1ਇਹ ਅਹੂਦ ਦੇ ਉੱਤਰਾਧਿਕਾਰੀ ਸਨ। ਉਹ ਗਬਾ ਵਿੱਚ ਆਪਣੇ ਪਰਿਵਾਰਾਂ ਦੇ ਆਗੂ ਸਨ, ਅਤੇ ਉਹ ਕੈਦੀਆਂ ਵਜੋਂ ਮਾਨਾਹਥ ਨੂੰ ਲਿਜਾਏ ਗਏ ਸਨ। ਉਨ੍ਹਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ। ਅਹੂਦ ਦੇ ਉੱਤਰਾਧਿਕਾਰੀਆਂ ਚੋਂ: ਨਅਮਾਨ, ਅਹੀਯਾਹ ਅਤੇ ਗੇਰਾ। ਗੇਰਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰੋ ਕੱਢ ਦਿੱਤਾ। ਗੇਰਾ ਉਜ਼ਾ ਅਤੇ ਅਹੀਹੂਦ ਦਾ ਪਿਤਾ ਸੀ।"
2ਸ਼ਹਰਯਿਮ ਨੇ ਮੋਆਬ ’ਚ ਆਪਣੀਆਂ ਬੀਵੀਆਂ ਹੂਸ਼ੀਮ ਅਤੇ ਬਅਰਾ ਨੂੰ ਤਲਾਕ ਦੇ ਦਿੱਤਾ। ਇਸ ਉਪਰੰਤ ਹੋਰ ਬੀਵੀ ਤੋਂ ਉਸ ਨੇ ਕੁਝ ਬੱਚੇ ਜੰਮੇ।"
3ਸ਼ਹਰਯਿਮ ਨੇ ਆਪਣੀ ਹੋਰ ਬੀਵੀ ਜਿਸਦਾ ਨਾਂ ਹੋਦਸ਼ ਸੀ ਤੋਂ ਯੋਬਾਬ, ਸਿਬਯਾ, ਮੇਸ਼ਾ, ਮਲਕਮ, ਯਊਸ, ਸ਼ਾਕਯਾਹ ਅਤੇ ਮਿਰਮਾਹ ਪੈਦਾ ਕੀਤੇ। ਅਤੇ ਇਹ ਆਪਣੇ ਘਰਾਣਿਆਂ ਦੇ ਮੁਖੀਏ ਬਣੇ।"
4ਸ਼ਹਰਯਿਮ ਨੇ ਹੁਸ਼ੀਮ ਤੋਂ ਦੋ ਪੁੱਤਰ ਪੈਦਾ ਕੀਤੇ, ਜਿਨ੍ਹਾਂ ਦੇ ਨਾਉਂ ਅਬੀਟੂਥ ਤੇ ਅਲਪਾਅਲ ਸਨ।"
5ਅਲਪਾਅਲ ਦੇ ਪੁੱਤਰ ਏਬਰ, ਮਿਸ਼ਾਮ, ਸ਼ਾਮਰ, ਬਰੀਆਹ ਅਤੇ ਸ਼ਮਾ ਸਨ। ਸ਼ਾਮਰ ਨੇ ਓਨੋ ਅਤੇ ਲੋਦ ਨਗਰ ਵਸਾਏ ਅਤੇ ਲੋਦ ਦੇ ਆਸ-ਪਾਸ ਛੋਟੇ ਪਿੰਡ ਵੀ ਬਣਾਏ। ਬਰੀਆਹ ਅਤੇ ਸ਼ਮਾ ਅੱਯਲੋਨ ਵਿੱਚ ਰਹਿੰਦੇ ਪਰਿਵਾਰਾਂ ਦੇ ਆਗੂ ਸਨ। ਉਨ੍ਹਾਂ ਨੇ ਗਥ ਵਿੱਚ ਰਹਿੰਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ।"

6ਬਰੀਅਹ ਦੇ ਪੁੱਤਰ ਸ਼ਾਸ਼ਕ ਅਤੇ ਯਿਰੇਮੋਥ,"
7ਜ਼ਬਦਯਾਹ, ਅਰਾਦ ਅਤੇ ਆਦਰ,"
8ਮੀਕਾਏਲ, ਯਿਸ਼ਪਾਹ ਅਤੇ ਯੋਹਾ ਸਨ।"
9ਅਲਪਾਅਲ ਦੇ ਪੁੱਤਰਾਂ ਦੇ ਨਾਂ ਜ਼ਬਦਯਾਹ, ਮਸ਼ੁੱਲਾਮ, ਹਿਜ਼ਕੀ, ਹਬਰ,"
10ਯਿਸ਼ਮਰੇ, ਯਿਜ਼ਲੀਆਹ ਅਤੇ ਯੋਬਾਬ ਸਨ।"

