Lumina
1Chronicles

From Adam to Esau

1Chronicles 1·Punjabi Bible

1ਇਹ ਅਬੀਹਯਿਲ ਦੇ ਉੱਤਰਾਧਿਕਾਰੀ ਸਨ। ਅਬੀਹਯਿਲ ਹੂਰੀ ਦਾ ਪੁੱਤਰ ਸੀ ਅਤੇ ਹੂਰੀ ਯਾਰੋਅਹ ਦਾ ਪੁੱਤਰ ਅਤੇ ਯਾਰੋਆਹ ਗਿਲਆਦ ਦਾ। ਗਿਲਆਦ ਮੀਕਾਏਲ ਦਾ ਪੁੱਤਰ ਅਤੇ ਮੀਕਾਏਲ ਯਸ਼ੀਸ਼ਈ ਦਾ ਪੁੱਤਰ ਸੀ। ਯਸ਼ੀਸ਼ਈ ਯਹਦੋ ਦਾ ਪੁੱਤਰ ਅਤੇ ਯਹਦੋ ਬੂਜ ਦਾ ਪੁੱਤਰ ਸੀ।"

2ਅਬਦੀਏਲ ਦਾ ਪੁੱਤਰ ਸੀ ਅਹੀ ਅਤੇ ਅਬਦੀਏਲ ਗੂਨੀ ਦਾ ਪੁੱਤਰ ਸੀ। ਅਤੇ ਅਹੀ ਉਨ੍ਹਾਂ ਦੇ ਘਰਾਣਿਆਂ ਦਾ ਆਗੂ ਸੀ।"

3ਗਾਦ ਪਰਿਵਾਰ-ਸਮੂਹ ਬਾਸ਼ਾਨ ਦੇ ਗਿਲਆਦ ਅਤੇ ਉਸ ਦੇ ਆਸ-ਪਾਸ ਦੇ ਛੋਟੇ ਸ਼ਹਿਰਾਂ ਵਿੱਚ ਅਤੇ ਸ਼ਾਰੋਨ ਦੇ ਇਲਾਕੇ ਵਿੱਚ ਸੀਮਾ ਤਾਈਂ ਸਾਰੀਆਂ ਚਰਾਂਦਾ ਵਿੱਚ ਰਹਿੰਦਾ ਸੀ।"

4ਯੋਥਾਮ ਅਤੇ ਯਰਾਬੁਆਮ ਪਾਤਸ਼ਾਹ ਦੇ ਦਿਨੀ ਇਨ੍ਹਾਂ ਸਾਰੇ ਲੋਕਾਂ ਦੇ ਨਾਉਂ ਗਾਦ ਦੇ ਘਰਾਣੇ ਦੇ ਇਤਹਾਸ ਦੀਆਂ ਕੁੱਲ ਪੱਤ੍ਰੀਆਂ ਲਿਖੀਆਂ ਗਈਆਂ। ਯੋਥਾਮ ਉਨ੍ਹੀ ਦਿਨੀ ਯਹੂਦਾਹ ਦਾ ਪਾਤਸ਼ਾਹ ਸੀ ਅਤੇ ਯਰਾਬੁਆਮ ਇਸਰਾਏਲ ਦਾ।"

5ਯੁੱਧ ਵਿੱਚ ਕੁਝ ਮਾਹਰ ਸਿਪਾਹੀ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਅਤੇ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹ ਕੋਲ ਕੁੱਲ 44,760 ਬਹਾਦਰ ਸਿਪਾਹੀ ਸਨ। ਉਨ੍ਹਾਂ ਸਿਪਾਹੀਆਂ ਕੋਲ ਤਲਵਾਰਾਂ ਅਤੇ ਢਾਲਾਂ ਸਨ ਅਤੇ ਉਹ ਤੀਰਾਂ ਅਤੇ ਕਮਾਨਾਂ ਵਿੱਚ ਵੀ ਕੁਸ਼ਲ ਸਨ।"

