Lumina
1Chronicles

Death of Saul

1Chronicles 10·Punjabi Bible

1ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਨਾਲ 68 ਹੋਰ ਲੇਵੀਆਂ ਨੂੰ ਵੀ ਉਨ੍ਹਾਂ ਨਾਲ ਸੇਵਾ ਸੰਭਾਲ ਕਰਨ ਲਈ ਰਹਿਣ ਦਿੱਤਾ। ਓਬੇਦ-ਅਦੋਮ ਯਦੀਥੂਨ ਦਾ ਪੁੱਤਰ ਅਤੇ ਹੋਸਾਹ ਨੂੰ ਦਰਬਾਨ ਦੇ ਕਾਰਜ ਲਈ ਉੱਥੇ ਰਹਿਣ ਦਿੱਤਾ।"

2ਦਾਊਦ ਨੇ ਸਾਦੋਕ ਜਾਜਕ ਅਤੇ ਉਸ ਦੇ ਭਰਾਵਾਂ ਜਾਜਕਾਂ ਨੂੰ ਉੱਥੇ ਰਹਿਣ ਦਿੱਤਾ ਜਿਹੜੇ ਗਿਬਓਨ ਦੇ ਉੱਚੇ ਥਾਂ ਤੇ ਯਹੋਵਾਹ ਦੇ ਤੰਬੂ ਦੇ ਸਾਹਮਣੇ ਉਸਦੀ ਸੇਵਾ ਕਰਦੇ ਸਨ।"

3ਹਰ ਸਵੇਰ ਅਤੇ ਸ਼ਾਮ, ਸਾਦੋਕ ਅਤੇ ਬਾਕੀ ਦੇ ਜਾਜਕ ਹੋਮ ਦੀਆਂ ਭੇਟਾਂ ਦੀ ਜਗਵੇਦੀ ਤੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਸਨ। ਉਹ ਇਹ ਸਭ ਯਹੋਵਾਹ ਦੀਆਂ ਬਿਧੀਆਂ ਮੁਤਾਬਕ ਕਰਦੇ ਸਨ ਜੋ ਯਹੋਵਾਹ ਨੇ ਇਸਰਾਏਲ ਨੂੰ ਦਿੱਤੀਆਂ ਸਨ, ਅਤੇ ਜੋ ਬਿਵਸਬਾ ਦੀ ਪੋਥੀ ਵਿੱਚ ਲਿਖੀਆਂ ਸਨ।"

4ਹੇਮਾਨ, ਯਦੁਥੂਨ ਅਤੇ ਹੋਰ ਦੂਜੇ ਲੇਵੀਆਂ ਨੂੰ ਉਨ੍ਹਾਂ ਦੇ ਨਾਲ ਨਾਮਾਂ ਦੁਆਰਾ ਚੁਣਿਆ ਗਿਆ ਸੀ ਤਾਂ ਜੋ ਉਹ ਯਹੋਵਾਹ ਨੂੰ ਉਸਤਤਿ ਗਾਉਣ, ਕਿਉਂ ਕਿ ਉਸਦਾ ਪਿਆਰ ਸਦਾ ਲਈ ਸਥਿਰ ਹੈ।"

5ਹੇਮਾਨ ਅਤੇ ਯਦੂਥੂਨ ਉਨ੍ਹਾਂ ਦੇ ਸੰਗ ਸਨ। ਉਨ੍ਹਾਂ ਦਾ ਕੰਮ ਤੁਰ੍ਹੀਆਂ ਅਤੇ ਸਾਰੰਗੀਆਂ ਵਜਾਉਣਾ ਸੀ। ਇਸਦੇ ਇਲਾਵਾ ਉਹ ਹੋਰ ਵੀ ਸਾਜ਼ ਵਜਾਉਂਦੇ। ਜਦੋਂ ਪਰਮੇਸ਼ੁਰ ਦਾ ਗੁਣਗਾਨ ਹੁੰਦਾ ਤਾਂ ਉਹ ਕਈ ਤਰ੍ਹਾਂ ਦੇ ਸੰਗੀਤਕ ਸਾਜ਼ ਵਜਾਉਂਦੇ। ਯਦੁਥੂਨ ਦੇ ਪੁੱਤਰ ਫ਼ਾਟਕਾਂ ਦੀ ਰੱਖਵਾਲੀ ਕਰਦੇ।"

1Chronicles 10 illustration - 1Chronicles Chapter 10

6ਇਸ ਜਸ਼ਨ ਉਪਰੰਤ ਸਭ ਲੋਕ ਆਪੋ-ਆਪਣੇ ਘਰਾਂ ਨੂੰ ਮੁੜ ਪਏ। ਦਾਊਦ ਵੀ ਆਪਣੇ ਪਰਿਵਾਰ ਨੂੰ ਅਸੀਸ ਦੇਣ ਲਈ ਘਰ ਨੂੰ ਪਰਤਿਆ।"

7ਪਰਮੇਸ਼ੁਰ ਦਾ ਦਾਊਦ ਨੂੰ ਇਕਰਾਰ ਜਦੋਂ ਦਾਊਦ ਆਪਣੇ ਘਰ ਨੂੰ ਪਰਤਿਆ ਤਾਂ ਉਸ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ! ਮੈਂ ਤਾਂ ਦਿਆਰ ਦੀ ਲੱਕੜ ਦੇ ਬਣੇ ਹੋਏ ਘਰ ਵਿੱਚ ਰਹਿੰਦਾ ਹਾਂ, ਪਰ ਨੇਮ ਦਾ ਸੰਦੂਕ ਕੇਵਲ ਤੰਬੂ ਹੇਠ ਪਿਆ ਹੈ। ਇਸ ਲਈ ਮੈਂ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣਾ ਚਾਹੁੰਦਾ ਹਾਂ।”"

