਾਰ ਇਸ ਜਾਨਵਰ ਨੂੰ ਦੇ ਦਿੱਤਾ।"

9ਜਾਨਵਰ ਦਾ ਇੱਕ ਸਿਰ ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਜ਼ਖਮੀ ਹੋਵੇ ਤੇ ਮਰ ਗਿਆ ਹੋਵੇ। ਪਰ ਇਹ ਮੌਤ ਦਾ ਜ਼ਖਮ ਭਰ ਚੁੱਕਿਆ ਸੀ। ਦੁਨੀਆਂ ਦੇ ਸਾਰੇ ਲੋਕ ਹੈਰਾਨ ਸਨ ਅਤੇ ਉਨ੍ਹਾਂ ਸਾਰਿਆਂ ਨੇ ਜਾਨਵਰ ਦਾ ਪਿੱਛਾ ਕੀਤਾ।"

10ਲੋਕਾਂ ਨੇ ਅਜਗਰ ਦੀ ਪੂਜਾ ਇਸ ਲਈ ਕੀਤੀ ਕਿਉਂ ਕਿ ਉਸ ਨੇ ਆਪਣਾ ਅਧਿਕਾਰ ਉਸ ਜਾਨਵਰ ਨੂੰ ਦੇ ਦਿੱਤਾ ਸੀ। ਅਤੇ ਲੋਕਾਂ ਨੇ ਉਸ ਜਾਨਵਰ ਦੀ ਵੀ ਪੂਜਾ ਕੀਤੀ। ਉਨ੍ਹਾਂ ਨੇ ਪੁੱਛਿਆ, “ਇਸ ਜਾਨਵਰ ਜਿੰਨਾ ਤਾਕਤਵਰ ਕੌਣ ਹੈ? ਉਸ ਨਾਲ ਕੌਣ ਲੜ ਸੱਕਦਾ ਹੈ?”"

1John 2 illustration - 1John Chapter 2

11ਜਾਨਵਰ ਨੂੰ ਸ਼ੇਖੀ ਭਰੇ ਸ਼ਬਦ ਅਤੇ ਪਰਮੇਸ਼ੁਰ ਨੂੰ ਬੇਇੱਜ਼ਤੀ ਦੇ ਸ਼ਬਦ ਆਖਣ ਦੀ ਇਜਾਜ਼ਤ ਸੀ। ਜਾਨਵਰ ਨੂੰ 42 ਮਹੀਨੇ ਤੱਕ ਆਪਣੀ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਸੀ।"

12ਜਾਨਵਰ ਨੇ ਪਰਮੇਸ਼ੁਰ ਦੀ ਬੇਇੱਜ਼ਤੀ ਕਰਨ ਲਈ ਆਪਣਾ ਮੂੰਹ ਖੋਲ੍ਹਿਆ। ਜਾਨਵਰ ਨੇ ਪਰਮੇਸ਼ੁਰ ਦੇ ਨਾਂ ਅਤੇ ਉਸ ਜਗ਼੍ਹਾ ਦੀ ਜਿੱਥੇ ਪਰਮੇਸ਼ੁਰ ਵੱਸਦਾ ਹੈ ਅਤੇ ਲੋਕਾਂ ਦੀ ਜੋ ਸਵਰਗ ਵਿੱਚ ਵੱਸਦੇ ਹਨ ਬੇਇੱਜ਼ਤੀ ਕੀਤੀ।"

13ਜਾਨਵਰ ਨੂੰ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਖਿਲਾਫ਼ ਲੜਨ ਅਤੇ ਉਨ੍ਹਾਂ ਨੂੰ ਹਰਾਉਣ ਦੀ ਆਗਿਆ ਦਿੱਤੀ ਗਈ ਸੀ। ਉਸ ਨੂੰ ਹਰ ਵੰਸ਼, ਜਾਤੀ, ਭਾਸ਼ਾ ਅਤੇ ਕੌਮ ਉੱਤੇ ਵੀ ਅਧਿਕਾਰ ਦਿੱਤਾ ਗਿਆ ਸੀ।"

14ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਸ ਜਾਨਵਰ ਦੀ ਪੂਜਾ ਕਰਨਗੇ। ਇਹ ਸਾਰੇ ਲੋਕ ਦੁਨੀਆਂ ਦੇ ਅਰੰਭ ਤੋਂ ਹਨ। ਜਿਨ੍ਹਾਂ ਦੇ ਨਾਂ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ। ਲੇਲਾ ਉਹ ਹੈ ਜਿਹੜਾ ਮਾਰਿਆ ਗਿਆ ਸੀ।"

15ਜਿਹੜਾ ਵਿਅਕਤੀ ਇਨ੍ਹਾਂ ਗੱਲਾਂ ਨੂੰ ਸੁਣਦਾ ਹੈ ਤਾਂ ਉਸ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।"

1John 2 illustration - 1John Chapter 2

16ਜੇ ਕਿਸੇ ਨੇ ਕੈਦ ਹੋਣਾ ਹੈ, ਤਾਂ ਉਹ ਕੈਦ ਹੋਵੇਗਾ। ਜੇ ਕਿਸੇ ਨੇ ਤਲਵਾਰ ਨਾਲ ਮਰਨਾ ਹੈ, ਉਹ ਤਲਵਾਰ ਨਾਲ ਮਰਨਾ ਹੈ, ਉਹ ਤਲਵਾਰ ਨਾਲ ਹੀ ਮਾਰਿਆ ਜਾਵੇਗਾ। ਇਸਦਾ ਭਾਵ ਕਿ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਸਬਰ ਅਤੇ ਨਿਹਚਾ ਰੱਖਣੀ ਚਾਹੀਦੀ ਹੈ।"

17ਧਰਤੀ ਤੋਂ ਨਿਕਲਦਾ ਜਾਨਵਰ ਫ਼ਿਰ ਮੈਂ ਧਰਤੀ ਤੋਂ ਨਿੱਕਲਦੇ ਹੋਏ ਇੱਕ ਹੋਰ ਜਾਨਵਰ ਨੂੰ ਦੇਖਿਆ। ਉਸ ਦੇ ਲੇਲੇ ਵਾਂਗ ਦੋ ਸਿੰਗ ਸਨ, ਪਰ ਉਹ ਅਜਗਰ ਵਾਂਗ ਗੱਲਾਂ ਕਰਦਾ ਸੀ।"

18ਇਹ ਜਾਨਵਰ ਵੀ ਪਹਿਲੇ ਜਾਨਵਰ ਦੇ ਸਾਹਮਣੇ ਖਲੋਂਦਾ ਅਤੇ ਉਸੇ ਸ਼ਕਤੀ ਦੀ ਵਰਤੋਂ ਕਰਦਾ ਹੈ ਜਿਹੜੀ ਪਹਿਲੇ ਜਾਨਵਰ ਕੋਲ ਸੀ। ਉਹ ਇਸ ਸ਼ਕਤੀ ਦੀ ਵਰਤੋਂ ਦੁਨੀਆਂ ਦੇ ਸਾਰੇ ਲੋਕਾਂ ਤੋਂ ਪਹਿਲੇ ਜਾਨਵਰ ਦੀ ਪੂਜਾ ਕਰਾਉਣ ਲਈ ਕਰਦਾ ਹੈ। ਪਹਿਲਾ ਜਾਨਵਰ ਹੀ ਹੈ ਉਹ ਜਿਸ ਨੂੰ ਮੌਤ ਦਾ ਜ਼ਖਮ ਸੀ ਜਿਹੜਾ ਭਰ ਚੁੱਕਿਆ ਸੀ।"

19ਇਹ ਦੂਜਾ ਜਾਨਵਰ ਵੱਡੇ ਕਰਿਸ਼ਮੇ ਕਰਦਾ ਹੈ। ਉਹ ਲੋਕਾਂ ਦੇ ਵੱਡਿਆਂ ਆਗੂਆਂ ਨੂੰ ਸਵਰਗ ਤੋਂ ਧਰਤੀ ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਅੱਗ ਨੂੰ ਅਕਾਸ਼ੋਂ ਥੱਲੇ ਲਿਆਉਂਦਾ ਜਦੋਂ ਕਿ ਲੋਕ ਵੇਖ ਰਹੇ ਹੁੰਦੇ ਹਨ।"

