Lumina
1Chronicles

Tribe of Levi

1Chronicles 6·Punjabi Bible

1ਮਿਕਲੋਥ ਸ਼ਿਮਆਮ ਦਾ ਪਿਤਾ ਸੀ ਅਤੇ ਯਈੇਏਲ ਦਾ ਪਰਿਵਾਰ ਯਰੂਸ਼ਲਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕਰੀਬ ਹੀ ਵੱਸਦਾ ਸੀ।"

2ਕੀਸ਼ ਦਾ ਪਿਤਾ ਨੇਰ ਸੀ ਤੇ ਕੀਸ਼ ਸ਼ਾਊਲ ਦਾ ਪਿਤਾ ਅਤੇ ਸ਼ਾਊਲ ਯੋਨਾਥਾਨ ਦਾ, ਮਾਲਕੀ-ਸ਼ੂਆ, ਅਬੀਨਾਦਾਬ ਅਤੇ ਅਸ਼ਬਆਲ ਦਾ ਪਿਤਾ ਸੀ।"

3ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਤੇ ਮਰੀਬ-ਬਅਲ ਮੀਕਾਹ ਦਾ ਪਿਤਾ।"

4ਮੀਕਾਹ ਦੇ ਪੀਥੋਨ, ਮਲਕ ਤਹਰੇਆ ਅਤੇ ਆਹਜ਼ ਪੁੱਤਰ ਸਨ।"

5ਆਹਜ਼ ਯਦਹ ਦਾ ਪਿਤਾ ਸੀ ਅਤੇ ਯਦਹ ਯਰਾਹ ਦਾ ਪਿਤਾ ਸੀ। ਯਾਰਾਹ ਆਲਮਥ , ਅਜ਼ਮਾਵਥ ਤੇ ਜ਼ਿਮਰੀ ਦਾ ਪਿਤਾ ਸੀ ਤੇ ਜ਼ਿਮਰੀ ਮੋਸਾ ਦਾ ਪਿਤਾ ਸੀ।"

1Chronicles 6 illustration - 1Chronicles Chapter 6

6ਮੋਸਾ ਬਿਨਆ ਦਾ ਪਿਤਾ ਸੀ। ਰਫ਼ਾਯਾਹ ਬਿਨਆ ਦਾ ਪੁੱਤਰ ਸੀ। ਅਲਆਸਾਹ ਰਫ਼ਾਯਾਹ ਦਾ ਪੁੱਤਰ ਸੀ। ਆਸੇਲ ਅਲਆਸਾਹ ਦਾ ਪੁੱਤਰ ਸੀ।"

7ਆਸੇਲ ਦੇ ਅਗਾਂਹ ਪੁੱਤਰ ਸਨ। ਉਨ੍ਹਾਂ ਦੇ ਨਾਉਂ ਅਜ਼ਰੀਕਾਮ, ਬੋਕਰੂ, ਇਸ਼ਮਾਏਲ, ਸ਼ਅਰਯਾਹ, ਓਬਦਯਾਹ ਅਤੇ ਹਾਨਨ ਸਨ। ਇਹ ਸਭ ਆਸੇਲ ਦੀ ਔਲਾਦ ਸੀ।"

8ਸ਼ਾਊਲ ਪਾਤਸ਼ਾਹ ਦੀ ਮੌਤ ਫ਼ਲਿਸਤੀਆਂ ਨੇ ਇਸਰਾਏਲੀਆਂ ਦੇ ਖਿਲਾਫ਼ ਲੜਾਈ ਕੀਤੀ ਅਤੇ ਫ਼ਿਰ ਇਸਰਾਏਲੀ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ ਅਤੇ ਬਹੁਤ ਸਾਰੇ ਇਸਰਾਏਲੀ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ।"

9ਫ਼ਲਿਸਤੀਨੀ ਲੋਕ ਲਗਾਤਾਰ ਸ਼ਾਊਲ ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕਰਦੇ ਰਹੇ। ਅਖੀਰ ਉਨ੍ਹਾਂ ਉਸ ਨੂੰ ਤੇ ਉਸ ਦੇ ਪੁੱਤਰਾਂ ਨੂੰ ਪਕੜ ਲਿਆ। ਅਤੇ ਮਾਰ ਸੁੱਟਿਆ, ਜਿਨ੍ਹਾਂ ਵਿੱਚ ਯੋਨਾਥਾਨ, ਅਬੀਨਾਦਾਬ ਅਤੇ ਮਲਕੀਸ਼ੂਆ ਸਨ।"

10ਸ਼ਾਊਲ ਦੇ ਚੌਗਿਰਦ ਲੜਾਈ ਭਾਰੀ ਹੋ ਗਈ ਅਤੇ ਤੀਰ ਅੰਦਾਜ਼ਾਂ ਨੇ ਆਪਣੇ ਤੀਰਾਂ ਨਾਲ ਸ਼ਾਊਲ ਨੂੰ ਘਾਇਲ ਕਰ ਦਿੱਤਾ।"

1Chronicles 6 illustration - 1Chronicles Chapter 6

11ਤਦ ਸ਼ਾਊਲ ਨੇ ਆਪਣੇ ਸ਼ਸਤ੍ਰ ਚੁੱਕਣ ਵਾਲੇ ਨੂੰ ਆਖਿਆ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ ਤਾਂ ਕਿ ਜਦੋਂ ਉਹ ਅਸੁੰਨਤੀ ਲੋਕ ਆਉਣ, ਉਹ ਮੈਨੂੰ ਸੱਟ ਨਾ ਮਾਰ ਸੱਕਣ ਤੇ ਮੇਰਾ ਮਜ਼ਾਕ ਨਾ ਉਡਾ ਸੱਕਣ।” ਪਰ ਸ਼ਾਊਲ ਦਾ ਸ਼ਸਤ੍ਰ ਚੁੱਕਣ ਵਾਲਾ ਡਰ ਗਿਆ ਅਤੇ ਉਸ ਨੇ ਸ਼ਾਊਲ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। ਤਾਂ ਸ਼ਾਊਲ ਨੇ ਆਪਣੀ ਖੁਦ ਦੀ ਤਲਵਾਰ ਦੀ ਨੁਕਰ ਉੱਤੇ ਡਿੱਗ ਕੇ ਖੁਦ ਨੂੰ ਖਤਮ ਕਰ ਲਿਆ।"