1Chronicles 1 illustration - 1Chronicles Chapter 1

6ਇਨ੍ਹਾਂ ਨੇ ਹਗਰੀਆਂ, ਯਟੂਰ, ਨਾਫ਼ੀਸ਼ ਤੇ ਨੋਦਾਬ ਦੇ ਲੋਕਾਂ ਵਿਰੁੱਧ ਲੜਾਈ ਕੀਤੀ।"

7ਅਤੇ ਉਹ ਲੋਕ ਜਿਹੜੇ ਮਨੱਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹਾਂ ਤੋਂ ਸਨ ਨੇ ਲੜਾਈ ਵਿੱਚ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੂੰ ਮਦਦ ਲਈ ਪੁਕਾਰ ਕੀਤੀ ਕਿਉਂ ਕਿ ਉਨ੍ਹਾਂ ਆਖਿਆ ਕਿ ਉਹ ਯਹੋਵਾਹ ਵਿੱਚ ਭਰੋਸਾ ਰੱਖਦੇ ਹਨ, ਭਰੋਸਾ ਕਰਦੇ ਹਨ। ਇਸ ਲਈ ਪਰਮੇਸ਼ੁਰ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹਗਰੀ ਮਨੁੱਖਾਂ ਨੂੰ ਹਾਰ ਦੇਣ ਵਿੱਚ ਮਦਦ ਕੀਤੀ। ਤਾਂ ਉਨ੍ਹਾਂ ਨੇ ਹਗਰੀ ਮਨੁੱਖਾਂ ਤੋਂ ਇਲਾਵਾ ਹੋਰ ਵੀ ਜਿਹੜੇ ਮਨੁੱਖਾਂ ਨੇ ਹਗਰੀਆਂ ਦਾ ਸਾਥ ਦਿੱਤਾ ਸੀ, ਉਨ੍ਹਾਂ ਨੂੰ ਵੀ ਹਰਾਇਆ।"

8ਉਨ੍ਹਾਂ ਨੇ ਹਗਰੀਆਂ ਦੇ ਪਸ਼ੂ ਵੀ ਲੈ ਲਏ। ਉਨ੍ਹਾਂ ਨੇ 50,000 ਊਠ 2,50,000 ਭੇਡਾਂ, 2,000 ਗਧੇ ਅਤੇ 1,00,000 ਮਨੁੱਖਾਂ ਨੂੰ ਵੀ ਲੁੱਟ ਲਿਆ ਭਾਵ ਲੈ ਗਏ।"

9ਬਹੁਤ ਸਾਰੇ ਹਗਰੀ ਮਾਰੇ ਗਏ ਸਨ ਕਿਉਂ ਕਿ ਇਹ ਯੁੱਧ ਪਰਮੇਸ਼ੁਰ ਵੱਲੋਂ ਸੀ ਅਤੇ ਪਰਮੇਸ਼ੁਰ ਰਊਬੇਨ ਦੇ ਪੱਖ ਵਿੱਚ ਸੀ। ਫ਼ਿਰ ਮਨੱਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਦੇ ਲੋਕਾਂ ਨੇ ਹਗਰੀਆਂ ਦੀ ਜ਼ਮੀਨ ਤੇ ਰਹਿਣਾ ਸ਼ੁਰੂ ਕਰ ਦਿੱਤਾ। ਇਹ ਲੋਕ ਇਸਰਾਏਲੀਆਂ ਦੇ ਜਲਾਵਤਨੀ ਕਰਕੇ ਕੈਦੀਆਂ ਵਜੋਂ ਬੇਬੀਲੋਨ ਨੂੰ ਲਿਜਾਏ ਜਾਣ ਤੀਕ ਇੱਥੇ ਰਹੇ।"

10ਮਨੱਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖ ਬਾਸ਼ਾਨ ਦੇ ਇਲਾਕੇ ਵਿੱਚ ਵੱਸਦੇ ਰਹੇ। ਉਹ ਬਾਸ਼ਾਨ ਤੋਂ ਬਅਲ-ਹਰਮੋਨ, ਸਨੀਰ ਅਤੇ ਹਰਮੋਨ ਪਰਬਤ ਤੀਕ ਵੱਧਦੇ ਬਹੁਤ ਸਾਰੇ ਮਨੁੱਖਾਂ ਦਾ ਦਲ ਬਣ ਗਏ।"