11ਸ਼ਿੰਮਈ ਦੇ ਪੁੱਤਰ ਯਾਕੀਮ, ਜ਼ਿਕਰੀ, ਜ਼ਬਦੀ ਅਤੇ"
12ਅਲੀਏਨਈ, ਸਿੱਲਥਈ, ਅਲੀਏਲ,"
13ਅਦਾਯਾਹ, ਬਰਾਯਾਹ ਅਤੇ ਸ਼ਿਮਰਾਥ ਸਨ।"
14ਸ਼ਾਸ਼ਕ ਦੇ ਪੁੱਤਰ ਯਿਸ਼ਪਾਨ, ਏਬਰ ਅਲੀਏਲ,"
15ਅਬਦੋਨ, ਜ਼ਿਕਰੀ ਤੇ ਹਾਨਾਨ,"

16ਹਨਨਯਾਹ, ਏਲਾਮ ਅਤੇ ਅਨਥੋਥੀਯਾਹ,"
17ਯਿਫ਼ਦਯਾਹ ਅਤੇ ਫਨੂਏਲ ਸਨ।"
18ਯਹੋਰਾਮ ਦੇ ਪੁੱਤਰ ਸ਼ਮਸ਼ਰਈ, ਸ਼ਹਰਯਾਹ, ਅਥਲਯਾਹ,"
19ਯਅਰਸ਼ਯਾਹ, ਏਲੀਯਾਹ ਅਤੇ ਜ਼ਿਕਰੀ ਸਨ।"
20ਇਹ ਸਾਰੇ ਆਦਮੀ ਆਪਣੇ ਘਰਾਣਿਆਂ ਦੇ ਮੁਖੀਏ ਸਨ। ਇਹ ਆਪਣੀਆਂ ਕੁਲ ਪੱਤ੍ਰੀਆਂ ਵਿੱਚ ਆਗੂਆਂ ਵਜੋਂ ਜਾਣੇ ਜਾਂਦੇ ਹਨ। ਇਹ ਸਾਰੇ ਯਰੂਸ਼ਲਮ ਵਿੱਚ ਰਹਿੰਦੇ ਸਨ।"

21ਗਿਬਓਨ ਦਾ ਪਿਤਾ ਯਈੇਲ ਸੀ ਉਹ ਗਿਬਓਨ ਵਿੱਚ ਹੀ ਰਹਿੰਦਾ ਸੀ ਅਤੇ ਉਸਦੀ ਪਤਨੀ ਦਾ ਨਾਂ ਮਅਕਾਹ ਸੀ।"
22ਯਈੇਲ ਦਾ ਪਹਿਲੋਠਾ ਪੁੱਤਰ ਅਬਦੋਨ ਸੀ। ਉਸ ਦੇ ਬਾਕੀ ਪੁੱਤਰਾਂ ਦੇ ਨਾਂ ਸੂਰ, ਕੀਸ਼, ਬਅਲ ਤੇ ਨਾਦਾਬ ਸਨ,"
23ਅਤੇ ਗਦੋਰ, ਅਹਯੋ ਅਤੇ ਜ਼ਾਕਰ ਮਿਲਕੋਥ ਸਨ।"
24ਮਿਲਕੋਥ ਸ਼ਿਮਆਹ ਦਾ ਪਿਤਾ ਸੀ ਅਤੇ ਇਹ ਸਭ ਵੀ ਆਪਣੇ ਭਰਾਵਾਂ-ਸੰਬੰਧੀਆਂ ਨਾਲ ਯਰੂਸ਼ਲਮ ਵਿੱਚ ਹੀ ਉਨ੍ਹਾਂ ਦੇ ਕੋਲ ਹੀ ਵੱਸਦੇ ਸਨ।"
25ਨੇਰ ਕੀਸ਼ ਦਾ ਪਿਤਾ ਸੀ ਅਤੇ ਕੀਸ਼ ਸ਼ਾਊਲ ਦਾ ਪਿਤਾ ਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਅਸ਼ਬਅਲ ਦਾ ਪਿਤਾ ਸੀ।"

26ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਤੇ ਉਹ ਮੀਕਾਹ ਦਾ ਪਿਤਾ ਸੀ।"
27ਮੀਕਾਹ ਦੇ ਪੁੱਤਰ: ਪੀਥੋਨ, ਮਲਕ, ਤਅਰੇਆ ਅਤੇ ਆਹਾਜ਼ ਸਨ।"
28ਆਹਾਜ਼ ਯਹੋਅੱਦਾਹ ਦਾ ਪਿਤਾ ਸੀ ਤੇ ਯਹੋਅੱਦਾਹ ਆਲਮਥ, ਅਜ਼ਮਾਵਥ ਅਤੇ ਜ਼ਿਮਰੀ ਦਾ ਪਿਤਾ ਸੀ ਤੇ ਜ਼ਿਮਰੀ ਤੋਂ ਮੋਸਾ ਜੰਮਿਆ।"
29ਮੋਸਾ ਬਿਨਆ ਦਾ ਪਿਤਾ ਸੀ ਤੇ ਰਾਫਾਹ ਬਿਨਆ ਦਾ ਪੁੱਤਰ ਸੀ। ਅਲਾਸਾਹ ਰਾਫ਼ਾਹ ਦਾ ਪੁੱਤਰ ਸੀ ਤੇ ਅਲਾਸਾਹ ਦਾ ਪੁੱਤਰ ਆਸੇਲ।"
30ਆਸੇਲ ਦੇ ਅੱਗੋਂ 6 ਪੁੱਤਰ ਹੋਏ। ਜਿਨ੍ਹਾਂ ਦੇ ਨਾਂ ਅਜ਼ਰੀਕਾਮ, ਬੋਕਰੂ, ਇਸ਼ਮਾਏਲ, ਸ਼ਅਰਯਾਹ, ਓਬਦਯਾਹ ਅਤੇ ਹਾਨਨ ਸਨ।"

31ਏਸ਼ਕ ਆਸੇਲ ਦਾ ਭਰਾ ਸੀ। ਏਸ਼ਕ ਦੇ ਕੁਝ ਪੁੱਤਰ ਸਨ: ਊਲਾਮ ਏਸ਼ਕ ਦਾ ਪਹਿਲੋਠਾ ਪੁੱਤਰ ਸੀ, ਯਊਸ਼ ਉਸ ਦਾ ਦੂਜਾ ਪੁੱਤਰ, ਤੇ ਅਲੀਫ਼ਲਟ ਉਸਦਾ ਤੀਜਾ ਪੁੱਤਰ ਸੀ।"
32ਊਲਾਮ ਤੇ ਪੁੱਤਰ ਵੀਰ ਯੋਧਾ ਸਨ ਅਤੇ ਉਹ ਬੜੇ ਤੀਰਅੰਦਾਜ਼ ਸਨ ਅਤੇ ਉਨ੍ਹਾਂ ਦੇ ਬੜੇ ਸਾਰੇ ਪੁੱਤਰ-ਪੋਤਰੇ ਸਨ ਜੋ ਕੁਲ ਮਿਲਾ ਕੇ ਗਿਣਤੀ ਵਿੱਚ 150ਦੇ ਕਰੀਬ ਸਨ। ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।"
33ਇਸਰਾਏਲ ਦੇ ਸਾਰੇ ਲੋਕਾਂ ਦੇ ਨਾਉਂ ਉਨ੍ਹਾਂ ਦੀਆਂ ਕੁਲ ਪੱਤ੍ਰੀਆਂ ਵਿੱਚ ਲਿਖੇ ਹੋਏ ਹਨ। ਅਤੇ ਉਨ੍ਹਾਂ ਘਰਾਣਿਆਂ ਦਾ ਇਤਹਾਸ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਯਰੂਸ਼ਲਮ ਵਿੱਚਲੇ ਲੋਕ ਯਹੂਦਾਹ ਦੇ ਲੋਕਾਂ ਨੂੰ ਕੈਦੀ ਬਣਾ ਕੇ ਜ਼ਬਰਦਸਤੀ ਬਾਬਲ ਨੂੰ ਭੇਜਿਆ ਗਿਆ। ਉਸਦਾ ਕਾਰਣ ਇਹ ਸੀ ਕਿ ਉਹ ਪਰਮੇਸ਼ੁਰ ਨਾਲ ਵਫ਼ਾਦਾਰ ਤੇ ਸੱਚੇ ਨਹੀਂ ਸਨ ਰਹੇ।"
34ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਅਤੇ ਆਪਣੇ ਸ਼ਹਿਰ ਵਿੱਚ ਵੱਸਦੇ ਸਨ ਉਹ ਇਸਰਾਏਲੀ, ਜਾਜਕ, ਲੇਵੀ ਅਤੇ ਮੰਦਰ ਵਿੱਚ ਸੇਵਾ ਕਰਨ ਵਾਲੇ ਸੇਵਕ ਸਨ।"
35ਇਹ ਲੋਕ ਯਹੂਦਾਹ, ਬਿਨਯਾਮੀਨ, ਅਫ਼ਰਾਈਮ ਵਿੱਚੋਂ, ਮਨੱਸ਼ੀਆਂ ਵਿੱਚੋਂ ਸਨ ਜੋ ਕਿ ਯਰੂਸ਼ਲਮ ਵਿੱਚ ਵੱਸਦੇ ਸਨ।"

