Lumina
1Chronicles

Reuben, Gad, Manasseh

1Chronicles 5·Punjabi Bible

1ਤੇ ਯਰੋਹਾਮ ਦਾ ਪੁੱਤਰ ਅਦਾਯਾਹ ਵੀ ਸੀ। ਯਹੋਰਾਮ ਪਸ਼ਹੂਰ ਦਾ ਪੁੱਤਰ ਅਤੇ ਪਸ਼ਹੂਰ ਮਲਕੀਯਾਹ ਦਾ ਪੁੱਤਰ ਸੀ। ਅਤੇ ਉੱਥੇ ਅਦੀਏਲ ਦਾ ਪੁੱਤਰ ਮਅਸਈ ਵੀ ਸੀ। ਅਦੀਏਲ ਯਹਜ਼ੇਰਾਹ ਦਾ ਪੁੱਤਰ ਸੀ। ਯਹਜ਼ੇਰਾਹ ਮਸ਼ੁੱਲਾਮ ਦਾ ਪੁੱਤਰ ਤੇ ਮਸ਼ੁੱਲਾਮ ਮਸ਼ਿੱਲੇਮਿਥ ਦਾ ਪੁੱਤਰ ਤੇ ਮਸ਼ਿੱਲੇਮਿਥ ਇੰਮੇਰ ਦਾ ਪੁੱਤਰ ਸੀ।"

2ਉੱਥੇ 1,760 ਜਾਜਕ ਸਨ ਅਤੇ ਉਹ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ ਅਤੇ ਉਹ ਪਰਮੇਸ਼ੁਰ ਦੇ ਮੰਦਰ ਦੀ ਸੇਵਾ-ਸੰਭਾਲ ਲਈ ਜਿੰਮੇਵਾਰ ਸਨ।"

3ਇਹ ਲੇਵੀ ਪਰਿਵਾਰ-ਸਮੂਹ ਦੇ ਉਹ ਲੋਕ ਹਨ ਜਿਹੜੇ ਯਰੂਸ਼ਲਮ ਵਿੱਚ ਵੱਸਦੇ ਸਨ: ਹਸ਼ੂਬ ਦਾ ਪੁੱਤਰ ਸ਼ਮਅਯਾਹ ਸੀ। ਹਸ਼ੂਬ ਅਜ਼ਰੀਕਾਮ ਦਾ ਪੁੱਤਰ ਸੀ। ਅਜ਼ਰੀਕਾਮ ਹਸ਼ਬਯਾਹ ਦਾ ਪੁੱਤਰ ਸੀ। ਹਸ਼ਬਯਾਹ ਮਰਾਰੀ ਦਾ ਉੱਤਰਾਧਿਕਾਰੀ ਸੀ।"

4ਹੋਰ ਯਰੂਸ਼ਲਮ ਵਿੱਚ ਰਹਿਣ ਵਾਲਿਆਂ ਵਿੱਚੋਂ ਬਕਬਕਰ, ਹਰਸ਼, ਗਾਲਲ ਅਤੇ ਮੱਤਨਯਾਹ ਸਨ। ਮੱਤਨਯਾਹ ਮੀਕਾ ਦਾ ਪੁੱਤਰ ਸੀ ਤੇ ਮੀਕਾ ਜ਼ਿਕਰੀ ਦਾ ਤੇ ਜ਼ਿਕਰੀ ਆਸਫ਼ ਦਾ ਪੁੱਤਰ।"

5ਓਬਦਯਾਹ ਸ਼ਮਅਯਾਹ ਦਾ ਪੁੱਤਰ ਸੀ। ਸ਼ਮਅਯਾਹ ਗਾਲਾਲ ਦਾ ਪੁੱਤਰ ਸੀ। ਗਾਲਾਲ ਯਦੂਥੂਨ ਦਾ ਪੁੱਤਰ ਸੀ। ਬਰਕਯਾਹ ਆਸਾ ਦਾ ਪੁੱਤਰ ਸੀ। ਆਸਾ ਅਲਕਾਨਾਹ ਦਾ ਪੁੱਤਰ ਸੀ। ਬਰਕਯਾਹ ਨਟੋਫ਼ਾਥੀ ਲੋਕਾਂ ਦੇ ਨੇੜੇ ਦੇ ਛੋਟੇ ਨਗਰਾਂ ਵਿੱਚ ਰਹਿੰਦਾ ਸੀ।"

