1ਅਫ਼ਰਾਈਮ ਦੇ ਉੱਤਰਾਧਿਕਾਰੀ ਅਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਨਾਉਂ ਇਸ ਪ੍ਰਕਾਰ ਸਨ: ਅਫ਼ਰਾਈਮ ਦਾ ਪੁੱਤਰ ਸ਼ੂਥਾਲਹ ਅਤੇ ਉਸਦਾ ਪੁੱਤਰ ਬਰਦ ਤੇ ਬਰਦ ਦਾ ਪੁੱਤਰ ਤਹਥ ਸੀ।"
2ਤਹਥ ਦੇ ਪੁੱਤਰ ਦਾ ਨਾਉਂ ਅਲਆਦਾਹ ਸੀ ਤੇ ਅਲਆਦਾਹ ਦਾ ਪੁੱਤਰ ਤਹਥ ਤੇ ਤਹਥ ਦਾ ਪੁੱਤਰ ਜ਼ਾਬਾਦ ਤੇ ਜ਼ਾਬਾਦ ਦੇ ਪੁੱਤਰ ਦਾ ਨਾਂ ਸ਼ੂਥਾਲਹ ਸੀ। ਕੁਝ ਅਜਿਹੇ ਮਨੁੱਖ ਗਥ ਵਿੱਚੋਂ ਉੱਠੇ ਜਿਨ੍ਹਾਂ ਨੇ ਅਜ਼ਰ ਤੇ ਅਲਆਦ ਨੂੰ ਮਾਰ ਸੁੱਟਿਆ। ਇਹ ਇਸ ਲਈ ਹੋਇਆ ਕਿਉਂ ਕਿ ਅਜ਼ਰ ਤੇ ਅਲਆਦ ਗਥ ਵਿੱਚ ਉਨ੍ਹਾਂ ਦੇ ਪਸ਼ੂ, ਭੇਡਾਂ ਤੇ ਬੱਕਰੀਆਂ ਨੂੰ ਚੋਰੀ ਕਰਨ ਗਏ ਸਨ।"
3ਅਜ਼ਰ ਤੇ ਅਲਆਦ ਦਾ ਪਿਤਾ ਅਫ਼ਰਾਈਮ ਸੀ ਤੇ ਉਹ ਆਪਣੇ ਪੁੱਤਰਾਂ ਦੀ ਮੌਤ ਤੇ ਬੜੇ ਦਿਨ ਕੁਰਲਾਉਂਦਾ ਰਿਹਾ ਤੇ ਅਫ਼ਰਾਈਮ ਦਾ ਘਰਾਣਾ ਉਸ ਨੂੰ ਹੌਂਸਲਾ ਦੇਣ ਆਇਆ।"
4ਉਪਰੰਤ ਅਫ਼ਰਾਈਮ ਨੇ ਆਪਣੀ ਪਤਨੀ ਨਾਲ ਸੰਭੋਗ ਕੀਤਾ ਤੇ ਉਹ ਗਰਭਵਤੀ ਹੋ ਗਈ ਤੇ ਫ਼ਿਰ ਉਸ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਅਫ਼ਰਾਈਮ ਨੇ ਇਸ ਨਵੇਂ ਜੰਮੇ ਮੁੰਡੇ ਦਾ ਨਾਂ ਬਰੀਆਹ ਰੱਖਿਆ ਕਿਉਂ ਕਿ ਇਹ ਉਸ ਦੇ ਘਰ ਬੁਰਿਆਈ ਵਾਪਰੀ ਸੀ।"
5ਅਫ਼ਰਾਈਮ ਦੀ ਧੀ ਸ਼ਅਰਾਹ ਸੀ ਜਿਸਨੇ ਹੇਠਲੇ ਤੇ ਉਪਰਲੇ ਬੈਤ-ਹੋਰੋਨ ਨੂੰ ਅਤੇ ਉਜ਼ੇਨ-ਸ਼ਅਰਾਹ ਨੂੰ ਬਣਾਇਆ ਸੀ।"

6ਅਫ਼ਰਾਈਮ ਉਸਦਾ ਪੁੱਤਰ ਰਫ਼ਹ ਸੀ ਰਫ਼ਹ ਦਾ ਪੁੱਤਰ ਰਸ਼ਫ਼ ਤੇ ਰਸ਼ਫ਼ ਦਾ ਤਲਹ ਪੁੱਤਰ ਸੀ ਤੇ ਤਲਹ ਦਾ ਪੁੱਤਰ ਤਹਨ।"