12ਜਦ ਉਸ ਦੇ ਸ਼ਸਤ੍ਰ ਚੁੱਕਣ ਵਾਲੇ ਨੇ ਵੇਖਿਆ ਕਿ ਸ਼ਾਊਲ ਮਰ ਗਿਆ ਸੀ, ਉਸ ਨੇ ਵੀ ਆਪਣੀ ਤਲਵਾਰ ਤੇ ਡਿੱਗ ਕੇ ਖੁਦ ਨੂੰ ਖਤਮ ਕਰ ਲਿਆ।"

13ਇਉਂ ਸ਼ਾਊਲ ਅਤੇ ਉਸ ਦੇ 3 ਪੁੱਤਰ ਅਤੇ ਸਾਰਾ ਘਰਾਣਾ ਇਕੱਠਿਆਂ ਹੀ ਮਰਿਆ।"

14ਵਾਦੀ ਵਿੱਚ ਰਹਿੰਦੇ ਇਸਰਾਏਲੀਆਂ ਨੇ ਵੇਖਿਆ ਕਿ ਉਨ੍ਹਾਂ ਦੀ ਸੈਨਾ ਉੱਥੋਂ ਭੱਜ ਖੜੋਤੀ ਸੀ। ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਨੂੰ ਮਰੇ ਪਏ ਵੇਖਿਆ, ਤਾਂ ਉਹ ਵੀ ਆਪਣੇ ਨਗਰਾਂ ਨੂੰ ਛੱਡ ਕੇ ਨੱਠ ਗਏ। ਫ਼ਲਿਸਤੀ ਉਨ੍ਹਾਂ ਨਗਰਾਂ ਨੂੰ ਆਏ ਅਤੇ ਓੱਥੇ ਰਹਿਣ ਲੱਗ ਪਏ।"

15ਅਗਲੇ ਦਿਨ ਫ਼ਲਿਸਤੀ ਲੋਥਾਂ ਤੋਂ ਕੀਮਤੀ ਵਸਤਾਂ ਲੈਣ ਲਈ ਆਏ ਤਾਂ ਉਨ੍ਹਾਂ ਨੇ ਉੱਥੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲੋਥਾਂ ਵੇਖੀਆਂ ਜੋ ਕਿ ਗਿਲਬੋਆ ਦੇ ਪਹਾੜ ਵਿੱਚ ਪਈਆਂ ਸਨ।"

1Chronicles 6 illustration - 1Chronicles Chapter 6

16ਫ਼ਲਿਸਤੀਆਂ ਨੇ ਸ਼ਾਊਲ ਦੀ ਲੋਥ ਤੋਂ ਵਸਤਾਂ ਉਤਾਰੀਆਂ ਅਤੇ ਸਾਰੇ ਸ਼ਸਤ੍ਰ-ਵਸਤਰ ਉਤਾਰ ਕੇ ਤੇ ਉਸ ਦਾ ਸਿਰ ਲੈ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਆਸ-ਪਾਸ ਭੇਜ ਦਿੱਤੇ ਤਾਂ ਜੋ ਹਲਕਾਰੇ ਆਪਣੇ ਝੂਠੇ-ਦੇਵਤਿਆਂ ਅਤੇ ਲੋਕਾਂ ਵਿੱਚ ਇਸ ਦੀ ਘੋਸ਼ਣਾ ਕਰਨ।"

17ਫ਼ਲਿਸਤੀਆਂ ਨੇ ਸ਼ਾਊਲ ਦੇ ਸ਼ਸਤ੍ਰਾਂ ਨੂੰ ਆਪਣੇ ਝੂਠੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਅਤੇ ਸ਼ਾਊਲ ਦਾ ਸਿਰ ਦਾਗੋਨ ਦੇ ਮੰਦਰ ਵਿੱਚ ਲਟਕਾ ਦਿੱਤਾ।"

18ਸਾਰੇ ਯਾਬੋਸ਼-ਗਿਲਆਦ ਨਗਰ ਦੇ ਲੋਕਾਂ ਨੇ ਇਉਂ ਇਹ ਸਾਰੀ ਵਾਰਦਾਤ ਸੁਣੀ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਕੀਤੀ।"

19ਫ਼ਿਰ ਸਾਰੇ ਵੀਰ ਬਹਾਦੁਰ ਯਾਬੋਸ਼-ਗਿਲਆਦ ਵਿੱਚੋਂ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੇ ਮ੍ਰਿਤਕ ਸ਼ਰੀਰ ਲੈਣ ਲਈ ਨਿਕਲੇ ਅਤੇ ਉਹ ਉਨ੍ਹਾਂ ਦੀਆਂ ਲੋਥਾਂ ਯਾਬੋਸ਼-ਗਿਲਆਦ ਵਿੱਚ ਵਾਪਸ ਲਿਆਏ। ਅਤੇ ਉਨ੍ਹਾਂ ਲੋਕਾਂ ਨੇ ਯਾਬੋਸ਼ ਦੇ ਇੱਕ ਵਿਸ਼ਾਲ ਰੁੱਖ ਹੇਠਾਂ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਹੱਡੀਆਂ ਨੂੰ ਦਫ਼ਨਾਅ ਦਿੱਤਾ। ਇਉਂ 7 ਦਿਨ ਤੀਕ ਵਰਤ ਰੱਖ ਕੇ ਉਨ੍ਹਾਂ ਨੇ ਆਪਣਾ ਸੋਗ ਪ੍ਰਗਟਾਇਆ।"

