1ਯਰੀਯਾਹ ਦੇ 2,700 ਸੰਬੰਧੀ ਸਨ ਜੋ ਬਹੁਤ ਮਜ਼ਬੂਤ ਅਤੇ ਘਰਾਣਿਆਂ ਦੇ ਆਗੂ ਸਨ। ਦਾਊਦ ਨੇ ਉਨ੍ਹਾਂ ਨੂੰ ਰਊਬੇਨ, ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ ਸਮੂਹ ਦੀ, ਪਰਮੇਸ਼ੁਰ ਦੇ ਸਾਰੇ ਕੰਮਾਂ ਅਤੇ ਰਾਜੇ ਦੇ ਕੰਮਾਂ ਲਈ ਉਨ੍ਹਾਂ ਦੀ ਅਗਵਾਈ ਕਰਨ ਦੀ ਜਿੰਮੇਵਾਰੀ ਦਿੱਤੀ।"
2ਫ਼ੌਜੀ ਸਮੂਹ ਇਹ ਸੂਚੀ ਉਨ੍ਹਾਂ ਇਸਰਾਏਲੀਆਂ ਦੀ ਹੈ ਜਿਨ੍ਹਾਂ ਨੇ ਫ਼ੌਜ ਵਿੱਚ ਪਾਤਸ਼ਾਹ ਦੀ ਸੇਵਾ ਕੀਤੀ। ਹਰ ਸਮੂਹ ਦੀ ਸਾਲ ਵਿੱਚ ਇੱਕ ਮਹੀਨਾ ਕੰਮ ਦੀ ਜਿੰਮੇਵਾਰੀ ਹੁੰਦੀ ਸੀ। ਪਾਤਸ਼ਾਹ ਦੀ ਸੇਵਾ ਵਿੱਚ ਉੱਥੇ ਘਰਾਣਿਆਂ ਦੇ ਸ਼ਾਸਕ, ਕਪਤਾਨ, ਸਰਦਾਰ ਅਤੇ ਪੁਲਸੀਏ ਸਨ ਜਿਹੜੇ ਉਸਦੀ ਸੇਵਾ ’ਚ ਹਾਜ਼ਿਰ ਸਨ। ਹਰੇਕ ਫ਼ੌਜੀ ਸਮੂਹ ਵਿੱਚ 24,000 ਮਨੁੱਖ ਸਨ।"
3ਯਸ਼ਾਬਆਮ ਸਾਲ ਦੇ ਪਹਿਲੇ ਮਹੀਨੇ ਲਈ ਪਹਿਲੇ ਸਮੂਹ ਦਾ ਮੁਖੀਆ ਰਿਹਾ। ਯਸ਼ਾਬਆਮ ਜ਼ਬਦੀਏਲ ਦਾ ਪੁੱਤਰ ਸੀ। ਯਸ਼ਾਬਆਮ ਦੇ ਸਮੂਹ ਵਿੱਚ 24,000 ਸਿਪਾਹੀ ਸਨ।"
4ਯਸ਼ਾਬਆਮ ਪਰਸ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ ਅਤੇ ਉਹ ਪਹਿਲੇ ਮਹੀਨੇ ਲਈ ਜਿੰਮੇਵਾਰ ਪਲਟਨ ਦੇ ਫ਼ੌਜੀ ਅਧਿਕਾਰੀਆਂ ਦਾ ਆਗੂ ਸੀ।"
5ਦੂਜੇ ਮਹੀਨੇ ਲਈ ਜਿੰਮੇਵਾਰ ਪਲਟਨ ਦਾ ਆਗੂ ਅਹੋਹ ਤੋਂ ਦੋਦਈ ਸੀ ਅਤੇ ਉਸ ਦੀ ਪਲਟਨ ਵਿੱਚ 24,000 ਸੈਨਿਕ ਵੀ ਸਨ ਮਿਕਲੋਥ ਉਸ ਦੇ ਸਮੂਹ ਦਾ ਸਰਦਾਰ ਸੀ।"