1Chronicles 1 illustration - 1Chronicles Chapter 1

11ਮਨੱਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖਾਂ ਦੇ ਘਰਾਣੇ ਦੇ ਆਗੂ ਇਸ ਪ੍ਰਕਾਰ ਸਨ: ਏਫ਼ਰ, ਯਿਸ਼ਈ, ਅਲੀਏਲ, ਅਜ਼ਰੀਏਲ, ਯਿਰਮਿਯਾਹ, ਹੋਦਵਯਾਹ, ਯਹਦੀਏਲ। ਇਹ ਸਾਰੇ ਹੀ ਬਹਾਦੁਰ ਵੀਰ ਅਤੇ ਤਾਕਤਵਰ ਮਨੁੱਖ ਸਨ। ਇਹ ਸਾਰੇ ਪ੍ਰਸਿੱਧ ਮਨੁੱਖ ਸਨ ਅਤੇ ਆਪੋ-ਆਪਣੇ ਪਰਿਵਾਰ-ਸਮੂਹਾਂ ਦੇ ਆਗੂ।"

12ਪਰ ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਵਿਰੁੱਧ ਪਾਪ ਕੀਤਾ ਅਤੇ ਉਨ੍ਹਾਂ ਲੋਕਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਦੇ ਧਰਤੀ ਤੇ ਕਬਜ਼ਾ ਲੈਣ ਤੋਂ ਪਹਿਲਾਂ ਤਬਾਹ ਕੀਤਾ ਸੀ।"

13ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ ਨੂੰ ਉਕਸਾਰਿਆ ਉਹ ਤਿਲਗਥ ਪਿਲਨਸਰ ਵੀ ਕਹਾਉਂਦਾ ਸੀ ਅਤੇ ਉਸ ਦੇ ਅੰਦਰ ਜੰਗ ਨੂੰ ਜਾਣ ਦੀ ਇੱਛਾ ਪੈਦਾ ਕੀਤੀ, ਇਸ ਲਈ ਉਹ ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨਾਲ ਲੜਿਆ, ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਹਲਹ, ਹਾਬੋਰ, ਹਾਰਾ, ਅਤੇ ਗੋਜ਼ਾਨ ਦਰਿਆ ਦੇ ਨੇੜੇ ਲੈ ਗਿਆ। ਇਸਰਾਏਲ ਦੇ ਉਹ ਪਰਿਵਾਰ-ਸਮੂਹ ਅੱਜ ਦੇ ਦਿਨ ਤੀਕ ਵੀ ਓੱਥੇ ਰਹਿੰਦੇ ਹਨ।"

14ਲੇਵੀ ਦੇ ਉੱਤਰਾਧਿਕਾਰੀ ਲੇਵੀ ਦੇ ਪੁੱਤਰਾਂ ਦੇ ਨਾਂ ਸਨ: ਗੋਰਸ਼ੇਨ, ਕਹਾਥ ਅਤੇ ਮਰਾਰੀ।"

15ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਅੱਗੋਂ ਕਹਾਥ ਦੇ ਪੁੱਤਰ ਸਨ।"

1Chronicles 1 illustration - 1Chronicles Chapter 1

16ਅਮਰਾਮ ਦੇ ਬੱਚੇ ਸਨ ਹਾਰੂਨ, ਮੂਸਾ ਅਤੇ ਮਿਰਯਮ। ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।"

17ਅਲਆਜ਼ਾਰ ਫ਼ੀਨਹਾਸ ਦਾ ਪਿਤਾ ਸੀ ਅਤੇ ਫ਼ੀਨਹਾਸ ਅਬੀਸ਼ੂਆ ਦਾ।"

18ਅਬੀਸ਼ੂਆ ਬੁੱਕੀ ਦਾ ਪਿਤਾ ਸੀ ਅਤੇ ਬੁੱਕੀ ਉਜ਼ੀ ਦਾ ਪਿਤਾ ਸੀ।"

19ਉਜ਼ੀ ਜ਼ਰਹਯਾਹ ਦਾ ਪਿਤਾ ਅਤੇ ਉਸਦਾ ਪੁੱਤਰ ਮਰਾਯੋਥ ਸੀ।"