20ਸ਼ਾਊਲ ਦੀ ਮੌਤ ਇਉਂ ਇਸ ਲਈ ਹੋਈ ਕਿਉਂ ਕਿ ਉਹ ਯਹੋਵਾਹ ਨਾਲ ਵਫ਼ਾਦਾਰ ਨਹੀਂ ਰਿਹਾ ਸੀ। ਉਸ ਨੇ ਯਹੋਵਾਹ ਦੇ ਬਚਨਾਂ ਨੂੰ ਨਹੀਂ ਮੰਨਿਆ। ਇਹੀ ਨਹੀਂ ਸਗੋਂ ਉਸ ਨੇ ਇੱਕ ਭੂਤ-ਮ੍ਰਿਤ ਨਾਲ ਸਲਾਹ ਮਸ਼ਵਰਾ ਕੀਤਾ ਸੀ।"

1Chronicles 6 illustration - 1Chronicles Chapter 6

21ਯਹੋਵਾਹ ਤੋਂ ਪੁੱਛਣ ਦੀ ਬਜਾਇ ਉਸ ਨੇ ਭੂਤਨੀ ਤੋਂ ਸਲਾਹ ਲਈ। ਇਸ ਲਈ ਯਹੋਵਾਹ ਨੇ ਸ਼ਾਊਲ ਨੂੰ ਮਾਰ ਕੇ ਯਿੱਸੀ ਦੇ ਪੁੱਤਰ ਦਾਊਦ ਨੂੰ ਰਾਜ ਦਿੱਤਾ।"

22ਇਸਰਾਏਲ ਉੱਪਰ ਦਾਊਦ ਦਾ ਪਾਤਸ਼ਾਹ ਚੁਣਿਆ ਜਾਣਾ ਇਸਰਾਏਲ ਦੇ ਸਾਰੇ ਲੋਕ ਹਬਰੋਨ ਵਿੱਚ ਦਾਊਦ ਕੋਲ ਇਕੱਠੇ ਹੋਏ ਅਤੇ ਉਨ੍ਹਾਂ ਦਾਊਦ ਨੂੰ ਕਿਹਾ, “ਅਸੀਂ ਤੁਹਾਡਾ ਹੀ ਲਹੂ-ਮਾਸ ਹਾਂ।"

23ਅਤੀਤ ਵਿੱਚ, ਤੂੰ ਸਾਨੂੰ ਜੰਗ ਵਿੱਚ ਲੈ ਗਿਆ ਉਦੋਂ ਵੀ ਜਦੋਂ ਸ਼ਾਊਲ ਰਾਜਾ ਸੀ। ਯਹੋਵਾਹ ਨੇ ਤੈਨੂੰ ਆਖਿਆ ਸੀ, ‘ਦਾਊਦ, ਤੂੰ ਮੇਰੇ ਲੋਕਾਂ ਇਸਰਾਏਲੀਆਂ ਦਾ ਅਯਾਲੀ ਹੋਵੇਂਗਾ ਅਤੇ ਮੇਰੇ ਲੋਕਾਂ, ਇਸਰਾਏਲੀਆਂ ਦਾ ਆਗੂ ਹੋਵੇਂਗਾ।’”"

24ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਦਾਊਦ ਪਾਤਸ਼ਾਹ ਕੋਲ ਆਏ। ਦਾਊਦ ਨੇ ਯਹੋਵਾਹ ਦੇ ਸਾਹਮਣੇ ਇਨ੍ਹਾਂ ਆਗੂਆਂ ਨਾਲ ਇੱਕ ਇਕਰਾਰਨਾਮਾ ਬਣਾਇਆ। ਫ਼ੇਰ ਉਨ੍ਹਾਂ ਨੇ ਦਾਊਦ ਨੂੰ ਮਸਹ ਕੀਤਾ ਅਤੇ ਉਸ ਨੂੰ ਇਸਰਾਏਲ ਉੱਤੇ ਪਾਤਸ਼ਾਹ ਥਾਪਿਆ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਸਮੂਏਲ ਰਾਹੀਂ ਇਕਰਾਰ ਕੀਤਾ ਸੀ।"

25ਦਾਊਦ ਦਾ ਯਰੂਸ਼ਲਮ ਤੇ ਕਬਜ਼ਾ ਦਾਊਦ ਅਤੇ ਇਸਰਾਏਲ ਦੇ ਸਾਰੇ ਲੋਕ ਯਰੂਸ਼ਲਮ ਸ਼ਹਿਰ ਵਿੱਚ ਪਹੁੰਚੇ। ਉਨ੍ਹੀ ਦਿਨੀ ਯਰੂਸ਼ਲਮ ਨੂੰ ਯਬੂਸ ਨਾਉਂ ਨਾਲ ਜਾਣਿਆ ਜਾਂਦਾ ਸੀ ਤੇ ਉਸ ਸ਼ਹਿਰ ਦੇ ਲੋਕਾਂ ਨੂੰ ਯਬੂਸੀ ਆਖਿਆ ਜਾਂਦਾ ਸੀ। ਉਸ ਸ਼ਹਿਰ ਦੇ ਲੋਕਾਂ ਨੇ"