6ਬਨਾਯਾਹ ਤੀਜੇ ਮਹੀਨੇ ਲਈ ਜਿੰਮੇਵਾਰ ਪਲਟਨ ਦਾ ਪ੍ਰਧਾਨ ਸੀ ਬਨਾਯਾਹ ਯਹੋਯਾਦਾ ਦਾ ਪੁੱਤਰ ਸੀ। ਯਹੋਯਾਦਾ ਇੱਕ ਪਰਧਾਨ ਜਾਜਕ ਸੀ। ਬਨਾਯਾਹ ਦੀ ਪਲਟਨ ਵਿੱਚ ਵੀ 24,000 ਸੈਨਿਕ ਸਨ।"
7ਇਹ ਉਹੀ ਬਨਾਯਾਹ ਸੀ ਜਿਸਦਾ ਨਾਂ 30 ਨਾਇੱਕਾਂ ਵਿੱਚ ਬਹਾਦੁਰ ਸਿਪਾਹੀ ਵਜੋਂ ਜਾਣਿਆ ਜਾਂਦਾ ਹੈ। ਜਿਨ੍ਹਾਂ ਦਾ ਬਨਾਯਾਹ ਸੈਨਾਪਤੀ ਸੀ। ਬਨਾਯਾਹ ਦਾ ਪੁੱਤਰ ਬਨਾਯਾਹ ਦੇ ਸਮੂਹ ਦਾ ਮੁਖੀ ਸੀ, ਜਿਸਦਾ ਨਾਉਂ ਅੰਮੀਜ਼ਾਬਾਦ ਸੀ।"
8ਚੌਥੇ ਮਹੀਨੇ ਵਿੱਚ ਚੌਥਾ ਮੁਖੀਆ ਯੋਆਬ ਦਾ ਭਰਾ ਅਸਾਹੇਲ ਸੀ। ਉਸ ਤੋਂ ਬਾਅਦ ਅਸਾਹੇਲ ਦਾ ਪੁੱਤਰ ਜ਼ਬਦਯਾਹ ਸੈਨਾਪਤੀ ਬਣਿਆ। ਅਸਾਹੇਲ ਦੇ ਸਮੂਹ ਵਿੱਚ ਵੀ 24,000 ਮਨੁੱਖ ਸਨ।"
9ਪੰਜਵਾਂ ਸਰਦਾਰ ਸ਼ਮਹੂਥ ਇਜ਼ਰਾਹੀ ਸੀ, ਜਿਸਦੀ ਜਿੰਮੇਵਾਰੀ ਪੰਜਵੇਂ ਮਹੀਨੇ ’ਚ ਸੀ ਅਤੇ ਇਸਦੇ ਸਮੂਹ ਵਿੱਚ ਵੀ 24,000 ਸੈਨਿਕ ਸਨ।"
10ਛੇਵੇਂ ਮਹੀਨੇ ਲਈ ਸਰਦਾਰ ਈਰਾ ਸੀ ਜੋ ਕਿ ਤਕੋਆ ਦੇ ਇੱਕੇਸ਼ ਦਾ ਪੁੱਤਰ ਸੀ ਅਤੇ 24,000 ਮਨੁੱਖਾਂ ਦਾ ਸਰਦਾਰ ਸੀ।"

11ਸੱਤਵਾਂ ਸਰਦਾਰ ਹੇਲਸ ਸੀ। ਸੱਤਵੇਂ ਮਹੀਨੇ ਵਿੱਚ 24,000 ਮਨੁੱਖਾਂ ਦਾ ਨਿਰਦੇਸ਼ਣ ਹੇਲਸ ਕੋਲ ਸੀ। ਇਹ ਇਫ਼ਰਾਈਮੀਆਂ ਦੇ ਉੱਤਰਾਧਿਕਾਰੀਆਂ ਵਿੱਚੋਂ ਪੀਲੋਨੀਆਂ ਵਿੱਚੋਂ ਸੀ।"