20ਇਹ ਦੂਸਰਾ ਜਾਨਵਰ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਮੂਰਖ ਬਣਾਉਂਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਅਜਿਹੇ ਕਰਿਸ਼ਮਿਆਂ ਰਾਹੀਂ ਮੂਰਖ ਬਣਾਉਂਦਾ ਹੈ ਜਿਸਦੀ ਸ਼ਕਤੀ ਉਸ ਨੂੰ ਪ੍ਰਦਾਨ ਕੀਤੀ ਗਈ ਹੈ। ਉਹ ਇਹ ਕਰਿਸ਼ਮੇ ਪਹਿਲੇ ਜਾਨਵਰ ਦੀ ਸੇਵਾ ਕਰਨ ਲਈ ਕਰਦਾ ਹੈ। ਇਸਨੇ ਲੋਕਾਂ ਨੂੰ ਪਹਿਲੇ ਜਾਨਵਰ ਦੀ ਮੂਰਤ ਬਨਾਉਣ ਦਾ ਹੁਕਮ ਦਿੱਤਾ ਜੋ ਕਿ ਤਲਵਾਰ ਨਾਲ ਜ਼ਖਮੀ ਹੋ ਗਿਆ ਸੀ ਪਰ ਮਰਿਆ ਨਹੀਂ ਸੀ।"

1John 2 illustration - 1John Chapter 2

21ਦੂਸਰੇ ਜਾਨਵਰ ਨੂੰ ਇਹ ਸ਼ਕਤੀ ਦਿੱਤੀ ਗਈ ਸੀ ਕਿ ਉਹ ਪਹਿਲੇ ਜਾਨਵਰ ਦੀ ਮੂਰਤ ਵਿੱਚ ਜਾਨ ਪਾ ਸੱਕੇ। ਫ਼ਿਰ ਉਹ ਮੂਰਤ ਬੋਲ ਸੱਕਦੀ ਸੀ ਅਤੇ ਉਨ੍ਹਾਂ ਲੋਕਾਂ ਨੂੰ ਮਾਰਨ ਦਾ ਆਦੇਸ਼ ਦੇ ਸੱਕਦੀ ਸੀ ਜਿਨ੍ਹਾਂ ਨੇ ਇਸ ਦੀ ਪੂਜਾ ਨਹੀਂ ਕੀਤੀ ਸੀ।"

22ਦੂਸਰੇ ਜਾਨਵਰ ਨੇ ਸਾਰੇ ਲੋਕਾਂ ਨੂੰ ਛੋਟੇ ਅਤੇ ਵੱਡੇ, ਅਮੀਰਾਂ ਅਤੇ ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਆਪਣੇ ਸੱਜੇ ਹੱਥ ਜਾ ਆਪਣੇ ਮੱਥੇ ਉੱਤੇ ਇੱਕ ਨਿਸ਼ਾਨ ਲਾਉਣ ਲਈ ਮਜ਼ਬੂਰ ਕੀਤਾ।"

23ਕੋਈ ਵੀ ਵਿਅਕਤੀ ਇਸ ਨਿਸ਼ਾਨ ਤੋਂ ਬਿਨਾ ਖਰੀਦੋ ਫ਼ਰੋਖਤ ਨਹੀਂ ਕਰ ਸੱਕਦਾ ਸੀ। ਇਹ ਨਿਸ਼ਾਨ ਉਸ ਜਾਨਵਰ ਦਾ ਨਾਂ ਜਾਂ ਉਸ ਦੇ ਨਾਂ ਦੀ ਸੰਖਿਆ ਹੈ।"

24ਇਹ ਸਮਝਣ ਲਈ ਤੁਹਾਨੂੰ ਸਿਆਣਪ ਦੀ ਲੋੜ ਹੈ। ਕੋਈ ਵੀ ਵਿਅਕਤੀ ਜੋ ਸਿਆਣਾ ਹੈ ਇਸ ਜਾਨਵਰ ਦੀ ਸੰਖਿਆ ਨੂੰ ਕੱਢ ਸੱਕਦਾ ਹੈ। ਸੰਖਿਆ ਇੱਕ ਆਦਮੀ ਦੀ ਸੰਖਿਆ ਹੈ। ਸੰਖਿਆ 666 ਹੈ।"

