1ਜ਼ਬੂਲੁਨ: ਓਬਦਯਾਹ ਦਾ ਪੁੱਤਰ ਯਿਸ਼ਮਅਯਾਹ। ਨਫ਼ਤਾਲੀ: ਅਜ਼ਰੀਏਲ ਦਾ ਪੁੱਤਰ ਯਰੀਮੋਥ।"
2ਅਫ਼ਰਾਈਮ: ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ। ਪੱਛਮੀ ਮਨੱਸ਼ਹ: ਪਦਾਯਾਹ ਦਾ ਪੁੱਤਰ ਯੋਏਲ।"
3ਪੂਰਬੀ ਮਨੱਸ਼ਹ: ਜ਼ਕਰਯਾਹ ਦਾ ਪੁੱਤਰ ਯਿੱਦੋ। ਬਿਨਯਾਮੀਨ: ਅਬਨੇਰ ਦਾ ਪੁੱਤਰ ਯਅਸੀਏਲ।"
4ਦਾਨ: ਯਰੋਹਾਮ ਦਾ ਪੁੱਤਰ ਅਜ਼ਰੇਲ। ਇਹ ਸਾਰੇ ਇਸਰਾਏਲ ਦੇ ਘਰਾਣੇ ਦੇ ਆਗੂ ਸਨ।"
5ਦਾਊਦ ਦਾ ਇਸਰਾਏਲੀਆਂ ਨੂੰ ਗਿਣਨਾ ਦਾਊਦ ਨੇ ਇਸਰਾਏਲ ਦੇ ਆਦਮੀਆਂ ਦੀ ਗਿਣਤੀ ਕਰਨ ਦਾ ਨਿਰਣਾ ਕੀਤਾ। ਇਸਰਾਏਲ ਦੇ ਲੋਕੀ ਅਣਗਿਣਤ ਸਨ ਕਿਉਂ ਕਿ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਆਕਾਸ਼ ਵਿੱਚਲੇ ਤਾਰਿਆਂ ਜਿੰਨਾ ਬਣਾ ਦੇਵੇਗਾ। ਇਸ ਲਈ ਦਾਊਦ ਨੇ ਸਿਰਫ਼ ਉਹੀ ਆਦਮੀ ਗਿਣੇ ਜਿਹੜੇ 20 ਵਰ੍ਹੇ ਅਤੇ ਇਸ ਤੋਂ ਵੱਡੇ ਸਨ।"

6ਸਰੂਯਾਹ ਦੇ ਪੁੱਤਰ ਯੋਆਬ ਨੇ ਲੋਕਾਂ ਨੂੰ ਗਿਣਨਾ ਸ਼ੁਰੂ ਕੀਤਾ ਪਰ ਉਹ ਗਿਣਤੀ ਪੂਰੀ ਨਾ ਕਰ ਸੱਕਿਆ। ਪਰਮੇਸ਼ੁਰ ਇਸਰਾਏਲੀਆਂ ਉੱਤੇ ਕਰੋਧਵਾਨ ਹੋ ਗਿਆ ਇਸੇ ਕਾਰਣ ਇਨ੍ਹਾਂ ਲੋਕਾਂ ਦੀ ਗਿਣਤੀ ਦਾਊਦ ਪਾਤਸਾਹ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਨਾ ਕੀਤੀ ਗਈ।"
7ਪਾਤਸ਼ਾਹ ਦੇ ਸ਼ਾਸਕ ਇਹ ਉਨ੍ਹਾਂ ਲੋਕਾਂ ਦੀ ਸੂਚੀ ਹੈ ਜੋ ਪਾਤਸ਼ਾਹ ਦੀ ਮਿਲਖ ਲਈ ਜਿੰਮੇਵਾਰ ਸਨ: ਪਾਤਸ਼ਾਹ ਦੇ ਭੰਡਾਰੇ ਦਾ ਮੁਖੀਆ ਅਦੀਏਲ ਦਾ ਪੁੱਤਰ ਅਜ਼ਮਾਵਥ ਸੀ। ਉੱਜ਼ੀਯਾਹ ਦਾ ਪੁੱਤਰ ਯਹੋਨਾਥਾਨ ਛੋਟੇ ਨਗਰਾਂ, ਪਿੰਡਾਂ, ਖੇਤਾਂ ਅਤੇ ਮੁਨਾਰਿਆਂ ਦੇ ਭੰਡਾਰਾਂ ਦਾ ਮੁਖੀਆ ਸੀ।"
8ਕਲੂਬ ਦਾ ਪੁੱਤਰ ਅਜ਼ਰੀ ਕਿਸਾਨਾਂ ਦਾ ਮੁਖੀਆ ਸੀ।"
You have read 1Chronicles 20
8 verses