1Chronicles 6 illustration - 1Chronicles Chapter 6

26ਦਾਊਦ ਨੂੰ ਆਖਿਆ, “ਤੂੰ ਸਾਡੇ ਨਗਰ ਵਿੱਚ ਦਾਖਲ ਨਹੀਂ ਹੋ ਸੱਕਦਾ।” ਪਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਉਸ ਨੇ ਸੀਯੋਨ ਦਾ ਕਿਲਾ ਜਿੱਤ ਲਿਆ ਜੋ ਉਪਰੰਤ ਦਾਊਦ ਦਾ ਸ਼ਹਿਰ ਕਹਾਇਆ।"

27ਦਾਊਦ ਨੇ ਆਖਿਆ, “ਜੋ ਕੋਈ ਵੀ ਯਬੂਸੀਆਂ ਤੇ ਹਮਲੇ ਦੀ ਅਗਵਾਈ ਕਰੇਗਾ, ਉਹੀ ਮੇਰੀ ਸੈਨਾ ਦਾ ਪ੍ਰਧਾਨ ਹੋਵੇਗਾ।” ਤਾਂ ਸਰੂਯਾਹ ਦੇ ਪੁੱਤਰ ਯੋਆਬ ਨੇ ਹਮਲਾ ਕੀਤਾ ਤੇ ਉਹ ਸੈਨਾ ਦਾ ਪ੍ਰਧਾਨ ਬਣਿਆ।"

28ਦਾਊਦ ਨੇ ਫ਼ਿਰ ਉੱਥੇ ਗੜ੍ਹ ਨੂੰ ਆਪਣਾ ਘਰ ਬਣਾਇਆ। ਇਸੇ ਕਾਰਣ ਉਹ ਦਾਊਦ ਦਾ ਨਗਰ ਅਖਵਾਇਆ।"

29ਦਾਊਦ ਨੇ ਮਿਲੋ ਤੋਂ ਲੈ ਕੇ ਸ਼ਹਿਰ ਦੇ ਦੁਆਲੇ ਦੀ ਕੰਧ ਤੀਕ ਕਿਲੇ ਦੇ ਆਲੇ-ਦੇਆਲੇ ਸ਼ਹਿਰ ਨਿਰਮਾਣ ਕੀਤਾ ਅਤੇ ਯੋਆਬ ਨੇ ਸ਼ਹਿਰ ਦੇ ਹੋਰ ਹਿਸਿਆਂ ਦੀ ਮੁਰੰਮਤ ਕੀਤੀ।"

30ਦਾਊਦ ਦਿਨ ਬਰ ਦਿਨ ਹੋਰ ਸ਼ਕਤੀਸ਼ਾਲੀ ਹੁੰਦਾ ਗਿਆ ਅਤੇ ਸਰਬ ਸ਼ਕੀਤਮਾਨ ਯਹੋਵਾਹ ਉਸ ਦੇ ਨਾਲ ਸੀ।"

1Chronicles 6 illustration - 1Chronicles Chapter 6

31ਤਿੰਨ ਨਾਇੱਕ ਦਾਊਦ ਦੇ ਖਾਸ ਸਿਪਾਹੀਆਂ ਦੇ ਆਗੂਆਂ ਦੀ ਸੂਚੀ ਇਹ ਹੈ। ਇਹ ਨਾਇੱਕ ਦਾਊਦ ਦੇ ਨਾਲ ਉਸ ਦੇ ਦੇ ਰਾਜ ਵਿੱਚ ਬੜੇ ਸ਼ਕਤੀਸ਼ਾਲੀ ਹੋਏ। ਉਨ੍ਹਾਂ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਦਾਊਦ ਦਾ ਪੱਖ ਲਿਆ ਅਤੇ ਉਸ ਨੂੰ ਰਾਜਾ ਬਣਾ ਦਿੱਤਾ। ਇਹ ਸਭ ਪਰਮੇਸ਼ੁਰ ਦੇ ਇਕਰਾਰ ਅਨੁਸਾਰ ਹੋਇਆ।"

32ਦਾਊਦ ਦੇ ਖਾਸ ਸਿਪਾਹੀਆਂ ਦੀ ਸੂਚੀ ਇਸ ਤਰ੍ਹਾਂ ਸੀ: ਹਕਮੋਨੀ ਯਾਸ਼ਾਬਆਮ ਜੋ ਕਿ ਰਥਵਾਨਾਂ ਦਾ ਮੁਖੀਆ ਸੀ ਉਸ ਨੇ 300 ਮਨੁੱਖਾਂ ਨੂੰ ਬਰਛਾ ਚਲਾਕੇ ਇੱਕੋ ਵਾਰ ਮਾਰ ਸੁੱਟਿਆ ਸੀ।"

33ਇਸ ਤੋਂ ਬਾਅਦ ਦੋਦੋ ਦਾ ਪੁੱਤਰ ਅਲਆਜ਼ਾਰ ਸੀ, ਜਿਹੜਾ ਕਿ ਅਹੋਹ ਤੋਂ ਸੀ। ਇਹ ਤਿੰਨ ਨਾਇੱਕਾਂ ਵਿੱਚੋਂ ਇੱਕ ਸੀ।"

34ਅਲਆਜ਼ਾਰ ਦਾਊਦ ਦੇ ਨਾਲ ਫ਼ਸਦੰਮੀਮ ਵਿੱਚ ਸੀ ਅਤੇ ਉੱਥੇ ਫ਼ਲਿਸਤੀ ਯੁੱਧ ਕਰਨ ਨੂੰ ਇਕੱਠੇ ਹੋਏ ਸਨ। ਉੱਥੇ ਪੈਲੀ ਦਾ ਇੱਕ ਟੁਕੜਾ ਜੌਆਂ ਨਾਲ ਭਰਪੂਰ ਸੀ ਅਤੇ ਇਸਰਾਏਲੀ ਲੋਕ ਉੱਥੋਂ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ।"

