1ਸ਼ਿਮਈ ਦੇ ਚਾਰ ਪੁੱਤਰ-ਯਹਥ, ਜ਼ੀਨਾ, ਯਿਊਸ਼ ਅਤੇ ਬਰੀਆ ਸੀ।"
2ਯਹਥ ਉਸਦਾ ਪਹਿਲੋਠਾ ਪੁੱਤਰ ਸੀ ਅਤੇ ਜ਼ੀਜ਼ਾਹ ਦੂਜਾ। ਪਰ ਯਿਊਸ਼ ਅਤੇ ਬਰੀਆਹ ਦੇ ਬਹੁਤ ਪੁੱਤਰ ਨਹੀਂ ਸਨ ਇਸੇ ਲਈ ਉਹ ਦੋਨੋ ਇੱਕੋ ਹੀ ਘਰਾਣੇ ਵਿੱਚ ਗਿਣੇ ਗਏ।"
3ਕਹਾਥ ਦਾ ਪਰਿਵਾਰ-ਸਮੂਹ ਕਹਾਥ ਦੇ 4 ਪੁੱਤਰ ਸਨ, ਜਿਨ੍ਹਾਂ ਦੇ ਨਾਉਂ ਅਮਰਾਮ, ਯਿਸਹਾਰ, ਹਬਰੋਨ ਤੇ ਉਜ਼ੀਏਲ ਸਨ।"
4ਅਮਰਾਮ ਦੇ 2 ਪੁੱਤਰ ਹਾਰੂਨ ਅਤੇ ਮੂਸਾ ਸਨ। ਹਾਰੂਨ ਨੂੰ ਬਹੁਤ ਖਾਸ ਹੋਣ ਲਈ ਚੁਣਿਆ ਗਿਆ ਸੀ ਅਤੇ ਇਸ ਲਈ ਉਹ ਅਤੇ ਉਸ ਦੇ ਉੱਤਰਾਧਿਕਾਰੀ ਹਮੇਸ਼ਾ ਖਾਸ ਹੋਣ ਲਈ ਚੁਣੇ ਗਏ ਸਨ। ਉਹ ਯਹੋਵਾਹ ਦੀ ਉਪਾਸਨਾ ਲਈ ਪਵਿੱਤਰ ਚੀਜ਼ਾਂ ਨੂੰ ਤਿਆਰ ਕਰਨ ਲਈ ਚੁਣੇ ਗਏ ਸਨ। ਹਾਰੂਨ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਅੱਗੇ ਧੂਪ ਧੁਖਾਉਣ ਲਈ ਵੀ ਚੁਣਿਆ ਗਿਆ। ਉਨ੍ਹਾਂ ਨੂੰ ਯਹੋਵਾਹ ਨੂੰ ਜਾਜਕ ਬਣ ਕੇ ਸੇਵਾ ਕਰਨ ਲਈ ਵੀ ਚੁਣਿਆ ਗਿਆ। ਉਨ੍ਹਾਂ ਨੂੰ ਯਹੋਵਾਹ ਦੀ ਉਪਾਸਨਾ ਕਰਨ ਅਤੇ ਸਦੀਵ ਕਾਲ ਲਈ ਉਸਦਾ ਨਾਉਂ ਲੈ ਕੇ ਬਰਕਤ ਦੇਣ ਦਾ ਹੱਕ ਪ੍ਰਾਪਤ ਸੀ।"
5ਮੂਸਾ ਯਹੋਵਾਹ ਦਾ ਮਨੁੱਖ ਸੀ ਅਤੇ ਮੂਸਾ ਦੇ ਪੁੱਤਰ ਲੇਵੀ ਪਰਿਵਾਰ-ਸਮੂਹ ਦੇ ਅੰਗ ਸਨ।"

6ਗੇਰਸ਼ੋਮ ਅਤੇ ਅਲੀਅਜ਼ਰ ਮੂਸੇ ਦੇ ਪੁੱਤਰ ਸਨ।"
7ਗੇਰਸ਼ੋਮ ਦੇ ਵੱਡੇ ਪੁੱਤਰ ਦਾ ਨਾਂ ਸਬੁਏਲ ਸੀ।"
8ਅਲੀਅਜ਼ਰ ਦੇ ਵੱਡੇ ਪੁੱਤਰ ਦਾ ਨਾਂ ਰਹਾਬਯਾਹ ਸੀ ਤੇ ਅਲੀਅਜ਼ਰ ਦਾ ਇਸਤੋਂ ਇਲਾਵਾ ਹੋਰ ਕੋਈ ਪੁੱਤਰ ਨਹੀਂ ਸੀ ਪਰ ਰਹਾਬਯਾਹ ਦੇ ਬਹੁਤ ਸਾਰੇ ਪੁੱਤਰ ਸਨ।"