20ਮਰਾਯੋਥ ਅਮਰਯਾਹ ਦਾ ਪਿਤਾ ਸੀ ਅਤੇ ਅਮਰਯਾਹ ਤੋਂ ਅਹੀਟੂਬ ਜੰਮਿਆ।"

1Chronicles 1 illustration - 1Chronicles Chapter 1

21ਅਹੀਟੂਬ ਸਾਦੋਕ ਦਾ ਪਿਤਾ ਅਤੇ ਉਸਦਾ ਪੁੱਤਰ ਅਹੀਮਾਅਸ ਸੀ।"

22ਅਹੀਮਾਅਸ ਅਜ਼ਰਯਾਹ ਦਾ ਪਿਤਾ ਅਤੇ ਅਜ਼ਰਸਾਹ ਯੋਹਾਨਾਨ ਦਾ ਪਿਤਾ ਸੀ।"

23ਅਜ਼ਰਯਾਹ ਯੋਹਾਨਾਨ ਦਾ ਪਿਤਾ ਸੀ। (ਇਹ ਉਹੀ ਅਜ਼ਰਯਾਹ ਸੀ ਜਿਹੜਾ ਯਰੂਸ਼ਲਮ ਵਿੱਚ, ਸੁਲੇਮਾਨ ਦੁਆਰਾ ਬਣਾਏ ਗਏ ਮੰਦਰ ਵਿੱਚ ਜਾਜਕ ਵਜੋਂ ਕੰਮ ਕਰਦਾ ਹੁੰਦਾ ਸੀ।)"

24ਅਜ਼ਰਯਾਹ ਅਮਰਯਾਹ ਦਾ ਪਿਤਾ ਸੀ ਤੇ ਅਮਰਯਾਹ ਅਹੀਟੂਬ ਦਾ।"

25ਅਹੀਟੂਬ ਤੋਂ ਸਾਦੋਕ ਪੈਦਾ ਹੋਇਆ ਤੇ ਸਾਦੋਕ ਤੋਂ ਸ਼ੱਲੂਮ।"

1Chronicles 1 illustration - 1Chronicles Chapter 1

26ਸ਼ੱਲੂਮ ਹਿਲਕੀਯਾਹ ਦਾ ਪਿਤਾ ਸੀ ਤੇ ਹਿਲਕੀਯਾਹ ਅਜ਼ਰਯਾਹ ਦਾ।"

27ਅਜ਼ਰਯਾਹ ਸਰਾਯਾਹ ਦਾ ਪਿਤਾ ਸੀ ਤੇ ਸਰਾਯਾਹ ਦਾ ਪੁੱਤਰ ਯਹੋਸਾਦਾਕ ਸੀ।"

28ਜਦੋਂ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਦੂਰ ਭੇਜ ਦਿੱਤਾ ਸੀ, ਯਹੋਸਾਦਾਕ ਨੂੰ ਵੀ ਆਪਣਾ ਘਰ ਛੱਡਣਾ ਪਿਆ, ਅਤੇ ਉਨ੍ਹਾਂ ਲੋਕਾਂ ਨੂੰ ਦੂਜੇ ਦੇਸ ਵਿੱਚ ਕੈਦੀ ਬਣਾ ਲਿਆ ਗਿਆ ਸੀ। ਯਹੋਵਾਹ ਨੇ ਨਬੁਕਦਨੱਸਰ ਨੂੰ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਬੰਦੀ ਬਨਾਉਣ ਲਈ ਵਰਤਿਆ।"

29ਲੇਵੀ ਦੇ ਉੱਤਰਾਧਿਕਾਰੀ ਲੇਵੀ ਦੇ ਪੁੱਤਰ ਗੇਰਸ਼ੋਮ, ਕਹਾਬ ਅਤੇ ਮਰਾਰੀ ਸਨ।"

30ਗੇਰਸ਼ੋਮ ਦੇ ਪੁੱਤਰਾਂ ਦਾ ਨਾਂ ਲਿਬਨੀ ਅਤੇ ਸ਼ਿਮਈ ਸੀ।"