35ਪਰ ਇਹ ਤਿੰਨੇ ਨਾਇੱਕ ਉਸ ਖੇਤ ਵਿੱਚ ਖੜੋਤੇ ਰਹੇ ਫ਼ਲਿਸਤੀਆਂ ਨੂੰ ਹਰਾ ਕੇ ਉਸ ਨੂੰ ਬਚਾਇਆ ਇਉਂ ਯਹੋਵਾਹ ਨੇ ਇਸਰਾਏਲੀਆਂ ਨੂੰ ਵੱਡੀ ਜਿੱਤ ਦਿੱਤੀ ਸੀ।"

1Chronicles 6 illustration - 1Chronicles Chapter 6

36ਇੱਕ ਵਾਰ ਦਾਊਦ ਅਦੁੱਲਾਮ ਦੀ ਗੁਫ਼ਾ ਵਿੱਚ ਸੀ ਅਤੇ ਫ਼ਲਿਸਤੀ ਫ਼ੌਜ ਹੇਠਾਂ ਰਫ਼ਾਈਮ ਦੀ ਵਾਦੀ ਵਿੱਚ ਸੀ। ਇਹ 3 ਨਾਇੱਕ ਜੋ 30 ਵਿੱਚੋਂ ਸਨ, ਜ਼ਮੀਨ ਉੱਪਰ ਰੀਂਗਦੇ ਹੋਏ ਦਾਊਦ ਕੋਲ ਗੁਫ਼ਾ ਵਿੱਚ ਪਹੁੰਚੇ।"

37ਇੱਕ ਵਾਰੀ ਹੋਰ ਦਾਊਦ ਕਿਲ੍ਹੇ ਵਿੱਚ ਸੀ ਅਤੇ ਫ਼ਲਿਸਤੀ ਸਿਪਾਹੀਆਂ ਦਾ ਇੱਕ ਦਸਤਾ ਬੈਤਲਹਮ ਵਿੱਚ ਸੀ।"

38ਦਾਊਦ ਨੂੰ ਆਪਣੀ ਭੂਮੀ ਦੇ ਪਾਣੀ ਦੀ ਤਲਬ ਹੋਈ। ਤਾਂ ਉਸ ਨੇ ਆਖਿਆ, “ਕਾਸ਼! ਕੋਈ ਬੈਤਲਹਮ ਦੇ ਉਸ ਖੂਹ ਦਾ ਜਿਹੜਾ ਫਾਟਕ ਦੇ ਕੋਲ ਹੈ, ਮੈਨੂੰ ਪਾਣੀ ਪਿਲਾਵੇ।” (ਅਸਲ ਵਿੱਚ ਇਉਂ ਉਹ ਸਿਰਫ਼ ਆਖ ਰਿਹਾ ਸੀ, ਵਾਸਤਵ ’ਚ ਮੰਗ ਨਹੀਂ ਸੀ ਰਿਹਾ।)"

39ਪਰ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਫ਼ਲਿਸਤੀਆ ਦੇ ਡੇਰੇ ਰਾਹੀਂ ਆਪਣੇ ਰਾਹ ਲਈ ਲੜਕੇ ਬੈਤਲਹਮ ਦੇ ਫ਼ਾਟਕ ਦੇ ਖੂਹ ਵਿੱਚੋਂ ਪਾਣੀ ਭਰਕੇ ਦਾਊਦ ਨੂੰ ਲਿਆ ਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸਗੋਂ ਉਸ ਨੇ ਇਸ ਪਾਣੀ ਨੂੰ ਧਰਤੀ ਉੱਤੇ ਡੋਲ੍ਹ ਕੇ ਯਹੋਵਾਹ ਨੂੰ ਭੇਟ ਕਰ ਦਿੱਤਾ।"

40ਦਾਊਦ ਨੇ ਕਿਹਾ, “ਹੇ ਪਰਮੇਸ਼ੁਰ! ਇਹ ਪਾਣੀ ਮੈਂ ਕਿਵੇਂ ਪੀ ਸੱਕਦਾ ਹਾਂ? ਇਹ ਤਾਂ ਉਨ੍ਹਾਂ ਮਨੁੱਖਾਂ ਦਾ ਲਹੂ ਪੀਣ ਬਰਾਬਰ ਹੋਵੇਗਾ ਜਿਹੜੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਇਸ ਨੂੰ ਮੇਰੇ ਲਈ ਲੈ ਕੇ ਆਏ ਹਨ।” ਇਸ ਕਾਰਣ ਦਾਊਦ ਨੇ ਇਹ ਪਾਣੀ ਪੀਣ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਦੀਆਂ ਕਈ ਬਹਾਦੁਰੀਆਂ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਵਿਖਾਈਆਂ।"

1Chronicles 6 illustration - 1Chronicles Chapter 6

41ਹੋਰ ਬਹਾਦੁਰ ਸਿਪਾਹੀ ਯੋਆਬ ਦਾ ਭਰਾ ਅਬਸ਼ਈ ਇਨ੍ਹਾਂ ਤਿੰਨਾਂ ਨਾਇੱਕਾਂ ਦਾ ਆਗੂ ਸੀ। ਉਹ 300 ਸਿਪਾਹੀਆਂ ਨਾਲ ਲੜਿਆ ਅਤੇ ਉਨ੍ਹਾਂ ਨੂੰ ਆਪਣੇ ਬਰਛੇ ਨਾਲ ਮਾਰ ਮੁਕਾਇਆ। ਅਬਸ਼ਈ ਵੀ ਇਨ੍ਹਾਂ ਤਿੰਨਾਂ ਨਾਇੱਕਾਂ ਜਿੰਨਾ ਹੀ ਪ੍ਰਸਿੱਧ ਸੀ।"