9ਯਿਸਹਾਰ ਦੇ ਪਹਿਲੋਠੇ ਪੁੱਤਰ ਦਾ ਨਾਉਂ ਸ਼ਲੋਮੀਥ ਸੀ।"
10ਹਬਰੋਨ ਦੇ ਪਹਿਲੋਠੇ ਪੁੱਤਰ ਦਾ ਨਾਉਂ ਯਰੀਯਾਹ ਸੀ ਅਤੇ ਦੂਜੇ ਦਾ ਨਾਂ ਅਮਰਯਾਹ। ਯਹਜ਼ੀਏਲ ਉਸਦਾ ਤੀਜਾ ਅਤੇ ਚੌਥਾ ਪੁੱਤਰ ਯਿਕਮਆਮ ਸੀ।"

11ਉਜ਼ੀਏਲ ਦਾ ਸਭ ਤੋਂ ਵੱਡਾ ਪੁੱਤਰ ਮੀਕਾਹ ਅਤੇ ਛੋਟਾ ਯਿੱਸੀਯਾਹ ਸੀ।"
12ਮਰਾਰੀ ਪਰਿਵਾਰ-ਸਮੂਹ ਮਹਲੀ ਅਤੇ ਮੂਸ਼ੀ ਮਰਾਰੀ ਦੇ ਪੁੱਤਰ ਸਨ। ਮਹਲੀ ਦੇ ਪੁੱਤਰ ਅਲਆਜ਼ਾਰ ਅਤੇ ਕੀਸ਼ ਸਨ।"
13ਅਲਆਜ਼ਾਰ ਦੀ ਜਦੋਂ ਮੌਤ ਹੋਈ ਉਸ ਦੇ ਘਰ ਕੋਈ ਪੁੱਤਰ ਨਹੀਂ ਸੀ ਸਿਰਫ਼ ਧੀਆਂ ਸਨ, ਜਿਨ੍ਹਾਂ ਦਾ ਵਿਆਹ ਉਸ ਨੇ ਆਪਣੇ ਸੰਬੰਧੀਆਂ ਵਿੱਚ ਹੀ ਕੀਤਾ ਜੋ ਕਿ ਕੀਸ਼ ਦੇ ਪੁੱਤਰ ਸਨ।"
14ਮੂਸ਼ੀ ਦੇ ਘਰ ਤਿੰਨ ਪੁੱਤਰ ਹੋਏ। ਜਿਨ੍ਹਾਂ ਦੇ ਨਾਉਂ ਮਹਲੀ, ਏਦਰ ਅਤੇ ਯਿਰੇਮੋਥ ਸੀ।"
15ਲੇਵੀਆਂ ਦਾ ਕੰਮ ਇਨ੍ਹਾਂ ਲੇਵੀਆਂ ਦੇ ਪੁੱਤਰਾਂ ਦੇ ਆਪਣਿਆਂ ਉੱਤਰਾਧਿਕਾਰੀਆਂ ਮੁਤਾਬਕ ਨਾਂ ਸੂਚੀ ’ਚ ਅੰਕਿਤ ਹਨ। ਇਹ ਆਪੋ-ਆਪਣੇ ਪਰਿਵਾਰ-ਸਮੂਹ ਦੇ ਮੁਖੀ ਸਨ ਤੇ ਹਰੇਕ ਲੇਵੀ ਦਾ ਨਾਂ ਸੂਚੀ ’ਚ ਦਰਜ ਸੀ। ਜਿਨ੍ਹਾਂ ਦੇ ਨਾਂ ਸੂਚੀ ਵਿੱਚ ਦਰਜ ਸਨ ਉਹ 20 ਵਰ੍ਹੇ ਜਾਂ ਉਸਤੋਂ ਵੱਧੀਕ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਵਿੱਚ ਸੇਵਾ ਕੀਤੀ।"

16ਦਾਊਦ ਨੇ ਕਿਹਾ ਸੀ, “ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਆਪਣੇ ਲੋਕਾਂ ਵਿੱਚ ਸੁੱਖ ਸ਼ਾਂਤੀ ਵਰਤਾਈ ਅਤੇ ਉਹ ਸਦੀਵ ਯਰੂਸ਼ਲਮ ਵਿੱਚ ਨਿਵਾਸ ਕਰਦਾ ਰਹੇਗਾ।"