8ਨਾਥਾਨ ਨੇ ਦਾਊਦ ਨੂੰ ਕਿਹਾ, “ਤੂੰ ਜੋ ਤੇਰੇ ਜੀਅ ਆਏ ਸੋ ਕਰ ਕਿਉਂ ਕਿ ਪਰਮੇਸ਼ੁਰ ਤੇਰੇ ਅੰਗ-ਸੰਗ ਹੈ।”"

9ਪਰ ਉਸ ਰਾਤ ਨਾਥਾਨ ਨੂੰ ਪਰਮੇਸ਼ੁਰ ਦੀ ਬਾਣੀ ਹੋਈ।"

10ਪਰਮੇਸ਼ੁਰ ਨੇ ਆਖਿਆ, “ਜਾਹ! ਅਤੇ ਜਾ ਕੇ ਮੇਰੇ ਸੇਵਕ ਨੂੰ ਇਹ ਗੱਲਾਂ ਦੱਸ: ਯਹੋਵਾਹ ਆਖਦਾ ਹੈ, ‘ਦਾਊਦ, ਤੂੰ ਮੇਰੇ ਰਹਿਣ ਲਈ ਕੋਈ ਸਥਾਨ ਬਨਾਉਣ ਵਾਲਾ ਵਿਅਕਤੀ ਨਹੀਂ ਹੈਂ।"

1Chronicles 10 illustration - 1Chronicles Chapter 10

11ਕਿਉਂ ਕਿ ਮੈਂ ਜਦੋਂ ਦਾ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਹਾਂ, ਉਦੋਂ ਦਾ ਮੈਂ ਘਰ ਵਿੱਚ ਨਿਵਾਸ ਨਹੀਂ ਕੀਤਾ। ਪਰ ਮੈਂ ਇੱਕ ਤੰਬੂ ਵਿੱਚ ਆਲੇ-ਦੁਆਲੇ ਘੁੰਮਦਾ ਰਿਹਾ ਹਾਂ। ਮੈਂ ਕੁਝ ਇਸਰਾਏਲੀ ਆਗੂਆਂ ਨੂੰ ਮੇਰੇ ਲੋਕਾਂ ਦੇ ਆਜੜੀ ਹੋਣ ਲਈ ਚੁਣਿਆ ਹੈ ਜਦੋਂ ਮੈਂ ਇਸਰਾਏਲ ਵਿੱਚ ਵੱਖ-ਵੱਖ ਥਾਵਾਂ ਤੇ ਜਾ ਰਿਹਾ ਸੀ, ਮੈਂ ਉਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੂੰ ਨਹੀਂ ਆਖਿਆ, ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?’"

12“ਹੁਣ, ਮੇਰੇ ਸੇਵਕ ਦਾਊਦ ਨੂੰ ਜਾ ਕੇ ਆਖ: ਸਰਬ ਸ਼ਕਤੀਮਾਨ ਯਹੋਵਾਹ ਦਾ ਕਹਿਣਾ ਹੈ, ‘ਮੈਂ ਤੈਨੂੰ ਚਰਾਂਦਾ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੀ, ਕੱਢ ਕੇ ਲਿਆਂਦਾ ਅਤੇ ਮੈਂ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਪਾਤਸ਼ਾਹ ਥਾਪਿਆ।"

13ਹਰ ਥਾਵੇਂ ਮੈਂ ਤੇਰੇ ਅੰਗ-ਸੰਗ ਰਿਹਾ। ਮੈਂ ਤੇਰੇ ਡੇਰੇ ਤੋਂ ਅਗਾਂਹ ਜਾਕੇ ਤੇਰੇ ਵੈਰੀਆਂ ਨੂੰ ਮਾਰਿਆ। ਹੁਣ ਮੈਂ ਤੈਨੂੰ ਦੁਨੀਆਂ ਦੇ ਪ੍ਰਸਿੱਧ ਆਦਮੀਆਂ ਵਿੱਚੋਂ ਇੱਕ ਬਣਾਵਾਂਗਾ।"

14ਇਸ ਲਈ ਮੈਂ ਇਹ ਜਗ੍ਹਾ ਆਪਣੇ ਲੋਕਾਂ, ਇਸਰਾਏਲੀਆਂ ਲਈ ਦੇ ਰਿਹਾ ਹਾਂ, ਤਾਂ ਜੋ ਉਹ ਇੱਥੇ ਰੁੱਖ ਉਗਾਉਣ ਅਤੇ ਉਨ੍ਹਾਂ ਰੁੱਖਾਂ ਹੇਠਾਂ ਸ਼ਾਂਤੀ ਨਾਲ ਬੈਠ ਸੱਕਣ। ਉਨ੍ਹਾਂ ਨੂੰ ਹੋਰ ਤੰਗ ਨਹੀਂ ਕੀਤਾ ਜਾਵੇਗਾ। ਬਦ ਲੋਕ ਉਨ੍ਹਾਂ ਨੂੰ ਕਸ਼ਟ ਨਹੀਂ ਦੇਣਗੇ ਜਿਵੇਂ ਉਨ੍ਹਾਂ ਨੇ ਪਹਿਲਾਂ ਕੀਤਾ ਸੀ।"

Chapter Complete

You have read 1Chronicles 10

14 verses