42ਅਬਸ਼ਈ ਉਨ੍ਹਾਂ ਤੀਹਾਂ ਨਾਇੱਕਾਂ ਤੋਂ ਵੱਧੇਰੇ ਪ੍ਰਸਿੱਧ ਸੀ ਅਤੇ ਉਨ੍ਹਾਂ ਦਾ ਮੁਖੀਆ ਬਣਿਆ ਹਾਲਾਂਕਿ ਉਹ ਉਨ੍ਹਾਂ ਤਿੰਨਾਂ ਨਾਇੱਕਾਂ ਵਿੱਚੋਂ ਨਹੀਂ ਸੀ।"

43ਯਹੋਯਾਦਾ ਦਾ ਪੁੱਤਰ ਬਨਾਯਾਹ ਇੱਕ ਕਬਸਿਏਲੀ ਸੂਰਮੇ ਦਾ ਪੁੱਤਰ ਸੀ, ਜਿਸਨੇ ਵੱਡੀ ਸੂਰਮਤਾਈ ਕੀਤੀ ਸੀ। ਬਨਾਯਾਹ ਨੇ ਮੋਆਬ ਦੇ ਦੋ ਸਭ ਤੋਂ ਵੱਧ ਬਹਾਦੁਰਾਂ ਨੂੰ ਮਾਰ ਸੁੱਟਿਆ। ਇੱਕ ਵਾਰੀ ਜਦੋਂ ਬਰਫ਼ ਦੀ ਰੁੱਤ ਸੀ ਤਾਂ ਬਨਾਯਾਹ ਇੱਕ ਸੁਰਂਗ ਜਿਹੀ ਵਿੱਚ ਜਿਹੜੀ ਕਿ ਜ਼ਮੀਨ ਵਿੱਚ ਖੁੱਡ ਵਾਂਗ ਸੀ, ਜਾ ਕੇ ਉੱਥੇ ਇੱਕ ਸ਼ੇਰ ਨੂੰ ਮਾਰ ਆਇਆ।"

44ਅਤੇ ਉਸ ਨੇ ਇੱਕ ਸਾਢੇ ਸੱਤ ਫੁੱਟ ਲੰਬੇ ਮਿਸਰੀ ਸਿਪਾਹੀ ਨੂੰ ਵੀ ਮਾਰ ਸੁੱਟਿਆ। ਉਸ ਮਿਸਰੀ ਜੁਆਨ ਕੋਲ ਇੱਕ ਭਾਰਾ ਲੰਬਾ ਬਰਛਾ ਸੀ ਜੋ ਕਿ ਜੁਲਾਹੇ ਦੀ ਤੁਰ ਵਰਗਾ ਵੱਡਾ ਸੀ, ਅਤੇ ਬਨਾਯਾਹ ਕੋਲ ਸਿਰਫ਼ ਇੱਕ ਸੋਟਾ ਸੀ। ਬਨਾਯਾਹ ਨੇ ਉਸ ਮਿਸਰੀ ਦੇ ਹੱਥੋਂ ਉਸਦਾ ਬਰਛਾ ਖੋਹਿਆ ਅਤੇ ਉਸ ਮਿਸਰੀ ਸਿਪਾਹੀ ਨੂੰ ਉਸ ਦੇ ਹੀ ਬਰਛੇ ਨਾਲ ਮਾਰ ਮੁਕਾਇਆ।"

45ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਅਜਿਹੀਆਂ ਅਨੇਕਾਂ ਬਹਾਦੁਰ ਕਰਨੀਆਂ ਕੀਤੀਆਂ ਅਤੇ ਤਿੰਨਾ ਨਾਇੱਕਾਂ ਜਿੰਨਾਂ ਹੀ ਮਸ਼ਹੂਰ ਹੋ ਗਿਆ।"

1Chronicles 6 illustration - 1Chronicles Chapter 6

46ਬਨਾਯਾਹ 30 ਨਾਇੱਕਾਂ ਤੋਂ ਵੱਧੇਰੇ ਪ੍ਰਸਿੱਧ ਹੋਇਆ, ਪਰ ਉਹ ਉਨ੍ਹਾਂ ਤਿੰਨਾਂ ਨਾਇੱਕਾਂ ਵਿੱਚੋਂ ਨਹੀਂ ਸੀ। ਦਾਊਦ ਨੇ ਬਨਾਯਾਹ ਨੂੰ ਆਪਣੇ ਰੱਖਿਅਕਾ ਦਾ ਮੁਖੀਆ ਥਾਪਿਆ।"

47ਤੀਹ ਨਾਇੱਕ ਤੀਹ ਨਾਇੱਕ ਸਿਪਾਹੀਆਂ ਦੇ ਨਾਂ ਇਉਂ ਸਨ: ਯੋਆਬ ਦਾ ਭਰਾ ਅਸਾਹੇਲ, ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ।"

48ਹਰੋਰ ਦਾ ਸ਼ੰਮੋਥ, ਪਲੋਨੀ ਹਲਸ,"

49ਤਕੋਆ ਤੋਂ ਇੱਕੇਸ਼ ਦਾ ਪੁੱਤਰ ਈਰਾ, ਅੰਨਥੋਥ ਤੋਂ ਅਬੀਅਜ਼ਰ,"

50ਹੁਸ਼ਾਥ ਤੋਂ ਸਿੱਬਕਈ, ਆਹੋਹ ਤੋਂ ਈਲਈ,"

1Chronicles 6 illustration - 1Chronicles Chapter 6

51ਨਟੋਫ਼ਾਥ ਮਹਰਈ ਤੋਂ, ਨਟੋਫ਼ਾਥ ਤੋਂ ਬਅਨਾਹ ਦਾ ਪੁੱਤਰ ਹੇਲਦ,"