17ਇਸ ਲਈ ਹੁਣ ਲੇਵੀਆਂ ਨੂੰ ਪਵਿੱਤਰ ਤੰਬੂ ਅਤੇ ਇਸ ਵਿੱਚ ਸੇਵਾ ਲਈ ਵਰਤਨ ਵਾਲੀਆਂ ਵਸਤਾਂ ਨਹੀਂ ਚੁੱਕਣੀਆਂ ਪੈਣਗੀਆਂ।”"
18ਦਾਊਦ ਦੀ ਅਖੀਰਲੀ ਹਿਦਾਇਤ ਇਸਰਾਏਲੀਆਂ ਵਾਸਤੇ ਜਿਹੜੀ ਸੀ ਉਹ ਸੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਆਏ ਉੱਤਰਾਧਿਕਾਰੀਆਂ ਦੀ ਗਿਣਤੀ। ਤਾਂ ਉਨ੍ਹਾਂ ਨੇ 20 ਵਰ੍ਹੇ ਜਾਂ ਉਸਤੋਂ ਉੱਪਰ ਦੇ ਲੇਵੀਆਂ ਦੀ ਗਿਣਤੀ ਕੀਤੀ।"
19ਲੇਵੀਆਂ ਦਾ ਕੰਮ ਯਹੋਵਾਹ ਦੇ ਮੰਦਰ ਦੀ ਸੇਵਾ ਕਰਨ ਵਿੱਚ ਅਤੇ ਮੰਦਰ ਦੇ ਪਾਸਿਆਂ ਵਾਲੇ ਕਮਰਿਆਂ ਅਤੇ ਮੰਦਰ ਦੇ ਵਿਹੜੇ ਦੀ ਦੇਖਭਾਲ ਕਰਨ ਵਿੱਚ ਹਾਰੂਨ ਦੇ ਉੱਤਰਾਧਿਕਾਰੀ ਦੀ ਮਦਦ ਕਰਨਾ ਸੀ। ਉਨ੍ਹਾਂ ਦਾ ਕੰਮ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨਾ ਸੀ। ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨਾ ਉਨ੍ਹਾਂ ਦਾ ਕੰਮ ਸੀ।"
20ਉਹ ਚੜ੍ਹਾਵੇ ਦੀ ਰੋਟੀ ਲਈ ਅਤੇ ਅਨਾਜ ਦੀ ਭੇਟ ਦੇ ਮੈਦੇ ਲਈ ਅਤੇ ਬੇਖਮੀਰੀ ਬਣੀ ਰੋਟੀ ਲਈ ਅਤੇ ਸੇਕਣ ਵਾਲੀਆਂ ਕੜਾਹੀਆਂ ਅਤੇ ਰਲੀਆਂ ਮਿਲੀਆਂ ਭੇਟਾਂ ਲਈ ਜਿੰਮੇਵਾਰ ਸਨ। ਲੇਵੀ ਹਰ ਤਰ੍ਹਾਂ ਦੀ ਮਿਣਤੀ ਕਰਦੇ ਸਨ।"

21ਲੇਵੀ ਹਰ ਸਵੇਰ ਖੜ੍ਹੇ ਹੋ ਕੇ ਯਹੋਵਾਹ ਦੇ ਧੰਨਵਾਦ ਤੇ ਉਸਤਤ ਕਰਦੇ। ਇੰਝ ਹੀ ਉਸਦਾ ਉਸਤਤਿ ਗਾਨ ਉਹ ਸਵੇਰ ਅਤੇ ਹਰ ਸ਼ਾਮ ਨੂੰ ਕਰਦੇ।"