36ਊਥਈ ਅੰਮੀਹੂਦ ਦਾ ਪੁੱਤਰ ਸੀ ਤੇ ਅੰਮੀਹੂਦ ਆਮਰੀ ਦਾ। ਆਮਰੀ ਅੱਗੋਂ ਇਮਰੀ ਦਾ ਪੁੱਤਰ ਤੇ ਇਮਰੀ ਬਾਨੀ ਦਾ ਪੁੱਤਰ ਸੀ ਅਤੇ ਬਾਨੀ ਫ਼ਰਸ ਦੇ ਉੱਤਰਾਧਿਕਾਰੀਆਂ ਚੋ ਸੀ ਅਤੇ ਫ਼ਰਸ ਯਹੂਦਾਹ ਦਾ ਪੁੱਤਰ ਸੀ।"
37ਸ਼ੀਲੋਨੀਆਂ ਵਿੱਚੋਂ ਜਿਹੜੇ ਯਰੂਸ਼ਲਮ ਵਿੱਚ ਵੱਸਦੇ ਸਨ-ਅਸਾਯਾਹ ਪਹਿਲੋਠਾ ਪੁੱਤਰ ਸੀ ਤੇ ਅਸਾਯਾਹ ਦੇ ਪੁੱਤਰ ਅੱਗੋਂ ਸਨ।"
38ਜ਼ਰਹ ਲੋਕ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ: ਯਊੇਏਲ ਤੇ ਉਨ੍ਹਾਂ ਦੇ ਸੰਬੰਧੀ ਕੁਲ ਮਿਲਾ ਕੇ ਉੱਥੇ ਗਿਣਤੀ ਵਿੱਚ 690 ਸਨ।"
39ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਵਿੱਚੋਂ ਸੱਲੂ ਮਸ਼ੁੱਲਾਮ ਦਾ ਪੁੱਤਰ ਹੋਦਵਯਾਹ ਦਾ ਪੁੱਤਰ ਤੇ ਉਹ ਹਸਨੂਆਹ ਦਾ ਪੁੱਤਰ ਸੀ।"
40ਯਿਬਨਯਾਹ ਯਰੋਹਾਮ ਦਾ ਪੁੱਤਰ ਸੀ। ਏਲਾਹ ਉੱਜ਼ੀ ਦਾ ਪੁੱਤਰ ਸੀ ਤੇ ਉੱਜ਼ੀ ਮਿਕਰੀ ਦਾ। ਅਤੇ ਮਸ਼ੁੱਲਾਮ ਸ਼ਫ਼ਟਯਾਹ ਦਾ ਪੁੱਤਰ ਸੀ ਅਤੇ ਸ਼ਫ਼ਟਯਾਹ ਰਊੇਏਲ ਦਾ ਤੇ ਰਊੇਏਲ ਯਿਬਨੀਯਾਹ ਦਾ ਪੁੱਤਰ।"

41ਬਿਨਯਾਮੀਨ ਦੀ ਕੁਲ ਪੱਤ੍ਰੀ ਤੋਂ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਵਿੱਚੋਂ 956 ਯਰੂਸ਼ਲਮ ਵਿੱਚ ਵੱਸਦੇ ਸਨ ਤੇ ਇਹ ਮਨੁੱਖ ਆਪਣੇ-ਆਪਣੇ ਘਰਾਣਿਆਂ ਦੇ ਮੁਖੀਏ ਸਨ।"
42ਜਾਜਕਾਂ ਵਿੱਚੋਂ ਯਰੂਸ਼ਲਮ ਵਿੱਚ ਜਿਹੜੇ ਵੱਸਦੇ ਸਨ ਉਹ ਇਵੇਂ ਸਨ: ਯਦਅਯਾਹ, ਯਹੋਯਾਰੀਬ, ਯਾਕੀਨ ਅਤੇ ਅਜ਼ਰਯਾਹ।"
43ਅਜ਼ਰਯਾਹ ਹਿਲਕੀਯਾਹ ਦਾ ਪੁੱਤਰ ਸੀ ਅਤੇ ਹਿਲਕੀਯਾਹ ਮਸ਼ੁੱਲਾਮ ਦਾ ਪੁੱਤਰ। ਮਸ਼ੁੱਲਾਮ ਸਾਦੋਕ ਦਾ ਪੁੱਤਰ ਸੀ ਤੇ ਸਾਦੋਕ ਮਰਾਯੋਥ ਦਾ ਤੇ ਮਰਾਯੋਥ ਅਹੀਟੂਬ ਦਾ ਪੁੱਤਰ ਸੀ। ਅਹੀਟੂਬ ਪਰਮੇਸ਼ੁਰ ਦੇ ਮੰਦਰ ਦੀ ਜਿੰਮੇਵਾਰੀ ਦਾ ਇੱਕ ਮਹੱਤਵਪੂਰਣ ਅਫ਼ਸਰ ਸੀ।"
You have read 1Chronicles 4
43 verses