25ਮੁਕਤ ਲੋਕਾਂ ਦਾ ਗੀਤ ਫ਼ਿਰ ਮੈਂ ਤੱਕਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਲੇਲਾ ਸੀ। ਉਹ ਸੀਯੋਨ ਪਰਬਤ ਉੱਤੇ ਖਲੋਤਾ ਸੀ। ਉਸ ਦੇ ਨਾਲ 144,000 ਲੋਕ ਸਨ। ਉਨ੍ਹਾਂ ਸਾਰਿਆਂ ਦੇ ਮੱਥਿਆਂ ਉੱਤੇ ਉਸਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।"

1John 2 illustration - 1John Chapter 2

26ਫ਼ੇਰ ਮੈਂ ਸਵਰਗ ਵਿੱਚੋਂ ਆਉਂਦੀ ਇੱਕ ਅਵਾਜ਼ ਸੁਣੀ ਜੋ ਕਿ ਹੜ੍ਹ ਦੇ ਪਾਣੀ ਅਤੇ ਉੱਚੀ ਗਰਜ ਦੀ ਅਵਾਜ਼ ਵਰਗੀ ਸੀ। ਜਿਹੜੀ ਅਵਾਜ਼ ਮੈਂ ਸੁਣੀ ਉਹ ਲੋਕਾਂ ਦੇ ਰਬਾਬ ਵਜਾਉਣ ਦੀ ਅਵਾਜ਼ ਵਰਗੀ ਸੀ।"

27ਲੋਕਾਂ ਨੇ ਤਖਤ ਦੇ ਸਾਹਮਣੇ ਅਤੇ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾਇਆ। ਇਹ ਨਵਾਂ ਗੀਤ ਸਿਰਫ਼ ਉਹ ਇੱਕ ਲੱਖ ਚੁਤਾਲੀ ਹਜ਼ਾਰ ਲੋਕੀਂ ਹੀ ਸਿੱਖ ਸੱਕਦੇ ਸਨ ਜਿਹੜੇ ਧਰਤੀ ਤੋਂ ਖਰੀਦੇ ਗਏ ਸਨ। ਕੋਈ ਹੋਰ ਇਸ ਗੀਤ ਨੂੰ ਨਾ ਗਾ ਸੱਕਿਆ।"

28ਇਹ 144,000 ਲੋਕ ਉਹੀ ਸਨ ਜਿਨ੍ਹਾਂ ਨੇ ਔਰਤਾਂ ਨਾਲ ਕੁਝ ਵੀ ਅਪਵਿੱਤਰ ਨਹੀਂ ਕੀਤਾ ਸੀ ਉਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਰੱਖਿਆ। ਉਹ ਜਿੱਥੇ ਕਿਤੇ ਵੀ ਲੇਲਾ ਜਾਂਦਾ ਉਸਦਾ ਪਿੱਛਾ ਕਰਦੇ, ਇਨ੍ਹਾਂ ਲੋਕਾਂ ਨੂੰ ਧਰਤੀ ਤੋਂ ਖਰੀਦਿਆ ਗਿਆ ਸੀ। ਇਹੀ ਪਹਿਲੇ ਲੋਕ ਸਨ ਜਿਹੜੇ ਪਰਮੇਸ਼ੁਰ ਅਤੇ ਲੇਲੇ ਨੂੰ ਅਰਪਣ ਕੀਤੇ ਗਏ ਸਨ।"

29ਇਹ ਲੋਕ ਝੂਠ ਬੋਲਣ ਦੇ ਦੋਸ਼ੀ ਨਹੀਂ ਸਨ। ਇਹ ਲੋਕ ਬਿਨਾ ਕਿਸੇ ਦੋਸ਼ ਤੋਂ ਸਨ।"

Chapter Complete

You have read 1John 2

29 verses