7ਤਹਨ ਦਾ ਪੁੱਤਰ ਲਅਦਾਨ ਤੇ ਲਅਦਾਨ ਦਾ ਪੁੱਤਰ ਅੰਮੀਹੂਦ ਸੀ। ਤੇ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ।"
8ਅਲੀਸ਼ਾਮਾ ਦਾ ਪੁੱਤਰ ਨੂਨ ਤੇ ਨੂਨ ਦਾ ਯਹੋਸ਼ੁਆ ਪੁੱਤਰ ਸੀ।"
9ਅਫ਼ਰਾਈਮ ਦੇ ਉੱਤਰਾਧਿਕਾਰੀ ਜਿਨ੍ਹਾਂ ਧਰਤੀਆਂ ਤੇ ਨਗਰਾਂ ਤੇ ਜਾ ਕੇ ਵਸੇ ਉਹ ਇਸ ਤਰ੍ਹਾਂ ਹੈ: ਬੈਤੇਲ ਤੇ ਉਸ ਦੇ ਨੇੜਲੇ ਪਿੰਡ, ਨਅਰਾਨ ਦਾ ਪੂਰਬੀ ਹਿੱਸਾ, ਗਜ਼ਰ ਅਤੇ ਇਸਦੇ ਪੱਛਮ ਵੱਲ ਲਗਦੇ ਪਿੰਡ ਅਤੇ ਸ਼ਕਮ ਅਤੇ ਉਸ ਦੇ ਆਸ-ਪਾਸ ਦੇ ਪਿਂਡ ਅੱਜ਼ਾਹ ਤੀਕ ਤੇ ਉਸ ਨਾਲ ਲਗਦੇ ਪਿੰਡ ਵੀ,"
10ਅਤੇ ਮਨੱਸ਼ੀਆ ਦੀਆਂ ਹੱਦਾਂ ਕੋਲ ਬੈਤ-ਸ਼ਿਆਨ ਉਸ ਦੇ ਪਿੰਡਾਂ ਸਣੇ, ਤਅਨਾਕ ਅਤੇ ਉਸ ਦੇ ਲਾਗਲੇ ਪਿੰਡ, ਮਗਿੱਦੋ ਅਤੇ ਉਸ ਦੇ ਆਸ-ਪਾਸ ਦੇ ਪਿੰਡ ਅਤੇ ਦੌਰ ਨਗਰ ਤੇ ਉਸ ਦੇ ਪਿੰਡ। ਇਨ੍ਹਾਂ ਸਾਰੇ ਨਗਰਾਂ ਵਿੱਚ ਯੂਸੁਫ਼ ਦੇ ਉੱਤਰਾਧਿਕਾਰੀ ਵੱਸਦੇ ਸਨ। ਯੂਸੁਫ਼ ਜੋ ਕਿ ਇਸਰਾਏਲ ਦਾ ਪੁੱਤਰ ਸੀ।"

11ਆਸ਼ੇਰ ਦੇ ਉੱਤਰਾਧਿਕਾਰੀ ਆਸ਼ੇਰ ਦੇ ਪੁੱਤਰ ਯਿਮਨਾਹ, ਯਿਸ਼ਵਾਨ, ਯਿਸ਼ਵੀ ਤੇ ਬੀਰਆਹ ਸਨ ਤੇ ਉਨ੍ਹਾਂ ਦੀ ਇੱਕ ਭੈਣ ਸੀ ਸਰਹ।"
12ਬਰੀਅਹ ਦੇ ਪੁੱਤਰ ਸਨ ਹਬਰ ਅਤੇ ਮਲਕੀਏਲ। ਮਲਕੀਏਲ ਬਿਰਜ਼ਾਵਿਥ ਦਾ ਪਿਤਾ ਸੀ।"
13ਹਬਰ-ਯਫ਼ਲੇਟ, ਸ਼ੋਮਰ ਤੇ ਹੋਥਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਦਾ ਪਿਤਾ ਸੀ।"
