1ਬਾਰ੍ਹਵੇਂ ’ਚ ਹਸ਼ਬਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
2ਤੇਰਵੇਂ ’ਚ ਸ਼ੂਬਾਏਲ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
3ਚੌਦ੍ਹਵੇਂ ਸਮੂਹ ’ਚ ਮਤਿੱਥਯਾਹ ਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
4ਪੰਦਰ੍ਹਵੇਂ ਸਮੂਹ ’ਚ ਯਰੇਮੋਥ ਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
5ਸੋਲ੍ਹਵੇਂ ’ਚ ਹਨਨਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"

6ਸਤਾਰ੍ਹਵੇਂ ’ਚ ਯਾਸ਼ਬਕਾਸ਼ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
7ਅੱਠਾਰ੍ਹਵੇਂ ਸਮੂਹ ’ਚ ਹਨਾਨੀ, ਉਸ ਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
8ਉਨ੍ਨੀਁਵੇਂ ’ਚ ਮੱਲੋਥੀ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
9ਵੀਹਵੇਂ ’ਚ ਅਲੀਯਾਥਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
10ਇੱਕੀਵੇਂ ’ਚ ਹੋਥੀਰ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"

11ਬਾਈਵੇਂ ’ਚ ਗਿੱਦਲਤੀ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
12ਤੇਈਵੇਂ ’ਚ ਮਹੀਜ਼ਓਥ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
13ਚੌਵੀਵੇਂ ’ਚ ਰੋਮਮਤੀ-ਅਜ਼ਰ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।"
14ਦਰਬਾਨ ਦਰਬਾਨਾਂ ਦੇ ਸਮੂਹ: ਜਿਹੜੇ ਦਰਬਾਨ ਕਾਰਾਹੀ ਪਰਿਵਾਰ-ਸਮੂਹ ਵਿੱਚੋਂ ਚੁਣੇ ਗਏ ਉਨ੍ਹਾਂ ਦੀ ਗਿਣਤੀ ਇਉਂ ਹੈ। ਮਸ਼ਲਮਯਾਹ ਅਤੇ ਉਸ ਦੇ ਪੁੱਤਰ। (ਮਸ਼ਲਮਯਾਹ ਕੋਰੇ ਦਾ ਪੁੱਤਰ ਸੀ ਅਤੇ ਉਹ ਆਸਾਫ਼ ਦੇ ਘਰਾਣੇ ਵਿੱਚੋਂ ਸੀ।)"
15ਮਸ਼ਲਮਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ ਪਹਿਲੋਠਾ ਪੁੱਤਰ ਸੀ, ਯਦੀਅੇਲ ਦੂਜਾ, ਜ਼ਬਦਯਾਹ ਤੀਜਾ ਅਤੇ ਯਥਨੀਏਲ ਚੌਥਾ ਪੁੱਤਰ ਸੀ।"

16ਏਲਾਮ ਮਸ਼ਲਮਯਾਹ ਦਾ ਪੰਜਵਾਂ, ਯਹੋਹਾਨਾਨ ਛੇਵਾਂ ਅਤੇ ਅਲਯਹੋਏਨਈ ਸੱਤਵਾਂ ਪੁੱਤਰ ਸੀ।"
17ਓਬੇਦ-ਅਦੋਮ ਅਤੇ ਉਸ ਦੇ ਪੁੱਤਰ-ਓਬੇਦ-ਅਦੋਮ ਦੇ ਪਹਿਲੋਠੇ ਪੁੱਤਰ ਦਾ ਨਾਉਂ ਸ਼ਮਆਯਾਹ ਤੇ ਦੂਜੇ ਦਾ ਯਹੋਜ਼ਾਬਾਦ, ਯੋਆਹ ਤੀਜਾ ਸਾਕਾਰ ਚੌਥਾ ਅਤੇ ਨਥਾਨਿਏਲ ਪੰਜਵਾਂ ਸੀ।"
18ਅੰਮੀਏਲ ਉਸਦਾ ਛੇਵਾਂ ਪੁੱਤਰ, ਯਿੱਸਾਕਾਰ ਸੱਤਵਾਂ ਅਤੇ ਪਉਲਥਈ ਉਸਦਾ ਅੱਠਵਾਂ ਪੁੱਤਰ ਸੀ। ਓਬੇਦ-ਅਦੋਮ ਤੇ ਪਰਮੇਸ਼ੁਰ ਦੀ ਕਿਰਪਾ ਸੀ।"
19ਸ਼ਮਆਯਾਹ ਓਬੇਦ-ਅਦੋਮ ਦਾ ਪੁੱਤਰ ਸੀ। ਸ਼ਮਆਯਾਹ ਦੇ ਵੀ ਪੁੱਤਰ ਸਨ ਜੋ ਕਿ ਆਪਣੇ ਪਿਤਾ ਦੇ ਘਰਾਣੇ ਦੇ ਆਗੂ ਸਨ ਕਿਉਂ ਕਿ ਉਹ ਵੀਰ ਬਹਾਦੁਰ ਸਨ।"
20ਸ਼ਮਆਯਾਹ ਦੇ ਪੁੱਤਰ ਸਨ: ਆਥਨੀ, ਰਫ਼ਾਏਲ, ਓਬੇਦ, ਅਲਜ਼ਾਬਾਦ, ਅਲੀਹੂ ਅਤੇ ਸਮਕਯਾਹ। ਅਲਜ਼ਾਬਾਦ ਦੇ ਰਿਸ਼ਤੇਦਾਰ ਨਿਪੁਣ ਕਾਰੀਗਰ ਸਨ।"