1Chronicles 5 illustration - 1Chronicles Chapter 5

6ਯਰੂਸ਼ਲਮ ਵਿੱਚ ਜਿਹੜੇ ਦਰਬਾਨ ਰਹਿੰਦੇ ਸਨ ਉਨ੍ਹਾਂ ਦੇ ਨਾਂ ਇਵੇਂ ਹਨ: ਸ਼ੱਲੂਮ, ਅੱਕੂਬ, ਟਲਮੋਨ ਅਤੇ ਅਹੀਮਾਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ। ਸ਼ੱਲੂਮ ਉਨ੍ਹਾਂ ਦਾ ਮੁਖੀਆ ਸੀ।"

7ਇਹ ਮਨੁੱਖ ਪਾਤਸ਼ਾਹ ਦੇ ਫ਼ਾਟਕ ਦੇ ਪੂਰਬੀ ਹਿੱਸੇ ਵੱਲ ਖੜ੍ਹੇ ਹੁੰਦੇ ਸਨ। ਇਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚਲੇ ਦਰਬਾਨ ਸਨ।"

8ਸ਼ੱਲੂਮ ਕੋਰੇ ਦਾ ਪੁੱਤਰ ਸੀ। ਕੋਰੇ ਅਬਯਾਸਾਫ਼ ਦਾ ਪੁੱਤਰ ਸੀ। ਅਬਯਾਸਾਫ਼ ਕੋਰਹ ਦਾ ਪੁੱਤਰ ਸੀ। ਸ਼ੱਲੂਮ ਅਤੇ ਉਸ ਦੇ ਭਰਾ ਕੋਰਹ ਦੇ ਪਰਿਵਾਰ-ਸਮੂਹ ਵਿੱਚੋਂ ਦਰਬਾਨ ਸਨ। ਉਨ੍ਹਾਂ ਦਾ ਕੰਮ ਆਪਣੇ ਪੁਰਖਿਆਂ ਵਾਂਗ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨਾ ਸੀ। ਇਨ੍ਹਾਂ ਦੇ ਪੁਰਖਿਆਂ ਦਾ ਕਾਰਜ ਵੀ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰੱਖਵਾਲੀ ਦਾ ਕਾਰਨਾ ਸੀ।"

9ਪਹਿਲੇ ਸਮੇਂ ਵਿੱਚ ਫ਼ੀਨਹਾਸ ਇਨ੍ਹਾਂ ਦਰਬਾਨਾਂ ਦਾ ਮੁਖੀਆ ਸੀ ਫ਼ੀਨਹਾਸ ਅਲਆਜ਼ਾਰ ਦਾ ਪੁੱਤਰ ਸੀ ਤੇ ਯਹੋਵਾਹ ਫ਼ੀਨਹਾਸ ਵੱਲ ਸੀ।"

10ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਦਾ ਦਰਬਾਨ ਸੀ।"

1Chronicles 5 illustration - 1Chronicles Chapter 5

11ਕੁੱਲ, ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰੱਖਵਾਲੀ ਲਈ 212 ਆਦਮੀ ਚੁਣੇ ਗਏ ਸਨ। ਉਨ੍ਹਾਂ ਦੇ ਨਾਂ ਉਨ੍ਹਾਂ ਦੇ ਛੋਟੇ ਨਗਰਾਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੇ ਇਤਹਾਸ ਵਿੱਚ ਦਰਜ ਕੀਤੇ ਗਏ ਸਨ। ਦਾਊਦ ਅਤੇ ਸ਼ਮੂਏਲ ਨਬੀ ਨੇ ਉਨ੍ਹਾਂ ਨੂੰ ਚੁਣਿਆ ਕਿਉਂ ਕਿ ਉਹ ਭਰੋਸੇ ਯੋਗ ਸਨ।"

12ਇਨ੍ਹਾਂ ਦਰਬਾਨਾਂ ਅਤੇ ਇਨ੍ਹਾਂ ਦੇ ਉੱਤਰਾਧਿਕਾਰੀਆਂ ਦੀ ਜਿੰਮੇਵਾਰੀ ਯਹੋਵਾਹ ਦੇ ਘਰ ਦੇ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨੀ ਸੀ।"