1Chronicles 1 illustration - 1Chronicles Chapter 1

31ਕੋਹਾਥ ਦੇ ਪੁੱਤਰ ਅਮਰਾਮ, ਯਿਸਹਾਰ, ਹਬਰੋਨ ਤੇ ਉੱਜ਼ੀਏਲ ਸਨ।"

32ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੁਸ਼ੀ। ਇਹ ਲੇਵੀ ਦੇ ਪਰਿਵਾਰ-ਸਮੂਹ ਵਿੱਚ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਤਾਬਕ ਸਨ:"

33ਗੇਰਸ਼ੋਮ ਦੇ ਉੱਤਰਾਧਿਕਾਰੀ ਇਸ ਤਰ੍ਹਾਂ ਸੀ: ਲਿਬਨੀ ਗੇਰਸ਼ੋਮ ਦਾ ਪੁੱਤਰ ਸੀ ਅਤੇ ਲਿਬਨੀ ਦਾ ਪੁੱਤਰ ਯਹਥ ਤੇ ਯਹਥ ਦੇ ਪੁੱਤਰ ਦਾ ਨਾਂ ਸੀ ਜ਼ਿੰਮਾਹ।"

34ਜ਼ਿੰਮਾਹ ਦੇ ਪੁੱਤਰ ਦਾ ਨਾਉਂ ਸੀ ਯੋਆਹ ਅਤੇ ਉਸ ਦੇ ਪੁੱਤਰ ਦਾ ਨਾਂ ਸੀ ਇੱਦੋ। ਇੱਦੋ ਦਾ ਪੁੱਤਰ ਜ਼ਰਹ ਤੇ ਜ਼ਰਹ ਦਾ ਪੁੱਤਰ ਯਅਥਰਈ ਸੀ।"

35ਕਹਾਬ ਦੇ ਉੱਤਰਾਧਿਕਾਰੀ ਇਉਂ ਸਨ: ਕਹਾਥ ਦੇ ਪੁੱਤਰ ਦਾ ਨਾਂ ਅੰਮੀਨਾਦਾਬ ਤੇ ਉਸਦਾ ਪੁੱਤਰ ਕੋਰਹ। ਅੱਸੀਰ ਕੋਰਹ ਦਾ ਪੁੱਤਰ ਸੀ।"

1Chronicles 1 illustration - 1Chronicles Chapter 1

36ਅੱਸੀਰ ਦਾ ਪੁੱਤਰ ਅਲਕਾਨਾਹ ਤੇ ਉਸਦਾ ਪੁੱਤਰ ਅਬਯਾਸਾਫ਼ ਤੇ ਉਸਦਾ ਪੁੱਤਰ ਅਸੀਰ ਸੀ।"

37ਅਸੀਰ ਦਾ ਪੁੱਤਰ ਤਹਥ ਸੀ ਤੇ ਉਸਦਾ ਪੁੱਤਰ ਊਰੀਏਲ। ਊਰੀਏਲ ਦੇ ਪੁੱਤਰ ਦਾ ਨਾਂ ਉਜ਼ੀਯਾਹ ਤੇ ਉਸ ਦੇ ਪੁੱਤਰ ਦਾ ਨਾਂ ਸ਼ਾਊਲ ਸੀ।"

38ਅਲਕਾਨਾਹ ਦੇ ਪੁੱਤਰ ਅਮਾਸਈ ਅਤੇ ਅਹੀਮੋਥ ਸਨ।"

39ਸੋਫ਼ਈ ਅਲਕਾਨਾਹ ਦਾ ਪੁੱਤਰ ਸੀ ਤੇ ਨਹਥ ਸੋਫ਼ਈ ਦਾ ਪੁੱਤਰ।"

40ਅਲੀਆਬ ਨਹਥ ਦਾ ਪੁੱਤਰ ਤੇ ਯਹੋਰਾਮ ਅਲੀਆਬ ਦਾ ਪੁੱਤਰ ਸੀ। ਅਲਕਾਨਾਹ ਯਰੋਹਾਮ ਦਾ ਪੁੱਤਰ ਸੀ ਸ਼ਮੂਏਲ ਅਲਕਾਨਾਹ ਦਾ ਪੁੱਤਰ ਸੀ।"