52ਬਿਨਯਾਮੀਨ ਵਿੱਚ ਗਿਬਆਹ ਚੋ ਰੀਬਈ ਦਾ ਪੁੱਤਰ ਈਥਈ, ਪਰਆਥੋਨ ਤੋਂ ਬਨਾਯਾਹ,"

53ਗਾਅਸ਼ ਘਾਟੀ ਤੋਂ ਹੂਰਈ, ਅਬੀਏਲ ਅਰਬਾਥੀ,"

54ਬਹਰੂਮੀ ਅਜ਼ਮਾਵਥ, ਸ਼ਅਲਬੋਨ ਤੋਂ ਅਲਯਹਬਾ,"

55ਗਿਜ਼ੋਨੀ ਹਾਸੇਮ ਦੇ ਪੁੱਤਰ, ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ,"

1Chronicles 6 illustration - 1Chronicles Chapter 6

56ਹਗਰੀ ਸਾਕਾਰ ਦਾ ਪੁੱਤਰ ਅਹੀਆਮ, ਊਰ ਦਾ ਪੁੱਤਰ ਅਲੀਫ਼ਾਲ,"

57ਮਕੇਰਾਥ ਦਾ ਹੇਫ਼ਰ, ਪਲੋਨੀ ਅਹੀਯਾਹ,"

58ਕਰਮਲੀ ਹਸਰੋ, ਅਜ਼ਬਈ ਦਾ ਪੁੱਤਰ ਨਅਰਈ,"

59ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਹਾਰ,"

60ਸਲਕ ਅੰਮੋਨੀ, ਬੇਰੋਥ ਤੋਂ ਨਹਰਈ ਸਰੂਯਾਹ ਦੇ ਪੁੱਤਰ ਯੋਆਬ ਦਾ ਸ਼ਸਤ੍ਰ ਚੁੱਕਣ ਵਾਲਾ ਸੀ।"

1Chronicles 6 illustration - 1Chronicles Chapter 6

61ਯਿਥਰੀ ਈਰਾ, ਯਿਥਰੀ ਗਾਰੇਬ,"

62ਹਿੱਤੀ ਊਰੀਯਾਹ, ਅਹਲਈ ਦਾ ਪੁੱਤਰ ਜ਼ਾਬਾਦ,"

63ਰਊਬੇਨ ਦੇ ਪਰਵਿਾਰ-ਸਮੂਹ ਤੋਂ ਸ਼ੀਜ਼ਾ ਦਾ ਪੁੱਤਰ ਅਦੀਨਾ। (ਅਦੀਨਾ ਰਊਬੇਨ ਪਰਵਿਾਰ-ਸਮੂਹ ਦਾ ਆਗੂ ਸੀ ਅਤੇ 30 ਨਾਇੱਕਾਂ ਵਿੱਚੋਂ ਇੱਕ ਸੀ।)"

64ਮਅਕਾਹ ਦਾ ਪੁੱਤਰ ਹਾਨਾਨ, ਯੋਸ਼ਾਫ਼ਾਟ ਦਾ ਮਿਥਨੀ,"

65ਉੱਜੀਯਾਹ ਅਸ਼ਤਾਰਾਥੀ, ਅਰੋਏਰ ਤੋਂ ਹੋਥਾਮ ਦੇ ਪੁੱਤਰ ਸ਼ਾਮਾ ਤੇ ਯਈੇਏਲ,"

1Chronicles 6 illustration - 1Chronicles Chapter 6

66ਸ਼ਿਮਰੀ ਦਾ ਪੁੱਤਰ ਯਦੀਅਏਲ, ਅਤੇ ਉਸ ਦੇ ਭਰਾ ਯੋਹਾ ਅਤੇ ਤੀਸੀ,"

67ਮਹਵੀ ਅਲੀਏਲ, ਅਲਨਅਮ ਦੇ ਪੁੱਤਰ ਯਿਰੀਬਈ ਅਤੇ ਯੋਸ਼ਵਯਾਹ, ਅਤੇ ਮੋਆਬੀ ਯਿਥਮਾਹ।"

68ਅਲੀਏਲ, ਓਬੇਦ, ਯਅਸੀਏਲ ਅਤੇ ਮਸੋਬਾਯਾਥੀ।"

69ਦਾਊਦ ਦੇ ਬਹਾਦੁਰ ਸੰਗੀ ਇਹ ਉਨ੍ਹਾਂ ਮਨੁੱਖਾਂ ਦੀ ਸੂਚੀ ਹੈ ਜੋ ਸਿਕਲਗ ਵਿੱਚ ਦਾਊਦ ਕੋਲ ਪਹੁੰਚੇ। ਇਹ ਉਹ ਸਮਾਂ ਸੀ ਜਦੋਂ ਦਾਊਦ ਕੀਸ਼ ਦੇ ਪੁੱਤਰ ਸ਼ਾਊਲ ਦੇ ਕਾਰਨ ਲੁਕਦਾ ਫ਼ਿਰਦਾ ਸੀ। ਇਨ੍ਹਾਂ ਆਦਮੀਆਂ ਨੇ ਲੜਾਈ ਵਿੱਚ ਦਾਊਦ ਦੀ ਮਦਦ ਕੀਤੀ ਸੀ।"