13ਉਸ ਦੇ ਚਾਰੋ-ਪਾਸੇ ਫ਼ਾਟਕ ਸਨ: ਪੂਰਬੀ, ਪੱਛਮੀ, ਉੱਤਰੀ ਅਤੇ ਦੱਖਣੀ ਚਾਰੋ ਦਿਸ਼ਾਵਾਂ ਵੱਲ।"

14ਦਰਬਾਨਾਂ ਦੇ ਸੰਬੰਧੀ ਜਿਹੜੇ ਕਿ ਛੋਟੇ ਨਗਰਾਂ ਵਿੱਚ ਵੱਸਦੇ ਸਨ ਉਨ੍ਹਾਂ ਨੂੰ ਵੀ ਕਦੇ-ਕਦੇ ਦਰਬਾਨਾਂ ਦੀ ਮਦਦ ਕਰਨ ਲਈ ਆਉਣਾ ਪੈਂਦਾ ਅਤੇ ਉਹ ਜਦ ਵੀ ਆਉਂਦੇ ਤਾਂ ਦਰਬਾਨਾਂ ਦੀ ਹਰ ਵਾਰ 7 ਦਿਨਾਂ ਲਈ ਮਦਦ ਕਰਦੇ।"

15ਚਾਰ ਦਰਬਾਨ ਅਜਿਹੇ ਸਨ ਜੋ ਬਾਕੀ ਦਰਬਾਨਾਂ ਦੇ ਆਗੂ ਸਨ। ਇਹ ਮਨੁੱਖ ਲੇਵੀ ਸਨ। ਇਨ੍ਹਾਂ ਦਾ ਕਾਰਜ ਕਮਰਿਆਂ ਦੀ ਦੇਖ ਸੰਭਾਲ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜ਼ਾਨੇ ਦੀ ਰੱਖਵਾਲੀ ਕਰਨਾ ਸੀ।"

1Chronicles 5 illustration - 1Chronicles Chapter 5

16ਅਤੇ ਉਹ ਸਾਰੀ ਰਾਤ ਪਰਮੇਸ਼ੁਰ ਦੇ ਮੰਦਰ ਦੀ ਰੱਖਵਾਲੀ ਕਰਦੇ ਸਨ। ਅਤੇ ਹਰ ਸਵੇਰ ਨੂੰ ਪਰਮੇਸ਼ੁਰ ਦੇ ਮੰਦਰ ਦੇ ਕਿਵਾੜ ਖੋਲਣ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਸੀ।"

17ਕੁਝ ਦਰਬਾਨਾਂ ਦਾ ਕੰਮ ਮੰਦਰ ਦੀ ਸੇਵਾ ਵਿੱਚ ਵਰਤੇ ਭਾਂਡਿਆਂ ਦੀ ਦੇਖਭਾਲ ਦਾ ਸੀ। ਜਦੋਂ ਇਹ ਬਰਤਨ ਅੰਦਰ ਲਿਆਏ ਜਾਂਦੇ ਤਾਂ ਉਹ ਇਨ੍ਹਾਂ ਦੀ ਗਿਣਤੀ ਕਰਕੇ ਰੱਖਦੇ ਤੇ ਬਾਹਰ ਕੱਢਣ ਲੱਗਿਆਂ ਮੁੜ ਇਨ੍ਹਾਂ ਦੀ ਗਿਣਤੀ ਕਰਦੇ।"

18ਬਾਕੀ ਦਰਬਾਨਾਂ ਦਾ ਕੰਮ ਉੱਥੋਂ ਦੇ ਸਜਾਵਟੀ ਸਮਾਨ ਅਤੇ ਖਾਸ ਭਾਂਡਿਆਂ ਦੀ ਦੇਖ-ਭਾਲ ਕਰਨਾ ਸੀ। ਇਨ੍ਹਾਂ ਤੋਂ ਇਲਾਵਾ ਉਹ ਆਟੇ, ਮੈਅ, ਤੇਲ, ਧੂਫ਼, ਅਤੇ ਖਾਸ ਤੇਲ ਦੀ ਦੇਖ-ਭਾਲ ਕਰਦੇ ਸਨ।"

19ਪਰ ਖਾਸ ਤੇਲ ਨੂੰ ਮਿਲਾਉਣ ਦੀ ਜਿੰਮੇਵਾਰੀ ਸਿਰਫ ਜਾਜਕਾਂ ਦੀ ਸੀ।"