22ਲੇਵੀ ਸਬਤਾਂ ਦੇ ਦਿਨਾਂ ਅਤੇ ਅਮਸਿਆ ਦੇ ਦਿਨਾਂ ਤੇ ਚੜ੍ਹਾਈਆਂ ਜਾਣ ਵਾਲੀਆਂ ਭੇਟਾਂ ਅਤੇ ਹੋਮ ਦੀਆਂ ਭੇਟਾਂ ਅਤੇ ਸਾਰੇ ਉਤਸਵਾਂ ਲਈ ਜਿੰਮੇਵਾਰ ਸਨ। ਉਹ ਹਰ ਰੋਜ਼ ਯਹੋਵਾਹ ਦੇ ਅੱਗੇ ਸੇਵਾ ਕਰਦੇ ਸਨ। ਹਰ ਵਾਰੀ ਕਿੰਨੇ ਲੇਵੀਆਂ ਨੂੰ ਕੰਮ ਕਰਨਾ ਚਾਹੀਦਾ, ਇਸ ਵਾਸਤੇ ਵੀ ਅਸੂਲ ਸਨ।"
23ਇਉਂ, ਲੇਵੀਆਂ ਜਿੰਮੇ ਜੋ-ਜੋ ਕਾਰਜ ਲੱਗੇ ਉਨ੍ਹਾਂ ਬਾਖੂਬੀ ਕੀਤੇ। ਉਨ੍ਹਾਂ ਨੇ ਪਵਿੱਤਰ ਤੰਬੂ ਅਤੇ ਪਵਿੱਤਰ ਸਥਾਨ ਦੀ ਦੇਖਭਾਲ ਕੀਤੀ। ਅਤੇ ਆਪਣੇ ਸੰਬੰਧੀਆਂ (ਜਾਜਕਾਂ) ਜੋ ਕਿ ਹਾਰੂਨ ਦੇ ਉੱਤਰਾਧਿਕਾਰੀ ਦੇ ਸਨ ਦੀ ਸਹਾਇਤਾ ਕੀਤੀ। ਲੇਵੀਆਂ ਨੇ ਜਾਜਕਾਂ ਦੀ ਮਦਦ ਯਹੋਵਾਹ ਦੇ ਮੰਦਰ ਦੀ ਸੇਵਾ-ਸੰਭਾਲ ਦੇ ਰੂਪ ਵਿੱਚ ਕੀਤੀ।"
24ਜਾਜਕਾਂ ਦੇ ਟੋਲੇ ਹਾਰੂਨ ਦੇ ਪੁੱਤਰਾਂ ਦੇ ਸਮੂਹ ਇਉਂ ਸਨ: ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।"
25ਪਰ ਨਾਦਾਬ ਅਤੇ ਅਬੀਹੂ ਬੇਔਲਾਦੇ ਹੀ ਆਪਣੇ ਪਿਤਾ ਦੇ ਮਰਨ ਤੋਂ ਵੀ ਪਹਿਲਾਂ ਹੀ ਮਰ ਗਏ। ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਜਾਜਕ ਦੇ ਰੂਪ ’ਚ ਕੰਮ ਕੀਤਾ।"

26ਦਾਊਦ ਨੇ ਅਲਆਜ਼ਾਰ ਅਤੇ ਈਥਾਮਾਰ ਦੇ ਪਰਿਵਾਰ-ਸਮੂਹ ਨੂੰ ਦੋ ਅਲੱਗ-ਅਲੱਗ ਸਮੂਹਾਂ ਵਿੱਚ ਵੰਡ ਦਿੱਤਾ। ਤਾਂ ਜੋ ਉਨ੍ਹਾਂ ਨੂੰ ਜੋ-ਜੋ ਕੰਮ ਸੌਂਪੇ ਗਏ ਹਨ, ਉਹ ਆਪਣੇ ਕੰਮਾਂ ਦੇ ਫ਼ਰਜ਼ ਚੰਗੀ ਤਰ੍ਹਾਂ ਸੰਭਾਲਣ ਅਤੇ ਕਰਨ। ਦਾਊਦ ਨੇ ਇਹ ਕਾਰਜ ਸਾਦੋਕ ਅਤੇ ਅਹੀਮਲਕ ਦੀ ਮਦਦ ਨਾਲ ਕੀਤਾ। ਸਾਦੋਕ ਅਲਆਜ਼ਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ ਅਤੇ ਅਹੀਮਲਕ ਈਥਾਮਾਰ ਦੇ।"