1Chronicles 1 illustration - 1Chronicles Chapter 1

41ਸ਼ਮੂਏਲ ਦਾ ਪਹਿਲੋਠਾ ਪੁੱਤਰ ਯੋਏਲ ਅਤੇ ਅਬੀਯਾਹ ਸੀ।"

42ਮਰਾਰੀ ਦੇ ਪੁੱਤਰ ਇਵੇਂ ਸਨ: ਮਹਲੀ ਮਰਾਰੀ ਦਾ ਪੁੱਤਰ ਤੇ ਮਹਲੀ ਦਾ ਪੁੱਤਰ ਲਿਬਨੀ ਤੇ ਉਸਦਾ ਪੁੱਤਰ ਸ਼ਿਮਈ ਤੇ ਸ਼ਿਮਈ ਦਾ ਪੁੱਤਰ ਉੱਜ਼ਾਹ ਸੀ।"

43ਉੱਜ਼ਾਹ ਦਾ ਪੁੱਤਰ ਸ਼ਿਮਆ ਤੇ ਹੱਗੀਯਾਹ ਸ਼ਿਮਆ ਦਾ ਪੁੱਤਰ ਸੀ ਅਸਾਯਾਹ ਹੱਗੀਯਾਹ ਦਾ ਪੁੱਤਰ।"

44ਮੰਦਰ ਦੇ ਸੰਗੀਤਕਾਰ ਇਹ ਉਹ ਮਨੁੱਖ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦੇ ਘਰ ਦੇ ਸੰਗੀਤਕਾਰਾਂ ਵਜੋਂ ਥਾਪਿਆ ਜਦੋਂ ਕਿ ਨੇਮ ਦੇ ਸੰਦੂਕ ਨੂੰ ਉਸ ਦੇ ਸੁੱਖ ਅਸਥਾਨ ਉੱਪਰ ਰੱਖਿਆ ਗਿਆ ਸੀ।"

45ਇਨ੍ਹਾਂ ਲੋਕਾਂ ਨੇ ਪਵਿੱਤਰ ਤੰਬੂ ਵਿਖੇ ਭਜਨ ਅਤੇ ਧਾਰਮਿਕ ਗੀਤ ਗਾਏ। ਪਵਿੱਤਰ ਤੰਬੂ ਮੰਡਲੀ ਵਾਲਾ ਤੰਬੂ ਵੀ ਕਹਿਲਾਉਂਦਾ ਹੈ। ਉਨ੍ਹਾਂ ਨੇ ਓੱਥੇ, ਸੁਲੇਮਾਨ ਦੇ ਯਰੂਸ਼ਲਮ ਵਿੱਚ ਯਹੋਵਾਹ ਦਾ ਮੰਦਰ ਉਸਾਰਨ ਤੀਕ ਸੇਵਾ ਕੀਤੀ। ਉਨ੍ਹਾਂ ਨੇ ਪਵਿੱਤਰ ਤੰਬੂ ਵਿੱਚ ਉਨ੍ਹਾਂ ਨੂੰ ਸੇਵਾ ਲਈ ਦਿੱਤੀਆਂ ਗਈਆਂ ਬਿਧੀਆਂ ਅਨੁਸਾਰ ਸੇਵਾ ਕੀਤੀ।"

1Chronicles 1 illustration - 1Chronicles Chapter 1

46ਉਹ ਆਦਮੀ ਅਤੇ ਉਨ੍ਹਾਂ ਦੇ ਪੁੱਤਰ ਜਿਹੜੇ ਸਭਾਵਾਂ ਵਿੱਚ ਧਾਰਮਿਕ ਗੀਤ ਗਾਉਂਦੇ ਸਨ: ਕੋਹਾਥ ਪਰਿਵਾਰ ਵਿੱਚੋਂ ਉੱਤਰਾਧਿਕਾਰੀ: ਹੇਮਾਨ ਗੱਵਯਾ। ਹੇਮਾਨ ਯੋਏਲ ਦਾ ਪੁੱਤਰ ਸੀ, ਅਤੇ ਯੋਏਲ ਸਮੂਏਲ ਦਾ ਪੁੱਤਰ ਸੀ।"