20ਉੱਥੇ ਇੱਕ ਮਤਿੱਥਯਾਹ ਨਾਂ ਦਾ ਲੇਵੀ ਆਦਮੀ ਸੀ ਜਿਸਦਾ ਕੰਮ ਭੇਟਾ ਦੀ ਰੋਟੀ ਤੰਦੂਰ ਕਰਨ ਦਾ ਸੀ। ਮਤਿੱਥਯਾਹ ਸ਼ੱਲੁਮ ਦਾ ਪਹਿਲੋਠਾ ਪੁੱਤਰ ਸੀ ਅਤੇ ਸ਼ੱਲੁਮ ਕੁਰਹ ਦੇ ਘਰਾਣੇ ਵਿੱਚੋਂ ਸੀ।"

1Chronicles 5 illustration - 1Chronicles Chapter 5

21ਅਤੇ ਕਹਾਥੀਆਂ ਦੇ ਘਰਾਣੇ ਵਿੱਚੋਂ ਕੁਝ ਦਰਬਾਨਾਂ ਦਾ ਕਾਰਜ ਚੜ੍ਹਤ ਦੀ ਰੋਟੀ ਹਰ ਸਬਤ ਨੂੰ ਤਿਆਰ ਕਰਨ ਦਾ ਸੀ।"

22ਉਹ ਲੇਵੀ ਜਿਹੜੇ ਕਿ ਗਵੈਯੇ ਸਨ ਅਤੇ ਆਪਣੇ-ਆਪਣੇ ਘਰਾਣਿਆਂ ਦੇ ਮੁਖੀਏ ਸਨ ਉਹ ਮੰਦਰ ਵਿੱਚ ਕਮਰੇ ਜਿਹੜੇ ਬਣੇ ਹੋਏ ਸਨ, ਉੱਥੇ ਹੀ ਰਹਿੰਦੇ ਸਨ। ਉਨ੍ਹਾਂ ਨੂੰ ਹੋਰ ਕੋਈ ਕੰਮ ਕਰਨ ਨੂੰ ਨਹੀਂ ਸੀ ਦਿੰਦੇ ਕਿਉਂ ਕਿ ਉਨ੍ਹਾਂ ਦਾ ਦਿਨ-ਰਾਤ ਮੰਦਰ ਵਿੱਚਲੇ ਕੰਮਾਂ ’ਚ ਰੁਝੇ ਰਹਿੰਦੇ ਸਨ।"

23ਇਹ ਸਾਰੇ ਲੇਵੀ ਆਪਣੇ ਘਰਾਣਿਆਂ ਦੇ ਮੁਖੀਏ ਸਨ। ਇਹ ਆਪੋ-ਆਪਣੀਆਂ ਪੀੜ੍ਹੀਆ ਵਿੱਚ ਮੁਖੀਏ ਰਹੇ ਅਤੇ ਇਹ ਸਭ ਯਰੂਸ਼ਲਮ ਵਿੱਚ ਹੀ ਵੱਸਦੇ ਸਨ।"

24ਸ਼ਾਊਲ ਪਾਤਸ਼ਾਹ ਦੇ ਘਰਾਣੇ ਦਾ ਇਤਹਾਸ ਯਈੇਏਲ ਗਿਬਓਨ ਦਾ ਪਿਤਾ ਸੀ ਅਤੇ ਉਹ ਗਿਬਓਨ ਦੇ ਸ਼ਹਿਰ ਵਿੱਚ ਹੀ ਵੱਸਦਾ ਸੀ ਅਤੇ ਉਸਦੀ ਬੀਵੀ ਦਾ ਨਾਂ ਮਅਕਾਹ ਸੀ।"

25ਯਈੇਏਲ ਦਾ ਪਹਿਲੋਠਾ ਪੁੱਤਰ ਅਬਦੋਨ ਸੀ ਅਤੇ ਉਸ ਦੇ ਬਾਕੀ ਪੁੱਤਰ ਸੂਰ, ਕੀਸ਼, ਬਅਲ, ਗੇਰ, ਨਾਦਾਬ,"

1Chronicles 5 illustration - 1Chronicles Chapter 5

26ਗਦੋਰ, ਅਹਯੋ, ਜ਼ਕਾਰਯਾਹ ਅਤੇ ਮਿਕਲੋਥ ਸਨ।"

Chapter Complete

You have read 1Chronicles 5

26 verses