12ਅੱਠਵੇਂ ਮਹੀਨੇ ਦਾ 24,000 ਸੈਨਿਕਾਂ ਦਾ ਅੱਠਵਾਂ ਸਰਦਾਰ ਸਿਬਕਈ ਸੀ ਜੋ ਹੱਸ਼ਾਰੀ ਤੋਂ ਜ਼ਰਹੀਆਂ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ।"
13ਨੌਵੇਂ ਮਹੀਨੇ ਦਾ ਨੌਵਾਂ ਪ੍ਰਧਾਨ ਬਿਨਯਾਮੀਨੀ ਪਰਿਵਾਰ ਵਿੱਚੋਂ ਸੀ, ਅਨਥੋਥ ਨਗਰ ਤੋਂ ਅਬੀਅਜ਼ਰ ਅਤੇ ਉਸ ਦੇ ਸਮੂਹ ਵਿੱਚ ਵੀ 24,000 ਸੈਨਿਕ ਸਨ।"
14ਦਸਵੇਂ ਮਹੀਨੇ ਲਈ 24,000 ਮਨੁੱਖਾਂ ਲਈ ਦਸਵਾਂ ਸਰਦਾਰ ਜ਼ਰਹੀਆ ਵਿੱਚੋਂ ਮਹਰਈ ਨਟੋਫ਼ਾਥੀ ਸੀ।"
15ਗਿਆਰ੍ਹਵੇਂ ਮਹੀਨੇ ਲਈ ਗਿਆਰ੍ਹਵਾਂ ਪ੍ਰਧਾਨ ਬਨਾਯਾਹ ਸੀ। ਬਨਾਯਾਹ ਫਿਰਾਥੋਨ ਤੋਂ ਸੀ ਅਤੇ ਉਹ ਇਫ਼ਰਾਈਮ ਪਰਿਵਾਰ ਤੋਂ ਸੀ। ਉਸ ਦੀ ਪਲਟਨ ਵਿੱਚ 24,000 ਆਦਮੀ ਸਨ।"

16ਬਾਰ੍ਹਵੇਂ ਮਹੀਨੇ ਲਈ ਬਾਰ੍ਹਵਾਂ ਸਰਦਾਰ ਹਲਦਈ ਸੀ। ਹਲਦਈ ਨਟੋਫ਼ਾਥ ਤੋਂ ਆਥਨੀਏਲ ਘਰਾਣੇ ਵਿੱਚੋਂ ਸੀ ਅਤੇ ਹਲਦਈ ਦੇ ਸਮੂਹ ਵਿੱਚ ਵੀ 24,000 ਮਨੁੱਖ ਸਨ।"
17ਘਰਾਣਿਆਂ ਦੇ ਆਗੂ ਇਸਰਾਏਲੀਆਂ ਦੇ ਪਰਿਵਾਰ-ਸਮੂਹਾਂ ਦੇ ਪ੍ਰਧਾਨ ਇਸ ਪ੍ਰਕਾਰ ਸਨ: ਰਊਬੇਨ: ਜ਼ਿਕਰੀ ਦਾ ਪੁੱਤਰ ਅਲੀਅਜ਼ਰ। ਸ਼ਿਮੋਨ: ਮਆਕਾਹ ਦਾ ਪੁੱਤਰ ਸ਼ਫ਼ਟਯਾਹ।"
18ਲੇਵੀਆਂ ਚੋ ਕਮੂਏਲ ਦਾ ਪੁੱਤਰ ਹਸ਼ਬਯਾਹ, ਹਾਰੂਨ ਤੋਂ ਸਾਦੋਕ।"
19ਯਹੂਦਾਹ: ਅਲੀਹੂ (ਅਲੀਹੂ ਦਾਊਦ ਦੇ ਭਰਾਵਾਂ ਵਿੱਚੋਂ ਇੱਕ ਸੀ।) ਯਿੱਸਾਕਾਰ: ਮੀਕਾਏਲ ਦਾ ਪੁੱਤਰ ਆਮਰੀ।"
You have read 1Chronicles 19
19 verses