27ਅਲਆਜ਼ਾਰ ਦੇ ਘਰਾਣੇ ਵਿੱਚੋਂ ਈਥਾਮਾਰ ਦੇ ਘਰਾਣੇ ਦੀ ਬਜਾਇ ਵੱਧੇਰੇ ਸਰਦਾਰ ਆਗੂ ਸਨ। ਅਲਆਜ਼ਾਰ ਦੇ ਘਰਾਣੇ ਵਿੱਚੋਂ ਸੋਲ੍ਹਾਂ ਅਤੇ ਈਥਾਮਾਰ ਦੇ ਘਰਾਣੇ ਵਿੱਚੋਂ ਅੱਠ ਆਗੂ ਸਨ।"
28ਗੁਣਾ ਸੁੱਟ ਕੇ ਹਰੇਕ ਘਰਾਣਿਆਂ ਵਿੱਚੋਂ ਮਨੁੱਖਾਂ ਦੀ ਚੋਣ ਕੀਤੀ ਗਈ। ਉਨ੍ਹਾਂ ਵਿੱਚੋਂ ਕੁਝ ਆਦਮੀਆਂ ਨੂੰ ਪਵਿੱਤਰ ਅਸਥਾਨ ਦਾ ਮੁਖੀ ਥਾਪਿਆ ਗਿਆ ਅਤੇ ਕੁਝ ਨੂੰ ਜਾਜਕ ਦਾ ਕਾਰਜ ਸੰਭਾਲਿਆ ਗਿਆ। ਪਰ ਇਹ ਸਾਰੇ ਮਨੁੱਖ ਅਲਆਜ਼ਾਰ ਅਤੇ ਈਥਾਮਾਰ ਦੇ ਘਰਾਣੇ ਵਿੱਚੋਂ ਸਨ।"
29ਸ਼ਮਅਯਾਹ ਉਨ੍ਹਾਂ ਦਾ ਸਕੱਤਰ ਸੀ ਜੋ ਕਿ ਨਥਨਿਏਲ ਦਾ ਪੁੱਤਰ ਸੀ। ਸ਼ਮਅਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਜੋ ਕਿ ਉਨ੍ਹਾਂ ਵੰਸ਼ਜਾਂ ਦੇ ਨਾਂ ਲਿਖਣ ਦਾ ਕਾਰਜ ਕਰਦਾ ਸੀ। ਉਸ ਨੇ ਉਨ੍ਹਾਂ ਦੇ ਨਾਉਂ ਦਾਊਦ ਦੀ ਹਾਜ਼ਰੀ ਵਿੱਚ ਲਿਖੇ ਅਤੇ ਇਹ ਆਗੂ ਸਨ: ਸਾਦੋਕ ਜਾਜਕ, ਅਹੀਮਲਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣੇ ਦੇ ਆਗੂ ਸਨ। ਅਹੀਮਲਕ ਅਬਯਾਥਾਰ ਦਾ ਪੁੱਤਰ ਸੀ। ਹਰ ਵਾਰ ਗੁਣਾ ਸੁੱਟ ਕੇ ਮਨੁੱਖ ਦੀ ਚੋਣ ਕੀਤੀ ਜਾਂਦੀ ਅਤੇ ਸ਼ਮਅਯਾਹ ਲਿਖਾਰੀ ਉਨ੍ਹਾਂ ਦੇ ਨਾਉਂ ਲਿਖ ਦਿੰਦਾ। ਇਉਂ ਉਨ੍ਹਾਂ ਅਲਆਜ਼ਾਰ ਅਤੇ ਈਥਾਮਾਰ ਘਰਾਣਿਆਂ ਦੇ ਮਨੁੱਖਾਂ ਦੇ ਕੰਮ ਵੰਡੇ ਹੋਏ ਸਨ।"
You have read 1Chronicles 15
29 verses