47ਸ਼ਮੂਏਲ ਅਲਕਾਨਾਹ ਦਾ ਪੁੱਤਰ ਸੀ ਤੇ ਅਲਕਾਨਾਹ ਯਰੋਹਾਮ ਦਾ। ਯਰੋਹਾਮ ਅਲੀਏਲ ਦਾ ਪੁੱਤਰ ਸੀ ਤੇ ਅਲੀਏਲ ਤੋਆਹ ਦਾ ਪੁੱਤਰ ਸੀ।"

48ਤੋਆਹ ਸੂਫ਼ ਦਾ ਪੁੱਤਰ ਸੀ ਤੇ ਸੂਫ਼ ਅਲਕਾਨਾਹ ਦਾ ਤੇ ਅਲਕਾਨਾਹ ਮਹਥ ਦਾ ਪੁੱਤਰ ਤੇ ਮਹਥ ਅਮਾਸਈ ਦਾ ਪੁੱਤਰ ਸੀ।"

49ਅਲਕਨਾਹ ਦਾ ਪੁੱਤਰ ਅਮਾਸਈ ਅਤੇ ਅਲਕਾਨਾਹ ਯੋਏਲ ਦਾ ਪੁੱਤਰ ਤੇ ਯੋਏਲ ਅਜ਼ਰਯਾਹ ਦਾ ਪੁੱਤਰ ਸੀ ਤੇ ਅਜ਼ਰਯਾਹ ਸਫ਼ਨਯਾਹ ਦਾ।"

50ਤਹਥ ਦਾ ਪੁੱਤਰ ਸਫ਼ਨਯਾਹ ਤੇ ਤਹਥ ਅੱਸੀਰ ਦਾ ਪੁੱਤਰ ਸੀ ਅਤੇ ਅੱਸੀਰ ਅਬਯਾਸਾਫ਼ ਦਾ ਤੇ ਅਬਯਾਸਾਫ਼ ਕੋਰਹ ਦਾ।"

1Chronicles 1 illustration - 1Chronicles Chapter 1

51ਕੋਰਹ ਯਿਸਹਾਰ ਦਾ ਪੁੱਤਰ ਸੀ ਤੇ ਯਿਸਹਾਰ ਦਾ ਪਿਤਾ ਕਹਾਥ ਤੇ ਕਹਾਥ ਦਾ ਪਿਤਾ ਲੇਵੀ ਤੇ ਲੇਵੀ ਦਾ ਪਿਤਾ ਇਸਰਾਏਲ ਸੀ।"

52ਆਸਾਫ਼ ਹੇਮਾਨ ਦਾ ਸੰਬੰਧੀ ਸੀ। ਉਹ ਹੇਮਾਨ ਦੇ ਸੱਜੇ ਪਾਸੇ ਸੇਵਾ ਕਰਦਾ ਹੁੰਦਾ ਸੀ। ਆਸਾਫ਼ ਬਰਕਯਾਹ ਦਾ ਪੁੱਤਰ ਸੀ ਤੇ ਬਰਕਯਾਹ ਸ਼ਿਮਆ ਦਾ ਪੁੱਤਰ ਸੀ।"

53ਸ਼ਿਮਆ ਮੀਕਾਏਲ ਦਾ ਪੁੱਤਰ ਤੇ ਮੀਕਾਏਲ ਦਾ ਪਿਤਾ ਬਅਸੇਯਾਹ ਤੇ ਬਅਸੇਯਾਹ ਦਾ ਪਿਤਾ ਮਲਕੀਯਾਹ ਸੀ।"

54ਮਲਕੀਯਾਹ ਅਬਨੀ ਦਾ ਪੁੱਤਰ, ਅਬਨੀ ਜ਼ਰਹ ਦਾ ਤੇ ਜ਼ਰਹ ਅਦਾਯਾਹ ਦਾ ਪੁੱਤਰ ਸੀ।"

Chapter Complete

You have read 1Chronicles 1

54 verses