21ਇਹ ਸਾਰੇ ਮਨੁੱਖ ਓਬੇਦ-ਅਦੋਮ ਦੇ ਉੱਤਰਾਧਿਕਾਰੀ ਸਨ। ਇਹ ਸਾਰੇ ਮਨੁੱਖ ਅਤੇ ਉਨ੍ਹਾਂ ਦੇ ਪੁੱਤਰ ਅਤੇ ਰਿਸ਼ਤੇਦਾਰ ਸਭ ਬੜੇ ਸ਼ਕਤੀਸ਼ਾਲੀ ਸਨ। ਇਹ ਇੱਕ ਚੰਗੇ ਦਰਬਾਨ ਵੀ ਸਨ। ਓਬੇਦ-ਅਦੋਮ ਦੇ 62 ਉੱਤਰਾਧਿਕਾਰੀ ਸਨ।"
22ਮਸ਼ਲਮਯਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਬੜੇ ਸ਼ਕਤੀਸ਼ਾਲੀ ਸਨ, ਜਿਨ੍ਹਾਂ ਦੀ ਗਿਣਤੀ 18 ਸੀ।"
23ਮਰਾਰੀ ਘਰਾਣੇ ਵਿੱਚੋਂ ਦਰਬਾਨ ਇਹ ਸਨ: ਉਨ੍ਹਾਂ ਵਿੱਚ ਹੋਸਾਹ ਸੀ। ਸ਼ਿਮਰੀ ਉਸ ਦਾ ਪਹਿਲਾ ਪੁੱਤਰ ਚੁਣਿਆ ਗਿਆ। (ਭਾਵੇਂ ਸ਼ਿਮਰੀ ਉਸਦਾ ਪਹਿਲੋਠਾ ਪੁੱਤਰ ਨਹੀਂ ਸੀ ਪਰ ਉਸ ਦੇ ਪਿਤਾ ਨੇ ਉਸ ਨੂੰ ਪਹਿਲੋਠਾ ਜੰਮਿਆ ਪੁੱਤਰ ਚੁਣਿਆ।)"
24ਹਿਲਕੀਯਾਹ ਉਸਦਾ ਦੂਜਾ ਪੁੱਤਰ ਸੀ, ਟਬਲਯਾਹ ਤੀਜਾ ਤੇ ਜ਼ਕਰਯਾਹ ਚੌਥਾ। ਕੁਲ ਮਿਲਾ ਕੇ ਹੋਸਾਹ ਦੇ 13 ਪੁੱਤਰ ਅਤੇ ਸੰਬੰਧੀ ਸਨ।"
25ਇਹ ਦਰਬਾਨਾਂ ਦੇ ਸਮੂਹਾਂ ਦੇ ਆਗੂ ਸਨ। ਦਰਬਾਨਾਂ ਦਾ ਯਹੋਵਾਹ ਦੇ ਮੰਦਰ ਵਿੱਚ ਸੇਵਾ ਕਰਨ ਦਾ ਇੱਕ ਵਿਸ਼ੇਸ਼ ਢੰਗ ਹੁੰਦਾ ਸੀ, ਜਿਸ ਤਰੀਕੇ ਉਹ ਸੇਵਾ ਕਰਦੇ ਸਨ। ਇਹ ਤਰੀਕਾ ਉਹੀ ਸੀ ਜਿਵੇਂ ਉਨ੍ਹਾਂ ਦੇ ਸੰਬੰਧੀ ਕਰਦੇ ਸਨ।"

26ਹਰ ਪਰਿਵਾਰ ਕੋਲ ਰੱਖਿਆ ਕਰਨ ਲਈ ਇੱਕ ਫ਼ਾਟਕ ਅਤੇ ਫ਼ਾਟਕ ਦੀ ਚੋਣ ਗੁਣੇ ਪਾਕੇ ਹੁੰਦੀ ਸੀ। ਬੁੱਢਿਆਂ ਅਤੇ ਜਵਾਨਾਂ ਨਾਲ ਇੱਕੋ ਜਿਹਾ ਵਰਤਾਵਾ ਹੁੰਦਾ ਸੀ।"
27ਸ਼ਲਮਯਾਹ ਨੂੰ ਪੂਰਬੀ ਫ਼ਾਟਕ ਦੀ ਰੱਖਵਾਲੀ ਲਈ ਚੁਣਿਆ ਗਿਆ ਸੀ। ਫ਼ਿਰ ਸ਼ਲਮਯਾਹ ਦੇ ਪੁੱਤਰ ਜ਼ਕਰਯਾਹ ਲਈ ਗੁਣੇ ਪਾਏ ਗਏ। ਜ਼ਕਰਯਾਹ ਇੱਕ ਬੁੱਧੀਮਾਨ ਸਲਾਹਕਾਰ ਸੀ ਅਤੇ ਉਸ ਨੂੰ ਉੱਤਰੀ ਫ਼ਾਟਕ ਲਈ ਚੁਣਿਆ ਗਿਆ।"
You have read 1Chronicles 17
27 verses