14ਯਫ਼ਲੇਟ ਦੇ ਪੁੱਤਰਾਂ ਦੇ ਨਾਂ ਸਨ ਪਾਸੱਕ, ਬਿਸਹਾਲ ਤੇ ਅਸ਼ਵਥ।"
15ਅਤੇ ਸ਼ਮਰ ਦੇ ਪੁੱਤਰ ਅਹੀ, ਰੋਹਗਾਹ, ਹੁੱਬਾਹ ਅਤੇ ਅਰਾਮ ਸਨ।"

16ਸ਼ਮਰ ਦੇ ਭਰਾ ਦਾ ਨਾਉਂ ਹੇਲਮ ਸੀ ਅਤੇ ਹੇਲਮ ਦੇ ਪੁੱਤਰ ਸੋਫ਼ਹ, ਯਿਮਨਾ, ਸ਼ੇਲਸ਼ ਅਤੇ ਆਮਲ ਸਨ।"
17ਸ਼ੋਫ਼ਾਹ ਦੇ ਪੁੱਤਰ ਸੂਅਹ, ਹਰਨਫ਼ਰ, ਸ਼ੂਆਲ, ਬੇਰੀ ਅਤੇ ਯਿਮਰਾਹ,"
18ਬਸਰ, ਹੋਦ, ਸ਼ੰਮਾ, ਸ਼ਿਲਸ਼ਾਹ, ਯਿਬਰਾਨ ਤੇ ਬਏਰਾ ਸਨ।"
19ਯਫ਼ੁੰਨਾਹ ਪਿਸਪਾ ਅਤੇ ਅਰਾ ਯਥਰ ਦੇ ਪੁੱਤਰਾਂ ਦੇ ਨਾਂ ਸਨ।"
20ਉੱਲਾ ਦੇ ਪੁੱਤਰ ਆਰਹ, ਹੰਨੀਏਲ ਅਤੇ ਰਿਸਯਾ ਸਨ।"

21ਇਹ ਸਾਰੇ ਆਸ਼ੇਰ ਦੇ ਉੱਤਰਾਧਿਕਾਰੀ ਸਨ। ਉਹ ਆਪਣੇ ਪਰਿਵਾਰਾਂ ਦੇ ਮੁਖੀਏ ਸਨ, ਅਤੇ ਸਭ ਤੋਂ ਬੇਹਤਰੀਨ ਆਦਮੀ ਸਨ। ਇਹ ਸਾਰੇ ਮਹਾਨ ਆਗੂ ਅਤੇ ਬਹਾਦੁਰ ਸਿਪਾਹੀ ਸਨ। ਸਾਨੂੰ ਉਨ੍ਹਾਂ ਦੇ ਪਰਵਾਰਿਕ ਇਤਹਾਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਕੋਲ ਜੰਗ ਲਈ ਤਿਆਰ ਬਰ ਤਿਆਰ 26000 ਸਿਪਾਹੀ ਸਨ।"
22ਸ਼ਾਊਲ ਪਾਤਸ਼ਾਹ ਦੇ ਘਰਾਣੇ ਦਾ ਇਤਹਾਸ ਬਿਨਯਾਮੀਨ ਬਲਾ ਦਾ ਪਿਤਾ ਸੀ ਅਤੇ ਬਲਾ ਉਸਦਾ ਪਹਿਲੋਠਾ ਪੁੱਤਰ ਸੀ। ਉਸਦਾ ਦੂਜਾ ਪੁੱਤਰ ਅਸ਼ਬੇਲ, ਤੀਜਾ ਅਹਰਹ ਸੀ।"
23ਨੋਹਾਹ ਬਿਨਯਾਮੀਨ ਦਾ ਚੌਥਾ ਪੁੱਤਰ, ਪੰਜਵਾਂ ਪੁੱਤਰ ਰਾਫ਼ਾ ਸੀ।"
24ਅੱਦਾਰ, ਗੇਰਾ, ਅਬੀਹੂਦ, ਅਬੀਸ਼ੂਆ, ਨਅਮਾਨ, ਅਹੋਅਹ, ਗੇਰਾ, ਸ਼ਫ਼ੂਫ਼ਾਨ ਅਤੇ ਹੂਰਾਮ ਇਹ ਸਭ ਬਲਾ ਦੇ ਪੁੱਤਰ ਸਨ।"
You have read 1Chronicles 3
24 verses