70ਇਹ ਆਦਮੀ ਬੜੇ ਤੀਰ ਅੰਦਾਜ਼ ਸਨ ਅਤੇ ਉਹ ਆਪਣੇ ਸੱਜੇ-ਖੱਬੇ ਦੋਹਾਂ ਹੱਥਾਂ ਨਾਲ ਧਨੁਸ਼ ਤੋਂ ਤੀਰ ਚਲਾਣ ਤੇ ਪੱਥਰ ਗੁਲੇਲ ਨਾਲ ਸੁੱਟਣ ਵਿੱਚ ਨਿਪੁਣ ਸਨ। ਇਹ ਮਨੁੱਖ ਬਿਨਯਾਮੀਨ ਪਰਿਵਾਰ-ਸਮੂਹ ਵਿੱਚੋਂ ਸ਼ਾਊਲ ਦੇ ਸੰਬੰਧੀ ਸਨ ਤੇ ਇਨ੍ਹਾਂ ਦੇ ਨਾਉਂ ਇਉਂ ਸਨ:"

1Chronicles 6 illustration - 1Chronicles Chapter 6

71ਅਹੀਅਜ਼ਰ ਜੋ ਆਗੂ ਸੀ, ਯੋਆਸ਼ (ਅਹੀਅਜ਼ਰ ਤੇ ਯੋਆਸ਼ ਗਿਬਆਥ ਦੇ ਸ਼ਮਾਆਹ ਦੇ ਪੁੱਤਰ ਸਨ।) ਯਿਜ਼ੀਏਲ ਅਤੇ ਫ਼ਲਟ (ਇਹ ਦੋਨੋ ਅਜ਼ਮਾਵਥ ਦੇ ਪੁੱਤਰ ਸਨ) ਬਰਾਕਾਹ ਅਤੇ ਯੇਹੂ ਜੋ ਕਿ ਅਨਥੋਥ ਤੋਂ ਸਨ।"

72ਗਿਬਓਨ ਸ਼ਹਿਰ ਤੋਂ ਯਿਸ਼ਮਅਯਾਹ (ਉਹ ਤਿੰਨਾਂ ਨਾਇੱਕਾਂ ਵਿੱਚੋਂ ਇੱਕ ਸੀ ਅਤੇ ਤਿੰਨਾਂ ਨਾਇੱਕਾਂ ਦਾ ਆਗੂ ਸੀ।) ਯਿਰਮਿਯਾਹ, ਯਹਜ਼ੀਏਲ, ਯੋਹਾਨਾਨ ਅਤੇ ਗਦੇਰਾਥ ਤੋਂ ਯੋਜ਼ਾਬਾਦ।"

73ਅਲਊਜ਼ਈ, ਯਿਰੀਮੋਥ, ਬਅਲਯਾਹ, ਸ਼ਮਰਯਾਹ ਅਤੇ ਸ਼ਫ਼ਟਯਾਹ ਹਰੁਫ਼ੀ,"

74ਅਲਕਾਨਾਹ ਅਤੇ ਯਿੱਸ਼ੀਯਾਹ, ਅਜ਼ਰੇਲ, ਯੋਅਜ਼ਰ ਅਤੇ ਯਾਸ਼ਾਬਆਮ, ਇਹ ਸਾਰੇ ਕੋਰਹ ਪਰਿਵਾਰ-ਸਮੂਹ ਤੋਂ ਸਨ:"

75ਯੋਏਲਾਹ ਤੇ ਜ਼ਬਦਯਾਹ ਜੋ ਕਿ ਗਦੋਰ ਤੋਂ ਯਰੋਹਾਮ ਦੇ ਪੁੱਤਰ ਸਨ।"

1Chronicles 6 illustration - 1Chronicles Chapter 6

76ਗਾਦੀ ਗਾਦ ਪਰਿਵਾਰ-ਸਮੂਹ ਤੋਂ ਕੁਝ ਲੋਕ ਮਾਰੂਥਲ ਨੂੰ ਆਏ, ਅਤੇ ਕਿਲੇ ਵਿੱਚ ਦਾਊਦ ਨਾਲ ਜੁੜ ਗਏ। ਉਹ ਬਰਛੇ ਅਤੇ ਢਾਲ ’ਚ ਨਿਪੁਣ ਸਨ ਅਤੇ ਸ਼ੇਰਾਂ ਵਾਂਗ ਭਿਅੰਕਰ ਸਨ। ਉਹ ਪਰਬਤਾਂ ਉੱਤੇ ਭੱਜਣ ਲਈ ਗਜ਼ੇਲਾਂ ਵਾਂਗ ਤੇਜ ਸਨ।"

77ਗਾਦ ਪਰਿਵਾਰ-ਸਮੂਹ ਤੋਂ ਏਜ਼ਰ ਫ਼ੌਜ ਦਾ ਆਗੂ ਸੀ। ਓਬਦਯਾਹ ਕਮਾਨ ਵਿੱਚ ਦੂਜਾ ਅਤੇ ਅਲਯਾਬ ਕਮਾਨ ਵਿੱਚ ਤੀਜਾ ਸੀ।"

78ਮਿਸ਼ਮੰਨਾਹ ਚੌਥਾ ਤੇ ਪੰਜਵਾਂ ਯਿਰਮਿਯਾਹ।"

79ਅੱਤਈ ਛੇਵਾਂ ਅਤੇ ਅਲੀਏਲ ਸੱਤਵੇਂ ਨੰਬਰ ਤੇ ਅਗਵਾਈ ਕਰਨ ਵਾਲਾ ਸੀ।"

80ਯੋਹਾਨਾਨ ਅੱਠਵਾਂ ਅਤੇ ਅਲਜ਼ਾਬਾਦ ਨੌਵਾਂ।"

1Chronicles 6 illustration - 1Chronicles Chapter 6

81ਯਿਰਮਿਯਾਹ ਦਸਵੇਂ ਨੰਬਰ ਤੇ ਅਤੇ ਗਿਆਰ੍ਹਵੇਂ ਤੇ ਮਕਬੰਨਈ।"

Chapter Complete

You have read 1Chronicles 6

81 verses